ਕਾਂਗਰਸ ਨੇ ਐਤਵਾਰ ਨੂੰ ਬਿਹਾਰ ਦੇ ਪੱਛਮੀ ਚੰਪਾਰਨ ਦੇ ਭਿੱਤੀਹਰਵਾ ਆਸ਼ਰਮ ਤੋਂ ‘ਪਲਾਇਨ ਰੋਕੋ, ਨੌਕਰੀ ਦਿਓ’ ਦੇ ਨਾਅਰੇ ਨਾਲ ਯਾਤਰਾ ਸ਼ੁਰੂ ਕੀਤੀ। ਇਸ ਯਾਤਰਾ ’ਚ 1930 ’ਚ ਇਸੇ ਮਹੀਨੇ ਮਹਾਤਮਾ ਗਾਂਧੀ ਵਲੋਂ ਕੀਤੀ ਗਈ ‘ਦਾਂਡੀ ਯਾਤਰਾ’ ਦਾ ਉਤਸ਼ਾਹ ਭਰਿਆ ਅਤੇ ਵੱਡੇ ਪੱਧਰ ’ਤੇ ਸੱਦਾ ਦਿੱਤਾ ਗਿਆ। ਸੂਬੇ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਲੋਕ ਸਭਾ ਪਿਛੋਂ ਦਿੱਲੀ, ਮਹਾਰਾਸ਼ਟਰ ਅਤੇ ਹਰਿਆਣਾ ’ਚ ਭਾਜਪਾ ਦੇ ਨਾਲ ਹੋਏ ਮੁਕਾਬਲਿਆਂ ’ਚ ਲਗਾਤਾਰ ਹਾਰ ਪਿਛੋਂ ਕਾਂਗਰਸ ਜਾਣਦੀ ਹੈ ਕਿ ਉਸ ਨੇ ਜਿੱਤਣਾ ਨਹੀਂ ਤਾਂ ਘੱਟ ਤੋਂ ਘੱਟ ਜਿਊਂਦੇ ਰਹਿਣ ਲਈ ਤਾਂ ਅੱਗੇ ਵਧਣਾ ਹੀ ਪਵੇਗਾ।
ਪ੍ਰਵਾਸ ਅਤੇ ਰੋਜ਼ਗਾਰ ਦੀ ਗੱਲ ਕਰਨ ਵਾਲਾ ਨਾਅਰਾ ਸ਼ਾਇਦ ਮਜਬੂਰੀ ਤੋਂ ਪੈਦਾ ਹੋਇਆ ਹੋਵੇ। ਬਿਹਾਰ ’ਚ ਪਿਛਲੀਆਂ ਕਈ ਚੋਣਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਾਂਗਰਸ ਦਾ ਉੱਚ ਜਾਤਾਂ, ਦਲਿਤਾਂ ਅਤੇ ਮੁਸਲਮਾਨਾਂ ਦਾ ਸਮਾਜਿਕ ਗਠਜੋੜ ਜੋ ਜਾਤੀ ਪਛਾਣ ਅਤੇ ਨਾ-ਬਰਾਬਰੀਆਂ ਦੀਆਂ ਡੂੰਘੀਆਂ ਜੜ੍ਹਾਂ ’ਚ ਸੀ, ਖਿੰਡ ਗਿਆ ਹੈ ਅਤੇ ਇਸ ਦੇ ਸਾਂਝੀਦਾਰ ਸਮੂਹ ਜੋ ਦੂਜੀਆਂ ਪਾਰਟੀਆਂ ’ਚ ਚਲੇ ਗਏ ਸਨ, ਉਨ੍ਹਾਂ ਦੇ ਵਾਪਸ ਪਰਤਣ ਦੇ ਕੋਈ ਸੰਕੇਤ ਨਹੀਂ ਦਿਸ ਰਹੇ। ਹੁਣ ਪਾਰਟੀ ਦਾ ਸਾਰੀਆਂ ਜਾਤਾਂ ਦੇ ਨੌਜਵਾਨਾਂ ਨੂੰ ਸੰਬੋਧਨ ਕਰਨ ਦਾ ਯਤਨ ਜਾਤੀ ਹੱਦਾਂ ਤੋਂ ਉੱਪਰ ਉੱਠਣ ਦੀ ਥਾਂ ਪ੍ਰਾਸੰਗਿਕਤਾ ਦੀ ਕੋਸ਼ਿਸ਼ ਹੋ ਸਕਦਾ ਹੈ।
ਕਾਂਗਰਸ ਦੀ ਯਾਤਰਾ ਇਸ ਵਿਆਪਕ ਧਾਰਨਾ ਨੂੰ ਦੂਰ ਕਰਨ ਦਾ ਵੀ ਯਤਨ ਹੈ ਕਿ ਉਹ ਰਾਜਦ ਦੇ ਨਾਲ ਆਪਣੇ ਗੱਠਜੋੜ (ਖੱਬੇਪੱਖੀ ਪਾਰਟੀਆਂ ਦੇ ਨਾਲ) ਵਿਚ ਦੂਜੇ ਥਾਂ ’ਤੇ ਹੈ। ਕਾਂਗਰਸ ਜਨਤਾ ਦੀ ‘ਏ-ਟੀਮ’ ਹੋਵੇਗੀ, ਨਾ ਕਿ ਰਾਜਦ ਦੀ ‘ਬੀ-ਟੀਮ’।
ਪਰ ਸਭ ਤੋਂ ਵਧ ਕੇ ਇਹ ਤੱਥ ਕਿ ‘ਗ੍ਰੈਂਡ ਓਲਡ ਪਾਰਟੀ’ ਇਕ ਅਜਿਹੇ ਸੂਬੇ ’ਚ ਦੁਬਿਧਾ ਵਜੋਂ ਡੁੱਬੀ ਹੋਈ ਹੈ ਜੋ ਲੰਬੇ ਸਮੇਂ ਤੱਕ ਰਾਸ਼ਟਰੀ ਪੱਧਰ ’ਤੇ ਸੰਘਰਸ਼ ਅਤੇ ਸਿਆਸੀ ਅੰਦੋਲਨਾਂ ਦਾ ਘਰ ਰਿਹਾ ਹੈ। ਕਾਂਗਰਸ ਹੁਣ 24 ਦਿਨਾਂ ਦੀ ਯਾਤਰਾ ਕਰਨ ਲਈ ਖੁਦ ਨੂੰ ਤਿਆਰ ਕਰ ਰਹੀ ਹੈ, ਇਹ ਯਾਦ ਦਿਵਾਉਂਦਾ ਹੈ ਕਿ ਜਿਵੇਂ-ਜਿਵੇਂ ਇਕ ਪਾਸੇ ਚੋਣਾਂ ਆ ਰਹੀਆਂ ਹਨ, ਬਿਹਾਰ ਦੇ ਇਲਾਕੇ ’ਚ ਖਾਲੀ ਸਥਾਨ ਖੁੱਲ੍ਹ ਗਏ ਹਨ, ਜਿਨ੍ਹਾਂ ਨੂੰ ਜ਼ਬਤ ਕਰਨ ਅਤੇ ਭਰਨ ਦੀ ਉਡੀਕ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨਾਲ ਗੱਠਜੋੜ ’ਚ ਆਪਣੇ ਸਨਮਾਨਜਨਕ ਪ੍ਰਦਰਸ਼ਨ ਦੇ ਬਾਵਜੂਦ, ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਜਦ (ਯੂ), ਜਿਸ ਨੇ 2005 ਤੋਂ ਸੂਬੇ ’ਚ ਸੱਤਾ ਦਾ ਆਨੰਦ ਮਾਣਿਆ ਹੈ, ਲਗਾਤਾਰ ਡਿੱਗਦੀ ਹੋਈ ਦਿਖਾਈ ਦੇ ਰਹੀ ਹੈ।
ਇਸ ਲਈ ਆਗਾਮੀ ਚੋਣਾਂ ਤੋਂ ਪਹਿਲਾਂ, ਬਿਹਾਰ ’ਚ ਸਵਾਲ ਇਹ ਹੈ ਕਿ ਕੌਣ ਅਤੇ ਕਿਹੜੀ ਪਾਰਟੀ ਉਹ ਸਥਾਨ ਲਵੇਗੀ ਜੋ ਮੌਜੂਦਾ ਸਮੇਂ ਨਿਤੀਸ਼-ਜਦ(ਯੂ) ਦੇ ਕੋਲ ਹੈ ਪਰ ਜੋ ਸ਼ਾਇਦ ਲੰਬੇ ਸਮੇਂ ਤਕ ਨਹੀਂ ਰਹੇਗਾ?
ਜੇਕਰ ਇਹ ਸਵਾਲ ਕਾਂਗਰਸ ਦੀ ਯਾਤਰਾ ਨੂੰ ਬੜ੍ਹਾਵਾ ਦੇਣ ਵਾਲੇ ਕਾਰਨਾਂ ’ਚੋਂ ਇਕ ਹੋ ਸਕਦਾ ਹੈ, ਤਾਂ ਜਦ(ਯੂ) ਦੇ ਅੰਦਰ ਇਹ ਨਿਤੀਸ਼ ਕੁਮਾਰ ਦੇ ਪੁੱਤਰ ਦੇ ਉਭਾਰ ਵੱਲ ਲਿਜਾ ਸਕਦਾ ਹੈ, ਜੋ ਹੁਣ ਤਕ ਸਿਆਸਤ ’ਚ ਦਿਖਾਈ ਨਹੀਂ ਦੇ ਰਹੇ ਹਨ। ਇਹ ਦੇਖਦਿਆਂ ਕਿ ਪਿਛਲੇ ਕੁਝ ਸਾਲਾਂ ’ਚ ਜਦ(ਯੂ) ਦੀ ਰਾਜਦ ਦੀਆਂ ਨੁਕਤਾਚੀਨੀਆਂ ’ਚੋਂ ਇਕ ਇਹ ਰਹੀ ਹੈ ਕਿ ਇਹ ਲਾਲੂ ਪਰਿਵਾਰ ਦੀ ਮਾਲਕੀ ਵਾਲੀ ਪਾਰਟੀ ਹੈ, ਉਨ੍ਹਾਂ ਦੇ ਬੇਟੇ ਦੀ ਸੰਭਾਵਿਤ ਸਿਆਸੀ ਸ਼ੁਰੂਆਤ ਨਿਤੀਸ਼ ਵਲੋਂ ਤਾਜ਼ਾ ‘ਪਲਟੀ (ਸੌਮਰਸਾਲਟ)’ ਹੋਵੇਗੀ, ਜਿਨ੍ਹਾਂ ਦਾ ਉਨ੍ਹਾਂ ਦੇ ਕਈ ਯੂ-ਟਰਨ ਲਈ ‘ਪਲਟੂ ਰਾਮ’ ਵਜੋਂ ਮਜ਼ਾਕ ਉਡਾਇਆ ਗਿਆ ਹੈ।
ਬੀਤੇ ’ਚ ਜੋ ਹੋਇਆ ਸੀ, ਪਰ ਹੁਣ ਅਜਿਹਾ ਲੱਗਦਾ ਹੈ ਕਿ ਉਸ ਦੀ ਸਿਆਸੀ ਹਾਜ਼ਰੀ ਫਿੱਕੀ ਪੈ ਰਹੀ ਹੈ, ਪੁੱਤਰ-ਉਭਾਰ ਵੰਡ ਨੂੰ ਰੋਕਣ ਦਾ ਇਕ ਤਰੀਕਾ ਹੋ ਸਕਦਾ ਹੈ ਕਿ ਆਪਣੇ ਵੱਡੀ ਹਿੱਸੇਦਾਰ ਭਾਜਪਾ ਵਲੋਂ ਪੂਰੀ ਤਰ੍ਹਾਂ ਨਿਗਲ ਲਏ ਜਾਣ ਦੀ ਸੰਭਾਵਨਾ ਹੋ ਸਕਦੀ ਹੈ।
ਪਹਿਲੀ ਨਜ਼ਰ ’ਚ, ਭਾਜਪਾ ਨਿਤੀਸ਼ ਨਾਲ ਆਪਣੇ ਸਮਝੌਤੇ ਦਾ ਸਨਮਾਨ ਕਰਨਾ ਜਾਰੀ ਰੱਖਦੀ ਹੈ। ਉਹ ਸੱਤਾਧਾਰੀ ਗੱਠਜੋੜ ’ਚ ਭਾਜਪਾ ਦੇ ਬਹੁਤ ਵੱਡੀ ਪਾਰਟੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਬਣੇ ਹੋਏ ਹਨ ਪਰ ‘ਮਹਾਰਾਸ਼ਟਰ ਮਾਡਲ’ ਬਿਹਾਰ ’ਚ ਇਕ ਸਪੱਸ਼ਟ ਅਤੇ ਮੌਜੂਦਾ ਖਤਰਾ ਹੈ। ਜੇ ਭਾਜਪਾ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਪੱਸ਼ਟ ਤੌਰ ’ਤੇ ਅੱਗੇ ਰਹੀ ਸੀ, ਆਪਣੀ ਗਿਣਤੀ ’ਚ ਵਰਣਨਯੋਗ ਸੁਧਾਰ ਕਰਦੀ ਹੈ ਅਤੇ ਅੱਧੇ ਅੰਕਾਂ ਦੇ ਨੇੜੇ ਪੁੱਜਦੀ ਹੈ ਤਾਂ ਉਹ ਬਿਹਾਰ ’ਚ ਵੀ ਗੱਠਜੋੜ ਦੀਆਂ ਸ਼ਰਤਾਂ ਨੂੰ ਅਾਪਣੇ ਪੱਖ ’ਚ ਬਦਲ ਸਕਦੀ ਹੈ।
ਇਸ ਲਈ ਇਸ ਚੋਣ ਸਾਲ ’ਚ ਨਿਤੀਸ਼ ਨੂੰ ਸਹਿਯੋਗੀ ਭਾਜਪਾ ਅਤੇ ਉਨ੍ਹਾਂ ਦੇ ਵਿਰੋਧੀ ਰਾਜਦ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਨਿਤੀਸ਼ ਦੀ ਹਮਾਇਤ ਆਧਾਰ ਨੂੰ ਕਿਵੇਂ ਆਪਣੇ ਪੱਖ ’ਚ ਕੀਤਾ ਜਾਵੇ, ਜਿਸ ’ਚ ਗੈਰ-ਯਾਦਵ ਓ.ਬੀ.ਸੀ., ਅਤਿ ਪਛੜਾ ਵਰਗ, ਦਲਿਤ ਅਤੇ ਮੁਸਲਮਾਨ ਅਤੇ ਸਾਰੀਆਂ ਜਾਤਾਂ ਦੀਆਂ ਔਰਤਾਂ ਸ਼ਾਮਲ ਹਨ, ਜੋ ਅਜੇ ਵੀ ਮੁੱਖ ਮੰਤਰੀ ਨੂੰ ਸਵੀਕਾਰ ਕਰਦੀਆਂ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਹਿਸੂਸ ਕਰਵਾਇਆ ਕਿ ਉਹ ਉਨ੍ਹਾਂ ਦੀ ਨਿਗ੍ਹਾ ’ਚ ਹਨ, ਭਾਵੇਂ ਉਹ ਸਕੂਲ ਵਿਦਿਆਰਥਣਾਂ ਲਈ ਸਾਈਕਲ ਯੋਜਨਾ ਹੋਵੇ, ਪੰਚਾਇਤਾਂ ਅਤੇ ਸਥਾਨਕ ਸਰਕਾਰਾਂ (ਲੋਕਲ ਬਾਡੀਜ਼) ’ਚ 50 ਫੀਸਦੀ ਰਾਖਵਾਂਕਰਨ ਹੋਵੇ ਜਾਂ ਫਿਰ ਵੱਧ ਵਿਵਾਦਮਈ ਸ਼ਰਾਬਬੰਦੀ ਨੀਤੀ ਹੋਵੇ। ਉਨ੍ਹਾਂ ਦੀ ਚੁਣੌਤੀ ਇਹ ਵੀ ਹੋਵੇਗੀ ਕਿ ਨਿਤੀਸ਼ ਵਾਂਗ ਹੀ ਉਹ ਵੀ ਅੱਤਵਾਦੀ ਪਾਰਟੀਆਂ ਦੇ ਗੱਠਜੋੜ ’ਚ ਸ਼ਾਮਲ ਹੋਣ।
ਨਿਤੀਸ਼ ਦੀ ਸ਼ਖ਼ਸੀਅਤ ਸ਼ਕਤੀਸ਼ਾਲੀ ਰਹੀ ਹੈ ਅਤੇ ਲਗਾਤਾਰ ਸੱਤਾ ’ਚ ਰਹੇ ਹਨ ਕਿਉਂਕਿ ਉਹ ਸੂਬੇ ਦੇ ਹਾਲੀਆ ਇਤਿਹਾਸ ’ਚ ਬਿਹਾਰ ਦੇ ਪ੍ਰਮੁੱਖ ਸਿਆਸੀ ਅਦਾਕਾਰਾਂ ’ਚੋਂ ਸਿਰਫ ਇਕੋ ਹਨ, ਜੋ ਜਾਤ-ਆਧਾਰਿਤ ਸਮਾਜਿਕ ਨਿਆਂ ਦੇ ਮੁਹਾਵਰੇ ਨੂੰ ਵਿਕਾਸ ਦੀ ਭਾਸ਼ਾ ਨਾਲ ਮਿਲਾਉਂਦਿਆਂ ਅਤੇ ਸੰਤੁਲਿਤ ਕਰਦਿਆਂ ਬੇਰਹਿਮ ਨਾ-ਬਰਾਬਰੀਆਂ ਦੇ ਦ੍ਰਿਸ਼ ’ਚ ਇਕ ‘ਸੇਤੂ’ (ਪੁਲ) ਦੀ ਭੂਮਿਕਾ ਨਿਭਾਉਣ ’ਚ ਸਮਰੱਥ ਸਨ।
ਲਾਲੂ ਰਾਜਦ ਦੇ ਇਸ਼ਟਦੇਵ ਹਨ ਅਤੇ ਰਹਿਣਗੇ ਪਰ ਦੁਖਦਾਈ ਗੱਲ ਇਹ ਹੈ ਕਿ ਉਹ ਇਸ ਦੇ ਸਭ ਤੋਂ ਵੱਡੇ ਹਥਿਆਰ ਵੀ ਹਨ।
ਵੰਦਿਤਾ ਮਿਸ਼ਰਾ
ਸਟਾਲਿਨ ਨੂੰ ਕਿਉਂ ਨਹੀਂ ਚੰਗੀ ਲੱਗਦੀ ਹੈ ਹਿੰਦੀ
NEXT STORY