ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ
ਜਿਉਂ-ਜਿਉਂ ਨਵੀਂ ਦਿੱਲੀ ’ਚ ਜੀ-20 ਆਗੂਆਂ ਦੇ ਸਿਖਰ ਸੰਮੇਲਨ ਦੇ ਆਯੋਜਨ ਦਾ ਸਮਾਂ ਨੇੜੇ ਆ ਰਿਹਾ ਹੈ, ਸਵੱਛ ਊਰਜਾ ਦਾ ਰੁਖ਼ ਕਰਨ ’ਚ ਮਹੱਤਵਪੂਰਨ ਖਣਿਜਾਂ ਦੀ ਅਹਿਮੀਅਤ ਦੇ ਸਬੰਧ ’ਚ ਆਮ ਸਹਿਮਤੀ ਵਧਦੀ ਜਾ ਰਹੀ ਹੈ। ਗੋਆ ’ਚ ਜੀ-20 ਊਰਜਾ ਤਬਦੀਲੀ ਮੰਤਰੀਆਂ ਦੀ ਮੀਟਿੰਗ ਦੇ ਨਤੀਜਾ ਦਸਤਾਵੇਜ਼ ’ਚ ‘ਅਜਿਹੇ ਮਹੱਤਵਪੂਰਨ ਖਣਿਜਾਂ ਅਤੇ ਸਮੱਗਰੀਆਂ ਦੀ ਭਰੋਸੇਯੋਗ, ਜ਼ਿੰਮੇਵਾਰ ਅਤੇ ਟਿਕਾਊ ਸਪਲਾਈ ਲੜੀ ਬਣਾਈ ਰੱਖਣ ਦੀ ਲੋੜ’ ਤੇ ਧਿਆਨ ਦਿੱਤਾ ਗਿਆ ਹੈ। ਜੋ ਖਣਿਜ ਉਪਾਅ ਦੀ ਨਜ਼ਰ ਨਾਲ ਅਹਿਮ ਹੁੰਦੇ ਹਨ ਅਤੇ ਜਿਨ੍ਹਾਂ ਦਾ ਕੋਈ ਵਿਹਾਰੀ ਬਦਲ ਨਹੀਂ ਹੁੰਦਾ ਪਰ ਜੋ ਦੇਸ਼ ਦੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਹੁੰਦੇ ਹਨ, ਉਨ੍ਹਾਂ ਨੂੰ ਸਿਰਫ ਮਹੱਤਵਪੂਰਨ ਖਣਿਜਾਂ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਕੋਬਾਲਟ, ਲਿਥੀਅਮ, ਸਿਲੀਕਾਨ, ਗ੍ਰੇਫਾਈਟ ਅਤੇ ਦੁਰਲੱਭ ਮ੍ਰਿਦਾ ਤੱਤ (ਆਰ. ਈ. ਈ.) ਵਰਗੇ ਮਹੱਤਵਪੂਰਨ ਖਣਿਜਾਂ ਦੀ ਵਰਤੋਂ ਸੌਰ ਮਾਡਿਊਲ, ਪਵਨ ਟਰਬਾਈਨ ਅਤੇ ਬੈਟਰੀ ਵਰਗੀਆਂ ਸਵੱਛ ਤਕਨਾਲੋਜੀਆਂ ’ਚ ਕੀਤੀ ਜਾਂਦੀ ਹੈ। ਇਨ੍ਹਾਂ ਤਕਨਾਲੋਜੀਆਂ ਦੇ ਉਪਾਅ ਨਾਲ 2030 ਤਕ 500 ਗੀਗਾਵਾਟ ਗੈਰ-ਜੀਵਾਸ਼ਮ ਬਿਜਲੀ ਸਮਰੱਥਾ ਅਤੇ 2030 ਤਕ ਨਿਕਾਸੀ-ਤੀਬਰਤਾ ਨੂੰ 2005 ਦੇ ਪੱਧਰ ਤੋਂ 45 ਫੀਸਦੀ ਘੱਟ ਕਰਨ ਦੇ ਭਾਰਤ ਦੇ ਸੰਭਾਲ ਜਾਂ ਸਮੁੱਚੇ ਟੀਚਿਆਂ ਨੂੰ ਹਾਸਲ ਕਰਨ ’ਚ ਮਦਦ ਮਿਲ ਸਕਦੀ ਹੈ। ਇਸ ਲਈ ਖਣਿਜ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ ਅਤੇ ਇਨ੍ਹਾਂ ਨੂੰ ਆਧੁਨਿਕ ਸੱਭਿਅਤਾ ਦੀ ਬੁਨਿਆਦ ਕਰਾਰ ਦਿੱਤਾ ਜਾ ਸਕਦਾ ਹੈ।
ਸਵੱਛ ਤਕਨਾਲੋਜੀਆਂ ਦੀ ਵਧਦੀ ਮੰਗ ਕਾਰਨ ਵੱਖ-ਵੱਖ ਮਹੱਤਵਪੂਰਨ ਖਣਿਜਾਂ ਦੀ ਵਿਸ਼ਵ ਪੱਧਰ ’ਤੇ ਖੋਦਾਈ ’ਚ ਤੇਜ਼ੀ ਆਈ ਹੈ। ਕਾਊਂਸਿਲ ਆਨ ਐਨਰਜੀ, ਐਨਵਾਇਰਮੈਂਟ ਐਂਡ ਵਾਟਰ (ਸੀ. ਈ. ਈ. ਡਬਲਿਊ.) ਦੇ ਸਹਿਯੋਗ ਨਾਲ ਮੰਤਰਾਲੇ ਵੱਲੋਂ ਸੰਚਾਲਿਤ ਇਕ ਅਧਿਐਨ ਅਨੁਸਾਰ 2016 ਅਤੇ 2022 ਦਰਮਿਆਨ ਲਿਥੀਅਮ, ਆਰ. ਈ. ਈ. ਅਤੇ ਕੋਬਾਲਟ ਵਰਗੇ ਪ੍ਰਮੁੱਖ ਖਣਿਜਾਂ ਦੇ ਸਾਲਾਨਾ ਉਤਪਾਦਨ ’ਚ ਕ੍ਰਮਵਾਰ 240 ਫੀਸਦੀ, 134 ਫੀਸਦੀ ਅਤੇ 67 ਫੀਸਦੀ ਵਾਧਾ ਹੋਇਆ। ਕੋਬਾਲਟ, ਤਾਂਬਾ ਅਤੇ ਨਿਕਲ ਵਰਗੇ ਖਣਿਜਾਂ ਦੇ ਮਾਮਲੇ ’ਚ, ਮੌਜੂਦਾ ਖੋਦਾਈ ਉਤਪਾਦਨ ਪਹਿਲਾਂ ਤੋਂ ਹੀ ਵਿਸ਼ਵ ਭੰਡਾਰ ਦੇ 2 ਫੀਸਦੀ ਤੋਂ ਵੱਧ ਹੈ। ਹਾਲਾਂਕਿ ਮਹੱਤਵਪੂਰਨ ਖਣਿਜਾਂ ਦੀ ਵਿਸ਼ਵ ਪੱਧਰੀ ਸਪਲਾਈ ਲੜੀ ਗੁੰਝਲਦਾਰ ਹੈ ਅਤੇ ਵਪਾਰ ਸਬੰਧੀ ਸਰੋਕਾਰਾਂ, ਭੂ- ਸਿਆਸੀ ਕਾਰਕਾਂ ਅਤੇ ਕੁਦਰਤੀ ਆਫਤਾਂ ਵਰਗੀਆਂ ਅਣਕਿਆਸੀਆਂ ਵਿਵਸਥਾਵਾਂ ਪ੍ਰਤੀ ਅਸੁਰੱਖਿਅਤ ਹੋ ਸਕਦੀਆਂ ਹਨ। ਸਾਡੀ ਦਰਾਮਦ ਨਿਰਭਰਤਾ ਘੱਟ ਕਰਨ, ਰਾਸ਼ਟਰੀ ਸੁਰੱਖਿਆ ਮਜ਼ਬੂਤ ਬਣਾਉਣ ਅਤੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਘਰੇਲੂ ਮੁੱਲ ਲੜੀ ਵਿਕਸਿਤ ਕਰਨ ਲਈ ਅਹਿਮ ਖਣਿਜਾਂ ਦੀ ਪੂਰਤੀ ਲੜੀ ਨੂੰ ਸੁਰੱਖਿਅਤ ਬਣਾਉਣਾ ਮਹੱਤਵਪੂਰਨ ਹੈ। ਸਹਿਕਾਰੀ ਸੰਘਵਾਦ ਲਈ ਇਕ ਮਿਸਾਲ ਕਾਇਮ ਕਰਦੇ ਹੋਏ ਸਰਕਾਰ ਨੇ ਸਬੰਧਤ ਸੂਬਾ ਸਰਕਾਰਾਂ ਲਈ ਮਾਲੀਆ ਪ੍ਰਾਪਤੀ ਯਕੀਨੀ ਬਣਾਉਣ ਲਈ 24 ਮਹੱਤਵਪੂਰਨ ਖਣਿਜਾਂ ਨਾਲ ਸਬੰਧਤ ਰਿਆਇਤਾਂ ਦੀ ਵਿਸ਼ੇਸ਼ ਤੌਰ ’ਤੇ ਨਿਲਾਮੀ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਸ ਉਪਾਅ ਨਾਲ ਸੂਬਾ ਸਰਕਾਰਾਂ ਦੀਆਂ ਮਾਲੀਆ ਪ੍ਰਾਪਤੀਆਂ ’ਚ ਸੁਧਾਰ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਸਰਕਾਰੀ ਫੰਡ ਸਥਿਤੀ ਨੂੰ ਵੱਡੇ ਪੱਧਰ ’ਤੇ ਹੁਲਾਰਾ ਮਿਲੇਗਾ।
ਘਰੇਲੂ ਵਿਵਸਥਾਵਾਂ ਨੂੰ ਮਜ਼ਬੂਤ ਬਣਾਉਣ ਦੇ ਇਲਾਵਾ ਬਹੁ-ਪੱਖੀ ਅਤੇ ਦੋਪੱਖੀ ਸਬੰਧਤਾਵਾਂ ਰਾਹੀਂ ਸਹਿਯੋਗਪੂਰਨ ਕੌਮਾਂਤਰੀ ਯਤਨ ਲਚਕੀਲੇ ਮਹੱਤਵਪੂਰਨ ਖਣਿਜ ਮੁੱਲ ਲੜੀ ਦੇ ਨਿਰਮਾਣ ’ਚ ਮਦਦ ਕਰ ਸਕਦੇ ਹਨ। ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਸਮੂਹਿਕ ਕਾਰਵਾਈ ਅਹਿਮ ਹੈ ਅਤੇ ਸਰਕਾਰ ਮਹੱਤਵਪੂਰਨ ਖਣਿਜਾਂ ਦੇ ਸਬੰਧ ’ਚ ਸਰਗਰਮ ਤੌਰ ’ਤੇ ਨਵੀਂ ਸਾਂਝੇਦਾਰੀ ਅਤੇ ਗੱਠਜੋੜ ਬਣਾ ਰਹੀ ਹੈ-ਜਿਵੇਂ ਖਣਿਜ ਸੁਰੱਖਿਆ ਸਾਂਝੇਦਾਰੀ (ਐੱਮ. ਐੱਸ. ਪੀ.) ’ਚ ਭਾਰਤ ਦਾ ਦਾਖਲਾ, ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ਈ. ਸੀ. ਟੀ. ਏ.) ਅਤੇ ਖਣਿਜ ਵਿਦੇਸ਼ ਇੰਡੀਆ ਲਿਮਟਿਡ (ਕੇ. ਏ. ਬੀ. ਆਈ. ਐੱਲ.) ਕਾਚਿਲੀ ਅਤੇ ਅਰਜਨਟੀਨਾ ਵਰਗੇ ਦੇਸ਼ਾਂ ’ਚ ਖਣਿਜ ਪ੍ਰਾਪਤੀਆਂ ਦੇ ਮੌਕੇ ਲੱਭਣ ਦਾ ਯਤਨ ਕਰਨਾ ਹੈ।
ਜੀ-20 ’ਚ ਹੋਈ ਚਰਚਾ ਅਨੁਸਾਰ ਮਹੱਤਵਪੂਰਨ ਖਣਿਜਾਂ ਦੇ ਸਬੰਧ ’ਚ ਨਵਾਚਾਰ, ਵਾਤਾਵਰਣ, ਸਮਾਜਿਕ ਅਤੇ ਸ਼ਾਸਨ ਵਿਵਸਥਾ (ਈ. ਐੱਸ. ਡੀ.) ਅਤੇ ਸਰਕੁਲੈਰਿਟੀ ਨੂੰ ਸ਼ਾਮਲ ਕਰਦੇ ਹੋਏ ਸਵੈ-ਇੱਛੁਕ ਉੱਚ-ਪੱਧਰੀ ਸਿਧਾਂਤ ਭਾਰਤ ਦੇ ਮਹੱਤਵਪੂਰਨ ਖਣਿਜਾਂ ਨੂੰ ਭਵਿੱਖ ਲਈ ਸੁਰੱਖਿਅਤ ਕਰਨ ਦੇ ਸਾਡੇ ਯਤਨਾਂ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਨਗੇ। ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਧੀਨ ਪ੍ਰਧਾਨ ਮੰਤਰੀ ਦਾ ‘ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ’ ਦਾ ਵਿਜ਼ਨ ਸਾਂਝੇ ਭਵਿੱਖ ਲਈ ਨਿਕਾਸ ’ਚ ਕਮੀ ਅਤੇ ਪੌਣ-ਪਾਣੀ ਤਬਦੀਲੀ ਮਿਟੀਗੇਸ਼ਨ ਨਾਲ ਸਬੰਧਤ ਸਾਡੇ ਸਾਂਝੇ ਟੀਚਿਆਂ ਦੇ ਮਹੱਤਵ ਨੂੰ ਦਰਸਾਉਂਦੀ ਹੈ। ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੌਰਾਨ ਕੀਤਾ ਗਿਆ ਸ਼ੁਰੂਆਤੀ ਕਾਰਜ ਮਹੱਤਵਪੂਰਨ ਖਣਿਜਾਂ ਦੇ ਸਬੰਧ ’ਚ ਸਾਡੇ ਕੰਮ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ, ਜਿਸ ਦੀ ਬਦੌਲਤ ਭਾਰਤ ਲੀਡਰਸ਼ਿਪ ਭੂਮਿਕਾ ਨਿਭਾਵੇਗਾ।
ਸ਼੍ਰੀ ਪ੍ਰਹਲਾਦ ਜੋਸ਼ੀ (ਕੇਂਦਰੀ ਕੋਲਾ, ਖਾਣ ਅਤੇ ਸੰਸਦੀ ਕਾਰਜ ਮੰਤਰੀ)
ਜੀ-20 ਦਾ ਆਯੋਜਨ ਇਤਿਹਾਸਿਕ ਬਣ ਗਿਆ
ਦੇਸ਼-ਦੁਨੀਆ ਵਿੱਚ ਲੋਕਪ੍ਰਿਯ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ, ਭਾਰਤ ਦੀ ਪ੍ਰਧਾਨਗੀ ਵਿਚ ਜੀ-20 ਦੇ ਆਯੋਜਨ ਨੇ ਸਮੁੱਚੇ ਵਿਕਾਸ ਦੀ ਸੁਨਹਿਰੀ ਰੇਖਾ ਖਿੱਚੀ ਹੈ। ਆਲਮੀ ਭਲਾਈ ਦੇ ਲਈ ਭਾਰਤ ਦੇ ਦ੍ਰਿਸ਼ਟੀਕੋਣ ਦੀ ਵਿਸ਼ਵ ਅੱਜ ਪ੍ਰਸ਼ੰਸਾ ਕਰ ਰਿਹਾ ਹੈ। ਭਾਰਤੀ ਪ੍ਰਧਾਨਗੀ ਵਿਚ ਜੀ-20 ਦਾ ਆਯੋਜਨ ਇਤਿਹਾਸਿਕ ਬਣ ਗਿਆ ਹੈ। ਇਸ ਵੱਡੇ ਆਯੋਜਨ ਦੇ ਦੌਰਾਨ ਜੀ-20 ਦੇ ਖੇਤੀ ਕਾਰਜ ਸਮੂਹ (ਏ.ਡਬਲਿਊ.ਜੀ.) ਦੀਆਂ ਬੈਠਕਾਂ ਵੀ ਦੇਸ਼ ਦੇ ਕੁਝ ਪ੍ਰਮੁੱਖ ਸ਼ਹਿਰਾਂ ਵਿਚ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿਚ ਖੇਤੀ ਵਿਗਿਆਨੀਆਂ-ਮਾਹਿਰਾਂ ਅਤੇ ਉੱਚ ਅਧਿਕਾਰੀਆਂ ਦੇ ਨਾਲ ਹੀ ਜੀ-20 ਦੇ ਮੈਂਬਰ ਅਤੇ ਵਿਸ਼ੇਸ਼ ਸੱਦੇ ਗਏ ਦੇਸ਼ਾਂ ਦੇ ਖੇਤੀ ਮੰਤਰੀਆਂ ਨੇ ਸ਼ਿਰਕਤ ਕਰ ਕੇ ਇਸ ਜੀ-20 ਆਯੋਜਨ ਦਾ ਥੀਮ ‘ਇਕ ਧਰਤੀ-ਇਕ ਪਰਿਵਾਰ-ਇੱਕ ਭਵਿੱਖ’ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕਰਨ ਦੇ ਨਾਲ ਹੀ ਸਮੁੱਚੇ ਖੇਤੀ ਦ੍ਰਿਸ਼ ਨੂੰ ਕਿਸਾਨ-ਖੇਤੀ ਖੇਤਰ ਦੀ ਭਲਾਈ ਲਈ ਯਕੀਨੀ ਕਰਨ ਦੀ ਪ੍ਰਤੀਬੱਧਤਾ ਜਤਾਈ ਅਤੇ ਇਸ ’ਤੇ ਅੱਗੇ ਮਿਲ-ਜੁਲ ਕੇ ਕੰਮ ਕਰਦੇ ਰਹਿਣ ਦੇ ਸੰਕਲਪ ਨੂੰ ਪ੍ਰਗਟਾਇਆ ਹੈ।
ਸਥਾਨਕ ਅਤੇ ਅੰਤਰਰਾਸ਼ਟਰੀ, ਦੋਵਾਂ ਬਜ਼ਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਐਗਰੀਕਲਚਰ ਵੈਲਿਊ ਚੇਨ ਦਾ ਵਿਸਥਾਰ ਅਤੇ ਵਾਧਾ ਨਾ ਸਿਰਫ ਖੁਰਾਕ ਸੁਰੱਖਿਆ ਚੁਣੌਤੀਆਂ ਦਾ ਹੱਲ ਕਰਨ ਲਈ ਸਗੋਂ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਵਿੱਚ ਗਰੀਬੀ ਨੂੰ ਘੱਟ ਕਰਨ ਦੇ ਲਈ ਵੀ ਇਕ ਮਜ਼ਬੂਤ ਕਾਰਜ ਨੀਤੀ ਹੈ। ਅਰਥਵਿਵਸਥਾ ਦੇ ਹੋਰ ਖੇਤਰਾਂ ਵਿਚ ਵਿਕਾਸ ਦੀ ਤਰ੍ਹਾਂ, ਖੇਤੀ ਵਿਸਥਾਰ ਵਿਚ ਗ੍ਰਾਮੀਣ ਗਰੀਬੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਦੀ ਸਮਰੱਥਾ ਹੈ। ਨਤੀਜੇ ਵਜੋਂ , ਵਿਕਾਸਸ਼ੀਲ ਦੇਸ਼ਾਂ ਵਿਚ ਵਿਕਾਸ, ਆਰਥਿਕ ਉੱਨਤੀ ਅਤੇ ਐਗਰੀਕਲਚਰ ਵੈਲਿਊ ਚੇਨਜ਼ ਦੀ ਮਜ਼ਬੂਤੀ ਨੂੰ ਤਰਜੀਹ ਦੇਣਾ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਸਮਾਜਿਕ-ਆਰਥਿਕ ਚੁਣੌਤੀਆਂ ਦੇ ਹੱਲ ਲਈ ਸਭ ਤੋਂ ਪ੍ਰਭਾਵਸ਼ਾਲੀ ਉਪਕ੍ਰਮਾਂ ਵਿਚੋਂ ਇਕ ਸਾਬਿਤ ਹੋ ਸਕਦਾ ਹੈ। ਕੁਸ਼ਲਤਾਪੂਰਵਕ ਸੰਚਾਲਿਤ ਖੇਤੀ ਵੈਲਿਊ ਚੇਨ ਛੋਟੇ ਪੈਮਾਨੇ ਦੇ ਕਿਸਾਨਾਂ ਨੂੰ ਜ਼ਰੂਰੀ ਹਿਤਧਾਰਕਾਂ ਅਤੇ ਉੱਨਤ ਪ੍ਰਕਿਰਿਆਵਾਂ ਨਾਲ ਜੋੜਦੀ ਹੈ। ਇਹ ਉਨ੍ਹਾਂ ਨੂੰ ਹੋਰ ਲਾਭਾਂ ਦੇ ਨਾਲ-ਨਾਲ ਉੱਚ ਗੁਣਵੱਤਾ ਵਾਲੇ ਖੇਤੀ ਇਨਪੁਟ, ਅਤਿ-ਆਧੁਨਿਕ ਤਕਨੀਕ, ਸਖ਼ਤ ਗੁਣਵੱਤਾ ਮਾਪਦੰਡਾਂ, ਸਹੂਲਤ ਮੁਤਾਬਕ ਕਰਜ਼ ਬਦਲ ਅਤੇ ਪ੍ਰੋਸੈਸਿੰਗ ਅਤੇ ਬਾਜ਼ਾਰ ਦੇ ਮੌਕਿਆਂ ਦੇ ਲਿੰਕ ਤੱਕ ਪਹੁੰਚਣ ਵਿਚ ਸਮਰੱਥ ਬਣਾਉਂਦਾ ਹੈ।
ਇਸ ਨੂੰ ਸਮਝਦੇ ਹੋਏ, ਭਾਰਤ ਨੇ ਆਪਣੀ ਜੀ-20 ਪ੍ਰਧਾਨਗੀ ਤਹਿਤ ਖੇਤੀ ਕਾਰਜ ਸਮੂਹ ਦੀ ਸਰਪ੍ਰਸਤੀ ਵਿੱਚ ਚਰਚਾ ਲਈ ਉਪ-ਵਿਸ਼ਿਆਂ ਵਿੱਚੋਂ ਇਕ ਦੇ ਰੂਪ ਵਿਚ ਸੰਮਿਲਤ ਐਗਰੀਕਲਚਰ ਵੈਲਿਊ ਚੇਨ ਅਤੇ ਖੁਰਾਕ ਪ੍ਰਣਾਲੀਆਂ ਨੂੰ ਚੁਣਿਆ। ਚਰਚਾ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਈ ਆਰਥਿਕ ਮੌਕਿਆਂ ਨੂੰ ਵਧਾਉਣ ਦੇ ਨਾਲ-ਨਾਲ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਢਾਂਚੇ ਨੂੰ ਮਜ਼ਬੂਤ ਕਰਨ, ਟੈਕਨਾਲੋਜੀ ਸਾਂਝੀ ਕਰਨ ਅਤੇ ਨਿਵੇਸ਼ ਰਾਹੀਂ ਵੈਲਿਊ ਚੇਨ ਦਾ ਲਚਕੀਲਾਪਨ ਅਤੇ ਯੋਗਤਾ ਵਧਾਉਣ ’ਤੇ ਕੇਂਦ੍ਰਿਤ ਸੀ। ਭਾਰਤ ਦੀ ਪ੍ਰਧਾਨਗੀ ’ਚ ਇਸ ਸਬੰਧ ਵਿਚ ਹੋਈ ਇਹ ਪਹਿਲ ਇਕ ਮੀਲ ਦੇ ਪੱਥਰ ਦੇ ਰੂਪ ’ਚ ਹੈ। ਜੀ-20 ਦੇਸ਼ਾਂ ਨੇ ਅਜਿਹੇ ਸਕੇਲੇਬਲ ਸਮਾਧਾਨਾਂ ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧਤਾ ਜਤਾਈ ਹੈ, ਜੋ ਟਿਕਾਊ ਖੁਰਾਕ ਪ੍ਰਣਾਲੀਆਂ ਦੀ ਦਿਸ਼ਾ ਵਿਚ ਪਰਿਵਰਤਨ ਦਾ ਸਮਰਥਨ ਕਰਦੇ ਹਨ।
ਜੀ-20 ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਟਿਕਾਊ ਅਤੇ ਮਜ਼ਬੂਤ ਖੁਰਾਕ ਪ੍ਰਣਾਲੀ ਸਥਾਪਿਤ ਕਰਨ ਲਈ ਸਹਿਯੋਗਾਤਮਕ ਯਤਨਾਂ ਦੀ ਤਤਕਾਲ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਥਾਨਕ, ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਤੀ-ਫੂਡ ਵੈਲਿਊ ਚੇਨ ਨੂੰ ਵਧਾਉਣ ਅਤੇ ਵਿਵਿਧੀਕਰਣ ਦਾ ਸੱਦਾ ਦਿੱਤਾ, ਜਿਸ ਦਾ ਟੀਚਾ ਭੋਜਨ, ਖੇਤੀ ਇਨਪੁਟ ਅਤੇ ਉਤਪਾਦਾਂ ਤੱਕ ਕਿਫਾਇਤੀ ਪਹੁੰਚ ਦੀ ਸਹੂਲਤ ਪ੍ਰਦਾਨ ਕਰਨਾ ਹੈ। ਖੇਤੀ ਕਾਰਜ ਸਮੂਹ ਨੇ ਬਜ਼ਾਰ ਵਿੱਚ ਸੁਧਾਰ ਲਿਆਉਣ, ਵਪਾਰ ਵਿਸ਼ਵਾਸ ਵਧਾਉਣ ਅਤੇ ਭੋਜਨ ਸੁਰੱਖਿਆ ਅਤੇ ਪੋਸ਼ਣ ਦਾ ਸਮਰਥਨ ਕਰਨ ਦੇ ਲਈ ਖੇਤੀ- ਭੋਜਨ ਵਪਾਰ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਇਕ ਬਹੁਪੱਖੀ ਵਪਾਰ ਪ੍ਰਣਾਲੀ ਦੇ ਮਹੱਤਵ ਨੂੰ ਵੀ ਪਛਾਣਿਆ ।
ਇਸ ਦੇ ਇਲਾਵਾ, ਵਿਸ਼ਵ ਪੱਧਰ ’ਤੇ ਫਸਲਾਂ ਤੋਂ ਲੈ ਕੇ ਖੁਦਰਾ ਵਿਕਰੀ ਤੱਕ ਭੋਜਨ ਦੀ ਇਕ ਮਹੱਤਵਪੂਰਣ ਮਾਤਰਾ ਨਸ਼ਟ ਹੋ ਜਾਂਦੀ ਹੈ, ਜਿਸ ਦੇ ਨਾਲ ਭੋਜਨ ਦੀ ਹਾਨੀ ਅਤੇ ਬਰਬਾਦੀ ਦੀ ਰੋਕਥਾਮ ਬਿਨ੍ਹਾਂ ਕਿਸੇ ਵਾਧੂ ਸਰੋਤ ਲਾਗਤ ਦੇ ਵਧੇਰੇ ਉਤਪਾਦਨ ਕਰਨ ਦੇ ਸਮਾਨ ਹੋ ਜਾਂਦੀ ਹੈ। ਭੋਜਨ ਦੀ ਹਾਨੀ ਅਤੇ ਬਰਬਾਦੀ ਦਾ ਹੱਲ ਕਰਨਾ ਇਕ ਗੰਭੀਰ ਮੁੱਦਾ ਹੈ, ਜਿਸ ਨਾਲ ਕਮੀਆਂ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਇਕ ਉੱਤਰਦਾਈ ਪ੍ਰਤੀਬੱਧਤਾ ਦੀ ਭਾਵਨਾ ਆਉਂਦੀ ਹੈ। ਜੀ-20 ਦੇਸ਼ਾਂ ਨੇ ਕਿਸਾਨਾਂ, ਸਰਕਾਰਾਂ, ਨਿੱਜੀ ਖੇਤਰ, ਨਾਗਰਿਕ, ਸਮਾਜ, ਸਿੱਖਿਆ ਸਾਸ਼ਤਰੀਆਂ ਅਤੇ ਵਿਕਾਸ ਭਾਗੀਦਾਰਾਂ ਜਿਹੇ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇ ਕੇ ਅਤੇ ਟ੍ਰੇਨਿੰਗ, ਵਿੱਤ ਤੱਕ ਬਿਹਤਰ ਪਹੁੰਚ ਅਤੇ ਬਿਹਤਰ ਬਾਜ਼ਾਰ ਕਨੈਕਸ਼ਨ ਰਾਹੀਂ ਛੋਟੇ ਕਿਸਾਨਾਂ ਦਾ ਸਹਿਯੋਗ ਕਰਕੇ ਭੋਜਨ ਹਾਨੀ ਅਤੇ ਬਰਬਾਦੀ ਵਿਚ ਕਮੀ ਨੂੰ ਤਰਜੀਹ ਦੇਣ ਲਈ ਪ੍ਰਤੀਬੱਧ ਕੀਤਾ ਹੈ। ਉਨ੍ਹਾਂ ਨੇ ਟੈਕਨਾਲੋਜੀ ਦਾ ਉਪਯੋਗ ਕਰਕੇ, ਗਿਆਨ ਸਾਂਝਾ ਕਰਕੇ, ਜਾਗਰੂਕਤਾ ਵਧਾ ਕੇ, ਸਮਰਥਨ ਮੰਗ ਕੇ ਅਤੇ ਦੇਸ਼ਾਂ ਵਿੱਚ ਸਰਬਉੱਤਮ ਪਰਿਪਾਟੀਆਂ ਦਾ ਆਦਾਨ-ਪ੍ਰਦਾਨ ਕਰਕੇ ਸੰਪੂਰਨ ਵੈਲਿਊ ਚੇਨ ਵਿਚ ਭੋਜਨ ਦੀ ਹਾਨੀ ਅਤੇ ਬਰਬਾਦੀ ਨੂੰ ਘੱਟ ਕਰਨ ਦੇ ਲਈ ਪ੍ਰਤੀਬੱਧਤਾ ਜਤਾਈ ਹੈ ।
ਨਰੇਂਦਰ ਸਿੰਘ ਤੋਮਰ (ਖੇਤੀ ਅਤੇ ਕਿਸਾਨ ਭਲਾਈ ਮੰਤਰੀ, ਭਾਰਤ ਸਰਕਾਰ)
ਬਹੁਪੱਖੀ ਸੰਗਠਨਾਂ ਨੂੰ ਪ੍ਰਭਾਵੀ ਬਣਾਉਣ ਦਾ ਠੋਸ ਕਦਮ
ਭਾਰਤ ਨੇ ਦਸੰਬਰ 2022 ’ਚ ਜੀ-20 ਦੀ ਪ੍ਰਧਾਨਗੀ ਹਾਸਲ ਕੀਤੀ-ਇਕ ਅਜਿਹਾ ਸਮਾਂ, ਜਦੋਂ ਦੁਨੀਆ ਪੌਣ-ਪਾਣੀ ਐਮਰਜੈਂਸੀ ਦਾ ਸਾਹਮਣਾ ਕਰ ਰਹੀ ਸੀ, ਮਹਾਮਾਰੀ ਦੇ ਪ੍ਰਭਾਵ ਨਾਲ ਜੂਝ ਰਹੀ ਸੀ ਅਤੇ ਵਧਦੇ ਧਰੁਵੀਕਰਨ, ਭੂ-ਸਿਆਸੀ ਸੰਘਰਸ਼ ਅਤੇ ਸ਼ਕਤੀ ਸੰਤੁਲਨ ਦਰਮਿਆਨ ਵੰਡੀ ਹੋਈ ਸੀ। ਸਮੁੱਚੇ ਵਿਕਾਸ ਟੀਚਿਆਂ (ਐੱਸ. ਡੀ. ਜੀ.) ਦੀ ਤਰੱਕੀ ਦੀ ਅਸਫਲਤਾ ਨਾਲ ਸਥਿਤੀ ਹੋਰ ਗੰਭੀਰ ਹੋ ਗਈ, ਜਿਨ੍ਹਾਂ ਕਾਰਨ ਸਰਕਾਰਾਂ ਅਤੇ ਨੀਤੀ-ਨਿਰਮਾਤਾਵਾਂ ਨੂੰ ਵਾਧੂ ਬੋਝ ਦਾ ਸਾਹਮਣਾ ਕਰਨਾ ਪਿਆ। ਇਸ ਗੁੰਝਲਦਾਰ ਦ੍ਰਿਸ਼ ’ਚ ਬਹੁਪੱਖੀ ਸੰਗਠਨਾਂ ਨੂੰ ਆਪਣੀ ਭੂਮਿਕਾ ਨੂੰ ਪ੍ਰਭਾਵੀ ਬਣਾਉਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜੋ ਕੌਮਾਂਤਰੀ ਸਬੰਧਾਂ ਨੂੰ ਵਿਕਸਿਤ ਅਤੇ ਮਜ਼ਬੂਤ ਕਰਨ ’ਚ ਇਕ ਸਮੁੱਚੇ ਸੰਘਰਸ਼ ਵਜੋਂ ਸਾਹਮਣੇ ਆਇਆ। ਸਮਾਂ ਬੀਤਣ ਦੇ ਨਾਲ, ਰਾਸ਼ਟਰਾਂ ਦੇ ਵੱਖ-ਵੱਖ ਰਸਤਿਆਂ ਨੇ ਬ੍ਰਿਕਸ, ਕਵਾਡ, ਆਸਿਆਨ ਵਰਗੇ ਵੱਖ-ਵੱਖ ਬਹੁਪੱਖੀ ਮੰਚਾਂ ਦੇ ਗਠਨ ਨੂੰ ਪ੍ਰੇਰਿਤ ਕੀਤਾ ਹੈ, ਜੋ ਇਕ ਪਾਸੇ ਤਾਂ ਖੇਤਰੀ ਸਹਿਯੋਗ ਨੂੰ ਸਹੂਲਤ ਅਨੁਸਾਰ ਬਣਾਉਂਦੇ ਹਨ, ਓਧਰ ਦੂਜੇ ਪਾਸੇ ਵੰਡੀ ਹੋਈ ਬਹੁਪੱਖੀ ਵਿਵਸਥਾ ਦੀਆਂ ਗੁੰਝਲਾ ਨੂੰ ਵਧਾਉਂਦੇ ਹਨ।
ਇਸ ਵਿਆਪਕ ਸੰਕਟਾਂ ਦੇ ਪਿਛੋਕੜ ’ਚ, ਬਹੁਪੱਖੀ ਸੰਗਠਨਾਂ ’ਚ ਸੁਧਾਰ ਅਤੇ ਮਜ਼ਬੂਤੀ ਦੀ ਤੁਰੰਤ ਲੋੜ ਹੋ ਗਈ ਹੈ। ਇਸ ਯਤਨ ’ਚ, ਨਾ ਸਿਰਫ ਬਹੁਪੱਖੀ ਸੰਗਠਨਾਂ ਨੂੰ ਉਨ੍ਹਾਂ ਦੀ ਭੂਮਿਕਾ ਲਈ ਮਜ਼ਬੂਤੀ ਦੇਣਾ, ਸਗੋਂ ਵਿਸ਼ਵ ਪੱਧਰੀ ਸਿਆਸਤ ਅਤੇ ਸ਼ਕਤੀ ਸੰਤੁਲਨ ਨੂੰ ਚੰਗੀ ਤਰ੍ਹਾਂ ਸਮਝਣਾ ਵੀ ਸ਼ਾਮਲ ਹੈ। ਆਰਥਿਕ ਅਤੇ ਬਹੁਪੱਖੀ ਸਹਿਯੋਗ ਦੇ ਇਕ ਪ੍ਰਮੁੱਖ ਮੰਚ ਵਜੋਂ, ਜੀ-20 ਵਿਕਸਿਤ, ਉੱਭਰਦੀਆਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦੇ ਵਿਆਪਕ ਮਾਪ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਮਜ਼ਬੂਤ ਬਹੁਪੱਖੀ ਸੰਵਾਦਾਂ ਰਾਹੀਂ ਦੁਨੀਆ ਦੀਆਂ ਸਭ ਤੋਂ ਗੰਭੀਰ ਚੁਣੌਤੀਆਂ ਦਾ ਹੱਲ ਕਰਨ ਨਾਲ ਜੁੜੀਆਂ ਆਪਣੀਆਂ ਖਾਹਿਸ਼ਾਂ ਦੀ ਜ਼ਿੰਮੇਵਾਰੀ ਲੈਂਦਾ ਹੈ, ਜਿਨ੍ਹਾਂ ਨਾਲ ਸਾਰੇ ਮੈਂਬਰ ਦੇਸ਼ ਲਾਭਵੰਦ ਹੁੰਦੇ ਹਨ।
ਆਪਣੀ ਪ੍ਰਧਾਨਗੀ ਦੌਰਾਨ, ਭਾਰਤ ਨੇ ਬਹੁਪੱਖੀ ਕੂਟਨੀਤੀ ਦੇ ਭਰੋਸੇਮੰਦ ਭਵਿੱਖ ਦੀ ਦਿਸ਼ਾ ’ਚ ਵਿਸ਼ਵ ਪੱਧਰੀ ਚਰਚਿਆਂ ਨੂੰ ਅੱਗੇ ਵਧਾਉਣ ਲਈ ਖੁਦ ਨੂੰ ਸਮਰਪਿਤ ਕਰਦੇ ਹੋਏ, ਇਸ ਏਜੰਡੇ ਨੂੰ ਆਪਣੀਆਂ ਮਹੱਤਵਪੂਰਨ ਤਰਜੀਹਾਂ ’ਚੋਂ ਇਕ ਦੇ ਰੂਪ ’ਚ ਪ੍ਰਮੁੱਖਤਾ ਦਿੱਤੀ ਹੈ।
ਪੂਰੇ ਸਾਲ ਦੌਰਾਨ ਇਸ ਏਜੰਡੇ ਦੇ ਵੱਖ-ਵੱਖ ਤੱਤਾਂ ’ਤੇ ਠੋਸ ਤਰੱਕੀ ਹਾਸਲ ਕੀਤੀ ਗਈ। ਜਰਮਨੀ ਦੀ ਪ੍ਰਧਾਨਗੀ ਅਧੀਨ, ਜੀ-20 ਵਿਦੇਸ਼ ਮੰਤਰੀਆਂ ਦੀ ਸਾਲਾਨਾ ਬੈਠਕ ਦੀ ਸ਼ੁਰੂਆਤ ਕੀਤੀ ਗਈ ਸੀ। ਆਪਣੀ ਸਥਾਪਨਾ ਪਿੱਛੋਂ ਹੀ ਇਹ ਬੈਠਕ ਇਕ ਪ੍ਰਥਾਗਤ ਪ੍ਰੋਗਰਾਮ ਰਿਹਾ ਹੈ ਪਰ ਭਾਰਤ ਨੇ ਵਿਆਪਕ ਵਿਚਾਰ-ਵਟਾਂਦਰਾ ਕਰਨ ਪਿੱਛੋਂ ਤਿਆਰ ਕੀਤੇ ਗਏ ਜੀ-20 ਵਿਦੇਸ਼ ਮੰਤਰੀਆਂ ਦੇ ਨਤੀਜੇ ਦਸਤਾਵੇਜ਼ ਅਤੇ ਪ੍ਰਧਾਨਗੀ ਸੰਖੇਪ (ਐੱਫ. ਐੱਮ. ਐੱਮ. ਓ. ਡੀ. ਸੀ. ਐੱਸ.) ਨੂੰ ਅਪਣਾਉਣ ਵਾਲਾ ਪਹਿਲਾ ਦੇਸ਼ ਹੋਣ ਦੀ ਮੁਹਾਰਤ ਹਾਸਲ ਕੀਤੀ ਹੈ। ਮੈਂਬਰ ਦੇਸ਼ਾਂ ਲਈ, ਇਸ ਵਿਆਪਕ ਦਸਤਾਵੇਜ਼ ’ਚ ਪ੍ਰਾਸੰਗਿਕ ਮਹੱਤਵਪੂਰਨ ਵਿਸ਼ਿਆਂ ’ਤੇ ਰੌਸ਼ਨੀ ਪਾਈ ਗਈ ਹੈ ਜਿਨ੍ਹਾਂ ’ਚ ਬਹੁਪੱਖੀ ਸੰਗਠਨਾਂ ਨੂੰ ਮਜ਼ਬੂਤ ਕਰਨਾ, ਅੱਤਵਾਦ ਦਾ ਮੁਕਾਬਲਾ ਕਰਨਾ ਅਤੇ ਵਿਸ਼ਵ ਪੱਧਰੀ ਸਿਹਤ ਸਮੱਸਿਆਵਾਂ ਦਾ ਹੱਲ ਕਰਨਾ ਸ਼ਾਮਲ ਹੈ। ਇਹ ਪ੍ਰਾਪਤੀ ਵਿਦੇਸ਼ ਮੰਤਰੀਆਂ ਦੇ ਸਹਿਯੋਗ ਨਾਲ ਇਕ ਅਜਿਹੀ ਮਜ਼ਬੂਤ ਬਹੁਪੱਖੀ ਪ੍ਰਣਾਲੀ ਬਣਾਉਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ ਜੋ ਸਾਰੇ ਦੇਸ਼ਾਂ ਦੇ ਹਿੱਤਾਂ ਨੂੰ ਪੂਰਾ ਕਰਦੀ ਹੋਵੇ।
ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ’ਚ, ਭਾਰਤੀ ਪ੍ਰਧਾਨਗੀ ਨੇ ‘ਵਾਇਸ ਆਫ ਦਿ ਗਲੋਬਲ ਸਾਊਥ ਸਿਖਰ ਸੰਮੇਲਨ’ ਦੇ ਉਦਘਾਟਨ ਦੀ ਮੇਜ਼ਬਾਨੀ ਕੀਤੀ। 125 ਦੇਸ਼ਾਂ ਦੀ ਭਾਈਵਾਲੀ ਨਾਲ, 10 ਸੈਸ਼ਨਾਂ ’ਚ ਚੱਲੇ ਇਸ 2 ਦਿਨਾ ਇਤਿਹਾਸਕ ਪ੍ਰੋਗਰਾਮ ਨੇ ਹਿੱਸੇਦਾਰ ਦੇਸ਼ਾਂ ਨੂੰ ਵਿਕਾਸਸ਼ੀਲ ਦੁਨੀਆ ਦੀਆਂ ਚਿੰਤਾਵਾਂ, ਵਿਚਾਰਾਂ, ਚੁਣੌਤੀਆਂ ਅਤੇ ਤਰਜੀਹਾਂ ਨੂੰ ਪੇਸ਼ ਕਰਨ ਦਾ ਇਕ ਮੰਚ ਪ੍ਰਦਾਨ ਕੀਤਾ। ਇਸ ਪ੍ਰੋਗਰਾਮ ਦਾ ਮਕਸਦ ਰਾਸ਼ਟਰਾਂ ਵਿਚਾਲੇ ਟੀਚਿਆਂ ਦੀ ਏਕਤਾ ਅਤੇ ਸਹਿਯੋਗ ਨੂੰ ਹੁਲਾਰਾ ਦੇਣਾ ਸੀ। ‘ਵਸੂਧੈਵ ਕੁਟੁੰਬਕਮ’ ਦੇ ਸਾਡੇ ਵਿਸ਼ੇ ਦੇ ਅਨੁਸਾਰ, ਭਾਰਤੀ ਪ੍ਰਧਾਨਗੀ ਨੇ ਸਮੂਹ ਦੇ ਵਿਸਥਾਰ ਦੇ ਸਬੰਧ ’ਚ ਚਰਚਾ ਦੀ ਸਹੂਲਤ ਪ੍ਰਦਾਨ ਕਰ ਕੇ ਇਕ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ। ਇਸ ਸਾਰਥਕ ਵਿਚਾਰ-ਵਟਾਂਦਰੇ ਦੇ ਨਤੀਜੇ ਵਜੋਂ, ਅਫਰੀਕੀ ਸੰਘ (ਏ. ਯੂ.) ਦਾ ਸਥਾਈ ਜੀ-20 ਮੈਂਬਰ ਵਜੋਂ ਸਵਾਗਤ ਹੋਇਆ, ਜੋ ਸਮਾਵੇਸ਼ ਅਤੇ ਵਿਸ਼ਵ ਪੱਧਰੀ ਸਹਿਯੋਗ ਦੇ ਇਕ ਨਵੇਂ ਅਧਿਆਇ ਦਾ ਸੰਕੇਤ ਹੈ।
ਨਿਰਪੇਂਦਰ ਮਿਸ਼ਰਾ (ਸਾਬਕਾ ਮੁੱਖ ਸਕੱਤਰ, ਪ੍ਰਧਾਨ ਮੰਤਰੀ ਦਫਤਰ)
ਭਾਰਤ ਇਕ ਨਵੀਂ ਵਿਸ਼ਵ ਪੱਧਰੀ ਵਿਵਸਥਾ ਦਾ ਅਗਰਦੂਤ
NEXT STORY