Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    3:13:00 AM

  • petrol bomb thrown at former bangladesh captain  s house

    ਬੰਗਲਾਦੇਸ਼ ਦੇ ਸਾਬਕਾ ਕਪਤਾਨ ਦੇ ਘਰ 'ਤੇ ਸੁੱਟਿਆ...

  • punjab boy fortune

    ਪੰਜਾਬ: ਬੰਦੇ ਨੂੰ 200 ਰੁਪਏ ਦੇ ਨੋਟ ਬਦਲੇ ਮਿਲੇ...

  • bsf action in punjab

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ...

  • heavy rain alert in 7 districts punjab

    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ

BLOG News Punjabi(ਬਲਾਗ)

ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ

  • Edited By Harpreet Singh,
  • Updated: 13 Apr, 2026 04:53 PM
Blog
indian youth
  • Share
    • Facebook
    • Tumblr
    • Linkedin
    • Twitter
  • Comment

ਦੁਨੀਆ ਭਰ ’ਚ ਇਹ ਬੇਯਕੀਨੀ ਦਾ ਸਮਾਂ ਹੈ। ਵੱਖ-ਵੱਖ ਖੇਤਰਾਂ ’ਚ ਜੰਗ, ਈਂਧਨ ਦੀਆਂ ਵਧਦੀਆਂ ਕੀਮਤਾਂ, ਆਰਥਿਕ ਉਤਰਾਅ-ਚੜ੍ਹਾਅ ਅਤੇ ਸੂਚਨਾਵਾਂ ਦੇ ਤੇਜ਼ੀ ਨਾਲ ਪ੍ਰਸਾਰ ਨੇ ਕਈ ਦੇਸ਼ਾਂ ’ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੁਨੀਆ ਭਰ ਦੇ ਨੌਜਵਾਨ ਸੋਸ਼ਲ ਮੀਡੀਆ ਅਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਮਾਧਿਅਮ ਰਾਹੀਂ ਗਲੋਬਲ ਚੱਕਰਾਂ ਨਾਲ ਲਗਾਤਾਰ ਰੂ-ਬ-ਰੂ ਹੋ ਰਹੇ ਹਨ। ਫਿਰ ਵੀ ਭਾਰਤ ’ਚ, ਨੌਜਵਾਨਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਆਤਮਵਿਸ਼ਵਾਸ ਦੀ ਇਕ ਸਪੱਸ਼ਟ ਲਹਿਰ ਦਿਖਾਈ ਦਿੰਦੀ ਹੈ। ਇਸ ਆਤਮਵਿਸ਼ਵਾਸ ਦਾ ਇਕ ਵੱਡਾ ਹਿੱਸਾ ਨਰਿੰਦਰ ਮੋਦੀ ਦੀ ਅਗਵਾਈ ਅਤੇ ਉਸ ਤਰੀਕੇ ’ਤੇ ਟਿਕਿਆ ਹੈ ਜਿਸ ਤਰ੍ਹਾਂ ਭਾਰਤ ਨੇ ਤੇਜ਼ੀ ਨਾਲ ਬਦਲਦੀ ਦੁਨੀਆ ’ਚ ਖੁਦ ਨੂੰ ਕੂਟਨੀਤਿਕ ਤੌਰ ’ਤੇ ਸੰਚਾਲਿਤ ਕੀਤਾ ਹੈ।

ਭਾਰਤ ਅੱਜ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ’ਚੋਂ ਇਕ ਹੈ। ਕਰੋੜਾਂ ਨੌਜਵਾਨ ਭਾਰਤੀ ਪੜ੍ਹਾਈ ਕਰ ਕੇ ਕਰੀਅਰ ਬਣਾ ਰਹੇ ਹਨ, ਕਾਰੋਬਾਰ ਸ਼ੁਰੂ ਕਰ ਰਹੇ ਹਨ ਅਤੇ ਤਕਨੀਕ ਦੇ ਮਾਧਿਅਮ ਰਾਹੀਂ ਦੁਨੀਆ ਨਾਲ ਜੁੜ ਰਹੇ ਹਨ। ਇਹ ਪੀੜ੍ਹੀ ਸੂਚਿਤ ਹੈ, ਬੋਲਣ ਵਾਲੀ ਹੈ ਅਤੇ ਗਲੋਬਲ ਸੰਵਾਦਾਂ ਨਾਲ ਲਗਾਤਾਰ ਜੁੜੀ ਰਹਿੰਦੀ ਹੈ। ਉਹ ਅੰਤਰਰਾਸ਼ਟਰੀ ਖ਼ਬਰਾਂ ਦੇਖਦੇ ਹਨ, ਆਨਲਾਈਨ ਸਿਆਸੀ ਬਹਿਸਾਂ ਦਾ ਪਿੱਛਾ ਕਰਦੇ ਹਨ ਅਤੇ ਤੁਲਨਾ ਕਰਦੇ ਹਨ ਕਿ ਵੱਖ-ਵੱਖ ਦੇਸ਼ ਸੰਕਟਾਂ ਨੂੰ ਕਿਵੇਂ ਸੰਭਾਲਦੇ ਹਨ।

ਗਲੋਬਲ ਤਣਾਅ ’ਤੇ ਭਾਵੁਕ ਪ੍ਰਤੀਕਿਰਿਆ ਦੇਣ ਦੀ ਬਜਾਏ, ਭਾਰਤ ਨੇ ਅਕਸਰ ਇਕ ਸਥਿਰ ਅਤੇ ਵਿਚਾਰਸ਼ੀਲ ਦ੍ਰਿਸ਼ਟੀਕੋਣ ਅਪਣਾਇਆ ਹੈ। ਸਰਕਾਰ ਨੇ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਕਈ ਦੇਸ਼ਾਂ ਨਾਲ ਸਬੰਧ ਬਣਾਈ ਰੱਖੇ ਹਨ। ਤੇਜ਼ੀ ਨਾਲ ਧਰੁਵੀਕ੍ਰਿਤ ਹੁੰਦੀ ਦੁਨੀਆ ’ਚ, ਇਸ ਤਰ੍ਹਾਂ ਦੇ ਸੰਤੁਲਨ ਲਈ ਅਗਵਾਈ ਦੇ ਆਤਮਵਿਸ਼ਵਾਸ ਅਤੇ ਸਪੱਸ਼ਟਤਾ ਦੀ ਲੋੜ ਹੁੰਦੀ ਹੈ।

ਯੁਵਾ ਪੀੜ੍ਹੀ ਲਈ, ਕੂਟਨੀਤੀ ਦੀ ਇਸ ਸ਼ੈਲੀ ਨੂੰ ਸਾਹਮਣੇ ਆਉਂਦੇ ਦੇਖਣਾ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਦਾ ਮਾਰਗਦਰਸ਼ਨ ਪਰਿਪੱਕਤਾ ਅਤੇ ਦੂਰਅੰਦੇਸ਼ੀ ਨਾਲ ਕੀਤਾ ਜਾ ਰਿਹਾ ਹੈ। ਉਹ ਇਕ ਅਜਿਹੇ ਆਗੂ ਨੂੰ ਦੇਖਦੇ ਹਨ ਜੋ ਭਾਰਤ ਦੇ ਭਵਿੱਖ ਬਾਰੇ ਦ੍ਰਿੜ੍ਹ ਵਿਸ਼ਵਾਸ ਨਾਲ ਬੋਲਦਾ ਹੈ ਅਤੇ ਜੋ ਦੇਸ਼ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤੀ ਨਾਲ ਰੱਖਦਾ ਹੈ। ਇਸ ਭਾਵਨਾ ਦਾ ਯੁਵਾ ਪੀੜ੍ਹੀ ’ਤੇ ਡੂੰਘਾ ਪ੍ਰਭਾਵ ਪਿਆ ਹੈ। ਨੌਜਵਾਨ ਭਾਰਤੀ ਅਕਸਰ ਕਹਿੰਦੇ ਹਨ ਕਿ ਜਦੋਂ ਉਹ ਭਾਰਤ ਦਾ ਵਧਦਾ ਗਲੋਬਲ ਪ੍ਰਭਾਵ ਦੇਖਦੇ ਹਨ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਹ ਆਪਣੇ ਦੇਸ਼ ਨੂੰ ਪ੍ਰਮੁੱਖ ਸ਼ਕਤੀਆਂ ਦੇ ਨਾਲ ਜੋੜਦੇ, ਕੌਮਾਂਤਰੀ ਚਰਚਾ ’ਚ ਹਿੱਸਾ ਲੈਂਦੇ ਅਤੇ ਗਲੋਬਲ ਹੱਲਾਂ ’ਚ ਯੋਗਦਾਨ ਦਿੰਦੇ ਹੋਏ ਦੇਖਦੇ ਹਨ।

ਨਾਲ ਹੀ, ਬੇਭਰੋਸਗੀ ਦੇ ਸਮੇਂ ’ਚ ਅਗਵਾਈ ਸਿਰਫ ਅੰਤਰਰਾਸ਼ਟਰੀ ਸਬੰਧਾਂ ਬਾਰੇ ਨਹੀਂ ਹੁੰਦੀ। ਇਹ ਨਾਗਰਿਕਾਂ ਨੂੰ ਉਦੋਂ ਭਰੋਸਾ ਦੇਣ ਦੀ ਸਮਰੱਥਾ ਬਾਰੇ ਵੀ ਹੈ, ਜਦੋਂ ਦੁਨੀਆ ਅਣਪਛਾਤੀ ਦਿਖਾਈ ਦਿੰਦੀ ਹੈ। ਅੱਜ, ਵਧਦੀਆਂ ਕੀਮਤਾਂ ਅਤੇ ਆਰਥਿਕ ਦਬਾਅ ਅਜਿਹੀਆਂ ਹਕੀਕਤਾਂ ਹਨ, ਜਿਨ੍ਹਾਂ ਦਾ ਸਾਹਮਣਾ ਕਈ ਦੇਸ਼ ਕਰ ਰਹੇ ਹਨ। ਦੁਨੀਆ ਭਰ ’ਚ ਈਂਧਨ ਦੀ ਲਾਗਤ, ਯਾਤਰਾ ਖਰਚਾ ਅਤੇ ਰੁਟੀਨ ਦੀਆਂ ਵਸਤਾਂ ’ਚ ਵਾਧ ਦੇਖਿਆ ਿਗਆ ਹੈ। ਭਾਰਤ, ਕਈ ਦੇਸ਼ਾਂ ਵਾਂਗ, ਵਿਕਾਸ ਅਤੇ ਸਥਿਰਤਾ ਨੂੰ ਸੰਤੁਲਿਤ ਕਰਦੇ ਹੋਏ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਨੌਜਵਾਨ ਭਾਰਤੀ ਇਸ ਦਬਾਅ ਤੋਂ ਜਾਣੂ ਹਨ। ਉਹ ਇਨ੍ਹਾਂ ’ਤੇ ਖੁੱਲ੍ਹ ਕੇ ਚਰਚਾ ਕਰਦੇ ਹਨ ਅਤੇ ਰੋਜ਼ਾਨਾ ਜੀਵਨ ’ਚ ਇਨ੍ਹਾਂ ਦਾ ਪ੍ਰਭਾਵ ਮਹਿਸੂਸ ਕਰਦੇ ਹਨ ਪਰ ਜਿਹੜੀ ਗੱਲ ਵੱਖਰੀ ਹੈ, ਉਹ ਇਹ ਹੈ ਕਿ ਇਨ੍ਹਾਂ ਆਰਥਿਕ ਚਿੰਤਾਵਾਂ ਨੇ ਦੇਸ਼ ਦੀ ਅਗਵਾਈ ’ਚ ਉਨ੍ਹਾਂ ਦੇ ਵਿਸ਼ਵਾਸ ਨੂੰ ਮਹੱਤਵਪੂਰਨ ਰੂਪ ’ਚ ਨਹੀਂ ਡਿਗਾਇਆ। ਇਸ ਦੀ ਬਜਾਏ, ਕਈ ਯੁਵਾ ਨਾਗਰਿਕ ਇਨ੍ਹਾਂ ਚੁਣੌਤੀਆਂ ਨੂੰ ਵਿਆਪਕ ਗਲੋਬਲ ਸਥਿਤੀ ਦੇ ਸੰਦਰਭ ’ਚ ਦੇਖਦੇ ਹਨ। ਉਹ ਦੇਖਦੇ ਹਨ ਕਿ ਮਹਿੰਗਾਈ ਅਤੇ ਆਰਥਿਕ ਤਣਾਅ ਹਰ ਜਗ੍ਹਾ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਵਿਆਪਕ ਸਮਝ ਨੇ ਕਈ ਨੌਜਵਾਨ ਭਾਰਤੀਆਂ ਵਿਚਾਲੇ ਧੀਰਜ ਅਤੇ ਦ੍ਰਿਸ਼ਟੀਕੋਣ ਪੈਦਾ ਕੀਤਾ ਹੈ।

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦੀ ਅਗਵਾਈ ਦੇਸ਼ ਨੂੰ ਇਨ੍ਹਾਂ ਔਖੇ ਆਰਥਿਕ ਚੱਕਰਾਂ ’ਚੋਂ ਬਾਹਰ ਕੱਢਣ ’ਚ ਸਮਰੱਥ ਹੈ।

ਪਿਛਲੇ ਇਕ ਦਹਾਕੇ ’ਚ, ਭਾਰਤ ਨੇ ਸਥਿਰਤਾ, ਉਤਸ਼ਾਹ ਅਤੇ ਅੱਗੇ ਵਧਣ ਦੀ ਤਸਵੀਰ ਪੇਸ਼ ਕੀਤੀ ਹੈ। ਨਵੀਨਤਾ, ਉੱਦਮਤਾ, ਡਿਜੀਟਲ ਤਕਨੀਕ ਅਤੇ ਨਿਰਮਾਣ ਨੂੰ ਉਤਸ਼ਾਹ ਦੇਣ ਵਾਲੀਆਂ ਪਹਿਲਕਦਮੀਆਂ ਨੇ ਨੌਜਵਾਨ ਭਾਰਤੀਆਂ ਨੂੰ ਇਹ ਵਿਸ਼ਵਾਸ ਕਰਨ ਲਈ ਉਤਸ਼ਾਹਿਤ ਕੀਤਾ ਹੈ ਕਿ ਦੇਸ਼ ਭਵਿੱਖ ਲਈ ਇਕ ਮਜ਼ਬੂਤ ਨੀਂਹ ਬਣਾ ਰਿਹਾ ਹੈ। ਸਟਾਰਟਅੱਪ ਅਤੇ ਡਿਜੀਟਲ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮਾਂ ਨੇ ਵਿਸ਼ੇਸ਼ ਤੌਰ ’ਤੇ ਯੁਵਾ ਪੀੜ੍ਹੀ ਨੂੰ ਊਰਜਾਵਾਨ ਬਣਾਇਆ ਹੈ। ਕਈ ਯੁਵਾ ਪੇਸ਼ੇਵਰਾਂ ਨੂੰ ਲੱਗਦਾ ਹੈ ਕਿ ਅੱਜ ਦਾ ਮਾਹੌਲ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਗਲੋਬਲ ਪੱਧਰ ’ਤੇ ਸੋਚਣ ਦੀ ਇਜਾਜ਼ਤ ਦਿੰਦਾ ਹੈ।

ਇਕ ਹੋਰ ਕਾਰਕ, ਜੋ ਇਸ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ, ਉਹ ਨਰਿੰਦਰ ਮੋਦੀ ਦੀ ਸੰਵਾਦ ਸ਼ੈਲੀ ਹੈ। ਉਨ੍ਹਾਂ ਦੇ ਭਾਸ਼ਣ ਅਕਸਰ ਭਾਰਤ ਦੀ ਸਮੂਹਿਕ ਸ਼ਕਤੀ ਅਤੇ ਇਸ ਦੇ ਲੋਕਾਂ ਦੇ ਸੰਕਲਪ ਨੂੰ ਉਜਾਗਰ ਕਰਦੇ ਹਨ। ਇਹ ਵਿਸ਼ੇ ਉਨ੍ਹਾਂ ਨੌਜਵਾਨ ਦਰਸ਼ਕਾਂ ਲਈ ਮਜ਼ਬੂਤੀ ਨਾਲ ਜੁੜਦੇ ਹਨ, ਜੋ ਇਹ ਮਹਿਸੂਸ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਦੇਸ਼ ਚੁਣੌਤੀਆਂ ’ਤੇ ਜਿੱਤ ਹਾਸਲ ਕਰਨ ਦੇ ਸਮਰੱਥ ਹੈ। ਭਰੋਸੇ ਦੀ ਇਹ ਭਾਵਨਾ ਮਨੋਵਿਗਿਆਨਕ ਸਥਿਰਤਾ ਪੈਦਾ ਕਰਦੀ ਹੈ ਜੋ ਵਿਸ਼ੇਸ਼ ਤੌਰ ’ਤੇ ਉਸ ਯੁੱਗ ’ਚ ਮਹੱਤਵਪੂਰਨ ਹੈ, ਜਦੋਂ ਜਾਣਕਾਰੀ ਤੁਰੰਤ ਫੈਲਦੀ ਅਤੇ ਗਲੋਬਲ ਘਟਨਾਵਾਂ ਭਾਰੀ ਮਹਿਸੂਸ ਹੋ ਸਕਦੀਆਂ ਹਨ। ਭਾਰਤ ਦੇ ਨੌਜਵਾਨ ਅੱਜ ਇਸ ਗੱਲ ਤੋਂ ਗੰਭੀਰਤਾ ਨਾਲ ਜਾਣੂ ਹਨ ਕਿ ਦੁਨੀਆ ਕਿੰਨੀ ਜਲਦੀ ਬਦਲ ਸਕਦੀ ਹੈ। ਉਹ ਸੰਘਰਸ਼ਾਂ ਨੂੰ ਅਚਾਨਕ ਉਭਰਦੇ ਹੋਏ, ਅਰਥਵਿਵਸਥਾਵਾਂ ’ਚ ਉਤਰਾਅ-ਚੜ੍ਹਾਅ ਅਤੇ ਕੂਟਨੀਤਿਕ ਸੰਬੰਧਾਂ ਨੂੰ ਰਾਤੋ-ਰਾਤ ਬਦਲਦੇ ਦੇਖਦੇ ਹਨ, ਪਰ ਇਨ੍ਹਾਂ ਅਨਿਸ਼ਚਿਤਤਾਵਾਂ ਦੇ ਬਾਵਜੂਦ, ਕਈ ਲੋਕ ਭਾਰਤ ਦੇ ਰਾਹ ਨੂੰ ਲੈ ਕੇ ਆਸ਼ਾਵਾਦੀ ਬਣੇ ਹੋਏ ਹਨ। ਉਨ੍ਹਾਂ ਦਾ ਆਸ਼ਾਵਾਦ ਇਸ ਵਿਸ਼ਵਾਸ ’ਚ ਹੈ ਕਿ ਦੇਸ਼ ਦੀ ਲੀਡਰਸ਼ਿਪ ਆਧੁਨਿਕ ਭੂ ਰਾਜਨੀਤੀਆਂ ਦੀਆਂ ਗੁੰਝਲਾਂ ਨੂੰ ਸੁਲਝਾਅ ਸਕਦੀ ਹੈ ਅਤੇ ਉਨ੍ਹਾਂ ਨੂੰ ਸਾਵਧਾਨੀ ਨਾਲ ਸੰਭਾਲਣ ਦੇ ਸਮਰੱਥ ਹੈ।

ਕਈ ਮਾਅਨਿਆਂ ’ਚ, ਯੁਵਾ ਪੀੜ੍ਹੀ ਭਾਰਤ ਨੂੰ ਇਕ ਅਜਿਹੇ ਰਾਸ਼ਟਰ ਵਜੋਂ ਦੇਖਦੀ ਹੈ ਜੋ ਆਪਣੀ ਪਛਾਣ ਅਤੇ ਆਪਣੀ ਗਲੋਬਲ ਭੂਮਿਕਾ ਨੂੰ ਲੈ ਕੇ ਵਧੇਰੇ ਆਤਮਵਿਸ਼ਵਾਸੀ ਹੋ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦੇਸ਼ ਹੁਣ ਅੰਤਰਰਾਸ਼ਟਰੀ ਮੰਚਾਂ ’ਤੇ ਆਪਣੇ ਹਿੱਤਾਂ ਦਾ ਦਾਅਵਾ ਕਰਨ ਜਾਂ ਆਪਣਾ ਦ੍ਰਿਸ਼ਟੀਕੋਣ ਪ੍ਰਗਟ ਕਰਨ ’ਚ ਸੰਕੋਚ ਨਹੀਂ ਕਰਦਾ ਹੈ। ਰਾਸ਼ਟਰੀ ਪੱਧਰ ’ਤੇ ਇਹ ਆਤਮਵਿਸ਼ਵਾਸ ਅਕਸਰ ਯੁਵਾ ਨਾਗਰਿਕਾਂ ਦੇ ਨਿੱਜੀ ਆਤਮਵਿਸ਼ਵਾਸ ’ਚ ਬਦਲ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦਾ ਦੇਸ਼ ਸ਼ਕਤੀ ਅਤੇ ਸਪੱਸ਼ਟਤਾ ਨਾਲ ਅੱਗੇ ਵਧ ਰਿਹਾ ਹੈ, ਤਾਂ ਉਸ ਤਰੱਕੀ ਦੇ ਅੰਦਰ ਉਨ੍ਹਾਂ ਦਾ ਆਪਣਾ ਭਵਿੱਖ ਵੀ ਸੁਰੱਖਿਅਤ ਹੈ ਅਤੇ ਇਹੀ ਉਹ ਵਿਸ਼ਵਾਸ ਹੈ ਜੋ ਯੁਵਾ ਪੀੜ੍ਹੀ ਨੂੰ ਆਸ, ਉਤਸ਼ਾਹ ਅਤੇ ਭਾਰਤ ਵੱਲੋਂ ਅਪਣਾਈ ਜਾ ਰਹੀ ਦਿਸ਼ਾ ’ਤੇ ਮਾਣ ਦੇ ਨਾਲ ਅੱਗੇ ਦੇਖਣ ਦਾ ਆਤਮਵਿਸ਼ਵਾਸ ਦੇਣਾ ਜਾਰੀ ਰੱਖਦਾ ਹੈ।

—ਦੇਵੀ ਚੇਰੀਅਨ

  • Indian Youth
  • Self Confidence
  • Young Men

ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ

NEXT STORY

Stories You May Like

  • wheat prices increase in global markets  hopes for increased exports for india
    ਗਲੋਬਲ ਬਾਜ਼ਾਰਾਂ 'ਚ ਕਣਕ ਦੀਆਂ ਕੀਮਤਾਂ ਚ ਵਾਧਾ, ਭਾਰਤ ਲਈ ਵਧੀ ਨਿਰਯਾਤ ਦੀ ਉਮੀਦ
  • cbi  s big action against anil ambani  fir registered in epfo  s investment scam
    Anil Ambani ਖ਼ਿਲਾਫ਼ CBI ਦੀ ਵੱਡੀ ਕਾਰਵਾਈ, EPFO ਦੇ 1,816 ਕਰੋੜ ਦੇ ਨਿਵੇਸ਼ ਘੁਟਾਲੇ 'ਚ FIR ਦਰਜ
  • wave of protest has erupted against the lathicharge on sanitation workers
    ਸਫ਼ਾਈ ਸੇਵਕਾਂ 'ਤੇ ਲਾਠੀਚਾਰਜ ਖ਼ਿਲਾਫ਼ ਉੱਠੀ ਰੋਸ ਦੀ ਲਹਿਰ
  • cwg 2026 asmita wins gold medal for india in judo
    CWG 2026 : ਅਸਮਿਤਾ ਨੇ ਜੂਡੋ 'ਚ ਭਾਰਤ ਨੂੰ ਦਿਵਾਇਆ Gold ਮੈਡਲ, ਦੇਸ਼ 'ਚ ਖੁਸ਼ੀ ਦੀ ਲਹਿਰ
  • rbi  s concessional swap facility will bring huge investment into india
    RBI ਦੀ ਰਿਆਇਤੀ ਅਦਲਾ-ਬਦਲੀ ਸਹੂਲਤ ਨਾਲ ਭਾਰਤ ’ਚ ਆਵੇਗਾ 85 ਅਰਬ ਡਾਲਰ ਦਾ ਭਾਰੀ ਨਿਵੇਸ਼
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • there is a need for an education  that instills confidence   bindra
    ਆਤਮਵਿਸ਼ਵਾਸ ਜਗਾਉਣ ਵਾਲੀ ਸਿੱਖਿਆ ਪ੍ਰਣਾਲੀ ਦੀ ਲੋੜ ਹੈ : ਅਭਿਨਵ ਬਿੰਦਰਾ
  • there have been many ups and downs in the last 4 months
    ਪਿਛਲੇ 4 ਮਹੀਨਿਆਂ ’ਚ ਕਈ ਉਤਾਰ-ਚੜ੍ਹਾਅ ਆਏ ਪਰ ਮੇਰਾ ਆਤਮਵਿਸ਼ਵਾਸ ਬਰਕਰਾਰ ਹੈ : ਸੂਰਯਵੰਸ਼ੀ
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
  • health department action 1 000 kg of paneer and 68 kg of milk cream seized
    ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • woman  s unborn baby dies in a mannat hospita hospital in jalandhar
    ਜਲੰਧਰ ਦੇ ਨਿੱਜੀ ਹਸਪਤਾਲ 'ਚ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ, ਪਰਿਵਾਰ...
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
  • punjab kesari gandhi mandela peace award
    ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
  • avtar henry junior punjab vidhan sabha
    65 ਹਜ਼ਾਰ ਨੌਕਰੀਆਂ ਦਾ ਵਿਭਾਗ ਵਾਰ ਵੇਰਵਾ ਸਦਨ 'ਚ ਰੱਖੇ ਸਰਕਾਰ: ਅਵਤਾਰ ਹੈਨਰੀ...
Trending
Ek Nazar
imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

schengen border security

ਸੇਉਟਾ ਸੰਕਟ ਵਿਚਕਾਰ ਸ਼ੈਂਗੇਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਉੱਠੀ ਮੰਗ

illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • increasing violence among people is crossing the limits
      ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • nandan nilekani leak proof exams
      ਨੰਦਨ ਨੀਲੇਕਣੀ ਤੋਂ ‘ਲੀਕ-ਪਰੂਫ’ ਪ੍ਰੀਖਿਆ ਸੁਧਾਰਾਂ ਦੀ ਉਮੀਦ!
    • when words lose their dignity a nation loses its soul
      ਜਦੋਂ ਸ਼ਬਦਾਂ ਦੀ ਮਰਿਆਦਾ ਗੁਆਚ ਜਾਂਦੀ ਹੈ, ਤਾਂ ਰਾਸ਼ਟਰ ਆਪਣੀ ਆਤਮਾ ਗੁਆ ਦਿੰਦਾ ਹੈ
    • a i  created to help people
      ‘ਲੋਕਾਂ ਦੀ ਸਹਾਇਤਾ ਲਈ ਬਣੀ ਏ. ਆਈ.’ ਕਿਤੇ ਮਾਨਵ ਜਾਤੀ ਦੀ ਦੁਸ਼ਮਣ ਨਾ ਬਣ ਜਾਵੇ!
    • 2 girls missing
      ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ...
    • drugs ruining youth
      ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ
    • jantar mantar protest
      ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +