Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    11:24:07 AM

  • gold gains momentum  silver surges  prices at more than 3 month high

    ਸੋਨੇ ਨੇ ਫੜੀ ਰਫ਼ਤਾਰ, ਚਾਂਦੀ 'ਚ ਤੂਫਾਨੀ ਵਾਧਾ, 3...

  • canada sacrilege

    ਕੈਨੇਡਾ 'ਚ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਬੇਅਦਬੀ...

  • ethel caterham

    ਇਥਲ ਨੇ ਮਨਾਇਆ ਆਪਣਾ 117ਵਾਂ ਜਨਮ ਦਿਨ ! ਬਣੀ ਦੁਨੀਆ...

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ UAE 'ਚ ਨਿਕਲੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਲਈ ਸਭ ਕੁਝ ਦਾਅ ’ਤੇ ਲਾ ਰਿਹਾ

BLOG News Punjabi(ਬਲਾਗ)

ਈਰਾਨ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਲਈ ਸਭ ਕੁਝ ਦਾਅ ’ਤੇ ਲਾ ਰਿਹਾ

  • Edited By Shubam Kumar,
  • Updated: 21 Aug, 2026 07:46 PM
Blog
iran is risking everything to control the strait of hormuz
  • Share
    • Facebook
    • Tumblr
    • Linkedin
    • Twitter
  • Comment

ਰਾਸ਼ਟਰਪਤੀ ਟਰੰਪ ਨਾਲ ਆਪਣੇ ਗਤੀਰੋਧ ’ਚ ਈਰਾਨ ਦੀ ਅਗਵਾਈ ਨੇ ਇਕ ਵੱਡਾ ਜੋਖਮ ਭਰਿਆ ਮੁਲਾਂਕਣ ਕੀਤਾ ਹੈ-ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਬਣਾਈ ਰੱਖਣਾ ਇਕ ਗੈਰ-ਸਮਝੌਤਾਨਯੋਗ (ਜਿਸ ’ਤੇ ਸਮਝੌਤਾ ਨਾ ਹੋ ਸਕੇ) ‘ਰੈੱਡ ਲਾਈਨ’ ਹੈ। ਸੰਸਾਰਕ ਕੱਚੇ ਤੇਲ ਦੇ ਪ੍ਰਵਾਹ ਲਈ ਇਕ ਮਹੱਤਵਪੂਰਨ ਜਲ-ਮਾਰਗ ’ਤੇ ਅਧਿਕਾਰ ਦਾ ਦਾਅਵਾ ਕਰਕੇ, ਤਹਿਰਾਨ ਇਹ ਸ਼ਰਤ ਲਾ ਰਿਹਾ ਹੈ ਕਿ ਅਮਰੀਕੀ ਆਰਥਿਕਤਾ ਨੂੰ ਦਰਦ ਪਹੁੰਚਾਉਣ ਦੀ ਉਸ ਦੀ ਸਮਰੱਥਾ ਹੀ ਅਮਰੀਕਾ ਅਤੇ ਇਜ਼ਰਾਈਲ ਦੀ ਭਵਿੱਖ ਦੀ ਫ਼ੌਜੀ ਕਾਰਵਾਈ ਤੋਂ ਬਚਣ ਦਾ ਸਭ ਤੋਂ ਚੰਗਾ ਜ਼ਰੀਆ ਹੈ। ਪੈਟਰੋਲ ਦੀਆਂ ਕੀਮਤਾਂ ਅਤੇ ਨੋਟਪਸਾਰੇ ਦੇ ਉੱਚ ਪੱਧਰ ’ਤੇ ਹੋਣ ਕਾਰਨ, ਤਹਿਰਾਨ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਨੇੜੇ ਆ ਰਹੀਆਂ ਮੱਧ-ਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਅੰਤ ’ਚ ਉਸ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲੈਣਗੇ, ਜੋ ਚੋਣਾਂ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦਾ ਭਵਿੱਖ ਤੈਅ ਕਰ ਸਕਦੀਆਂ ਹਨ।

ਰਣਨੀਤੀ ਨੂੰ ਹੋਰਮੁਜ਼ ਜਲਡਮਰੂਮੱਧ ਦੇ ਕੰਟਰੋਲ ’ਤੇ ਕੇਂਦਰਿਤ ਕਰਨਾ ਇਕ ਅਸਾਧਾਰਨ ਜੂਆ ਹੈ, ਜੋ ਇਹ ਮੰਨ ਕੇ ਖੇਡਿਆ ਗਿਆ ਹੈ ਕਿ ਟਰੰਪ ਇਕ ਸਰਵਪੱਖੀ ਯੁੱਧ ਦੀ ਬਜਾਏ ਇਕ ਉਲਝੇ ਹੋਏ, ਅਸਥਿਰ ਗਤੀਰੋਧ ਨੂੰ ਪਹਿਲ ਦੇਣਗੇ। ਇਸ ਪੱਤੇ ਨੂੰ ਇੰਨੀ ਹਮਲਾਵਰਤਾ ਨਾਲ ਖੇਡ ਕੇ, ਤਹਿਰਾਨ ਵਾਸ਼ਿੰਗਟਨ ਦੀ ਸਹਿਣਸ਼ੀਲਤਾ ਦੀ ਹੱਦ ਦਾ ਗਲਤ ਮੁਲਾਂਕਣ ਕਰਨ ਅਤੇ ਆਪਣੀ ਖੁਦ ਦੀ ਆਰਥਿਕ ਹੋਂਦ ਨੂੰ ਖ਼ਤਰੇ ’ਚ ਪਾਉਣ ਦਾ ਜੋਖਮ ਉਠਾ ਰਿਹਾ ਹੈ।

ਈਰਾਨ ਦੇ ਸ਼ਾਸਕਾਂ ਦਾ ਵਿਰੋਧ ਕਰਨ ਵਾਲੇ ਇਕ ਨੀਤੀ ਸੰਗਠਨ, ‘ਫਾਊਂਡੇਸ਼ਨ ਫਾਰ ਡਿਫੈਂਸ ਆਫ਼ ਡੈਮੋਕ੍ਰੇਸੀਜ਼’ ਦੇ ਈਰਾਨ ਮਾਹਿਰ ਬੇਹਨਮ ਬੇਨ ਤਾਲੇਬਲੂ ਨੇ ਕਿਹਾ, ‘‘ਉਨ੍ਹਾਂ ਦੀ ਅਤਿ-ਵਾਦਿਤਾ ਲੰਬੇ ਸਮੇਂ ’ਚ ਉਨ੍ਹਾਂ ਦੇ ਵੱਖਵਾਦ ਨੂੰ ਹੀ ਹਵਾ ਦੇਵੇਗੀ।’’

ਹੋਰਮੁਜ਼ ਦੇ ਕੰਟਰੋਲ ਨੂੰ ਲੈ ਕੇ ਈਰਾਨ ਦੀ ਸਰਕਾਰ ਦੇ ਅੰਦਰ ਵੀ ਦਰਾਰਾਂ ਹਨ। ਕੱਟੜਪੰਥੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈ.ਆਰ.ਜੀ.ਸੀ.) ਹੋਰਮੁਜ਼ ਦੇ ਕੰਟਰੋਲ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਅਤੇ ਪਿਛਲੇ ਕੁਝ ਸਾਲਾਂ ’ਚ ਆਪਣੇ ਮਿਲੀਸ਼ੀਆ ਪ੍ਰੌਕਸੀ ਦੇ ਪਤਨ ਤੋਂ ਬਾਅਦ ਪੱਛਮ ’ਤੇ ਦਬਾਅ ਬਣਾਉਣ ਦੇ ਸਭ ਤੋਂ ਮਹੱਤਵਪੂਰਨ ਉਪਕਰਣ ਵਜੋਂ ਦੇਖਦਾ ਹੈ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਅਚਾਨਕ ਹਮਲਾ ਕੀਤੇ ਜਾਣ ਤੋਂ ਬਾਅਦ ਤੋਂ ਈਰਾਨੀ ਸੈਨਾ ਨੂੰ ਵੱਡਾ ਨੁਕਸਾਨ ਹੋਇਆ ਪਰ ਉਹ ਜਲਡਮਰੂਮੱਧ ’ਚ ਜਹਾਜ਼ਰਾਨੀ ਨੂੰ ਪ੍ਰੇਸ਼ਾਨ ਕਰਕੇ ਅਤੇ ਫਾਰਸ ਦੀ ਖਾੜੀ ’ਚ ਅਮਰੀਕੀ ਜਾਇਦਾਦਾਂ ਨੂੰ ਨਿਸ਼ਾਨਾ ਬਣਾ ਕੇ ਵਾਸ਼ਿੰਗਟਨ ਨੂੰ ਉਲਝਾਉਣ ’ਚ ਸਮਰੱਥ ਰਹੀ ਹੈ।

ਈਰਾਨੀ ਉਦਾਰਵਾਦੀ ਇਸ ਗੱਲ ਤੋਂ ਕਾਫ਼ੀ ਚਿੰਤਤ ਹੋ ਗਏ ਹਨ ਕਿ ਹੋਰਮੁਜ਼ ਉੱਤੇ ਈਰਾਨ ਦੇ ਹਮਲਿਆਂ ਦੇ ਜਵਾਬ ’ਚ ਲਾਗੂ ਕੀਤੀ ਗਈ ਅਮਰੀਕੀ ਨਾਕਾਬੰਦੀ ਤਹਿਰਾਨ ਦੀ ਆਰਥਿਕਤਾ ਨੂੰ ਪਤਨ ਦੇ ਕੰਢੇ ’ਤੇ ਲਿਆ ਰਹੀ ਹੈ।

ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਅਨੁਮਾਨ ਲਗਾਇਆ ਹੈ ਕਿ 2026 ’ਚ ਈਰਾਨ ਦੇ ਆਰਥਿਕ ਵਾਧੇ ’ਚ 6 ਫ਼ੀਸਦੀ ਦਾ ਸੁੰਗੜਾਅ ਹੋਵੇਗਾ। ਆਈ. ਐੱਮ. ਐੱਫ. ਨੇ ਕਿਹਾ ਕਿ ਇਸਦੀ ਸਾਲਾਨਾ ਮੁਦਰਾਸਫ਼ੀਤੀ ਦਰ ਲਗਭਗ 69 ਫ਼ੀਸਦੀ ਹੈ, ਜਦੋਂ ਕਿ ਔਸਤ ਈਰਾਨੀ ਨਾਗਰਿਕਾਂ ਨੂੰ ਈਂਧਨ ਦੀ ਕਮੀ ਅਤੇ ਯੁੱਧਕਾਲੀਨ ਹੋਰ ਕਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਟਰੰਪ ਨੇ ਦੂਜੇ ਵਿਸ਼ਵ ਯੁੱਧ ਦੇ ਬਰਾਬਰ ਦੇ ਹਮਲਿਆਂ ਦੇ ਆਪਣੇ ਖ਼ਤਰਿਆਂ ਤੋਂ ਹੱਥ ਪਿੱਛੇ ਖਿੱਚ ਲਏ ਹਨ ਪਰ ਅਮਰੀਕਾ ਨੇ ਈਰਾਨ ਦੀ ਸਮੁੰਦਰੀ ਨਾਕਾਬੰਦੀ ਬਣਾਈ ਰੱਖੀ ਅਤੇ ਅਜਿਹੀਆਂ ਪਾਬੰਦੀਆਂ ਫਿਰ ਤੋਂ ਲਾਗੂ ਕੀਤੀਆਂ ਹਨ ਜੋ ਉਸ ਦੇ ਤੇਲ ਵਪਾਰ ਨੂੰ ਮੁਸ਼ਕਿਲ ਬਣਾਉਂਦੀਆਂ ਹਨ। ਈਰਾਨ ਦੀ ਆਪਣੀ ਤੇਲ ਬਰਾਮਦ ਵੀ ਜਲਡਮਰੂਮੱਧ ਦੇ ਰਸਤੇ ’ਤੇ ਨਿਰਭਰ ਕਰਦੀ ਹੈ। ਲੰਬੇ ਸਮੇਂ ਦਾ ਵਿਘਨ ਇਸਲਾਮੀ ਗਣਰਾਜ ਨੂੰ ਉਸ ਦੇ ਮੁੱਢਲੇ ਮਾਲੀਏ ਦੇ ਸਰੋਤ ਤੋਂ ਵਾਂਝਾ ਕਰਦਾ ਹੈ, ਨਾਲ ਹੀ ਗੁਆਂਢੀ ਖਾੜੀ ਦੇਸ਼ਾਂ ਵਲੋਂ ਬਾਈਪਾਸ ਮਾਰਗ ਬਣਾਉਣ ਦੇ ਯਤਨਾਂ ਨੂੰ ਤੇਜ਼ ਕਰਦਾ ਹੈ।

ਚੀਨ, ਜੋ ਈਰਾਨ ਦੇ ਸਭ ਤੋਂ ਮਹੱਤਵਪੂਰਨ ਭਾਈਵਾਲਾਂ ’ਚੋਂ ਇਕ ਹੈ, ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਬੀਜਿੰਗ ਨੇ ਤੇਲ ਦੀ ਖਰੀਦਦਾਰੀ ’ਚ ਕਟੌਤੀ ਕੀਤੀ ਹੈ, ਜਿਸ ਨਾਲ ਕੀਮਤਾਂ ਘੱਟ ਰਹੀਆਂ ਅਤੇ ਇਸਦੇ ਫਿਰ ਤੋਂ ਰਫ਼ਤਾਰ ਫੜਨ ਦੇ ਬਹੁਤ ਘੱਟ ਸੰਕੇਤ ਦਿਸ ਰਹੇ ਹਨ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਦੇਸ਼ ਰਿਕਾਰਡ ਗਤੀ ਨਾਲ ਆਪਣੇ ਭੰਡਾਰਾਂ ਨੂੰ ਖਾਲੀ ਕਰਨਗੇ, ਸਾਲ ਦੇ ਅੰਤ ਤੱਕ ਕੀਮਤਾਂ ’ਚ ਲਗਾਤਾਰ ਵਾਧਾ ਹੋ ਸਕਦਾ ਹੈ। ਅਮਰੀਕੀ ਐਮਰਜੈਂਸੀ ਤੇਲ ਭੰਡਾਰ ਇਸ ਗਰਮੀ ’ਚ 40 ਸਾਲ ਦੇ ਹੇਠਲੇ ਪੱਧਰ ’ਤੇ ਆ ਗਿਆ।

ਟਰੰਪ ਨੇ ਕਿਹਾ ਹੈ ਕਿ ਈਰਾਨੀ ਨੇਤਾ ਇਕ ਅਜਿਹੇ ਸਮਝੌਤੇ ਲਈ ਉਤਸੁਕ ਹਨ, ਜਿਸ ਨਾਲ ਜਲਡਮਰੂਮੱਧ ਖੁੱਲ੍ਹ ਜਾਵੇਗਾ, ਅਮਰੀਕੀ ਸਮੁੰਦਰੀ ਨਾਕਾਬੰਦੀ ਹਟ ਜਾਵੇਗੀ ਅਤੇ ਅੰਤ ’ਚ ਤਹਿਰਾਨ ਦਾ ਪ੍ਰਮਾਣੂ ਪ੍ਰੋਗਰਾਮ ਸੀਮਤ ਹੋਵੇਗਾ, ਜੋ ਰਾਸ਼ਟਰਪਤੀ ਦਾ ਨਵੀਨਤਮ ਯੁੱਧ ਟੀਚਾ ਹੈ। ਈਰਾਨ ਨੇ ਕਿਹਾ ਹੈ ਕਿ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਇਸ ਦੀ ਬਜਾਏ, ਤਹਿਰਾਨ ਅਤੇ ਓਮਾਨ, ਜਿਸਦਾ ਤੱਟ ਹੋਰਮੁਜ਼ ਦੇ ਦੱਖਣੀ ਕਿਨਾਰੇ ’ਤੇ ਸਥਿਤ ਹੈ, ਜਹਾਜ਼ਾਂ ਦੇ ਸੁਰੱਖਿਅਤ ਆਵਾਜਾਈ ਲਈ ਇਕ ਅਸਥਾਈ ਚੈਨਲ ਬਣਾਉਣ ਲਈ ਗੱਲਬਾਤ ਕਰ ਰਹੇ ਹਨ। ਤਹਿਰਾਨ ਨੇ ਜਲਡਮਰੂਮੱਧ ਪਾਰ ਕਰਨ ਵਾਲੇ ਜਹਾਜ਼ਾਂ ਤੋਂ ਟੋਲ ਵਸੂਲਣ ਦੀ ਮੰਗ ਕੀਤੀ ਹੈ। ਵਿਚਾਰ ਅਧੀਨ ਇਕ ਪ੍ਰਸਤਾਵ ਫ਼ਾਰਸ ਦੀ ਖਾੜੀ ਜਾਣ ਵਾਲੇ ਜਹਾਜ਼ਾਂ ਨੂੰ ਬਿਨਾਂ ਫੀਸ ਦਿੱਤੇ ਓਮਾਨੀ ਜਲ-ਖੇਤਰ ਤੋਂ ਲੰਘਦੇ ਹੋਏ ਈਰਾਨੀ ਜਲ-ਖੇਤਰ ’ਚ ਦਾਖਲ ਹੋਣ ਦੀ ਆਗਿਆ ਦੇਵੇਗਾ। ਮਿਸਰ, ਪਾਕਿਸਤਾਨ ਅਤੇ ਕਤਰ ਦੇ ਵਿਚੋਲਿਆਂ ਨੂੰ ਉਮੀਦ ਹੈ ਕਿ ਜਲਡਮਰੂਮੱਧ ਲਈ ਇਕ ਅਸਥਾਈ ਹੱਲ ਨਿਕਲਦਿਆਂ ਹੀ ਅਮਰੀਕਾ ਅਤੇ ਈਰਾਨ ਵਾਰਤਾ ਦੀ ਮੇਜ਼ ’ਤੇ ਵਾਪਸ ਆ ਸਕਦੇ ਹਨ।

—ਓਮਰ ਅਬਦੇਲ-ਬਾਕੀ, ਬੇਨੋਇਟ ਫਾਉਕੌਨ ਅਤੇ ਅਲੈਗਜ਼ੈਂਡਰ ਵਾਰਡ

(‘ਡਬਲਯੂ. ਐੱਸ. ਜੇ.’ ਤੋਂ ਧੰਨਵਾਦ ਸਹਿਤ)

  • Iran
  • risking
  • everything
  • control
  • Strait of Hormuz

ਰੀਡਿਵੈੱਲਪਮੈਂਟ ਨੀਤੀ : ਪੁਰਾਣੇ ਘਰਾਂ ਦਾ ਕਾਇਆਕਲਪ ਜਾਂ ਸ਼ਹਿਰ ਦੀ ਆਤਮਾ ਦਾ ਖੁਰਨਾ?

NEXT STORY

Stories You May Like

  • govt asks meta to take strict action on deepfakes
    ਮੇਟਾ ਨੂੰ ਡੀਪਫੇਕ ’ਤੇ ਸਖਤ ਕਾਰਵਾਈ ਕਰਨ ਲਈ ਕਿਹਾ : ਸਰਕਾਰ
  • hormuz will open only if us accepts conditions
    IRGC ਦੀ ਚਿਤਾਵਨੀ: ‘ਈਰਾਨ-ਓਮਾਨ ਡੀਲ ਨਹੀਂ, ਅਮਰੀਕਾ ਸ਼ਰਤਾਂ ਮੰਨੇ ਤਾਂ ਹੀ ਖੁੱਲ੍ਹੇਗਾ ਹੋਰਮੁਜ਼’
  • us sanctions on russia increase threat to oil supply
    ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ
  • apple  s big bang
    Apple ਦਾ ਵੱਡਾ ਧਮਾਕਾ !  iPhone 18 Pro Max 'ਚ ਹੋਵੇਗੀ ਸਭ ਤੋਂ ਵੱਡੀ ਬੈਟਰੀ ਤੇ ਹੋਰ ਵੀ ਬਹੁਤ ਕੁਝ ਖਾਸ
  • animal birth control center will soon be built in kapurthala
    ਕਪੂਰਥਲਾ 'ਚ ਜਲਦ ਬਣੇਗਾ ਐਨੀਮਲ ਬਰਥ ਕੰਟਰੋਲ ਸੈਂਟਰ
  • us blockade in hormuz
    ਹੋਰਮੁਜ਼ ’ਚ ਅਮਰੀਕਾ ਦੀ ‘ਮਹਾਘੇਰਾਬੰਦੀ’, ਉਤਾਰੇ 20 ਜੰਗੀ ਬੇੜੇ
  • trump s new strategy to prevent war
    ਜੰਗ ਰੋਕਣ ਲਈ ਟਰੰਪ ਦੀ ਨਵੀਂ ਰਣਨੀਤੀ, ਪਰਮਾਣੂ ਸਮਝੌਤਾ ਪਾਸੇ ਰੱਖ ਸਿਰਫ਼ ਤੇਲ ਦਾ ਰਸਤਾ ਖੋਲ੍ਹਣ 'ਤੇ ਦਿੱਤਾ ਜ਼ੋਰ
  • dabur gets relief from dhc  fssai ban on sale of products stays
    Dabur ਨੂੰ DHC ਤੋਂ ਮਿਲੀ ਰਾਹਤ! ਉਤਪਾਦਾਂ ਦੀ ਵਿਕਰੀ ਨੂੰ ਲੈ ਕੇ FSSAI ਦੀ ਪਾਬੰਦੀ 'ਤੇ ਲੱਗੀ ਰੋਕ
  • heroin smuggler caught
    ਹੈਰੋਇਨ ਸਮੱਗਲਰ ਫੜਿਆ, ਪਹਿਲਾਂ ਵੀ ਦਰਜ ਹਨ 3 ਮਾਮਲੇ, ਕਈ ਵਾਰ ਜਾ ਚੁੱਕਿਐ ਜੇਲ
  • holiday announced tomorrow
    ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
  • gymkhana club jalandhar elections
    ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
  • protester slaps car driver during jalandhar bandh
    ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
  • hindu sikh community in america
    ਚਿੰਤਾਜਨਕ ਖ਼ਬਰ : ਅਮਰੀਕਾ 'ਚ ਹਿੰਦੂ-ਸਿੱਖ ਭਾਈਚਾਰੇ ਵਿਰੁੱਧ ਵਧੇ ਨਫਰਤੀ ਅਪਰਾਧ
  • send parcels through railways from home rail parcel app launched
    ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
Trending
Ek Nazar
sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • adultrated food
      ਖਾਣੇ ’ਚ ਮਿਲਾਵਟ ਭ੍ਰਿਸ਼ਟਾਚਾਰ ਜਾਂ ਧੋਖਾ
    • protests lesson
      ਸਰਕਾਰ ਨੂੰ ਜੰਤਰ-ਮੰਤਰ ਵਿਦਿਆਰਥੀ ਅੰਦੋਲਨ ਤੋਂ ਸਬਕ ਲੈਣਾ ਚਾਹੀਦਾ ਹੈ
    • some young women are ruining their lives by
      ‘ਸੋਸ਼ਲ ਮੀਡੀਆ ’ਤੇ ਨੌਜਵਾਨਾਂ ਨਾਲ ਦੋਸਤੀ ਕਰ ਕੇ’ ਜ਼ਿੰਦਗੀ ਤਬਾਹ ਕਰ ਰਹੀਆਂ ਕੁਝ...
    • gen z a generation connected to its roots reaching for the sky
      ਜੈੱਨ-ਜ਼ੀ : ਜੜ੍ਹਾਂ ਨਾਲ ਜੁੜੀ, ਆਸਮਾਨ ਨੂੰ ਛੂੰਹਦੀ ਪੀੜ੍ਹੀ
    • parliament  monsoon session  adjournment  government  opposition
      ਧੋਤਾ ਗਿਆ ਸੰਸਦ ਦਾ ਮਾਨਸੂਨ ਇਜਲਾਸ : ਜਵਾਬਦੇਹ ਕੌਣ?
    • vande mataram
      ਰਾਸ਼ਟਰਵਾਦ ਦੀ ਇਕ ਮਜ਼ਬੂਤ ਆਵਾਜ਼ ਹੈ ਵੰਦੇ ਮਾਤਰਮ
    • rebuilding the steel frame
      ਸਟੀਲ ਫ੍ਰੇਮ ਦਾ ਮੁੜ-ਨਿਰਮਾਣ : ਸ਼ਾਸਨ ਕਰਨ ਤੋਂ ਲੈ ਕੇ ਸੇਵਾ ਤੱਕ, ਸਮਾਂਬੱਧ...
    • fires in hotels  clubs etc
      ਹੋਟਲਾਂ, ਕਲੱਬਾਂ ਆਦਿ ’ਚ ਲੱਗ ਰਹੀ ਅੱਗ, ਜਾਨ-ਮਾਲ ਦਾ ਹੋ ਰਿਹਾ ਨੁਕਸਾਨ!
    • plastic currency
      ਪਲਾਸਟਿਕ ਕਰੰਸੀ : ਆਧੁਨਿਕੀਕਰਨ ਅਤੇ ਭਰੋਸੇ ਦੀ ਪ੍ਰੀਖਿਆ
    • west bangal government
      ਬੰਗਾਲ ਦੇ 100 ਦਿਨ : ਡਰ ਤੋਂ ਭਰੋਸੇ ਤੱਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +