ਜੋ ਲੋਕ ਭਗਵਾ ਖੇਮੇ ਨੂੰ ਨਾਪਸੰਦ ਕਰਦੇ ਹਨ, ਉਹ ਅਕਸਰ ਉਨ੍ਹਾਂ ਦੀ ਸਭ ਤੋਂ ਮੂਰਖਤਾਪੂਰਨ ਰਾਜਨੀਤਕ ਆਦਤ ਦਾ ਮਜ਼ਾਕ ਉਡਾਉਂਦੇ ਹਨ, ਜੋ ਇਹ ਹੈ ਕਿ ਉਹ ਭਾਰਤ ਦੀ ਅਰਥਵਿਵਸਥਾ ਦੇ ਨਾਲ ਜੋ ਕੁਝ ਵੀ ਹੋਇਆ, ਉਸ ਦੇ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਪਰ ਭਗਵਾ-ਵਿਰੋਧੀਆਂ ਦੀ ਵੀ ਐਸੀ ਹੀ ਇਕ ਸਮੱਸਿਆ ਹੈ, ਉਹ ਹਿੰਦੂ ਅੰਦੋਲਨ ਦੇ ਪੂਰੇ ਇਤਿਹਾਸ ਨੂੰ ਉਸ ਦੇ ਮਾਤ ਸੰਗਠਨ, ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਵਰਤਮਾਨ ਦੇ ਵਿਰੁੱਧ ਖੜ੍ਹਾ ਕਰ ਦਿੰਦੇ ਹਨ।
ਹਰ ਵਾਰ ਜਦੋਂ ਉਹ (ਸੰਘ) ਮੁਸਲਮਾਨਾਂ ਦੇ ਸਮਾਨ ਭਾਰਤੀਆਂ ਦੇ ਰੂਪ ਵਿਚ ਹੋਂਦ ਦੇ ਅਧਿਕਾਰ ’ਤੇ ਜ਼ੋਰ ਦਿੰਦਾ ਹੈ, ਤਾਂ ਭਗਵਾ-ਵਿਰੋਧੀ ਸਾਨੂੰ ਚੌਕਸ ਕਰਦੇ ਹਨ ਕਿ ਉਨ੍ਹਾਂ ’ਤੇ ਵਿਸ਼ਵਾਸ ਨਾ ਕਰੋ, ਇਹ ਸਭ ਕੇਵਲ ਇਕ ਦਿਖਾਵਾ ਹੈ। ਜਿਵੇਂ ਕਿ ਕੁਝ ਦਿਨ ਪਹਿਲਾਂ ਹੋਇਆ, ਜਦੋਂ ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਨਿਊਯਾਰਕ ਵਿਚ ਹਜ਼ਾਰਾਂ ਲੋਕਾਂ ਨੂੰ ਕਿਹਾ ਕਿ ਜੋ ਹਿੰਦੂ ਇਹ ਮੰਨਦਾ ਹੈ ਕਿ ਮੁਸਲਮਾਨਾਂ ਨੂੰ ਭਾਰਤ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ, ਉਹ ਹਿੰਦੂ ਨਹੀਂ ਹੋ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਵਿਭਿੰਨਤਾ ਭਾਰਤ ਦੇ ‘ਡੀ.ਐੱਨ.ਏ.’ ਵਿਚ ਹੈ। ਉਨ੍ਹਾਂ ਹਿੰਦੂ ਦੇਵੀ-ਦੇਵਤਿਆਂ ਨੂੰ ਅਲੌਕਿਕ ਆਕ੍ਰਿਤੀਆਂ ਦੇ ਰੂਪ ਵਿਚ ਨਹੀਂ, ਬਲਕਿ ਆਦਰਸ਼ ਮਨੁੱਖਾਂ ਦੇ ਪ੍ਰਤੀਰੂਪ ਦੇ ਰੂਪ ਵਿਚ ਚਿੱਤਰਿਤ ਕੀਤਾ ਅਤੇ ਦਾਨਵਾਂ ਨੂੰ ਸਾਡੇ ਸਭ ਦੇ ਅੰਦਰ ਮੌਜੂਦ ਬੁਰਾਈ ਦੇ ਰੂਪ ਵਿਚ। ਉਨ੍ਹਾਂ ਸਾਨੂੰ ਇਹ ਵੀ ਯਾਦ ਦਿਵਾਇਆ ਕਿ ਚੋਣ ਰਾਜਨੀਤੀ ਵਿਚ ਖ਼ਾਮੀਆਂ ਹਨ ਅਤੇ ਸੱਤਾਵਾਦੀ ਕਿਸੇ ਰਾਸ਼ਟਰ ਨੂੰ ਇਕ ਸੂਤਰ ਵਿਚ ਨਹੀਂ ਪਿਰੋ ਸਕਦੀ।
ਇਹ ਉਸ ਤਰ੍ਹਾਂ ਦੀ ਗੱਲ ਹੈ ਜੋ ਅੰਦਰੂਨੀ ਸੁੰਦਰਤਾ ਦੀ ਵਕਾਲਤ ਕਰਨ ਵਾਲੇ ਸਭ ਕਾਰਕੁੰਨ ਕਹਿੰਦੇ ਹਨ। ਪਰ ਭਗਵਾ-ਵਿਰੋਧੀ ਕਹਿੰਦੇ ਹਨ ਕਿ ਸੰਘ ਪ੍ਰਮੁੱਖ ਦੀਆਂ ਗੱਲਾਂ ਨੂੰ ਜਿਉਂ ਦਾ ਿਤਉਂ ਮੰਨ ਲੈਣਾ ਭੋਲਾਪਣ ਹੈ। ਉਹ ਕਹਿੰਦੇ ਹਨ ਕਿ ਉਹ ਪੱਛਮ ਦੇ ਸਾਹਮਣੇ ਢੋਂਗ ਕਰ ਰਹੇ ਹਨ ਪਰ ਉਹ ਇੱਥੇ ਸੂਬਾਈ ਸਰੋਤਿਆਂ ਨੂੰ ਵੀ ਇਹੀ ਗੱਲਾਂ ਕਹਿੰਦੇ ਰਹੇ ਹਨ, ਜੋ ਇਹ ਸੁਣਨ ਦੇ ਆਦੀ ਨਹੀਂ ਹਨ ਕਿ ‘ਜਿਸ ਦਿਨ ਇਹ ਕਿਹਾ ਜਾਏਗਾ ਕਿ ਮੁਸਲਮਾਨ ਨਹੀਂ ਚਾਹੀਦੇ, ਉਸ ਦਿਨ ਹਿੰਦੂਤਵ ਨਹੀਂ ਰਹੇਗਾ।’ ਕੁਝ ਲੋਕਾਂ ਦਾ ਘਿਸਿਆ-ਪਿਟਿਆ ਤਰਕ ਇਹ ਹੈ ਕਿ ਉਹ ਚਾਹੁੰਦੇ ਹਨ ਕਿ ਮੁਸਲਮਾਨ ਭਾਰਤ ਵਿਚ ਰਹਿਣ ਤਾਂਕਿ ਹਿੰਦੂ ਆਪਣੇ ਹੀ ਲੋਕਾਂ ਨਾਲ ਲੜਨ ਦੀ ਬਜਾਏ ਉਨ੍ਹਾਂ ਨਾਲ ਲੜ ਸਕਣ। ਇਸ ਤੋਂ ਵੀ ਜ਼ਿਆਦਾ ਪ੍ਰੇਰਕ ਗੱਲ ਇਹ ਹੈ ਕਿ ਕੁਝ ਬੁੱਧੀਜੀਵੀ ਚਾਹੁੰਦੇ ਹਨ ਕਿ ਸੰਘ ਅਤੀਤ ਵਿਚ ਹੀ ਜੰਮਿਆ ਰਹੇ, ਤਾਂਕਿ ਉਨ੍ਹਾਂ ਕੋਲ ਨਿੰਦਾ ਕਰਨ ਲਈ ਕੋਈ ਹੋਵੇ ਅਤੇ ਇਸ ਤਰ੍ਹਾਂ ਉਹ ਆਪਣੇ ਸਦਗੁਣਾਂ ਦੇ ਪ੍ਰਤੀ ਆਸ ਵੰਦ ਹੋ ਸਕਣ।
ਜੇਕਰ ਸਭ ਜੀਵਿਤ ਚੀਜ਼ਾਂ ਅਤੇ ਉਨ੍ਹਾਂ ਦੁਆਰਾ ਬਣਾਏ ਜਾਣ ਵਾਲੇ ਰੂਪ ਵਿਕਸਿਤ ਹੋ ਸਕਦੇ ਹਨ, ਤਾਂ ਆਰ.ਐੱਸ.ਐੱਸ. ਵੀ ਹੋ ਸਕਦਾ ਹੈ। ਅਸਲ ਵਿਚ, ਉਸ ਦੇ ਕੋਲ ਅਜਿਹਾ ਕਰਨ ਦੇ ਬਿਹਤਰੀਨ ਕਾਰਨ ਹਨ। ਆਖਿਰਕਾਰ, ਉਸ ਨੇ ਆਪਣਾ ਟੀਚਾ ਹਾਸਲ ਕਰ ਲਿਆ ਹੈ। ਪੱਛਮੀਕ੍ਰਿਤ ਖੁਸ਼ਹਾਲ ਵਰਗ ਦੁਆਰਾ ਪ੍ਰਤਾੜਿਤ ਮਹਿਸੂਸ ਕਰਨ ਵਾਲੀਆਂ ਹਿੰਦੂ ਉੱਚ ਜਾਤੀਆਂ, ਇਕ ਅਜਿਹਾ ਸਮਾਜ ਬਣਾਉਣ ਲਈ ਦਰਮਿਆਨੀਆਂ ਜਾਤੀਆਂ ਅਤੇ ਹੋਰ ਸਮਾਜਿਕ ਪਾਇਦਾਨਾਂ ਨੂੰ ਇਕਜੁੱਟ ਕਰਨ ਲਈ ਆਹਤ ਹਿੰਦੂ ਗੌਰਵ ਦਾ ਇਸਤੇਮਾਲ ਕਰਦੇ ਹੋਏ ਮੈਦਾਨ ਵਿਚ ਉਤਰੀਆਂ, ਜਿੱਥੇ ਹਿੰਦੂ ਦੂਸਰਿਆਂ ਦੀ ਤੁਲਨਾ ਵਿਚ ਜ਼ਿਆਦਾ ਸਮਾਨ ਹਨ। ਸੰਘ ਜੋ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਇਹ ਹੈ ਕਿ ਉਹ ਰਵਾਇਤੀ ਹੈ ਪਰ ਵਿਕਾਸਸ਼ੀਲ ਹੈ ਅਤੇ ਚਾਹੇ ਲੋਕ ਇਸ ਨੂੰ ਸਪੱਸ਼ਟ ਰੂਪ ਨਾਲ ਕਹਿਣ ਜਾਂ ਨਾ ਕਹਿਣ, ਵਿਕਾਸ ਵਿਚ ਕਿਸੇ ਨਾ ਕਿਸੇ ਚੀਜ਼ ਦਾ ਅੰਤ ਸ਼ਾਮਲ ਹੁੰਦਾ ਹੈ। ਸ਼ਾਇਦ ਵਿਗਿਆਨਿਕ ਤਰੱਕੀ ਦੀ ਤਰ੍ਹਾਂ, ਆਰ.ਐੱਸ.ਐੱਸ. ਵੀ ਇਕ-ਇਕ ਅੰਤ ਦੇ ਨਾਲ ਅੱਗੇ ਵਧਿਆ ਹੈ। ਇਸ ਦੇ ਇਲਾਵਾ, ਹੋ ਸਕਦਾ ਹੈ ਕਿ ਭਾਜਪਾ, ਜਿਸ ਨੂੰ ਉਹ ਰਾਜਨੀਤੀ ਲਈ ਮਾਰਗਦਰਸ਼ਨ ਦਿੰਦਾ ਹੈ ਜਾਂ ਦਿੰਦਾ ਸੀ, ਬਹੁਤ ਵੱਡੀ ਹੋ ਗਈ ਹੈ ਅਤੇ ਮਾਤ ਸੰਗਠਨ ਇਸ ਜ਼ਬਰਦਸਤ ਸਫਲਤਾ ਦੇ ਸਭ ਪਹਿਲੂਆਂ ਦਾ ਆਨੰਦ ਨਹੀਂ ਲੈ ਰਿਹਾ ਅਤੇ ਇਕ ਬਦਲਵਾਂ ਹਿੰਦੂ ਬੌਧਿਕ ਦ੍ਰਿਸ਼ਟੀਕੋਣ ਪੇਸ਼ ਕਰਨਾ ਚਾਹੁੰਦਾ ਹੈ ਜੋ ਪੇਸ਼ੇਵਰ ਰਾਜਨੇਤਾ ਨਹੀਂ ਕਹਿ ਰਹੇ।
ਬਿਨਾਂ ਸੰਘ ਨੂੰ ਇਕ ਵਿਸ਼ਾਲ ਮਾਨਵਤਾਵਾਦੀ ਸੰਗਠਨ ਦੱਸੇ ਵੀ, ਇਕ ਕਾਰਨ ਹੈ ਕਿ ਸਾਨੂੰ ਭਾਗਵਤ ਦੇ ਸ਼ਬਦਾਂ ਦੀ ਭਾਵਨਾ ’ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ। ਸ਼ਕਤੀਸ਼ਾਲੀ ਹਿੰਦੂ ਨੇਤਾਵਾਂ ਵੱਲੋਂ ਮੁਸਲਮਾਨਾਂ ਬਾਰੇ ਨੈਤਿਕ ਰੂਪ ਨਾਲ ਸਪੱਸ਼ਟ ਬਿਆਨ, ਭਲੇ ਹੀ ਉਹ ਕੇਵਲ ਸ਼ਬਦ ਹੋਣ, ਸਾਧਾਰਨ ਲੋਕ ਆਪਣੀ ਦੁਨੀਆ ਨੂੰ ਕਿਸ ਰੂਪ ਵਿਚ ਦੇਖਦੇ ਹਨ, ਇਸ ਵਿਚ ਬਹੁਤ ਜ਼ਿਆਦਾ ਯੋਗਦਾਨ ਦਿੰਦੇ ਹਨ। ਚੰਗੀਆਂ ਚੀਜ਼ਾਂ ਇੰਨੀਆਂ ਦੁਰਲੱਭ ਅਤੇ ਧੁੰਦਲੀਅਾਂ ਹੁੰਦੀਅਾਂ ਹਨ ਕਿ ਜਦੋਂ ਉਹ ਆਉਂਦੀਆਂ ਹਨ, ਤਾਂ ਸਾਨੂੰ ਉਨ੍ਹਾਂ ਨੂੰ ਉਲਝਾਉਣਾ ਨਹੀਂ ਚਾਹੀਦਾ। ਕਿਸੇ ਹਿੰਦੂ ਜਨਤਕ ਹਸਤੀ ਲਈ ਉਹ ਗੱਲਾਂ ਕਹਿਣਾ, ਜੋ ਉਨ੍ਹਾਂ ਨੇ ਕਹੀਆਂ, ਸੰਭਾਵਿਤ ਰੂਪ ਨਾਲ ਇਕ ਭਾਰੀ ਕੀਮਤ ਚੁਕਾਉਣ ਵਰਗਾ ਹੋ ਸਕਦਾ ਹੈ। ਇਸ ਲਈ, ਇਹ ਸੋਚਣਾ ਕਿ ਸੰਘ ਆਪਣੀ ਦਿੱਖ ਸੁਧਾਰਨ ਲਈ ਮੁਸਲਮਾਨਾਂ ਦੇ ਪ੍ਰਤੀ ਪ੍ਰੇਮ ਦਾ ਨਾਟਕ ਕਰੇਗਾ, ਸਰਾਸਰ ਹਾਸੋਹੀਣਾ ਹੈ।
ਮੈਂ ਸਵੀਕਾਰ ਕਰਦਾ ਹਾਂ ਕਿ ਭਾਸ਼ਣਾਂ ਨੂੰ ਖਾਰਜ ਕਰਨ ਦੇ ਕੁਝ ਚੰਗੇ ਕਾਰਨ ਹਨ। ਜ਼ਮੀਨੀ ਪੱਧਰ ’ਤੇ ਕੀ ਹੈ, ਇਹ ਮਾਇਨੇ ਰੱਖਦਾ ਹੈ। ਭਾਰਤ ਵਿਚ ਮੁਸਲਮਾਨਾਂ ਦੀ ਸਮਾਜਿਕ ਸੁਰੱਖਿਆ ਚਰਮਰਾ ਗਈ ਹੈ। ਸੋਸ਼ਲ ਮੀਡੀਆ ’ਤੇ ਕੁਝ ਹਿੰਦੂ ਸੰਗਠਨਾਂ ਦੇ ਪ੍ਰਤੀ ਸਪੱਸ਼ਟ ਨਿਸ਼ਠਾ ਰੱਖਣ ਵਾਲੇ ਕਈ ਅਜਿਹਾ ਖਰੂਦੀ ਹਨ, ਜੋ ਖੁੱਲ੍ਹੇ ਤੌਰ ’ਤੇ ਮੁਸਲਮਾਨਾਂ, ਦਲਿਤਾਂ, ਆਧੁਨਿਕ ਔਰਤਾਂ ਅਤੇ ਜਿਸ ਨੂੰ ਵੀ ਉਹ ਦੁਸ਼ਮਣ ਮੰਨਦੇ ਹਨ, ਉਨ੍ਹਾਂ ਨੂੰ ਧਮਕਾਉਂਦੇ ਹਨ ਅਤੇ ਸ਼ਾਇਦ ਹੀ ਕਦੇ ਪੁਲਸ ਉਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਦੀ ਹੈ। ਇਕ ਵਿਅਕਤੀ ਨੇ ਤਾਂ ਹੁਣੇ-ਹੁਣੇ ਦਾਅਵਾ ਕੀਤਾ ਹੈ ਕਿ ਉਸ ਨੇ ਕਾਕਰੋਚ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕਿਸੇ ਦਾ ਸਿਰ ਪਾੜ ਦਿੱਤਾ ਅਤੇ ਕੁਝ ਨੇਤਾਵਾਂ ਨੇ ਇਹ ਯਕੀਨੀ ਕੀਤਾ ਕਿ ਉਹ ਜੇਲ ਨਾ ਜਾਏ। ਗਊ ਰੱਖਿਅਕਾਂ ਦੀ ਹਿੰਸਾ ਜਾਰੀ ਹੈ।
ਆਰ.ਐੱਸ.ਐੱਸ. ਦੇ ਬਿਆਨ ਪ੍ਰਭਾਵਸ਼ਾਲੀ ਹੋ ਸਕਦੇ ਹਨ ਲੇਕਿਨ ਹਮੇਸ਼ਾ ਨਹੀਂ। ਇਕ ਸੱਚਾਈ ਇਹ ਵੀ ਹੈ, ਜਿਸ ਨੂੰ ਸ਼ਕਤੀਸ਼ਾਲੀ ਲੋਕ ਕਦੇ ਸਪੱਸ਼ਟ ਨਹੀਂ ਕਰਦੇ, ਕਿ ਉਹ ਓਨੇ ਸ਼ਕਤੀਸ਼ਾਲੀ ਨਹੀਂ ਹਨ ਜਿੰਨਾ ਲੋਕ ਸੋਚਦੇ ਹਨ, ਲੋਕਾਂ ’ਤੇ ਉਨ੍ਹਾਂ ਦਾ ਸੀਮਿਤ ਕੰਟਰੋਲ ਹੁੰਦਾ ਹੈ। ਜੋ ਪੁਰਸ਼ ‘ਆਦਰਸ਼ ਮਨੁੱਖ’ ਵਿਚ ਵਿਸ਼ਵਾਸ ਕਰਦੇ ਹਨ, ਉਹ ਸ਼ਾਇਦ ਇਹ ਨਾ ਜਾਣਦੇ ਹੋਣ ਕਿ 'ਦਾਨਵਾਂ' ਨਾਲ ਕਿਵੇਂ ਨਜਿੱਠਿਆ ਜਾਏ। ਵਿਸ਼ਵ ਪੱਧਰ ’ਤੇ ਚੰਗਾ ਵੱਕਾਰ ਚਾਹੁਣ ਵਾਲੇ ਆਰ.ਐੱਸ.ਐੱਸ. ਨੂੰ ਇਸ ’ਤੇ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੋ ਸਕਦੀ ਹੈ।
ਫਿਰ ਵੀ, ਅਜਿਹੇ ਚੰਗੇ ਕਾਰਨ ਹਨ ਕਿ ਸਾਨੂੰ ਸੰਘ ਦੇ ਪ੍ਰਮੁੱਖ ਨੇਤਾ ਦੇ ਸ਼ਬਦਾਂ ’ਤੇ ਭਰੋਸਾ ਕਿਉਂ ਕਰਨਾ ਚਾਹੀਦਾ ਹੈ, ਇਸ ਤੱਥ ਦੇ ਇਲਾਵਾ ਕਿ ਇਸ ਗੱਲ ਦੇ ਹਾਲਾਤ ਮੁਤਾਬਕ ਸਬੂਤ ਹਨ ਕਿ ਉਹ ਜੋ ਕੁਝ ਕਹਿ ਰਹੇ ਹਨ, ਗੰਭੀਰਤਾ ਨਾਲ ਕਹਿ ਰਹੇ ਹਨ। ਉਨ੍ਹਾਂ ਦੇ ਭਾਸ਼ਣ ਇਕ ਮੁਸ਼ਕਿਲ ਅਤੇ ਖ਼ਤਰਨਾਕ ਦੁਨੀਆ ਵਿਚ ਉਮੀਦ ਦੀ ਪ੍ਰਤੀਨਿਧਤਾ ਕਰਦੇ ਹਨ।
—ਮਨੂ ਜੋਸਫ਼
(ਮਿੰਟ ਤੋਂ ਧੰਨਵਾਦ ਸਹਿਤ)
‘ਬ੍ਰਿਕਸ’ ’ਚ ਸਾਡੀ ਪਹਿਲ ਵਪਾਰ ਸੰਤੁਲਨ ਦੀ ਹੋਵੇਗੀ
NEXT STORY