ਇਹ ਵਿਚਾਰ ਸੋਚ-ਸਮਝ ਕੇ ਕੀਤੀਆਂ ਗਈਆਂ ਸਫਲਤਾਵਾਂ ਦੇ ਸਾਰ ਨੂੰ ਦਰਸਾਉਂਦਾ ਹੈ : ਜਦੋਂ ਚੁਣੌਤੀਆਂ ਨਵੇਂ ਦ੍ਰਿਸ਼ਟੀਕੋਣਾਂ ਨਾਲ ਜੁੜਦੀਆਂ ਹਨ ਅਤੇ ਟੈਕਨਾਲੋਜੀ ਨਵੇਂ ਹੱਲਾਂ ਤੱਕ ਪਹੁੰਚਣ ਲਈ ਪੁਲ ਦਾ ਕੰਮ ਕਰਦੀ ਹੈ। ਟੈਕਸਟਾਈਲ ਵਰਗੇ ਉਦਯੋਗਾਂ ਵਿਚ, ਇਹ ਤਾਲਮੇਲ ਰਵਾਇਤੀ ਤਰੀਕਿਆਂ ਵਿਚ ਬਦਲਾਅ ਲਿਆ ਰਿਹਾ ਹੈ, ਸਥਿਰਤਾ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਨਵੀਆਂ ਸੰਭਾਵਨਾਵਾਂ ਦੇ ਬੂਹੇ ਖੋਲ੍ਹ ਰਿਹਾ ਹੈ।
ਵਾਤਾਵਰਣ ਪ੍ਰਤੀ ਵਧਦੀ ਜਾਗਰੂਕਤਾ ਅਤੇ ਸਹਾਇਕ ਸਰਕਾਰੀ ਨੀਤੀਆਂ ਕੰਪੋਜ਼ਿਟ ਸਮੱਗਰੀਆਂ ’ਚ ਮਜ਼ਬੂਤੀਕਰਨ ਵਜੋਂ ਬਾਸਟ ਫਾਈਬਰਾਂ ਦੀ ਵਰਤੋਂ ਵਿਚ ਤੇਜ਼ੀ ਲਿਆ ਰਹੀਆਂ ਹਨ, ਤਾਂ ਜੋ ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਬਾਸਟ ਫਾਈਬਰਾਂ ਦਾ ਕੁਦਰਤੀ ਤੌਰ ’ਤੇ ਬਿਓਡੀਗਰੇਬਿਲ ਹੋਣਾ ਅਤੇ ਉਨ੍ਹਾਂ ਦੀ ਭਰਪੂਰਤਾ, ਵਾਤਾਵਰਣ ਅਨੁਕੂਲ ਇਨੋਵੇਸ਼ਨ ਵੱਲ ਬਦਲਾਅ ਨੂੰ ਦਰਸਾਉਂਦੇ ਹੋਏ ਉਨ੍ਹਾਂ ਨੂੰ ਆਟੋਮੋਟਿਵ ਉਦਯੋਗ, ਸਟ੍ਰਕਚਰਲ ਕੰਪੋਜ਼ਿਟ, ਪਲਪਿੰਗ ਅਤੇ ਟੈਕਸਟਾਈਲ ਵਿਚ ਵਰਤੋਂ ਲਈ ਆਦਰਸ਼ ਬਣਾਉਂਦੀ ਹੈ।
ਕੁਦਰਤੀ ਚਮਤਕਾਰ ਮਿਲਕਵੀਡ ਫਾਈਬਰ ਭਾਰਤ ਦੇ ਟੈਕਸਟਾਈਲ ਲੈਂਡਸਕੇਪ ਵਿਚ ਕ੍ਰਾਂਤੀ ਲਿਆਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਨਜ਼ਰੀਏ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਦੇਣ ਲਈ ਤਿਆਰ ਹੈ। ਆਪਣੇ ਆਸ਼ਾਵਾਦੀ ਗੁਣਾਂ, ਟਿਕਾਊ ਖੇਤੀ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਵਧਾਉਣ ਦੀਆਂ ਕਈ ਸੰਭਾਵਨਾਵਾਂ ਦੇ ਨਾਲ, ਮਿਲਕਵੀਡ ਵਧਦੀ ਆਬਾਦੀ ਦੇ ਨਾਲ ਬਦਲਵੇਂ ਫਾਈਬਰ ਦੀ ਤੁਰੰਤ ਮੰਗ ਦਾ ਹੱਲ ਹੈ, ਜੋ ਕਿ ਭਾਰਤ ਦੇ ਸਮਾਜਿਕ ਅਤੇ ਆਰਥਿਕ ਅਤੇ ਵਾਤਾਵਰਣ ਦੇ ਟੀਚਿਆਂ ਦੇ ਅਨੁਸਾਰ ਹੈ
ਮਿਲਕਵੀਡ ਕੋਈ ਸਾਧਾਰਨ ਫਾਈਬਰ ਨਹੀਂ ਹੈ। ਇਸ ਦੇ ਬੀਜਾਂ ਦੀਆਂ ਫਲੀਆਂ ਦੇ ਅੰਦਰ ਮੌਜੂਦ ਰੇਸ਼ਮੀ, ਖੋਖਲੇ ਰੇਸ਼ਿਆਂ ਤੋਂ ਪ੍ਰਾਪਤ, ਇਹ ਹਲਕੇ ਫਾਈਬਰ ਵਿਚ ਅਸਾਧਾਰਨ ਗੁਣਾਂ ਨਾਲ ਲੈਸ ਹੁੰਦਾ ਹੈ ਜੋ ਇਸ ਨੂੰ ਟਿਕਾਊ ਸਮੱਗਰੀਆਂ ਦੀ ਖੋਜ ਵਿਚ ਮੋਹਰੀ ਬਣਾਉਂਦਾ ਹੈ। ਇਸ ਦੀ ਖੋਖਲੀ ਬਣਤਰ ਨਾਲ ਇਸ ਨੂੰ ਉੱਚ ਸੰਕੁਚਨ ਅਤੇ ਸ਼ਾਨਦਾਰ ਥਰਮਲ ਇੰਸੂਲੇਸ਼ਨ ਮੁਹੱਈਅਾ ਕਰਦੀ ਹੈ, ਜਿਸ ਦੀ ਥਰਮਲ ਕੀਮਤ 100 ਪ੍ਰਤੀਸ਼ਤ ਪੋਲਿਸਟਰ ਨਾਨ-ਵੂਵਨਜ਼ (ਯਾਨੀ ਬਿਨਾਂ ਬੁਣੇ ਫੈਬ੍ਰਿਕ) ਨਾਲੋਂ ਲਗਭਗ ਦੁੱਗਣੀ ਹੈ।
ਮਿਲਕਵੀਡ ਪੋਲਿਸਟਰ, ਉੱਨ, ਵਿਸਕੋਸ ਜਾਂ ਸੂਤੀ ਵਰਗੇ ਹੋਰ ਫਾਈਬਰਾਂ ਨਾਲ ਮਿਲਾਏ ਜਾਣ ’ਤੇ, ਇਹ ਫੈਬ੍ਰਿਕ ਦੀ ਕੋਮਲਤਾ, ਸਾਹ ਲੈਣ ਦੀ ਸਮਰੱਥਾ ਅਤੇ ਨਿੱਘਤਾ ਨੂੰ ਵਧਾਉਂਦਾ ਹੈ, ਜਿਸ ਨਾਲ ਨਾ ਕੇਵਲ ਅਜਿਹੇ ਆਰਾਮਦਾਇਕ ਸਗੋਂ ਪ੍ਰੀਮੀਅਮ ਗੁਣਵੱਤਾ ਵਾਲੇ ਉਤਪਾਦ ਤਿਆਰ ਹੁੰਦੇ ਹਨ।
ਮਿਲਕਵੀਡ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਤੋਂ ਇਲਾਵਾ, ਇਸ ਦੀ ਕਾਸ਼ਤ ਭਾਰਤ ਦੇ ਕਿਸਾਨ ਭਾਈਚਾਰੇ ਲਈ ਇਕ ਪਰਿਵਰਤਨਸ਼ੀਲ ਮੌਕਾ ਪੇਸ਼ ਕਰਦੀ ਹੈ। ਇਸ ਬਾਰ੍ਹਾਂਮਾਸੀ (ਸਦੀਵੀ) ਫਸਲ ਨੂੰ ਘੱਟੋ-ਘੱਟ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। ਇਹ ਕਈ ਤਰ੍ਹਾਂ ਦੀਆਂ ਮਿੱਟੀ ਦੀਆਂ ਸਥਿਤੀਆਂ ਵਿਚ ਵਧਦੀ-ਫੁੱਲਦੀ ਹੈ ਅਤੇ ਬਦਲਦੇ ਮੌਸਮ ਦੇ ਨਾਲ ਤਾਲਮੇਲ ਸਥਾਪਿਤ ਕਰ ਲੈਂਦੀ ਹੈ।
ਇਕ ਵਾਰ ਲਗਾਏ ਜਾਣ ਤੋਂ ਬਾਅਦ ਇਹ 10 ਸਾਲ ਤੱਕ ਉਪਜ ਦਿੰਦੀ ਰਹਿੰਦੀ ਹੈ ਅਤੇ ਇਸ ਦੀ ਪੈਦਾਵਾਰ ਵਿਚ ਸਾਲਾਨਾ ਵਾਧਾ ਹੁੰਦਾ ਹੈ। ਕਿਸਾਨ ਪ੍ਰਤੀ ਏਕੜ ਲਗਭਗ 1.5-2 ਲੱਖ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕਰ ਸਕਦੇ ਹਨ, ਜੋ ਕਿ ਕਪਾਹ ਵਰਗੀਆਂ ਰਵਾਇਤੀ ਫਸਲਾਂ ਤੋਂ ਹੋਣ ਵਾਲੀ ਆਮਦਨ ਦੀ ਤੁਲਨਾ ਵਿਚ ਬੜੀ ਵੱਧ ਹੈ। ਇਹ ਨਾ ਸਿਰਫ਼ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਂਦੀ ਹੈ ਸਗੋਂ ਸ੍ਰੋਤ-ਸਬੰਧੀ ਫਸਲਾਂ ’ਤੇ ਨਿਰਭਰਤਾ ਨੂੰ ਵੀ ਘਟਾਉਂਦੀ ਹੈ, ਜਿਸ ਨਾਲ ਇਹ ਟਿਕਾਊ ਅਤੇ ਆਕਰਸ਼ਕ ਬਦਲ ਬਣ ਜਾਂਦਾ ਹੈ।
ਭਾਰਤ ਵਿਚ ਭੇਡਾਂ ਦੀ ਆਬਾਦੀ 7.4 ਕਰੋੜ ਤੋਂ ਵੱਧ ਹੈ ਅਤੇ ਇਹ ਸਾਲਾਨਾ 3.69 ਕਰੋੜ ਕਿਲੋਗ੍ਰਾਮ ਕਾਰਪੇਟ-ਗ੍ਰੇਡ ਉੱਨ ਦਾ ਉਤਪਾਦਨ ਕਰਦਾ ਹੈ ਪਰ ਕੱਪੜਿਆਂ ਵਿਚ ਵਰਤੀ ਜਾਣ ਵਾਲੀ ਮੈਰਿਨੋ ਵਰਗੀ ਉੱਚ-ਗ੍ਰੇਡ ਉੱਨ ਲਈ, ਇਹ ਵਿੱਤੀ ਸਾਲ 2023-24 ਦੇ ਅਨੁਸਾਰ ਲਗਭਗ 1,800 ਕਰੋੜ ਰੁਪਏ ਦੇ ਦਰਾਮਦ ’ਤੇ ਨਿਰਭਰ ਕਰਦਾ ਹੈ। ਘਰੇਲੂ ਪੱਧਰ ’ਤੇ ਪੈਦਾ ਕੀਤੀ ਉੱਨ ਆਮ ਤੌਰ ’ਤੇ ਚੰਗੀ ਗੁਣਵੱਤਾ ਵਾਲੀ ਨਹੀਂ ਹੁੰਦੀ, ਜਿਸ ਨਾਲ ਅਕਸਰ ਬੇਅਾਰਾਮੀ ਮਹਿਸੂਸ ਹੁੰਦੀ ਹੈ ਅਤੇ ਇਹ ਚਮੜੀ ਦੇ ਅਨੁਕੂਲ ਨਹੀਂ ਹੁੰਦੀ। ਜਦੋਂ ਕਿ ਪਸ਼ਮੀਨਾ ਉੱਨ, ਜਿਸ ਦੀ ਮਾਈਕ੍ਰੋਨ ਕੀਮਤ 20 ਤੋਂ ਘੱਟ ਹੈ, ਬੇਮਿਸਾਲ ਗੁਣਵੱਤਾ ਵਾਲੀ ਹੁੰਦੀ ਹੈ, ਇਸ ਦਾ ਉਤਪਾਦਨ ਸੀਮਤ ਹੈ।
ਸਰਕਾਰ ਦੀ ਪਸ਼ਮੀਨਾ ਉੱਨ ਵਿਕਾਸ ਯੋਜਨਾ ਅਤੇ ਏਕੀਕ੍ਰਿਤ ਉੱਨ ਵਿਕਾਸ ਪ੍ਰੋਗਰਾਮ ਜਿਹੀਆਂ ਪਹਿਲਾਂ ਨੇ ਲੱਦਾਖ, ਜੰਮੂ ਅਤੇ ਕਸ਼ਮੀਰ ਅਤੇ ਰਾਜਸਥਾਨ ਵਰਗੇ ਇਲਾਕਿਆਂ ’ਚ ਭੇਡ ਪਾਲਣ, ਪਸ਼ਮੀਨਾ ਉਤਪਾਦਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ। ਇਹ ਖੇਤਰ ਦੇਸ਼ ਵਿਚ 35 ਲੱਖ ਲੋਕਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਦਾ ਹੈ ਅਤੇ ਆਲਮੀ ਬਾਜ਼ਾਰਾਂ ਵਿਚ ਭਾਰਤ ਦੇ ਉੱਨੀ ਕਾਰਪੇਟ ਟੈਕਸਟਾਈਲ ਅਤੇ ਅਪੈਰਲ ਦੀ ਬਰਾਮਦ ਨੂੰ ਹੁਲਾਰਾ ਦਿੰਦਾ ਹੈ।
ਮਿਲਕਵੀਡ-ਉੱਨ ਮਿਸ਼ਰਣ ਇਕ ਟਿਕਾਊ ਹੱਲ ਵਜੋਂ ਉਭਰਿਆ ਹੈ। ਮਿਲਕਵੀਡ ਦੀ ਬਹੁ-ਉਪਯੋਗਿਤਾ ਕਈ ਤਰ੍ਹਾਂ ਦੇ ਪ੍ਰਯੋਗਾਂ ਤੱਕ ਫੈਲੀ ਹੋਈ ਹੈ। ਫੈਬ੍ਰਿਕ, ਘਰੇਲੂ ਟੈਕਸਟਾਈਲ ਅਤੇ ਸਵੱਛਤਾ ਉਤਪਾਦਾਂ ਤੋਂ ਲੈ ਕੇ ਵੱਖ-ਵੱਖ ਉਤਪਾਦਾਂ ਵਿਚ ਰਵਾਇਤੀ ਫਾਈਬਰ ਦੀ ਜਗ੍ਹਾ ਲੈਣ ਦੀ ਇਸ ਦੀ ਸਮਰੱਥਾ ਬੜੀ ਵੱਧ ਹੈ।
ਲੱਦਾਖ ਦੀ ਆਪਣੀ ਯਾਤਰਾ ਦੌਰਾਨ, ਮੈਨੂੰ ਮਿਲਕਵੀਡ ਦੇ ਰੇਸ਼ਿਆਂ ਨਾਲ ਬਣੇ ਉਤਪਾਦਾਂ ਦੀ ਖਾਸ ਗੁਣਵੱਤਾ ਦਾ ਪ੍ਰਤੱਖ ਅਨੁਭਵ ਕਰਨ ਦਾ ਮੌਕਾ ਮਿਲਿਆ। ਮੈਂ ਇਸ ਫਾਈਬਰ ਨਾਲ ਬਣੀ ਇਕ ਰਜਾਈ ਦੀ ਜਾਂਚ ਕੀਤੀ ਅਤੇ ਇਸ ਨੂੰ ਬੜੀ ਗਰਮ ਅਤੇ ਅਾਰਾਮਦਾਇਕ ਮਹਿਸੂਸ ਕੀਤਾ।
ਇੱਥੋਂ ਤੱਕ ਕਿ ਮੈਨੂੰ ਕਿਸੇ ਵੀ ਹੀਟਿੰਗ ਯੰਤਰ ਨੂੰ ਵਰਤਣ ਦੀ ਲੋੜ ਵੀ ਨਹੀਂ ਸੀ ਪਈ। ਮੈਂ ਇਕ ਟੋਪੀ ਅਤੇ ਜੈਕੇਟ ਨੂੰ ਵੀ ਅਜ਼ਮਾਇਆ, ਜਿਸ ਨੇ ਮੈਨੂੰ ਪੂਰੀ ਯਾਤਰਾ ਦੌਰਾਨ ਗਰਮ ਰੱਖਿਆ।
ਮਿਲਕਵੀਡ ਉਤਪਾਦਾਂ ਦੇ ਟਿਕਾਊਪੁਣੇ ਅਤੇ ਪ੍ਰਦਰਸ਼ਨ ਦੀ ਵੀ ਜਾਂਚ ਕਰਨ ਲਈ ਨਿਯਮਿਤ ਤੌਰ ’ਤੇ ਇਨ੍ਹਾਂ ਉਤਪਾਦਾਂ ਨੂੰ ਪਹਿਨ ਰਿਹਾ ਹਾਂ। ਮੇਰੇ ਤਜਰਬੇ ਦੇ ਅਾਧਾਰ ’ਤੇ, ਮੈਨੂੰ ਵਿਸ਼ਵਾਸ ਹੈ ਕਿ ਮਿਲਕਵੀਡ ਫਾਈਬਰ ਇਕ ਆਸ ਵਾਲਾ ਬਦਲ ਹੈ, ਜੋ ਰੋਜ਼ਗਾਰ ਪੈਦਾ ਕਰਨ ਅਤੇ ਰਾਸ਼ਟਰ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਰੀਏ ‘ਇਨੋਵੇਸ਼ਨ ਇੰਡੈਕਸ ਵਿਚ ਅਸੀਂ ਅੱਗੇ ਵਧ ਰਹੇ ਹਾਂ। ਸਾਨੂੰ ਭਾਰਤ ਨੂੰ ਇਨੋਵੇਸ਼ਨ ਲਈ ਇਕ ਆਕਰਸ਼ਕ ਡੈਸਟੀਨੇਸ਼ਨ ਬਣਾਉਣਾ ਹੋਵੇਗਾ’ ਅਨੁਸਾਰ, ਭਾਰਤ ਇਨੋਵੇਸ਼ਨ ਦਾ ਇਕ ਗਲੋਬਲ ਹੱਬ ਬਣਨ ਲਈ ਤਿਆਰ ਹੈ। ਜਿਵੇਂ ਕਿ ਟੈਕਸਟਾਈਲ ਉਦਯੋਗ ਵਧਦੀ ਆਬਾਦੀ ਅਤੇ ਬਦਲਦੀ ਜਲਵਾਯੂ ਦੀਆਂ ਚੁਣੌਤੀਆਂ ਦੇ ਅਨੁਕੂਲ ਬਣ ਰਿਹਾ ਹੈ, ਮਿਲਕਵੀਡ ਆਰਥਿਕ ਸਮਰੱਥਾ ਨੂੰ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਨਾਲ ਜੋੜਦੇ ਹੋਏ ਸਥਿਰਤਾ ਦੇ ਪ੍ਰਤੀਕ ਵਜੋਂ ਉੱਭਰ ਰਿਹਾ ਹੈ। ਮਿਲਕਵੀਡ ਨੂੰ ਅਪਣਾ ਕੇ, ਭਾਰਤ ਇਕ ਗ੍ਰੀਨ, ਵਧੇਰੇ ਸਮਾਵੇਸ਼ੀ ਭਵਿੱਖ ਲਈ ਰਾਹ ਪੱਧਰਾ ਕਰ ਰਿਹਾ ਹੈ, ਇਕ ਅਜਿਹਾ ਭਵਿੱਖ ਜਿੱਥੇ ਆਤਮਨਿਰਭਰ ਭਾਰਤ ਦੇ ਆਦਰਸ਼ ਰਾਸ਼ਟਰ ਦੀ ਤਰੱਕੀ ਅਤੇ ਗੁੰਝਲਦਾਰ ਢੰਗ ਨਾਲ ਬੁਣਿਆ ਹੋਇਆ ਹੈ।
ਗਿਰੀਰਾਜ ਸਿੰਘ (ਕੇਂਦਰੀ ਕੱਪੜਾ ਮੰਤਰੀ)
ਅੱਜ ਮਹਾਕੁੰਭ ’ਤੇ ਵਿਸ਼ੇਸ਼: ਅਨੇਕਤਾ ’ਚ ਏਕਤਾ ਦਾ ਪ੍ਰਤੀਕ ਕੁੰਭ ਮੇਲਾ
NEXT STORY