Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 28, 2026

    8:27:08 PM

  • murder in bathinda

    ਵੱਡੀ ਖ਼ਬਰ: ਬਠਿੰਡਾ 'ਚ ਸ਼ਰਾਬ ਦੇ ਠੇਕੇ ਦੇ ਕਰਿੰਦੇ...

  • murder in bathinda

    ਬਠਿੰਡਾ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ...

  • lovely professional university controversy

    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ....

  • sp major statement following the meeting

    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਹਾੜ ਮਦਦ ਦੀ ਗੁਹਾਰ ਨਹੀਂ ਲਗਾ ਰਹੇ, ਉਹ ਸਾਡੇ ਲਈ ਰੋ ਰਹੇ ਹਨ !

BLOG News Punjabi(ਬਲਾਗ)

ਪਹਾੜ ਮਦਦ ਦੀ ਗੁਹਾਰ ਨਹੀਂ ਲਗਾ ਰਹੇ, ਉਹ ਸਾਡੇ ਲਈ ਰੋ ਰਹੇ ਹਨ !

  • Edited By Harpreet Singh,
  • Updated: 31 Aug, 2026 05:32 PM
Blog
nepal floods
  • Share
    • Facebook
    • Tumblr
    • Linkedin
    • Twitter
  • Comment

ਪਹਾੜਾਂ ਨੂੰ ਢਹਿੰਦੇ ਹੋਏ ਦੇਖਣ ’ਚ ਕੁਝ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਬਹੁਤ ਸਾਰੇ ਲੋਕਾਂ ਲਈ ਪਹਾੜ ਇਕ ਸੁੰਦਰ ਭੂ-ਦ੍ਰਿਸ਼ ਹੈ, ਇਕ ਅਜਿਹੀ ਜਗ੍ਹਾ, ਜਿੱਥੇ ਉਹ ਭੱਜ ਕੇ ਆ ਸਕਦੇ ਹਨ, ਤਾਜ਼ੀ ਹਵਾ ’ਚ ਸਾਹ ਲੈ ਸਕਦੇ ਹਨ, ਤਸਵੀਰਾਂ ਖਿੱਚ ਸਕਦੇ ਹਨ ਅਤੇ ਸ਼ਹਿਰਾਂ ਦੇ ਸ਼ੋਰ-ਸ਼ਰਾਬੇ ਤੋਂ ਦੂਰ, ਕੁਝ ਸ਼ਾਂਤੀਪੂਰਨ ਦਿਨ ਬਿਤਾ ਸਕਦੇ ਹਨ। ਸਾਡੇ ’ਚੋਂ ਜੋ ਪਹਾੜਾਂ ਤੋਂ ਆਉਂਦੇ ਹਨ, ਉਨ੍ਹਾਂ ਲਈ ਇਹ ਬਿਲਕੁਲ ਅੱਲਗ ਹੈ। ਇਹ ਸਾਡਾ ਘਰ ਹੈ।

ਮੈਂ ਹਿਮਾਚਲ ਪ੍ਰਦੇਸ਼ ਤੋਂ ਆਉਂਦੀ ਹਾਂ। ਮੇਰੀਆਂ ਜੜ੍ਹਾਂ ਚੰਬਾ ’ਚ ਹਨ, ਇਕ ਅਜਿਹੀ ਜਗ੍ਹਾ, ਜਿੱਥੇ ਪਹਾੜ ਪਿਛੋਕੜ ’ਚ ਮਾਤਰ ਇਕ ਦ੍ਰਿਸ਼ ਨਹੀਂ ਹਨ, ਉਹ ਸਾਡੇ ਜੀਵਨ, ਸਾਡੀਆਂ ਯਾਦਾਂ ਅਤੇ ਸਾਡੀ ਪਛਾਣ ਦਾ ਹਿੱਸਾ ਹਨ। ਅਸੀਂ ਉਨ੍ਹਾਂ ਘੁਮਾਅਦਾਰ ਸੜਕਾਂ, ਉਨ੍ਹਾਂ ਖੜ੍ਹੀਆਂ ਘਾਟੀਆਂ, ਉਨ੍ਹਾਂ ਨਦੀਆਂ ਅਤੇ ਉਨ੍ਹਾਂ ਵਿਸ਼ਾਲ ਢਲਾਨਾਂ ਦੇ ਨਾਲ ਵੱਡੇ ਹੋਏ ਹਾਂ, ਜੋ ਇਕ ਹੀ ਸਮੇਂ ’ਚ ਵਿਸ਼ਾਲ ਅਤੇ ਭਿਆਨਕ ਦੋਵੇਂ ਲੱਗ ਸਕਦੀਆਂ ਹਨ। ਅਤੇ ਇਸ ਲਈ, ਜਦੋਂ ਮੈਂ ਹਿਮਾਲੀਅਾਈ ਖੇਤਰ ’ਚ ਇਕ ਹੋਰ ਤ੍ਰਾਸਦੀ ਵਾਪਰਦੇ ਦੇਖਦੀ ਹਾਂ, ਤਾਂ ਮੇਰੇ ਲਈ ਇਸ ਨੂੰ ਸਿਰਫ਼ ਇਕ ਹੋਰ ਸਮਾਚਾਰ ਦੇ ਰੂਪ ’ਚ ਦੇਖਣਾ ਅਸੰਭਵ ਹੋ ਜਾਂਦਾ ਹੈ।

ਪਿਛਲੇ ਸਾਲ, ਮੇਰੇ ਆਪਣੇ ਜੱਦੀ ਸ਼ਹਿਰ ਚੰਬਾ ’ਚ ਮੋਹਲੇਧਾਰ ਬਾਰਿਸ਼ ਦੇ ਕਹਿਰ ’ਚ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ। ਹਰ ਮੌਤ ਦੇ ਪਿੱਛੇ ਇਕ ਪਰਿਵਾਰ ਸੀ। ਕਿਸੇ ਦਾ ਪਤੀ। ਕਿਸੇ ਦੀ ਪਤਨੀ। ਕਿਸੇ ਦਾ ਬੱਚਾ। ਕਿਸੇ ਦੇ ਮਾਤਾ-ਪਿਤਾ। ਕੋਈ ਅਜਿਹਾ ਵਿਅਕਤੀ, ਜੋ ਇਕ ਹੋਰ ਆਮ ਦਿਨ ਦੀ ਉਮੀਦ ’ਚ ਸੌਣ ਗਿਆ ਸੀ ਅਤੇ ਕਦੇ ਉਸ ਦਿਨ ’ਚ ਜਾਗ ਨਹੀਂ ਸਕਿਆ। ਆਫ਼ਤਾਂ ਦੀ ਗੱਲ ਕਰਦੇ ਸਮੇਂ ਇਹ ਉਹ ਹਿੱਸਾ ਹੈ ਜਿਸ ਨੂੰ ਅਸੀਂ ਅਕਸਰ ਭੁੱਲ ਜਾਂਦੇ ਹਾਂ।ਅਸੀਂ ਅੰਕਾਂ ਦੀ ਗੱਲ ਕਰਦੇ ਹਾਂ ਪਰ ਜਦੋਂ ਇਹ ਤੁਹਾਡਾ ਆਪਣਾ ਪਰਿਵਾਰ ਹੁੰਦਾ ਹੈ, ਤਾਂ ਉਹ ਕੋਈ ਅੰਕ ਨਹੀਂ ਹੁੰਦਾ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਨੇਪਾਲ ਦੀ ਤ੍ਰਾਸਦੀ ਨੂੰ ਹਿਮਾਲੀਆਈ ਖੇਤਰ ਦੀ ਹਰ ਸਰਕਾਰ ਨੂੰ ਬਹੁਤ ਅਸਹਿਜ ਕਰ ਦੇਣਾ ਚਾਹੀਦਾ ਹੈ ਕਿਉਂਕਿ ਉੱਥੇ ਜੋ ਹੋ ਰਿਹਾ ਹੈ ਉਹ ਸਿਰਫ ਨੇਪਾਲ ਦੀ ਸਮੱਸਿਆ ਨਹੀਂ ਹੈ।

ਇਹ ਸਾਡੇ ਸਾਰਿਆਂ ਲਈ ਇਕ ਚਿਤਾਵਨੀ ਹੈ। ਹਿਮਾਲਿਆ ’ਤੇ ਭਾਰੀ ਦਬਾਅ ਹੈ। ਹਰ ਸਾਲ ਮਾਨਸੂਨ ਉਹੀ ਭਿਆਨਕ ਦ੍ਰਿਸ਼ ਲੈ ਕੇ ਆਉਂਦਾ ਹੈ-ਸੜਕਾਂ ਨੂੰ ਨਿਗਲਦੀਆਂ ਢਿੱਗਾਂ, ਪੁਲਾਂ ਅਤੇ ਘਰਾਂ ਨੂੰ ਵਹਾਅ ਕੇ ਲੈ ਜਾਂਦੀਆਂ ਠਾਠਾਂ ਮਾਰਦੀਆਂ ਨਦੀਆਂ, ਟਨਾਂ ਮਲਬੇ ਦੇ ਹੇਠਾਂ ਦੱਬੇ ਵਾਹਨ, ਫਸੇ ਹੋਏ ਸੈਲਾਨੀ ਅਤੇ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟੇ ਹੋਏ ਪਿੰਡ।

ਫਿਰ ਉਹੀ ਜਾਣੀ-ਪਛਾਣੀ ਪ੍ਰਤੀਕਿਰਿਆ ਆਉਂਦੀ ਹੈ। ਬਚਾਅ ਦਲ ਭੇਜੇ ਜਾਂਦੇ ਹਨ। ਸਿਰ ਦੇ ਉੱਪਰ ਹੈਲੀਕਾਪਟਰ ਉੱਡਦੇ ਹਨ। ਮੰਤਰੀ ਚਿੰਤਾ ਪ੍ਰਗਟ ਕਰਦੇ ਹਨ। ਮੁਆਵਜ਼ੇ ਦਾ ਐਲਾਨ ਕੀਤਾ ਜਾਂਦਾ ਹੈ। ਸੜਕਾਂ ਦੀ ਮੁਰੰਮਤ ਦਾ ਵਾਅਦਾ ਕੀਤਾ ਜਾਂਦਾ ਹੈ ਅਤੇ ਅੰਤ ’ਚ ਸੁਰਖੀਆਂ ਗਾਇਬ ਹੋ ਜਾਂਦੀਆਂ ਹਨ ਪਰ ਪਹਾੜ ਨਹੀਂ ਭੁੱਲਦੇ। ਪਰਿਵਾਰ ਨਹੀਂ ਭੁੱਲਦੇ।

ਅਤੇ ਅਗਲਾ ਮਾਨਸੂਨ ਆ ਜਾਂਦਾ ਹੈ। ਸਾਨੂੰ ਆਪਣੇ ਆਪ ਤੋਂ ਇਕ ਬਹੁਤ ਹੀ ਅਸਹਿਜ ਕਰਨ ਵਾਲਾ ਸਵਾਲ ਪੁੱਛਣਾ ਹੋਵੇਗਾ-ਇਸ ’ਚੋਂ ਅਸਲ ’ਚ ਕਿੰਨੀ ਕੁਦਰਤੀ ਆਫ਼ਤ ਹੈ ਅਤੇ ਕਿੰਨੀ ਅਸੀਂ ਖੁਦ ਪੈਦਾ ਕਰ ਰਹੇ ਹਾਂ?

ਇਸ ’ਚ ਕੋਈ ਸ਼ੱਕ ਨਹੀਂ ਕਿ ਸਿਖਲਰਾ ਮੌਸਮ ਹੋਰ ਅਪ੍ਰਤੱਖ ਹੁੰਦਾ ਜਾ ਰਿਹਾ ਹੈ ਅਤੇ ਜਲਵਾਯੂ ਤਬਦੀਲੀ ਨਾਜ਼ੁਕ ਪਰਬਤੀ ਵਾਤਾਵਰਣ ਪ੍ਰਣਾਲੀ ’ਤੇ ਵਾਧੂ ਦਬਾਅ ਪਾ ਰਹੀ ਹੈ ਪਰ ਅਸੀਂ ਕੁਝ ਬਹੁਤ ਹੀ ਖਤਰਨਾਕ ਵੀ ਕਰ ਰਹੇ ਹਾਂ। ਅਸੀਂ ਅਜਿਹੇ ਨਿਰਮਾਣ ਕਰ ਰਹੇ ਹਾਂ ਮੰਨੋ ਪਹਾੜ ਮੈਦਾਨ ਹੋਣ। ਅਸੀਂ ਹੋਟਲਾਂ ਨੂੰ ਅਜਿਹੀ ਮਨਜ਼ੂਰੀ ਦਿੰਦੇ ਹਾਂ ਮੰਨੋ ਜ਼ਮੀਨ ਕਦੇ ਹਿੱਲੇਗੀ ਹੀ ਨਹੀਂ। ਅਸੀਂ ਨਦੀਆਂ ਅਤੇ ਨਾਲਿਆਂ ਦੇ ਬਹੁਤ ਕਰੀਬ ਇਮਾਰਤਾਂ ਬਣਨ ਦਿੰਦੇ ਹਾਂ। ਅਸੀਂ ਗ਼ੈਰ-ਕਾਨੂੰਨੀ ਨਿਰਮਾਣ ਦੇਖਦੇ ਹਾਂ ਅਤੇ ਕਦੇ-ਕਦੇ ਅਣਦੇਖਾ ਕਰ ਦਿੰਦੇ ਹਾਂ। ਅਸੀਂ ਹਾਈਵੇਅ ਬਣਾਉਣ ਲਈ ਪਹਾੜਾਂ ਨੂੰ ਕੱਟਦੇ ਹਾਂ, ਅਕਸਰ ਜਲ ਨਿਕਾਸੀ, ਢਲਾਨ ਦੀ ਸਥਿਰਤਾ ਅਤੇ ਭੂ-ਭਾਗ ਦੇ ਭੂ-ਵਿਗਿਆਨਕ ਸਰੂਪ ’ਤੇ ਲੋੜੀਂਦੇ ਵਿਚਾਰ ਕੀਤੇ ਬਿਨਾਂ।

ਅਸੀਂ ਬੰਨ੍ਹ, ਸੁਰੰਗਾਂ ਅਤੇ ਸੜਕਾਂ ਬਣਾਉਂਦੇ ਹਾਂ ਕਿਉਂਕਿ ਉਹ ਨਿਵੇਸ਼, ਬਿਜਲੀ, ਕਨੈਕਟੀਵਿਟੀ ਅਤੇ ਨੌਕਰੀਆਂ ਲਿਆਉਂਦੇ ਹਨ। ਇਹ ਸਾਰੀਆਂ ਚੀਜ਼ਾਂ ਮਹੱਤਵਪੂਰਨ ਹਨ ਪਰ ਸਵਾਲ ਇਹ ਨਹੀਂ ਹੈ ਕਿ ਕੀ ਪਹਾੜ ਵਿਕਾਸ ਦੇ ਹੱਕਦਾਰ ਹਨ? ਬੇਸ਼ੱਕ ਉਹ ਹਨ। ਸਵਾਲ ਇਹ ਹੈ ਕਿ ਪਹਾੜ ਕਿਸ ਤਰ੍ਹਾਂ ਦੇ ਵਿਕਾਸ ਦੇ ਸੁਰੱਖਿਅਤ ਰੂਪ ਨੂੰ ਸਹਿੰਦੇ ਹਨ? ਵਿਕਾਸ ਅਤੇ ਅੰਨ੍ਹੇਵਾਹ ਨਿਰਮਾਣ ’ਚ ਜ਼ਮੀਨ-ਆਸਮਾਨ ਦਾ ਫਰਕ ਹੈ।

ਸੜਕ ਜ਼ਰੂਰੀ ਹੈ ਪਰ ਕੀ ਇਸ ਨੂੰ ਪਹਾੜ ਨੂੰ ਸਭ ਤੋਂ ਵਿਨਾਸ਼ਕਾਰੀ ਤਰੀਕੇ ਨਾਲ ਕੱਟ ਕੇ ਹੀ ਬਣਾਉਣਾ ਹੋਵੇਗਾ? ਇਕ ਹੋਟਲ ਰੁਜ਼ਗਾਰ ਪ੍ਰਦਾਨ ਕਰਦਾ ਹੈ ਪਰ ਕੀ ਉਸ ਨੂੰ ਕਿਸੇ ਕਮਜ਼ੋਰ ਢਲਾਨ ’ਤੇ ਜਾਂ ਨਦੀ ਦੇ ਖ਼ਤਰਨਾਕ ਰੂਪ ਨਾਲ ਨੇੜੇ ਖੜ੍ਹਾ ਕਰਨਾ ਜ਼ਰੂਰੀ ਹੈ? ਬਿਜਲੀ ਜ਼ਰੂਰੀ ਹੈ ਪਰ ਕੀ ਹਰ ਘਾਟੀ ਨੂੰ ਕਿਸੇ ਹੋਰ ਪ੍ਰਾਜੈਕਟ ਲਈ ਇਕ ਸੁਵਿਧਾਜਨਕ ਸਥਾਨ ਮੰਨਿਆ ਜਾ ਸਕਦਾ ਹੈ?

ਇਹ ਵਿਕਾਸ ਵਿਰੋਧੀ ਸਵਾਲ ਨਹੀਂ ਹਨ। ਇਹ ਆਮ ਸਮਝ ਦੇ ਸਵਾਲ ਹਨ। ਬਦਕਿਸਮਤੀ ਨਾਲ, ਜਦੋਂ ਭਾਰੀ ਮਾਤਰਾ ’ਚ ਪੈਸਾ ਸ਼ਾਮਲ ਹੁੰਦਾ ਹੈ, ਤਾਂ ਆਮ ਸਮਝ ਗਾਇਬ ਹੁੰਦੀ ਦਿਖਾਈ ਦਿੰਦੀ ਹੈ। ਸਰਕਾਰਾਂ ਸੁਭਾਵਿਕ ਤੌਰ ’ਤੇ ਨਿਵੇਸ਼ ਚਾਹੁੰਦੀਆਂ ਹਨ। ਕਾਰੋਬਾਰ ਮੁਨਾਫ਼ਾ ਚਾਹੁੰਦੇ ਹਨ। ਸੈਲਾਨੀ ਬਿਹਤਰ ਸੜਕਾਂ ਅਤੇ ਵੱਧ ਰਿਹਾਇਸ਼ ਚਾਹੁੰਦੇ ਹਨ। ਰਾਜਨੇਤਾ ਅਜਿਹੇ ਵਿਕਾਸ ਪ੍ਰਾਜੈਕਟ ਚਾਹੁੰਦੇ ਹਨ ਜਿਨ੍ਹਾਂ ਨੂੰ ਉਹ ਦਿਖਾ ਸਕਣ ਪਰ ਜੋ ਲੋਕ ਉੱਥੇ ਰਹਿੰਦੇ ਹਨ, ਉਨ੍ਹਾਂ ਨੂੰ ਇਸ ਦੇ ਨਤੀਜਿਆਂ ਦੇ ਨਾਲ ਜਿਊਣਾ ਪੈਂਦਾ ਹੈ।

ਮੌਸਮ ਖ਼ਰਾਬ ਹੋਣ ’ਤੇ ਇਕ ਸੈਲਾਨੀ ਹਿੱਲ ਸਟੇਸ਼ਨ ਛੱਡ ਕੇ ਜਾ ਸਕਦਾ ਹੈ। ਇਕ ਸਥਾਨਕ ਪਰਿਵਾਰ ਨਹੀਂ ਜਾ ਸਕਦਾ। ਸੜਕ ਟੁੱਟਣ ’ਤੇ ਸੈਲਾਨੀ ਘਰ ਪਰਤ ਸਕਦਾ ਹੈ। ਇਕ ਦੁਕਾਨਦਾਰ, ਜਿਸਦਾ ਕਾਰੋਬਾਰ ਤਬਾਹ ਹੋ ਗਿਆ ਹੈ, ਉਹ ਬਸ ਆਪਣਾ ਸਾਮਾਨ ਸਮੇਟ ਕੇ ਕਿਤੇ ਹੋਰ ਨਹੀਂ ਜਾ ਸਕਦਾ। ਇਕ ਠੇਕੇਦਾਰ ਪ੍ਰਾਜੈਕਟ ਪੂਰਾ ਕਰਕੇ ਦੂਜੀ ਜਗ੍ਹਾ ਜਾ ਸਕਦਾ ਹੈ, ਪਰਬਤੀ ਭਾਈਚਾਰਾ ਪਿੱਛੇ ਹੀ ਰਹਿੰਦਾ ਹੈ। ਇਹੀ ਕਾਰਨ ਹੈ ਕਿ ਸਥਾਨਕ ਲੋਕਾਂ ਦੀ ਆਵਾਜ਼ ਦਾ ਮਹੱਤਵ ਮੌਜੂਦਾ ਦੀ ਤੁਲਨਾ ’ਚ ਕਿਤੇ ਵੱਧ ਹੋਣਾ ਚਾਹੀਦਾ ਹੈ।

ਕਿਸੇ ਵੱਡੇ ਹੋਟਲ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ, ਕਿਸੇ ਪਹਾੜ ਨੂੰ ਕੱਟ ਕੇ ਹਾਈਵੇਅ ਬਣਾਉਣ ਤੋਂ ਪਹਿਲਾਂ, ਕਿਸੇ ਹੋਰ ਬੰਨ੍ਹ ਜਾਂ ਸੁਰੰਗ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ, ਸਰਕਾਰਾਂ ਨੂੰ ਇਕ ਸਿੱਧਾ ਸਵਾਲ ਪੁੱਛਣਾ ਹੋਵੇਗਾ-ਕੀ ਇਹ ਪਹਾੜ ਅਸਲ ’ਚ ਇਸ ਨੂੰ ਝੱਲ ਸਕਦਾ ਹੈ? ਅਤੇ ਉਨ੍ਹਾਂ ਨੂੰ ਇਸਦਾ ਜਵਾਬ ਸੁਤੰਤਰ ਭੂ-ਵਿਗਿਆਨੀਆਂ, ਵਾਤਾਵਰਣ ਮਾਹਿਰਾਂ ਅਤੇ ਸਭ ਤੋਂ ਮਹੱਤਵਪੂਰਨ, ਉਨ੍ਹਾਂ ਲੋਕਾਂ ਤੋਂ ਚਾਹੀਦਾ ਹੈ ਜੋ ਪੀੜ੍ਹੀਆਂ ਤੋਂ ਉੱਥੇ ਰਹਿ ਰਹੇ ਹਨ, ਨਾ ਕਿ ਸਿਰਫ ਉਨ੍ਹਾਂ ਲੋਕਾਂ ਤੋਂ, ਜਿਨ੍ਹਾਂ ਦਾ ਕੰਮ ਪ੍ਰਾਜੈਕਟ ਨੂੰ ਮਨਜ਼ੂਰੀ ਦਿਵਾਉਣਾ ਹੈ। ਵਾਤਾਵਰਣਕ ਮਨਜ਼ੂਰੀਆਂ ਸਿਰਫ ਕਾਗਜ਼ੀ ਕਸਰਤ ਨਹੀਂ ਬਣਨੀਆਂ ਚਾਹੀਦੀਆਂ। ਭਵਨ ਨਿਰਮਾਣ ਦੇ ਨਿਯਮ ਸਿਰਫ ਸਰਕਾਰੀ ਫਾਈਲਾਂ ’ਚ ਨਹੀਂ ਹੋਣੇ ਚਾਹੀਦੇ।

ਤ੍ਰਾਸਦੀ ਇਹ ਹੈ ਕਿ ਅਸੀਂ ਉਸੇ ਚੀਜ਼ ਨੂੰ ਨਸ਼ਟ ਕਰ ਰਹੇ ਹਾਂ, ਜੋ ਲੋਕਾਂ ਨੂੰ ਪਹਿਲੀ ਵਾਰ ’ਚ ਪਹਾੜਾਂ ਵੱਲ ਆਕਰਸ਼ਿਤ ਕਰਦੀ ਹੈ। ਲੋਕ ਹਿਮਾਚਲ ’ਚ ਇਸ ਦੇ ਜੰਗਲਾਂ, ਨਦੀਆਂ, ਸਾਫ਼ ਹਵਾ, ਘਾਟੀਆਂ ਅਤੇ ਸੁੰਦਰ ਦ੍ਰਿਸ਼ਾਂ ਲਈ ਆਉਂਦੇ ਹਨ। ਫਿਰ ਅਸੀਂ ਜੰਗਲਾਂ ਦੇ ਉੱਪਰ ਨਿਰਮਾਣ ਕਰਦੇ ਹਾਂ, ਸੜਕਾਂ ਨੂੰ ਆਵਾਜਾਈ ਨਾਲ ਜਾਮ ਕਰ ਦਿੰਦੇ ਹਾਂ, ਨਦੀਆਂ ’ਚ ਕਚਰਾ ਸੁੱਟਦੇ ਹਾਂ, ਢਲਾਨਾਂ ਨੂੰ ਕੰਕਰੀਟ ਨਾਲ ਢੱਕ ਦਿੰਦੇ ਹਾਂ ਅਤੇ ਸੋਚਦੇ ਹਾਂ ਕਿ ਪਹਾੜ ਅਸਥਿਰ ਕਿਉਂ ਹੋ ਰਹੇ ਹਨ। ਅਸੀਂ ਸੈਲਾਨੀ ਨੂੰ ਅਸਲ ’ਚ ਕੀ ਵੇਚ ਰਹੇ ਹਾਂ? ਬਿਨਾਂ ਪਹਾੜ ਦੇ ਇਕ ਪਹਾੜੀ ਛੁੱਟੀ? ਸਾਨੂੰ ਤਰੱਕੀ ਦੀ ਆਪਣੀ ਪਰਿਭਾਸ਼ਾ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।

ਇਕ ਗੁਆਏ ਹੋਏ ਜੀਵਨ ਦਾ ਮੁੜ-ਨਿਰਮਾਣ ਕਿਸੇ ਸੜਕ ਦੀ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਕਿਸੇ ਪਰਿਵਾਰ ਨੂੰ ਮੁਆਵਜ਼ੇ ਦੇ ਚੈੱਕ ਨਾਲ ਦੁਬਾਰਾ ਨਹੀਂ ਵਸਾਇਆ ਜਾ ਸਕਦਾ। ਬੱਚੇ ਨੂੰ ਗੁਆਚੇ ਮਾਤਾ-ਪਿਤਾ ਵਾਪਸ ਨਹੀਂ ਮਿਲ ਜਾਂਦੇ ਕਿਉਂਕਿ ਸਰਕਾਰ ਨੇ ਰਾਹਤ ਦਾ ਐਲਾਨ ਕੀਤਾ ਹੈ।

ਇਹੀ ਕਾਰਨ ਹੈ ਕਿ ਨੇਪਾਲ ਨੂੰ ਇਕ ਸਬਕ ਹੋਣਾ ਚਾਹੀਦਾ ਹੈ ਅਤੇ ਅਜਿਹਾ ਹੀ ਸਬਕ ਹਿਮਾਚਲ, ਉੱਤਰਾਖੰਡ ਅਤੇ ਹੋਰ ਹਿਮਾਲੀਅਾਈ ਖੇਤਰਾਂ ਦੀ ਹਰ ਤ੍ਰਾਸਦੀ ਨੂੰ ਵੀ ਹੋਣਾ ਚਾਹੀਦਾ ਹੈ। ਅਸੀਂ ਅਗਲੇ ਬੱਦਲ ਫਟਣ, ਅਗਲੀ ਢਿੱਗ ਡਿੱਗਣ, ਅਗਲੀ ਸੜਕ ਧੱਸਣ, ਅਗਲੇ ਪਿੰਡ ਦੇ ਵਹਿ ਜਾਣ ਦੀ ਉਡੀਕ ਨਹੀਂ ਕਰ ਸਕਦੇ। ਲੋਕਾਂ ਦੇ ਮਰਨ ਤੋਂ ਬਾਅਦ ਅਸੀਂ ਆਪਣੀਆਂ ਗ਼ਲਤੀਆਂ ਦੀ ਖੋਜ ਜਾਰੀ ਨਹੀਂ ਰੱਖ ਸਕਦੇ।

ਹਿਮਾਲਿਆ ਲੱਖਾਂ ਸਾਲਾਂ ਤੋਂ ਜੀਵਿਤ ਹੈ। ਉਸ ਨੂੰ ਸਾਨੂੰ ਬਚਾਉਣ ਦੀ ਲੋੜ ਨਹੀਂ ਹੈ। ਸਾਨੂੰ ਉਸ ਦੇ ਨਾਲ ਰਹਿਣਾ ਸਿੱਖਣ ਦੀ ਲੋੜ ਹੈ। ਇਸਦੇ ਲਈ ਸਰਕਾਰਾਂ ਨੂੰ ਕਦੇ-ਕਦੇ ਉਨ੍ਹਾਂ ਪ੍ਰਾਜੈਕਟਾਂ ਨੂੰ ‘ਨਾਂਹ’ ਕਹਿਣ ਦੀ ਲੋੜ ਹੈ ਜੋ ਪੈਸੇ ਅਤੇ ਨੌਕਰੀਆਂ ਦਾ ਵਾਅਦਾ ਕਰਦੇ ਹਨ ਪਰ ਅਸਵੀਕਾਰਯੋਗ ਖ਼ਤਰਾ ਲਿਆਉਂਦੇ ਹਨ।

—ਦੇਵੀ ਚੇਰੀਅਨ

  • Nepal Flood
  • Waters
  • Mountains

ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਹਮਲੇ

NEXT STORY

Stories You May Like

  • children falling victim to online sexual abuse  figures will shock
    ਆਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਬੱਚੇ, ਗੁਆਂਢੀ ਮੁਲਕ ਦੇ ਅੰਕੜੇ ਕਰਨਗੇ ਹੈਰਾਨ
  • registration for export consignment not necessary    cm
    3 ਲੱਖ ਰੁਪਏ ਤੱਕ ਦੀ ਬਰਾਮਦ ਖੇਪ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਰੂਰੀ ਨਹੀਂ : ਵਣਜ ਮੰਤਰਾਲਾ
  • the war is not over yet  the enemy should be prepared for a strike  iran
    ਜੰਗ ਅਜੇ ਖ਼ਤਮ ਨਹੀਂ ਹੋਈ, ਦੁਸ਼ਮਣ ਵਾਰ ਲਈ ਤਿਆਰ ਰਹੇ : ਈਰਾਨ
  • afghan medical students
    ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ
  • new humanoid factory opens in china
    ਹਰ 1 ਘੰਟੇ 'ਚ ਬਣ ਰਹੇ ਹਨ 6 ਨਵੇਂ ਰੋਬੋਟ, ਚੀਨ 'ਚ ਖੁੱਲ੍ਹੀ ਨਵੀਂ ਹਿਊਮਨੋਇਡ ਫੈਕਟਰੀ
  • bride  royal look  lehenga choli  zari work
    ਲਾੜ੍ਹੀਆਂ ਨੂੰ ਰਾਇਲ ਲੁੱਕ ਦੇ ਰਹੇ ਹਨ ਹੈਵੀ ਜ਼ਰੀ ਵਰਕ ਵਾਲੇ ‘ਲਹਿੰਗਾ ਚੋਲੀ’
  • govinda heaps praise on anupam kher
    "ਉਹ ਦੇਸ਼ ਦੇ ਬਹੁਤ ਚੰਗੇ ਕਲਾਕਾਰਾਂ 'ਚੋਂ ਇੱਕ ਹਨ...": ਗੋਵਿੰਦਾ ਨੇ ਕੀਤੀ ਅਨੁਪਮ ਖੇਰ ਦੀ ਤਾਰੀਫ
  • sc  s big decision on loan recovery  banks cannot misbehave for default
    Loan ਰਿਕਵਰੀ 'ਤੇ SC ਦਾ ਵੱਡਾ ਫ਼ੈਸਲਾ : ਕਰਜ਼ਾ ਡਿਫਾਲਟ ਲਈ 'ਗੁੰਡਾਗਰਦੀ' ਨਹੀਂ ਕਰ ਸਕਦੇ ਬੈਂਕ
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
  • a special on punjab s weather
    ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather
  • jalandhar s cp satinder singh in action strict orders issued
    ਜਲੰਧਰ ਵਾਸੀ ਦੇਣ ਧਿਆਨ! ਐਕਸ਼ਨ 'ਚ CP ਸਤਿੰਦਰ ਸਿੰਘ, ਜਾਰੀ ਇਹ ਹੁਕਮ
Trending
Ek Nazar
pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • certain people are committing suicide
      ‘ਵਿਸ਼ੇਸ਼ ਲੋਕ-ਖੁਦਕੁਸ਼ੀਆਂ ਕਰ ਰਹੇ’ ਚੁਣੌਤੀਆਂ ਤੋਂ ਘਬਰਾ ਕੇ!
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • cec gyanesh kumar
      ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਤੇਜ਼
    • why does congress oppose vande mataram
      ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਕਿਉਂ ਕਰਦੀ ਹੈ?
    • strict action should be taken against the fraudsters
      ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ...
    • devilal haryana
      ਦੇਵੀਲਾਲ ਲਈ ਸੱਤਾ ਦਾ ਅਰਥ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੀ
    • revised epf
      ਸੋਧੀ ਹੋਈ ਈ. ਪੀ. ਐੱਫ. ਹੱਦ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਨਿਰਮਾਣ
    • the philosophy of concern for the last person
      ਪੰ. ਦੀਨਦਿਆਲ ਉਪਾਧਿਆਏ ਜਯੰਤੀ ’ਤੇ ਵਿਸ਼ੇਸ਼- ਅੰਤਿਮ ਵਿਅਕਤੀ ਦੀ ਚਿੰਤਾ ਦਾ ਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +