Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 29, 2026

    8:36:56 PM

  • congress president raja warring s statement came after the municipal elections

    ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ...

  • punjab municipal corporation election results

    ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ...

  • gt vs rr ipl qualifier 2 gujarat titans and rajasthan royals clash

    GT vs RR IPL Qualifier 2 :  ਰਾਜਸਥਾਨ ਨੇ ਟਾਸ...

  • majitha municipal council election results

    ਮਜੀਠਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ:...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ

BLOG News Punjabi(ਬਲਾਗ)

ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ

  • Edited By Harpreet Singh,
  • Updated: 18 Apr, 2026 04:26 PM
Blog
north east india women
  • Share
    • Facebook
    • Tumblr
    • Linkedin
    • Twitter
  • Comment

ਭਾਰਤਵਰਸ਼ ਆਦਿਕਾਲ ਤੋਂ ਮਾਂ ਸ਼ਕਤੀ ਦੀ ਵੰਦਨਾ ਦਾ ਦੇਸ਼ ਰਿਹਾ ਹੈ। ਇੱਥੇ ਵਿੱਦਿਆ ਲਈ ਸਰਸਵਤੀ, ਸੁੱਖ-ਸੰਪਦਾ ਲਈ ਲਕਸ਼ਮੀ ਅਤੇ ਸ਼ਕਤੀ ਲਈ ਦੁਰਗਾ ਦੀ ਉਪਾਸਨਾ ਦਾ ਵਿਧਾਨ ਹੈ। ਪ੍ਰਿਥਵੀ ਨੂੰ ਅਸੀਂ ਮਾਤਾ ਮੰਨਿਆ ਹੈ ਅਤੇ ਅਸੀਂ ਭਵਾਨੀ ਭਾਰਤੀ ਦੀ ਉਪਾਸਨਾ ਕਰਦੇ ਹੋਏ ਭਾਰਤ ਮਾਤਾ ਨੂੰ ਜਗਤ ਜਨਨੀ ਮੰਨਦੇ ਹਾਂ। ਸਾਡੇ ਇੱਥੇ ਪਿਤਾ ਭੂਮੀ ਨਹੀਂ, ਮਾਤ ਭੂਮੀ ਦੀ ਅਰਾਧਨਾ ਹੁੰਦੀ ਹੈ। ਰਾਮ ਤੋਂ ਪਹਿਲਾਂ ਸਿਆ ਜੁੜਦੀ ਹੈ ਤਾਂ ਅਸੀਂ ਸਿਆਰਾਮ-ਸਿਆਰਾਮ ਜਪਦੇ ਹਾਂ। ਔਰਤ ਨੂੰ ਪਰਦੇ ’ਚ ਜਾਇਦਾਦ ਜਾਂ ਖੇਤੀ ਸਮਝਣਾ ਇਹ ਸਾਮੀ ਜਾਂ ਅਬ੍ਰਾਹਮਿਕ ਆਸਥਾਵਾਂ ਦਾ ਮੰਨਣਾ ਹੁੰਦਾ ਹੋਵੇਗਾ। ਅਸੀਂ ਔਰਤ ਨੂੰ ਮਾਂ ਸ਼ਕਤੀ ਦੀ ਪ੍ਰਤੀਕ ਮੰਨ ਕੇ ਇਸ ਵਿਸ਼ਵਾਸ ਨਾਲ ਜੀਵਨ ਬਤੀਤ ਕਰਦੇ ਹਾਂ ਕਿ ਸਭ ਕਰਜ਼ਿਆਂ ਤੋਂ ਉਤਾਰਾ ਹੋਣਾ ਸੰਭਵ ਹੈ ਸਿਵਾਏ ਮਾਂ ਦੇ ਕਰਜ਼ੇ ਦੇ।

ਪਰ ਅਕਸਰ ਨਾਰੀ ਸ਼ਕਤੀ ਵੰਦਨਾ ਦੇ ਪ੍ਰਵਾਹ ’ਚ ਅਸੀਂ ਭਾਰਤ ਅਕਸਾਈਚਿਨ ਤੋਂ ਕੰਨਿਆਕੁਮਾਰੀ ਜਾਂ ਓਖਾ ਤੋਂ ਗੁਹਾਟੀ ਤੱਕ ਮੰਨ ਲੈਂਦੇ ਹਾਂ। ਉਸ ਤੋਂ ਅੱਗੇ ਦੇ ਅਸ਼ਟ ਲਕਸ਼ਮੀ ਪ੍ਰਦੇਸ਼ ਭੁਲਾ ਦਿੰਦੇ ਹਾਂ। ਲਲਦਿਅਦ, ਰਾਣੀ ਕਰਨਾਵਤੀ, ਰਾਣੀ ਅਹਿਲਿਆਬਾਈ, ਕੰਣਗੀ, ਅਵੱਯਾਰ, ਚੇਨੰਮਾ, ਰਾਣੀ ਲਕਸ਼ਮੀਬਾਈ ਆਦਿ ਦੇ ਨਾਂ ਅਕਸਰ ਯਾਦ ਕਰਨ ਯੋਗ ਅਤੇ ਵੰਦਨ ਯੋਗ ਹਨ ਪਰ ਭਾਰਤ ਇਸ ਤੋਂ ਅੱਗੇ ਵੀ ਹੈ ਅਤੇ ਉੱਥੋਂ ਦੀ ਨਾਰੀ ਸ਼ਕਤੀ ਅਤੇ ਹਰ ਖੇਤਰ ’ਚ ਮਹਿਲਾ ਲੀਡਰਸ਼ਿਪ ਦੀ ਅਸਾਧਾਰਨ ਪ੍ਰੰਪਰਾ ਦੀ ਯਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕ੍ਰਾਂਤੀਕਾਰੀ ਨਾਰੀ ਵੰਦਨ ਕਾਨੂੰਨ ਨੂੰ ਪੂਰਨ ਕਰੇਗੀ।

ਉੱਤਰ-ਪੂਰਵਾਂਚਲ ’ਚ ਅੱਠ ਪ੍ਰਦੇਸ਼ ਹਨ ਜਿਨ੍ਹਾਂ ਦੀ ਲੱਗਭਗ ਪੰਜ ਹਜ਼ਾਰ ਕਿਲੋਮੀਟਰ ਤੋਂ ਵੱਧ ਦੀ ਸੀਮਾ ਪੰਜ ਦੇਸ਼ਾਂ ਨਾਲ ਮਿਲਦੀ ਹੈ। ਇਹ ਸਿੱਖਿਆ ਪ੍ਰਣਾਲੀ ਦਾ ਦੋਸ਼ ਹੈ ਕਿ ਜ਼ਿਆਦਾਤਰ ਭਾਰਤੀ ਉੱਤਰ-ਪੂਰਵਾਂਚਲ ਦੇ ਸਾਰੇ ਸੂਬਿਆਂ ਦੇ ਨਾਂ ਵੀ ਸ਼ਾਇਦ ਨਾ ਦੱਸ ਸਕਣ। ਇਨ੍ਹਾਂ ਅੱਠ ਪ੍ਰਦੇਸ਼ਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸ਼ਟ ਲਕਸ਼ਮੀ ਦਾ ਨਾਂ ਦੇ ਕੇ ਉੱਥੋਂ ਦੀ ਨਾਰੀ ਸ਼ਕਤੀ ਦਾ ਸਭ ਤੋਂ ਪਹਿਲਾਂ ਵੰਦਨ ਕੀਤਾ। ਇਨ੍ਹਾਂ ਅੱਠ ਪ੍ਰਦੇਸ਼ਾਂ ਦੀਆਂ ਸੀਮਾਵਾਂ ਨੇਪਾਲ, ਭੂਟਾਨ, ਤਿੱਬਤ (ਚੀਨ), ਮਿਆਂਮਾਰ, ਬੰਗਲਾਦੇਸ਼ ਅਤੇ ਥਾਈਲੈਂਡ ਨਾਲ ਜੁੜਦੀਆਂ ਹਨ। ਬਾਕੀ ਦੇਸ਼ ਨਾਲ ਇਕ ਛੋਟਾ ਜਿਹਾ 22 ਕਿਲੋਮੀਟਰ ਦਾ ਗਲਿਆਰਾ ਹੈ ਜਿਸ ਨੂੰ ਸਿਲੀਗੁੜੀ ਕਾਰੀਡੋਰ ਜਾਂ ਚਿਕਨ ਨੈੱਕ ਕਹਿੰਦੇ ਹਨ।

ਜ਼ਿਆਦਾਤਰ ਪ੍ਰਦੇਸ਼ ਜਨਜਾਤੀ ਬਹੁਲਤਾ ਵਾਲੇ ਹਨ ਅਤੇ ਪੂਰੇ ਦੇਸ਼ ਦੀ ਔਸਤ ਸਾਖਰਤਾ ਤੋਂ ਕਿਤੇ ਜ਼ਿਆਦਾ ਉੱਤਰ-ਪੂਰਵਾਂਚਲ ਦੇ ਲੋਕ ਪੜ੍ਹੇ-ਲਿਖੇ ਹਨ।

ਇੱਥੋਂ ਦੀਆਂ ਔਰਤਾਂ ਹਰ ਪ੍ਰਦੇਸ਼ ਦੀ ਆਰਥਿਕਤਾ ਦੀ ਧੁਰੀ ਹਨ ਅਤੇ ਪੂਰੇ ਦੇਸ਼ ’ਚ ਸਭ ਤੋਂ ਵੱਧ ਸਿਹਤਮੰਦ ਮਹਿਲਾ-ਪੁਰਸ਼ ਅਨੁਪਾਤ ਉੱਤਰ-ਪੂਰਵਾਂਚਲ ’ਚ ਹੈ। ਇੱਥੇ ਕਿਸੇ ਵੀ ਸੂਬੇ ’ਚ ਦਾਜ ਜਾਂ ਮਹਿਲਾ ਤਸ਼ੱਦਦ ਵਰਗੀ ਸਮੱਸਿਆ ਦੀ ਘਾਟ ਹੈ। ਇਹੀ ਨਹੀਂ, ਇਨ੍ਹਾਂ ਸਾਰੇ ਅੱਠਾਂ ਸੂਬਿਆਂ ’ਚ ਸਿੱਖਿਆ, ਸਿਹਤ, ਖੇਡਾਂ, ਵਪਾਰ, ਸਰਕਾਰੀ ਨੌਕਰੀਆਂ ਆਦਿ ’ਚ ਉੱਤਰ-ਪੂਰਵਾਂਚਲ ਦੀਆਂ ਦੋ ਕਰੋੜ ਤੋਂ ਵੱਧ ਔਰਤਾਂ ਦੀ ਲੀਡਰਸ਼ਿਪ ਹਰ ਖੇਤਰ ’ਚ ਦਿਸਦੀ ਹੈ। ਹਾਲਾਂਕਿ ਸਾਰੇ ਅੱਠ ਸੂਬਿਆਂ ਦੀ ਕੁੱਲ ਜਨਸੰਖਿਆ ਸਾਢੇ ਚਾਰ ਕਰੋੜ ਹੈ ਜਿਨ੍ਹਾਂ ’ਚ ਔਰਤਾਂ ਹੁਣ ਢਾਈ ਕਰੋੜ ਦੇ ਆਸ-ਪਾਸ ਮੰਨੀਆਂ ਜਾਂਦੀਆਂ ਹਨ। ਫਿਰ ਵੀ ਮਣੀਪੁਰ, ਮੇਘਾਲਿਆ, ਨਾਗਾਲੈਂਡ, ਅਰੁਣਾਚਲ, ਮਿਜ਼ੋਰਮ ਵਰਗੇ ਸੂਬੇ ਹਨ ਜਿੱਥੇ ਖੇਤੀ ਅਤੇ ਵਪਾਰ, ਪ੍ਰਾਹੁਣਚਾਰੀ ਸੇਵਾ (ਏਅਰਹੋਸਟੈੱਸ, ਹਸਪਤਾਲ ਸੇਵਾ, ਨਵੇਂ ਮਹਿਮਾਨਾਂ ਦਾ ਸਵਾਗਤ ਆਦਿ) ਦੇ ਖੇਤਰ ’ਚ ਉੱਥੋਂ ਦੀਆਂ ਹੋਣਹਾਰ ਅਤੇ ਆਤਮਵਿਸ਼ਵਾਸ ਨਾਲ ਭਰਪੂਰ ਔਰਤਾਂ ਬਾਕੀ ਭਾਰਤ ਦੇ ਕਿਸੇ ਵੀ ਖੇਤਰ ਨੂੰ ਚੁਣੌਤੀ ਦਿੰਦੀਆਂ ਹਨ।

ਮਣੀਪੁਰ ’ਚ ਜਾਣ ’ਤੇ ਉੱਥੋਂ ਦਾ ਬਾਜ਼ਾਰ, ਸਬਜ਼ੀ ਮੰਡੀ, ਕੱਪੜਾ ਮੰਡੀ, ਮਲਟੀਪਲੈਕਸ ਮਾਲ ਔਰਤਾਂ ਵਲੋਂ ਸੰਚਾਲਿਤ ਦਿਸਦੇ ਹਨ। ਮੇਘਾਲਿਆ ’ਚ ਪੂਰਾ ਖਾਸੀ ਸਮਾਜ ਮਾਤ ਪ੍ਰਧਾਨ ਹੈ। ਵਿਆਹ ਤੋਂ ਬਾਅਦ ਬੇਟੀ ਮਾਂ ਦੇ ਘਰ ’ਚ ਰਹਿੰਦੀ ਹੈ ਅਤੇ ਦਾਮਾਦ ਉਸਦੇ ਨਾਲ ਰਹਿਣ ਆ ਜਾਂਦਾ ਹੈ। ਨਾਂ ਦੇ ਨਾਲ ਜੋ ਕਬੀਲੇ ਜਾਂ ਜਾਤੀ ਦਾ ਨਾਂ ਲੱਗਦਾ ਹੈ, ਉਹ ਬੇਟੀ ਆਪਣੀ ਮਾਂ ਦੇ ਵੰਸ਼ ਦੇ ਨਾਂ ਦੀ ਹੀ ਵਰਤੋਂ ਕਰਦੀ ਹੈ ਅਤੇ ਉਨ੍ਹਾਂ ਦੀ ਔਲਾਦ ਵੀ ਅਜਿਹਾ ਕਰਦੀ ਹੈ। ਅਾਸਾਮ ’ਚ ਬੋਡੋ, ਦਿਮਾਸ਼ਾਕਛਾਰੀ ਵਰਗੀਆਂ ਜਨਜਾਤੀਆਂ ਵੀ ਮਾਂ ਦੀ ਲੀਡਰਸ਼ਿਪ ’ਚ ਅੱਗੇ ਵਧਦੀਆਂ ਹਨ।

ਅੰਗਰੇਜ਼ਾਂ ਦੇ ਵਿਰੁੱਧ ਗੁਰਿੱਲਾ ਯੁੱਧ ਸੰਗਠਿਤ ਕਰ ਕੇ ਇਕ ਸਾਲ ਤੱਕ ਉਨ੍ਹਾਂ ਦੇ ਛੱਕੇ ਛੁਡਾਉਣ ਵਾਲੀ 16 ਸਾਲ ਦੀ ਨਾਗਾ ਯੋਧਾ ਗਾਈਦਿਨਲਿਊ ਦੀ ਕਥਾ ਹੁਣ ਕੁਝ ਅੰਸ਼ਾਂ ’ਚ ਰਾਸ਼ਟਰ ਸੇਵਿਕਾ ਸਮਿਤੀ, ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਦੇ ਯਤਨਾਂ ਨਾਲ ਬਾਕੀ ਦੇਸ਼ ’ਚ ਪ੍ਰਸਾਰਿਤ ਹੋਈ ਹੈ। ਗਾਈਦਿਨਲਿਊ ਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਅਤੇ ਇਕ ਸਾਲ ’ਚ ਇਕ ਲੱਖ ਫੌਜ ਲਗਾ ਕੇ 1932 ’ਚ ਗ੍ਰਿਫ਼ਤਾਰ ਕੀਤਾ ਸੀ। ਪੰਡਿਤ ਨਹਿਰੂ ਇਸ ਘਟਨਾ ਤੋਂ ਇੰਨੇ ਦੁਖੀ ਹੋਏ ਕਿ ਉਹ ਗਾਈਦਿਨਲਿਊ ਨੂੰ ਮਿਲਣ 1937 ’ਚ ਸ਼ਿਲਾਂਗ ਜੇਲ ’ਚ ਗਏ। 16 ਸਾਲ ਦੀ ਗਾਈਦਿਨਲਿਊ ਦੀ ਸ਼ਾਨ ਅਤੇ ਤੇਜ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ਰਾਣੀ ਦਾ ਖਿਤਾਬ ਦਿੱਤਾ। ਉਦੋਂ ਤੋਂ ਗਾਈਦਿਨਲਿਊ ਨੂੰ ਰਾਣੀ ਗਾਈਦਿਨਲਿਊ ਕਹਿਣ ਲੱਗੇ।

ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਸ਼੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਆਜ਼ਾਦੀ ਦੀ ਸਿਲਵਰ ਜੁਬਲੀ ’ਚ ਤਾਮਰਪੱਤਰ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਅਟਲ ਜੀ ਦੇ ਸਮੇਂ ਉਨ੍ਹਾਂ ’ਤੇ ਡਾਕ-ਟਿਕਟ ਨਿਕਲੀ ਅਤੇ ਉਨ੍ਹਾਂ ਦੇ ਨਾਂ ’ਤੇ ਵੀਰਤਾ ਪੁਰਸਕਾਰ ਵੀ ਸਥਾਪਿਤ ਕੀਤਾ ਗਿਆ। ਉਹ ਵਨਵਾਸੀ ਕਲਿਆਣ ਆਸ਼ਰਮ ਦੀ ਵਰਕਰ ਬਣੀ ਅਤੇ ਉਨ੍ਹਾਂ ਨੇ ਈਸਾਈ ਧਰਮ ਪਰਿਵਰਤਨ ਦਾ ਘੋਰ ਵਿਰੋਧ ਕੀਤਾ। ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਉੱਤਰ-ਪੂਰਵਾਂਚਲ ਦੀ ਪ੍ਰਧਾਨ ਵੀ ਰਹੀ।

ਉੱਤਰ-ਪੂਰਵਾਂਚਲ ਦੀਆਂ ਚਮਕਦੀਆਂ ਮਹਿਲਾ ਸਿਤਾਰਿਆਂ ’ਚ ਜੁਮਡੇ ਯੋਂਗਾਮ ਗਾਮਲਿਨ, ਖਿਨਸਾਂਗ ਵਾਂਗਸੁਗ, ਡੇਲੀਨਾ ਖੋਮਡੁਪ, ਬੀਨਾ ਲਕਸ਼ਮੀ ਨੇਪਰਾਮ, ਤੇਮਸੁਲਾ ਆਓ, ਸਾਈਕੋ ਮੀਰਾਬਾਈ ਚਾਨੂ, ਪੈਟ੍ਰੀਸ਼ੀਆ ਮੁਖਿਮ, ਅੰਸ਼ੂ ਜਾਮਸੇਂਪਾ, ਰੀਮਾ ਦਾਸ, ਇਲਾਮ ਇੰਦਰਾ ਦੇਵੀ, ਦਰਸ਼ਨਾ ਝਾਵੇਰੀ ਵਰਗੇ ਨਾਂ ਉੱਥੇ ਬਹੁਤ ਪ੍ਰਸਿੱਧ ਹਨ ਪਰ ਇਹ ਨਾਂ ਬਾਕੀ ਦੇਸ਼ ’ਚ ਜਾਣੇ-ਪਛਾਣੇ ਨਹੀਂ ਹਨ। ਉੱਥੋਂ ਦੇ ਖੇਤਰ, ਉਨ੍ਹਾਂ ਦੀਆਂ ਖੇਡਾਂ ’ਚ ਮਹਾਨ ਉਪਲਬਧੀਆਂ, ਉੱਥੋਂ ਦੀਆਂ ਬ੍ਰਹਮਪੁੱਤਰ ਅਤੇ ਲੋਹਿਤ ਨਦੀਆਂ, ਉੱਥੋਂ ਦੀ ਨਾਰੀ ਸ਼ਕਤੀ ਦੀਆਂ ਅਦਭੁਤ ਉਪਲਬਧੀਆਂ, ਇਨ੍ਹਾਂ ਸਭ ਨੇ ਸੰਪੂਰਨ ਭਾਰਤ ਰਾਸ਼ਟਰੀ ਨਾਰੀ ਵੰਦਨ ਕਾਨੂੰਨ ਨੂੰ ਮਜ਼ਬੂਤ ਕੀਤਾ ਹੈ। ਬਾਕੀ ਦੇਸ਼ ਦੇ ਸਕੂਲਾਂ ਦੇ ਸੰਚਾਲਕਾਂ ਅਤੇ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਮਹਾਨ ਭਾਰਤੀ ਔਰਤਾਂ ਦੇ ਸਬੰਧ ’ਚ ਵੀ ਆਪਣੇ-ਆਪਣੇ ਸਕੂਲਾਂ ਦੇ ਪਾਠਕ੍ਰਮ ’ਚ ਵੇਰਵਾ ਸ਼ਾਮਲ ਕਰਵਾਉਣ, ਉਦੋਂ ਹੋਵੇਗਾ ਸੰਪੂਰਨ ਭਾਰਤੀ ਨਾਰੀ ਵੰਦਨ।

—ਤਰੁਣ ਵਿਜੇ

  • North India
  • Woman
  • Women Empowerment

ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!

NEXT STORY

Stories You May Like

  • monsoon expected date north india mausam imd weather forecast
    ਆ ਗਈ ਮਾਨਸੂਨ ਦੀ ਤਰੀਕ! ਜਾਣੋਂ ਭਿਆਨਕ ਗਰਮੀ ਤੋਂ ਉੱਤਰ ਭਾਰਤ ਨੂੰ ਕਦੋਂ ਮਿਲੇਗੀ ਨਿਜਾਤ
  • russian president vladimir putin arrives in beijing
    ਟਰੰਪ ਨੂੰ ਖਾਲੀ ਹੱਥ ਮੋੜਨ ਤੋਂ ਬਾਅਦ ਪੁਤਿਨ ਦਾ ਸਵਾਗਤ, ਚੀਨ ਨੇ ਦਿਖਾਇਆ ਵਿਸ਼ਵ ਸ਼ਕਤੀ ਦਾ ਨਵਾਂ ਚਿਹਰਾ!
  • a spell of storms and rain will begin in uttar pradesh this evening
    ਉੱਤਰ ਪ੍ਰਦੇਸ਼ 'ਚ ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਅੱਜ ਸ਼ਾਮ ਤੋਂ ਤੇਜ਼ ਹਨ੍ਹੇਰੀ ਅਤੇ ਮੀਂਹ ਦੀ ਚਿਤਾਵਨੀ
  • national divyang t20 cricket  uttar pradesh beats mumbai to win title
    ਰਾਸ਼ਟਰੀ ਦਿਵਯਾਂਗ ਟੀ-20 ਕ੍ਰਿਕਟ: ਉੱਤਰ ਪ੍ਰਦੇਸ਼ ਨੇ ਮੁੰਬਈ ਨੂੰ ਹਰਾ ਕੇ ਜਿੱਤਿਆ ਖਿਤਾਬ
  • major accident in punjab painful death of female sarpanch
    ਪੰਜਾਬ 'ਚ ਵਾਪਰਿਆ ਵੱਡਾ ਹਾਦਸਾ! ਮਹਿਲਾ ਸਰਪੰਚ ਦੀ ਦਰਦਨਾਕ ਮੌਤ
  • saff women  s championship 2026  india beat maldives 11 0
    SAFF ਮਹਿਲਾ ਚੈਂਪੀਅਨਸ਼ਿਪ 2026: ਭਾਰਤ ਦੀ ਇਤਿਹਾਸਕ ਜਿੱਤ; ਮਾਲਦੀਵ ਨੂੰ 11-0 ਨਾਲ ਹਰਾਇਆ
  • ganda dussehra incident
    ਗੰਗਾ ਦੁਸਹਿਰੇ ਮੌਕੇ ਉੱਤਰ ਪ੍ਰਦੇਸ਼ 'ਚ 11 ਸ਼ਰਧਾਲੂਆਂ ਦੀ ਮੌਤ ! ਕਈਆਂ ਦੀ ਮਸਾਂ ਬਚਾਈ ਗਈ ਜਾਨ
  •   breastfeeding room   opens nahan bus stand
    ਨਾਹਨ ਬੱਸ ਅੱਡੇ 'ਤੇ ਮਹਿਲਾ ਯਾਤਰੀਆਂ ਲਈ 'ਬ੍ਰੈਸਟਫੀਡਿੰਗ ਰੂਮ' ਦੀ ਸਹੂਲਤ ਸ਼ੁਰੂ
  • punjab municipal corporation election results
    ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਤੀਜੇ ਨੰਬਰ...
  • nurmahal municipal council election results
    ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ...
  • powercom has created a big problem for industry operators in punjab
    ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ...
  • nakodar municipal council election results
    ਨਕੋਦਰ ਨਗਰ ਕੌਂਸਲ ਚੋਣਾਂ ਦੇ ਨਤੀਜੇ, ਜਾਣੋ ਕਿਹੜੇ ਵਾਰਡ ਤੋਂ ਕੌਣ ਰਿਹਾ ਜੇਤੂ
  • adampur municipal council election results announced
    ਆਦਮਪੁਰ ਨਗਰ ਕੌਂਸਲ ਚੋਣ ਨਤੀਜੇ, 10 ਸੀਟਾਂ 'ਤੇ 'ਆਪ' ਦਾ ਕਬਜ਼ਾ, 3 'ਤੇ ਆਜ਼ਾਦ...
  • drug addict kidnaps girl in jalandhar
    ਜਲੰਧਰ 'ਚ ਮਾਂ ਨਾਲ ਜਾ ਰਹੀ ਧੀ ਨੂੰ ਨਸ਼ੇੜੀ ਨੇ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਮਾਂ...
  • dispute over parking in jalandhar  councilor  s father accused of assault
    ਜਲੰਧਰ 'ਚ ਪਾਰਕਿੰਗ ਨੂੰ ਲੈ ਕੇ ਵਿਵਾਦ, ਕੌਂਸਲਰ ਦੇ ਪਿਤਾ ’ਤੇ ਕੁੱਟਮਾਰ ਦਾ ਦੋਸ਼,...
  • nagar panchayat lohian khas election results
    ਲੋਹੀਆਂ ਖ਼ਾਸ ਨਗਰ ਪੰਚਾਇਤ ਦੇ ਚੋਣ ਨਤੀਜੇ ਆਏ ਸਾਹਮਣੇ, ਕਾਂਗਰਸ ਨੇ ਜਿੱਤੀਆਂ 4...
Trending
Ek Nazar
congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

renowned folk singer teejan bai battles critical health condition

ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼...

supreme court on dowry cases

'ਜਿਨ੍ਹਾਂ ਤੋਂ ਪੈਸੇ ਲੈਂਦੇ ਹੋ, ਉਨ੍ਹਾਂ ਨੂੰ ਹੀ ਭਿਖਾਰੀ ਕਹਿੰਦੇ ਹੋ', ਦਾਜ 'ਤੇ...

paramilitary force targeting civilians

ਸੂਡਾਨ 'ਚ ਈਦ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ; ਮਾਰ'ਤੇ 27 ਨਿਰਦੋਸ਼

idf killed hamas deputy commander

ਆਈਡੀਐਫ ਨੇ ਹਮਾਸ ਦੇ ਡਿਪਟੀ ਕਮਾਂਡਰ ਹੁਸੈਨ ਸਲਿਮ ਨੂੰ ਕੀਤਾ ਢੇਰ

big relief for yograj singh from high court no arrest for now

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

russian drone crashed into residential building

ਰਿਹਾਇਸ਼ੀ ਇਮਾਰਤ 'ਤੇ ਡਿੱਗਿਆ ਰੂਸੀ ਡਰੋਨ, ਲੱਗੀ ਅੱਗ! ਦੋ ਲੋਕ ਜ਼ਖਮੀ

selfie main le li aaj   fame dhinchak pooja gets married  know who the groom is

'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ...

rain alert next 3 days weather warning

Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ...

fire breaks out in apartment

ਅਮਰੀਕਾ : ਗੈਸ ਲੀਕ ਹੋਣ ਕਾਰਨ ਅਪਾਰਟਮੈਂਟ 'ਚ ਲੱਗੀ ਅੱਗ, ਤਿੰਨ ਲੋਕਾਂ ਦੀ...

this actor has left behind king khan and thalapathy vijay in imdb rankings

ਕਿੰਗ ਖ਼ਾਨ ਤੇ ਥਾਲਾਪਤੀ ਵਿਜੇ ਨੂੰ ਵੀ IMDb ਰੈਂਕਿੰਗ 'ਚ ਪਿੱਛੇ ਛੱਡ ਗਿਆ ਹਰਿਆਣਾ...

masterchef india winner pankaj bhadouria

"ਮੈਂ ਜਲਦੀ ਵਾਪਸੀ ਕਰਾਂਗੀ..."; ਬ੍ਰੈਸਟ ਕੈਂਸਰ ਨਾਲ ਪੀੜਤ ਮਾਸਟਰਸ਼ੈੱਫ ਪੰਕਜ...

social media activists arrested

ਲਹਿੰਦੇ ਪੰਜਾਬ 'ਚ 11 ਸੋਸ਼ਲ ਮੀਡੀਆ ਕਾਰਕੁਨ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • technology empowering tribal communities
      ਕਬਾਇਲੀ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀ ਟੈਕਨਾਲੋਜੀ
    • americans are completely fed up with the trump administration
      ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ
    • cockroach janta party
      ਕਾਕਰੋਚ ਜਨਤਾ ਪਾਰਟੀ : ਸਰਕਾਰ ਨੂੰ ਕਿਸ ਗੱਲ ਦਾ ਡਰ?
    • indians are flying flags of success in the englishman  s england
      ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
    • ntr vijay politics
      ਐੱਨ.ਟੀ.ਆਰ. ਅਤੇ ਵਿਜੇ ਦੀਆਂ ਫ਼ਿਲਮੀ ਤੇ ਸਿਆਸੀ ਯਾਤਰਾਵਾਂ
    • more children please spare the families
      ਵੱਧ ਬੱਚੇ? ਕਿਰਪਾ ਕਰਕੇ ਪਰਿਵਾਰਾਂ ਨੂੰ ਬਖਸ਼ੋਂ
    • india s development journey
      ਭਾਰਤ ਦੀ ਵਿਕਾਸ ਯਾਤਰਾ
    • criminals are getting more emboldened now attacking police
      ‘ਅਪਰਾਧੀਆਂ ਦੇ ਵਧਦੇ ਹੌਸਲੇ’ ‘ਹੁਣ ਕਰ ਰਹੇ ਪੁਲਸ ’ਤੇ ਹਮਲੇ’
    • iran usa
      ਈਰਾਨ ’ਤੇ ਅਮਰੀਕੀ ਦਬਾਅ ਦੇ ਪਿੱਛੇ ਲੁਕਿਆ ਤੇਲ ਦਾ ਭੇਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +