Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 07, 2026

    4:02:49 PM

  • girl cheated by sending 60 lakhs to new zealand

    ਵਿਆਹ ਕਰਾ 60 ਲੱਖ ਲਗਾ ਕੇ ਨਿਊਜ਼ੀਲੈਂਡ ਭੇਜੀ ਕੁੜੀ...

  • stock market closes   sensex falls 455 points  investors lose rs 45 000 crore

    ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ :...

  • petrol  diesel price reduced

    3 ਰੁਪਏ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਵੀ ਘਟੀ...

  • 99 percent of ration items have become expensive

    ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹੁਣ ਸੱਤਾ ਹੀ ਹੈ ਰਾਜਨੀਤੀ ਦੀ ਅਸਲ ਵਿਚਾਰਧਾਰਾ

BLOG News Punjabi(ਬਲਾਗ)

ਹੁਣ ਸੱਤਾ ਹੀ ਹੈ ਰਾਜਨੀਤੀ ਦੀ ਅਸਲ ਵਿਚਾਰਧਾਰਾ

  • Edited By Rakesh,
  • Updated: 17 Jun, 2026 04:40 PM
Blog
now power is the real ideology of politics
  • Share
    • Facebook
    • Tumblr
    • Linkedin
    • Twitter
  • Comment

ਕਿਸੇ ਦੇਸ਼ ਨੂੰ ਸਸਤੇ ਰਾਜਨੇਤਾ ਤੋਂ ਵੱਧ ਮਹਿੰਗਾ ਕੁਝ ਨਹੀਂ ਪੈਂਦਾ। ਇਹ ਕਹਾਵਤ ਅੱਜ ਦੇ ਰਾਜਨੀਤਿਕ ਮੌਸਮ ’ਚ ਪੂਰੀ ਤਰ੍ਹਾਂ ਸੱਚ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ, ਜਿੱਥੇ ਦਲ-ਬਦਲਦਾਂ ਦਾ ਦੌਰ ਆਪਣੇ ਸਿਖਰ ’ਤੇ ਹੈ। ਇਹ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਕੌਣ ਕਿਸ ਦੇ ਨਾਲ ਹੈ, ਕੌਣ ਕਿਸ ਦਾ ਸਾਥ ਛੱਡ ਰਿਹਾ ਹੈ, ਕੌਣ ਕਿਸ ਪਾਰਟੀ ’ਚ ਸ਼ਾਮਲ ਹੋ ਰਿਹਾ ਹੈ ਅਤੇ ਕੌਣ ਕਿਸ ਨਾਲ ਸਮਝੌਤੇ ਕਰ ਰਿਹਾ ਹੈ। ਸਭ ਕੁਝ ਸਿਰਫ਼ ਸੱਤਾ ਹਾਸਲ ਕਰਨ ਲਈ ਹੋ ਰਿਹਾ ਹੈ।

ਇਹ ਸਮੱਸਿਆ ਮਮਤਾ ਬੈਨਰਜੀ ਦੀ ਪਾਰਟੀ ਲਈ ਵੀ ਚੁਣੌਤੀ ਬਣੀ ਹੋਈ ਹੈ, ਜਿਸ ਨੇ ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਗੁਆ ਦਿੱਤਾ। ਇਸੇ ਤਰ੍ਹਾਂ ਕੇਜਰੀਵਾਲ ਦੀ ਪਾਰਟੀ ਅਤੇ ਮਹਾਰਾਸ਼ਟਰ ’ਚ ਹੋਰ ਪਾਰਟੀਆਂ ਨੂੰ ਵੀ ਟੁੱਟ-ਭੱਜ ਦਾ ਸਾਹਮਣਾ ਕਰਨਾ ਪਿਆ।

ਇਕ ਦਲ-ਬਦਲੀ ਕਰ ਚੁੱਕੇ ਆਗੂ ਨੇ ਸਵੀਕਾਰ ਕੀਤਾ, ‘‘ਜਦੋਂ ਭਾਜਪਾ ਰਾਸ਼ਟਰੀ ਅਤੇ ਸੂਬਾਈ ਪੱਧਰ ’ਤੇ ਇਕ ਪ੍ਰਭਾਵਸ਼ਾਲੀ ਰਾਜਨੀਤਿਕ ਸ਼ਕਤੀ ਵਜੋਂ ਉਭਰੀ, ਤਾਂ ਸਾਨੂੰ ਇਕ ਵਧੇਰੇ ਸਰੋਤ-ਸੰਪੰਨ ਵਿਰੋਧੀ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ। ਅਜਿਹੇ ’ਚ ਸਿਰਫ਼ ਪ੍ਰਸੰਗਿਕ ਬਣੇ ਰਹਿਣਾ ਹੀ ਨਹੀਂ, ਸਗੋਂ ਰਾਜਨੀਤਿਕ ਹੋਂਦ ਬਚਾਉਣਾ ਵੀ ਇਕ ਚੁਣੌਤੀ ਬਣ ਗਿਆ। ਇਸ ਲਈ ਅਸੀਂ ਪਾਰਟੀ ਬਦਲਣ ਦਾ ਫੈਸਲਾ ਕੀਤਾ।’’

ਸਵਾਲ ਇਹ ਹੈ ਕਿ ਕਿਸੇ ਰਾਜਨੀਤਿਕ ਪਾਰਟੀ ਦਾ ਉਦੇਸ਼ ਕੀ ਹੁੰਦਾ ਹੈ? ਕੀ ਉਹ ਆਪਣੀ ਪਛਾਣ ਅਤੇ ਵਿਚਾਰਧਾਰਾ ਨੂੰ ਸੁਰੱਖਿਅਤ ਰੱਖਣ ਲਈ ਹੁੰਦਾ ਹੈ? ਕੀ ਉਹ ਬਦਲਦੇ ਰਾਜਨੀਤਿਕ ਦ੍ਰਿਸ਼ ’ਚ ਆਪਣੀ ਪ੍ਰਸੰਗਿਕਤਾ ਬਣਾਈ ਰੱਖਣ ਲਈ ਹੁੰਦਾ ਹੈ? ਜਾਂ ਫਿਰ ਰਾਜਨੀਤੀ ਦਾ ਅੰਤਿਮ ਨਿਸ਼ਾਨਾ ਸਿਰਫ਼ ਚੋਣਾਂ ਜਿੱਤ ਕੇ ਸੱਤਾ ਹਾਸਲ ਕਰਨਾ ਹੀ ਹੈ?

ਬੇਸ਼ੱਕ, ਜਦੋਂ ਸੱਤਾ ਰਾਜਨੀਤੀ ਦਾ ਅੰਤਿਮ ਨਿਸ਼ਾਨਾ ਬਣ ਜਾਂਦੀ ਹੈ, ਤਾਂ ਵਿਚਾਰਧਾਰਾ ਲਈ ਬਹੁਤ ਘੱਟ ਥਾਂ ਬਚਦੀ ਹੈ। ਸੱਤਾ ਉਹ ਮਾਧਿਅਮ ਹੈ, ਜਿਸ ਰਾਹੀਂ ਪਾਰਟੀਆਂ ਆਪਣੀਆਂ ਨੀਤੀਆਂ ਨੂੰ ਲਾਗੂ ਕਰਦੀਆਂ ਹਨ। ਸੱਤਾ ਤੋਂ ਬਿਨਾਂ ਵਿਚਾਰਧਾਰਾ ਸਿਰਫ਼ ਵਿਚਾਰਾਂ ਦਾ ਸੰਗ੍ਰਹਿ ਬਣ ਕੇ ਰਹਿ ਜਾਂਦੀ ਹੈ ਪਰ ਜਦੋਂ ਸੱਤਾ ਦੀ ਪ੍ਰਾਪਤੀ ਹੀ ਸਭ ਤੋਂ ਉੱਪਰਲਾ ਉਦੇਸ਼ ਬਣ ਜਾਵੇ, ਤਾਂ ਵਿਚਾਰਧਾਰਾ ਸੈਕੰਡਰੀ, ਲਚਕਦਾਰ ਜਾਂ ਤਿਆਗਣ ਯੋਗ ਬਣ ਜਾਂਦੀ ਹੈ।

ਪਰ ਇਕ ਮਹੱਤਵਪੂਰਨ ਸਵਾਲ ਇਹ ਹੈ ਕਿ ਸੱਤਾ ਪ੍ਰਾਪਤੀ ਲਈ ਵਿਚਾਰਧਾਰਾ ਨਾਲ ਕਿੰਨਾ ਸਮਝੌਤਾ ਪ੍ਰਵਾਨ ਹੈ? ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਆਪਣੇ ਵੋਟਰਾਂ ਨਾਲ ਕੀ ਸਬੰਧ ਹੈ? ਕੀ ਉਹ ਸਿਰਫ਼ ਪ੍ਰਤੀਨਿਧ ਹਨ ਜਾਂ ਉਨ੍ਹਾਂ ਵਿਚਾਲੇ ਕੋਈ ਨੈਤਿਕ ਜ਼ਿੰਮੇਵਾਰੀ ਵੀ ਹੈ, ਜਿਸ ਨੂੰ ਹੁਣ ਭੁਲਾ ਦਿੱਤਾ ਗਿਆ ਹੈ?

ਜਦੋਂ ਆਗੂ ਚੋਣ ਪ੍ਰਚਾਰ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਇਕ ਵਿਸ਼ੇਸ਼ ਵਿਚਾਰਧਾਰਾ ਅਤੇ ਕਦਰਾਂ-ਕੀਮਤਾਂ ਨਾਲ ਪੇਸ਼ ਕਰਦੇ ਹਨ। ਉਹ ਵਾਅਦੇ ਕਰਦੇ ਹਨ ਅਤੇ ਆਪਣੀ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਭਰੋਸਾ ਦਿੰਦੇ ਹਨ। ਵੋਟਰ ਇਨ੍ਹਾਂ ਹੀ ਅਾਧਾਰਾਂ ’ਤੇ ਉਨ੍ਹਾਂ ਨੂੰ ਵੋਟ ਪਾਉਂਦੇ ਹਨ। ਅਜਿਹੇ ’ਚ ਜਦੋਂ ਉਹੀ ਆਗੂ ਪਾਰਟੀ ਬਦਲ ਲੈਂਦੇ ਹਨ, ਤਾਂ ਕੀ ਇਹ ਉਨ੍ਹਾਂ ਦੇ ਵੋਟਰਾਂ ਅਤੇ ਪਾਰਟੀ ਨਾਲ ਧੋਖਾ ਨਹੀਂ ਹੈ? ਨਿੱਜੀ ਸੁਆਰਥ, ਮੌਕਾਪ੍ਰਸਤੀ ਅਤੇ ਸੱਤਾ ’ਚ ਹਿੱਸੇਦਾਰੀ ਦੀ ਚਾਹਤ ਹੀ ਅੱਜ ਕਈ ਆਗੂਆਂ ਨੂੰ ਇਕਜੁੱਟ ਰੱਖਦੀ ਹੈ।

ਅੱਜ ਰਾਜਨੀਤੀ ’ਚ ਆਪਣੀ ਆਤਮਾ ਨੂੰ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਦੇ ਹੱਥ ਵੇਚਣ ਵਾਲਿਆਂ ਨੂੰ ਸਿਆਣਾ ਕਿਹਾ ਜਾਂਦਾ ਹੈ। ਲਗਭਗ ਹਰ ਪਾਰਟੀ ਅਤੇ ਉਸ ਦੇ ਆਗੂ ਆਪਣੇ ਸਮਰਥਕਾਂ ਅਤੇ ਵਿਰੋਧੀਆਂ ਨੂੰ ਗੁੰਮਰਾਹ ਕਰਨ ਦੀ ਕਲਾ ’ਚ ਮਾਹਿਰ ਹੋ ਚੁੱਕੇ ਹਨ। ਇਸ ਨਾਲ ਲੋਕਤੰਤਰ ਅਤੇ ਵੋਟਰਾਂ ਪ੍ਰਤੀ ਉਨ੍ਹਾਂ ਦੀ ਅਸਲ ਸੋਚ ਉਜਾਗਰ ਹੁੰਦੀ ਹੈ।

ਇਹ ਰਾਜਨੀਤੀ ਦੇ ਉਸ ਸਰੂਪ ਨੂੰ ਸਾਹਮਣੇ ਲਿਆਉਂਦਾ ਹੈ, ਜਿਸ ’ਚ ਨੈਤਿਕਤਾ ਦਾ ਪਤਨ ਅਤੇ ਲਾਲਚ ਦਾ ਪਸਾਰਾ ਦਿਖਾਈ ਦਿੰਦਾ ਹੈ। ਨਿੱਜੀ ਦੋਸ਼-ਪ੍ਰਤੀਦੋਸ਼ ਅਤੇ ਚਰਿੱਤਰ-ਹਨਨ ਲੋਕਤੰਤਰੀ ਰਾਜਨੀਤੀ ਦੀ ਪਛਾਣ ਬਣਦੇ ਜਾ ਰਹੇ ਹਨ। ਸਾਂਝੀ ਵਿਚਾਰਧਾਰਾ ਅਤੇ ਸਮੂਹਿਕ ਉਦੇਸ਼ਾਂ ਦੀ ਘਾਟ ਸਪੱਸ਼ਟ ਹੈ। ਇਹੋ ਅੱਜ ਦੀ ਰਾਜਨੀਤੀ ਦੀ ਸੱਚਾਈ ਹੈ।

ਬਦਕਿਸਮਤੀ ਨਾਲ, ਆਗੂਆਂ ਦੀ ਭਰੋਸੇਯੋਗਤਾ ਲਗਾਤਾਰ ਡਿੱਗ ਰਹੀ ਹੈ। ਸੱਤਾ ਦੀ ਭੁੱਖ ਇੰਨੀ ਪ੍ਰਬਲ ਹੋ ਗਈ ਹੈ ਕਿ ਨੇਤਾ ਵਿਰੋਧੀ ਧਿਰ ’ਚ ਰਹਿੰਦਿਆਂ ਵਿਚਾਰਧਾਰਾ ਦੀ ਦੁਹਾਈ ਦਿੰਦੇ ਹਨ ਪਰ ਸੱਤਾ ਸਾਹਮਣੇ ਆਉਂਦੇ ਹੀ ਉਸ ਨੂੰ ਲਾਂਭੇ ਕਰਨ ਲਈ ਤਿਆਰ ਹੋ ਜਾਂਦੇ ਹਨ। ਕਹਿਣੀ ਅਤੇ ਕਰਨੀ ਵਿਚਾਲੇ ਇਹੀ ਫਰਕ ਇਸ ਸਿੱਟੇ ਨੂੰ ਜਨਮ ਦਿੰਦਾ ਹੈ ਕਿ ਰਾਜਨੀਤੀ ਦੀ ਅਸਲ ਵਿਚਾਰਧਾਰਾ ਹੁਣ ਸੱਤਾ ਹੀ ਹੈ।

ਫਿਰ ਵੀ ਕੀ ਇਸ ਨੂੰ ਸਿਰਫ਼ ਰਾਜਨੀਤਿਕ ‘ਕਲਯੁਗ’ ਕਹਿ ਕੇ ਟਾਲ ਦੇਣਾ ਕਾਫ਼ੀ ਹੈ? ਜੇਕਰ ਸੱਤਾ ਦੀ ਰਾਜਨੀਤੀ ਨੇ ਵਿਚਾਰਧਾਰਾ ਨੂੰ ਪਿੱਛੇ ਛੱਡ ਦਿੱਤਾ ਹੈ, ਤਾਂ ਹੱਲ ਰਾਜਨੀਤੀ ਨੂੰ ਤਿਆਗਣ ’ਚ ਨਹੀਂ, ਸਗੋਂ ਸੱਤਾ ਨੂੰ ਦੁਬਾਰਾ ਉਦੇਸ਼ ਨਾਲ ਜੋੜਨ ’ਚ ਹੈ। ਰਾਜਨੀਤਿਕ ਪਾਰਟੀਆਂ ਨੂੰ ਅਜਿਹੇ ਬੁਨਿਆਦੀ ਸਿਧਾਂਤ ਤੈਅ ਕਰਨੇ ਪੈਣਗੇ, ਜਿਨ੍ਹਾਂ ’ਤੇ ਕੋਈ ਸਮਝੌਤਾ ਨਾ ਕੀਤਾ ਜਾ ਸਕੇ। ਰਣਨੀਤੀ, ਗੱਠਜੋੜ ਅਤੇ ਨੀਤੀਆਂ ’ਚ ਲਚਕਤਾ ਹੋ ਸਕਦੀ ਹੈ ਪਰ ਮੂਲ ਕਦਰਾਂ-ਕੀਮਤਾਂ ਨਹੀਂ ਛੱਡੀਆਂ ਜਾਣੀਆਂ ਚਾਹੀਦੀਆਂ।

ਆਦਰਸ਼ ਰੂਪ ’ਚ ਕੋਈ ਵੀ ਪਾਰਟੀ ਕੁਝ ਵਿਚਾਰਾਂ, ਨੀਤੀਆਂ ਅਤੇ ਜਨਹਿਤਾਂ ਨੂੰ ਅੱਗੇ ਵਧਾਉਣ ਦਾ ਮਾਧਿਅਮ ਹੁੰਦੀ ਹੈ, ਸਿਰਫ਼ ਆਪਣੀ ਜਥੇਬੰਦਕ ਹੋਂਦ ਨੂੰ ਬਣਾਈ ਰੱਖਣ ਦਾ ਸਾਧਨ ਨਹੀਂ। ਵਿਵਹਾਰ ’ਚ, ਪਾਰਟੀਆਂ ਦੇ ਸਾਹਮਣੇ 2 ਬਦਲ ਹੁੰਦੇ ਹਨ- ਆਪਣੇ ਸਿਧਾਂਤਾਂ ’ਤੇ ਅਡੋਲ ਰਹਿਣਾ ਜਾਂ ਚੋਣ ਸਫ਼ਲਤਾ ਲਈ ਸਮਝੌਤੇ ਕਰਨਾ। ਜੋ ਪਾਰਟੀਆਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੀਆਂ, ਉਹ ਸਿਧਾਂਤਵਾਦੀ ਤਾਂ ਬਣੀਆਂ ਰਹਿੰਦੀਆਂ ਹਨ ਪਰ ਨੀਤੀ-ਨਿਰਮਾਣ ਨੂੰ ਪ੍ਰਭਾਵਿਤ ਕਰਨ ’ਚ ਮੁਸ਼ਕਲ ਮਹਿਸੂਸ ਕਰਦੀਆਂ ਹਨ। ਲੋਕਤੰਤਰਿਕ ਰਾਜਨੀਤੀ ਇਨ੍ਹਾਂ ਦੋਵਾਂ ਵਿਚਾਲੇ ਸੰਤੁਲਨ ਦਾ ਨਿਰੰਤਰ ਯਤਨ ਹੈ।

ਅੱਜ ਭਾਰਤ ਇਕ ਨੈਤਿਕ ਚੌਰਾਹੇ ’ਤੇ ਖੜ੍ਹਾ ਹੈ। ਝੂਠ, ਛਲ ਅਤੇ ਭੁਲੇਖੇ ਦੀ ਇਸ ਖੇਡ ’ਚ ਰਾਸ਼ਟਰੀ ਅਤੇ ਖੇਤਰੀ ਸਾਰੀਆਂ ਪਾਰਟੀਆਂ ਇਕ ਕੌੜੀ ਸੱਚਾਈ ਨੂੰ ਬਿਆਨ ਕਰਦੀਆਂ ਹਨ- ਸੱਤਾ ਹੀ ਸਭ ਕੁਝ ਹੈ ਪਰ ਵੋਟਰਾਂ ਦੇ ਸਾਹਮਣੇ ਇਕ ਗੰਭੀਰ ਸਵਾਲ ਖੜ੍ਹਾ ਹੁੰਦਾ ਹੈ- ਜੇਕਰ ਆਗੂ ਆਸਾਨੀ ਨਾਲ ਰਾਜਨੀਤਿਕ ਸਰਹੱਦਾਂ ਪਾਰ ਕਰ ਸਕਦੇ ਹਨ ਅਤੇ ਫਿਰ ਵੀ ਨੈਤਿਕ ਉੱਤਮਤਾ ਦਾ ਦਾਅਵਾ ਕਰ ਸਕਦੇ ਹਨ, ਤਾਂ ਅਸੀਂ ਆਖਰਕਾਰ ਵੋਟ ਕਿਸ ਨੂੰ ਦੇ ਰਹੇ ਹਾਂ? ਕਿਸੇ ਵਿਚਾਰਧਾਰਾ ਨੂੰ, ਕਿਸੇ ਸਿਧਾਂਤ ਨੂੰ ਜਾਂ ਸੱਤਾ ਦੀ ਵੱਡੀ ਸੌਦੇਬਾਜ਼ੀ ਦੇ ਇਕ ਪਲ ਨੂੰ? ਵਿਚਾਰਧਾਰਾ ਕਿੱਥੇ ਹੈ? ਸਿਧਾਂਤ ਕਿੱਥੇ ਹਨ? ਜਾਂ ਫਿਰ ਹਵਾ ਜਿਸ ਪਾਸੇ ਵਗਦੀ ਹੈ, ਅਸੀਂ ਵੀ ਉਸੇ ਪਾਸੇ ਮੁੜ ਜਾਂਦੇ ਹਾਂ?

ਪੂਨਮ ਆਈ ਕੌਸ਼ਿਸ਼

  • Political parties
  • political climate
  • Mamata Banerjee
  • character assassination is democratic

‘ਅਮਰਨਾਥ ਯਾਤਰਾ ’ਤੇ ਆਉਣ ਵਾਲੇ ਕਸ਼ਮੀਰੀ ਲੋਕਾਂ ਦੇ ਹਨ ਮਹਿਮਾਨ’: ਮਹਿਬੂਬਾ

NEXT STORY

Stories You May Like

  • party change is actually the end of the people king
    ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
  • instagram gen z reels politics government active
    Reels ਤੋਂ ਰਾਜਨੀਤੀ ਤੱਕ: Instagram ਬਣਿਆ Gen-Z ਦਾ ਨਵਾਂ ਹਥਿਆਰ, ਸਰਕਾਰ ਵੀ ਹੋਈ ਐਕਟਿਵ
  • pakistan occupied jammu and kashmir and the politics of silence
    ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ-ਕਸ਼ਮੀਰ ਅਤੇ ਚੁੱਪ ਦੀ ਰਾਜਨੀਤੀ
  • indigo will fly the longest flight
    ਹੁਣ ਦੁਨੀਆ ’ਚ ਲੰਮੀ ਉਡਾਣ ਭਰੇਗੀ ‘Indigo’
  • the famous actress is also a unmarried at the age of 39
    39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ 'ਮਾਂ'
  • this special scheme of rbi brought 40 81 billion dollars to india
    RBI ਦੀ ਇਸ ਵਿਸ਼ੇਸ਼ ਸਕੀਮ ਨੇ ਭਾਰਤ 'ਚ ਲਿਆਂਦੇ 40.81 ਅਰਬ ਡਾਲਰ, ਜਾਣੋ ਕੀ ਹੈ ਯੋਜਨਾ
  • not only the movement  the country is also watching your language
    ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
  • a new innings of power begins in the municipal council
    ਨਗਰ ਕੌਂਸਲ 'ਚ ਸੱਤਾ ਦੀ ਨਵੀਂ ਪਾਰੀ ਸ਼ੁਰੂ, ਸ਼ਹਿਰ ਦੇ ਵਿਕਾਸ 'ਤੇ ਫੋਕਸ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
  • railways   major action
    ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ...
  • jantar mantar  protest  punjab police
    ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਵਾਲਿਆਂ ਦਾ ਕਿਸੇ ਵੀ ਅੱਤਵਾਦੀ ਮਾਡਿਊਲ ਨਾਲ ਸਬੰਧ...
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ...
Trending
Ek Nazar
call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • increasing violence among people is crossing the limits
      ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +