Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 05, 2026

    4:35:14 PM

  • iran fires drones this country

    ਈਰਾਨ ਨੇ ਹੁਣ ਇਸ ਦੇਸ਼ 'ਤੇ ਵਰ੍ਹਾ 'ਤੇ ਬੰਬ!...

  • iran war on qatar

    ਇਰਾਨ ਨੇ ਇਕ ਵਾਰ ਫ਼ਿਰ ਕੀਤੇ ਹਮਲੇ ! ਦੋਹਾ 'ਚ...

  • child eaten by dogs

    ਪੰਜਾਬ: ਜਵਾਕ ਨੂੰ ਨੋਚ-ਨੋਚ ਖਾ ਗਏ ਖੂੰਖਾਰ ਕੁੱਤੇ,...

  • hormuz closed only these countries

    ਸਿਰਫ਼ ਇਨ੍ਹਾਂ ਦੇਸ਼ਾਂ ਲਈ ਹੋਰਮੁਜ਼ ਬੰਦ. ਈਰਾਨ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤੀ ਔਰਤਾਂ ਲਈ ਨਿਆਂ ਦੇ ਰਾਹ ’ਚ ਰੁਕਾਵਟਾਂ

BLOG News Punjabi(ਬਲਾਗ)

ਭਾਰਤੀ ਔਰਤਾਂ ਲਈ ਨਿਆਂ ਦੇ ਰਾਹ ’ਚ ਰੁਕਾਵਟਾਂ

  • Edited By Tanu,
  • Updated: 18 Aug, 2024 03:19 PM
Blog
obstacles in the way of justice for indian women
  • Share
    • Facebook
    • Tumblr
    • Linkedin
    • Twitter
  • Comment

ਲਾਲ ਕਿਲੇ ਤੋਂ ਆਜ਼ਾਦੀ ਦਿਵਸ ’ਤੇ ਆਪਣੇ 98 ਮਿੰਟ ਦੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਿਕਸਿਤ ਭਾਰਤ 2047’ ਵਿਜ਼ਨ ਤਹਿਤ ਔਰਤਾਂ ਦੀ ਤਰੱਕੀ ਪ੍ਰਤੀ ਆਪਣੀ ਵਚਨਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ। ਉਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਨੂੰ ਮੁੱਖ ਵਿਸ਼ੇ ਵਜੋਂ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਮਾਜਿਕ ਤਬਦੀਲੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਔਰਤਾਂ ਵਿਰੁੱਧ ਅਪਰਾਧਾਂ ਦੀ ਤੁਰੰਤ ਜਾਂਚ ਅਤੇ ਸਖ਼ਤ ਸਜ਼ਾ ਦੇਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਆਪਣੀ ਸਰਕਾਰ ਦੀਆਂ ਪਹਿਲਕਦਮੀਆਂ ’ਤੇ ਵੀ ਰੋਸ਼ਨੀ ਪਾਈ, ਜਿਸ ਵਿਚ ਸਵੈ-ਸਹਾਇਤਾ ਸਮੂਹਾਂ ਵਿਚ ਔਰਤਾਂ ਦੀ ਗਿਣਤੀ ਵਿਚ ਵਾਧਾ, ਵਿੱਤੀ ਆਜ਼ਾਦੀ ਵਿਚ ਵਾਧਾ, ਰੱਖਿਆ ਅਤੇ ਪੁਲਾੜ ਵਰਗੇ ਖੇਤਰਾਂ ਵਿਚ ਵੱਧ ਪ੍ਰਤੀਨਿਧਤਾ ਸ਼ਾਮਲ ਹੈ। ਉਨ੍ਹਾਂ ਨੇ ਨੀਤੀਗਤ ਤਬਦੀਲੀਆਂ ਜਿਵੇਂ ਕਿ ਜਣੇਪਾ ਛੁੱਟੀ ਨੂੰ 12 ਤੋਂ 26 ਹਫ਼ਤਿਆਂ ਤੱਕ ਵਧਾਉਣਾ ਅਤੇ ਔਰਤਾਂ ਲਈ ਵਧੇਰੇ ਨਿਆਂਪੂਰਨ ਸਮਾਜ ਨੂੰ ਉਤਸ਼ਾਹਿਤ ਕਰਨ ਲਈ ਇਕ ਯੂਨੀਫਾਰਮ ਸਿਵਲ ਕੋਡ ਦੀ ਵਕਾਲਤ ਕੀਤੀ।

ਹਾਲਾਂਕਿ ਸਾਨੂੰ ਭਾਰਤ ਦੇ ਵਿਭਿੰਨ ਸੱਭਿਆਚਾਰ ਅਤੇ ਵਧ ਰਹੀ ਆਰਥਿਕਤਾ ’ਤੇ ਮਾਣ ਹੋਣਾ ਚਾਹੀਦਾ ਹੈ, ਅਸੀਂ ਔਰਤਾਂ ਵਿਰੁੱਧ ਹਿੰਸਾ ਦੇ ਵਿਆਪਕ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਕੱਲੇ 2022 ਵਿਚ, ਭਾਰਤ ਵਿਚ ਔਰਤਾਂ ਵਿਰੁੱਧ 4,45,000 ਤੋਂ ਵੱਧ ਅਪਰਾਧ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚ ਜਬਰ-ਜ਼ਨਾਹ ਅਤੇ ਘਰੇਲੂ ਹਿੰਸਾ ਸ਼ਾਮਲ ਹੈ ਅਤੇ ਬਹੁਤ ਸਾਰੇ ਸ਼ਾਇਦ ਰਿਪੋਰਟ ਹੀ ਨਹੀਂ ਕੀਤੇ ਗਏ। 1972 ਵਿਚ ਮਥੁਰਾ ਕੇਸ ਅਤੇ 2012 ਵਿਚ ਨਿਰਭਯਾ ਕੇਸ ਵਰਗੇ ਉੱਚ-ਪ੍ਰੋਫਾਈਲ ਕੇਸਾਂ ਨੇ ਵਿਧਾਨਿਕ ਸੁਧਾਰਾਂ ਨੂੰ ਜਨਮ ਦਿੱਤਾ, ਫਿਰ ਵੀ ਭਾਰਤੀ ਔਰਤਾਂ ਲਈ ਨਿਆਂ ਵਿਚ ਅਹਿਮ ਰੁਕਾਵਟਾਂ ਹਨ।

ਆਓ, ਅਸੀਂ ਇਕ 31 ਸਾਲਾ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਦੇ ਮਾਮਲੇ ਨੂੰ ਲੈਂਦੇ ਹਾਂ, ਜਿਸ ਦੀ ਹੱਤਿਆ ਇਸ ਮਹੀਨੇ ਦੇ ਸ਼ੁਰੂ ਵਿਚ ਆਰ. ਜੀ. ਕਰ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ’ਚ ਕੀਤੀ ਗਈ ਸੀ, ਜਿੱਥੇ ਉਹ ਰਾਤ ਦੀ ਡਿਊਟੀ ’ਤੇ ਸੀ। ਉਸ ਦੀ ਲਾਸ਼ ਅਰਧ-ਨਗਨ ਅਵਸਥਾ ’ਚ ਮਿਲੀ ਸੀ, ਜਿਸ ’ਤੇ ਜਬਰ-ਜ਼ਨਾਹ ਅਤੇ ਗਲਾ ਘੁੱਟਣ ਦੇ ਨਿਸ਼ਾਨ ਸਨ, ਗੰਭੀਰ ਸੱਟਾਂ ਸਨ। ਨੇੜੇ ਹੀ ਉਸ ਦੇ ਕੱਪੜਿਆਂ ਅਤੇ ਵਾਲਾਂ ਸਮੇਤ ਖੂਨ ਨਾਲ ਲਥਪਥ ਗੱਦਾ ਮਿਲਿਆ। ਕੁਝ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜਬਰ-ਜ਼ਨਾਹ ਤੋਂ ਪਹਿਲਾਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੋ ਸਕਦੀ ਹੈ। ਸ਼ੱਕੀ ਸੰਜੇ ਰਾਏ ਨੂੰ ਉਸ ਦੇ ਬਲੂਟੁੱਥ ਹੈੱਡਫੋਨ ਅਪਰਾਧ ਵਾਲੀ ਥਾਂ ਤੋਂ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਘਰ ਤੋਂ ਖੂਨ ਨਾਲ ਲਥਪਥ ਜੁੱਤੀ ਬਰਾਮਦ ਕੀਤੀ ਗਈ। ਰਾਏ, ਜੋ ਕੋਲਕਾਤਾ ਪੁਲਸ ਵਿਚ ਇਕ ਨਾਗਰਿਕ ਵਲੰਟੀਅਰ ਵਜੋਂ ਕੰਮ ਕਰਦਾ ਸੀ, ਦਾ ਦੁਰਵਿਹਾਰ ਅਤੇ ਧੋਖਾਧੜੀ ਦਾ ਇਤਿਹਾਸ ਰਿਹਾ ਹੈ।

ਕਤਲ ਤੋਂ ਬਾਅਦ ਡਾਕਟਰਾਂ ਅਤੇ ਮੈਡੀਕਲ ਭਾਈਚਾਰੇ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਸੀ.ਸੀ.ਟੀ.ਵੀ. ਕਵਰੇਜ ਦੀ ਘਾਟ, ਡਾਕਟਰਾਂ ਲਈ ਨਾਕਾਫ਼ੀ ਆਰਾਮ ਖੇਤਰ ਅਤੇ ਰਾਤ ਨੂੰ ਬਾਹਰੀ ਲੋਕਾਂ ਦੀ ਜਾਂਚ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਹਸਪਤਾਲ ਵਿਚ ਬਿਹਤਰ ਸੁਰੱਖਿਆ ਦੀ ਮੰਗ ਕਰ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਅਤੇ ਵਿਰੋਧੀ ਪਾਰਟੀਆਂ ’ਤੇ ਸਿਆਸੀ ਲਾਭ ਲਈ ਮਾਮਲੇ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਪਾਰਟੀਆਂ ਨੇ ਬੰਗਾਲ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਉਂਦੇ ਹੋਏ ਸੋਸ਼ਲ ਮੀਡੀਆ ਪਸੰਦਾਂ (ਲਾਈਕਸ) ਅਤੇ ਮੀਡੀਆ ਦਾ ਧਿਆਨ ਖਿੱਚਣ ਲਈ ਇਸ ਘਟਨਾ ਦੀ ਵਰਤੋਂ ਕੀਤੀ।

ਉਨ੍ਹਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ, ਜਿਨ੍ਹਾਂ ਨੇ ਉਨ੍ਹਾਂ ਦੀ ਸਰਕਾਰ ’ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ, ਉਨ੍ਹਾਂ ਨੇ ਦੂਜੇ ਰਾਜਾਂ ਵਿਚ ਅਜਿਹੀਆਂ ਘਟਨਾਵਾਂ ਨੂੰ ਕਾਂਗਰਸ ਦੇ ਨਜਿੱਠਣ ਦੇ ਤਰੀਕੇ ’ਤੇ ਸਵਾਲ ਕੀਤਾ। ਬੈਨਰਜੀ ਨੇ ਇਹ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਬੰਗਾਲ ਦੇ ਖਿਲਾਫ ਬਦਨਾਮੀ ਨੂੰ ਬਰਦਾਸ਼ਤ ਨਹੀਂ ਕਰੇਗੀ, ਪਰ ਉਹ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਹਮਾਇਤ ਕਰਦੀ ਹੈ। ਕਲਕੱਤਾ ਹਾਈ ਕੋਰਟ ਵਲੋਂ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦੇ ਫੈਸਲੇ ਤੋਂ ਬਾਅਦ ਦੋਸ਼ੀ ਨੂੰ ਐਤਵਾਰ ਤੱਕ ਫਾਂਸੀ ਦੇਣ ਦੀ ਮੰਗ ਕੀਤੀ।

ਫਰਵਰੀ 2015 ਵਿਚ ਤੁਰਕੀ ਵਿਚ ਇਕ 20 ਸਾਲਾ ਯੂਨੀਵਰਸਿਟੀ ਦੀ ਵਿਦਿਆਰਥਣ ਓਜ਼ਗੇਕਨ ਅਸਲਾਨ ਦੀ ਹੱਤਿਆ ਨੇ ਔਰਤਾਂ ਵਿਰੁੱਧ ਹਿੰਸਾ ਅਤੇ ਸਰਕਾਰ ਦੀ ਨਾਕਾਫ਼ੀ ਪ੍ਰਤੀਕਿਰਿਆ ਵਿਰੁੱਧ ਵਿਆਪਕ ਰੋਸ ਅਤੇ ਦੇਸ਼ਵਿਆਪੀ ਵਿਰੋਧ ਨੂੰ ਜਨਮ ਦਿੱਤਾ। ਅਸਲਾਨ ਦੇ ਕੇਸ ਨੇ ਉਸ ਦੀ ਹੱਤਿਆ ਦੀ ਬੇਰਹਿਮੀ ਕਾਰਨ ਬੇਮਿਸਾਲ ਧਿਆਨ ਖਿੱਚਿਆ ਸੀ। ਇਸ ਵਧੇ ਹੋਏ ਧਿਆਨ ਦਾ ਇਕ ਹੋਰ ਕਾਰਨ ਇਹ ਸੀ ਕਿ ਮੀਡੀਆ ਨੇ ਅਪਰਾਧ ਦੀ ਸਿਖਰ ਹਿੰਸਾ ਨੂੰ ਅਸਲਾਨ ਦੇ ਉੱਚ ਨੈਤਿਕ ਚਰਿੱਤਰ ਅਤੇ ਨਿਮਰਤਾ ਦੇ ਅਕਸ ਨਾਲ ਕਿਵੇਂ ਤੁਲਨਾ ਕੀਤੀ। ਉਸ ਨੂੰ ਇਕ ਸਦਾਚਾਰੀ ਅਤੇ ਨਿਮਰ ਵਿਦਿਆਰਥਣ ਦੇ ਰੂਪ ਵਿਚ ਦਰਸਾਇਆ ਗਿਆ ਸੀ, ਉਸ ਦਾ ਸਿਰਫ ਇਕੋ ‘ਦੋਸ਼’ ਇਹ ਸੀ ਕਿ ਉਹ ਸਕੂਲ ਤੋਂ ਬਾਅਦ ਇਕ ਮਿੰਨੀ ਬੱਸ ਵਿਚ ਇਕੱਲੀ ਸੀ, ਜੋ ਇਕ ਸ਼ਾਪਿੰਗ ਮਾਲ ਨੂੰ ਜਾ ਰਹੀ ਸੀ।

ਭਾਰਤ ਵਿਚ, ਲਿੰਗ-ਆਧਾਰਿਤ ਹਿੰਸਾ ਦਾ ਅਕਸਰ ਸਿਆਸੀਕਰਨ ਕੀਤਾ ਜਾਂਦਾ ਹੈ ਅਤੇ ਪੀੜਤਾਂ ਨੂੰ ਨਿਆਂ ਲਈ ਦਹਾਕਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ। ਸਿਆਸਤਦਾਨਾਂ ਦੇ ਸੱਭਿਆਚਾਰਕ ਦ੍ਰਿਸ਼ਟੀਕੋਣ ਅਤੇ ਖਾਰਿਜ ਕਰਨ ਵਾਲੀਆਂ ਟਿੱਪਣੀਆਂ ਸਮੱਸਿਆ ਨੂੰ ਕਾਇਮ ਰੱਖਦੀਆਂ ਹਨ ਅਤੇ ਅਕਸਰ ਔਰਤਾਂ ’ਤੇ ਦੋਸ਼ ਲਾਉਂਦੀਆਂ ਹਨ। ਔਰਤਾਂ ਨੂੰ ਬਿਨਾਂ ਕਿਸੇ ਡਰ ਦੇ ਜਿਊਣ ਦਾ ਅਧਿਕਾਰ ਹੈ ਅਤੇ ਇਸ ਬੁਨਿਆਦੀ ਮਨੁੱਖੀ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਭਾਰਤ ਵਿਚ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ। ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਪੈਣਗੇ।

ਪ੍ਰਧਾਨ ਮੰਤਰੀ ਮੋਦੀ ਨੂੰ ਨਿਰਣਾਇਕ ਕਾਰਵਾਈ ਦੇ ਨਾਲ ਅਗਵਾਈ ਕਰਨੀ ਚਾਹੀਦੀ ਹੈ ਅਤੇ ਔਰਤਾਂ ਦੀ ਸੁਰੱਖਿਆ ਲਈ ਪੂਰੇ ਪੱਧਰ ’ਤੇ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਧਿਰਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਔਰਤਾਂ ਸਾਡੇ ਸਮਾਜ ਦਾ ਧੁਰਾ ਹਨ ਅਤੇ ਸਾਨੂੰ ਉਨ੍ਹਾਂ ਦੇ ਸਨਮਾਨ ਅਤੇ ਸੁਰੱਖਿਆ ਦੀ ਰੱਖਿਆ ਕਰਨੀ ਚਾਹੀਦੀ ਹੈ। ਇਹ ਸਾਡੀ ਪਰੰਪਰਾ ਹੈ ਅਤੇ ਅਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਹਰੀ ਜੈਸਿੰਘ

  • Indian Women
  • Justice
  • Developed India 2047
  • Narendra Modi
  • ਭਾਰਤੀ ਔਰਤਾਂ
  • ਨਿਆਂ
  • ਵਿਕਸਿਤ ਭਾਰਤ 2047
  • ਨਰਿੰਦਰ ਮੋਦੀ

ਬਿਹਾਰ ’ਤੇ ‘ਸਾੜ੍ਹਸਤੀ’ ਦਾ ਪ੍ਰਕੋਪ, ਅਜੀਬ ਘਟਨਾਵਾਂ, ਭ੍ਰਿਸ਼ਟਾਚਾਰ, ਅਪਰਾਧ ਅਤੇ ਕੁਦਰਤੀ ਆਫ਼ਤਾਂ

NEXT STORY

Stories You May Like

  • obstacles in the path of developed india
    ‘ਵਿਕਸਿਤ ਭਾਰਤ’ ਦੀ ਰਾਹ ’ਚ ਪਿਛਾਂਹਖਿੱਚੂ ਰੁਕਾਵਟਾਂ
  • disillusioned with universities in west asia due to war
    ਜੰਗ ਕਾਰਨ ਪੱਛਮੀ ਏਸ਼ੀਆ ਦੀਆਂ ਯੂਨੀਵਰਸਿਟੀਆਂ ਤੋਂ ਮੋਹ ਭੰਗ, ਭਾਰਤੀ ਵਿਦਿਆਰਥੀ ਹੁਣ ਲੱਭ ਰਹੇ ਨੇ ਨਵੇਂ ਰਾਹ
  • line printed dress  women  fashion
    ਔਰਤਾਂ ਨੂੰ ਯੂਨੀਕ ਲੁੱਕ ਦੇ ਰਹੀ ਹੈ ‘ਲਾਈਨ ਪ੍ਰਿੰਟਿਡ ਡਰੈੱਸ’
  • president draupadi murmu launched four women welfare schemes
    ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਦਿੱਲੀ ਦੀਆਂ ਔਰਤਾਂ ਲਈ 4 ਵੱਡੀਆਂ ਭਲਾਈ ਯੋਜਨਾਵਾਂ ਦੀ ਸ਼ੁਰੂਆਤ
  • women  hairstyles  maang tikka
    ਔਰਤਾਂ ਦੀ ਸੁੰਦਰਤਾ ’ਚ ਚਾਰ ਚੰਨ ਲਾ ਰਿਹੈ ਮਾਂਗ ਟਿੱਕਾ
  • relief for indians in uae
    ਦੁਬਈ 'ਚ ਫ਼ਸੇ ਭਾਰਤੀਆਂ ਲਈ ਰਾਹਤ ਭਰੀ ਖ਼ਬਰ ! ਖੁੱਲ੍ਹ ਗਿਆ ਘਰ ਵਾਪਸੀ ਦਾ 'ਰਾਹ'
  • dot printed saree  women  unique look
    ਡੌਟ ਪ੍ਰਿੰਟਿਡ ਸਾੜ੍ਹੀ ਔਰਤਾਂ ਨੂੰ ਦੇ ਰਹੀ ਹੈ ਯੂਨੀਕ ਲੁੱਕ
  • haryana government women tax exemption vehicle purchase
    ਔਰਤਾਂ ਦੇ ਨਾਂ 'ਤੇ ਖਰੀਦੋ ਗੱਡੀ, ਇਹ ਸਰਕਾਰ ਦੇਵੇਗੀ TAX 'ਚ ਬੰਪਰ ਛੋਟ
  • punjab faces debt of rs 4 lakh crore
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
  • youtuber nancy grewal murdered in canada mother makes big revelations
    ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ...
  • baba harjit singh rasulpur big revelations nancy grewal murder
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ...
  • race accidentally hit by cleaner while trying to park bolero on its side
    ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ,...
  • family protest after boy   s death in jalandhar
    ਜਲੰਧਰ 'ਚ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਲਾਇਆ ਧਰਨਾ, ਇਹ ਚੌਕ ਕੀਤਾ ਜਾਮ
  • gang of thieves busted  7 arrested
    ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
  • india 4 crore children obesity problem
    ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...
  • punjab weather change
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! IMD ਵੱਲੋਂ 8 ਮਾਰਚ ਤੱਕ ਵੱਡੀ...
Trending
Ek Nazar
icc cricket world cup

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ayatollah s message broadcast in iran

ਆਯਤੁੱਲਾ ਨੇ 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦਾ ਦਿੱਤਾ ਸੁਨੇਹਾ

viral video boy train stunt shocking accident

'Likes' ਦਾ ਚੱਕਰ ਪਿਆ ਮਹਿੰਗਾ! ਚੱਲਦੀ ਰੇਲਗੱਡੀ 'ਚ ਰੀਲ ਬਣਾਉਂਦਿਆਂ ਵਾਪਰਿਆ...

apple launches new macbook neo

Apple ਨੇ ਲਾਂਚ ਕੀਤੀ ਨਵੀਂ MacBook Neo ! ਐਨੀ ਸਸਤੀ ਕਿ ਕੀਮਤ ਸੁਣ ਤੁਸੀ ਵੀ...

iran launches new wave of attacks on israeli and us bases

'ਭਾਰਤ ਦਾ ਮਹਿਮਾਨ ਸੀ...', ਜੰਗੀ ਜਹਾਜ਼ ਡੁਬਾਉਣ 'ਤੇ ਭੜਕਿਆ ਈਰਾਨ, ਇਜ਼ਰਾਈਲ 'ਤੇ...

government women transgenders free travel

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ...

spain refuses to cooperate with us operations

ਸਪੇਨ ਨੇ ਅਮਰੀਕੀ ਕਾਰਵਾਈਆਂ 'ਚ ਸਹਿਯੋਗ ਕਰਨ ਤੋਂ ਕੀਤਾ ਇਨਕਾਰ

holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

4 students recruited in indigo airlines

4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ

maharashtra transport strike

ਮਹਾਰਾਸ਼ਟਰ 'ਚ ਅੱਜ ਚੱਕਾ ਜਾਮ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

delhi fire 50 huts

ਦਿੱਲੀ 'ਚ ਅੱਗ ਦਾ ਤਾਂਡਵ! ਗਰੀਬਾਂ ਦੇ ਆਸ਼ਿਆਨੇ ਸੜ ਕੋ ਹੋਏ ਸੁਆਹ, ਬੇਘਰ ਲੋਕਾਂ...

india 4 crore children obesity problem

ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...

poor performance in t20 wc has been a heavy blow

T20 WC 'ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ 'ਚੋਂ ਹੀ ਕੱਢ'ਤਾ ਧਾਕੜ ਖਿਡਾਰੀ

there will be heavy rain in the next 6 days

ਅਗਲੇ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

famous singer son stranded in dubai amid war

ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ...

the luck of these 3 zodiac signs will shine after holi

ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਹੋਲੀ ਤੋਂ ਬਾਅਦ ਚਮਕੇਗੀ ਕਿਸਮਤ, ਹੋਵੇਗੀ ਨੋਟਾਂ ਦੀ...

iran threatens to   destroy the region  s military and economic infrastructure

ਈਰਾਨ ਨੇ "ਖੇਤਰ ਦੇ ਫੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ" ਦੀ ਦਿੱਤੀ...

more than 10 000 vehicles sold since launch

ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • modi  s visit took india israel relations to a new level
      ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ
    •   the world is sitting on a powder keg    unrest everywhere
      ‘ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ’ ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ!
    • ex dgp parkash singh decicion
      ‘ਪ੍ਰਕਾਸ਼ ਸਿੰਘ ਫੈਸਲੇ’ ਦੇ 20 ਸਾਲ ਬਾਅਦ ਵੀ ‘ਖ਼ੁਦਮੁਖਤਿਆਰੀ’ ਨੂੰ ਲੈ ਕੇ...
    • mobile addiction
      ਮੋਬਾਈਲ ਦੀ ਦੁਨੀਆ ਰੰਗੀਨ, ਪਰ ਹੱਦ ’ਚ ਹੀ ਚੰਗਾ
    • for many foreigners  modi himself became synonymous with the country
      ਕਈ ਵਿਦੇਸ਼ੀਆਂ ਲਈ, ਮੋਦੀ ਖ਼ੁਦ ਦੇਸ਼ ਦਾ ਸਮਾਨਾਰਥੀ ਬਣੇ
    • cleanliness  kathmandu vs delhi
      ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!
    • pakistan afghanistan war
      ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ
    • pakistan  a tamed cat turned out to be a lion
      ਪਾਕਿਸਤਾਨ : ਪਾਲੀ ਬਿੱਲੀ ਨਿਕਲਿਆ ਸ਼ੇਰ!
    • the meaning of the attack on iran
      ਈਰਾਨ ’ਤੇ ਹਮਲੇ ਦਾ ਮਤਲਬ!
    • west bengal politics
      ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +