ਇਹ ਅਸਲ ’ਚ ਜੰਗਾਂ ਦਾ ਯੁੱਗ ਹੈ। ਭਾਵੇਂ ਅਸੀਂ ਡਰੋਨ ਅਤੇ ਲੇਜ਼ਰ ਬੀਮ ਨਾਲ ਲੜ ਰਹੇ ਹੋਈਏ, ਸੋਇਆਬੀਨ ਅਤੇ ਬਾਸਮਤੀ ਚਾਵਲ ਨਾਲ ਜਾਂ ਟੈਰਿਫ ਅਤੇ ਪ੍ਰਮਾਣੂ ਹਥਿਆਰਾਂ ਨਾਲ, ਦੁਨੀਆ ਵੱਡੀ ਪੱਧਰ ’ਤੇ ਸੰਘਰਸ਼ ਲਈ ਤਿਆਰ ਹੈ।
ਪਾਕਿਸਤਾਨ ਨੇ 2025 ’ਚ ਆਪਣੀ ਰਣਨੀਤਿਕ ਪੈਂਤੜੇਬਾਜ਼ੀ ਦੀ ਗੁੰਜਾਇਸ਼ ਵਧਾਉਣ ਲਈ ਤੇਜ਼ੀ ਨਾਲ ਕਦਮ ਚੁੱਕੇ ਹਨ। ਸੰਸਾਰਿਕ ਸ਼ਾਸਨ ’ਚ ਉਭਰਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਭੂ-ਰਾਜਨੀਤੀ ਦੇ ਉਤਰਾਅ-ਚੜਾਅ ਭਰੇ ਦੌਰ ’ਚ ਆਪਣੀ ਪ੍ਰਸੰਗਕਿਤਾ ਨੂੰ ਵੱਧ ਤੋਂ ਵੱਧ ਕੀਤਾ ਹੈ। ਅਪ੍ਰੈਲ ’ਚ ਪਾਕਿਸਤਾਨ ਨੇ ਡੋਨਾਲਡ ਟਰੰਪ ਦੇ ਦੋਸਤਾਂ ਅਤੇ ਪਰਿਵਾਰ ਦੇ ਉੱਦਮ ਨਾਲ ਇਕ ਕ੍ਰਿਪਟੋ ਸੌਦਾ ਕੀਤਾ। ਵਿਸ਼ਾਲ ਮਹੱਤਵਪੂਰਨ ਖਣਿਜ ਸੰਪਦਾ ਦਾ ਵਾਅਦਾ ਕੀਤਾ ਅਤੇ ਨੋਬਲ ਪੁਰਸਕਾਰ ਦੇ ਲਈ ਟਰੰਪ ਦਾ ਸਮਰਥਨ ਕੀਤਾ। ਇਹ ਸਭ ਚਲਾਕੀ ਨਾਲ ਕੀਤਾ ਿਗਆ ਅਤੇ ਇਹ ਟਰੰਪ ਨੂੰ ਮੋਦੀ ਤੋਂ ਦੂਰ ਕਰਨ ’ਚ ਅਸਫਲ ਰਿਹਾ, ਬੇਸ਼ੱਕ ਹੀ ਅਸਥਾਈ ਤੌਰ ’ਤੇ।
ਇਸ ਹਫਤੇ ਪਾਕਿਸਤਾਨ ਨੇ ਅਮਰੀਕਾ ਦੇ ਇਕ ਹੋਰ ਕਰੀਬੀ ਸਹਿਯੋਗੀ, ਸਾਊਦੀ ਅਰਬ ਦੇ ਨਾਲ ਮਿਲ ਕੇ ਇਕ ਰੱਖਿਆ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ’ਚ ਧਾਰਾ 5 ਵਰਗੀ ਵਚਨਬੱਧਤਾ ਦੇ ਨਾਲ ਇਕ ਦੂਜੇ ਦੀਆਂ ਜੰਗਾਂ ਨੂੰ ਆਪਣੀ ਜੰਗ ਮੰਨਣ ਦੀ ਵਚਨਬੱਧਤਾ ਜਤਾਈ ਗਈ। ਪਾਕਿਸਤਾਨ ਦੇ ਖਾਹਿਸ਼ੀ ਅਤੇ ਵਿਚਾਰਕ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਸੰਤੁਸ਼ਟ ਹਨ। ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਪੈਸਾ ਮਿਲੇਗਾ ਅਤੇ ਸਾਊਦੀ ਅਰਬ ਪਾਕਿਸਤਾਨੀ ਫੌਜ ਅਤੇ ਪ੍ਰਮਾਣੂ ਹਥਿਆਰ ਖਰੀਦ ਸਕਦਾ ਹੈ, ਇਹ ਭੂ- ਰਾਜਨੀਤੀ ਦਾ ਟੀ-20 ਹੈ, ਜਿਸ ’ਚ ਅਕਸਰ ਟੈਸਟ ਕ੍ਰਿਕਟਰ ਵਰਗੀ ਸਥਿਰਤਾ ਨਹੀਂ ਹੁੰਦੀ।
ਸਾਊਦੀ ਅਰਬ ਦੇ ਓਨੇ ਹੀ ਖਾਹਿਸ਼ੀ ਸ਼ਾਸਕ, ਮੁਹੰਮਦ ਬਿਨ ਸਲਮਾਨ (ਐੱਮ. ਬੀ. ਐੱਸ.) ਜ਼ਾਹਿਰ ਤੌਰ ’ਤੇ ਅਮਰੀਕਾ ਤੋਂ ਇਲਾਵਾ ਵਾਧੂ ਸੁਰੱਖਿਆ ਚਾਹੁੰਦੇ ਸਨ ਜੋ ਦੁਨੀਆ ਦੀ ਆਸ ਤੋਂ ਕਿਤੇ ਜ਼ਿਆਦਾ ਮਨਮੌਜੀ ਸਾਬਤ ਹੋਇਆ ਹੈ, ਕਿਸ ਦੇ ਵਿਰੁੱਧ ਸੁਰੱਖਿਆ? ਇਜ਼ਰਾਈਲ ਕਹਿਣਾ ਆਸਾਨ ਹੈ, ਖਾਸ ਕਰ ਕੇ ਪਿਛਲੇ ਹਫਤੇ ਦੋਹਾ ’ਚ ਬੈਜ਼ਾਮਿਨ ਨੇਤਨਯਾਹੂ ਦੇ ਨਾਸਮਝ ਹਮਲੇ ਤੋਂ ਬਾਅਦ ਸਾਊਦੀ ਅਰਬ ਜਾਣਦਾ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਇਜ਼ਰਾਈਲ ਰਿਆਦ ਦਾ ਮੁੱਖ ਦੁਸ਼ਮਣ ਨਹੀਂ ਹੈ, ਉਸ ਦੇ ਦੁਸ਼ਮਣ ਈਰਾਨ ਅਤੇ ਉਸ ਦੇ ਸਮਰਥਕ ਹੂਤੀ ਹਨ। ਦੋਹਾ ਹਮਲੇ ਨੇ ਐੱਮ. ਬੀ. ਐੱਸ. ਨੂੰ ਇਹ ਯਕੀਨ ਦਿਵਾ ਦਿੱਤਾ ਹੈ ਕਿ ਖਾੜੀ ’ਚ ਅਸਥਿਰਤਾ ਵਧ ਰਹੀ ਹੈ। ਸਾਊਦੀ ਅਰਬ ਲੜਨ ਲਈ ਪਾਕਿਸਤਾਨੀ ਫੌਜ ਨੂੰ ਪ੍ਰਤੀਬਧ ਕਰਨਾ ਉਚਿੱਤ ਹੈ।
ਐੱਮ. ਬੀ. ਐੱਸ. ਪਾਕਿਸਤਾਨ ਦੇ ਲਈ ਭਾਰਤ ਨਾਲ ਲੜਨ ਦੀ ਸੰਭਾਵਨਾ ਨਹੀਂ ਰੱਖਦੇ। ਸਾਊਦੀ ਅਰਬ ਨੇ ਭਾਰਤ ’ਚ ਤਕਨੀਕ ਅਤੇ ਊਰਜਾ ਖੇਤਰਾਂ ’ਚ ਲਗਭਗ 10 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਕਿਉਂਕਿ ਐੱਮ. ਬੀ. ਐੱਸ. ਆਪਣੇ ਰਾਜ ਨੂੰ ਹੋਰ ਜ਼ਿਆਦਾ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਨੇ ਸਾਊਦੀ ਪ੍ਰਭੂਸੱਤਾ ਪੋਰਟਫੋਲੀਓ ਨਿਵੇਸ਼ ਨੂੰ ਆਮ ਨਿਯਮਾਂ ਤੋਂ ਮੁਕਤ ਕਰ ਦਿੱਤਾ ਹੈ। ਜਿਸ ਨਾਲ ਭਾਰਤ ’ਚ 100 ਅਰਬ ਡਾਲਰ ਦੇ ਨਿਵੇਸ਼ ਦਾ ਵਾਅਦਾ ਆਸਾਨ ਹੋ ਗਿਆ ਹੈ।
ਐੱਮ. ਬੀ. ਐੱਸ. ਮੌਜੂਦਾ ਸਮੇਂ ਖੇਤਰੀ ਚੁੱਕ ਥੱਲ ਤੋਂ ਅੱਗੇ ਵਧ ਕੇ ਇਕ ਹੋਰ ਆਧੁਨਿਕ ਰਾਜ ਦਾ ਨਿਰਮਾਣ ਕਰ ਰਹੇ ਹਨ। ਜਿਸ ’ਚ ਭਾਰਤ ਦੀ ਵਧਦੀ ਭੂਮਿਕਾ ਇਸ ਨੂੰ ਹੋਰ ਆਸਾਨ ਬਣਾ ਰਹੀ ਹੈ। ਪਾਕਿਸਤਾਨ ਨੇ ਖੁਦ ਨੂੰ ‘ਉਮਾਹ’ ਦੀ ਰੱਖਿਆ ’ਚ ਝੋਂਕ ਦਿੱਤਾ ਹੈ ਪਰ ਇਸ ਦਾ ਮਤਲਬ ਹੈ ਕਿ ਰਾਵਲਪਿੰਡੀ ਹੁਣ ਦੋ ਬਰਾਬਰ ਤੌਰ ’ਤੇ ਜ਼ਾਲਮ ਸ਼ਕਤੀਆਂ ਈਰਾਨ ਅਤੇ ਇਜ਼ਰਾਈਲ ਅਤੇ ਸਭ ਤੋਂ ਸਫਲ ਗੈਰ ਸਰਕਾਰੀ ਤਾਕਤਾਂ, ਹੂਤੀਆਂ ਨਾਲ ਇਕ ਨਿਸ਼ਾਨੇ ’ਤੇ ਹੈ।
ਕੋਈ ਵੀ ਆਰਾਮਦਾਇਕ ਖੇਤਰ ਨਹੀਂ ਹੈ: ਪਾਕਿਸਤਾਨ ਸਾਊਦੀ ਅਰਬ ’ਤੇ ਆਪਣੇ ਹਥਿਆਰਾਂ ਦੀ ਖਰੀਦ ਲਈ ਭੁਗਤਾਨ ਕਰਨ ਦਾ ਦਬਾਅ ਪਾ ਸਕਦਾ ਹੈ ਜਿਸ ਦਾ ਟੀਚਾ ਭਾਰਤ ਹੋਵੇਗਾ। ਇਹ ਕੁਝ-ਕੁਝ ਪਾਕਿਸਤਾਨ ਅਤੇ ਐੱਫ-16 ਵਰਗਾ ਹੈ ਜੋ ਅੱਤਵਾਦੀਆਂ ਲਈ ਹਨ। ਪਰ ਭਾਰਤ ਦੇ ਵਿਰੁੱਧ ਵਰਤੇ ਜਾਂਦੇ ਹਨ।
ਪਾਕਿਸਤਾਨ ਆਪਣੇ ਵਿਰੋਧੀਆਂ ’ਤੇ ਸਾਊਦੀ ਅਰਬ ਦੀ ਰੱਖਿਆ ਲਈ ਚੀਨੀ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ। ਜਿਨ੍ਹਾਂ ’ਚੋਂ ਕਈ ਈਰਾਨ ਵਾਂਗ ਚੀਨ ਦੇ ਕਰੀਬੀ ਸਹਿਯੋਗੀ ਹਨ। ਇਹ ਬੀਜਿੰਗ ਨੂੰ ਰਾਸ ਨਹੀਂ ਆਵੇਗਾ।
ਈਰਾਨ-ਪਾਕਿਸਤਾਨ ਸਰਹੱਦ ’ਤੇ ਜਲਦੀ ਹੀ ਫਿਰ ਗੜਗੜਾਹਟ ਹੋਣ ਦੀ ਸੰਭਾਵਨਾ ਇਜ਼ਰਾਈਲ ਨੂੰ ਆਪਣੀ ਖੇਤਰੀ ਨਿਵਾਰਕ ਰਣਨੀਤੀ ’ਚ ਪਾਕਿਸਤਾਨ ’ਤੇ ਕੇਂਦਰਿਤ ਇਕ ਮਜ਼ਬੂਤ ਪ੍ਰਮਾਣੂ ਭਾਈਵਾਲ ਦੇ ਨਾਲ ਇਕ ਹੋਰ ਪਰਤ ਜੋੜਨੀ ਹੋਵੇਗੀ। ਜਿਸ ਨਾਲ ਉਸ ਦੀ ਅਨਿਸ਼ਚਿਤਤਾ ਦਾ ਪੱਧਰ ਹੋਰ ਵਧੇਗਾ। ਈਰਾਨ ਜੋ ਪਾਕਿਸਤਾਨ ਨੂੰ ਖਤਰਾ ਮੰਨਦਾ ਰਿਹਾ ਹੈ, ਪੂਰਬ ਵੱਲ ਆਪਣੀ ਹਲਮਾਵਰੀ ਮੁਦਰਾ ਤੇਜ਼ ਕਰੇਗਾ। ਈਰਾਨ, ਪਾਕਿਸਤਾਨ ਸਰਹੱਦ ’ਤੇ ਜਲਦੀ ਹੀ ਫਿਰ ਤੋਂ ਗੜਗੜਾਹਟ ਹੋਣ ਦੀ ਸੰਭਾਵਨਾ ਹੈ।
ਪਿਛਲੇ 48 ਘੰਟਿਆਂ ’ਚ ਟਰੰਪ ਨੇ ਅਫਗਾਨਿਸਤਾਨ ’ਚ ਬਗਰਾਮ ਏਅਰਬੇਸ ਨੂੰ ਵਾਪਸ ਲੈਣ ਦਾ ਵਾਅਦਾ ਕੀਤਾ ਹੈ, ਜੋ ਤਾਲਿਬਾਨ ਦੇ ਨਾਲ ਇਕ ਰਵਾਇਤੀ ਸਮਝੌਤੇ ਦਾ ਸੰਕੇਤ ਦਿੰਦਾ ਹੈ। ਅਫਗਾਨ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਬੁਲ ਗੱਲਬਾਤ ਦੇ ਲਈ ਤਿਆਰ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਆਪਣੀ ਫੌਜੀ ਹਾਜ਼ਰੀ ਫਿਰ ਤੋਂ ਸਥਾਪਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ
ਪਰ ਅਖੀਰ ਜੇਕਰ ਬਗਰਾਮ ਸਮਝੌਤਾ ਹੋ ਜਾਂਦਾ ਹੈ ਤਾਂ ਅਫਗਾਨਿਸਤਾਨ ’ਚ ਸੁਰੱਖਿਆ-ਕੇਂਦਰਿਤ ਅਮਰੀਕੀ ਹਾਜ਼ਰੀ, ਚੀਨ, ਰੂਸ ਅਤੇ ਪਾਕਿਸਤਾਨ ਦੇ ਲਈ ਖਤਰੇ ਦੀ ਘੰਟੀ ਵਜਾ ਦੇਵੇਗੀ। ਜੋ ਇਸ ਗੱਲ ਤੋਂ ਬੇਹੱਦ ਨਾਰਾਜ਼ ਹਨ ਕਿ ਤਾਲਿਬਾਨ ਭਾਰਤ ਦੇ ਨਾਲ ਚੰਗੇ ਸਬੰਧ ਬਣਾ ਰਿਹਾ ਹੈ, ਸੰਸਾਰਿਕ-ਭੂ ਰਾਜਨੀਤਿਕ ਚੁੱਕ ਥਲ ’ਚ ਇਕ ਸਥਾਈ ਸੱਚਾਈ ਇਹ ਹੈ ਕਿ ਕੌਮਾਂਤਰੀ ਸਬੰਧਾਂ ’ਚ ਹੁਣ ਕੋਈ ਦਵੈਧਤਾ ਨਹੀਂ ਰਹੀ। ਅਗਾਊਂ ਅਨੁਮਾਨ ਸਥਿਰਤਾ ਅਤੇ ਨਿਸ਼ਚਿਤਤਾ ਹੌਲੀ-ਹੌਲੀ ਲੁਪਤ ਹੁੰਦੀ ਜਾ ਰਹੀ ਹੈ।
ਇਸ ਨਾਲ ਭਾਰਤ ਦੇ ਸਾਹਮਣੇ ਅਨਿਸ਼ਚਿਤਤਾਵਾਂ ਦਾ ਅੰਬਾਰ ਲੱਗ ਗਿਆ ਹੈ, ਨਵੀਂ ਦਿੱਲੀ ਸਾਊਦੀ-ਪਾਕਿਸਤਾਨ ਰੱਖਿਆ ਸਮਝੌਤੇ ਦੇ ਬਿਨਾਂ ਵੀ ਕੰਮ ਚਲਾ ਸਕਦਾ ਸੀ, ਠੀਕ ਉਵੇਂ ਹੀ ਭਾਰਤ ਦੇ ਲਈ ਬਿਹਤਰ ਹੁੰਦਾ ਪਰ ਇਜ਼ਰਾਈਲ ਨੇ ਦੋਹਾਂ ’ਤੇ ਹਮਲਾ ਨਾ ਕੀਤਾ ਹੁੰਦਾ। ਅਜੀਬ ਗੱਲ ਹੈ ਕਿ ਅਮਰੀਕਾ ਬੰਗਲਾਦੇਸ਼ ਦੇ ਸੁਰੱਖਿਆ ਦ੍ਰਿਸ਼ ’ਚ ਚੁੱਪਚਾਪ ਦਾਖਲ ਹੋ ਰਿਹਾ ਹੈ ਅਤੇ ਚੀਨ ਦੇ ਲਈ ਇਕ ਨਿਵਾਰਕ ਉਪਾਅ ਤੋਂ ਇਲਾਵਾ ਸਾਡੀ ਨਜ਼ਰ ਪੂਰੀ ਤਸਵੀਰ ’ਤੇ ਨਹੀਂ ਹੈ।
- ਇੰਦਰਾਣੀ ਬਾਗਚੀ
ਮੋਦੀ @ 75 : ਪ੍ਰਚਾਰਕ ਤੋਂ ਪ੍ਰਧਾਨ ਮੰਤਰੀ ਤੱਕ
NEXT STORY