Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 16, 2026

    2:13:28 PM

  • punjab  fortuner loaded with crates of liquor meets with a major accident

    ਪੰਜਾਬ: ਸ਼ਰਾਬ ਦੀਆਂ ਪੇਟੀਆਂ ਨਾਲ ਭਰੀ ਫੋਰਚੂਨਰ ਹੋਈ...

  • weapons license holders in punjab beware

    ਪੰਜਾਬ 'ਚ ਹਜ਼ਾਰਾਂ ਅਸਲਾ ਲਾਇਸੈਂਸਾਂ ਨੂੰ ਲੈ ਕੇ...

  • diljit dosanjh furious over ban on 4 songs

    'ਇਹ ਨਹੀਂ ਗਾਉਣਾ, ਉਹ ਨਹੀਂ ਗਾਉਣਾ...' 4 ਗੀਤਾਂ...

  • 7 lakh consumers not paid electricity bills cut connections

    7 ਲੱਖ ਲੋਕਾਂ ਦੇ ਕੱਟੇ ਜਾਣਗੇ ਕੁਨੈਕਸ਼ਨ! ਛੱਤੀਸਗੜ੍ਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਡੇ ਬੱਚਿਆਂ ਨੂੰ ਅਜੇ ਹੋਰ ਕਿੰਨੀਆਂ ਪ੍ਰਦੂਸ਼ਿਤ ਸਰਦੀਆਂ ਝੱਲਣੀਆਂ ਪੈਣਗੀਆਂ ?

BLOG News Punjabi(ਬਲਾਗ)

ਸਾਡੇ ਬੱਚਿਆਂ ਨੂੰ ਅਜੇ ਹੋਰ ਕਿੰਨੀਆਂ ਪ੍ਰਦੂਸ਼ਿਤ ਸਰਦੀਆਂ ਝੱਲਣੀਆਂ ਪੈਣਗੀਆਂ ?

  • Edited By Harpreet Singh,
  • Updated: 16 Nov, 2026 01:25 PM
Blog
polluted winters
  • Share
    • Facebook
    • Tumblr
    • Linkedin
    • Twitter
  • Comment

ਇਕ ਰਾਸ਼ਟਰੀ ਰਾਜਧਾਨੀ ਬਾਰੇ ਇਹ ਗੱਲ ਬਹੁਤ ਸ਼ਰਮਨਾਕ ਹੈ, ਜਿੱਥੇ ਸਾਹ ਲੈਣਾ ਵੀ ਸਿਹਤ ਲਈ ਖਤਰਾ ਬਣ ਗਿਆ ਹੈ। ਹਰ ਸਰਦੀ ’ਚ, ਦਿੱਲੀ ਜ਼ਹਿਰੀਲੀ ਹਵਾ ਦੀ ਚਾਦਰ ਦੇ ਹੇਠਾਂ ਗਾਇਬ ਹੋ ਜਾਂਦੀ ਹੈ। ਅੱਖਾਂ ’ਚ ਜਲਨ ਪੈਦਾ ਹੁੰਦੀ ਹੈ, ਗਲੇ ’ਚ ਦਰਦ ਹੁੰਦਾ ਹੈ, ਲੋਕ ਖੰਘਦੇ ਹਨ, ਬਜ਼ੁਰਗ ਸਾਹ ਲੈਣ ਲਈ ਸੰਘਰਸ਼ ਕਰਦੇ ਹਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਹਸਪਤਾਲਾਂ ’ਚ ਸਾਹ ਦੀ ਸ਼ਿਕਾਇਤ ਵਾਲੇ ਮਰੀਜ਼ ਆਉਂਦੇ ਹਨ, ਫਿਰ ਵੀ ਅਜਿਹਾ ਲੱਗਦਾ ਹੈ ਕਿ ਅਸੀਂ ਇਸ ਨੂੰ ਦਿੱਲੀ ’ਚ ਰਹਿਣ ਦੇ ਇਕ ਲਾਜ਼ਮੀ ਹਿੱਸੇ ਵਜੋਂ ਸਵੀਕਾਰ ਕਰ ਲਿਆ ਹੈ।

ਅਸੀਂ ਉਸ ਮੁਕਾਮ ’ਤੇ ਕਿਵੇਂ ਪਹੁੰਚ ਗਏ ਹਾਂ, ਜਿੱਥੇ ਅਸੀਂ ਜ਼ਹਿਰ ’ਚ ਸਾਹ ਲੈਣ ਨੂੰ ਆਮ ਮੰਨ ਲਿਆ ਹੈ? ਅਸੀਂ ਕਿਸੇ ਅਜਿਹੀ ਚੀਜ਼ ਪ੍ਰਤੀ ਇੰਨੇ ਉਦਾਸੀਨ ਕਿਵੇਂ ਹੋ ਗਏ ਹਾਂ, ਜੋ ਸਾਡੇ ਜੀਵਨ ਲਈ ਹੀ ਖਤਰਾ ਹੈ? ਅਸੀਂ ਧੁੰਦ (ਸਮੌਗ) ਬਾਰੇ ਸ਼ਿਕਾਇਤ ਕਰਦੇ ਹਾਂ, ਆਪਣੀਆਂ ਖਿੜਕੀਆਂ ਬੰਦ ਕਰਦੇ ਹਾਂ, ਏਅਰ ਪਿਊਰੀਫਾਇਰ ਚਾਲੂ ਕਰਦੇ ਹਾਂ ਅਤੇ ਆਪਣੇ ਜੀਵਨ ’ਚ ਅੱਗੇ ਵਧ ਜਾਂਦੇ ਹਾਂ ਪਰ ਗੁੱਸਾ ਕਿੱਥੇ ਹੈ? ਇਹ ਸਮੂਹਿਕ ਜਨਤਕ ਮੰਗ ਕਿੱਥੇ ਹੈ ਕਿ ਇਸ ਲਈ ਕਿਸੇ ਨਾ ਕਿਸੇ ਨੂੰ ਜਵਾਬ ਦੇਣਾ ਹੋਵੇਗਾ? ਹੁਣ ਸਾਨੂੰ ਆਪਣੇ ਫੇਫੜਿਆਂ ਨੂੰ ਬਰਬਾਦ ਕਰਨ ਲਈ ਸਿਗਰਟ ਪੀਣ ਦੀ ਵੀ ਲੋੜ ਨਹੀਂ ਹੈ। ਹਵਾ ਸਾਡੇ ਲਈ ਇਹ ਕੰਮ ਕਰ ਰਹੀ ਹੈ। ਇਕ ਪਲ ਲਈ ਇਸ ਬਾਰੇ ਸੋਚੋ। ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ’ਚ ਕਦੇ ਸਿਗਰਟਨੋਸ਼ੀ ਨਹੀਂ ਕੀਤੀ, ਉਹ ਹਰ ਇਕ ਦਿਨ ਜ਼ਹਿਰੀਲੇ ਪ੍ਰਦੂਸ਼ਕਾਂ ਦੇ ਸੰਪਰਕ ’ਚ ਆ ਰਹੇ ਹਨ। ਡਾਕਟਰ ਲੰਬੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਦੇ ਨਤੀਜਿਆਂ ਦੀ ਚਿਤਾਵਨੀ ਦਿੰਦੇ ਹਨ। ਸਾਹ ਦੀ ਬਿਮਾਰੀ, ਫੇਫੜਿਆਂ ਦੀ ਕਾਰਜ ਸਮਰੱਥਾ ’ਚ ਕਮੀ ਅਤੇ ਮੌਜੂਦਾ ਸਿਹਤ ਸਥਿਤੀਆਂ ਦਾ ਵਿਗੜਨਾ ਕਾਲਪਨਿਕ ਡਰ ਨਹੀਂ ਹਨ। ਇਹ ਸਾਡੇ ਠੀਕ ਸਾਹਮਣੇ ਵਾਪਰ ਰਿਹਾ ਇਕ ਜਨਤਕ ਸਿਹਤ ਸੰਕਟ ਹੈ। ਇਹ ਦੇਖਣਾ ਸ਼ਰਮਨਾਕ ਹੈ ਕਿ ਛੋਟੇ ਬੱਚੇ ਸਕੂਲ ’ਚ ਸਾਹ ਲੈਣ ਲਈ ਇਨਹੇਲਰ ਦਾ ਸਹਾਰਾ ਲੈ ਰਹੇ ਹਨ। ਉਹ ਸਿਰਦਰਦ ਅਤੇ ਛਾਤੀ ’ਚ ਜਲਨ ਦੀ ਸ਼ਿਕਾਇਤ ਕਰਦੇ ਹਨ। ਦਮਾ ਫੈਲ ਰਿਹਾ ਹੈ।

ਜਿਨ੍ਹਾਂ ਬੱਚਿਆਂ ਨੂੰ ਪਾਰਕਾਂ ’ਚ ਦੌੜਨਾ ਚਾਹੀਦਾ ਹੈ, ਬਾਹਰ ਖੇਡਣਾ ਚਾਹੀਦਾ ਹੈ, ਸਾਈਕਲ ਚਲਾਉਣੀ ਚਾਹੀਦੀ ਹੈ, ਹੱਸਣਾ ਚਾਹੀਦਾ ਹੈ ਅਤੇ ਆਪਣੇ ਬਚਪਨ ਦਾ ਆਨੰਦ ਲੈਣਾ ਚਾਹੀਦਾ ਹੈ, ਉਨ੍ਹਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬਾਹਰ ਦੀ ਹਵਾ ਅਸੁਰੱਖਿਅਤ ਹੈ। ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦਾ ਪੂਰਾ ਜੀਵਨ ਪਿਆ ਹੈ, ਫਿਰ ਵੀ ਉਨ੍ਹਾਂ ਨੂੰ ਇਕ ਅਜਿਹੇ ਵਾਤਾਵਰਣ ’ਚ ਸਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜੋ ਆਉਣ ਵਾਲੇ ਵਰ੍ਹਿਆਂ ਤੱਕ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਸਮਾਜ ਆਪਣੇ ਬੱਚਿਆਂ ਨਾਲ ਇਸ ਤੋਂ ਵੱਡਾ ਅਤੇ ਕੀ ਅਨਿਆਂ ਕਰ ਸਕਦਾ ਹੈ?

ਅਤੇ ਫਿਰ ਦੀਵਾਲੀ ਆਈ। ਜਦੋਂ ਦਿੱਲੀ ਪਹਿਲਾਂ ਹੀ ਖਤਰਨਾਕ ਪ੍ਰਦੂਸ਼ਣ ਪੱਧਰ ਨਾਲ ਜੂਝ ਰਹੀ ਸੀ, ਤਦ ਪਟਾਕਿਆਂ ਲਈ ਕਿਸੇ ਵੀ ਤਰ੍ਹਾਂ ਦੀ ਛੋਟ ਕਿਉਂ ਦਿੱਤੀ ਗਈ? ਕੋਈ ਵੀ ਲੋਕਾਂ ਨੂੰ ਦੀਵਾਲੀ ਛੱਡਣ ਜਾਂ ਆਪਣੀਆਂ ਪ੍ਰੰਪਰਾਵਾਂ ਨੂੰ ਭੁੱਲਣ ਲਈ ਨਹੀਂ ਕਹਿ ਰਿਹਾ ਪਰ ਨਿਸ਼ਚਿਤ ਤੌਰ ’ਤੇ ਜਸ਼ਨ ਮਨਾਉਣ ਦਾ ਸਾਡਾ ਅਧਿਕਾਰ ਕਿਸੇ ਦੂਸਰੇ ਵਿਅਕਤੀ ਦੇ ਸਾਹ ਲੈਣ ਦੇ ਅਧਿਕਾਰ ’ਤੇ ਭਾਰੀ ਨਹੀਂ ਹੋ ਸਕਦਾ। ਰੋਸ਼ਨੀ ਦਾ ਤਿਉਹਾਰ ਮਨਾਉਣ ਦਾ ਕੀ ਫਾਇਦਾ, ਜੇਕਰ ਅਸੀਂ ਆਪਣੇ ਬੱਚਿਆਂ ਦੇ ਫੇਫੜਿਆਂ ’ਚ ਹਨੇਰਾ ਛੱਡ ਰਹੇ ਹਾਂ?

ਰਾਜਨੀਤਕ ਦੋਸ਼-ਜਵਾਬੀਦੋਸ਼ ਦੀ ਖੇਡ ਸ਼ਾਇਦ ਇਸ ਪੂਰੀ ਤ੍ਰਾਸਦੀ ਦਾ ਸਭ ਤੋਂ ਥਕਾ ਦੇਣ ਵਾਲਾ ਹਿੱਸਾ ਹੈ। ਇਕ ਸਰਕਾਰ ਦੂਸਰੀ ਨੂੰ ਦੋਸ਼ ਦਿੰਦੀ ਹੈ। ਦਿੱਲੀ ਗੁਆਂਢੀ ਰਾਜਾਂ ਵੱਲ ਇਸ਼ਾਰਾ ਕਰਦੀ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੋਸ਼ਾਂ ਦੇ ਇਸ ਜਾਣੇ-ਪਛਾਣੇ ਆਦਾਨ-ਪ੍ਰਦਾਨ ਦਾ ਹਿੱਸਾ ਬਣ ਜਾਂਦੇ ਹਨ। ਪਰਾਲੀ ਸਾੜਨ ਨੂੰ ਦੋਸ਼ ਦਿੱਤਾ ਜਾਂਦਾ ਹੈ, ਫਿਰ ਵਾਹਨਾਂ, ਨਿਰਮਾਣ ਦੀ ਧੂੜ, ਉਦਯੋਗਾਂ ਅਤੇ ਮੌਸਮ ਨੂੰ। ਹਾਂ, ਇਹ ਸਾਰੇ ਯੋਗਦਾਨ ਦੇਣ ਵਾਲੇ ਕਾਰਕ ਹਨ ਪਰ ਕੀ ਅਸੀਂ ਇਹ ਗੱਲ ਵਰ੍ਹਿਆਂ ਤੋਂ ਨਹੀਂ ਜਾਣਦੇ? ਕੀ ਹੁਣ ਵੀ ਇਸ ਗੱਲ ’ਚ ਕੋਈ ਭੇਤ ਬਚਿਆ ਹੈ ਕਿ ਸਾਡੀ ਹਵਾ ਨੂੰ ਕੀ ਪ੍ਰਦੂਸ਼ਿਤ ਕਰ ਰਿਹਾ ਹੈ?

ਬਸ ਬਹੁਤ ਹੋਇਆ! ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੋਵੇਗੀ। ਕਿਸੇ ਨੂੰ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਆਂਢੀ ਖੇਤਰਾਂ ਨੂੰ ਇਕੱਠਾ ਲਿਆਉਣਾ ਹੋਵੇਗਾ ਅਤੇ ਇਸ ਗੰਦਗੀ ਨੂੰ ਸਾਫ਼ ਕਰਨ ਦਾ ਗੰਭੀਰ ਕੰਮ ਸ਼ੁਰੂ ਕਰਨਾ ਹੋਵੇਗਾ। ਸਾਨੂੰ ਰਾਜਨੀਤਕ ਭਾਸ਼ਣਾਂ ਦੀ ਨਹੀਂ, ਸਗੋਂ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ। ਸਾਨੂੰ ਬਹਾਨਿਆਂ ਦੀ ਨਹੀਂ, ਸਮਾਂ ਹੱਦ ਦੀ ਲੋੜ ਹੈ। ਸਾਨੂੰ ਐਲਾਨਾਂ ਦੀ ਨਹੀਂ, ਸਗੋਂ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਸਾਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਆਪਣੇ ਰਾਜਨੀਤਕ ਮਤਭੇਦਾਂ ਦੀ ਪ੍ਰਵਾਹ ਕੀਤੇ ਬਿਨਾਂ ਮਿਲ ਕੇ ਕੰਮ ਕਰਨ।

ਸੱਤਾ ’ਚ ਬੈਠੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਹੋਵੇਗੀ। ਉਹ ਸਿਰਫ ਪਿਛਲੀ ਸਰਕਾਰ, ਗੁਆਂਢੀ ਰਾਜਾਂ ਜਾਂ ਖਰਾਬ ਮੌਸਮ ਨੂੰ ਦੋਸ਼ ਨਹੀਂ ਦੇ ਸਕਦੀ। ਅਤੇ ਸਾਡਾ ਕੀ? ਸਾਨੂੰ, ਭਾਵ ਨਾਗਰਿਕਾਂ ਨੂੰ ਵੀ ਮੂਕਦਰਸ਼ਕ ਬਣਨਾ ਬੰਦ ਕਰਨਾ ਹੋਵੇਗਾ। ਸਾਨੂੰ ਜਨਤਕ ਉਦਾਸੀਨਤਾ ਨੂੰ ਇਕ ਆਮ ਨਿਯਮ ਬਣਨ ਦਿੰਦੇ ਹੋਏ ਸਿਰਫ ਨਿੱਜੀ ਤੌਰ ’ਤੇ ਸ਼ਿਕਾਇਤ ਕਰਦੇ ਨਹੀਂ ਰਹਿਣਾ ਚਾਹੀਦਾ। ਸਾਨੂੰ ਪਾਰਦਰਸ਼ੀ ਪ੍ਰਦੂਸ਼ਣ ਡਾਟਾ, ਨਿਯਮਤ ਜਨਤਕ ਰਿਪੋਰਟਿੰਗ, ਉਲੰਘਣਾਵਾਂ ਲਈ ਜਵਾਬਦੇਹੀ ਅਤੇ ਸਾਲ ਭਰ ਚੱਲਣ ਵਾਲੀ ਕਾਰਜਯੋਜਨਾ ਦੀ ਮੰਗ ਕਰਨੀ ਚਾਹੀਦੀ ਹੈ। ਮੈਂ ਇਕ ਬਹੁਤ ਹੀ ਸੌਖਾ ਸਵਾਲ ਪੁੱਛਣਾ ਚਾਹੁੰਦੀ ਹਾਂ—ਇਸ ਤੋਂ ਪਹਿਲਾਂ ਕਿ ਇਹ ਦੇਸ਼ ਸਵੱਛ ਹਵਾ ਨੂੰ ਇਕ ਐਮਰਜੈਂਸੀ ਦੇ ਰੂਪ ’ਚ ਲਵੇ, ਸਾਡੇ ਬੱਚਿਆਂ ਨੂੰ ਅਜੇ ਹੋਰ ਕਿੰਨੀਆਂ ਪ੍ਰਦੂਸ਼ਿਤ ਸਰਦੀਆਂ ਝੱਲਣੀਆਂ ਪੈਣਗੀਆਂ? ਅਜੇ ਹੋਰ ਕਿੰਨੇ ਲੋਕ ਬਿਮਾਰ ਪੈਣਗੇ?

ਜਾਣਬੁੱਝ ਕੇ ਲੱਖਾਂ ਲੋਕਾਂ ਨੂੰ ਅਜਿਹੇ ਵਾਤਾਵਰਣ ’ਚ ਰਹਿਣ ਦੇਣਾ, ਜੋ ਉਨ੍ਹਾਂ ਦੀ ਸਿਹਤ ਲਈ ਖਤਰਾ ਹੈ, ਨੈਤਿਕ ਤੌਰ ’ਤੇ ਨਾ ਮੁਆਫ ਕਰਨ ਯੋਗ ਹੈ ਅਤੇ ਇਸ ਦੇ ਨਤੀਜੇ ਲਗਭਗ ਅਪਰਾਧਿਕ ਹਨ। ਜਿੱਥੇ ਵੀ ਨਿਯਮ ਤੋੜੇ ਗਏ ਹਨ, ਉੱਥੇ ਕਾਨੂੰਨੀ ਜ਼ਿੰਮੇਵਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਜਦੋਂ ਉਹੀ ਸੰਕਟ ਸਾਲ-ਦਰ-ਸਾਲ ਪਰਤਦਾ ਹੈ, ਤਾਂ ਲੀਡਰਸ਼ਿਪ ਦੀ ਅਸਫਲਤਾ ਨੂੰ ਪਛਾਣਨ ਲਈ ਕਿਸੇ ਜਾਂਚ ਦੀ ਲੋੜ ਨਹੀਂ ਹੋਣੀ ਚਾਹੀਦੀ।

ਅਸੀਂ ਆਪਣੇ ਬੱਚਿਆਂ ਲਈ ਇਹ ਵਿਰਾਸਤ ਨਹੀਂ ਛੱਡ ਸਕਦੇ। ਉਹ ਸਾਫ਼ ਹਵਾ, ਸੁਰੱਖਿਅਤ ਸਕੂਲਾਂ, ਖੇਡਣ ਦੇ ਖੁੱਲ੍ਹੇ ਮੈਦਾਨਾਂ ਅਤੇ ਆਪਣੀ ਸਿਹਤ ਨੂੰ ਜੋਖਮ ’ਚ ਪਾਏ ਬਿਨਾਂ ਬਾਹਰ ਕਦਮ ਰੱਖਣ ਦੀ ਸੌਖੀ ਆਜ਼ਾਦੀ ਦੇ ਹੱਕਦਾਰ ਹਨ। ਇਕ ਅਜਿਹੇ ਦੇਸ਼ ਤੋਂ, ਜੋ ਆਪਣੇ ਭਵਿੱਖ ਅਤੇ ਆਪਣੀ ਨੌਜਵਾਨ ਆਬਾਦੀ ਬਾਰੇ ਇੰਨੇ ਮਾਣ ਨਾਲ ਗੱਲ ਕਰਦਾ ਹੈ, ਇਹ ਮੰਗਣਾ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ।

-ਦੇਵੀ ਚੇਰੀਅਨ

  • Polluted Winters
  • Pollution
  • Smog

‘ਜੈਨਸੇਨ ਹੁਆਂਗ ਦੇ ਸਕੈਂਡਲਾਂ ਦਾ’ ਚੀਨ-ਅਮਰੀਕਾ ਵਾਰਤਾ ’ਤੇ ਕੀ ਪ੍ਰਭਾਵ ਪਵੇਗਾ!

NEXT STORY

Stories You May Like

  • inner peace
    ਸਕੂਨ ਅੰਦਰ ਹੈ, ਉਸ ਨੂੰ ਘੜਨਾ ਨਹੀਂ ਬਸ ਬਾਹਰ ਲਿਆਉਣਾ ਹੈ
  • kartar singh sarabha news
    ਕਰਤਾਰ ਸਿੰਘ ਸਰਾਭਾ ਨੇ ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨੂੰ ਪ੍ਰੇਰਿਤ ਕੀਤਾ
  • punjab election will provide transformative leadership
    ਉਮੀਦ ਹੈ ਪੰਜਾਬ ਦਾ ਚੋਣ ਇੱਕ ਤਬਦੀਲੀਕਾਰੀ ਅਗਵਾਈ ਪ੍ਰਦਾਨ ਕਰੇਗਾ
  • we do not trust aadhaar
    ਸਾਨੂੰ ਆਧਾਰ ’ਤੇ ਭਰੋਸਾ ਨਹੀਂ ਹੈ...!
  • fireworks are not our cultural tradition
    ਆਤਿਸ਼ਬਾਜ਼ੀ ਸਾਡੀ ਸੱਭਿਆਚਾਰਕ ਰਵਾਇਤ ਨਹੀਂ
  • what impact will jensen huang s scandals have on china us talks
    ‘ਜੈਨਸੇਨ ਹੁਆਂਗ ਦੇ ਸਕੈਂਡਲਾਂ ਦਾ’ ਚੀਨ-ਅਮਰੀਕਾ ਵਾਰਤਾ ’ਤੇ ਕੀ ਪ੍ਰਭਾਵ ਪਵੇਗਾ!
  • cec
    ਸੀ.ਈ.ਸੀ. ਅਤੇ ਚੋਣ ਕਮਿਸ਼ਨਰਾਂ ਨੂੰ ‘ਪੂਰਨ ਕਾਨੂੰਨੀ ਛੋਟ’ ਖ਼ਤਮ ਹੋਣੀ ਚਾਹੀਦੀ ਹੈ
  • changes in tribal education
    ਕਬਾਇਲੀ ਸਿੱਖਿਆ ਵਿਚ ਬਦਲਾਅ : ਏਕਲਵਿਆ ਤੋਂ ਉੱਤਮਤਾ ਤੱਕ
  • major accident in jalandhar fire breaks due to firecrackers during chhath puja
    ਜਲੰਧਰ 'ਚ ਵੱਡਾ ਹਾਦਸਾ! ਛੱਠ ਪੂਜਾ ਮੇਲੇ ਦੌਰਾਨ ਪਟਾਕਿਆਂ ਨਾਲ ਲੱਗੀ ਭਿਆਨਕ ਅੱਗ,...
  • massive fire breaks out near batra cold store jalandhar
    ਜਲੰਧਰ ਵਿਖੇ ਬੱਤਰਾ ਕੋਲਡ ਸਟੋਰ ਨੇੜੇ ਪਰਾਲੀ ਦੀਆਂ ਗੱਠਾਂ 'ਚ ਭਿਆਨਕ ਅੱਗ, ਕਰੀਬ...
  • punjab police on alert ahead of elections strict orders issued to officials
    ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਅਲਰਟ! ਅਧਿਕਾਰੀਆਂ ਨੂੰ ਜਾਰੀ ਹੋਏ ਸਖ਼ਤ ਹੁਕਮ
  • phillaur police arrest 4 suspects  seize illicit liquor and 2 cars
    ਫਿਲੌਰ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਤੇ 2 ਕਾਰਾਂ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
  • weather takes a turn in punjab rain warning issued for 4 districts
    ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ...
  • crowd of devotees gathers at the focal point canal for chhath puja
    ਫੋਕਲ ਪੁਆਇੰਟ ਨੇੜੇ ਸਥਿਤ ਨਹਿਰ ਘਾਟ 'ਤੇ ਛੱਠ ਪੂਜਾ ਲਈ ਉਮੜੀ ਸ਼ਰਧਾਲੂਆਂ ਦੀ ਭੀੜ
  • the world needs the teachings of the gurus gulabchand kataria
    ਦੁਨੀਆ ਨੂੰ ਯੁੱਧ ਦੀ ਨਹੀਂ, ਗੁਰੂਆਂ ਦੀਆਂ ਸਿੱਖਿਆਵਾਂ ਦੀ ਲੋੜ : ਗੁਲਾਬਚੰਦ ਕਟਾਰੀਆ
  • accused arrested with weapons in punjab links to foreign handlers
    ਪੰਜਾਬ 'ਚ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ! ਵਿਦੇਸ਼ੀ ਹੈਂਡਲਰਾਂ ਨਾਲ ਜੁੜੇ...
Trending
Ek Nazar
temporary residents in canada

ਕੈਨੇਡਾ 'ਚ ਰਹਿ ਰਹੇ ਅਸਥਾਈ ਨਿਵਾਸੀਆਂ ਨੂੰ ਵੱਡੀ ਰਾਹਤ, ਜਾਰੀ ਰਹਿਣਗੀਆਂ ਇਹ...

female youtuber  youth shameful viral video

ਮਹਿਲਾ ਯੂਟਿਊਬਰ ਨਾਲ ਨੌਜਵਾਨ ਦੀ ਸ਼ਰਮਨਾਕ ਜ਼ਿੱਦ, 50 ਲੱਖ ਵਾਰ ਦੇਖੀ ਗਈ ਵਾਇਰਲ...

cricketer rinku singh narendra modi wedding invitation

ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਕ੍ਰਿਕਟਰ ਰਿੰਕੂ ਸਿੰਘ ! PM ਮੋਦੀ ਨੂੰ ਦਿੱਤਾ...

wife  teacher  husband  ai  divorce

ਪਤਨੀ ਨਾਲ ਝਗੜਾ ਖ਼ਤਮ ਕਰਨ ਲਈ ਬੰਦੇ ਨੇ AI ਤੋਂ ਮੰਗੀ 'ਸਲਾਹ' ! ਜਵਾਬ ਜਾਣ...

horoscope zodiac signs money luck shine

1 ਮਹੀਨੇ ਬਾਅਦ ਚਮਕ ਜਾਵੇਗੀ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ! ਵਰ੍ਹੇਗਾ...

prince harry arrives in ukraine

ਅਚਾਨਕ ਯੂਕ੍ਰੇਨ ਪਹੁੰਚੇ ਪ੍ਰਿੰਸ ਹੈਰੀ, ਜ਼ਖਮੀ ਯੂਕਰੇਨੀ ਸੈਨਿਕਾਂ ਦੇ ਜਜ਼ਬੇ ਦੀ...

s name people angry romantic suspicious

‘ਗੁੱਸੇ ਅਤੇ ਸ਼ੱਕੀ ਸੁਭਾਅ’ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ...

tomorrow people of these zodiac signs will hit the lottery

ਭਲਕੇ ਇਨ੍ਹਾਂ ਰਾਸ਼ੀ ਵਾਲਿਆਂ ਦੀ ਲੱਗੇਗੀ 'Lottery' ! ਵਰ੍ਹੇਗਾ ਅੰਨ੍ਹਾ ਪੈਸਾ,...

major forecast for these states delhi punjab

ਦਿੱਲੀ-ਪੰਜਾਬ ਸਮੇਤ ਇਨ੍ਹਾਂ ਸੂਬਿਆਂ ਲਈ ਵੱਡੀ ਭਵਿੱਖਬਾਣੀ ! IMD ਨੇ ਕੀਤਾ ਅਲਰਟ

icc announces schedule for major cricket tournaments

ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ,...

the 50 vehicle requirement scrapped

50 ਗੱਡੀਆਂ ਦੀ ਸ਼ਰਤ ਖ਼ਤਮ, ਹੁਣ ਸਿਰਫ਼ 5 ਕਾਰਾਂ ਨਾਲ ਬਣੋ ਮਾਲਕ! ਵੱਡੇ ਬਦਲਾਅ ਦੀ...

meta owner buys 1830s royal heritage property

5,38,00,00,000 ਦਾ ਮਹਿਲ ! Meta ਦੇ ਮਾਲਕ ਨੇ ਖ਼ਰੀਦੀ 1830 ਦੀ ਸ਼ਾਹੀ ਵਿਰਾਸਤ,...

pope leo xiv visited peru

ਪੋਪ ਨੇ ਪੇਰੂ 'ਚ ਅਫਰੀਕੀ ਗੁਲਾਮਾਂ ਦੇ ਦੁੱਖ ਅਤੇ ਅਪਮਾਨ ਨੂੰ ਕੀਤਾ ਜ਼ਿਕਰ,...

lalit modi acquires british citizenship

IPL ਦੇ ਸੰਸਥਾਪਕ ਲਲਿਤ ਮੋਦੀ ਨੇ ਹਾਸਲ ਕੀਤੀ ਬ੍ਰਿਟਿਸ਼ ਨਾਗਰਿਕਤਾ

netanyahu talks for unity government

ਨੇਤਨਯਾਹੂ ਨੇ ਯੂਨਿਟੀ ਸਰਕਾਰ ਲਈ 'ਬਿਨਾਂ ਸ਼ਰਤ' ਗੱਲਬਾਤ ਦੀ ਕੀਤੀ ਅਪੀਲ,...

garment factories closed

ਬੰਗਲਾਦੇਸ਼ 'ਚ 13 ਕੱਪੜਾ ਫੈਕਟਰੀਆਂ ਅਣਮਿੱਥੇ ਸਮੇਂ ਲਈ ਬੰਦ, ਮਜ਼ਦੂਰਾਂ ਦੇ...

top hamas commander killed

ਹਮਲੇ 'ਚ ਮਾਰਿਆ ਗਿਆ ਹਮਾਸ ਦਾ ਚੋਟੀ ਦਾ ਕਮਾਂਡਰ: ਇਜ਼ਰਾਈਲ ਦਾ ਦਾਅਵਾ

find out why this veteran singer hasn  t grown his hair for 30 years

ਨਾ ਬਿਮਾਰੀ, ਨਾ ਸਟਾਇਲਿੰਗ ਦਾ ਸ਼ੌਕ ! ਜਾਣੋ ਆਖ਼ਿਰ 30 ਸਾਲਾਂ ਤੋਂ ਦਿੱਗਜ ਸਿੰਗਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • changes in tribal education
      ਕਬਾਇਲੀ ਸਿੱਖਿਆ ਵਿਚ ਬਦਲਾਅ : ਏਕਲਵਿਆ ਤੋਂ ਉੱਤਮਤਾ ਤੱਕ
    • fathers and brothers are destroying relationships committing rape against
      ‘ਧੀਆਂ-ਭੈਣਾਂ ਨਾਲ ਜਬਰ-ਜ਼ਨਾਹ ਰਾਹੀਂ’ ਪਿਓ-ਭਰਾ ਤਬਾਹ ਕਰ ਰਹੇ ਰਿਸ਼ਤਿਆਂ ਨੂੰ!
    • what platform larger than parliament is rahul looking for
      ਸੰਸਦ ਤੋਂ ਵੱਡਾ ਕਿਹੜਾ ਮੰਚ ਲੱਭ ਰਹੇ ਹਨ ਰਾਹੁਲ?
    • politics
      ਸਿਆਸੀ ਵਿਰਾਸਤ : ਰਾਜਸ਼ਾਹੀ ਦਾ ਵਿਸਥਾਰ ਜਾਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਅਪਮਾਨ ?
    • cancer medicines
      ਕੈਂਸਰ ਦੀਆਂ ਦਵਾਈਆਂ ਸਸਤੀਆਂ ਬਣਾਉਣ ਦੀ ਪ੍ਰਕਿਰਿਆ ਅਤੇ ਮਰੀਜ਼ਾਂ ਨੂੰ ਤਰਜੀਹ
    • speculation regarding the merger of ncp factions
      ਰਾਕਾਂਪਾ ਧੜਿਆਂ ਦੇ ਰਲੇਵੇਂ ਨੂੰ ਲੈ ਕੇ ਅਟਕਲਾਂ
    • isolated train accidents that serve as a warning
      ‘ਖ਼ਤਰੇ ਦੀ ਚਿਤਾਵਨੀ ਦੇ ਰਹੀਆਂ’ ਇੱਕਾ-ਦੁੱਕਾ ਰੇਲ ਦੁਰਘਟਨਾਵਾਂ!
    • the secret to china progress
      ਚੀਨ ਦੀ ਤਰੱਕੀ ਦਾ ਰਾਜ਼ : ਅਨੁਸ਼ਾਸਨ, ਆਧੁਨਿਕ ਤਕਨੀਕ ਅਤੇ ਵਪਾਰਕ ਦੂਰਅੰਦੇਸ਼ੀ
    • what should be the solution to pollution in delhincr
      ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਹੱਲ ਕੀ ਹੋਵੇ
    • donald trump
      ਟਰੰਪ ਦੇ ਟੈਰਿਫ ਅਤੇ ਜੰਗ ਨੇ ਵੋਟਰਾਂ ਦੇ ਗੁੱਸੇ ਨੂੰ ਕਿਵੇਂ ਭੜਕਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +