ਕਾਂਗਰਸ ਉੱਤਰ ਪ੍ਰਦੇਸ਼ ’ਚ ਪੰਚਾਇਤ ਅਤੇ ਲੋਕਲ ਚੋਣਾਂ ਇਕੱਲਿਆਂ ਲੜਨ ਦੀ ਤਿਆਰੀ ਕਰ ਰਹੀ ਹੈ, ਉਥੇ ਹੀ ਸਮਾਜਵਾਦੀ ਪਾਰਟੀ (ਸਪਾ) ਬਿਹਾਰ ’ਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ 2027 ’ਚ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨਾਲ ਗੱਠਜੋੜ ਕਰਨ ਬਾਰੇ ਮੁੜ ਵਿਚਾਰ ਕਰ ਰਹੀ ਹੈ। ਹਾਲਾਂਕਿ, ਯੂ. ਪੀ. ਕਾਂਗਰਸ ਇੰਚਾਰਜ ਅਵਿਨਾਸ਼ ਪਾਂਡੇ ਨੇ ਸਪਾ ਨੂੰ ਇਹ ਕਹਿ ਕੇ ਇਸ਼ਾਰਾ ਦਿੱਤਾ ਸੀ ਕਿ ਜੇਕਰ ਬੀ. ਐੱਸ. ਪੀ. ਇੰਡੀਆ ਬਲਾਕ ’ਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ ਇਸ ਦਾ ਸਵਾਗਤ ਕੀਤਾ ਜਾਵੇਗਾ ਅਤੇ ਕਿਹਾ ਕਿ ‘ਰਾਜਨੀਤੀ ਕਦੇ ਵੀ ਆਪਣੇ ਦਰਵਾਜ਼ੇ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕਰਦੀ।’ ਜਦਕਿ, ਸੂਬਾਈ ਯੂਨਿਟ ਨੇ ਗੱਠਜੋੜ ’ਤੇ ਫੈਸਲਾ ਕਰਨ ਦਾ ਕੰਮ ਕੇਂਦਰੀ ਲੀਡਰਸ਼ਿਪ ’ਤੇ ਛੱਡ ਦਿੱਤਾ ਹੈ।
ਇਸੇ ਦੌਰਾਨ ਕਾਂਗਰਸ ਨੇ ਸੂਬੇ ’ਚ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਲਈ ਜ਼ਿਆਦਾ ਸਰਗਰਮ ਭੂਮਿਕਾ ਦਾ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਯੂ. ਪੀ. ’ਚ ਯੋਜਨਾਵਾਂ ਦਾ ਹਿੱਸਾ ਰਹੀ ਹੈ, ਪਰ ਬਿਨਾਂ ਕਿਸੇ ਤੈਅ ਜਥੇਬੰਦਕ ਭੂਮਿਕਾ ਦੇ। ਅਾਸਾਮ ਵਿਧਾਨ ਸਭਾ ਚੋਣਾਂ ਲਈ ਸਕਰੀਨਿੰਗ ਕਮੇਟੀ ਦੀ ਚੇਅਰਪਰਸਨ ਦੇ ਤੌਰ ’ਤੇ ਪ੍ਰਿਯੰਕਾ ਦੀ ਹਾਲੀਆ ਨਿਯੁਕਤੀ ਅਤੇ ਯੂ. ਪੀ. ’ਚ ਉਨ੍ਹਾਂ ਨੂੰ ਅੱਗੇ ਰੱਖਣ ਦੇ ਫੈਸਲੇ ਨੂੰ ਪਾਰਟੀ ਅੰਦਰ ਯੂ. ਪੀ. ’ਚ ਉਨ੍ਹਾਂ ਦੀਆਂ ਸਰਗਰਮ ਜਥੇਬੰਦਕ ਜ਼ਿੰਮੇਵਾਰੀਆਂ ’ਤੇ ਵਾਪਸੀ ਦੀ ਸ਼ੁਰੂਆਤ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।
ਕਾਂਗਰਸ ਦੀ ਸੂਬਾਈ ਇਕਾਈ ਨੇ ਅਗਲੇ 100 ਦਿਨਾਂ ’ਚ ਸੂਬੇ ਭਰ ’ਚ ਕਈ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਇਸ ਨੂੰ ਜ਼ਮੀਨ ’ਤੇ ਸੰਗਠਨ ਨੂੰ ਫਿਰ ਤੋਂ ਖੜ੍ਹਾ ਕਰਨ ਅਤੇ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਮੈਸੇਜ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਪ੍ਰੋਗਰਾਮ ਦਾ ਇਕ ਅਹਿਮ ਹਿੱਸਾ ‘ਸੰਵਿਧਾਨ ਸੰਵਾਦ ਮਹਾਪੰਚਾਇਤ’ ਹੈ ਅਤੇ ਕਾਂਗਰਸ 24 ਜਨਵਰੀ ਤੋਂ ਸੀਤਾਪੁਰ ਤੋਂ ਸ਼ੁਰੂ ਹੋ ਕੇ ਅਜਿਹੇ 30 ਤੋਂ ਜ਼ਿਆਦਾ ਈਵੈਂਟ ਕਰਨ ਦੀ ਯੋਜਨਾ ਬਣਾ ਰਹੀ ਹੈ। ਕਾਂਗਰਸ ਨੇ ਮਨਰੇਗਾ ਬਚਾਓ ਸੰਗਰਾਮ ਨੂੰ ਲੈ ਕੇ ਇਕ ਨਵੇਂ ਅੰਦੋਲਨ ਦਾ ਵੀ ਐਲਾਨ ਕੀਤਾ ਹੈ, ਜਿਸ ਨੂੰ ਪਿੰਡ ਦੇ ਰੋਜ਼ਗਾਰ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਇਕ ਸੰਘਰਸ਼ ਦੇ ਤੌਰ ’ਤੇ ਦਿਖਾਇਆ ਗਿਆ ਹੈ।
ਤਾਮਿਲਨਾਡੂ ’ਚ ਤਿਉਹਾਰਾਂ ਦੀ ਰਾਜਨੀਤੀ : 2026 ਦੇ ਤਾਮਿਲਨਾਡੂ ਅਸੈਂਬਲੀ ਇਲੈਕਸ਼ਨ ਤੋਂ ਪਹਿਲਾਂ, ਤਿਉਹਾਰ ਵੀ ਪਾਲੀਟੀਕਲ ਹਾਈਲਾਈਟ ਬਣ ਗਏ ਹਨ। ਸੱਤਾਧਾਰੀ ਦ੍ਰਮੁਕ ਨੇ ਪੋਂਗਲ ਨੂੰ ਸੋਸ਼ਲ ਜਸਟਿਸ, ਬਰਾਬਰੀ ਅਤੇ ਖਾਸ ਕਲਚਰ ਪਛਾਣ ਦਾ ‘ਦ੍ਰਵਿੜੀਅਨ’ ਤਿਉਹਾਰ’ ਦੱਸ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਦਕਿ ਭਾਜਪਾ ਅਤੇ ਉਸ ਦੇ ਸਹਿਯੋਗੀ ਅੰਨਾ ਦ੍ਰਮੁਕ ਸੱਤਾਧਾਰੀ ਪਾਰਟੀ ’ਤੇ ਫਸਲ ਦੇ ਤਿਉਹਾਰ ਤੋਂ ਿਹੰਦੂ ਧਾਰਮਿਕ ਅਨਸਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾ ਰਹੀ ਹੈ। ਦ੍ਰਮੁਕ ਨੇ ਮੁੱਖ ਮੰਤਰੀ ਐੱਮ. ਕੇ ਸਟਾਲਿਨ ਦੇ ਕਹਿਣ ’ਤੇ ‘ਦ੍ਰਵਿੜੀਅਨ ਪੋਂਗਲ’ ਮਨਾਇਆ ਅਤੇ ਇਕ ਵਾਰ ਫਿਰ ਤਾਮਿਲ ਸੰਸਕ੍ਰਿਤੀ, ਪਛਾਣ, ਖੇਤਰੀ ਮਾਣ ਅਤੇ ਪਰੰਪਰਾਵਾਂ ’ਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਿਆਸੀ ਬਹਿਸ ਨੂੰ ਹਵਾ ਦਿੱਤੀ। ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ’ਚ ਕੇਂਦਰੀ ਮੰਤਰੀ ਐੱਲ. ਮੁਰਗਨ ਦੇ ਘਰ ’ਚ ਪੋਂਗਲ ਮਨਾਇਆ ਅਤੇ ਫਸਲ ਦੇ ਤਿਉਹਾਰ ਦੀਆਂ ਰਵਾਇਤੀ ਰਸਮਾਂ ਨਿਭਾਈਆਂ, ਜਿਸ ਨੂੰ ਤਾਮਿਲ ਲੋਕਾਂ ਤੱਕ ਪਹੁੰਚਣ ਦਾ ਇਕ ਤਰੀਕਾ ਮੰਨਿਆ ਜਾ ਰਿਹਾ ਹੈ।
ਮਾਇਆਵਤੀ ਨੂੰ ਬ੍ਰਾਹਮਣਾਂ ਦੀ ਚਿੰਤਾ : ਪਾਰਟੀ ਦੀ ਚੋਣ ਰਣਨੀਤੀ ਨੂੰ ਹੋਰ ਵਧਾਉਂਦੇ ਹੋਏ, ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਸਾਫ ਕੀਤਾ ਕਿ ਬਸਪਾ ਦੇਸ਼ ਭਰ ’ਚ ਸਾਰੀਆਂ ਚੋਣਾਂ ਆਪਣੇ ਦਮ ’ਤੇ ਲੜੇਗੀ। ਆਪਣੇ 70ਵੇਂ ਜਨਮਦਿਨ ’ਤੇ ਲਖਨਊ ’ਚ ਇਕ ਪ੍ਰੈੱਸ ਕਾਨਫਰੰਸ ’ਚ ਮਾਇਆਵਤੀ ਨੇ ਪਾਰਟੀ ਦੇ ਫੈਸਲੇ ’ਤੇ ਕਿਹਾ ਕਿ ਸਾਰੀਆਂ ਛੋਟੀਆਂ ਅਤੇ ਵੱਡੀਆਂ ਚੋਣਾਂ ਇਕੱਲਿਆਂ ਲੜਨਾ ਜ਼ਿਆਦਾ ਸਹੀ ਹੈ ਅਤੇ ਉਹ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਬਸਪਾ ਸੱਤਾ ’ਚ ਆਈ, ਤਾਂ ਬ੍ਰਾਹਮਣ ਭਾਈਚਾਰੇ ਦੀਆਂ ਉਮੀਦਾਂ ਪੂਰੀਆਂ ਹੋਣਗੀਆਂ। ਉਨ੍ਹਾਂ ਨੇ ਬ੍ਰਾਹਮਣਾਂ ਨੂੰ ਕਾਂਗਰਸ, ਭਾਜਪਾ ਜਾਂ ਸਮਾਜਵਾਦੀ ਪਾਰਟੀ ਦੇ ਬਹਿਕਾਵੇ ’ਚ ਨਾ ਆਉਣ ਦੀ ਚਿਤਾਵਨੀ ਦਿੱਤੀ। ਮਾਇਆਵਤੀ 70 ਸਾਲ ਦੀ ਹੋ ਗਈ ਅਤੇ ਬਸਪਾ ਨੇ ਪੂਰੇ ਉੱਤਰ-ਪ੍ਰਦੇਸ਼ ’ਚ ਇਸ ਦਿਨ ਨੂੰ ‘ਜਨ ਕਲਿਆਣਕਾਰੀ ਦਿਵਸ’ ਦੇ ਤੌਰ ’ਤੇ ਮਨਾਇਆ।
ਲਾਲੂ ਪਰਿਵਾਰ ਅਤੇ ‘ਦਹੀਂ-ਚੂੜਾ’ ਭੋਜ : ਮਕਰ ਸੰਕ੍ਰਾਂਤੀ ਨਾਲ ਜੁੜਿਆ ਰਵਾਇਤੀ ‘ਦਹੀਂ-ਚੂੜਾ’ ਭੋਜ ਬਿਹਾਰ ’ਚ ਇਕ ਨਵੀਂ ਸਿਆਸੀ ਬਹਿਸ ਬਣ ਗਿਆ ਹੈ, ਜਿਸ ’ਚ ਸੀਨੀਅਰ ਰਾਜਦ ਨੇਤਾ ਸ਼ਿਵਾਨੰਦ ਤਿਵਾੜੀ ਨੇ ਰਵਾਇਤੀ ਸਭਾ ਦਾ ਆਯੋਜਨ ਨਾ ਕਰਨ ਲਈ ਤੇਜਸਵੀ ਯਾਦਵ ਦੀ ਜਨਤਕ ਤੌਰ ’ਤੇ ਆਲੋਚਨਾ ਕੀਤੀ ਅਤੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਉਨ੍ਹਾਂ ਦੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਦੀ ਤਾਰੀਫ ਵੀ ਨਹੀਂ ਕੀਤੀ। ਜਨਸ਼ਕਤੀ ਜਨਤਾ ਦਲ ਦੇ ਨੇਤਾ ਤੇਜ ਪ੍ਰਤਾਪ ਯਾਦਵ ਨੇ ਮਕਰ ਸੰਕ੍ਰਾਂਤੀ ’ਤੇ ‘ਦਹੀਂ-ਚੂੜਾ’ ਦਾ ਆਯੋਜਨ ਕੀਤਾ, ਜਿਸ ’ਚ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਸ਼ਾਮਲ ਹੋਏ। ਇਸ ਦੇ ਉਲਟ ਪਟਨਾ ’ਚ 10 ਸਰਕੁਲਰ ਰੋਡ ਬੰਗਲੇ ’ਚ ਅਜਿਹਾ ਕੋਈ ਭੋਜ ਆਯੋਜਿਤ ਨਹੀਂ ਕੀਤਾ ਗਿਆ, ਜਿੱਥੇ ਲਾਲੂ ਪ੍ਰਸਾਦ ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਨਾਲ ਰਹਿੰਦੇ ਹਨ।
ਲਾਲੂ ਆਪਣੇ ਵੱਡੇ ਬੇਟੇ ਦੇ ਆਜ਼ਾਦ ਸਿਆਸੀ ਰਸਤਾ ਚੁਣਨ ਤੋਂ ਸੰਤੁਸ਼ਟ ਲੱਗ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਆਪਣੇ ਵੱਡੇ ਬੇਟੇ ਦੀ ‘ਦਹੀਂ-ਚੂੜਾ’ ਦੀ ਮੇਜ਼ਬਾਨੀ ਦੀ ਪਹਿਲ ਦੀ ਵੀ ਸ਼ਲਾਘਾ ਕੀਤੀ, ਜੋ ਰਾਜ ਦੇ ਲੋਕਾਂ ਲਈ ਇਕ ਰਵਾਇਤੀ ਅਤੇ ਮਹੱਤਵਪੂਰਨ ਤਿਉਹਾਰ ਹੈ। ਹਾਲਾਂਕਿ ਉਨ੍ਹਾਂ ਦੇ ਛੋਟੇ ਭਰਾ ਤੇਜਸਵੀ ਯਾਦਵ ਅਤੇ ਉਨ੍ਹਾਂ ਦੀ ਮਾਂ ਰਾਬੜੀ ਦੇਵੀ ਨੇ ਇਸ ਨੂੰ ਛੱਡ ਦਿੱਤਾ। ਦਾਅਵਤ ’ਚ ਸ਼ਾਮਲ ਹੋਣ ਵਾਲੇ ਦੂਜੇ ਨੇਤਾਵਾਂ ’ਚ ਭਾਜਪਾ ਦੇ ਨੇਤਾ ਅਤੇ ਡਿਪਟੀ ਚੀਫ ਮਨਿਸਟਰ ਵਿਜੇ ਕੁਮਾਰ ਸਿਨਹਾ, ਜਨਤਾ ਦਲ (ਯੂਨਾਈਟਿਡ ਦੇ ਨੇਤਾ ਅਤੇ ਮੰਤਰੀ ਅਸ਼ੋਕ ਚੌਧਰੀ ਸ਼ਾਮਲ ਸਨ। ਇਸ ਤੋਂ ਇਲਾਵਾ ਗਵਰਨਰ ਆਰਿਫ ਮੁਹੰਮਦ ਖਾਨ ਵੀ ਦਾਅਵਤ ’ਚ ਸ਼ਾਮਲ ਹੋਏ।
ਰਾਹਿਲ ਨੌਰਾ ਚੋਪੜਾ
ਈ. ਡੀ. ਬਨਾਮ ਦੀਦੀ : ਅਰਾਜਕਤਾ ਅਤੇ ਭੀੜਤੰਤਰ ਦੀ ਜਵਾਬਦੇਹੀ ਤੈਅ ਹੋਵੇ
NEXT STORY