Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 29, 2026

    6:22:51 PM

  • punjab shocking incident

    ਪੰਜਾਬ 'ਚ 10 ਰੁਪਏ ਪਿੱਛੇ ਕਤਲ! ਹੋਸ਼ ਉਡਾ ਦੇਵੇਗਾ...

  • bjp s action four leaders expelled from the party

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਭਾਜਪਾ ਨੇ ਚਾਰ...

  • new ev policy will be implemented in delhi from july 1

    ਦਿੱਲੀ 'ਚ 1 ਜੁਲਾਈ ਤੋਂ ਨਵੀਂ EV ਪਾਲਿਸੀ ਹੋਵੇਗੀ...

  • good news for rewal passengers

    ਰੇਵਲੇ ਯਾਤਰੀਆਂ ਲਈ ਖੁਸ਼ਖਬਰੀ, ਹੁਣ 3 ਜੁਲਾਈ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਖੁਸ਼ਹਾਲੀ ਤੋਂ ਸੰਕਟ ਤੱਕ : ਪੰਜਾਬ ਦੀ ਬਦਲਦੀ ਤਸਵੀਰ

BLOG News Punjabi(ਬਲਾਗ)

ਖੁਸ਼ਹਾਲੀ ਤੋਂ ਸੰਕਟ ਤੱਕ : ਪੰਜਾਬ ਦੀ ਬਦਲਦੀ ਤਸਵੀਰ

  • Edited By Anmol Tagra,
  • Updated: 29 Jun, 2026 05:11 PM
Blog
punjab debt
  • Share
    • Facebook
    • Tumblr
    • Linkedin
    • Twitter
  • Comment

ਇਕ ਸਮਾਂ ਸੀ ਜਦੋਂ ਪੰਜਾਬ ਦਾ ਨਾਂ ਹੀ ਖੁਸ਼ਹਾਲੀ ਦਾ ਪ੍ਰਤੀਕ ਹੁੰਦਾ ਸੀ। ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਸਿਰਫ ਵਿਰਾਸਤ ’ਚ ਮਹਾਨਤਾ ਨਹੀਂ ਮਿਲੀ ਸੀ, ਸਗੋਂ ਉਸਨੇ ਆਪਣੀ ਮਿਹਨਤ, ਕੁਰਬਾਨੀ ਅਤੇ ਭਵਿੱਖ ’ਤੇ ਅਟੁੱਟ ਵਿਸ਼ਵਾਸ ਦੇ ਦਮ ’ਤੇ ਇਹ ਮੁਕਾਮ ਹਾਸਲ ਕੀਤਾ ਸੀ। ਸਾਲ 2022 ’ਚ ਜਿਸ ਬਦਲਾਅ ਦਾ ਵਾਅਦਾ ਕੀਤਾ ਗਿਆ ਸੀ, ਉਹ ਅੱਜ ਲੋਕਾਂ ਨੂੰ ਸਿਰਫ ਇਕ ਅਧੂਰਾ ਸੁਪਨਾ ਲੱਗਦਾ ਹੈ। ਪੰਜਾਬ ਅੱਜ ਵਧਦੇ ਕਰਜ਼ੇ, ਵਿਗੜ ਰਹੀ ਸੁਰੱਖਿਆ ਵਿਵਸਥਾ, ਉਦਯੋਗਾਂ ਦੇ ਘਟਦੇ ਭਰੋਸੇ ਅਤੇ ਦਿਸ਼ਾ ਲੱਭ ਰਹੀ ਆਰਥਿਕਤਾ ਨਾਲ ਜੂਝ ਰਿਹਾ ਹੈ। ਬਦਲਾਅ ਦਾ ਵਾਅਦਾ ਹੌਲੀ-ਹੌਲੀ ਖੜ੍ਹੋਤ ’ਚ ਬਦਲ ਗਿਆ ਹੈ।

1993 ’ਚ ਪੰਜਾਬ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਦੇਸ਼ ’ਚ ਤੀਜੇ ਸਥਾਨ ’ਤੇ ਸੀ। ਅੱਜ 15 ਤੋਂ ਵੱਧ ਰਾਜ ਪੰਜਾਬ ਤੋਂ ਅੱਗੇ ਨਿਕਲ ਚੁੱਕੇ ਹਨ। ਇਹ ਗਿਰਾਵਟ ਅਚਾਨਕ ਨਹੀਂ ਆਈ, ਸਗੋਂ ਕਈ ਸਾਲਾਂ ਤੋਂ ਲਗਾਤਾਰ ਵਧਦੀ ਰਹੀ ਹੈ। ਸਾਲ 1991-92 ਤੋਂ 1995-96 ਦੇ ਦਰਮਿਆਨ ਪੰਜਾਬ ਦੀ ਔਸਤ ਜੀ. ਐੱਸ. ਡੀ. ਪੀ. ਵਿਕਾਸ ਦਰ 4.36 ਫੀਸਦੀ ਸੀ। ਜਦੋਂ ਦੇਸ਼ ਦੇ ਹੋਰਨਾਂ ਵੱਡੇ ਰਾਜਾਂ ਨੇ ਆਰਥਿਕ ਸੁਧਾਰਾਂ ਦਾ ਲਾਭ ਉਠਾ ਕੇ ਤੇਜ਼ੀ ਨਾਲ ਵਿਕਾਸ ਕੀਤਾ, ਉਦੋਂ ਸਾਲ 2001-02 ਤੋਂ 2005-06 ਦੇ ਦਰਮਿਆਨ ਪੰਜਾਬ ਦੀ ਔਸਤ ਵਿਕਾਸ ਦਰ ਘਟ ਕੇ 4.34 ਫੀਸਦੀ ਰਹਿ ਗਈ। ਇਸ ਤੋਂ ਬਾਅਦ ਕੁਝ ਸੁਧਾਰ ਜ਼ਰੂਰ ਹੋਇਆ ਪਰ ਓਨਾ ਨਹੀਂ, ਜਿਸ ਨਾਲ ਰਾਜ ਤੇਜ਼ ਗਤੀ ਨਾਲ ਅੱਗੇ ਵਧ ਸਕਦਾ।

ਅੱਜ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਦਾ ਸਿਰਫ 106.7 ਫੀਸਦੀ ਹੈ ਅਤੇ ਇਸ ਆਧਾਰ ’ਤੇ ਰਾਜ ਲਗਭਗ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪਿੱਛੇ ਹੈ। ਸਭ ਤੋਂ ਵੱਡਾ ਫਰਕ ਹਰਿਆਣਾ ਨਾਲ ਦਿਖਾਈ ਦਿੰਦਾ ਹੈ। 1966 ’ਚ ਪੰਜਾਬ ਤੋਂ ਵੱਖ ਹੋ ਕੇ ਬਣਿਆ ਹਰਿਆਣਾ ਅੱਜ ਰਾਸ਼ਟਰੀ ਔਸਤ ਦੀ 176.8 ਫੀਸਦੀ ਪ੍ਰਤੀ ਵਿਅਕਤੀ ਆਮਦਨ ਹਾਸਲ ਕਰ ਚੁੱਕਾ ਹੈ। ਇਹ ਦੱਸਦਾ ਹੈ ਕਿ ਕਦੇ ਦੇਸ਼ ਦੇ ਸਭ ਤੋਂ ਖੁਸ਼ਹਾਲ ਰਾਜਾਂ ’ਚ ਗਿਣਿਆ ਜਾਣ ਵਾਲਾ ਪੰਜਾਬ ਕਿੰਨਾ ਪਿੱਛੇ ਚਲਾ ਗਿਆ ਹੈ।

ਰਾਜ ਦੀ ਆਰਥਿਕ ਸਥਿਤੀ ਵੀ ਚਿੰਤਾ ਵਧਾਉਣ ਵਾਲੀ ਹੈ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਉਦੋਂ ਪੰਜਾਬ ਸਿਰ ਲਗਭਗ 2.83 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਹੁਣ ਇਹ ਵਧ ਕੇ ਲਗਭਗ 4.17 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਰਾਜ ਦਾ ਕਰਜ਼ਾ-ਟੂ-ਜੀ. ਐੱਸ. ਡੀ. ਪੀ. ਅਨੁਪਾਤ ਲਗਭਗ 46 ਫੀਸਦੀ ਹੈ, ਜਦਕਿ ਹਰਿਆਣਾ ’ਚ ਇਹ ਸਿਰਫ 25.5 ਫੀਸਦੀ ਹੈ। ਪੰਜਾਬ ’ਚ ਪ੍ਰਤੀ ਵਿਅਕਤੀ ਕਰਜ਼ਾ 1.23 ਲੱਖ ਰੁਪਏ ਹੈ, ਜੋ ਦੇਸ਼ ’ਚ ਸਭ ਤੋਂ ਵੱਧ ਹੈ।

ਸਥਿਤੀ ਇਹ ਹੈ ਕਿ ਸਰਕਾਰ ਵਲੋਂ ਲਏ ਗਏ ਹਰ 100 ਰੁਪਏ ’ਚੋਂ ਲਗਭਗ 35 ਰੁਪਏ ਪੁਰਾਣੇ ਕਰਜ਼ੇ ਚੁਕਾਉਣ ’ਚ ਅਤੇ 50 ਰੁਪਏ ਸਿਰਫ ਵਿਆਜ ਦੇਣ ’ਚ ਖ਼ਰਚ ਹੋ ਜਾਂਦੇ ਹਨ। ਵਿਕਾਸ ਕਾਰਜਾਂ ਲਈ ਸਿਰਫ 15 ਰੁਪਏ ਬਚਦੇ ਹਨ ਅਤੇ ਉਨ੍ਹਾਂ ’ਚੋਂ ਵੀ ਪੂੰਜੀਗਤ ਖ਼ਰਚ ’ਤੇ ਸਿਰਫ਼ 3.9 ਫੀਸਦੀ ਹੀ ਖ਼ਰਚ ਕੀਤਾ ਜਾਂਦਾ ਹੈ। ਰਾਜ ਦੀ ਪੂਰੀ ਆਮਦਨ ਤਨਖਾਹਾਂ, ਪੈਨਸ਼ਨ, ਵਿਆਜ ਅਤੇ ਸਬਸਿਡੀਆਂ ’ਚ ਹੀ ਖ਼ਤਮ ਹੋ ਜਾਂਦੀ ਹੈ। ਸਕੂਲਾਂ, ਸੜਕਾਂ ਅਤੇ ਨਵੇਂ ਪ੍ਰਾਜੈਕਟਾਂ ਲਈ ਲੋੜੀਂਦਾ ਫੰਡ ਨਹੀਂ ਬਚਦਾ। ਜਦੋਂ ਕੋਈ ਸਰਕਾਰ ਆਪਣੀ ਆਮਦਨ ਨਾਲ ਵਿਕਾਸ ਕਾਰਜ ਨਹੀਂ ਕਰ ਪਾਉਂਦੀ, ਤਾਂ ਉਹ ਵਿਕਾਸ ਨਹੀਂ, ਸਗੋਂ ਵਧ ਰਹੇ ਆਰਥਿਕ ਸੰਕਟ ਦਾ ਪ੍ਰਬੰਧਨ ਕਰ ਰਹੀ ਹੁੰਦੀ ਹੈ।

ਜਨਤਾ ਨਾਲ ਕੀਤੇ ਗਏ ਵਾਅਦਿਆਂ ਦਾ ਵੀ ਇਹੀ ਹਾਲ ਰਿਹਾ। ਪੰਜਾਬ ਦੀਆਂ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਔਰਤਾਂ ਨੇ ਇਕ ਸਾਲ ਇੰਤਜ਼ਾਰ ਕੀਤਾ, ਫਿਰ ਦੂਜਾ, ਤੀਜਾ ਅਤੇ ਚੌਥਾ ਸਾਲ ਵੀ ਬੀਤ ਗਿਆ। ਅਖੀਰ ਮਾਰਚ 2026 ਦੇ ਬਜਟ ’ਚ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਅਤੇ ਭੁਗਤਾਨ ਦੀ ਸ਼ੁਰੂਆਤ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤੈਅ ਕੀਤੀ ਗਈ। ਚਾਰ ਸਾਲਾਂ ਤੱਕ ਇੰਤਜ਼ਾਰ ਕਰਵਾਉਣ ਤੋਂ ਬਾਅਦ ਚੋਣਾਂ ਤੋਂ ਪਹਿਲਾਂ ਯੋਜਨਾ ਲਾਗੂ ਕਰਨਾ ਭਲਾਈ ਨੀਤੀ ਘੱਟ ਅਤੇ ਚੋਣ ਗਣਿਤ ਵਧੇਰੇ ਦਿਖਾਈ ਦਿੰਦਾ ਹੈ। ਪੰਜਾਬ ਦੀਆਂ ਔਰਤਾਂ ਨੂੰ ਸਮੇਂ ਸਿਰ ਉਨ੍ਹਾਂ ਦਾ ਹੱਕ ਨਹੀਂ ਮਿਲਿਆ।

ਨਸ਼ੇ ਦੇ ਵਿਰੁੱਧ ਵੀ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਕਿਹਾ ਗਿਆ ਸੀ ਕਿ 4 ਮਹੀਨਿਆਂ ’ਚ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਜਾਵੇਗਾ। ਇਹ ਨਾਅਰਾ ਪੂਰੇ ਰਾਜ ’ਚ ਸੁਣਾਈ ਦਿੱਤਾ ਪਰ ਜ਼ਮੀਨ ’ਤੇ ਹਾਲਾਤ ਨਹੀਂ ਬਦਲੇ। ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ 2023 ’ਚ 89 ਸਨ, ਜੋ 2024 ’ਚ ਵਧ ਕੇ 106 ਹੋ ਗਈਆਂ। ਪੰਜਾਬ ਅੱਜ ਵੀ ਦੇਸ਼ ’ਚ ਡਰੱਗ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ’ਚ ਸਭ ਤੋਂ ਉੱਪਰ ਹੈ। ਕਦੇ ਜੋ ‘ਉੜਤਾ ਪੰਜਾਬ’ ਸਿਰਫ ਇਕ ਫਿਲਮ ਦਾ ਨਾਂ ਸੀ, ਉਹ ਅੱਜ ਇਕ ਗੰਭੀਰ ਸੱਚਾਈ ਬਣ ਚੁੱਕਾ ਹੈ।

ਸੁਰੱਖਿਆ ਦੀ ਸਥਿਤੀ ਵੀ ਲਗਾਤਾਰ ਚਿੰਤਾ ਵਧਾ ਰਹੀ ਹੈ। ਸਤੰਬਰ 2024 ਤੋਂ ਬਾਅਦ ਪੰਜਾਬ ’ਚ ਪੁਲਸ ਚੌਕੀਆਂ ਅਤੇ ਹੋਰ ਥਾਵਾਂ ’ਤੇ 30 ਤੋਂ ਵੱਧ ਗ੍ਰੇਨੇਡ ਅਤੇ ਵਿਸਫੋਟਕ ਹਮਲੇ ਹੋ ਚੁੱਕੇ ਹਨ। ਸਰਹੱਦ ਪਾਰ ਬੈਠੇ ਆਈ. ਐੱਸ. ਆਈ. ਸਮਰਥਿਤ ਗਿਰੋਹ ਅਤੇ ਅਪਰਾਧੀ-ਅੱਤਵਾਦੀ ਨੈੱਟਵਰਕ ਰਾਜ ਨੂੰ ਅਸਥਿਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

ਦੂਜੇ ਪਾਸੇ ਪੰਜਾਬ ਦੇ ਉਦਯੋਗ ਵੀ ਕਮਜ਼ੋਰ ਪੈ ਰਹੇ ਹਨ। ਕਦੇ ‘ਭਾਰਤ ਦਾ ਮਾਨਚੈਸਟਰ’ ਕਹਾਉਣ ਵਾਲਾ ਲੁਧਿਆਣਾ ਅੱਜ ਨਿਵੇਸ਼ ਦੇ ਨਵੇਂ ਮੌਕੇ ਗੁਆਉਂਦਾ ਜਾ ਰਿਹਾ ਹੈ। ਨਿਵੇਸ਼ ਰੁਕ ਨਹੀਂ ਰਿਹਾ, ਸਗੋਂ ਦੂਜੇ ਰਾਜਾਂ ਵੱਲ ਜਾ ਰਿਹਾ ਹੈ। ਨਿਵੇਸ਼ ਉੱਥੇ ਹੀ ਜਾਂਦਾ ਹੈ ਜਿੱਥੇ ਸਥਿਰ ਸਰਕਾਰ, ਸਪੱਸ਼ਟ ਨੀਤੀਆਂ, ਬਿਹਤਰ ਪ੍ਰਸ਼ਾਸਨ ਅਤੇ ਉਦਯੋਗਾਂ ਲਈ ਭਰੋਸੇ ਦਾ ਮਾਹੌਲ ਹੋਵੇ। ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਰਗੇ ਰਾਜਾਂ ਨੇ ਅਜਿਹਾ ਵਾਤਾਵਰਣ ਤਿਆਰ ਕੀਤਾ ਹੈ। ਨਿਵੇਸ਼ ਭਾਵਨਾਵਾਂ ਨਾਲ ਨਹੀਂ, ਭਰੋਸੇ ਅਤੇ ਸਥਿਰਤਾ ਨਾਲ ਆਉਂਦਾ ਹੈ ਅਤੇ ਇਹੀ ਭਰੋਸੇ ਦੀ ਭਾਵਨਾ ਪੰਜਾਬ ’ਚ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ।

ਪੱਛਮੀ ਬੰਗਾਲ ਵੀ ਕਦੇ ਦੇਸ਼ ਦਾ ਪ੍ਰਮੁੱਖ ਉਦਯੋਗਿਕ ਅਤੇ ਬੌਧਿਕ ਕੇਂਦਰ ਸੀ। ਹੌਲੀ-ਹੌਲੀ ਉਹ ਲੰਮੇ ਸਮੇਂ ਤੱਕ ਵਿਕਾਸ ਦੀ ਦੌੜ ’ਚ ਪਿੱਛੇ ਚਲਾ ਗਿਆ। ਪੰਜਾਬ ਵੀ ਕਿਤੇ ਉਸੇ ਰਾਹ ’ਤੇ ਨਾ ਵਧ ਜਾਵੇ, ਇਹ ਚਿੰਤਾ ਦਾ ਵਿਸ਼ਾ ਹੈ। ਬੰਗਾਲ ਨੂੰ ਬਦਲਾਅ ਦੀ ਲੋੜ ਸਮਝਣ ’ਚ ਕਈ ਦਹਾਕੇ ਲੱਗ ਗਏ। ਪੰਜਾਬ ਨੂੰ ਇਹ ਸਮਝਣ ’ਚ ਇੰਨੀ ਦੇਰ ਨਹੀਂ ਕਰਨੀ ਚਾਹੀਦੀ।

ਇਹ ਪੰਜਾਬ ਲਈ ਦਇਆ ਦੀ ਅਪੀਲ ਨਹੀਂ ਹੈ। ਪੰਜਾਬ ਨੇ ਕਦੇ ਦਇਆ ਨਹੀਂ ਮੰਗੀ ਅਤੇ ਉਸ ਨੂੰ ਇਸਦੀ ਲੋੜ ਵੀ ਨਹੀਂ ਹੈ। ਇਹ ਸਿਰਫ ਇਸ ਗੱਲ ਨੂੰ ਸਵੀਕਾਰ ਕਰਨ ਦੀ ਅਪੀਲ ਹੈ ਕਿ ‘ਸਰਬੱਤ ਦਾ ਭਲਾ’ ਦੀ ਭਾਵਨਾ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ, ਹਰੀ ਕ੍ਰਾਂਤੀ ਦੀ ਇਤਿਹਾਸਕ ਭੂਮਿਕਾ ਅਤੇ ‘ਰੰਗਲੇ ਪੰਜਾਬ’ ਦੀ ਪਛਾਣ ਰੱਖਣ ਵਾਲਾ ਇਹ ਰਾਜ ਇਸ ਤੋਂ ਕਿਤੇ ਬਿਹਤਰ ਸ਼ਾਸਨ ਦਾ ਹੱਕਦਾਰ ਹੈ। ਪੰਜਾਬ ਦੇ ਲੋਕਾਂ ’ਚ ਅੱਜ ਵੀ ‘ਚੜ੍ਹਦੀ ਕਲਾ’ ਦੀ ਭਾਵਨਾ ਜੀਵਤ ਹੈ। ਕਮੀ ਲੋਕਾਂ ’ਚ ਨਹੀਂ, ਕਮੀ ਅਜਿਹੇ ਸ਼ਾਸਨ ਦੀ ਹੈ, ਜੋ ਉਨ੍ਹਾਂ ਦੀ ਸਮਰੱਥਾ ਅਤੇ ਉਮੀਦਾਂ ਦੇ ਅਨੁਕੂਲ ਕੰਮ ਕਰ ਸਕੇ।

—ਸ਼ਹਿਜ਼ਾਦ ਪੂਨਾਵਾਲਾ/ ਰੁਦਰਾਕਸ਼ ਅਨੇਜਾ

(ਰਾਸ਼ਟਰੀ ਬੁਲਾਰਾ, ਭਾਜਪਾ/ ਡਾਇਰੈਕਟਰ, ਜਿਓਜਿਊਰਿਸਟੋਡੇ ਰਿਸਰਚ ਫਾਊਂਡੇਸ਼ਨ)

  • Punjab
  • Debt
  • Punjab Economy

‘ਔਰਤਾਂ ਨਾਲ ਸਤਿਕਾਰਯੋਗ ਵਿਵਹਾਰ’ ਆਖਿਰ ਅਸੀਂ ਕਦੋਂ ਕਰਨਾ ਸਿੱਖਾਂਗੇ!

NEXT STORY

Stories You May Like

  • number of 5g subscribers in india expected to reach 1 1 billion
    ਭਾਰਤ ’ਚ 2031 ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਤੱਕ ਪਹੁੰਚਣ ਦਾ ਅੰਦਾਜ਼ਾ : ਰਿਪੋਰਟ
  • danger of power crisis in punjab amid scorching heat
    ਭਿਆਨਕ ਗਰਮੀ ਵਿਚਾਲੇ ਪੰਜਾਬ 'ਚ ਬਿਜਲੀ ਸੰਕਟ ਦਾ ਖ਼ਤਰਾ! ਲਹਿਰਾ ਥਰਮਲ ਦੇ ਸਾਰੇ ਯੂਨਿਟ ਬੰਦ
  • punjab is going through the most serious moral and constitutional crisis
    ਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਤੇ ਸੰਵਿਧਾਨਕ ਸੰਕਟ 'ਚੋਂ ਲੰਘ ਰਿਹਾ : ਕੇਵਲ ਸਿੰਘ ਢਿੱਲੋਂ
  • bjp punjab state president kewal singh dhillon statement
    ਪੰਜਾਬ 'ਚ ਝੋਨੇ ਦੀ ਲੁਆਈ ਦੌਰਾਨ ਬਿਜਲੀ ਸੰਕਟ ਨੂੰ ਲੈ ਕੇ ਕੇਵਲ ਢਿੱਲੋਂ ਦਾ ਬਿਆਨ
  • 11 years of digital india  upi  dbt and bharatnet changed
    ਡਿਜੀਟਲ ਇੰਡੀਆ ਦੇ 11 ਸਾਲ: UPI, DBT. ਅਤੇ ਭਾਰਤਨੈੱਟ ਨੇ ਬਦਲੀ ਦੇਸ਼ ਦੀ ਡਿਜੀਟਲ ਤਸਵੀਰ
  • oil companies have become   energy shield
    ਹਰ ਸੰਕਟ ’ਚ ਦੇਸ਼ ਦੀ ‘ਊਰਜਾ ਢਾਲ’ ਬਣੀਆਂ ਸਰਕਾਰੀ ਤੇਲ ਕੰਪਨੀਆਂ
  • big news for those travelling on government buses in punjab
    ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26 ਜੂਨ ਤੱਕ ਹੋ ਗਿਆ ਨਵਾਂ ਐਲਾਨ
  • major weather forecast for punjab
    ਪੰਜਾਬ 'ਚ 20 ਤਰੀਖ ਤੱਕ ਹੋ ਗਈ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
  • sacrilage cases investigation
    ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੁਲਸ ਦੀ ਸ਼ਬਦਾਵਲੀ 'ਚ ਵੱਡਾ ਬਦਲਾਅ
  • pre monsoon rains begin  drainage arrangements incomplete
    ਪ੍ਰੀ-ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਪਰ ਸ਼ਹਿਰ 'ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ...
  • boy dies under suspicious circumstances in jalandhar family suspects murder
    ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ...
  • cp satinder singh will soon conduct surprise inspections of police stations
    CP ਸਤਿੰਦਰ ਸਿੰਘ ਜਲਦ ਕਰਨਗੇ ਥਾਣਿਆਂ, ਨਾਕਿਆਂ ਤੇ ਸੰਵੇਦਨਸ਼ੀਲ ਸਥਾਨਾਂ ਦਾ...
  • grievance redressal cell set up for voters   convenience
    ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਤੇ ਵਿਧਾਨ ਸਭਾ ਪੱਧਰ ’ਤੇ ਸ਼ਿਕਾਇਤ ਨਿਵਾਰਨ ਸੈੱਲ...
  • massive fire breaks out in shop and house
    ਦੁਕਾਨ ਤੇ ਘਰ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਬਚਾਈ ਮਾਂ-ਧੀ ਦੀ ਜਾਨ
  • heartbreaking accident in punjab
    ਪੰਜਾਬ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਵਿੱਛ...
  • strict action against 7 officers of punjab major action taken
    ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ
Trending
Ek Nazar
father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • when will we finally learn to treat women with respect
      ‘ਔਰਤਾਂ ਨਾਲ ਸਤਿਕਾਰਯੋਗ ਵਿਵਹਾਰ’ ਆਖਿਰ ਅਸੀਂ ਕਦੋਂ ਕਰਨਾ ਸਿੱਖਾਂਗੇ!
    • manipur has become the easiest entry point for drugs from myanmar
      ‘ਮਣੀਪੁਰ ਬਣਿਆ ਮਿਆਂਮਾਰ ਤੋਂ ਭਾਰਤ ’ਚ ਨਸ਼ੇ’ ਦੀ ਆਮਦ ਦਾ ਸਭ ਤੋਂ ਸੁਖਾਲਾ...
    • confiscated goods kept in police stations are now being stolen
      ‘ਥਾਣਿਆਂ ’ਚ ਰੱਖਿਆ ਜ਼ਬਤ ਸਾਮਾਨ’ ਹੁਣ ਚੋਰੀ ਹੋਣ ਲੱਗਾ!
    • young bankers
      ਨੌਜਵਾਨ ਬੈਂਕਰ ‘ਸਰਕਾਰੀ ਬੈਂਕਾਂ’ ਨੂੰ ਕਿਉਂ ਛੱਡ ਰਹੇ ਹਨ
    • cabinet shuffle
      ਕੇਂਦਰੀ ਮੰਤਰੀ ਪ੍ਰੀਸ਼ਦ ’ਚ ਸੰਭਾਵਿਤ ਫੇਰਬਦਲ ਦੀਆਂ ਅਟਕਲਾਂ
    • culture of patka and momento is increasing in name of religion in society
      ਸਮਾਜ ’ਚ ਧਰਮ ਦੇ ਨਾਂ ’ਤੇ ਵਧ ਰਹੀ ਪਟਕਾ ਤੇ ਮੋਮੈਂਟੋ ਸੰਸਕ੍ਰਿਤੀ
    • from the spinning wheel of khadi to the server of enterprise
      ਖਾਦੀ ਦੇ ਚਰਖੇ ਤੋਂ ਉੱਦਮ ਦੇ ਸਰਵਰ ਤੱਕ
    • the cause of death people becoming manufacturers of fake medicines
      ‘ਨਕਲੀ ਦਵਾਈਆਂ ਦੇ ਨਿਰਮਾਤਾ’ ਬਣ ਰਹੇ ਲੋਕਾਂ ਦੀ ਮੌਤ ਦਾ ਕਾਰਨ!
    • online content and kids
      ਆਨਲਾਈਨ ਅਸ਼ਲੀਲ ਸਮੱਗਰੀ ਨਾਲ ਵਿਗੜਦੇ ਬੱਚੇ
    • indian medical sector
      ਬੇਹੱਦ ਗੰਭੀਰ ਦੌਰ ’ਚੋਂ ਲੰਘ ਰਿਹਾ ਭਾਰਤ ਦਾ ਸਿਹਤ ਖੇਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +