Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    3:14:42 AM

  • punjab politics news

    ਪੰਜਾਬ ਦੀ ਸਿਆਸਤ 'ਚ ਭੂਚਾਲ! ਭਾਜਪਾ 'ਚ ਸ਼ਾਮਲ...

  • formation of manifesto committee for 2027 elections by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ...

  • rajasthan municipal elections bjp wins

    ਰਾਜਸਥਾਨ ਨਿਗਮ ਚੋਣਾਂ : 9,900 ਵਾਰਡਾਂ 'ਚੋਂ...

  • power crisis pspcl power cuts

    ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ....

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਖਿਰਕਾਰ ਟਰੂਡੋ ਨੂੰ ਲੈ ਡੁੱਬੀਆਂ ਉਨ੍ਹਾਂ ਦੀਆਂ ਦਿਸ਼ਾਹੀਣ ਕੌਮੀ ਅਤੇ ਕੌਮਾਂਤਰੀ ਨੀਤੀਆਂ

BLOG News Punjabi(ਬਲਾਗ)

ਆਖਿਰਕਾਰ ਟਰੂਡੋ ਨੂੰ ਲੈ ਡੁੱਬੀਆਂ ਉਨ੍ਹਾਂ ਦੀਆਂ ਦਿਸ਼ਾਹੀਣ ਕੌਮੀ ਅਤੇ ਕੌਮਾਂਤਰੀ ਨੀਤੀਆਂ

  • Edited By Harpreet Singh,
  • Updated: 08 Jan, 2025 02:20 AM
Blog
reason of trudeau to resign
  • Share
    • Facebook
    • Tumblr
    • Linkedin
    • Twitter
  • Comment

ਜਸਟਿਨ ਟਰੂਡੋ 2008 ’ਚ ਕੈਨੇਡਾ ਦੀ ਸੰਸਦ ’ਚ ‘ਲਿਬਰਲ ਪਾਰਟੀ’ ਦੇ ਮੈਂਬਰ ਦੇ ਰੂਪ ’ਚ ਸਿਆਸਤ ’ਚ ਆਏ। ਉਹ 2013 ’ਚ ਪਾਰਟੀ ਦੇ ਪ੍ਰਧਾਨ ਬਣੇ ਅਤੇ 2015 ਦੀਆਂ ਚੋਣਾਂ ’ਚ ‘ਲਿਬਰਲ ਪਾਰਟੀ’ ਨੇ 338 ਸੀਟਾਂ ਵਾਲੇ ਸਦਨ ’ਚ ਉਨ੍ਹਾਂ ਦੀ ਅਗਵਾਈ ’ਚ 184 ਸੀਟਾਂ ਜਿੱਤ ਕੇ ਸਰਕਾਰ ਬਣਾਈ ਅਤੇ ਉਹ ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਬਣੇ।

ਜਸਟਿਨ ਟਰੂਡੋ ਮਹਿੰਗਾਈ ਕਾਬੂ ਕਰਨ ਦੇ ਵਾਅਦੇ ਨਾਲ ਸੱਤਾ ’ਚ ਆਏ ਸਨ ਪਰ ਉਨ੍ਹਾਂ ਦੇ ਕਾਰਜਕਾਲ ’ਚ ਮੁਸਲਿਮ ਦੇਸ਼ਾਂ ਤੋਂ ਆਏ ਸ਼ਰਨਾਰਥੀਆਂ ਦੀ ਗਿਣਤੀ ’ਚ ਭਾਰੀ ਵਾਧੇ ਅਤੇ ਨਰਮ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਪੈਦਾ ਹੋਈ ਰਿਹਾਇਸ਼ ਦੀ ਸਮੱਸਿਆ ਦੇ ਕਾਰਨ ਮਕਾਨਾਂ ਦੀਆਂ ਕੀਮਤਾਂ ’ਚ 30 ਤੋਂ 40 ਫੀਸਦੀ ਤੱਕ ਵਾਧਾ ਹੋ ਗਿਆ ਜੋ ਆਮ ਸਥਾਨਕ ਲੋਕਾਂ ਦੀ ਜਸਟਿਨ ਟਰੂਡੋ ਨਾਲ ਨਾਰਾਜ਼ਗੀ ਦਾ ਵੱਡਾ ਕਾਰਨ ਬਣੀ। ਉਪਰੋਂ ਹੋਰ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਨੇ ਉਨ੍ਹਾਂ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਹੋਰ ਵਧਾ ਦਿੱਤੀ।

ਜਸਟਿਨ ਟਰੂਡੋ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਤਾਰ ਚਰਚਾ ’ਚ ਰਹੇ। ਉਨ੍ਹਾਂ ਨੂੰ 2017 ’ਚ ‘ਹਾਲੀਡੇਅ ਪੈਕੇਜ’ ਅਤੇ ਪ੍ਰਾਈਵੇਟ ਹੈਲੀਕਾਪਟਰ ਵਰਗੇ ਤੋਹਫੇ ਲੈਣ ਦੇ ਕਾਰਨ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਦੇ ਰਾਜ ’ਚ ਹੀ ਕੈਨੇਡਾ ’ਚ ਭਾਰਤ ਵਿਰੋਧੀ ਕੱਟੜਵਾਦੀ ਤਾਕਤਾਂ ਮਜ਼ਬੂਤ ਹੋਈਆਂ ਅਤੇ 18 ਜੂਨ, 2023 ਨੂੰ ਕੈਨੇਡਾ ’ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ 18 ਸਤੰਬਰ, 2023 ਨੂੰ ਜਸਟਿਨ ਟਰੂਡੋ ਵਲੋਂ ਬਿਨਾਂ ਕਿਸੇ ਸਬੂਤ ਦੇ ਇਸ ’ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਉਣ ਤੋਂ ਬਾਅਦ ਤਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ’ਤੇ ਪਹੁੰਚ ਗਿਆ।

ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ’ਚ ਖਾਲਿਸਤਾਨੀਆਂ ਦਾ ਸਮਰਥਨ ਨਾ ਕਰਨ ਅਤੇ ਭਾਰਤ ਵਿਰੋਧੀ ਸੋਚ ਨੂੰ ਬੜਾਵਾ ਨਾ ਦੇਣ ਲਈ ਕਈ ਵਾਰ ਕਿਹਾ ਪਰ ਜਸਟਿਨ ਟਰੂਡੋ ਨੇ ਹਮੇਸ਼ਾ ਇਸ ਨੂੰ ਨਜ਼ਰਅੰਦਾਜ਼ ਕੀਤਾ। ਹਾਲਾਂਕਿ ਹਕੀਕਤ ਇਹ ਵੀ ਹੈ ਕਿ ਖਾਲਿਸਤਾਨੀਆਂ ਦੇ ਹਮਲਿਆਂ ਅਤੇ ਸਰਗਰਮੀਆਂ ਤੋਂ ਕੈਨੇਡਾ ਦੇ ਲੋਕ ਵੀ ਪ੍ਰੇਸ਼ਾਨ ਹਨ।

ਪਿਛਲੇ ਸਾਲ ਖਾਲਿਸਤਾਨੀ ਸਮਰਥਕ ਜਗਮੀਤ ਸਿੰਘ ਦੀ ‘ਨਿਊ ਡੈਮੋਕ੍ਰੇਟਿਕ ਪਾਰਟੀ’ ਵਲੋਂ ਆਪਣੇ 25 ਸੰਸਦ ਮੈਂਬਰਾਂ ਦਾ ਸਮਰਥਨ ਵਾਪਸ ਲੈ ਲੈਣ ਤੋਂ ਬਾਅਦ ਜਸਟਿਨ ਟਰੂਡੋ ਦੀ ਸਰਕਾਰ ਘੱਟ ਗਿਣਤੀ ’ਚ ਆ ਗਈ ਸੀ ਪਰ ਇਕ ਅਕਤੂਬਰ ਨੂੰ ਹੋਏ ਫਲੋਰ ਟੈਸਟ ’ਚ ‘ਲਿਬਰਲ ਪਾਰਟੀ’ ਨੂੰ ਇਕ ਹੋਰ ਪਾਰਟੀ ਦਾ ਸਮਰਥਨ ਮਿਲ ਜਾਣ ਨਾਲ ਸਰਕਾਰ ਬਚ ਗਈ।

ਜਸਟਿਨ ਟਰੂਡੋ ਨੂੰ ਇਸ ਸਮੇਂ ਦੇਸ਼ ’ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਬੇਕਾਬੂ ਮਹਿੰਗਾਈ ਦੇ ਕਾਰਨ ਲੋਕਾਂ ’ਚ ਉਨ੍ਹਾਂ ਵਿਰੁੱਧ ਨਾਰਾਜ਼ਗੀ ਫੈਲੀ ਹੈ, ਉੱਥੇ ਜਸਟਿਨ ਟਰੂਡੋ ਦੀਆਂ ਨੀਤੀਆਂ ਦੇ ਕਾਰਨ ਆਪਣੀ ਪਾਰਟੀ ’ਚ ਵੀ ਉਨ੍ਹਾਂ ਵਿਰੁੱਧ ਗੁੱਸਾ ਵਧ ਰਿਹਾ ਹੈ।

ਅਜਿਹੇ ਹਾਲਾਤ ’ਚ ਪਾਰਟੀ ਦੇ 20 ਨਾਰਾਜ਼ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ 2025 ਦੀਆਂ ਚੋਣਾਂ ਤੋਂ ਪਹਿਲਾਂ ਅਹੁਦਾ ਛੱਡਣ ਲਈ 28 ਅਕਤੂਬਰ, 2024 ਤੱਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਸੀ ਕਿ ਜਾਂ ਤਾਂ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣ ਜਾਂ ਬਗਾਵਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਸੰਸਦ ਮੈਂਬਰਾਂ ਦਾ ਇਹ ਵੀ ਦੋਸ਼ ਸੀ ਕਿ ਭਾਰਤ ਦੇ ਵਿਰੁੱਧ ਦੋਸ਼ ਲਗਾ ਕੇ ਜਸਟਿਨ ਟਰੂਡੋ ਆਪਣੀ ਸਰਕਾਰ ਦੀ ਨਾਕਾਮੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੌਰਾਨ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ‘ਡੋਨਾਲਡ ਟਰੰਪ’ ਵਲੋਂ ਕੈਨੇਡਾ ਦੀਆਂ ਵਸਤਾਂ ’ਤੇ 25 ਫੀਸਦੀ ਦਰਾਮਦ ਡਿਊਟੀ ਲਗਾਉਣ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਧਮਕੀ ਦੇ ਮੁੱਦੇ ’ਤੇ ਕੈਨੇਡਾ ਦੀ ਤਤਕਾਲੀ ਵਿੱਤ ਮੰਤਰੀ ‘ਕ੍ਰਿਸਟੀਆ ਫਰੀਲੈਂਡ’ ਵਲੋਂ 16 ਦਸੰਬਰ ਨੂੰ ਉਨ੍ਹਾਂ ਦੇ ਆਰਥਿਕ ਫੈਸਲਿਆਂ ਦੀ ਆਲੋਚਨਾ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਸਟਿਨ ਟਰੂਡੋ ਦੀ ਹਾਲਤ ਹੋਰ ਕਮਜ਼ੋਰ ਹੋ ਗਈ।

ਫਿਲਹਾਲ ਇਸ ਤਰ੍ਹਾਂ ਦੇ ਹਾਲਾਤ ’ਚ ਪ੍ਰਧਾਨ ਮੰਤਰੀ ਅਹੁਦੇ ਤੋਂ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਹੁਣ ਕੈਨੇਡਾ ’ਚ 24 ਮਾਰਚ ਤੱਕ ਸੰਸਦ ਮੁਲਤਵੀ ਰਹੇਗੀ ਅਤੇ ਉਸ ਤੋਂ ਪਹਿਲਾਂ ‘ਲਿਬਰਲ ਪਾਰਟੀ’ ਨੂੰ ਆਪਣਾ ਨੇਤਾ ਅਤੇ ਪ੍ਰਧਾਨ ਮੰਤਰੀ ਚੁਣਨ ਦਾ ਫੈਸਲਾ ਕਰਨਾ ਹੈ। ਇਸਦੇ ਲਈ ਸੱਦੇ ਜਾਣ ਵਾਲੇ ਵਿਸ਼ੇਸ਼ ਸੰਮੇਲਨ ’ਚ ਕਈ ਨੇਤਾਵਾਂ ਵਲੋਂ ਦਾਅਵੇਦਾਰੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਇਨ੍ਹਾਂ ’ਚ ਸਭ ਤੋਂ ਪਹਿਲਾ ਨਾਂ ‘ਕ੍ਰਿਸਟੀਆ ਫਰੀਲੈਂਡ’ ਦਾ ਹੈ ਅਤੇ ਉਸ ਤੋਂ ਬਾਅਦ ਮੌਜੂਦਾ ਵਿੱਤ ਮੰਤਰੀ ‘ਡੋਮੀਨਿਕ ਲੇਬਲੈਂਕ’, ਟਰਾਂਸਪੋਰਟ ਮੰਤਰੀ ‘ਅਨੀਤਾ ਅਨੰਦ’, ‘ਬੈਂਕ ਆਫ ਕੈਨੇਡਾ’ ਦੇ ਸਾਬਕਾ ਮੁਖੀ ‘ਮਾਰਕ ਕਾਰਨੀ’ ਅਤੇ ‘ਫਿਲਿਪ ਸ਼ੈਂਪੇਨ’ ਦੇ ਨਾਂ ਸ਼ਾਮਲ ਹਨ।

ਜਸਟਿਨ ਟਰੂਡੋ ਨੇ ਆਪਣੇ ਕੰਮਾਂ ਨਾਲ ਦੇਸ਼ ਨੂੰ ਜਿਸ ਹਾਲਤ ’ਚ ਪਹੁੰਚਾ ਦਿੱਤਾ ਸੀ ਉਸ ’ਚ ਇਹ ਤਾਂ ਹੋਣਾ ਹੀ ਸੀ। ਹਾਲਾਂਕਿ ਅਗਲਾ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਉਨ੍ਹਾਂ ਦੇ ਅਸਤੀਫੇ ਨੂੰ ਭਾਰਤ ਲਈ ਇਕ ਚੰਗਾ ਸੰਕੇਤ ਸਮਝਿਆ ਜਾ ਰਿਹਾ ਹੈ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਵਾਂਗ ਹੀ ਆਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

-ਵਿਜੇ ਕੁਮਾਰ

  • Canada
  • Politics
  • Justin Trudeau
  • Resign

ਅਫਗਾਨਿਸਤਾਨ : ਆਖੀਰ ਔਰਤਾਂ ਕਿੱਥੇ ਜਾਣ

NEXT STORY

Stories You May Like

  • national lok adalat to be held in mansa district on september 12
    ਮਾਨਸਾ ਜ਼ਿਲ੍ਹੇ ’ਚ 12 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ
  • national lok adalat to be held on september 12
    12 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ, ਹੋਵੇਗਾ ਕਈ ਕੇਸਾਂ ਦਾ ਨਿਪਟਾਰਾ
  • big relief to imran khan and bushra
    ਪਾਕਿ ਅਦਾਲਤ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਦਿੱਤੀ ਵੱਡੀ ਰਾਹਤ
  • usa eu express concern over india s trade policies  demand
    ਭਾਰਤ ਦੀਆਂ ਵਪਾਰ ਨੀਤੀਆਂ 'ਤੇ USA-EU ਨੇ ਜ਼ਾਹਰ ਕੀਤੀ ਚਿੰਤਾ, ਨਿਯਮਾਂ 'ਚ ਬਦਲਾਅ ਦੀ ਮੰਗ
  • 29 451 cases settled in national lok adalat
    ਕੌਮੀ ਲੋਕ ਅਦਾਲਤ ’ਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਐਵਾਰਡ ਪਾਸ
  • accident  national highway  common people
    ਬਨੂੜ-ਤੇਪਲਾ ਕੌਮੀ ਮਾਰਗ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ, ਰੋਜ਼ਾਨਾ ਵਾਪਰ ਰਹੇ ਹਾਦਸੇ
  • mandhana strengthens her place in the top 5
    ਮੰਧਾਨਾ ਨੇ ਟੀ-20 ਕੌਮਾਂਤਰੀ ਰੈਂਕਿੰਗ ਦੇ ਟਾਪ-5 ’ਚ ਆਪਣਾ ਸਥਾਨ ਕੀਤਾ ਮਜ਼ਬੂਤ
  • national lok adalat held at nawanshahr district court complex
    ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਲੱਗੀ ਕੌਮੀ ਲੋਕ ਅਦਾਲਤ, 12540 ਕੇਸਾਂ ਦਾ ਹੋਇਆ ਨਿਪਟਾਰਾ
  • sensation in jalandhar
    ਜਲੰਧਰ 'ਚ ਸਨਸਨੀ: ਪੁਲਸ ਅਧਿਕਾਰੀ ਦੀ 24 ਸਾਲਾ ਧੀ ਦੀ ਜਲੰਧਰ ਹਾਈਟਸ-2 ਦੀ 14ਵੀਂ...
  • heavy rain four days in punjab storm warning issued
    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ,...
  • punjab roadways government bus bus stand
    ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ
  • gangsters aman and fateh jumped roof jalandhar court complex then arrest
    ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ...
  • robber arrested
    ਸ਼ਿਵ ਵਿਹਾਰ ’ਚ ਹਥਿਆਰ ਦੇ ਜ਼ੋਰ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ...
  • clash between two groups over drinking alcohol at maqsudan sabji mandi
    ਮਕਸੂਦਾਂ ਮੰਡੀ 'ਚ ਸ਼ਰਾਬ ਪੀਣ ਦੌਰਾਨ ਦੋ ਧਿਰਾਂ ਵਿਚਾਲੇ ਝੜਪ! ਮਜ਼ਦੂਰ 'ਤੇ ਚਾਕੂ...
  • gunshots fired at midnight in chak bandala one injured
    ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ
  • former cabinet minister bhagat chunni lal  s ashes immersed in ganga
    ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੀਆਂ ਅਸਥੀਆਂ ਗੰਗਾ ’ਚ ਜਲ ਪ੍ਰਵਾਹ
Trending
Ek Nazar
cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

education crisis in bangladesh

ਬੰਗਲਾਦੇਸ਼ 'ਚ ਡੂੰਘਾ ਹੋਇਆ ਸਿੱਖਿਆ ਸੰਕਟ !  ਦਾਅ 'ਤੇ ਜਵਾਕਾਂ ਦਾ ਭਵਿੱਖ

economy of pakistan

ਮੰਦੀ 'ਚ ਪਾਕਿਸਤਾਨ ਦੀ ਅਰਥਵਿਵਸਥਾ ! ਬੰਗਲਾਦੇਸ਼ ਵੀ ਨਿਕਲਿਆ ਅੱਗੇ

imran khan s ex wife arranged marriage

ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਰਚਾ ਲਿਆ ਵਿਆਹ, ਸ਼ੇਅਰ ਕੀਤੀ ਤਸਵੀਰ

diljit dosanjh on making history at wembley stadium

ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ...

indian origin man wanted

ਅਮਰੀਕੀ ਪੁਲਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ 'ਵਾਂਟੇਡ' ਐਲਾਨਿਆ

neena gupta

"ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਦਿੱਗਜ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ...

pak pm sharif to meet trump

ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ

passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • who should stay at home
      ਕਿਸ ਨੂੰ ਘਰ ’ਚ ਰਹਿਣਾ ਚਾਹੀਦਾ ਹੈ...?
    • significant judicial ruling
      ਨਿਆਪਾਲਿਕਾ ਦੇ ਮਹੱਤਵਪੂਰਨ ਫ਼ੈਸਲੇ ‘ਦੇਖਭਾਲ ਨਾ ਕਰਨ ਵਾਲੀਆਂ ਔਲਾਦਾਂ ਤੋਂ’...
    • sachin pilot congress
      ਪਾਇਲਟ ਦੇ ਸਾਹਮਣੇ ਤਤਕਾਲੀ ਚੁਣੌਤੀ ਪੰਜਾਬ ਕਾਂਗਰਸ ’ਚ ਗੁੱਟਬਾਜ਼ੀ ਤੇ ਮਤਭੇਦ...
    • mohan bhagwat speach
      ਭਾਗਵਤ ਦੇ ਭਾਸ਼ਣ ਇਕ ਮੁਸ਼ਕਿਲ ਅਤੇ ਖ਼ਤਰਨਾਕ ਦੁਨੀਆ ਵਿਚ ਉਮੀਦ ਦੀ ਪ੍ਰਤੀਨਿਧਤਾ...
    • brics
      ‘ਬ੍ਰਿਕਸ’ ’ਚ ਸਾਡੀ ਪਹਿਲ ਵਪਾਰ ਸੰਤੁਲਨ ਦੀ ਹੋਵੇਗੀ
    • environment laws on data center
      ਡਾਟਾ ਸੈਂਟਰ ’ਤੇ ਵਾਤਾਵਰਣ ਕਾਨੂੰਨ ਸਖ਼ਤੀ ਨਾਲ ਲਾਗੂ ਹੋਣ
    • some panchayats  khaps  took several beneficial decisions
      ‘ਕੁਝ ਪੰਚਾਇਤਾਂ (ਖਾਪਾਂ) ਨੇ ਅਸ਼ਲੀਲਤਾ ਅਤੇ ਨਸ਼ਿਆਂ ਦੇ ਵਿਰੁੱਧ ਕਈ’ ਹਿਤਕਾਰੀ...
    • delay in people getting justice
      ‘ਲੋਕਾਂ ਨੂੰ ਨਿਆਂ ਮਿਲਣ ’ਚ ਦੇਰੀ’ ਨਿਆਂ ਪ੍ਰਣਾਲੀ ਚੁਸਤ ਕਰਨ, ਜੱਜਾਂ ਦੀ ਕਮੀ ਦੂਰ...
    • what can we learn from the flu outbreak
      ਫ਼ਲੂ ਦੀ ਵਧਦੀ ਕਰੋਪੀ ਤੋਂ ਅਸੀਂ ਅਗਲੀ ਮਹਾਮਾਰੀ ਨੂੰ ਲੈ ਕੇ ਕੀ ਸਿੱਖ ਸਕਦੇ ਹਾਂ?
    • world suicide prevention day
      ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ’ਤੇ ਵਿਸ਼ੇਸ਼- ਖੁਦਕੁਸ਼ੀ ਹੀ ਨਹੀਂ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +