Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    1:18:12 PM

  • sdo of mining department arrested in punjab

    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ!...

  • taj mahal  korean tourists  monkeys  attack

    ਤਾਜ ਮਹਿਲ ਦੇਖਣ ਆਏ ਕੋਰੀਆਈ ਸੈਲਾਨੀ 'ਤੇ ਬਾਂਦਰਾਂ...

  • meenakshi goyal appointed as acting vice chancellor of panjab university

    ਮੀਨਾਕਸ਼ੀ ਗੋਇਲ ਬਣੇ ਪੰਜਾਬ ਯੂਨੀਵਰਸਿਟੀ ਦੇ...

  • punjabi youth in fbi list

    ਇਕ ਹੋਰ ਪੰਜਾਬੀ ਨੌਜਵਾਨ FBI ਦੀ ਮੋਸਟ ਵਾਂਟੇਡ ਲਿਸਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹੁਣ ਕਸ਼ਮੀਰ ’ਚ ਹਾਲਾਤ ਆਮ ਵਰਗੇ ਬਣਾਉਣ ’ਤੇ ਦਿੱਤਾ ਜਾਵੇ ਧਿਆਨ

BLOG News Punjabi(ਬਲਾਗ)

ਹੁਣ ਕਸ਼ਮੀਰ ’ਚ ਹਾਲਾਤ ਆਮ ਵਰਗੇ ਬਣਾਉਣ ’ਤੇ ਦਿੱਤਾ ਜਾਵੇ ਧਿਆਨ

  • Updated: 09 Oct, 2019 01:47 AM
Blog
situation normal in kashmir
  • Share
    • Facebook
    • Tumblr
    • Linkedin
    • Twitter
  • Comment

ਦੇਵੀ ਚੇਰੀਅਨ

ਕਸ਼ਮੀਰ ’ਚ ਕੀ ਹੋਇਆ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸੰਸਦ ਸੈਸ਼ਨ ’ਚ ਜੋ ਕੁਝ ਕੀਤਾ, ਉਸ ਨੇ ਇਕ ਨਵਾਂ ਇਤਿਹਾਸ ਰਚਿਆ ਹੈ। ਸੂਬੇ ’ਚੋਂ ਆਰਟੀਕਲ-370 ਹਟਾਇਆ ਗਿਆ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾਤਰ ਲੋਕ ਇਸ ਦੇ ਵਿਰੁੱਧ ਰਹੇ ਹਨ। ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸੂਬਾ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਜਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਹੈ ਕਿ ਕਸ਼ਮੀਰ ’ਚ ਸਥਾਨਕ ਪੁਲਸ ਦੀ ਕੀ ਭੂਮਿਕਾ ਰਹੇਗੀ ਅਤੇ ਸਥਾਨਕ ਸਿਆਸਤਦਾਨਾਂ ਨਾਲ ਉਨ੍ਹਾਂ ਦੀ ਕਿਸ ਤਰ੍ਹਾਂ ਦੀ ਨਜ਼ਦੀਕੀ ਰਹੇਗੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਐਲਾਨ ਨਾਲ ਕਸ਼ਮੀਰ ਦੇ ਨੇਤਾਵਾਂ ਕੋਲ ਪਹਿਲਾਂ ਵਰਗੀ ਤਾਕਤ ਨਹੀਂ ਰਹੇਗੀ। ਉਨ੍ਹਾਂ ਕੋਲ ਆਪਣਾ ਝੰਡਾ ਨਹੀਂ ਰਹੇਗਾ ਅਤੇ ਉਹ ਸੂਬੇ ’ਚ ਇਕੋ-ਇਕ ਕਰਤਾ-ਧਰਤਾ ਨਹੀਂ ਹੋਣਗੇ। ਮੈਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੂਰਨ ਰਾਜ ਬਣਦੇ ਹੋਏ ਤਾਂ ਦੇਖਿਆ ਹੈ ਪਰ ਰਾਜਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਦੇ ਹੋਏ ਕਦੇ ਨਹੀਂ ਦੇਖਿਆ।

ਘਟੇਗਾ ਮੁੱਖ ਮੰਤਰੀ ਦਾ ਕੱਦ

ਕੁਝ ਲੋਕਾਂ ਦਾ ਮੰਨਣਾ ਹੈ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੂਜੇ ‘ਕੇਜਰੀਵਾਲ’ ਬਣ ਜਾਣਗੇ, ਜੋ ਮਜਬੂਰ ਹੋਣਗੇ ਅਤੇ ਕਈ ਮਾਇਨਿਆਂ ’ਚ ਬੇਕਾਰ ਹੋਣ ਦੇ ਨਾਲ-ਨਾਲ ਆਪਣੇ ਅਧਿਕਾਰਾਂ ਲਈ ਲੜਨਗੇ। ਇਨ੍ਹਾਂ ਨੇਤਾਵਾਂ ਨੂੰ ਤੁਸੀਂ ਕਿੰਨੀ ਦੇਰ ਤਕ ਨਜ਼ਰਬੰਦ ਰੱਖ ਸਕਦੇ ਹੋ, ਇਹ ਇਕ ਸਵਾਲ ਹੈ। ਕੀ ਉਹ ਉਨ੍ਹਾਂ ਨੂੰ ਘਰ ’ਚ ਨਜ਼ਰਬੰਦ ਕੀਤੇ ਬਿਨਾਂ ਸਥਿਤੀ ਨੂੰ ਸੰਭਾਲ ਸਕਦੇ ਸਨ? ਕੀ ਇਹ ਕਸ਼ਮੀਰ ਲਈ ਸਭ ਤੋਂ ਸ੍ਰੇਸ਼ਠ ਰਸਤਾ ਹੈ? ਇਸ ਦਾ ਜਵਾਬ ਸਿਰਫ ਸਮਾਂ ਦੇਵੇਗਾ ਪਰ ਇਕ ਅਜਿਹੇ ਵਿਅਕਤੀ ਦੇ ਤੌਰ ’ਤੇ, ਜਿਸ ਨੇ ਆਪਣੇ ਜੀਵਨ ਦੇ 14 ਸਾਲ ਕਸ਼ਮੀਰ ਵਿਚ ਗੁਜ਼ਾਰੇ ਹੋਣ, ਮੈਂ ਇਸ ਪ੍ਰਦੇਸ਼ ਦੀ ਅੱਜ ਦੀ ਸਥਿਤੀ ਲਈ ਦੁਖੀ ਹਾਂ। ਜਦੋਂ ਮੈਂ ਉਥੇ ਰਹਿੰਦੀ ਸੀ ਤਾਂ ਇਹ ਧਰਤੀ ਦਾ ਸਵਰਗ ਸੀ, ਮੌਸਮ ਬਹੁਤ ਸ਼ਾਨਦਾਰ ਹੁੰਦਾ ਸੀ, ਹਰ ਜਗ੍ਹਾ ਚਹਿਲ-ਪਹਿਲ ਹੁੰਦੀ ਸੀ। ਸੈਲਾਨੀ ਸਨ, ਟਰੈਫਿਕ ਜਾਮ ਲੱਗਦੇ ਸਨ, ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ। ਹਰ ਜਗ੍ਹਾ ਰੌਣਕ ਹੁੰਦੀ ਸੀ। ਅੱਜ ਸਥਿਤੀ ਇਹ ਹੈ ਕਿ ਕੋਈ ਸੈਲਾਨੀ ਨਹੀਂ ਹੈ। ਹੋਟਲ ਖਾਲੀ ਪÂਏ ਹਨ, ਬਾਜ਼ਾਰਾਂ ’ਚੋਂ ਰੌਣਕ ਗਾਇਬ ਹੈ ਅਤੇ ਵਾਦੀ ’ਚ ਸਿਰਫ ਡਰ ਵਰਗਾ ਸੰਨਾਟਾ ਹੈ। ਸੁੰਦਰ ਬੱਘੀਆਂ ’ਚ ਪਿਕਨਿਕ ਮਨਾਈ ਜਾਂਦੀ ਸੀ। ਗੁਲਾਮ ਨਬੀ ਆਜ਼ਾਦ ਨੇ ਆਪਣੇ ਮੁੱਖ ਮੰਤਰੀ ਕਾਲ ’ਚ ਕਿੰਨਾ ਸੁੰਦਰ ਟਿਊਲਿਪ ਗਾਰਡਨ ਬਣਾਇਆ ਸੀ। ਮੈਂ ਉਮੀਦ ਕਰਦੀ ਹਾਂ ਕਿ ਉਥੇ ਹੋਰ ਜ਼ਿਆਦਾ ਫਿਲਮਾਂ ਦੀ ਸ਼ੂਟਿੰਗ ਹੋਵੇ। ਮੈਂ ਨਹੀਂ ਜਾਣਦੀ ਕਿ ਇਹ ਦੂਜੀ ਐਮਰਜੈਂਸੀ ਹੈ ਕਿਉਂਕਿ ਉਸ ਸਮੇਂ ਮੈਂ ਬਹੁਤ ਛੋਟੀ ਸੀ ਪਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਨੇਤਾਵਾਂ ਦੀ ਗ੍ਰਿਫਤਾਰੀ ’ਤੇ ਗੰਭੀਰਤਾ ਨਾਲ ਸਵਾਲ ਉਠਾਉਣਾ ਚਾਹਾਂਗੀ। ਆਖਿਰਕਾਰ ਉਹ ਚੁਣੇ ਹੋਏ ਹਨ, ਜੋ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ। ਕਸ਼ਮੀਰ ਵਿਚ ਸਿਆਸਤ ਇਕ ਵੱਖਰੀ ਅਤੇ ਮੁਸ਼ਕਿਲ ਖੇਡ ਹੈ। ਹੱਦਬੰਦੀ ਨਾਲ ਹੀ ਇਸ ਨੂੰ ਕੀਤਾ ਜਾ ਸਕਦਾ ਹੈ ਪਰ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਹੱਦਬੰਦੀ ਕਿਵੇਂ ਕੀਤੀ ਜਾਂਦੀ ਹੈ। ਹਿੰਦੂ ਖੇਤਰ ਤੋਂ ਮੁਸਲਿਮ ਖੇਤਰ ਅਤੇ ਉੱਚੇ ਖੇਤਰਾਂ ਨੂੰ ਦੇਖਦੇ ਹੋਏ ਇਹ ਮੁਸ਼ਕਿਲ ਕੰਮ ਹੈ। ਮੈਂ ਸਥਾਨਕ ਲੋਕਾਂ ਅਤੇ ਪੰਡਿਤਾਂ ਲਈ ਦੁੱਖ ਮਹਿਸੂਸ ਕਰਦੀ ਹਾਂ। ਸ਼੍ਰੀਨਗਰ ’ਚ ਕੁਝ ਬਹੁਤ ਚੰਗੇ ਸਕੂਲ ਹੁੰਦੇ ਸਨ; ਮੇਰੇ ਬੱਚੇ ਲਾਰੇਟੋ ਅਤੇ ਬਰਨ ਹਾਲ ਵਿਚ ਜਾਂਦੇ ਸਨ। ਅੱਜਕਲ ਬੱਚੇ ਸਿੱਖਿਆ ਲਈ ਕਿੱਥੇ ਜਾ ਰਹੇ ਹਨ? ਉਨ੍ਹਾਂ ਦਾ ਭਵਿੱਖ ਕੀ ਹੈ, ਕੋਈ ਨਹੀਂ ਜਾਣਦਾ? ਇਹ ਕਸ਼ਮੀਰ ਅਤੇ ਕਸ਼ਮੀਰੀਆਂ ਲਈ ਬੁਰਾ ਸਮਾਂ ਹੈ। ਪਾਕਿਸਤਾਨ ਅਤੇ ਭਾਰਤ ਦੇ ਸਿਆਸੀ ਮੱਤਭੇਦ ਹੋ ਸਕਦੇ ਹਨ। ਉਹ ਦੋਵੇਂ ਆਪਣੀ ਸਿਆਸੀ ਖੇਡ ਲਈ ਇਕ-ਦੂਜੇ ਦੀ ਵਰਤੋਂ ਕਰਦੇ ਹਨ ਪਰ ਆਖਿਰਕਾਰ ਇਨ੍ਹਾਂ ਸਭ ਗੱਲਾਂ ਨਾਲ ਆਮ ਅਤੇ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।

ਦੇਸ਼ਭਗਤੀ ਦੀ ਭਾਵਨਾ ਵਧੀ

ਨੇਤਾਵਾਂ ਦਾ ਹੰਕਾਰ ਅਤੇ ਉਨ੍ਹਾਂ ਦੇ ਸ਼ਾਂਤੀ ਸੰਦੇਸ਼ਾਂ ਦੀ ਸੰਸਾਰਕ ਸਵੀਕਾਰਤਾ ਭਾਰਤ ’ਚ ਜ਼ਿਆਦਾ ਪ੍ਰਭਾਵ ਨਹੀਂ ਰੱਖਦੀ ਪਰ ਹਾਂ, ਜੇਕਰ ਤੁਸੀਂ ਨੌਜਵਾਨ ਪੀੜ੍ਹੀ ਨੂੰ ਦੇਖੋ ਤਾਂ ਉਹ ਸਭ ਅੱਜ ਫੌਜੀ ਬਣਨਾ ਚਾਹੁੰਦੇ ਹਨ। ਉਹ ਆਪਣੇ ਦੇਸ਼ ਲਈ ਲੜਨਾ ਚਾਹੁੰਦੇ ਹਨ। ਉਹ ਸਭ ਪਾਕਿਸਤਾਨ ਨਾਲ ਨਫਰਤ ਕਰਦੇ ਹਨ ਅਤੇ ਨਰਿੰਦਰ ਮੋਦੀ ਨਾਲ ਪਿਆਰ ਕਰਦੇ ਹਨ, ਕਿਉਂ? ਅਜਿਹਾ ਇਸ ਲਈ ਹੈ ਕਿਉਂਕਿ ਮੋਦੀ ਆਪਣੇ ਪਾਇਲਟ ਨੂੰ ਵਾਪਿਸ ਲੈ ਕੇ ਆਏ, ਉਨ੍ਹਾਂ ਨੇ ਪੁਲਵਾਮਾ ਨੂੰ ਚੰਗੀ ਤਰ੍ਹਾਂ ਮੈਨੇਜ ਕੀਤਾ। ਉਨ੍ਹਾਂ ਨੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਿਆ। ਉਨ੍ਹਾਂ ਨੇ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਦੇ ਹੋਏ ਇਸ ਬਾਰੇ ਜਨਤਾ ਤਕ ਸੰਦੇਸ਼ ਪਹੁੰਚਾਇਆ ਅਤੇ ਇਸ ਲਈ ਅੱਜ ਦੇਸ਼ ਦਾ ਹਰ ਬੱਚਾ ਫੌਜੀਆਂ ਵਾਂਗ ਯੂਨੀਫਾਰਮ ਪਹਿਨਣਾ ਚਾਹੁੰਦਾ ਹੈ। ਉਹ ਸਾਡੇ ਝੰਡੇ ਨੂੰ ਸਲਾਮ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ’ਤੇ ਮਾਣ ਹੈ। ਬੱਚਿਆਂ ਦੇ ਜਨਮ ਦਿਨ ’ਤੇ ਜਨ-ਗਣ-ਮਨ ਗਾਇਆ ਜਾਂਦਾ ਹੈ। ਇਸ ਨਾਲ ਲੋਕਾਂ ਵਿਚ ਦੇਸ਼ਭਗਤੀ ਦੀ ਭਾਵਨਾ ਖੂਬ ਭਰੀ ਹੁੰਦੀ ਹੈ। ਭਗਵਾਨ ਦਾ ਸ਼ੁਕਰ ਹੈ, ਨਹੀਂ ਤਾਂ ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਸਾਡੇ ਬੱਚਿਆਂ ਨੂੰ ਆਪਣੇ ਦੇਸ਼ ਦੀ ਪੂਜਾ ਕਰਨਾ ਨਹੀਂ ਸਿਖਾਇਆ ਜਾ ਰਿਹਾ ਸੀ।

ਸੈਰ-ਸਪਾਟੇ ਨਾਲ ਵਧੇਗੀ ਵਾਦੀ ਦੀ ਰੌਣਕ

ਮੈਂ ਨਵੀਂ ਪੀੜ੍ਹੀ ਨੂੰ ਵੰਦੇ ਮਾਤਰਮ ਅਤੇ ਗਾਂਧੀ ਦੀ ਸਿੱਖਿਆ ਪੜ੍ਹਾਉਣ ਦੇ ਨਵੇਂ ਤਰੀਕਿਆਂ ਨੂੰ ਪਸੰਦ ਕਰਦੀ ਹਾਂ। ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਜਾਣਕਾਰੀ ਦਿਓ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਉਹ ਪ੍ਰਾਚੀਨ ਭਾਵਨਾ ਆ ਰਹੀ ਹੈ, ਜਿਸ ਦੇ ਲਈ ਨਵੀਂ ਪੀੜ੍ਹੀ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਸਾਡੇ ਰਾਸ਼ਟਰ ਦਾ ਨਿਰਮਾਣ ਕਿਸ ਨੇ ਅਤੇ ਕਿਵੇਂ ਕੀਤਾ? ਮੈਂ ਸਾਰੇ ਕਸ਼ਮੀਰੀਆਂ ਲਈ ਮੰਗਲ ਕਾਮਨਾ ਕਰਦੀ ਹਾਂ, ਮੈਂ ਚਾਹੁੰਦੀ ਹਾਂ ਕਿ ਇਹ ਸਭ ਖਤਮ ਹੋ ਜਾਵੇ ਤਾਂ ਕਿ ਮੈਂ ਦੁਬਾਰਾ ਲਾਲ ਚੌਕ ਜਾ ਸਕਾਂ, ਚਸ਼ਮੇਸ਼ਾਹੀ ਜਾ ਸਕਾਂ, ਸ਼ਿਕਾਰਿਆਂ ’ਤੇ ਘੁੰਮ ਸਕਾਂ ਅਤੇ ਸ਼ਕਤੀ ਸਵੀਟਸ ਦੀ ਮਠਿਆਈ ਖਾ ਸਕਾਂ ਅਤੇ ਜ਼ੀਰੋ ਬ੍ਰਿਜ ’ਤੇ ਕੋਲਡ ਕੌਫੀ ਦਾ ਅਨੰਦ ਲੈ ਸਕਾਂ। ਮੈਂ ਉਸ ਦਿਨ ਲਈ ਉਤਸੁਕ ਹਾਂ, ਜਦੋਂ ਮੈਂ ਸ਼ੰਕਰਾਚਾਰੀਆ ਮੰਦਰ ਜਾ ਸਕਾਂ ਅਤੇ ਕਸ਼ਮੀਰ ਵਿਚ ਪੀਰ ਬਾਬਿਆਂ ਦੇ ਦਰ ’ਤੇ ਜਾ ਸਕਾਂ। ਮੈਂ ਉਮੀਦ ਕਰਦੀ ਹਾਂ ਕਿ ਰਾਜਪਾਲ ਆਪਣਾ ਵਾਅਦਾ ਛੇਤੀ ਨਿਭਾਉਣਗੇ। ਵਾਦੀ ’ਚ ਰੌਣਕ ਵਾਪਿਸ ਲਿਆਉਣ ਲਈ ਸੈਲਾਨੀਆਂ ਦਾ ਉਥੇ ਆਉਣਾ ਹੀ ਇਕੋ-ਇਕ ਰਾਹ ਹੈ। ਉਦਯੋਗ ਅਤੇ ਰੋਜ਼ਗਾਰ ਆਉਣ ਵਾਲੇ ਸਮੇਂ ’ਚ ਲੱਗਣਗੇ। ਜਦੋਂ ਪ੍ਰਧਾਨ ਮੰਤਰੀ ਦੁਨੀਆ ਦਾ ਦੌਰਾ ਕਰਦੇ ਹੋਏ ਭਾਰਤ ਨੂੰ ਇਕ ਤਾਕਤਵਰ ਦੇਸ਼ ਦੇ ਰੂਪ ’ਚ ਪੇਸ਼ ਕਰਦੇ ਹਨ, ਅਜਿਹੀ ਹਾਲਤ ਵਿਚ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਮਿਤ ਸ਼ਾਹ ਕਸ਼ਮੀਰ ’ਚ ਜਨ-ਜੀਵਨ ਨੂੰ ਆਮ ਬਣਾਉਣ ਦਾ ਕੋਈ ਤੇਜ਼ ਹੱਲ ਲੱਭਣਗੇ।

(devi@devicherian.com)

  • ਕਸ਼ਮੀਰ
  • ਧਿਆਨ
  • situation
  • normal

ਉਪ-ਚੋਣਾਂ : ਬਗਾਵਤ ਨਾਲ ਜੂਝ ਰਹੀ ਭਾਜਪਾ ਨੂੰ ਸਿਰਫ ਸੱਤਾ ਦਾ ਸਹਾਰਾ

NEXT STORY

Stories You May Like

  • kashmir issue in pakistan
    ਪਾਕਿਸਤਾਨ 'ਚ ਕਸ਼ਮੀਰ ਮੁੱਦੇ 'ਤੇ ਹਾਲਾਤ ਨਾਜ਼ੁਕ, ਫੌਜ ਦੇ ਵਧਦੇ ਪ੍ਰਭਾਵ 'ਤੇ ਉੱਠੇ ਸਵਾਲ
  • rains wreak havoc flood like conditions
    ਮੀਂਹ ਦਾ ਕਹਿਰ: ਗੁਜਰਾਤ, ਮਹਾਰਾਸ਼ਟਰ ਤੇ ਜੰਮੂ-ਕਸ਼ਮੀਰ 'ਚ ਹੜ੍ਹ ਵਰਗੇ ਹਾਲਾਤ; ਹਜ਼ਾਰਾਂ ਲੋਕ ਪ੍ਰਭਾਵਿਤ
  • ran us escalation
    ਅਮਰੀਕਾ ਨੇ ਬਦਲਿਆ ਜੰਗ ਦਾ ਪੈਂਤੜਾ ! ਪੁਲਾਂ-ਪਲਾਂਟਾਂ ਮਗਰੋਂ ਹੁਣ ਆਮ ਨਾਗਰਿਕਾਂ ਨੂੰ ਬਣਾਉਣ ਲੱਗਾ ਨਿਸ਼ਾਨਾ
  • fifa wc2026  riot like situation in france after defeat
    FIFA WC2026 : ਹਾਰ ਤੋਂ ਬਾਅਦ ਫਰਾਂਸ 'ਚ ਦੰਗਿਆਂ ਵਰਗੇ ਹਾਲਾਤ, ਲੋਕਾਂ ਨੇ ਸੜਕਾਂ 'ਤੇ ਲਗਾਈ ਅੱਗ, ਵੀਡੀਓ
  • flood like situation near dhussi dam due to heavy rain
    ਮੋਹਲੇਧਾਰ ਮੀਂਹ ਕਾਰਨ ਧੁੱਸੀ ਬੰਨ੍ਹ ਨੇੜੇ ਹੜ੍ਹ ਵਰਗੇ ਹਾਲਾਤ, ਸੁਖਬੀਰ ਬਾਦਲ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ
  • wholesale inflation rose for the 8th consecutive month  reaching 9 87 percent
    ਆਮ ਲੋਕਾਂ ਨੂੰ ਫਿਰ ਲੱਗਾ ਝਟਕਾ: ਪ੍ਰਚੂਨ ਦੀ ਬਜਾਏ ਥੋਕ ਮਹਿੰਗਾਈ ’ਚ ਲਗਾਤਾਰ 8ਵੇਂ ਮਹੀਨੇ ਉਛਾਲ, 9.87 ਫੀਸਦੀ ’ਤੇ...
  • sunsari incident
    2 ਭਾਈਚਾਰਿਆਂ ਦੀ ਲੜਾਈ 'ਚ ਸੱਦਣੀ ਪਈ ਪੁਲਸ ! 1 ਦੀ ਮੌਤ ਮਗਰੋਂ ਸੁਨਸਰੀ 'ਚ ਬਣੇ ਕਰਫਿਊ ਵਰਗੇ ਹਾਲਾਤ
  • focused on timing in odis versus hitting hard in t20s  axar patel
    ਟੀ-20 'ਚ ਸ਼ਾਟ ਲਾਉਣ ਜਦਕਿ ਵਨਡੇ ਵਿੱਚ ਟਾਈਮਿੰਗ 'ਤੇ ਧਿਆਨ ਦਿੱਤਾ : ਅਕਸ਼ਰ ਪਟੇਲ
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • 2027 elections  dalit society  bjp punjab
    2027 ਦੀਆਂ ਚੋਣਾਂ ਤੋਂ ਪਹਿਲਾਂ ਦਲਿਤ ਸਮਾਜ ’ਤੇ ਭਾਜਪਾ ਦਾ ਵੱਡਾ ਦਾਅ, ਪੰਜਾਬ ਤੋਂ...
  • accident in jalandhar
    ਜਲੰਧਰ 'ਚ ਕੈਂਟਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ! 5 ਲੋਕ ਜ਼ਖ਼ਮੀ
  • punjab weather update
    ਪੰਜਾਬ 'ਚ 29, 30 ਤੇ 31 ਜੁਲਾਈ ਨੂੰ ਬਾਰਿਸ਼ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ...
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Trending
Ek Nazar
after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • pradhan vs rahul gandhi
      ਪ੍ਰਧਾਨ ਦਾ ਨੁਕਸਾਨ ਕੀ ਰਾਹੁਲ ਦਾ ਫਾਇਦਾ ਹੈ?
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +