ਜਦੋਂ ਸਮਾਜ ’ਚ ਵਾਪਰੀ ਘਟਨਾ ਇਹ ਸੋਚਣ ਲਈ ਮਜਬੂਰ ਕਰੇ ਕਿ ਕੀ ਆਧੁਨਿਕ ਅਤੇ ਟੈਕਨਾਲੋਜੀ ਸੰਪੰਨ ਦੌਰ ’ਚ ਅਜਿਹੀ ਰਵਾਇਤ ਦੀ ਅਜੇ ਵੀ ਹੋਂਦ ਹੈ ਜੋ ਸਾਨੂੰ ਸਦੀਆਂ ਪਿੱਛੇ ਲੈ ਜਾਵੇ? ਸਮਝਣਾ ਚਾਹੀਦਾ ਹੈ ਕਿ ਕਿਤੇ ਤਾਂ ਗੜਬੜ ਹੈ ਅਤੇ ‘ਆਪ ਨਾ ਜਾਂਦੀ ਸਹੁਰੇ ਲੋਕੀਂ ਮੱਤਾਂ ਦੇ’ ਸਿੱਧ ਹੋ ਰਿਹਾ ਹੈ। ਲਕੀਰ ਦੇ ਫਕੀਰ ਦੀ ਰਾਹ ’ਤੇ ਚੱਲਦੇ ਹੋਏ ਤਬਦੀਲੀ ਦਾ ਢੋਂਗ ਅਸੀਂ ਅਤੇ ਸਾਡਾ ਸਮਾਜ ਕਰ ਰਿਹਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਡੰਕੇ ਦੀ ਚੋਟ ’ਤੇ ਹੋ ਰਿਹਾ ਹੈ।
ਵਿਧਵਾ ਦੀ ਹੈਸੀਅਤ
ਘਟਨਾ ਇਹ ਹੈ ਕਿ ਸੰਨ 2023 ’ਚ ਸਿਆਚਿਨ ਇਲਾਕੇ ’ਚ ਆਪਣੇ ਸਾਥੀ ਫੌਜੀਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ’ਚ 23 ਸਾਲਾ ਕੈਪਟਨ ਅੰਸ਼ੂਮਨ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ। ਉਨ੍ਹਾਂ ਦੀ ਲਾਮਿਸਾਲ ਬਹਾਦਰੀ ਦੇ ਕੀਰਤੀ ਚੱਕਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਿਲਆ ਜਾਂਦਾ ਹੈ। ਇਹ ਸਨਮਾਨ ਜੁਲਾਈ 2024 ’ਚ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ। ਇਸ ਨੂੰ ਲੈਣ ਲਈ ਪਿਤਾ ਰਵੀ ਪ੍ਰਤਾਪ ਸਿੰਘ, ਮਾਂ ਮੰਜੂ ਸਿੰਘ ਅਤੇ ਪਤਨੀ ਸਮ੍ਰਿਤੀ ਸਿੰਘ ਸਨਮਾਨ ਵਾਲੇ ਸਥਾਨ ’ਤੇ ਹਾਜ਼ਰ ਹੁੰਦੇ ਹਨ।
ਖਾਸ ਗੱਲ ਇਹ ਹੈ ਕਿ ਅੰਸ਼ੂਮਨ ਅਤੇ ਸਮ੍ਰਿਤੀ ਦਾ ਵਿਆਹ 5 ਮਹੀਨੇ ਪਹਿਲਾਂ ਹੀ ਹੋਇਆ ਸੀ। ਕਹਿ ਸਕਦੇ ਹਾਂ ਕਿ ਉਹ ਅਜੇ ਆਪਣੀ ਗ੍ਰਹਿਸਥੀ ਜਮਾ ਹੀ ਰਹੀਆਂ ਸਨ ਕਿ ਇਹ ਅਸਮਾਨੀ ਬਿਜਲੀ ਆ ਡਿੱਗੀ। ਇਸੇ ਤਰ੍ਹਾਂ ਮਾਤਾ- ਪਿਤਾ ਦੀ ਆਪਣੇ ਪੁੱਤਰ ਦੀਆਂ ਸਫਲਤਾਵਾਂ ਤੋਂ ਖੁਸ਼ ਹੋਣ ਅਤੇ ਉਸ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਸਾਹਮਣੇ ਵਧਦਾ-ਫੁਲਦਾ ਦੇਖ ਕੇ ਇਹ ਅਣਹੋਣੀ ਹੋ ਗਈ।
ਇਸ ਦਿਲ ਕੰਬਾਊ ਸਥਿਤੀ ਦੀ ਕਲਪਨਾ ਕਰਨਾ ਕੋਈ ਔਖਾ ਨਹੀਂ ਕਿਉਂਕਿ ਕਿਸੇ ਿਵਅਕਤੀ ਲਈ ਇਹ ਅਣਕਿਆਸਾ ਹੋ ਸਕਦਾ ਹੈ ਪਰ ਜ਼ਿੰਦਗੀ ਦੀ ਯਾਤਰਾ ਲਈ ਆਮ ਹੈ। ਖੈਰ, ਕੀਰਤੀ ਚੱਕਰ ਮਿਲਦਾ ਹੈ, ਪਰਿਵਾਰ ਨੂੰ ਹਮਦਰਦੀ ਵਾਲੀਆਂ ਸ਼ੁੱਭਕਾਮਨਾਵਾਂ ਵੀ ਮਿਲਦੀਆਂ ਹਨ। ਪਤਨੀ ਦਾ ਪਤੀ ਦੇ ਲਈ ਅਤੇ ਮਾਂ-ਬਾਪ ਦਾ ਪੁੱਤਰ ਦੇ ਲਈ ਮਾਣ ਦਾ ਅਨੁਭਵ ਸੁਭਾਵਕ ਹੈ।
ਚਿੰਤਾ ਇਸ ਗੱਲ ਦੀ ਹੈ
ਹੁਣ ਸਥਿਤੀ ਇਹ ਬਣਦੀ ਹੈ, ਜੋ ਬੜੀ ਹੀ ਚਿੰਤਾਜਨਕ ਹੈ। ਹੁੰਦਾ ਇਹ ਹੈ ਕਿ ਪਿਤਾ ਆਪਣੀ ਵਿਧਵਾ ਨੂੰਹ ’ਤੇ ਦੋਸ਼ ਲਗਾਉਂਦੇ ਹਨ ਕਿ ਉਸ ਨੂੰ ਜੋ ਸਨਮਾਨ ਅਤੇ ਧਨਰਾਸ਼ੀ ਮਿਲੀ, ਉਹ ਉਸ ਨੂੰ ਨਹੀਂ ਮਿਲਣੀ ਚਾਹੀਦੀ। ਇਸ ਦੇ ਲਈ ਰੱਖਿਆ ਮੰਤਰੀ ਤੱਕ ਅਪੀਲ ਕਰਦੇ ਹਨ ਕਿ ਨੇੜਲੇ ਸਬੰਧੀ ਦੀ ਪਰਿਭਾਸ਼ਾ ’ਚ ਸਭ ਤੋਂ ਪਹਿਲਾਂ ਜੋ ਪਤਨੀ ਆਉਂਦੀ ਹੈ ਉਸ ਨੂੰ ਬਦਲਿਆ ਜਾਵੇ। ਮਾਤਾ-ਪਿਤਾ ਦਾ ਹੀ ਅਧਿਕਾਰ ਹੋਵੇ।
ਪੁੱਤਰ ਨੂੰ ਜੋ ਕੁਝ ਸਨਮਾਨ ਤੇ ਧਨ ਮਿਲੇ, ਉਸ ’ਤੇ ਪਹਿਲਾ ਅਧਿਕਾਰ ਉਨ੍ਹਾਂ ਦਾ ਹੋਵੇ, ਪਤਨੀ ਦਾ ਨਹੀਂ। ਸੋਸ਼ਲ ਮੀਡੀਆ ਦੇ ਕਾਰਨ ਦੋਵੇਂ ਪਾਸੋਂ ਸਫਾਈ ਅਤੇ ਆਪਣਾ-ਆਪਣਾ ਪੱਖ ਵੀ ਰੱਖਿਆ ਜਾਂਦਾ ਹੈ ਜਿਸ ਦਾ ਮਹੱਤਵ ਹੋ ਸਕਦਾ ਹੈ ਪਰ ਇੰਨਾ ਹੀ ਨਹੀਂ ਕਿ ਮੁੱਖ ਮੁੱਦਾ ਗਾਇਬ ਹੋ ਜਾਵੇ ਅਤੇ ਉਹ ਇਹ ਕਿ ਵਿਧਵਾ ਦੇ ਕੀ ਅਧਿਕਾਰ ਹਨ ਅਤੇ ਉਨ੍ਹਾਂ ਦੀ ਰੱਖਿਆ ਦਾ ਕੀ ਪ੍ਰਬੰਧ ਹੈ?
ਸਮਾਜ ਤੋਂ ਦੂਰੀ ਬਣਾਈ ਜਾਣੀ, ਦੋਸ਼ ਲਾਉਣਾ, ਨਫਰਤ ਕਰਨੀ, ਸ਼ੱਕ ਅਤੇ ਸੁਖਾਲਾ ਵਸਤੂ ਦਾ ਨਜ਼ਰੀਆ ਰੱਖਣਾ ਜਿਸ ਦੇ ਨਾਲ ਭਾਵੇਂ ਹਿੰਸਾ ਕਰੋ, ਗਾਲੀ-ਗਲੋਚ ਹੋਵੇ, ਕਿਤੇ ਬਾਹਰ ਜਾਵੇ ਤਾਂ ਤਾਅਨੇ ਅਤੇ ਕਿਸੇ ਵੀ ਸਮਾਗਮ ’ਚ ਜਾਣ ਦੀ ਮਨਾਹੀ, ਇੱਥੋਂ ਤੱਕ ਕਿ ਆਪਣੇ ਹੀ ਬੱਚਿਆਂ ਤੋਂ ਦੂਰੀ ਬਣਾਈ ਰੱਖਣ ਦੀ ਹਦਾਇਤ ਮਾਮੂਲੀ ਅਤੇ ਰੋਜ਼ ਦੀ ਕਿਰਿਆ ਬਣ ਜਾਂਦੀ ਹੈ। ਇਹ ਸਭ ਸ਼ਾਇਦ ਕਿਸੇ ਵਿਅਕਤੀ ਜਾਂ ਵਰਗ ਨੂੰ ਅਜੀਬ ਜਿਹਾ ਲੱਗੇ ਪਰ ਭਾਵੇਂ ਦਿਹਾਤੀ ਹੋਵੇ ਜਾਂ ਸ਼ਹਿਰੀ ਸਮਾਜ, ਇਹੀ ਅਸਲੀਅਤ ਹੈ। ਦੁੱਖ ਅਤੇ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਵੀ ਇਹ ਸਭ ਚੱਲ ਰਿਹਾ ਹੈ। ਔਰਤ ਦਾ ਸਨਮਾਨ ਜਾਂ ਭਲਾਈ ਕਿਸੇ ਵੀ ਤਰ੍ਹਾਂ ਨਹੀਂ ਹੈ।
ਹਾਲਾਤ ਕਿਉਂ ਨਹੀਂ ਬਦਲਦੇ?
ਅਜਿਹਾ ਨਹੀਂ ਹੈ ਕਿ ਇਸ ਸਥਿਤੀ ਨੂੰ ਬਦਲਣ ਦੇ ਯਤਨ ਨਹੀਂ ਹੋਏ ਹਨ, ਸਦੀਆਂ ਅਤੇ ਦਹਾਕਿਆਂ ਤੋਂ ਹੁੰਦੇ ਰਹੇ ਹਨ ਪਰ ਉਨ੍ਹਾਂ ਦਾ ਕੁਝ ਅਸਰ ਹੋਇਆ ਹੁੰਦਾ ਤਾਂ ਸਮ੍ਰਿਤੀ ਸਿੰਘ ਵਰਗੀ ਘਟਨਾ ਦੇਖਣ ਨੂੰ ਨਾ ਮਿਲਦੀ। ਅੰਗ੍ਰੇਜ਼ਾਂ ਵੱਲੋਂ ਬਣਾਏ ਕਾਨੂੰਨ, ਵਿਧਵਾ ਦਾ ਮੁੜ ਤੋਂ ਵਿਆਹ ਕਰਨ ਦਾ ਅੰਦੋਲਨ ਅਤੇ ਉਸ ਦੀ ਸਫਲਤਾ ਅਤੇ ਪਤਨੀ ਦੇ ਪ੍ਰਤੀ ਸਿਰਫ ਵਰਤੋਂ ਦਾ ਨਜ਼ਰੀਆ ਨਾ ਰੱਖ ਕੇ ਉਸ ਨੂੰ ਜੀਵਨ ਸਾਥਣ ਦਾ ਅਸਲੀ ਦਰਜਾ ਦੇਣ ਦੀ ਮੁਹਿੰਮ, ਇਹ ਸਾਰੇ ਪਾਸੇ ਵੀ ਬਹੁਤ ਕੁਝ ਇਸ ਸਬੰਧ ’ਚ ਹੋਇਆ ਹੈ ਪਰ ਅੱਜ ਵੀ ਸਿਰਫ ‘ਪੰਚਾਂ ਦਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ’ ਦਾ ਹੀ ਵਰਤਾਰਾ ਹੋ ਰਿਹਾ ਹੈ।
ਅੰਗ੍ਰੇਜ਼ਾਂ ਦੇ ਕਾਨੂੰਨ ਬਦਲੇ, ਵਿਧਵਾ ਮੁੜ ਵਿਆਹ ਦਾ ਰਾਹ ਖੁੱਲ੍ਹਾ ਅਤੇ ਉਸ ਨੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਊਣ ਦੀ ਆਜ਼ਾਦੀ ਦਾ ਰਾਹ ਦੱਸਿਆ, ਪਤੀ ਅਤੇ ਪਰਿਵਾਰਕ ਜਾਇਦਾਦ ’ਚੋਂ ਉਸ ਦੇ ਹੱਕ ਨੂੰ ਮਾਨਤਾ ਦਿੱਤੀ ਗਈ। ਅੱਜ ਜੋ ਨਵਾਂ ਕਾਨੂੰਨ ਹੈ, ਉਹ ਬੜਾ ਹੀ ਸਪੱਸ਼ਟ ਹੈ ਕਿ ਹੁਣ ਵਿਧਵਾ ਦਾ ਦੁਬਾਰਾ ਵਿਆਹ ਕਰ ਲੈਣ ਦੇ ਬਾਅਦ ਹੀ ਪਹਿਲੇ ਪਤੀ ਦੀ ਵਿਰਾਸਤ ’ਚ ਉਸ ਦਾ ਅਧਿਕਾਰ ਹੈ। ਉਹ ਆਪਣੀ ਸਹੂਲਤ ਅਤੇ ਮਰਜ਼ੀ ਨਾਲ ਜ਼ਿੰਦਗੀ ਜੀਅ ਸਕਦੀ ਹੈ ਪਰ ਕਾਨੂੰਨ ਦੀ ਸੁਣਦਾ ਕੌਣ ਹੈ? ਉਹ ਤਾਂ ਹੱਥ ਦਾ ਖਿਡੌਣਾ ਹੈ ਅਤੇ ਉਸ ਨੂੰ ਕਠਪੁਤਲੀ ਵਾਂਗ ਨਚਾਇਆ ਜਾ ਸਕਦਾ ਹੈ। ਔਰਤ ਅਤੇ ਮਰਦ ਦੀ ਬਰਾਬਰੀ ਦੀ ਹੈਸੀਅਤ ਦੇ ਦਾਅਵੇ ’ਤੇ ਮਰਦ ਨੂੰ ਆਪਣੀ ਮਰਦਾਨਗੀ ਦਿਖਾਉਣ ਦੀ ਸੋਚ ਜਾਂ ਹੰਕਾਰ ਹਾਵੀ ਹੈ। ਕਾਨੂੰਨ ਨੂੰ ਟਿੱਚ ਜਾਨਣ ’ਚ ਮੁਹਾਰਤ ਰੱਖਣ ਵਾਲੇ ‘ਹਨੇਰ ਨਗਰੀ ਅਤੇ ਚੌਪਟ ਰਾਜਾ’ ਸਿੱਧ ਕਰ ਦਿੰਦੇ ਹਨ।
ਸਾਡੇ ਦੇਸ਼ ’ਚ ਬਦਕਿਸਮਤੀ ਨਾਲ ਵਧੇਰੇ ਕਾਨੂੰਨ ਸਾਰਿਆਂ ’ਤੇ ਲਾਗੂ ਨਹੀਂ ਹੁੰਦੇ, ਉਹ ਆਪਣੇ ਧਰਮ ਦੇ ਅਨੁਸਾਰ ਚੱਲਦੇ ਹਨ। ਵਿਰਾਸਤ ਦਾ ਕਾਨੂੰਨ ਵੀ ਉਨ੍ਹਾਂ ’ਚੋਂ ਇਕ ਹੈ ਜੋ ਧਰਮ ਦੇ ਅਨੁਸਾਰ ਚੱਲਦਾ ਹੈ। ਹਾਲਾਂਕਿ ਹਿੰਦੂ, ਮੁਸਲਿਮ, ਇਸਾਈ ਅਤੇ ਹੋਰਨਾਂ ਧਰਮਾਂ ’ਚ ਇਹ ਕੁਝ ਨਾ ਕੁਝ ਵੱਖ ਹੈ ਪਰ ਇਕ ਗੱਲ ਸਾਰਿਆਂ ’ਚ ਬਰਾਬਰ ਹੈ ਕਿ ਔਰਤ ਨੂੰ ਉਸ ਦਾ ਜਾਇਜ਼ ਹੱਕ ਨਾ ਮਿਲ ਸਕੇ, ਇਸ ਦੀ ਪੂਰੀ ਵਿਵਸਥਾ ਹੈ।
ਹਿੰਦੂ ਔਰਤ ਨੂੰ ਗੋਦ ਲੈਣ ਦਾ ਅਧਿਕਾਰ ਹੈ, ਉਸ ਨੂੰ ਗੁਜ਼ਾਰੇ ਦੀ ਰਕਮ ਮਿਲਣੀ ਤੈਅ ਹੈ, ਸਵ. ਪਤੀ ਵਾਂਗ ਆਪਣਾ ਸਟੇਟਸ ਬਣਾ ਕੇ ਰਹਿਣ ਅਤੇ ਉਸ ਦੀ ਜਾਇਦਾਦ ’ਚੋਂ ਹਿੱਸਾ ਲੈਣ ਦਾ ਕਾਨੂੰਨ ਹੈ, ਜਿੰਨੇ ਵੀ ਦਾਅਵੇਦਾਰ ਹਨ, ਉਨ੍ਹਾਂ ’ਚੋਂ ਉਹ ਵੀ ਹੈ ਅਤੇ ਪਰਿਵਾਰ ਅਤੇ ਖਾਸ ਕਰ ਕੇ ਸਹੁਰੇ ’ਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਵਿਧਵਾ ਨੂੰਹ ਨੂੰ ਚੰਗੀ ਤਰ੍ਹਾਂ ਰੱਖੇ, ਆਪਣੀ ਬੇਟੀ ਮੰਨ ਕੇ ਸਲੂਕ ਕਰੇ ਅਤੇ ਉਸ ਦੀ ਰਜ਼ਾਮੰਦੀ ਹੋਵੇ ਤਾਂ ਉਸ ਦਾ ਦੁਬਾਰਾ ਘਰ ਵਸਾਉਣ ਦੀ ਪਹਿਲ ਕਰੇ।
ਇਸ ਦੀ ਵਿਵਸਥਾ ਹੈ ਕਿ ਉਸ ਨੂੰ ਉਸ ਦਾ ਹਿੱਸਾ ਮਿਲੇ। ਕਾਨੂੰਨ ਦੇ ਅਨੁਸਾਰ ਕਾਰਵਾਈ ਹੋਵੇ। ਮੁਸਲਿਮ ਔਰਤਾਂ ਸ਼ਰੀਅਤ ਦੀ ਵਿਵਸਥਾ ’ਤੇ ਨਿਰਭਰ ਹਨ। ਇਸੇ ਤਰ੍ਹਾਂ ਇਸਾਈ, ਪਾਰਸੀ, ਸਿੱਖ ਅਤੇ ਹੋਰਨਾਂ ਧਰਮਾਂ ’ਚ ਹੈ। ਉਨ੍ਹਾਂ ’ਚ ਵੀ ਔਰਤ ਦੀ ਹਾਲਤ ਨਿਰਭਰਤਾ ਦੀ ਹੀ ਹੈ, ਗੱਲ ਭਾਵੇਂ ਉਨ੍ਹਾਂ ਦੀਆਂ ਰਵਾਇਤਾਂ ਦੀ ਹੋਵੇ ਜਾਂ ਪਰਿਵਾਰ ਦੇ ਦਬਾਅ ਦੀ।
ਜ਼ਰੂਰਤ ਕੀ ਹੈ?
ਭਾਰਤ ’ਚ ਵਿਧਵਾ ਹੋਣ ਦੇ ਸਰਾਪ ਤੋਂ ਨਾਰੀ ਨੂੰ ਮੁਕਤ ਕੀਤਾ ਜਾਵੇ ਅਤੇ ਜੋ ਉਸ ਨੂੰ ਸਮਾਜ ਅਤੇ ਪਰਿਵਾਰ ਦੇ ਬੰਧਨਾਂ ’ਚ ਜਕੜ ਕੇ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਜ਼ਾ ਮਿਲਣ ਦਾ ਕਾਨੂੰਨ ਹੋਵੇ। ਪਿੰਡ-ਦਿਹਾਤ ’ਚ ਅਜੇ ਵੀ ਪਤੀ ਦੀ ਕਿਸੇ ਵੀ ਕਾਰਨ ਮੌਤ ਹੋਣ ’ਤੇ ਵਿਧਵਾ ਨੂੰ ਘਰੋਂ ਕੱਢਣਾ, ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਅਤੇ ਉਸ ਦਾ ਬਾਈਕਾਟ ਕਰਨਾ ਆਮ ਗੱਲ ਸਮਝੀ ਜਾਂਦੀ ਹੈ। ਜਦਕਿ ਉਸ ਦੀ ਊਰਜਾ, ਸਮਰੱਥਾ, ਸਿਆਣਪ, ਸਿੱਖਿਆ ਅਤੇ ਕੰਮ ਦੀ ਨਿਪੁੰਨਤਾ ਦੀ ਵਰਤੋਂ ਘਰੇਲੂ ਕੰਮ-ਧੰਦਿਆਂ ਤੋਂ ਲੈ ਕੇ ਖੇਤੀਬਾੜ ਤੱਕ ’ਚ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਸ਼ਹਿਰਾਂ ’ਚ ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ’ਚੋਂ ਕੱਢ ਕੇ ਆਪਣੇ ਲਈ ਕੁਝ ਨਵਾਂ ਕਰਨ ਅਤੇ ਆਤਮ- ਨਿਰਭਰ ਹੋਣ ਦਾ ਆਧਾਰ ਦਿੱਤਾ ਜਾ ਸਕਦਾ ਹੈ। ਬੜਾ ਵੱਡਾ ਸਮਾਜ ਹੈ ਜਿੱਥੇ ਔਰਤਾਂ ਨੂੰ ਪਤੀ ਦੀ ਮੌਤ ’ਤੇ ਬੇਸਹਾਰਾ ਨਹੀਂ ਸਮਝਿਆ ਜਾਂਦਾ ਅਤੇ ਉਨ੍ਹਾਂ ਨੂੰ ਨਫਰਤ ਨਾਲ ਨਾ ਦੇਖ ਕੇ ਪਿਆਰ ਨਾਲ ਰੱਖਿਆ ਜਾਂਦਾ ਹੈ ਪਰ ਇਹ ਸਭ ਅਪਵਾਦ ਦੀ ਸ਼੍ਰੇਣੀ ’ਚ ਆਉਂਦੇ ਹਨ। ਉਸ ਸਮਾਜ ਦਾ ਆਕਾਰ ਭਾਵੇਂ ਛੋਟਾ ਹੋਵੇ ਪਰ ਔਰਤ ਨੂੰ ਪੈਰ ਦੀ ਜੁੱਤੀ ਜਾਂ ਦਹਿਲੀਜ਼ ਦੀ ਚੌਖਟ ਮੰਨਣ ਦੀ ਮਾਨਸਿਕਤਾ ਰੱਖਣ ਵਾਲਿਆਂ ਦੀ ਕਮੀ ਨਹੀਂ ਹੈ।
ਜਿੱਥੋਂ ਤਕ ਕਾਨੂੰਨ ਦੀ ਤਾਕਤ ਦੀ ਗੱਲ ਹੈ ਤਾਂ ਜਿਵੇਂ ਹੀ ਰਵੀ ਪ੍ਰਤਾਪ ਸਿੰਘ ਰੱਖਿਆ ਮੰਤਰੀ ਦੇ ਕੋਲ ਆਪਣੀ ਨੂੰਹ ਦੇ ਅਧਿਕਾਰ ਖੋਹ ਲਏ ਜਾਣ ਦੀ ਗੱਲ ਲੈ ਕੇ ਗਏ ਸਨ, ਉਨ੍ਹਾਂ ’ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ ਅਤੇ ਹਿਰਾਸਤ ’ਚ ਲਿਆ ਜਾਣਾ ਚਾਹੀਦਾ ਸੀ। ਜੇਕਰ ਅਜਿਹਾ ਹੁੰਦਾ ਤਾਂ ਇਹ ਸ਼ਹੀਦ ਫੌਜੀ ਦਾ ਸਨਮਾਨ ਹੁੰਦਾ ਅਤੇ ਪਿਛਾਂਹਖਿੱਚੂ ਸੋਚ ਰੱਖਣ ਵਾਲਿਆਂ ਦੇ ਮੂੰਹ ’ਤੇ ਚਪੇੜ ਹੁੰਦੀ।
ਪੂਰਨ ਚੰਦ ਸਰੀਨ
ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮੀਡੀਆ ਦੇ ਉਲਝੇ ਰਿਸ਼ਤੇ
NEXT STORY