ਪ੍ਰਮੋਦ ਭਾਰਗਵ
ਦੇਸ਼ ’ਚ ਕੋਰੋਨਾ ਦੇ ਵਧਦੇ ਰੋਗੀਆਂ ਦਰਮਿਆਨ ਕਈ ਕੌਮਾਂਤਰੀ ਮੀਡੀਆ ਅਦਾਰੇ ਕੋਵਿਡ-19 ਦੀ ਦੂਜੀ ਲਹਿਰ ਦੀ ਭਿਆਨਕਤਾ ਨੂੰ ਰੋਕਣ ’ਚ ਨਾਕਾਮ ਰਹਿਣ ਲਈ ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੇ ਹਨ। ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮੈਡੀਕਲ ਜਨਰਲ ‘ਲਾਂਸੇਟ’ ਭਾਰਤ ਸਰਕਾਰ ਨੂੰ ਬਦਨਾਮ ਕਰਨ ’ਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਇਕ ਮੈਡੀਕਲ ਜਰਨਲ ਹੋਣ ਦੇ ਨਾਤੇ ਇਸ ਰਸਾਲੇ ਨੂੰ ਸਿਆਸੀ ਲੇਖਾਂ ਅਤੇ ਪੇਸ਼ਗੀ ਕਾਰੋਬਾਰੀ ਵਿਚਾਰਕ ਧਾਰਨਾਵਾਂ ਤੋਂ ਬਚਣਾ ਚਾਹੀਦਾ ਹੈ। ਇਸ ’ਚ ਛਪੇ ਇਨ੍ਹਾਂ ਲੇਖਾਂ ਨੂੰ ਭਾਰਤੀ ਮੀਡੀਆ ਵੀ ਭਾਸ਼ਾਈ ਅਨੁਵਾਦ ਕਰ ਕੇ ਛਾਪ ਰਿਹਾ ਹੈ।
ਹੁਣ ਬੈਲਜੀਅਮ ਦੀ ਰਾਜਧਾਨੀ ਬ੍ਰਸਲਜ਼ ਸਥਿਤ ਨਿਊਜ਼ ਵੈੱਬਸਾਈਟ ਈ.ਯੂ. ਰਿਪੋਰਟਰ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਭੁਲੇਖਾ ਪਾਊ ਰਿਪੋਰਟਾਂ ਪਿੱਛੇ ਵੱਡੀਆਂ ਦਵਾਈ ਕੰਪਨੀਆਂ ਦੀ ਮਜ਼ਬੂਤ ਲਾਬੀ ਹੈ, ਜੋ ਨਹੀਂ ਚਾਹੁੰਦੀ ਕਿ ਕੋਈ ਵਿਕਾਸਸ਼ੀਲ ਦੇਸ਼ ਘੱਟ ਕੀਮਤ ’ਤੇ ਦੁਨੀਆ ਨੂੰ ਵੈਕਸੀਨ ਮੁਹੱਈਆ ਕਰਵਾਉਣ ਦੀ ਮੁਹਿੰਮ ’ਚ ਲੱਗ ਜਾਵੇ। ਸੰਕਟ ਦੇ ਇਸ ਦੌਰ ’ਚ ਜਦੋਂ ਭਾਰਤ ਨੂੰ ਮਦਦ, ਹਮਦਰਦੀ ਅਤੇ ਭਾਈਵਾਲੀ ਦੀ ਲੋੜ ਹੈ, ਤਦ ਲਾਂਸੇਟ ਵੱਲੋਂ ਭਾਰਤ ਵਿਰੁੱਧ ਨਾਂਹਪੱਖੀ ਪ੍ਰਚਾਰ ਕਰਨਾ ਢੁੱਕਵਾਂ ਨਹੀਂ ਹੈ।
ਲਗਾਤਾਰ ਭਾਰਤ ’ਚ ਕੋਰੋਨਾ ਇਨਫੈਕਸ਼ਨ, ਟੀਕਾਕਰਨ ਮੁਹਿੰਮ ਅਤੇ ਉਸ ਦੀ ਟੀਕਾ ਉਤਪਾਦਨ ਦੀ ਸਮਰੱਥਾ ’ਤੇ ਸਵਾਲ ਉਠਾਏ ਜਾ ਰਹੇ ਹਨ? ਭਾਰਤੀ ਟੀਕਿਆਂ ਨੂੰ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਘੱਟ ਕਰ ਕੇ ਦੱਸਿਆ ਜਾ ਰਿਹਾ ਹੈ ਤਾਂ ਜੋ ਟੀਕਾ ਉਤਪਾਦਕ ਬਹੁ-ਰਾਸ਼ਟਰੀ ਦਵਾਈ ਕੰਪਨੀਆਂ ਆਰਥਿਕ ਲਾਭ ਉਠਾਉਣ ਤੋਂ ਵਾਂਝੀਆਂ ਨਾ ਹੋ ਜਾਣ। ਇਹ ਕੰਪਨੀਆਂ ਆਪਣੇ ਆਰਥਿਕ ਹਿੱਤਾਂ ਲਈ ਉਦੋਂ ਹੋਰ ਵੀ ਚੌਕਸ ਹ ੋ ਗਈਆਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਟੀਕਿਆਂ ਨੂੰ ਪੇਟੈਂਟ ਤੋਂ ਮੁਕਤ ਕਰਨ ਦੀ ਅਪੀਲ ਵਿਸ਼ਵ ਵਪਾਰ ਸੰਗਠਨ ਨੂੰ ਕਰ ਦਿੱਤੀ।
ਕੋਰੋਨਾ ਦੀ ਪਹਿਲੀ ਲਹਿਰ ਨੇ ਜਦੋਂ ਚੀਨ ਦੀ ਵੂਹਾਨ ਲੈਬੋਰੇਟਰੀ ’ਚੋਂ ਨਿਕਲ ਕੇ ਦੁਨੀਆ ’ਚ ਹਾਹਾਕਾਰ ਮਚਾ ਦਿੱਤੀ ਸੀ ਤਾਂ ਇਸ ਨਾਲ ਨਜਿੱਠਣ ਦਾ ਦੁਨੀਆ ਕੋਲ ਕੋਈ ਵੀ ਇਲਾਜ ਨਹੀਂ ਸੀ। ਭਾਰਤੀ ਡਾਕਟਰਾਂ ਨੇ ਹਾਈਡ੍ਰੋਕਸੀਕਲਾਰੋਕਵੀਨ ਜਿਸ ਨੂੰ ਐੱਚ.ਸੀ.ਕਿਊ. ਕਿਹਾ ਜਾਂਦਾ ਹੈ , ਉਸ ਨੂੰ ਇਸ ਇਨਫੈਕਸ਼ਨ ਨੂੰ ਨਸ਼ਟ ਕਰਨ ’ਚ ਸਮਰੱਥ ਪਾਇਆ। ਭਾਰਤ ’ਚ ਪਹਿਲੀ ਲਹਿਰ ਦੀ ਇਨਫੈਕਸ਼ਨ ਨੂੰ ਇਸੇ ਦਵਾਈ ਦੇ ਇਲਾਜ ਨਾਲ ਖਤਮ ਕੀਤਾ ਗਿਆ। ਇਹ ਦਵਾਈ ਇੰਨੀ ਸਫਲ ਰਹੀ ਕਿ ਅਮਰੀਕਾ ਸਮੇਤ ਦੁਨੀਆ ਦੇ 150 ਦੇਸ਼ਾਂ ’ਚ ਦਵਾਈ ਦੀ ਸਪਲਾਈ ਭਾਰਤ ਨੂੰ ਕਰਨੀ ਪਈ।
ਦਵਾਈ ਦੇ ਅਸਰ ਅਤੇ ਵਧਦੀ ਮੰਗ ਦੌਰਾਨ ਲਾਂਸੇਟ ਨੇ ਇਕ ਕਥਿਤ ਖੋਜ ਲੇਖ ਛਾਪਿਆ ਕਿ ਐੱਚ.ਸੀ.ਕਿਊ. ਦਵਾਈ ਕੋਰੋਨਾ ਦੇ ਇਲਾਜ ਲਈ ਅਸਰਦਾਰ ਨਹੀਂ ਹੈ। ਇਸ ਰਿਪੋਰਟ ਦੇ ਆਧਾਰ ’ਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਦਵਾਈ ਦੇ ਕਲੀਨਿਕਲ ਪ੍ਰੀਖਣ ’ਤੇ ਰੋਕ ਲਾ ਦਿੱਤੀ। ਅਸਲ ’ਚ ਲਾਂਸੇਟ ਵੱਡੀਆਂ ਟੀਕਾ ਉਤਪਾਦਕ ਕੰਪਨੀਆਂ ਅਤੇ ਚੀਨ ਦੇ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਲਾਂਸੇਟ ਦੇ ਏਸ਼ੀਆਈ ਅੰਕ ਦੀ ਸੰਪਾਦਕ ਚੀਨੀ ਮੂਲ ਦੀ ਨਾਗਰਿਕ ਹੈ ਤੇ ਉਨ੍ਹਾਂ ਨੇ ਹੀ ਇਸ ਰਸਾਲੇ ’ਚ ਭਾਰਤ ’ਚ ਵਿਰੋਧੀ ਲੇਖ ਲਿਖੇ ਹਨ। ਲਾਂਸੇਟ ਦੀਆਂ ਇਨ੍ਹਾਂ ਤਤਹੀਨ ਰਿਪੋਰਟਾਂ ’ਤੇ ਕਈ ਮਾਹਿਰਾਂ ਨੇ ਸਵਾਲ ਖੜ੍ਹੇ ਕੀਤੇ ਸਨ ਪਰ ਉਨ੍ਹਾਂ ਨੂੰ ਬੇਧਿਆਨ ਕਰ ਦਿੱਤਾ ਗਿਆ।
ਹੁਣੇ ਜਿਹੇ ਹੀ ਇਕਨਾਮਿਸਟ ਦੇ ਮਾਡਲ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਕਾਰਨ ਦੁਨੀਆ ’ਚ ਹੁਣ ਤੱਕ 71 ਲੱਖ ਤੋਂ 1 ਕਰੋੜ 27 ਲੱਖ ਦਰਮਿਆਨ ਮੌਤਾਂ ਹੋ ਚੁੱਕੀਆਂ ਹਨ। ਮਾਡਲ ਮੁਤਾਬਕ ਭਾਰਤ ’ਚ ਇਸ ਸਾਲ ਹੁਣ ਤੱਕ 10 ਲੱਖ ਜਾਨਾਂ ਜਾ ਚੁੱਕੀਆਂ ਹਨ। ਇਕਨਾਮਿਸਟ ਨੇ ਇਹ ਅੰਦਾਜ਼ਾ ਠੋਸ ਤੱਥਾਂ ਦੀ ਬਜਾਏ 200 ਦੇਸ਼ਾਂ ਤੋਂ ਮਿਲੇ 121 ਸੰੰਕੇਤਾਂ ’ਤੇ ਮਿਲੇ ਡਾਟਾ ਦੇ ਆਧਾਰ ’ਤੇ ਲਾਏ ਹਨ। ਅਜਿਹੇ ਸਰਵੇਖਣਾਂ ’ਤੇ ਕਿਵੇਂ ਭਰੋਸਾ ਕੀਤਾ ਜਾਵੇ।
ਦੂਜੇ ਪਾਸੇ ਕੋਰੋਨਾ ਵਾਇਰਸ ਦੇ ਪੈਦਾ ਹੋਣ ਨੂੰ ਲੈ ਕੇ ਇਕ ਵਾਰ ਮੁੜ ਤੋਂ ਨਵੇਂ ਸਿਰਿਓਂ ਸਵਾਲ ਉੱਠਣ ਲੱਗੇ ਹਨ। ਦੁਨੀਆ ਦੇ ਮੰਨੇ-ਪ੍ਰੰਮਨੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਪੈਦਾ ਹੋਣ ਨਾਲ ਜੁੜੇ ਸਵਾਲਾਂ ਦਾ ਜਵਾਬ ਹਾਸਲ ਕਰਨ ਲਈ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਸਬੰਧੀ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਕੁਦਰਤੀ ਹੈ ਜਾਂ ਨਕਲੀ।
ਦਵਾਈ ਕੰਪਨੀਆਂ ਦੀ ਮੁਨਾਫਾਖੋਰੀ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਭਾਰਤੀ ਕੰਪਨੀਆਂ ਵੀ ਇਸ ਹਵਸ ’ਚ ਸ਼ਾਮਲ ਹਨ। ਕੰਪਨੀ ਮਾਮਲਿਆਂ ਦੇ ਮੰਤਰਾਲਾ ਦੀ ਇਕ ਸਰਵੇਖਣ ਰਿਪੋਰਟ ਕੁਝ ਸਮਾਂ ਪਹਿਲਾਂ ਆਈ ਸੀ, ਜਿਸ ’ਚ ਖੁਲਾਸਾ ਕੀਤਾ ਗਿਆ ਸੀ ਕਿ ਦਵਾਈਆਂ ਮਹਿੰਗੀਆਂ ਇਸ ਲਈ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਦਵਾਈਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣ। ਇਸ ਰਿਪੋਰਟ ’ਚ ਤੈਅ ਕੀਤਾ ਗਿਆ ਹੈ ਕਿ ਦਵਾਈਆਂ ਦੀ ਮਹਿੰਗਾਈ ਦਾ ਕਾਰਨ ਦਵਾਈਆਂ ’ਚ ਲੱਗਣ ਵਾਲੀ ਸਮੱਗਰੀ ਦਾ ਮਹਿੰਗਾ ਹੋਣਾ ਨਹੀਂ ਸਗੋਂ ਦਵਾਈ ਕੰਪਨੀਆਂ ਦਾ ਮੁਨਾਫੇ ਦੀ ਹਵਸ ’ਚ ਬਦਲ ਜਾਣਾ ਹੈ।
ਇਸ ਲਾਲਚ ਕਾਰਨ ਕੰਪਨੀਆਂ ‘‘ਰਾਸ਼ਟਰੀ ਔਸ਼ਧੀ ਕੀਮਤ ਨਿਰਧਾਰਨ ਅਥਾਰਟੀ’’ (ਐੱਨ.ਪੀ.ਪੀ.ਏ.) ਦੇ ਨਿਯਮਾਂ ਦਾ ਵੀ ਪਾਲਨ ਨਹੀਂ ਕਰਦੀਆਂ। ਇਸ ਮੁਤਾਬਕ ਦਵਾਈਆਂ ਦੀ ਕੀਮਤ ਲਾਗਤ ਤੋਂ ਸੌ ਗੁਣਾ ਵੱਧ ਰੱਖੀ ਜਾ ਸਕਦੀ ਹੈ ਪਰ 1023 ਫੀਸਦੀ ਤੱਕ ਵੱਧ ਕੀਮਤ ਵਸੂਲੀ ਜਾ ਰਹੀ ਹੈ।
ਇਨਸਾਨ ਦੀ ਜੀਵਨ-ਰੱਖਿਆ ਨਾਲ ਜੁੜਿਆ ਦਵਾਈਆਂ ਦਾ ਕਾਰੋਬਾਰ ਸਮੁੱਚੀ ਦੁਨੀਆ ’ਚ ਤੇਜ਼ੀ ਨਾਲ ਮੁਨਾਫੇ ਦੀ ਗੈਰ-ਮਨੁੱਖੀ ਅਤੇ ਅਨੈਤਿਕ ਹਵਸ ’ਚ ਤਬਦੀਲ ਹੁੰਦਾ ਜਾ ਰਿਹਾ ਹੈ। ਡਾਕਟਰਾਂ ਨੂੰ ਮਹਿੰਗੇ ਤੋਹਫੇ ਦੇ ਕੇ ਰੋਗੀਆਂ ਲਈ ਮਹਿੰਗੀਆਂ ਅਤੇ ਗੈਰ-ਜ਼ਰੂਰੀ ਦਵਾਈਆਂ ਲਿਖਵਾਉਣ ਦਾ ਰਿਵਾਜ਼ ਲਾਭ ਦਾ ਧੰਦਾ ਬਣ ਗਿਆ ਹੈ।
ਅਮਰੀਕਾ ਦੀ ਸਰਕਾਰੀ ਸੰਸਥਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਦਾ ਦਾਅਵਾ ਸੀ ਕਿ ਰੈਨਬੈਕਸੀ ਦੀਆਂ ਭਾਰਤੀ ਇਕਾਈਅਾਂ ’ਚ ਜਿਨ੍ਹਾਂ ਦਵਾਈਆਂ ਦਾ ਉਤਪਾਦਨ ਹੋ ਰਿਹਾ ਹੈ, ਉਨ੍ਹਾਂ ਦਾ ਪੱਧਰ ਅਮਰੀਕਾ ’ਚ ਬਣਨ ਵਾਲੀਆਂ ਦਵਾਈਆਂ ਤੋਂ ਘਟੀਆ ਹੈ। ਇਹ ਦਵਾਈਆਂ ਸਿਹਤ ਲੀਹਾਂ ਦੀ ਕਸੌਟੀ ’ਤੇ ਵੀ ਖਰਾ ਨਹੀਂ ਉਤਰੀਆਂ ਜਦੋਂ ਕਿ ਭਾਰਤ ਦੀ ਰੈਨਬੈਕਸੀ ਅਜਿਹੀ ਦਵਾਈ ਕੰਪਨੀ ਹੈ ਜੋ ਅਮਰੀਕਾ ਨੂੰ ਸਭ ਤੋਂ ਵੱਧ ਜੈਨੇਰਿਕ ਦਵਾਈਆਂ ਦੀ ਦਰਾਮਦ ਕਰਦੀ ਹੈ। ਅਜਿਹੀਆਂ ਹੀ ਵੱਡੀਆਂ ਬਹੁ ਰਾਸ਼ਟਰੀ ਕੰਪਨੀਆਂ ਕਿਸੇ ਸੇਧ ਲੀਹ ਦੇ ਪਾਲਣ ਦੇ ਪੱਖ ’ਚ ਨਹੀਂ ਹਨ।
ਮੁਸੀਬਤ ’ਚ ਭਾਰਤ ਨੂੰ ਚੀਨ ਨੇ ਦਿੱਤਾ ਧੋਖਾ, ਤਾਈਵਾਨ ਨਿਭਾਅ ਰਿਹਾ ਸਾਥ
NEXT STORY