13 ਅਕਤੂਬਰ, 2025 ਨੂੰ ਦੱਖਣੀ ਸੁਡਾਨ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਰਿਪੋਰਟ ਦਿੱਤੀ ਕਿ ਇਸ ਸਾਲ ਲਗਭਗ 300,000 ਦੱਖਣੀ ਸੁਡਾਨੀ ਨਾਗਰਿਕ ਮੁੱਖ ਤੌਰ ’ਤੇ ਵਧਦੇ ਅੰਦਰੂਨੀ ਟਕਰਾਅ ਕਾਰਨ ਦੇਸ਼ ਛੱਡ ਕੇ ਭੱਜ ਗਏ। ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਇਕ ਜਾਂਚਕਰਤਾ ਨੇ ਪਾਇਆ ਕਿ ਵਿਗੜਦਾ ਸਿਆਸੀ ਸੰਕਟ ਨਵੇਂ ਸਿਰੇ ਤੋਂ ਹਥਿਆਰਬੰਦ ਹਿੰਸਾ ਨੂੰ ਹਵਾ ਦੇ ਰਿਹਾ ਹੈ, ਜਿਸ ਨਾਲ ਦੇਸ਼ ਵਿਚ ਪਹਿਲਾਂ ਤੋਂ ਹੀ ਭਿਆਨਕ ਮਾਨਵਤਾਵਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਹੋਰ ਵਿਗੜ ਰਹੀ ਹੈ।
11 ਸਤੰਬਰ, 2025 ਨੂੰ ਦੱਖਣੀ ਸੁਡਾਨ ਦੇ ਰਾਸ਼ਟਰਪਤੀ ਸਲਵਾ ਕੀਰ ਨੇ ਇਕ ਰਾਸ਼ਟਰਪਤੀ ਫ਼ਰਮਾਨ ਜਾਰੀ ਕਰ ਕੇ ਪਹਿਲੇ ਉਪ ਰਾਸ਼ਟਰਪਤੀ ਰੀਕ ਮਚਰ ਨੂੰ ਦੇਸ਼ਧ੍ਰੋਹ, ਕਤਲ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਸਮੇਤ ਦੋਸ਼ਾਂ ’ਤੇ ਮੁਕੱਦਮੇ ਤੱਕ ਮੁਅੱਤਲ ਕਰ ਦਿੱਤਾ।
26 ਮਾਰਚ, 2025 ਨੂੰ, ਰਾਸ਼ਟਰਪਤੀ ਕੀਰ ਨੇ ਪਹਿਲੇ ਉਪ ਰਾਸ਼ਟਰਪਤੀ ਮਚਰ ਅਤੇ ਉਨ੍ਹਾਂ ਦੀ ਪਤਨੀ, ਗ੍ਰਹਿ ਮੰਤਰੀ ਐਂਜਲੀਨਾ ਟੈਨੀ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ। ਇਹ ਨਜ਼ਰਬੰਦੀ ਵ੍ਹਾਈਟ ਆਰਮੀ ਦੁਆਰਾ ਨਾਸਿਰ ਵਿਚ ਇਕ ਫੌਜੀ ਅੱਡੇ ’ਤੇ ਕਬਜ਼ਾ ਕਰਨ ਅਤੇ ਸਰਕਾਰੀ ਬਲਾਂ ਨੂੰ ਵੱਡੀ ਹਾਰ ਦੇਣ ਤੋਂ ਬਾਅਦ ਹੋਈ। ਇਹ ਘਟਨਾ 2025 ਦੇ ਸਿਆਸੀ ਸੰਕਟ ਦਾ ਸੰਕੇਤ ਹੈ।
ਅਪ੍ਰੈਲ ਅਤੇ ਜੂਨ 2025 ਦੇ ਵਿਚਕਾਰ ਦੱਖਣੀ ਸੁਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਮਨੁੱਖੀ ਅਧਿਕਾਰ ਵਿਭਾਗ ਨੇ ਵੱਡੇ ਹਥਿਆਰਬੰਦ ਤੱਤਾਂ ਨਾਲ ਸਬੰਧਤ ਹਿੰਸਾ ਦੇ 438 ਨਾਗਰਿਕ ਪੀੜਤਾਂ ਨੂੰ ਦਰਜ ਕੀਤਾ, ਜੋ ਕਿ 2024 ਦੀ ਇਸੇ ਤਿਮਾਹੀ ਦੇ ਮੁਕਾਬਲੇ 204 ਫੀਸਦੀ ਵਾਧਾ ਹੈ। ਹਿੰਸਾ ਦੇਸ਼ ਭਰ ਵਿਚ ਨੁਕਸਾਨ ਦਾ ਦੂਜਾ ਪ੍ਰਮੁੱਖ ਕਾਰਨ ਸੀ, ਜਿਸ ਵਿਚ 30 ਫੀਸਦੀ ਘਟਨਾਵਾਂ ਅਤੇ 29 ਫੀਸਦੀ ਮੌਤਾਂ ਹੋਈਆਂ। ਰਿਪੋਰਟ ਇਸ ਵਾਧੇ ਨੂੰ ਦੱਖਣੀ ਸੁਡਾਨ ਪੀਪਲਜ਼ ਡਿਫੈਂਸ ਫੋਰਸਿਜ਼ ਅਤੇ ਨਾਸਿਰ, ਅੱਪਰ ਨੀਲ ਅਤੇ ਜੋਂਗਲੇਈ ਰਾਜਾਂ ਵਿਚ ਵ੍ਹਾਈਟ ਆਰਮੀ ਮਿਲੀਸ਼ੀਆ ਵਿਚਕਾਰ ਵਧਦੇ ਸਥਾਨਕ ਟਕਰਾਅ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ, ਜਿਸ ਨੇ ਵਿਆਪਕ ਸਿਆਸੀ ਤਣਾਅ ਨੂੰ ਵਧਾਇਆ ਹੈ।
ਕੁੱਲ ਮਿਲਾ ਕੇ 334 ਟਕਰਾਅ ਨਾਲ ਸਬੰਧਤ ਘਟਨਾਵਾਂ ਨੇ 1,518 ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਵਿਚ 198 ਔਰਤਾਂ ਅਤੇ 155 ਬੱਚੇ ਸ਼ਾਮਲ ਹਨ। 2024 ਦੇ ਮੁਕਾਬਲੇ ਘਟਨਾਵਾਂ ਵਿਚ 5 ਫੀਸਦੀ ਅਤੇ ਮੌਤਾਂ ਵਿਚ 43 ਫੀਸਦੀ ਵਾਧਾ ਹੋਇਆ। ਮੌਤ ਦਰ ਵਿਚ 44 ਫੀਸਦੀ ਦਾ ਵਾਧਾ ਹੋਇਆ (442 ਤੋਂ 635 ਤੱਕ), ਜਦੋਂ ਕਿ ਜ਼ਖਮੀਆਂ ਦੀ ਗਿਣਤੀ ਵਿਚ 128 ਫੀਸਦੀ (297 ਤੋਂ 676 ਤੱਕ) ਦਾ ਵਾਧਾ ਹੋਇਆ।
2025 ਵਿਚ ਦੱਖਣੀ ਸੁਡਾਨ ਦਾ ਟਕਰਾਅ ਇਤਿਹਾਸਕ, ਸਿਆਸੀ, ਆਰਥਿਕ ਅਤੇ ਨਸਲੀ ਤਣਾਅ ਦਾ ਸਿਖਰ ਹੈ, ਜੋ 2011 ਵਿਚ ਸੁਡਾਨ ਤੋਂ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ। ਰਾਸ਼ਟਰਪਤੀ ਸਲਵਾ ਕੀਰ, ਇਕ ਡਿੰਕਾ (ਨਸਲੀ ਸਮੂਹ) ਅਤੇ ਸਾਬਕਾ ਉਪ ਰਾਸ਼ਟਰਪਤੀ ਰੀਕ ਮਚਰ, ਇਕ ਨੂਏਰ (ਨੀਲੋਟਿਕ ਨਸਲੀ ਸਮੂਹ) ਵਿਚਕਾਰ ਇਕ ਸ਼ੁਰੂਆਤੀ ਸੱਤਾ ਸੰਘਰਸ਼ ਇਕ ਬੇਰਹਿਮ ਖਾਨਾਜੰਗੀ (2013-2020) ਵਿਚ ਬਦਲ ਗਿਆ, ਜਿਸ ਦੀ ਵਿਸ਼ੇਸ਼ਤਾ ਨਸਲੀ ਹਿੰਸਾ, ਸਰੋਤ ਵਿਵਾਦ, ਜਬਰੀ ਹਿਜਰਤ, ਬਾਲ ਸੈਨਿਕਾਂ ਦੀ ਭਰਤੀ ਅਤੇ ਵਿਆਪਕ ਅੱਤਿਆਚਾਰ ਸਨ, ਜਿਸ ਕਾਰਨ 2018 ਤੱਕ 383,000 ਤੋਂ ਵੱਧ ਲੋਕ ਮਾਰੇ ਗਏ ਅਤੇ ਲੱਖਾਂ ਲੋਕ ਬੇਘਰ ਹੋਏ।
ਦੱਖਣੀ ਸੁਡਾਨ ਵਿਚ ਟਕਰਾਅ ਦੇ ਹੱਲ ਲਈ 2018 ਦੇ ਪੁਨਰ-ਸੁਰਜੀਤ ਸਮਝੌਤੇ ਅਤੇ 2020 ਵਿਚ ਇਕ ਏਕਤਾ ਸਰਕਾਰ ਦੇ ਗਠਨ ਦੇ ਬਾਵਜੂਦ ਸੁਰੱਖਿਆ ਸੁਧਾਰਾਂ, ਨਿਸ਼ਸਤਰੀਕਰਨ ਅਤੇ ਸ਼ਕਤੀ-ਵੰਡ ਨੂੰ ਲਾਗੂ ਕਰਨਾ ਰੁਕਿਆ ਹੋਇਆ ਹੈ, ਜਦੋਂ ਕਿ ਉਪ-ਰਾਸ਼ਟਰੀ ਹਿੰਸਾ ਜਾਰੀ ਹੈ। 2025 ਵਿਚ ਕੀਰ ਦੇ ਐੱਸ. ਐੱਸ. ਪੀ. ਡੀ. ਐੱਫ., ਮਚਰ ਦੀ ਸੁਡਾਨ ਪੀਪਲਜ਼ ਲਿਬਰੇਸ਼ਨ ਮੂਵਮੈਂਟ-ਇਨ-ਆਪੋਜ਼ੀਸ਼ਨ (ਐੱਸ. ਪੀ. ਐੱਲ. ਐੱਮ. ਆਈ. ਓ.) ਅਤੇ ਸਹਿਯੋਗੀ ਮਿਲੀਸ਼ੀਆ ਵਿਚਕਾਰ ਟਕਰਾਅ ਤੇਜ਼ ਹੋ ਗਏ ਹਨ।
2025 ਵਿਚ ਦੱਖਣੀ ਸੁਡਾਨ ਨੂੰ ਤੇਜ਼ ਹਥਿਆਰਬੰਦ ਟਕਰਾਅ, ਜਲਵਾਯੂ-ਪ੍ਰੇਰਿਤ ਸੰਕਟ, ਆਰਥਿਕ ਢਹਿ-ਢੇਰੀ ਅਤੇ ਸੁਡਾਨ ਦੇ ਚੱਲ ਰਹੇ ਜੰਗ ਤੋਂ ਭੱਜਣ ਵਾਲੇ 12 ਲੱਖ ਸ਼ਰਨਾਰਥੀਆਂ ਦੇ ਆਉਣ ਦਾ ਸਾਹਮਣਾ ਕਰਨਾ ਪਵੇਗਾ, ਜੋ ਦੇਸ਼ ਨੂੰ ਨਵੇਂ ਸਿਰੇ ਤੋਂ ਟਕਰਾਅ ਵੱਲ ਧੱਕਣਗੇ। ਇਹ ਚੁਣੌਤੀਆਂ ਭ੍ਰਿਸ਼ਟਾਚਾਰ, ਜਵਾਬਦੇਹੀ ਦੀ ਘਾਟ ਅਤੇ ਸਮਾਜਿਕ ਵੰਡਾਂ ਦੇ ਕੁਲੀਨ ਸ਼ੋਸ਼ਣ ਨਾਲ ਗ੍ਰਸਤ ਇਕ ਕਮਜ਼ੋਰ ਸੰਸਥਾਗਤ ਰਾਜ ਨੂੰ ਦਰਸਾਉਂਦੀਆਂ ਹਨ। ਹਿੰਸਾ ਅਤੇ ਸਿਆਸੀ ਦਮਨ ਜਿਵੇਂ ਕਿ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀਆਂ ਅਤੇ ਪੱਤਰਕਾਰਾਂ ਤੇ ਸਿਵਲ ਸੋਸਾਇਟੀ ਕਾਰਕੁੰਨਾਂ ’ਤੇ ਨਿਸ਼ਾਨਾ ਬਣਾ ਕੇ ਹਮਲੇ ਜਾਰੀ ਹਨ।
16 ਅਕਤੂਬਰ, 2025 ਨੂੰ, ਦੱਖਣੀ ਸੁਡਾਨ ਵਿਚ ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਮਿਸ਼ਨ ਨੇ ‘ਇਕ ਰਾਸ਼ਟਰ ਦੀ ਲੁੱਟ-ਦੱਖਣੀ ਸੁਡਾਨ ਵਿਚ ਭ੍ਰਿਸ਼ਟਾਚਾਰ ਨੇ ਮਨੁੱਖੀ ਅਧਿਕਾਰਾਂ ਦੇ ਸੰਕਟ ਨੂੰ ਕਿਵੇਂ ਵਧਾਇਆ’ ਸਿਰਲੇਖ ਵਾਲੀ ਇਕ ਰਿਪੋਰਟ ਜਾਰੀ ਕੀਤੀ, ਜਿਸ ਵਿਚ ਵਿਆਪਕ ਦੁਰਵਿਵਹਾਰਾਂ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ, ਜਿਸ ਵਿਚ ਗੈਰ-ਨਿਆਇਕ ਕਤਲੇਆਮ, ਸਮੂਹਿਕ ਜਿਨਸੀ ਹਿੰਸਾ ਅਤੇ ਰਾਜ ਦੇ ਕਾਰਕੁੰਨਾਂ ਅਤੇ ਮਿਲੀਸ਼ੀਆ ਦੁਆਰਾ ਮਨਮਾਨੀਆਂ ਹਿਰਾਸਤਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਫਰਵਰੀ 2025 ਵਿਚ ਹਿਊਮਨ ਰਾਈਟਸ ਵਾਚ ਨੇ ਨਾਸਿਰ ਕਾਊਂਟੀ ਵਿਚ ਦੱਖਣੀ ਸੁਡਾਨ ਪੀਪਲਜ਼ ਡਿਫੈਂਸ ਫੋਰਸਿਜ਼ ਦੇ ਹਥਿਆਰਬੰਦ ਨੌਜਵਾਨਾਂ ਅਤੇ ਨੂਏਰ-ਸਬੰਧਤ ਵ੍ਹਾਈਟ ਆਰਮੀ ਵਿਚਕਾਰ ਨਵੇਂ ਸਿਰਿਓਂ ਲੜਾਈ ਦੀ ਰਿਪੋਰਟ ਦਿੱਤੀ ਸੀ, ਜਿਸ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ।
ਮੌਜੂਦਾ ਸਮੇਂ 25 ਲੱਖ ਤੋਂ ਵੱਧ ਦੱਖਣੀ ਸੁਡਾਨੀ ਸ਼ਰਨਾਰਥੀ ਗੁਆਂਢੀ ਦੇਸ਼ਾਂ ਵਿਚ ਰਹਿੰਦੇ ਹਨ, ਜਦੋਂ ਕਿ 20 ਲੱਖ ਲੋਕ ਅੰਦਰੂਨੀ ਤੌਰ ’ਤੇ ਉੱਜੜ ਗਏ ਹਨ। ਰਾਸ਼ਟਰਪਤੀ ਸਲਵਾ ਕੀਰ ਅਤੇ ਮੁਅੱਤਲ ਕੀਤੇ ਗਏ ਪਹਿਲੇ ਉਪ ਰਾਸ਼ਟਰਪਤੀ ਰੀਕ ਮਚਰ ਵਿਚਕਾਰ ਚੱਲ ਰਹੀ ਸਿਆਸੀ ਦਰਾਰ, ਵਿਆਪਕ ਭ੍ਰਿਸ਼ਟਾਚਾਰ ਅਤੇ ਸ਼ਾਂਤੀ ਸਮਝੌਤੇ ਦੇ ਰੁਕੇ ਹੋਏ ਲਾਗੂ ਕਰਨ ਦੇ ਨਾਲ ਪੂਰੇ ਪੈਮਾਨੇ ’ਤੇ ਜੰਗ ਵਿਚ ਵਾਪਸੀ ਦਾ ਖ਼ਤਰਾ ਹੈ। ਇਸ ਸਥਿਤੀ ਵਿਚ ਤੁਰੰਤ ਤਾਲਮੇਲ ਵਾਲੇ ਖੇਤਰੀ ਦਖਲ ਦੀ ਲੋੜ ਹੈ। ਦੱਖਣੀ ਸੁਡਾਨ ਵਿਚ ਮਨੁੱਖੀ ਅਧਿਕਾਰਾਂ ਲਈ ਵਿਨਾਸ਼ਕਾਰੀ ਨਤੀਜੇ ਅਤੇ ਖੇਤਰੀ ਅਸਥਿਰਤਾ ਦਾ ਜੋਖਮ ਅਫਰੀਕੀ ਯੂਨੀਅਨ ਅਤੇ ਗੁਆਂਢੀ ਰਾਜਾਂ ਨੂੰ ਇਕ ਰੋਕਥਾਮ ਯੋਗ ਪਤਨ ਨੂੰ ਰੋਕਣ ਲਈ ਫੈਸਲਾਕੁੰਨ ਕਾਰਵਾਈ ਕਰਨ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ।
ਰੁਚਿਕਾ ਕੱਕੜ
ਜੀਵਨ ਚਲਨੇ ਕਾ ਨਾਮ
NEXT STORY