Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 21, 2026

    4:02:33 PM

  • stock market  both sensex and nifty close higher

    ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ...

  • major statement by amarjit chawla after being excommunicated from the panth

    ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ...

  • interview with raman kumar news anchor at jalandhar doordarshan

    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ...

  • petrol prices hike

    1000 ਰੁਪਏ ਪ੍ਰਤੀ ਲੀਟਰ ਤੱਕ ਵਿਕੇਗਾ ਪੈਟਰੋਲ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗੜਬੜਾਉਂਦਾ ਲਿੰਗ-ਅਨੁਪਾਤ : ਉੱਭਰਦੀਆਂ ਸਮੱਸਿਆਵਾਂ

BLOG News Punjabi(ਬਲਾਗ)

ਗੜਬੜਾਉਂਦਾ ਲਿੰਗ-ਅਨੁਪਾਤ : ਉੱਭਰਦੀਆਂ ਸਮੱਸਿਆਵਾਂ

  • Edited By Shubam Kumar,
  • Updated: 30 Aug, 2026 05:35 PM
Blog
the skewed sex ratio emerging problems
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਸਮਾਜ ’ਚ ਸਦੀਆਂ ਤੋਂ ਵਿਆਪਕ ਰਿਹਾ ਕੰਨਿਆ ਭਰੂਣ-ਹੱਤਿਆ ਦਾ ਪ੍ਰਚਲਨ ਮੌਜੂਦਾ ਸਮੇਂ ’ਚ ਇਕ ਚਿੰਤਾਜਨਕ ਸਮੱਸਿਆ ਬਣ ਕੇ ਉੱਭਰ ਰਿਹਾ ਹੈ। ਖਾਸ ਕਰ ਕੇ ਪੰਜਾਬ ਦੇ ਅਨੇਕਾਂ ਪਿੰਡਾਂ ’ਚ 30 ਸਾਲ ਪਾਰ ਕਰ ਚੁੱਕੇ ਕਈ ਨੌਜਵਾਨਾਂ ਨੂੰ ਲਾੜੀਆਂ ਨਹੀਂ ਮਿਲ ਰਹੀਆਂ। ਵਿਦੇਸ਼ ਵੱਲ ਹਿਜ਼ਰਤ ਪ੍ਰਤੀ ਵਧਦਾ ਰੁਝਾਨ ਹਾਲਾਂਕਿ ਇਕ ਕਾਰਨ ਮੰਨਿਆ ਜਾ ਸਕਦਾ ਹੈ ਪਰ ਇਸ ’ਚ ਪ੍ਰਮੁੱਖ ਵਜ੍ਹਾ ਹੈ, ਅਸੰਤੁਲਿਤ ਲਿੰਗ ਅਨੁਪਾਤ। 1990 ਦੇ ਦਹਾਕੇ ਤੋਂ ਬਾਅਦ ਅਲਟਰਾਸਾਊਂਡ ਤਕਨੀਕ ਦੀ ਵੱਡੇ ਪੱਧਰ ’ਤੇ ਬੇਲੋੜੀ ਵਰਤੋਂ ਹੋਣ ਨਾਲ ਕੁੜੀਆਂ ਦੀ ਗਿਣਤੀ ’ਚ ਕਾਫ਼ੀ ਗਿਰਾਵਟ ਆਈ। ਪਿਛਲੇ ਸਾਲਾਂ ਦੌਰਾਨ ਰਵਾਇਤੀ ਸੋਚ ’ਚ ਤਬਦੀਲੀ ਆਈ ਤਾਂ ਹੈ ਪਰ ਇੰਨੀ ਨਹੀਂ ਕਿ ਧੀਆਂ ਨੂੰ ਕੁੱਖ ’ਚ ਮਾਰਨ ਦੀ ਪ੍ਰਥਾ ਪੂਰਨ ਤੌਰ ’ਤੇ ਖ਼ਤਮ ਹੋ ਸਕੇ। ਸਖ਼ਤ ਕਾਨੂੰਨੀ ਪਾਬੰਦੀਆਂ ਅਤੇ ਭਰੂਣ-ਹੱਤਿਆ ਵਿਰੋਧੀ ਪ੍ਰਚਾਰ-ਪ੍ਰਸਾਰ ਦੇ ਬਾਵਜੂਦ ਦੇਸ਼ ’ਚ ਲਿੰਗ ਜਾਂਚ ਅਤੇ ਗਰਭਪਾਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਬੀਤੇ ਦਿਨੀਂ ਰਾਜ ਸਭਾ ’ਚ ਦਿੱਤੀ ਗਈ ਜਾਣਕਾਰੀ ਅਨੁਸਾਰ, 2025 ਦੌਰਾਨ ਦੇਸ਼ ਭਰ ’ਚ ਲਿੰਗ ਜਾਂਚ ਦੇ ਕੁੱਲ 83 ਮਾਮਲੇ ਦਰਜ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ਸੂਬਾ ਵੀ ਇਸ ’ਚ ਅਪਵਾਦ ਨਹੀਂ ਹੈ, ਅਜਿਹੇ 64 ਮਾਮਲੇ ਇਕੱਲੇ ਹਰਿਆਣਾ ਨਾਲ ਸਬੰਧਤ ਹਨ, ਜੋ ਕਿ ਕੁੱਲ ਮਾਮਲਿਆਂ ਦਾ 77 ਫ਼ੀਸਦੀ ਹਨ—ਭਾਵ 2025 ’ਚ ਹਰ ਛੇਵੇਂ ਦਿਨ ਲਿੰਗ ਜਾਂਚ ਦਾ ਇਕ ਰੈਕਟ ਫੜਿਆ ਗਿਆ। ਬੀਤੇ ਤਿੰਨ ਸਾਲਾਂ (2023-2025) ’ਚ ਇੱਥੇ ਭਰੂਣ ਦੇ ਲਿੰਗ ਦੀ ਜਾਣਕਾਰੀ ਦੇਣ ਸੰਬੰਧੀ 106 ਮਾਮਲੇ ਦਰਜ ਕੀਤੇ ਗਏ। ਕਿਸੇ ਵੀ ਸੂਬੇ ਲਈ ਸਭ ਤੋਂ ਵੱਧ ਗਿਣਤੀ ਹੋਣ ਦੇ ਨਾਲ, ਇਹ ਦੇਸ਼ ਭਰ ’ਚ ਦਰਜ ਕੁੱਲ 184 ਮਾਮਲਿਆਂ ਦਾ 57.6 ਫ਼ੀਸਦੀ ਬਣਦਾ ਹੈ। ਪਿਛਲੇ ਤਿੰਨ ਸਾਲਾਂ ’ਚ ਦਰਜ 28 ਮਾਮਲਿਆਂ ਸਮੇਤ ਗੁਜਰਾਤ ਦੂਜੇ ਨੰਬਰ ’ਤੇ ਆਉਂਦਾ ਹੈ, ਜਦੋਂ ਕਿ 11 ਮਾਮਲੇ ਦਰਜ ਕਰਨ ਵਾਲਾ ਰਾਜਸਥਾਨ ਤੀਜੇ ਨੰਬਰ ’ਤੇ ਹੈ। ਹਰਿਆਣਾ ਸਰਕਾਰ ਅਨੁਸਾਰ ਜਨਵਰੀ 2024 ਅਤੇ ਮਾਰਚ 2026 ਦੇ ਵਿਚਾਲੇ ਸੂਬੇ ਨੇ ਲਿੰਗ ਜਾਂਚ ਟੈਸਟਾਂ ਵਿਰੁੱਧ 84 ਛਾਪੇ ਮਾਰੇ, ਜਿਨ੍ਹਾਂ ’ਚ ਉੱਤਰ ਪ੍ਰਦੇਸ਼ ’ਚ ਕੀਤੇ ਗਏ 37 ਆਪ੍ਰੇਸ਼ਨ ਵੀ ਸ਼ਾਮਲ ਹਨ।

ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਮੁਤਾਬਕ, 2022 ਤੋਂ 2024 ਦੇ ਵਿਚਾਲੇ ਹਰਿਆਣਾ ’ਚ ਕੰਨਿਆ ਭਰੂਣ ਹੱਤਿਆ ਦੇ 19 ਮਾਮਲੇ ਸਾਹਮਣੇ ਆਏ, ਰਾਸ਼ਟਰੀ ਪੱਧਰ ’ਤੇ ਇਹ ਚੌਥਾ ਸਭ ਤੋਂ ਖ਼ਰਾਬ ਅੰਕੜਾ ਹੈ। ਛੱਤੀਸਗੜ੍ਹ ’ਚ ਸਭ ਤੋਂ ਵੱਧ ਮਾਮਲੇ (41) ਦਰਜ ਕੀਤੇ ਗਏ। ਮੱਧ ਪ੍ਰਦੇਸ਼ ’ਚ 31 ਅਤੇ ਮਹਾਰਾਸ਼ਟਰ ’ਚ 28 ਮਾਮਲੇ ਸਾਹਮਣੇ ਆਏ। ਪੰਜਾਬ ’ਚ ਜਾਣੂ ਮਾਮਲਿਆਂ ਦੀ ਗਿਣਤੀ 12 ਰਹੀ। ਭਾਰਤ ’ਚ ‘ਗਰਭ ਧਾਰਨ ਤੋਂ ਪਹਿਲਾਂ ਅਤੇ ਜਣੇਪਾ ਨਿਦਾਨ ਤਕਨੀਕ ਐਕਟ’ ਤਹਿਤ ਲਿੰਗ ਪ੍ਰੀਖਣ ਪੂਰਨ ਤੌਰ ’ਤੇ ਗ਼ੈਰ-ਕਾਨੂੰਨੀ ਅਤੇ ਸਜ਼ਾਯੋਗ ਅਪਰਾਧ ਹੈ, ਇਸ ਦੇ ਬਾਵਜੂਦ ਅੱਜ ਵੀ ਵੱਡੇ ਪੱਧਰ ’ਤੇ ਇਸ ਗੈਰ-ਮਾਨੁੱਖੀ ਕਾਰਨਾਮੇ ਨੂੰ ਬੇਖੌਫ਼ ਅੰਜਾਮ ਦਿੱਤਾ ਜਾਂਦਾ ਹੈ। ਪੋਰਟੇਬਲ ਅਲਟਰਾਸਾਊਂਡ ਮਸ਼ੀਨਾਂ ਵਰਗੀਆਂ ਨਵੀਆਂ ਤਕਨੀਕਾਂ ਦੀ ਦੁਰਵਰਤੋਂ ਨੇ ਸਥਿਤੀ ਨੂੰ ਹੋਰ ਵੀ ਚਿੰਤਾਜਨਕ ਬਣਾ ਦਿੱਤਾ ਹੈ।

ਵੱਖ-ਵੱਖ ਅਧਿਐਨਾਂ ਅਤੇ ਰਿਪੋਰਟਾਂ ਅਨੁਸਾਰ, ਭਾਰਤ ’ਚ ਹਰ ਸਾਲ ਲਗਭਗ 5 ਲੱਖ ਕੁੜੀਆਂ ਭਰੂਣ ਹੱਤਿਆ ਦਾ ਸ਼ਿਕਾਰ ਹੁੰਦੀਆਂ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ’ਤੇ ਅਾਧਾਰਿਤ ਪਿਊ ਰਿਸਰਚ ਸੈਂਟਰ ਦਾ ਇਕ ਸ਼ੋਧ ਸਾਲ 2000-2019 ’ਚ ਘੱਟੋ-ਘੱਟ 9 ਮਿਲੀਅਨ ਔਰਤਾਂ ਦੀ ਭਰੂਣ-ਹੱਤਿਆ ਦਾ ਸੰਕੇਤ ਦਿੰਦਾ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ 100 ਮਰਦਾਂ ਦੇ ਪਿੱਛੇ ਲਗਭਗ 105 ਇਸਤਰੀਆਂ ਦਾ ਜਨਮ ਹੁੰਦਾ ਹੈ, ਜਦੋਂ ਕਿ ਭਾਰਤ ਦੀ ਆਬਾਦੀ ’ਚ ਪ੍ਰਤੀ 100 ਮਰਦਾਂ ਦੇ ਪਿੱਛੇ 93 ਤੋਂ ਘੱਟ ਔਰਤਾਂ ਹਨ। ਸੰਯੁਕਤ ਰਾਸ਼ਟਰ ਦੇ ਕਹਿਣ ਮੁਤਾਬਕ ਭਾਰਤ ’ਚ ਗ਼ੈਰ-ਕਾਨੂੰਨੀ ਤੌਰ ’ਤੇ ਅੰਦਾਜ਼ਨ ਰੋਜ਼ਾਨਾ 2,000 ਅਣਜੰਮੀਆਂ ਕੰਨਿਆਵਾਂ ਦੀ ਹੱਤਿਆ ਕੀਤੀ ਜਾਂਦੀ ਹੈ। ਭਰੂਣ ਹੱਤਿਆ ਵਰਗੀਆਂ ਮਾੜੀਆਂ ਪ੍ਰਥਾਵਾਂ, ਅਸਲ ’ਚ ਉਨ੍ਹਾਂ ਖੇਤਰਾਂ ’ਚ ਜ਼ੋਰ ਫੜਦੀਆਂ ਹਨ, ਜਿੱਥੇ ਸੱਭਿਆਚਾਰਕ ਮੁੱਲ ਨਰ ਨੂੰ ਨਾਰੀ ਦੀ ਤੁਲਨਾ ’ਚ ਵੱਧ ਮਹੱਤਵ ਦਿੰਦੇ ਹਨ। ਖਾਨਦਾਨ ਵਧਾਉਣ ਅਤੇ ਬੁਢਾਪੇ ’ਚ ਆਸਰੇ ਦੀ ਚਾਹ ਪੁੱਤਰ-ਮੋਹ ਪ੍ਰਮੁੱਖ ਕਾਰਨ ਹੈ। ਭਾਰਤੀ ਸਮਾਜ ’ਚ ਆਮ ਤੌਰ ’ਤੇ ਮਰਦਾਂ ਨੂੰ ਉਤਪਾਦਕ ਅਤੇ ਪਰਿਵਾਰ ਲਈ ਯੋਗਦਾਨ ਦੇਣ ਵਾਲਾ ਮੰਨਿਆ ਜਾਂਦਾ ਹੈ। ਅੱਜ ਵੀ ਬਹੁਤੇ ਲੋਕਾਂ ਦੇ ਵਿਚਾਰ ’ਚ ਪੁੱਤਰ ਦੇ ਹੱਥੋਂ ਅਗਨੀ ਮਿਲੇ ਬਿਨਾਂ ਮੁਕਤੀ ਮਿਲਣੀ ਸੰਭਵ ਨਹੀਂ! ਧੀਆਂ ਨੂੰ ਆਰਥਿਕ-ਸਮਾਜਿਕ ਬੋਝ ਮੰਨਣ ’ਚ ਦਾਜ-ਪ੍ਰਥਾ ਅਤੇ ਗੈਰ-ਸਮਾਜਿਕ ਵਾਤਾਵਰਣ ਮੁੱਖ ਕਾਰਕ ਹਨ। ਕਾਨੂੰਨੀ ਤੌਰ ’ਤੇ ਮਨਾਹੀ ਹੋਣ ’ਤੇ ਵੀ ਸਾਡਾ ਸਮਾਜ ਦਾਜ ਦੇ ਕੋਹੜ ਤੋਂ ਮੁਕਤ ਨਹੀਂ ਹੋ ਸਕਿਆ।

ਪਿਊ ਰਿਸਰਚ ਸੈਂਟਰ ਦੇ ਸ਼ੋਧ ਅਤੇ ਸਰਕਾਰੀ ਅੰਕੜਿਆਂ ਅਨੁਸਾਰ, ਪਿਛਲੇ ਦੋ ਦਹਾਕਿਆਂ ’ਚ ਲੱਖਾਂ ਦੀ ਤਾਦਾਦ ’ਚ ਕੰਨਿਆ ਭਰੂਣ ਹੱਤਿਆਵਾਂ ਹੋਣ ਨਾਲ ਦੇਸ਼ ਦੇ ਕਈ ਹਿੱਸਿਆਂ ’ਚ ਲਿੰਗ-ਅਨੁਪਾਤ ਪ੍ਰਭਾਵਿਤ ਹੋਇਆ ਹੈ, ਜਿਸ ਦੇ ਮਾੜੇ ਨਤੀਜੇ ਵੀ ਸਾਫ਼ ਤੌਰ ’ਤੇ ਦੇਖੇ ਜਾ ਸਕਦੇ ਹਨ। ਕੁੜੀਆਂ ਦਾ ਅਨੁਪਾਤ ਘਟਣ ਕਾਰਨ ਵਿਆਹ ਯੋਗ ਨੌਜਵਾਨਾਂ ਲਈ ਲਾੜੀ ਲੱਭਣਾ ਔਖਾ ਹੋ ਗਿਆ ਹੈ, ਦੂਰ-ਦਰਾਜ ਦੇ ਸੂਬਿਆਂ ਤੋਂ ਲਾੜੀਆਂ ਦੀ ‘ਖਰੀਦ-ਵੇਚ’ ਵਧੀ ਹੈ, ‘ਲੁਟੇਰੀ ਲਾੜੀਆਂ’ ਦੇ ਗਿਰੋਹ ਸਰਗਰਮ ਹੋ ਰਹੇ ਹਨ। ਭਾਵੇਂ ਕੇਂਦਰ ਅਤੇ ਅਨੇਕਾਂ ਸੂਬਾਈ ਸਰਕਾਰਾਂ ਨੇ ਧੀਆਂ ਦੇ ਹਿੱਤ ’ਚ ਅਨੇਕਾਂ ਯੋਜਨਾਵਾਂ ਚਲਾਈਆਂ ਹਨ, ਤਾਂ ਵੀ ਮੌਜੂਦਾ ਸਥਿਤੀ ਹੋਰ ਸਖ਼ਤ ਲਾਗੂ ਕਰਨ ਦੀ ਲੋੜ ਨੂੰ ਦਰਸਾਉਂਦੀ ਹੈ। ਹਰੇਕ ਦੋਸ਼ੀ ਦੀ ਫੜੋ-ਫੜੀ ਦੇ ਨਾਲ, ਸਖ਼ਤ ਸਜ਼ਾ ਵੀ ਯਕੀਨੀ ਹੋਣੀ ਚਾਹੀਦੀ ਹੈ। ਵਿਆਪਕ ਨਜ਼ਰੀਆ ਕੁਰੀਤੀਆਂ ਨੂੰ ਖ਼ਤਮ ਕਰਨ ’ਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ। ਤਕਨੀਕੀ ਤਰੱਕੀ ’ਚ ‘ਜਗਤ-ਕਲਿਆਣ ਦੀ ਭਾਵਨਾ ਨਿਹਿਤ ਹੈ, ਇਸ ਦੀ ਜਾਨਲੇਵਾ ਵਰਤੋਂ ਸ੍ਰਿਸ਼ਟੀ ’ਚ ਅਸੰਤੁਲਨ ਪੈਦਾ ਕਰ ਸਕਦੀ ਹੈ, ਜੋ ਕਿ ਕੁਦਰਤੀ ਨਿਯਮਾਂ ਦੇ ਸਭ ਤੋਂ ਵੱਧ ਵਿਰੁੱਧ ਹੋਵੇਗਾ। ਬੇਟੀਆਂ ਨੂੰ ਕੁੱਖ ’ਚ ਖਤਮ ਕਰਨ ਦੀ ਬਜਾਏ ਕਿਉਂ ਨਾ ਰੂੜੀਵਾਦੀ ਸੋਚ ਅਤੇ ਸਮੂਹ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾਵੇ, ਜੋ ਕੰਨਿਆ ਹੱਿਤਆ ’ਚ ਮੂਲ ਕਾਰਨ ਬਣਦੀਆਂ ਰਹੀਆਂ ਹਨ। ਬੇਟੀ ਹੋਵੇ ਜਾਂ ਬੇਟਾ, ਜੀਵਨ ਦਾ ਅਧਿਕਾਰ ਸਭ ਨੂੰ ਮਿਲਣਾ ਚਾਹੀਦਾ ਹੈ। ਪਸ਼ੂ-ਪੰਛੀ ਨਰ-ਮਾਦਾ ਵਜੋਂ ਕੋਈ ਵਿਤਕਰਾ ਨਹੀਂ ਕਰਦੇ ਤਾਂ ਕੀ ਮਨੁੱਖ ਉਨ੍ਹਾਂ ਤੋਂ ਵੀ ਗਿਆ ਗੁਜ਼ਰਿਆ ਹੈ।

—ਦੀਪਿਕਾ ਅਰੋੜਾ

deepikaaroa739a@gmail.com

  • skewed sex ratio
  • emerging problems
  • aticle

ਨੇਪਾਲ ’ਚ ਤਬਾਹੀ : ਮਨੁੱਖੀ ਜਿੱਦ ਅਤੇ ਕੁਦਰਤ ਦਾ ਕਹਿਰ

NEXT STORY

Stories You May Like

  • nayab singh saini punjab
    ਪੰਜਾਬ ਦੀ ਜਨਤਾ ਨੂੰ ਚੁਟਕਲੇ ਨਹੀਂ, ਵਿਕਾਸ ਅਤੇ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ: ਨਾਇਬ ਸਿੰਘ ਸੈਣੀ
  • unfortunate that gill missed out on the best team  gautam gambhir
    ਫਿੱਟਨੈੱਸ ਸਮੱਸਿਆਵਾਂ ਕਾਰਨ ਗਿੱਲ ਨੂੰ ਸਰਵੋਤਮ ਟੀਮ ਨਾ ਮਿਲਣਾ ਬਦਕਿਸਮਤੀ: ਗੌਤਮ ਗੰਭੀਰ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • breakthrough in case of 4 year old keshav kidnapping in jalandhar
    ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
  • strict arrangements for the shri siddh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ...
  • boy dies at night after being released from police custody
    ਪੁਲਸ ਹਿਰਾਸਤ ਤੋਂ ਰਿਹਾਅ ਹੋਣ ਮਗਰੋਂ ਰਾਤ ਨੂੰ ਹੋ ਗਈ ਨੌਜਵਾਨ ਦੀ ਮੌਤ, ਲੋਕਾਂ ਨੇ...
  • horrific road accident in kapurthala
    ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ...
  • police remand of mani shocker extended
    ਸਬ-ਇੰਸਪੈਕਟਰ 'ਤੇ ਫਾਈਰਿੰਗ ਕਰਨ ਵਾਲੇ ਮਨੀ ਸ਼ੌਕਰ ਦਾ ਪੁਲਸ ਰਿਮਾਂਡ ਵਧਿਆ; 4...
  • major incident in broad daylight in goraya
    ਗੁਰਾਇਆ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਾਰ 'ਚ ਬੈਠੀ ਔਰਤ ਦੇ ਗਲੇ 'ਚੋਂ ਸੋਨੇ ਦੀ...
  • four consecutive holidays in punjab
    ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
Trending
Ek Nazar
chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

trade talks

ਭਾਰਤ ਅਤੇ ਕੈਨੇਡਾ ਦਰਮਿਆਨ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਹੋਣ ਦੀ ਉਮੀਦ:...

famous 40 year old actress to become a mother without getting married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ...

military support for saudi arabia

ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ

raj grewal sued

ਗੁਰੂ ਘਰਾਂ ਦੀ ਜਾਇਦਾਦ 'ਤੇ 1.5 ਕਰੋੜ ਡਾਲਰ ਦਾ ਕਰਜ਼ਾ ਲੈਣ ਦੇ ਮਾਮਲੇ 'ਚ ਸਾਬਕਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • indian cricket
      ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ 'ਚ ਫਸੀ ਭਾਰਤੀ ਕ੍ਰਿਕਟ
    • kumari mayavati
      ਮਾਇਆਵਤੀ ਦੀ ਬਸਪਾ ਦੀ ਤ੍ਰਾਸਦੀ, ਰਾਹ ਆਸਾਨ ਨਹੀਂ
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • demand for independence from the uk
      ਹੁਣ ਯੂਨਾਈਟਿਡ ਨਹੀਂ? ਯੂ. ਕੇ. ਤੋਂ ਆਜ਼ਾਦੀ ਦੀ ਮੰਗ
    • 25 years of public service and a resolve for a new future for punjab
      ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਨਵੇਂ ਭਵਿੱਖ ਦਾ ਸੰਕਲਪ
    • new airports longing for flights
      ਉਡਾਣਾਂ ਨੂੰ ਤਰਸਦੇ ਨਵੇਂ ਹਵਾਈ ਅੱਡੇ
    • need to further intensify the drive to apprehend terrorist sympathizers
      ਜੰਮੂ-ਕਸ਼ਮੀਰ ’ਚ ‘ਅੱਤਵਾਦੀ ਮਦਦਗਾਰਾਂ ਦੀ ਫੜੋ-ਫੜੀ ਮੁਹਿੰਮ’ ਹੋਰ ਤੇਜ਼ ਕਰਨ ਦੀ...
    • trend needs to be stopped
      ਹਿੰਸਾ ਦੇ ਵਧਦੇ ਰੁਝਾਨ ’ਤੇ ਰੋਕ ਲਾਉਣ ਦੀ ਲੋੜ
    • mindset
      ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਤੋਂ ਬਚਾਅ, ਕਿਵੇਂ?
    • narendra modi
      ਨਰਿੰਦਰ ਮੋਦੀ : ਗਾਂਧੀਨਗਰ ਤੋਂ ਦਿੱਲੀ ਤੱਕ, ਜਨਤਕ ਜੀਵਨ ਦੇ 25 ਸਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +