Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 21, 2026

    4:43:51 PM

  • imran khan  s sisters detained

    ਪਾਕਿਸਤਾਨ: ਇਮਰਾਨ ਖਾਨ ਦੀਆਂ ਭੈਣਾਂ ਉਜ਼ਮਾ ਅਤੇ...

  • kewal singh dhillon s statement drug free punjab yatra

    'ਨਸ਼ਾ ਮੁਕਤ ਪੰਜਾਬ ਯਾਤਰਾ' ਮੌਕੇ ਬੋਲੇ ਕੇਵਲ...

  • petrol pump upi

    ਪੰਜਾਬ: UPI 'ਤੇ ਵਾਧੂ ਖਰਚੇ ਦੇ ਫ਼ੈਸਲੇ ਮਗਰੋਂ...

  • nayab singh saini statement

    ਸਾਡੀ ਨਸ਼ਿਆਂ ਖ਼ਿਲਾਫ ਲੜਾਈ ਨਸ਼ਾ ਪੀੜਤਾਂ ਨਾਲ ਨਹੀਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨੇਪਾਲ ’ਚ ਤਬਾਹੀ : ਮਨੁੱਖੀ ਜਿੱਦ ਅਤੇ ਕੁਦਰਤ ਦਾ ਕਹਿਰ

BLOG News Punjabi(ਬਲਾਗ)

ਨੇਪਾਲ ’ਚ ਤਬਾਹੀ : ਮਨੁੱਖੀ ਜਿੱਦ ਅਤੇ ਕੁਦਰਤ ਦਾ ਕਹਿਰ

  • Edited By Anmol Tagra,
  • Updated: 30 Aug, 2026 05:33 PM
Blog
nepal s devastation human intransigence and nature s fury
  • Share
    • Facebook
    • Tumblr
    • Linkedin
    • Twitter
  • Comment

ਨੇਪਾਲ ’ਚ ਆਏ ਹੜ੍ਹ ਦੀ ਭਿਆਨਕ ਤਬਾਹੀ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਭਾਵੇਂ ਇਹ ਘਟਨਾ ਕੁਦਰਤੀ ਰਹੀ ਪਰ ਅਸਲ ਕਾਰਨਾਂ ’ਚ ਕਿਤੇ ਨਾ ਕਿਤੇ ਮਨੁੱਖੀ ਜ਼ਿੱਦ ਵੀ ਜ਼ਰੂਰ ਹੈ। ਇਸ ਤਬਾਹੀ ਦਾ ਕੇਂਦਰ ਬਿੰਦੂ ਤਿਬ੍ਬਤ (ਚੀਨ) ਦਾ ਉੱਪਰਲਾ ਪਹਾੜੀ ਖੇਤਰ ਰਿਹਾ, ਜਿੱਥੇ ਲ੍ਹੇਂਦੇ ਨਦੀ ਦੇ ਕੋਲ ਇਕ ਵੱਡਾ ਗਲੇਸ਼ੀਅਰ ਡਿੱਗਣ ਨਾਲ ਭਾਰੀ ਸੈਲਾਬ ਆਇਆ।

ਇਸ ਦੀ ਧਮਕ ਇੰਨੀ ਜ਼ਿਆਦਾ ਸੀ ਕਿ ਸ਼ੁਰੂ ’ਚ ਭੂਚਾਲ ਦਾ ਭੁਲੇਖਾ ਪਿਆ। ਹਾਲਾਂਕਿ ਕੁਝ ਘੰਟਿਆਂ ਬਾਅਦ ਭੂਚਾਲ ਵੀ ਆਇਆ ਜਿਸ ਨੇ ਇਕ ਨਵਾਂ ਖੌਫ਼ ਪੈਦਾ ਕਰ ਦਿੱਤਾ। ਇਸ ਆਫ਼ਤ ਦਾ ਅਜਿਹਾ ਖੌਫ਼ਨਾਕ ਰੂਪ ਦਿਖਾਈ ਦਿੱਤਾ ਜਿਸ ਨੇ ਹਰ ਪਾਸੇ ਸਿਰਫ਼ ਮਲਬਾ, ਮੌਤ ਅਤੇ ਚੀਖ-ਚਿਹਾੜਾ ਹੀ ਦਿਖਾਇਆ। ਨੇਪਾਲ ਦੀਆਂ ਭਿਆਨਕ ਤਸਵੀਰਾਂ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ।

ਅਜੇ ਮੌਤ ਦੇ ਸ਼ੁਰੂਆਤੀ ਅੰਕੜੇ ਭਾਵੇਂ ਘੱਟ (ਲਗਭਗ 500) ਹੋਣ ਪਰ ਇਹ ਕਿੰਨੇ ਵਧਣਗੇ, ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ। ਕਰੀਬ 2000 ਤੋਂ ਵੱਧ ਲੋਕ ਲਾਪਤਾ ਹਨ (ਗਿਣਤੀ ਵਧ ਸਕਦੀ ਹੈ)। ਇਸ ’ਚ ਸਭ ਤੋਂ ਵੱਧ ਭਾਰਤੀ ਹਨ, ਜਿਨ੍ਹਾਂ ਦੀ ਗਿਣਤੀ 300 ਦੇ ਲਗਭਗ ਹੈ। ਇਨ੍ਹਾਂ ’ਚੋਂ ਕੁਝ ਵੱਕਾਰੀ ਆਈ.ਟੀ. ਕੰਪਨੀ ਦੇ ਹਨ। ਹੁਣ ਤੱਕ 84 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਨ੍ਹਾਂ ’ਚ ਤ੍ਰਿਸ਼ੂਲੀ-1 ਹਾਈਡਰੋਪਾਵਰ ਪ੍ਰੋਜੈਕਟ ਦੇ 63 ਕਰਮਚਾਰੀ ਅਤੇ ਤਾਮਿਲਨਾਡੂ ਦੇ 21 ਲੋਕ ਸ਼ਾਮਲ ਹਨ।

ਅਚਾਨਕ 26 ਅਗਸਤ ਦੀ ਸਵੇਰ ਨੂੰ ਹੜ੍ਹ ਅਤੇ ਮਲਬਾ ਇਸ ਤਰ੍ਹਾਂ ਆਇਆ ਜਿਸ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ, ਕਿਉਂਕਿ ਇੰਨੀ ਭਾਰੀ ਬਾਰਸ਼ ਵੀ ਨਹੀਂ ਹੋਈ ਸੀ ਕਿ ਲੋਕ ਚੌਕਸ ਹੋ ਕੇ ਸੰਭਲ ਸਕਣ। ਚੀਨ ਦੇ ਤਿਬ੍ਬਤੀ ਖੇਤਰ ਨਾਲ ਲੱਗਦੇ ਇਲਾਕਿਆਂ ’ਚ ਅਚਾਨਕ ਆਏ ਭਾਰੀ ਮਾਤਰਾ ’ਚ ਪਾਣੀ, ਬਰਫ਼, ਚੱਟਾਨਾਂ ਅਤੇ ਰੇਤ-ਚਿੱਕੜ ਦਾ ਮਲਬਾ ਨੇਪਾਲ ਵੱਲ ਵਧਿਆ, ਜਿਸ ਨੇ ਅਚਾਨਕ ਭੋਤੇਕੋਸ਼ੀ ਨਦੀ ਦਾ ਜਲ-ਪੱਧਰ ਕੁਝ ਮਿੰਟਾਂ ’ਚ ਹੀ ਬੇਹੱਦ ਖਤਰਨਾਕ ਪੱਧਰ ਤੱਕ ਪਹੁੰਚਾ ਦਿੱਤਾ। ਇਸੇ ਕਰ ਕੇ ਇਸ ਨੂੰ ਜਲ-ਪ੍ਰਲੋਕ ਵੀ ਕਹਿ ਰਹੇ ਹਨ।

ਲੋਕ ਕੁਝ ਸਮਝ ਸਕਦੇ, ਇਸ ਤੋਂ ਪਹਿਲਾਂ ਸਵੇਰੇ 9 ਵਜੇ ਨਦੀ ’ਚ ਅਚਾਨਕ ਤੇਜ਼ ਉਫ਼ਾਨ ਆਇਆ। ਇਸ ਤੋਂ ਬਾਅਦ ਤਿਮੁਰੇ, ਰਸੁਵਾਗੜ੍ਹੀ, ਸਿਆਫ਼ਰੁਬੇਸੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਨਦੀ ਦੇ ਕਿਨਾਰੇ ਬਣੇ ਮਕਾਨ, ਸੜਕਾਂ, ਪੁਲ ਅਤੇ ਹੋਰ ਰੋਜ਼ਾਨਾ ਵਰਤੋਂ ਦੇ ਨਿਰਮਾਣ ਲਪੇਟ ’ਚ ਆ ਗਏ। ਤ੍ਰਾਸਦੀ ਇਹ ਰਹੀ ਕਿ ਪਾਣੀ ਸਿਰਫ਼ ਨਦੀ ਦੇ ਆਮ ਹੜ੍ਹ ਵਾਂਗ ਨਹੀਂ ਵਧਿਆ, ਸਗੋਂ ਆਪਣੇ ਨਾਲ ਭਾਰੀ ਮਾਤਰਾ ’ਚ ਤਲਛਟ, ਵੱਡੇ ਪੱਥਰ ਅਤੇ ਮਲਬਾ ਵੀ ਹੇਠਾਂ ਲੈ ਆਇਆ।

ਇਸ ਨਾਲ ਨੁਕਸਾਨ ਸਿਰਫ਼ ਪਾਣੀ ਭਰਨ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਮਾਰਤਾਂ ਅਤੇ ਪੁਲ-ਪੁਲੀਆਂ ਵੀ ਰੁੜ੍ਹ ਗਈਆਂ। ਬੇਤਰਾਵਤੀ ਤੋਂ ਰਸੁਵਾਗੜ੍ਹੀ ਸਰਹੱਦ ਤੱਕ ਲਗਭਗ 42 ਕਿਲੋਮੀਟਰ ਸੜਕ ਹੜ੍ਹ ਨਾਲ ਬੁਰੀ ਤਰ੍ਹਾਂ ਟੁੱਟ-ਫੁੱਟ ਗਈ ਅਤੇ ਕਈ ਕੰਕਰੀਟ ਦੇ ਪੁਲ ਵੀ ਰੁੜ੍ਹ ਗਏ ਹਨ। ਅਚਾਨਕ ਆਏ ਹੜ੍ਹ ਦੀ ਰਫ਼ਤਾਰ ਕਿੰਨੀ ਰਹੀ ਹੋਵੇਗੀ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ, ਕਿਉਂਕਿ ਤ੍ਰਿਸ਼ੂਲੀ ਨਦੀ ’ਤੇ ਗਲਛੀ ’ਚ ਜਲ-ਪੱਧਰ 30 ਮਿੰਟਾਂ ’ਚ ਹੀ 9 ਮੀਟਰ ਤੱਕ ਵਧ ਗਿਆ। ਮਾਲਖੂ ’ਚ ਵੀ ਇਸੇ ਦੌਰਾਨ ਕਰੀਬ 7 ਮੀਟਰ ਦਾ ਵਾਧਾ ਦਰਜ ਕੀਤਾ ਗਿਆ।

ਇਹ ਵਾਧਾ ਆਮ ਮਾਨਸੂਨੀ ਹੜ੍ਹਾਂ ਦੀ ਤੁਲਨਾ ’ਚ ਕਿਤੇ ਬਹੁਤ ਜ਼ਿਆਦਾ ਖਤਰਨਾਕ ਨਿਕਲਿਆ। ਹੜ੍ਹ ਦੀਆਂ ਲਹਿਰਾਂ ਭੋਤੇਕੋਸ਼ੀ ਤੋਂ ਅੱਗੇ ਤ੍ਰਿਸ਼ੂਲੀ ਨਦੀ ਪ੍ਰਣਾਲੀ ’ਚ ਪਹੁੰਚੀਆਂ। ਇਸ ਨਾਲ ਰਸੁਵਾ ਤੋਂ ਹੇਠਾਂ ਵੱਲ ਨੁਵਾਕੋਟ ਅਤੇ ਧਾਦਿੰਗ ਸਮੇਤ ਕਈ ਇਲਾਕਿਆਂ ’ਚ ਨਦੀ ਦੇ ਕਿਨਾਰੇ ਵੱਸੇ ਇਲਾਕਿਆਂ ਲਈ ਖਤਰਾ ਵਧ ਗਿਆ। ਕੁਝ ਪਾਣੀ ਨਿਗਰਾਨੀ ਕੇਂਦਰ ਵੀ ਹੜ੍ਹ ਦੌਰਾਨ ਨੁਕਸਾਨੇ ਗਏ ਹਨ, ਜਿਸ ਨਾਲ ਅਸਲ ਸਮੇਂ ’ਚ ਨਦੀ ਦੀ ਨਿਗਰਾਨੀ ਕਰਨਾ ਹੋਰ ਵੀ ਔਖਾ ਹੋ ਗਿਆ।

ਹਾਲਾਤ ਦੀ ਭਿਆਨਕਤਾ ਉਦੋਂ ਹੋਰ ਵਧ ਗਈ ਜਦੋਂ ਵੀਰਵਾਰ ਰਾਤ 9:18 ਵਜੇ 3.2 ਤੀਬਰਤਾ ਦਾ ਭੂਚਾਲ ਆਇਆ ਜਿਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਇਸ ਨਾਲ ਉੱਥੇ ਹੜ੍ਹ ਦਾ ਖਤਰਾ ਫਿਰ ਮੰਡਰਾਅ ਰਿਹਾ ਹੈ। ਇੱਧਰ ਚੀਨ ਨੇ ਦੱਸਿਆ ਕਿ ਰਸੁਵਾਗੜ੍ਹੀ ਬਾਰਡਰ ਤੋਂ 18 ਕਿਲੋਮੀਟਰ ’ਤੇ ਤਿਬ੍ਬਤ ਦੀ ਲ੍ਹੇਂਦੇ ਨਦੀ ’ਚ ਇਕ ਨਵੀਂ ਬੈਰੀਅਰ ਝੀਲ ਬਣ ਗਈ ਹੈ ਜੋ ਲਗਭਗ 0.11 ਵਰਗ ਕਿਲੋਮੀਟਰ ’ਚ ਫੈਲੀ ਹੈ ਅਤੇ ਕਰੀਬ 200 ਕਰੋੜ ਲੀਟਰ ਪਾਣੀ ਜਮ੍ਹਾ ਹੈ ਜਿਸ ’ਚ ਅਗਲੇ 3 ਦਿਨਾਂ ’ਚ 300 ਕਰੋੜ ਲੀਟਰ ਹੋਰ ਪਾਣੀ ਆ ਸਕਦਾ ਹੈ।

ਮਤਲਬ ਕਿ ਇਹ ਝੀਲ ਵੀ ਟੁੱਟ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਭੋਤੇਕੋਸ਼ੀ ਅਤੇ ਤ੍ਰਿਸ਼ੂਲੀ ਨਦੀ ’ਚ ਫਿਰ ਅਚਾਨਕ ਹੜ੍ਹ ਆ ਸਕਦਾ ਹੈ। ਅਜੇ ਨੇਪਾਲ ਵੱਲ ਦੇ ਢਲਾਣ ਵਾਲੇ ਹਿੱਸਿਆਂ ਦੀਆਂ ਬਸਤੀਆਂ, ਸੜਕਾਂ, ਪੁਲ, ਜਲ-ਬਿਜਲੀ ਪ੍ਰਾਜੈਕਟ ਅਤੇ ਹੋਰ ਬੁਨਿਆਦੀ ਢਾਂਚੇ ਤਬਾਹੀ ਦੀ ਮਾਰ ਹੇਠ ਹਨ।

ਤਿਬ੍ਬਤ ’ਚ ਬਰਫ ਦੇ ਤੋਦੇ ਡਿੱਗਣ ਜਾਂ ਗਲੇਸ਼ੀਅਰ ਝੀਲਾਂ ਦੇ ਫਟਣ ਨਾਲ ਨੇਪਾਲ ਵੱਲ ਦੇ ਹੇਠਲੇ ਤੱਟਵਰਤੀ ਖੇਤਰਾਂ ’ਚ ਸਮੇਂ-ਸਮੇਂ ਉੱਤੇ ਨੁਕਸਾਨ ਹੋਣਾ ਇਕ ਆਮ ਘਟਨਾ ਹੈ।

ਮਾਹਿਰ ਵੀ ਮੰਨਦੇ ਹਨ ਕਿ ਵਾਰ-ਵਾਰ ਹੋ ਰਹੇ ਹਾਦਸਿਆਂ ਦੇ ਪਿੱਛੇ ਨੇਪਾਲ-ਚੀਨ ਸਰਹੱਦੀ ਹਿਮਾਲੀਅਾਈ ਖੇਤਰ ਦੀ ਭੂਗੋਲਿਕ ਬਣਤਰ ਦੇ ਨਾਲ-ਨਾਲ ਗਲੇਸ਼ੀਅਰ ਝੀਲਾਂ ਦੀਆਂ ਸਥਿਤੀਆਂ ’ਚ ਹੋਣ ਵਾਲੇ ਬਦਲਾਅ ਹੀ ਕਾਰਨ ਹਨ।

ਨੇਪਾਲ ਵੱਲ ਢਲਾਣ ਵਾਲੇ ਖੇਤਰ ਹਨ ਜਿਨ੍ਹਾਂ ’ਚ ਕਈ ਬਸਤੀਆਂ ਵੱਸੀਆਂ ਹੋਈਆਂ ਹਨ। ਇਸ ਕਾਰਨ ਇਨ੍ਹਾਂ ਝੀਲਾਂ ਦੇ ਫਟਣ ਅਤੇ ਬਰਫ ਦੇ ਤੋਦੇ ਡਿੱਗਣ ਦਾ ਹਮੇਸ਼ਾ ਖਤਰਾ ਬਸਤੀਆਂ ’ਚ ਬਣਿਆ ਰਹਿੰਦਾ ਹੈ। ਕਿਉਂਕਿ ਉੱਪਰ ਤਿਬ੍ਬਤੀ ਖੇਤਰ ’ਚ ਕਈ ਗਲੇਸ਼ੀਅਰ ਹਨ ਜਿਨ੍ਹਾਂ ’ਚ ਵੱਖ-ਵੱਖ ਕਾਰਨਾਂ ਅਤੇ ਵਾਤਾਵਰਣਕ ਅਸੰਤੁਲਨ ਕਾਰਨ ਪਿਘਲਾਅ ਹੁੰਦਾ ਰਹਿੰਦਾ ਹੈ ਅਤੇ ਇਸ ਦੇ ਭਿਆਨਕ ਰੂਪ ਧਾਰਨ ਕਰਨ ’ਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।

ਨੇਪਾਲ ਦੀ ਵਾਰ-ਵਾਰ ਦੀ ਤਬਾਹੀ ਦਾ ਕਾਰਨ ਇਸ ਦਾ ਭੂਗੋਲ ਵੀ ਹੈ। ਨੇਪਾਲ ਬਹੁਤ ਘੱਟ ਦੂਰੀ ’ਚ ਉੱਚ ਹਿਮਾਲਿਆ ਤੋਂ ਲੈ ਕੇ ਮੁਕਾਬਲਤਨ ਸਮਤਲ ਤਰਾਈ ਦੇ ਮੈਦਾਨਾਂ ਤੱਕ ਢਲਾਣ ਵਾਲੇ ਖੇਤਰ ’ਚ ਫੈਲਿਆ ਹੋਇਆ ਹੈ ਜਿਸ ਨਾਲ ਉੱਪਰ ਹੋਈ ਬਾਰਸ਼ ਦਾ ਅਸਰ ਹੇਠਾਂ ਪੈਂਦਾ ਹੈ। ਬਸ ਇਸੇ ਗੱਲ ਦਾ ਪਹਿਲਾਂ ਤੋਂ ਪਤਾ ਲਗਾਉਣ ਅਤੇ ਚੌਕਸ ਰਹਿਣ ਨਾਲ ਕਾਫ਼ੀ ਤ੍ਰਾਸਦੀਆਂ ਨੂੰ ਰੋਕਿਆ ਜਾ ਸਕਦਾ ਸੀ।

ਅਜੇ ਅਰਲੀ ਵਾਰਨਿੰਗ ਸਿਸਟਮ ਮਤਲਬ ਪਹਿਲਾਂ ਸੂਚਨਾ ਪ੍ਰਣਾਲੀ ਵੀ ਲੱਗੀ ਸੀ ਜੋ ਖੁਦ ਲਪੇਟ ’ਚ ਆ ਗਈ, ਨਹੀਂ ਤਾਂ ਕਾਫ਼ੀ ਹੱਦ ਤੱਕ ਜਾਨੀ ਨੁਕਸਾਨ ਨੂੰ ਕਾਬੂ ਕੀਤਾ ਜਾ ਸਕਦਾ ਸੀ। ਭਵਿੱਖ ’ਚ ਜੋਖਮ ਵਾਲੇ ਇਲਾਕਿਆਂ ਦੀ ਪਹਿਲਾਂ ਤੋਂ ਹੀ ਪਛਾਣ ਕਰ ਕੇ ਆਫ਼ਤ ਦੀ ਉਡੀਕ ਕਰਨ ਨਾਲੋਂ ਬਿਹਤਰ ਹੈ ਕਿ ਨਦੀ ਕਿਨਾਰੇ ਦੀਆਂ ਬਸਤੀਆਂ ਨੂੰ ਥੋੜ੍ਹੀ ਜਿਹੀ ਵੀ ਆਹਟ ਮਿਲਣ ’ਤੇ ਹਟਾ ਕੇ ਜਾਨ ਅਤੇ ਮਾਲ ਦੋਵਾਂ ਦਾ ਨੁਕਸਾਨ ਘਟਾਇਆ ਜਾ ਸਕਦਾ ਹੈ। ਸੱਚ ਤਾਂ ਇਹ ਹੈ ਕਿ ਆਫ਼ਤ ਸੰਭਾਵੀ ਖੇਤਰਾਂ ’ਚ ਜੇਕਰ ਬਸਤੀਆਂ ਹੀ ਨਾ ਵੱਸਣ ਤਾਂ ਇਸ ਤੋਂ ਬਿਹਤਰ ਕੁਝ ਹੋ ਨਹੀਂ ਸਕਦਾ।

—ਰਿਤੁਪਰਣੇ ਦਵੇ

  • Nepal
  • Flood
  • Nature

‘ਤਿੱਖੀ ਨੋਕ-ਝੋਕ ਤੋਂ ਬਾਅਦ ਕੰਗਨਾ ਅਤੇ ਰਾਮਦੇਵ’ ਵਿਚਾਲੇ ਹੋਈ ‘ਜੰਗਬੰਦੀ’!

NEXT STORY

Stories You May Like

  • havoc of climate change
    ਜਲਵਾਯੂ ਤਬਦੀਲੀ ਦਾ ਕਹਿਰ: ਨੇਪਾਲ 'ਚ ਗਲੇਸ਼ੀਅਰ ਖਿਸਕਣ ਨਾਲ ਆਈ ਤਬਾਹੀ, ਵਧਦਾ ਤਾਪਮਾਨ ਹੈ ਸੰਕਟ ਦੀ ਵਜ੍ਹਾ
  • floods in nepal
    ਨੇਪਾਲ-ਚੀਨ ਸਰਹੱਦ 'ਤੇ ਆਏ ਹੜ੍ਹਾਂ ਕਾਰਨ ਭਾਰੀ ਤਬਾਹੀ
  • humanitarian aid to nepal
    ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ
  • flood in nepal
    ਨੇਪਾਲ 'ਚ ਹੜ੍ਹਾਂ ਦਾ ਕਹਿਰ: 4 ਹਫ਼ਤਿਆਂ ਬਾਅਦ ਵੀ ਲਾਪਤਾ 6,000 ਲੋਕਾਂ ਦੀ ਭਾਲ ਜਾਰੀ
  • nepaltibet flood disaster china accused of censorship
    ਨੇਪਾਲ-ਤਿੱਬਤ ਹੜ੍ਹ ਤਬਾਹੀ: ਚੀਨ ਵੱਲੋਂ ਸੈਂਸਰਸ਼ਿਪ ਤੇ ਜਾਣਕਾਰੀ ਦਬਾਉਣ ਦੇ ਦੋਸ਼
  • nepal floods
    ਨੇਪਾਲ ਹੜ੍ਹ : ਬਚਾਅ ਕਾਰਜ ਜਾਰੀ, ਮਰਨ ਵਾਲਿਆਂ ਦੀ ਗਿਣਤੀ 1,357 ਹੋਈ
  • floods in nepal
    ਨੇਪਾਲ ਹੜ੍ਹ ਦੇ ਮ੍ਰਿਤਕਾਂ ਦੀ ਗਿਣਤੀ 1,370 ਤੋਂ ਪਾਰ, ਲਾਪਤਾ ਲੋਕਾਂ ਦੀ ਭਾਲ ਜਾਰੀ
  • flash floods in nepal
    ਨੇਪਾਲ ਹੜ੍ਹ 'ਚ ਭਾਰੀ ਜਾਨੀ ਨੁਕਸਾਨ, ਮ੍ਰਿਤਕਾਂ ਦੀ ਗਿਣਤੀ 1,360 ਤੋਂ ਪਾਰ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • breakthrough in case of 4 year old keshav kidnapping in jalandhar
    ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
  • strict arrangements for the shri siddh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ...
  • boy dies at night after being released from police custody
    ਪੁਲਸ ਹਿਰਾਸਤ ਤੋਂ ਰਿਹਾਅ ਹੋਣ ਮਗਰੋਂ ਰਾਤ ਨੂੰ ਹੋ ਗਈ ਨੌਜਵਾਨ ਦੀ ਮੌਤ, ਲੋਕਾਂ ਨੇ...
  • horrific road accident in kapurthala
    ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ...
  • police remand of mani shocker extended
    ਸਬ-ਇੰਸਪੈਕਟਰ 'ਤੇ ਫਾਈਰਿੰਗ ਕਰਨ ਵਾਲੇ ਮਨੀ ਸ਼ੌਕਰ ਦਾ ਪੁਲਸ ਰਿਮਾਂਡ ਵਧਿਆ; 4...
  • major incident in broad daylight in goraya
    ਗੁਰਾਇਆ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਾਰ 'ਚ ਬੈਠੀ ਔਰਤ ਦੇ ਗਲੇ 'ਚੋਂ ਸੋਨੇ ਦੀ...
  • four consecutive holidays in punjab
    ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
Trending
Ek Nazar
veteran actress loses battle with cancer

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਕੈਂਸਰ ਤੋਂ ਜੰਗ ਹਾਰੀ ਦਿੱਗਜ ਅਦਾਕਾਰਾ

chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

trade talks

ਭਾਰਤ ਅਤੇ ਕੈਨੇਡਾ ਦਰਮਿਆਨ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਹੋਣ ਦੀ ਉਮੀਦ:...

famous 40 year old actress to become a mother without getting married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ...

military support for saudi arabia

ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • indian cricket
      ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ 'ਚ ਫਸੀ ਭਾਰਤੀ ਕ੍ਰਿਕਟ
    • kumari mayavati
      ਮਾਇਆਵਤੀ ਦੀ ਬਸਪਾ ਦੀ ਤ੍ਰਾਸਦੀ, ਰਾਹ ਆਸਾਨ ਨਹੀਂ
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • demand for independence from the uk
      ਹੁਣ ਯੂਨਾਈਟਿਡ ਨਹੀਂ? ਯੂ. ਕੇ. ਤੋਂ ਆਜ਼ਾਦੀ ਦੀ ਮੰਗ
    • 25 years of public service and a resolve for a new future for punjab
      ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਨਵੇਂ ਭਵਿੱਖ ਦਾ ਸੰਕਲਪ
    • new airports longing for flights
      ਉਡਾਣਾਂ ਨੂੰ ਤਰਸਦੇ ਨਵੇਂ ਹਵਾਈ ਅੱਡੇ
    • need to further intensify the drive to apprehend terrorist sympathizers
      ਜੰਮੂ-ਕਸ਼ਮੀਰ ’ਚ ‘ਅੱਤਵਾਦੀ ਮਦਦਗਾਰਾਂ ਦੀ ਫੜੋ-ਫੜੀ ਮੁਹਿੰਮ’ ਹੋਰ ਤੇਜ਼ ਕਰਨ ਦੀ...
    • trend needs to be stopped
      ਹਿੰਸਾ ਦੇ ਵਧਦੇ ਰੁਝਾਨ ’ਤੇ ਰੋਕ ਲਾਉਣ ਦੀ ਲੋੜ
    • mindset
      ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਤੋਂ ਬਚਾਅ, ਕਿਵੇਂ?
    • narendra modi
      ਨਰਿੰਦਰ ਮੋਦੀ : ਗਾਂਧੀਨਗਰ ਤੋਂ ਦਿੱਲੀ ਤੱਕ, ਜਨਤਕ ਜੀਵਨ ਦੇ 25 ਸਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +