ਈਸਟ ਇੰਡੀਆ ਕੰਪਨੀ ਨੇ ਭਾਰਤ ਨੂੰ ਚੁੱਪ ਕਰਾ ਦਿੱਤਾ ਸੀ। ਆਪਣੀ ਵਪਾਰਕ ਸ਼ਕਤੀ ਨਾਲ ਨਹੀਂ, ਬਲਕਿ ਆਪਣੀ ਪਕੜ ਨਾਲ ਚੁੱਪ ਕਰਾਇਆ ਗਿਆ ਸੀ। ਕੰਪਨੀ ਨੇ ਸਾਡੇ ਮਹਾਰਾਜਿਆਂ ਅਤੇ ਨਵਾਬਾਂ ਨਾਲ ਭਾਈਵਾਲੀ ਕਰ ਕੇ ਉਨ੍ਹਾਂ ਨੂੰ ਰਿਸ਼ਵਤ ਦੇ ਕੇ ਅਤੇ ਧਮਕਾ ਕੇ ਭਾਰਤ ਦਾ ਗਲਾ ਘੁੱਟ ਦਿੱਤਾ। ਇਸ ਨੇ ਸਾਡੇ ਬੈਂਕਿੰਗ, ਨੌਕਰਸ਼ਾਹੀ ਅਤੇ ਸੂਚਨਾ ਨੈੱਟਵਰਕ ਨੂੰ ਕੰਟਰੋਲ ਕੀਤਾ। ਯਾਦ ਰੱਖੋ, ਅਸੀਂ ਆਪਣੀ ਆਜ਼ਾਦੀ ਕਿਸੇ ਹੋਰ ਦੇਸ਼ ਹੱਥੋਂ ਨਹੀਂ ਗੁਆਈ, ਅਸੀਂ ਇਸ ਨੂੰ ਇਕ ਏਕਾਧਿਕਾਰਵਾਦੀ ਕਾਰਪੋਰੇਸ਼ਨ ਹੱਥੋਂ ਗੁਆ ਦਿੱਤਾ, ਜੋ ਸਾਡੀ ਦਮਨਕਾਰੀ ਪ੍ਰਣਾਲੀ ਨੂੰ ਚਲਾਉਂਦੀ ਸੀ।
ਕੰਪਨੀ ਨੇ ਵਪਾਰ ਦੀਆਂ ਸ਼ਰਤਾਂ ਨੂੰ ਕੰਟਰੋਲ ਕੀਤਾ ਅਤੇ ਮੁਕਾਬਲੇ ਨੂੰ ਖਤਮ ਕਰ ਦਿੱਤਾ। ਇਸ ਨੇ ਫੈਸਲਾ ਕੀਤਾ ਕਿ ਕਿਸ ਨੇ ਕੀ ਵੇਚਣਾ ਹੈ ਅਤੇ ਕਿਸ ਨੂੰ ਵੇਚਣਾ। ਇਸ ਨੇ ਸਾਡੇ ਟੈਕਸਟਾਈਲ ਉਦਯੋਗ ਅਤੇ ਨਿਰਮਾਣ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਮੈਨੂੰ ਕੰਪਨੀ ਵਲੋਂ ਕੀਤੇ ਗਏ ਕਿਸੇ ਉਤਪਾਦ ਨਵੀਨਤਾਵਾਂ ਜਾਂ ਮਾਰਕੀਟ ਵਿਕਾਸ ਬਾਰੇ ਨਹੀਂ ਪਤਾ। ਮੈਂ ਸਿਰਫ ਇਹ ਜਾਣਦਾ ਹਾਂ ਕਿ ਇਸ ਨੇ ਇਕ ਖੇਤਰ ਵਿਚ ਅਫੀਮ ਦੀ ਖੇਤੀ ਲਈ ਏਕਾਧਿਕਾਰ ਹਾਸਲ ਕਰ ਲਿਆ ਅਤੇ ਦੂਜੇ ਖੇਤਰ ਵਿਚ ਅਫੀਮ ਦੇ ਆਦੀ ਲੋਕਾਂ ਲਈ ਇਕ ਬੰਦੀ ਬਾਜ਼ਾਰ ਵਿਕਸਿਤ ਕੀਤਾ। ਫਿਰ ਵੀ, ਜਦੋਂ ਕੰਪਨੀ ਨੇ ਭਾਰਤ ਨੂੰ ਲੁੱਟਿਆ ਤਾਂ ਇਸ ਨੂੰ ਬ੍ਰਿਟੇਨ ਵਿਚ ਇਕ ਮਾਡਲ ਕਾਰਪੋਰੇਟ ਨਾਗਰਿਕ ਮੰਨਿਆ ਗਿਆ। ਇਸ ਦੇ ਵਿਦੇਸ਼ੀ ਸ਼ੇਅਰ ਧਾਰਕ ਇਸ ਨੂੰ ਪਸੰਦ ਕਰਦੇ ਸਨ।
ਈਸਟ ਇੰਡੀਆ ਕੰਪਨੀ 150 ਸਾਲ ਪਹਿਲਾਂ ਖਤਮ ਹੋ ਗਈ ਸੀ ਪਰ ਇਸ ਨੇ ਜੋ ਡਰ ਪੈਦਾ ਕੀਤਾ ਸੀ ਉਹ ਫਿਰ ਵਾਪਸ ਆ ਗਿਆ ਹੈ। ਅਜਾਰੇਦਾਰਾਂ ਦੀ ਇਕ ਨਵੀਂ ਨਸਲ ਨੇ ਇਸ ਦੀ ਥਾਂ ਲੈ ਲਈ ਹੈ। ਉਨ੍ਹਾਂ ਨੇ ਬੇਸ਼ੁਮਾਰ ਦੌਲਤ ਇਕੱਠੀ ਕੀਤੀ ਹੈ, ਜਦੋਂ ਕਿ ਭਾਰਤ ਹਰ ਕਿਸੇ ਲਈ ਬਹੁਤ ਜ਼ਿਆਦਾ ਅਸਮਾਨ ਅਤੇ ਅਣਉਚਿਤ ਹੋ ਗਿਆ। ਸਾਡੇ ਅਦਾਰੇ ਹੁਣ ਸਾਡੇ ਲੋਕਾਂ ਦੇ ਨਹੀਂ ਹਨ, ਇਹ ਅਜ਼ਾਰੇਦਾਰਾਂ ਦੇ ਇਸ਼ਾਰੇ 'ਤੇ ਚੱਲਦੇ ਹਨ। ਲੱਖਾਂ ਕਾਰੋਬਾਰ ਤਬਾਹ ਹੋ ਗਏ ਹਨ ਅਤੇ ਭਾਰਤ ਆਪਣੇ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਵਿਚ ਅਸਮਰੱਥ ਹੈ। ਭਾਰਤ ਮਾਤਾ ਆਪਣੇ ਸਾਰੇ ਬੱਚਿਆਂ ਦੀ ਮਾਂ ਹੈ। ਉਸ ਦੇ ਸਰੋਤਾਂ ਅਤੇ ਸ਼ਕਤੀਆਂ ’ਤੇ ਏਕਾਧਿਆਕਾਰ, ਕੁਝ ਚੁਨਿੰਦਾ ਲੋਕਾਂ ਲਈ ਬਹੁਤਿਆਂ ਨੂੰ ਨਕਾਰਨ ਨੇ, ਇਸ ਨੂੰ ਜ਼ਖਮੀ ਕਰ ਦਿੱਤਾ ਹੈ।
ਮੈਂ ਜਾਣਦਾ ਹਾਂ ਕਿ ਭਾਰਤ ਵਿਚ ਸੈਂਕੜੇ ਪ੍ਰਤਿਭਾਸ਼ਾਲੀ ਅਤੇ ਗਤੀਸ਼ੀਲ ਵਪਾਰਕ ਆਗੂ ਏਕਾਧਿਕਾਰੀਆਂ ਤੋਂ ਡਰਦੇ ਹਨ। ਕੀ ਤੁਸੀਂ ਵੀ ਉਨ੍ਹਾਂ ਵਿਚੋਂ ਇਕ ਹੋ? ਫੋਨ ’ਤੇ ਗੱਲ ਕਰਨ ਤੋਂ ਡਰਦੇ ਹੋ? ਕੀ ਤੁਸੀਂ ਅਜ਼ਾਰੇਦਾਰਾਂ ਤੋਂ ਡਰਦੇ ਹੋ ਜੋ ਰਾਜ ਦੇ ਨਾਲ ਮਿਲ ਕੇ ਤੁਹਾਡੇ ਖੇਤਰ ’ਤੇ ਹਮਲਾ ਕਰਨਗੇ ਅਤੇ ਤੁਹਾਨੂੰ ਕੁਚਲ ਦੇਣਗੇ? ਕੀ ਤੁਸੀਂ ਇਨਕਮ ਟੈਕਸ, ਸੀ.ਬੀ.ਆਈ. ਜਾਂ ਈ.ਡੀ. ਦੇ ਛਾਪਿਆਂ ਤੋਂ ਡਰਦੇ ਹੋ ਜੋ ਤੁਹਾਨੂੰ ਆਪਣਾ ਕਾਰੋਬਾਰ ਉਨ੍ਹਾਂ ਨੂੰ ਵੇਚਣ ਲਈ ਮਜਬੂਰ ਕਰਨਗੇ? ਕੀ ਤੁਸੀਂ ਡਰਦੇ ਹੋ ਕਿ ਉਹ ਤੁਹਾਨੂੰ ਪੂੰਜੀ ਤੋਂ ਵਾਂਝੇ ਕਰ ਦੇਣਗੇ ਜਦੋਂ ਤੁਹਾਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ? ਕੀ ਤੁਸੀਂ ਡਰਦੇ ਹੋ ਕਿ ਉਹ ਗੇਮ ਦੇ ਨਿਯਮਾਂ ਨੂੰ ਅੱਧ ਵਿਚਕਾਰ ਬਦਲ ਕੇ ਤੁਹਾਡੇ ’ਤੇ ਹਮਲਾ ਕਰ ਦੇਣਗੇ?
ਤੁਸੀਂ ਜਾਣਦੇ ਹੋ ਕਿ ਇਨ੍ਹਾਂ ਕੁਲੀਨ ਸਮੂਹਾਂ ਨੂੰ ਕਾਰੋਬਾਰਾਂ ਵਜੋਂ ਵਰਣਨ ਕਰਨਾ ਗੁੰਮਰਾਹਕੁੰਨ ਹੈ। ਜਦੋਂ ਤੁਸੀਂ ਉਨ੍ਹਾਂ ਨਾਲ ਮੁਕਾਬਲਾ ਕਰਦੇ ਹੋ, ਤਾਂ ਤੁਸੀਂ ਕਿਸੇ ਕੰਪਨੀ ਨਾਲ ਮੁਕਾਬਲਾ ਨਹੀਂ ਕਰ ਰਹੇ ਹੋ, ਤੁਸੀਂ ਭਾਰਤੀ ਰਾਜ ਦੀ ਮਸ਼ੀਨਰੀ ਨਾਲ ਲੜ ਰਹੇ ਹੁੰਦੇ। ਉਨ੍ਹਾਂ ਦੀ ਮੁੱਖ ਸਮਰੱਥਾ ਉਤਪਾਦ, ਖਪਤਕਾਰ ਜਾਂ ਵਿਚਾਰ ਨਹੀਂ ਹੈ ਪਰ ਭਾਰਤ ਦੀਆਂ ਸੰਚਾਲਨ ਸੰਸਥਾਵਾਂ ਅਤੇ ਰੈਗੂਲੇਟਰਾਂ ਨੂੰ ਕੰਟਰੋਲ ਅਤੇ ਨਿਗਰਾਨੀ ਕਰਨ ਦੀ ਉਨ੍ਹਾਂ ਦੀ ਯੋਗਤਾ ਹੈ। ਤੁਹਾਡੇ ਤੋਂ ਉਲਟ, ਇਹ ਸਮੂਹ ਇਹ ਫੈਸਲਾ ਕਰਦੇ ਹਨ ਕਿ ਭਾਰਤੀ ਕੀ ਪੜ੍ਹਦੇ ਅਤੇ ਦੇਖਦੇ ਹਨ, ਉਹ ਇਸ ਗੱਲ ਨੂੰ ਪ੍ਰਭਾਵਿਤ ਕਰਦੇ ਹਨ ਕਿ ਭਾਰਤੀ ਕਿਵੇਂ ਸੋਚਦੇ ਹਨ ਅਤੇ ਉਹ ਕੀ ਕਹਿੰਦੇ ਹਨ। ਅੱਜ, ਮਾਰਕੀਟ ਦੀਆਂ ਤਾਕਤਾਂ ਸਫਲਤਾ ਨੂੰ ਨਿਰਧਾਰਤ ਨਹੀਂ ਕਰਦੀਆਂ ਪਰ ਸੱਤਾ ਸਬੰਧ ਕਰਦੇ ਹਨ।
ਤੁਹਾਡੇ ਦਿਲਾਂ ਵਿਚ ਡਰ ਹੈ ਪਰ ਆਸ ਵੀ ਹੈ।
‘ਮੈਚ ਫਿਕਸਿੰਗ’ ਵਿਚ ਲੱਗੇ ਏਕਾਧਿਕਾਰ ਸਮੂਹਾਂ ਦੇ ਉਲਟ, ਮਾਈਕ੍ਰੋ ਉਦਯੋਗਾਂ ਤੋਂ ਲੈ ਕੇ ਵੱਡੀਆਂ ਕਾਰਪੋਰੇਸ਼ਨਾਂ ਤੱਕ, ਵੱਡੀ ਗਿਣਤੀ ’ਚ ‘ਖੇਡ-ਨਿਰਪੱਖ’ ਭਾਰਤੀ ਕਾਰੋਬਾਰ ਹਨ ਪਰ ਤੁਸੀਂ ਚੁੱਪ ਹੋ। ਤੁਸੀਂ ਇਕ ਦਮਨਕਾਰੀ ਸਿਸਟਮ ਵਿਚ ਰਹਿੰਦੇ ਹੋ। ਪਿਊਸ਼ ਬਾਂਸਲ ’ਤੇ ਗੌਰ ਕਰੋ, ਇਕ ਪਹਿਲੀ ਪੀੜ੍ਹੀ ਦੇ ਉਦਯੋਗਪਤੀ, ਜਿਸ ਦਾ ਕੋਈ ਸਿਆਸੀ ਸਬੰਧ ਨਹੀਂ ਹੈ, ਜਿਸ ਨੇ ਸਿਰਫ਼ 22 ਸਾਲ ਦੀ ਉਮਰ ਵਿਚ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਨੇ 2010 ਵਿਚ ਲੈਂਸਕਾਰਟ ਦੀ ਸਹਿ-ਸਥਾਪਨਾ ਕੀਤੀ, ਜਿਸ ਨੇ ਆਈਵੀਅਰ ਸੈਕਟਰ ਵਿਚ ਕ੍ਰਾਂਤੀ ਲਿਆ ਦਿੱਤੀ। ਅੱਜ ਲੈਂਸਕਾਰਟ ਭਾਰਤ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ। ਫਿਰ ਫਕੀਰ ਚੰਦ ਕੋਹਲੀ ਹਨ, ਜਿਨ੍ਹਾਂ ਨੇ ਮੈਨੇਜਰ ਵਜੋਂ 1970 ਦੇ ਦਹਾਕੇ ਵਿਚ ਟਾਟਾ ਕੰਸਲਟੈਂਸੀ ਨੂੰ ਸਥਾਪਿਤ ਕੀਤਾ। ਇਹ ਡਰ ਉੱਤੇ ਇੱਛਾ ਦੀ ਜਿੱਤ ਸੀ, ਆਈ.ਬੀ.ਐੱਮ., ਟੀ.ਸੀ.ਐੱਸ. ਅਤੇ ਐਕਸੈਂਚਰ ਵਰਗੇ ਹੋਰ ਪਾਇਨੀਅਰਾਂ ਅਤੇ ਦਿੱਗਜਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਸੀ।
ਅਜਿਹਾ ਲਗਦਾ ਹੈ ਕਿ ਟਾਇਨੋਰ, ਇਨਮੋਬੀ, ਮਾਨਯਵਰ, ਜੋਮੈਟੋ, ਫ੍ਰੈਕਟਲ ਐਨਾਲਿਟਿਕਸ, ਅਰਾਕੂ ਕਾਫੀ, ਟ੍ਰੇਡੈਸ, ਅਮਗੀ, ਆਈ.ਡੀ. ਫੂਡਸ, ਫੋਨਪੇ, ਮੋਗਲਿਕਸ, ਸੁਲਾ ਵਾਈਨ, ਜਸਪੇ, ਜ਼ੇਰੋਧਾ, ਵੈਰੀਟਾਸ, ਆਕਸੀਜੋ, ਅਵੈਂਡਸ ਵਰਗੀਆਂ ਕੰਪਨੀਆਂ ਜੋ ਨਵੀਂ ਪੀੜ੍ਹੀ ਅਤੇ ਐੱਲ. ਐਂਡ ਟੀ., ਹਲਦੀਰਾਮ, ਅਰਵਿੰਦ ਆਈ ਹਸਪਤਾਲ, ਇੰਡੀਗੋ, ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ. ਗਰੁੱਪ, ਬਜਾਜ ਆਟੋ ਅਤੇ ਬਜਾਜ ਫਾਇਨਾਂਸ, ਸਿਪਲਾ, ਮਹਿੰਦਰਾ ਆਟੋ, ਟਾਈਟਨ ਵਰਗੀਆਂ ਕੰਪਨੀਆਂ, ਜੋ ਕਿ ਪੁਰਾਣੀ ਪੀੜ੍ਹੀ ਨਾਲ ਸਬੰਧਤ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਮੈਂ ਸ਼ਾਇਦ ਹੀ ਨਿੱਜੀ ਤੌਰ ’ਤੇ ਜਾਣਦਾ ਹਾਂ, ਘਰੇਲੂ ਕੰਪਨੀਆਂ ਦਾ ਇਕ ਛੋਟਾ ਜਿਹਾ ਨਮੂਨਾ ਹੈ ਜਿਨ੍ਹਾਂ ਨੇ ਨਵੀਨਤਾ ਲਈ ਕੰਮ ਕੀਤਾ ਅਤੇ ਨਿਯਮਾਂ ਅਨੁਸਾਰ ਕੰਮ ਕਰਨ ਨੂੰ ਚੁਣਿਆ। ਮੈਨੂੰ ਯਕੀਨ ਹੈ ਕਿ ਮੈਂ ਸੈਂਕੜੇ ਨਾਵਾਂ ਨੂੰ ਛੱਡ ਦਿੱਤਾ ਹੈ, ਜੋ ਬਿੱਲ ਦੇ ਹਿਸਾਬ ਨਾਲ ਹੋਰ ਵੀ ਬਿਹਤਰ ਹਨ ਪਰ ਤੁਸੀਂ ਮੇਰੀ ਗੱਲ ਸਮਝ ਸਕਦੇ ਹੋ।
ਮੇਰੀ ਸਿਆਸਤ ਹਮੇਸ਼ਾ ਕਮਜ਼ੋਰ ਅਤੇ ਬੇਜ਼ੁਬਾਨਿਆਂ ਦੀ ਰੱਖਿਆ ਲਈ ਰਹੀ ਹੈ। ਮੈਂ ਗਾਂਧੀ ਜੀ ਦੇ ਸ਼ਬਦਾਂ ਤੋਂ ਪ੍ਰੇਰਨਾ ਲੈਂਦਾ ਹਾਂ ਕਿ ਲਾਈਨ ਵਿਚ ਖੜ੍ਹੇ ਆਖਰੀ ਬੇਜ਼ੁਬਾਨ ਵਿਅਕਤੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਇਸ ਵਿਸ਼ਵਾਸ ਨੇ ਮੈਨੂੰ ਮਨਰੇਗਾ, ਭੋਜਨ ਦਾ ਅਧਿਕਾਰ ਅਤੇ ਭੂਮੀ ਗ੍ਰਹਿਣ ਬਿੱਲਾਂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ। ਮੈਂ ਨਿਯਮਗਿਰੀ ਦੇ ਮਸ਼ਹੂਰ ਟਕਰਾਅ ਵਿਚ ਆਦਿਵਾਸੀਆਂ ਦੇ ਨਾਲ ਖੜ੍ਹਾ ਸੀ। ਮੈਂ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿਚ ਆਪਣੇ ਕਿਸਾਨਾਂ ਦੀ ਹਮਾਇਤ ਕੀਤੀ। ਮੈਂ ਮਣੀਪੁਰ ਦੇ ਲੋਕਾਂ ਦਾ ਦਰਦ ਸੁਣਿਆ।
ਅੱਜ, ਜਦੋਂ ਮੈਂ ਤੁਹਾਨੂੰ ਲਿਖ ਰਿਹਾ ਹਾਂ, ਮੈਨੂੰ ਅਹਿਸਾਸ ਹੋਇਆ ਕਿ ਮੈਂ ਗਾਂਧੀ ਜੀ ਦੇ ਸ਼ਬਦਾਂ ਦੀ ਪੂਰੀ ਡੂੰਘਾਈ ਨੂੰ ਸਮਝਣ ਵਿਚ ਅਸਫਲ ਰਿਹਾ ਸੀ। ਜੋ ਮੈਂ ਸਮਝਣ ਵਿਚ ਅਸਫਲ ਰਿਹਾ ਉਹ ਇਹ ਸੀ ਕਿ ‘ਲਾਈਨ’ ਇਕ ਅਲੰਕਾਰ ਸੀ - ਅਸਲ ਵਿਚ ਕਈ ਵੱਖਰੀਆਂ ਲਾਈਨਾਂ। ਜਿਸ ਲਾਈਨ ਵਿਚ ਤੁਸੀਂ ਖੜ੍ਹੇ ਹੋ, ਉਹ ਵਪਾਰ ਦੀ ਹੈ, ਤੁਸੀਂ ਸ਼ੋਸ਼ਿਤ ਅਤੇ ਵਾਂਝੇ ਹੋ ਅਤੇ ਇਸ ਲਈ ਮੇਰੀ ਸਿਆਸਤ ਦਾ ਉਦੇਸ਼ ਤੁਹਾਨੂੰ ਉਹ ਪ੍ਰਦਾਨ ਕਰਨਾ ਹੋਵੇਗਾ ਜਿਸ ਤੋਂ ਤੁਸੀਂ ਵਾਂਝੇ ਰਹਿ ਗਏ ਹੋ - ਨਿਰਪੱਖਤਾ ਅਤੇ ਬਰਾਬਰ ਮੌਕੇ।
ਸਰਕਾਰ ਨੂੰ ਸਾਰੇ ਹੋਰਨਾਂ ਦੀ ਕੀਮਤ ’ਤੇ ਇਕ ਕਾਰੋਬਾਰ ਦੀ ਹਮਾਇਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਵਪਾਰ ਪ੍ਰਣਾਲੀ ਵਿਚ ਅਗਿਆਤ ਸਮੀਕਰਨਾਂ ਦੀ ਹਮਾਇਤ ਤਾਂ ਬਿਲਕੁਲ ਵੀ ਨਹੀਂ ਕੀਤੀ ਜਾ ਸਕਦੀ। ਸਰਕਾਰੀ ਏਜੰਸੀਆਂ ਕਾਰੋਬਾਰਾਂ ’ਤੇ ਹਮਲਾ ਕਰਨ ਅਤੇ ਧਮਕਾਉਣ ਲਈ ਵਰਤੇ ਜਾਣ ਵਾਲੇ ਹਥਿਆਰ ਨਹੀਂ ਹਨ। ਹਾਲਾਂਕਿ, ਮੈਂ ਤੁਹਾਡੇ ਤੋਂ ਡਰ ਨੂੰ ਵੱਡੇ ਅਜ਼ਾਰੇਦਾਰਾਂ ਵੱਲ ਤਬਦੀਲ ਕਰਨ ਦੀ ਵਕਾਲਤ ਨਹੀਂ ਕਰਦਾ ਹਾਂ। ਉਹ ਮਾੜੇ ਲੋਕ ਨਹੀਂ ਹਨ, ਸਗੋਂ ਸਾਡੇ ਸਮਾਜਿਕ ਅਤੇ ਸਿਆਸੀ ਮਾਹੌਲ ਦੀਆਂ ਕਮੀਆਂ ਦਾ ਨਤੀਜਾ ਹਨ। ਉਨ੍ਹਾਂ ਨੂੰ ਥਾਂ ਮਿਲਣੀ ਚਾਹੀਦੀ ਹੈ ਅਤੇ ਤੁਹਾਨੂੰ ਵੀ।
ਇਹ ਦੇਸ਼ ਸਾਡੇ ਸਾਰਿਆਂ ਦਾ ਹੈ। ਸਾਡੇ ਬੈਂਕਾਂ ਨੂੰ ਸਿਖਰਲੇ 100 ਚੰਗੀ ਤਰ੍ਹਾਂ ਨਾਲ ਜੁੜੇ ਕਰਜ਼ਦਾਰਾਂ ਨਾਲ ਆਪਣੇ ਮੋਹ, ਨਾਲ ਹੀ ਉਨ੍ਹਾਂ ਦੇ ਐੱਨ.ਪੀ.ਏ. ਨੂੰ ਵੀ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਧਾਰ ਦੇਣ ਅਤੇ ਨਿਰਪੱਖ ਵਪਾਰ ਦੀ ਹਮਾਇਤ ਕਰਨ ਵਿਚ ਲਾਭ ਦੇ ਸਰੋਤ ਲੱਭਣੇ ਚਾਹੀਦੇ ਹਨ। ਅੰਤ ਵਿਚ, ਸਾਨੂੰ ਸਿਆਸੀ ਵਿਵਹਾਰ ਨੂੰ ਰੂਪ ਦੇਣ ਵਿਚ ਸਮਾਜਿਕ ਦਬਾਅ ਅਤੇ ਵਿਰੋਧ ਦੀ ਸ਼ਕਤੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਮਸੀਹਿਆਂ ਦੀ ਕੋਈ ਲੋੜ ਨਹੀਂ ਹੈ। ਤੁਸੀਂ ਉਹ ਤਬਦੀਲੀ ਹੋ ਜੋ ਸਾਰਿਆਂ ਲਈ ਦੌਲਤ ਅਤੇ ਨੌਕਰੀਆਂ ਪੈਦਾ ਕਰੇਗੀ।
ਮੇਰਾ ਮੰਨਣਾ ਹੈ ਕਿ ਪ੍ਰਗਤੀਸ਼ੀਲ ਭਾਰਤੀ ਵਪਾਰ ਲਈ ਨਵੀਂ ਡੀਲ ਇਕ ਅਜਿਹਾ ਵਿਚਾਰ ਹੈ ਜਿਸ ਦਾ ਸਮਾਂ ਆ ਗਿਆ ਹੈ।
ਰਾਹੁਲ ਗਾਂਧੀ (ਆਗੂ ਵਿਰੋਧੀ ਧਿਰ)
ਦਿਨ-ਬ-ਦਿਨ ਅਪਰਾਧੀਆਂ ਦੇ ਵਧਦੇ ਹੌਸਲੇ, ਹੁਣ ਕਰ ਰਹੇ ਪੁਲਸ ’ਤੇ ਵੀ ਹਮਲੇ
NEXT STORY