ਓ. ਰਾਸ਼ਿਦ
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਦੇ ਇਕ ਮੰਦਰ ਦੇ ਬਾਹਰ ਇਕ ਸਪੇਰੇ ਤੋਂ ਗੈਰ-ਸਾਧਾਰਨ ਹਾਲਤ ’ਚ ਇਕ ਰੈਟ ਸਨੇਕ (ਸੱਪ ਦੀ ਚੂਹੇ ਖਾਣ ਵਾਲੀ ਇਕ ਨਸਲ) ਫੜਿਆ ਗਿਆ, ਜਿਸ ਦੇ ਸਿਰ ’ਤੇ ਛੇਕ ਕਰ ਕੇ ਜਬਰੀ ਨਿਓਲੇ ਦੇ ਕੁਝ ਵਾਲ ਪਿਰੋਏ ਗਏ ਸਨ। ਵਾਈਲਡ ਲਾਈਫ ਐੱਸ. ਓ. ਐੱਸ. ਨਾਂ ਦੀ ਵਣ ਜੀਵ ਰੱਖਿਅਕ ਐੱਨ. ਜੀ. ਓ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸੱਪ ਦੇ ਸਿਰ ’ਚ ਨਿਓਲੇ ਦੇ ਵਾਲ ਇਸ ਲਈ ਪਿਰੋਏ ਗਏ ਤਾਂ ਕਿ ਉਹ ਜ਼ਿਆਦਾ ਆਕਰਸ਼ਕ ਦਿਖਾਈ ਦੇਵੇ। ਉਨ੍ਹਾਂ ਨੇ ਇਸ ਨੂੰ ਅਤਿਅੰਤ ਖੌਫਨਾਕ ਦ੍ਰਿਸ਼ ਕਰਾਰ ਦਿੱਤਾ।
16 ਸੱਪ ਫੜੇ ਗਏ
ਮਥੁਰਾ ਅਤੇ ਵ੍ਰਿੰਦਾਵਨ ’ਚ 3 ਵੱਖ-ਵੱਖ ਮੰਦਰਾਂ ਦੇ ਬਾਹਰ ਸਪੇਰਿਆਂ ਤੋਂ ਕੁਲ 16 ਸੱਪ ਫੜੇ ਗਏ।
ਵਾਈਲਡ ਲਾਈਫ ਐੱਸ. ਓ. ਐੱਸ. ਨੇ ਸੂਬੇ ਦੇ ਵਣ ਵਿਭਾਗ ਨਾਲ ਮਿਲ ਕੇ ਇਕ ਸ਼ਿਕਾਰ ਵਿਰੋਧੀ ਮੁਹਿੰਮ ਚਲਾਈ ਸੀ।
ਰੈਟ ਸਨੇਕ ਤੋਂ ਇਲਾਵਾ ਮਥੁਰਾ ’ਚ ਗਾਲਤੇਸ਼ਵਰ ਅਤੇ ਰੰਗੇਸ਼ਵਰ ਮੰਦਰਾਂ ਅਤੇ ਵ੍ਰਿੰਦਾਵਨ ’ਚ ਗੋਪੇਸ਼ਵਰ ਮਹਾਦੇਵ ਮੰਦਰ ਦੇ ਬਾਹਰ 11 ਕੋਬਰਾ, 3 ਰੈੱਡ ਸੈਂਡ ਬੋਆ ਅਤੇ ਇਕ ਰਾਇਲ ਸਨੇਕ ਦਾ ਸਪੋਲੀਆ ਫੜਿਆ ਗਿਆ।
ਸੱਪ ਵਾਈਲਡ ਲਾਈਫ ਐੱਸ. ਓ. ਐੱਸ. ਦੀ ਦੇਖ-ਰੇਖ ਅਤੇ ਇਲਾਜ-ਅਧੀਨ ਹਨ, ਜਿਸ ਦਾ ਕਹਿਣਾ ਹੈ ਕਿ ਸੱਪ ਇਕ ਦਰਦਨਾਕ ਸਥਿਤੀ ’ਚ ਸਨ।
ਐੱਨ. ਜੀ. ਓ. ਨੇ ਦੱਸਿਆ ਕਿ ਸੱਪਾਂ ਦਾ ਫੜਿਆ ਜਾਣਾ ਸੰਜੋਗ ਨਾਲ ਸਾਉਣ ਦੇ ਮਹੀਨੇ ਦੌਰਾਨ ਹੋਇਆ ਹੈ, ਜਿਸ ਨੂੰ ਹਿੰਦੂ ਮਾਨਤਾ ਅਨੁਸਾਰ ਭਗਵਾਨ ਸ਼ਿਵ ਦੇ ਸ਼ਰਧਾਲੂਆਂ ਵਲੋਂ ਪਵਿੱਤਰ ਮੰਨਿਆ ਜਾਂਦਾ ਹੈ।
ਐੱਨ. ਜੀ. ਓ. ਦੇ ਅਧਿਕਾਰੀਆਂ ਨੇ ਕਿਹਾ ਕਿ ਭਗਵਾਨ ਸ਼ਿਵ ਦੇ ਗਲੇ ’ਚ ਹਮੇਸ਼ਾ ਸੱਪ ਲਿਪਟਿਆ ਦਿਖਾਏ ਜਾਣ ਕਾਰਣ ਸਪੇਰੇ ਆਮ ਤੌਰ ’ਤੇ ਆਪਣੇ ਸੱਪਾਂ ਦਾ ਪ੍ਰਦਰਸ਼ਨ ਅਜਿਹੇ ਭੀੜ-ਭਾੜ ਵਾਲੇ ਸਥਾਨਾਂ (ਮੰਦਰਾਂ) ’ਤੇ ਕਰਦੇ ਹਨ ਤਾਂ ਕਿ ਲੋਕਾਂ ਦੀ ਸ਼ਰਧਾ ਦਾ ਲਾਭ ਉਠਾ ਕੇ ਉਨ੍ਹਾਂ ਤੋਂ ਧਨ ਕਮਾ ਸਕਣ।
ਵਾਈਲਡ ਲਾਈਫ ਐੱਸ. ਓ. ਐੱਸ. ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਕਾਰਤਿਕ ਸੱਤਿਆਨਾਰਾਇਣ ਨੇ ਦੱਸਿਆ ਕਿ ਕੋਬਰਾ ਵਰਗੇ ਜ਼ਹਿਰੀਲੇ ਸੱਪਾਂ ਦੇ ਜ਼ਹਿਰੀਲੇ ਦੰਦ ਉਖਾੜ ਲਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਜ਼ਹਿਰ ਗ੍ਰੰਥੀਆਂ ਨੂੰ ਕੱਢ ਲਿਆ ਜਾਂਦਾ ਹੈ ਜਾਂ ਪੰਕਚਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸੱਪ ਰੱਖਿਆ, ਖਾਣ ਅਤੇ ਪਚਾਉਣ ਦੇ ਆਪਣੇ ਸਾਧਨਾਂ ਤੋਂ ਵਾਂਝਾ ਹੋ ਜਾਂਦਾ ਹੈ।
(ਹਿੰ.)
ਆਜ਼ਮ ਖਾਨ ਦੀ ਮੁਆਫੀ ਕਾਫੀ ਨਹੀਂ
NEXT STORY