ਕੇਨੇਥ ਰੋਗੌਫ ਹਾਰਵਰਡ ਯੂਨੀਵਰਸਿਟੀ ਵਿਚ ਮੌਰਿਟਸ ਸੀ. ਬੋਆਸ ਪ੍ਰੋਫੈਸਰ ਅਤੇ ਆਈ.ਐੱਮ.ਐੱਫ. ਦੇ ਸਾਬਕਾ ਮੁੱਖ ਅਰਥਸ਼ਾਸਤਰੀ ਹਨ। ਉਨ੍ਹਾਂ ਨੇ ਡੋਨਾਲਡ ਟਰੰਪ, ਟੈਰਿਫ, ਡਾਲਰ ਅਤੇ ਭਾਰਤ ਦੇ ਸਫਲ ਕਦਮਾਂ ਬਾਰੇ ਚਰਚਾ ਕੀਤੀ।
ਸਵਾਲ : ਤੁਹਾਡੀ ਨਵੀਂ ਕਿਤਾਬ ‘ਆਵਰ ਡਾਲਰ, ਯੂਅਰ ਪ੍ਰਾਬਲਮ’ ਕਿਸ ਬਾਰੇ ਹੈ?
ਜਵਾਬ: ਇਹ ਕਿਤਾਬ ਡਾਲਰ ਦੇ ਵਾਧੇ ਦੇ ਨਾਲ-ਨਾਲ ਉਨ੍ਹਾਂ ਉਤਰਾਅ-ਚੜ੍ਹਾਅ ਅਤੇ ਕਿਸਮਤ ਨੂੰ ਵੀ ਦਰਸਾਉਂਦੀ ਹੈ ਜਿਨ੍ਹਾਂ ਨੇ ਇਸ ਨੂੰ ਅੱਜ ਦੇ ਸ਼ਾਨਦਾਰ ਦਬਦਬੇ ਤੱਕ ਪਹੁੰਚਣਾਉਣ ਵਿਚ ਮਦਦ ਕੀਤੀ। ਇਹ ਕਿਤਾਬ ਚੀਨ, ਜਾਪਾਨ, ਯੂਰਪ ਅਤੇ ਇੱਥੋਂ ਤੱਕ ਕਿ ਸਾਬਕਾ ਸੋਵੀਅਤ ਯੂਨੀਅਨ ਦੁਆਰਾ ਕੀਤੀਆਂ ਗਈਆਂ ਗਲਤੀਆਂ ਦੀ ਜਾਂਚ ਕਰਦੀ ਹੈ, ਜਿਸ ਕਾਰਨ ਡਾਲਰ ਦੀ ਬਾਜ਼ਾਰ ਹਿੱਸੇਦਾਰੀ ਵਧੀ। ਇਹ ਉਨ੍ਹਾਂ ਕਮਜ਼ੋਰੀਆਂ ਬਾਰੇ ਵੀ ਦੱਸਦੀ ਹੈ ਜੋ ਭਵਿੱਖ ਵਿਚ ਇਕ ਹੋਰ ਬਹੁ-ਧਰੁਵੀ ਕ੍ਰਮ ਵੱਲ ਇਸ਼ਾਰਾ ਕਰਦੀਆਂ ਹਨ।
ਸਵਾਲ : ਅਮਰੀਕੀ ਡਾਲਰ ਲਈ ਕੀ ਖ਼ਤਰੇ ਹਨ?
ਜਵਾਬ : ਬਾਹਰੀ ਤੌਰ ’ਤੇ, ਅਣਕੰਟਰੋਲਡ ਪਾਬੰਦੀਆਂ ਦੇ ਕਾਰਨ ਯੂਰਪ ਅਤੇ ਚੀਨ ਦੋਵੇਂ ਹੀ ਸੰਯੁਕਤ ਰਾਜ ਅਮਰੀਕਾ ਤੋਂ ਹੋ ਕੇ ਲੰਘਣ ਵਾਲੀ ਵਿੱਤੀ ਪ੍ਰਣਾਲੀ ਤੋਂ ਵੱਖ ਹੋਣਾ ਚਾਹੁੰਦੇ ਹਨ। ਚੀਨ ਅਤੇ ਯੂਰਪ ਦੋਵੇਂ ਹੁਣ ਅੰਤਰਰਾਸ਼ਟਰੀ ਲੈਣ-ਦੇਣ ਕਰਨ ਦੇ ਆਪਣੇ ਤਰੀਕੇ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡਾਲਰ ਨਾ ਸਿਰਫ਼ ਵਪਾਰ ਵਿਚ ਪ੍ਰਮੁੱਖ ਹੈ, ਸਗੋਂ ਵਿਸ਼ਵ ਵਿੱਤੀ ਪ੍ਰਣਾਲੀ ਦੇ ਜ਼ਿਆਦਾਤਰ ਬੈਂਕ ਆਫਿਸ ਕੰਮ ਅਮਰੀਕਾ ’ਚੋਂ ਹੋ ਕੇ ਲੰਘਣ ਦੇ ਕਾਰਨ ਵੀ ਪ੍ਰਮੁੱਖ ਹੈ। ਇਸ ਨਾਲ ਅਮਰੀਕਾ ਨੂੰ ਕਈ ਦੇਸ਼ਾਂ ’ਤੇ ਪਾਬੰਦੀ ਲਗਾਉਣ ਦੇ ਸਮਰੱਥਾ ਪ੍ਰਾਪਤ ਹੁੰਦੀ ਹੈ ਜੋ ਉਸ ਨੇ ਪਹਿਲਾਂ ਵੀ ਲਾਗੂ ਕੀਤੀ ਹੈ। ਡਾਲਰ 10 ਸਾਲ ਪਹਿਲਾਂ ਆਪਣੇ ਸਿਖਰਾਂ ’ਤੇ ਸੀ ਪਰ ਹੁਣ 2 ਕਾਰਕਾਂ ਨੇ ਇਸ ਸਥਿਤੀ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪਹਿਲਾ ਅਮਰੀਕਾ ਨਾ ਸਹਿਣਯੋਗ ਕਰਜ਼ਾ ਲੈ ਰਿਹਾ ਹੈ, ਇਹ ਸਾਡੇ ਦੋਵਾਂ ਸਿਆਸੀ ਦਲਾਂ ’ਤੇ ਲਾਗੂ ਹੁੰਦਾ ਹੈ। ਇਹ ਅਖੀਰ ਕਿਸੇ ਨਾ ਕਿਸੇ ਰੂਪ ’ਚ ਕਰਜ਼ਾ ਸੰਕਟ, ਉੱਚ ਨੋਟ ਪਸਾਰਾਂ, ਵਿੱਤੀ ਦਮਨ ਅਤੇ ਸ਼ਾਇਦ ਕੁਝ ਵਿਦੇਸ਼ਾਂ ’ਚ ਅੰਸ਼ਕ ਮੰਦੀ ਦਾ ਕਾਰਨ ਬਣੇਗਾ। ਇਹ ਗੱਲ ਸਭ ਦੇਖ ਸਕਦੇ ਹਨ ਡੋਨਾਲਡ ਟਰੰਪ ਦੇ ਨਾਲ ਇਹ ਹੋਰ ਵੀ ਸਪੱਸ਼ਟ ਹੋ ਗਿਆ ਹੈ।
ਦੂਜਾ ਕਾਰਕ ਇਹ ਹੈ ਕਿ ਦੋਵੇਂ ਦਲ ਫੈਡਰਲ ਰਿਜ਼ਰਵ ਦੀ ਆਜ਼ਾਦੀ ਤੋਂ ਨਾਖੁਸ਼ ਹਨ। ਇਹ ਪੂਰੀ ਵਿਵਸਥਾ ਦੇ ਕੇਂਦਰ ’ਚ ਅਤੇ ਨੋਟ ਪਸਾਰੇ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ਪਰ ਸਾਡੇ ਰਾਜ ਨੇਤਾ ਇਸ ਤੋਂ ਸਪੱਸ਼ਟ ਤੌਰ ’ਤੇ ਨਾਖੁਸ਼ ਹਨ। ਮੈਨੂੰ ਲੱਗਦਾ ਹੈ ਕਿ ਇਸ ਲਈ ਡਾਲਰ ਤੋਂ ਇਕ ਗੁਪਤ ਵਖਰੇਵਾਂ ਹੋ ਰਿਹਾ ਹੈ। ਜੇਕਰ ਇਹ ਸਮੱਸਿਆਵਾਂ ਹੋਰ ਬਦਤਰ ਹੁੰਦੀਆਂ ਹਨ ਤਾਂ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਇਹ ਬਹੁਤ ਸੰਭਵ ਹੈ ਕਿ ਅਗਲੀਆਂ ਮਦਕਾਲੀ ਚੋਣਾਂ ’ਚ ਅਮਰੀਕਾ ’ਚ ਬਜਟ ਸੰਕਟ ਆ ਜਾਵੇ।
ਸਵਾਲ : ਜੇਕਰ ਡਾਲਰ ਕਮਜ਼ੋਰ ਪੈ ਜਾਵੇ ਤਾਂ ਕਿਹੜੀ ਮੁਦਰਾ ਉਸ ਦੀ ਜਗ੍ਹਾ ਲਵੇਗੀ?
ਜਵਾਬ : ਕੋਈ ਨਹੀਂ, ਡਾਲਰ ਦਾ ਮੁੱਲ ਘੱਟ ਹੋਵੇਗਾ, ਮੇਰੀ ਕਿਤਾਬ ਦਾ ਸਿਰਲੇਖ 1971 ਤੋਂ ਲਿਆ ਗਿਆ ਹੈ, ਜਦੋਂ ਰਿਚਰਡ ਨਿਕਸਨ ਪ੍ਰਸ਼ਾਸਨ ਨੇ ਸਰਕਾਰਾਂ ਨੂੰ ਡਾਲਰ ਨੂੰ ਸੋਨੇ ’ਚ ਬਦਲਣ ਦੀ ਪੇਸ਼ਕਸ਼ ਬੰਦ ਕਰਨ ਦਾ ਫੈਸਲਾ ਕੀਤਾ ਸੀ। ਯੂਰਪ ਉਸ ਸਮੇਂ ਡਾਲਰ ਬਲਾਕ ਦਾ ਕੇਂਦਰ ਸੀ। ਅੱਜ ਯੂਰਪ ਚਲਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਏਸ਼ੀਆ ਅਗਲਾ ਹਿੱਸਾ ਹੋਵੇਗਾ ਜੋ ਗੁਆਚ ਜਾਵੇਗਾ।
ਯੂਰਪ ਦੇ ਕੋਲ ਇਕ ਸਿੰਗਲ ਮੁਦਰਾ ਹੈ ਜੋ ਏਸ਼ੀਆ ਦੇ ਕੋਲ ਨਹੀਂ ਹੋਵੇਗੀ ਪਰ ਅਗਲੇ ਦਹਾਕੇ ’ਚ ਇਹ ਸੰਭਵ ਹੈ ਕਿ ਚੀਨੀ ਯੁਆਨ ’ਤੇ ਜ਼ਿਆਦਾ ਕੇਂਦਰਿਤ ਹੋ ਜਾਵੇਗੀ। ਅਫਰੀਕਾ ਅਤੇ ਲੈਟਿਨ ਅਮਰੀਕਾ ’ਚ, ਯੂਰਪ ਯੂਰਪੀ ਕਰਜ਼ਾ ਸੰਕਟ ਤੋਂ ਪਹਿਲਾਂ ਬਾਜ਼ਾਰ ਹਿੱਸੇਦਾਰੀ ਹਾਸਲ ਕਰੇਗਾ, ਉਸ ਦੇ ਕੋਲ ਸੰਸਾਰਿਕ ਭੰਡਾਰ ਦਾ ਇਕ ਚੌਥਾਈ ਹਿੱਸਾ ਸੀ। ਉਹ ਡਿੱਗ ਕੇ 20 ਫੀਸਦੀ ਤੋਂ ਹੇਠਾਂ ਆ ਗਿਆ। ਮੈਨੂੰ ਉਮੀਦ ਹੈ ਕਿ ਉਹ ਵਧੇਗਾ ਅਤੇ ਸੰਸਾਰਿਕ ਵਪਾਰ ’ਚ ਯੂਰੋ ਦੀ ਜ਼ਿਆਦਾ ਵਰਤੋਂ ਹੋਵੇਗੀ, ਖਾਸ ਕਰ ਕੇ ਜਦੋਂ ਯੂਰਪੀ ਨਵੀਆਂ ਡਿਜੀਟਲ ਮੁਦਰਾਵਾਂ ਵਿਕਸਤ ਕਰਨਗੇ।
ਸਵਾਲ : ਅਮਰੀਕਾ ਲਈ ਡੋਨਾਲਡ ਟਰੰਪ ਦੇ ਟੈਰਿਫ ਦੇ ਸੰਭਾਵਿਤ ਆਰਥਿਕ ਨਤੀਜੇ ਕੀ ਹਨ।
ਜਵਾਬ : ਟਰੰਪ ਨੇ ਆਪਣੇ-ਆਪਣੇ ਕਾਰਜਕਾਲ ’ਚ ਜੋ ਟੈਰਿਫ ਲਗਾਏ ਸਨ ਉਨ੍ਹਾਂ ਦੇ ਨਾਲ ਵੀ ਅਜਿਹਾ ਹੀ ਹੋਇਆ, ਜਿਸ ਨਾਲ ਕੀਮਤਾਂ ਵਧੀਆ ਅਤੇ ਮਾਪਦੰਡ ਡਿੱਗੇ। ਅੱਜ ਤੁਸੀਂ ਉਨ੍ਹਾਂ ਟੈਰਿਫ ਦੀ ਬਦੌਲਤ ਅਮਰੀਕਾ ’ਚ ਪਹਿਲਾਂ ਜਿੰਨੀ ਚੰਗੀ ਵਾਸ਼ਿੰਗ ਮਸ਼ੀਨ ਨਹੀਂ ਖਰੀਦ ਸਕਦੇ, ਟਰੰਪ ਬਾਕੀ ਦੁਨੀਆ ’ਤੇ ਬਿਨਾਂ ਕਿਸੇ ਜਵਾਬੀ ਕਾਰਵਾਈ ਦੇ ਟੈਰਿਫ ਲਗਾਉਣ ’ਚ ਸਫਲ ਰਹੇ ਹਨ, ਉਮੀਦ ਨਾ ਕਰੋ ਕਿ ਇਹ ਲੰਬੇ ਸਮੇਂ ਤੱਕ ਚੱਲੇਗਾ।
ਦੇਸ਼ ਆਪਣਾ ਸਮਾਂ ਬਿਤਾਉਣਗੇ ਅਤੇ ਜੇਕਰ ਅਮਰੀਕਾ ਇਸ ਨੂੰ ਜਾਰੀ ਰੱਖਦਾ ਹੈ ਤਾਂ ਬਾਕੀ ਦੁਨੀਆ ਨਾ ਸਿਰਫ ਦੂਜੀ ਗੱਲ ਅੱਗੇ ਕਰ ਦੇਵੇਗੀ, ਸਗੋਂ ਦੇਸ਼ ਜਵਾਬੀ ਕਾਰਵਾਈ ਕਰਨਗੇ। ਟਰੰਪ ਨੇ ਸੁਰੱਖਿਆ ਆਦਿ ’ਤੇ ਹਰੇਕ ਕਿਸਮ ਦੀਆਂ ਧਮਕੀਆਂ ਦਿੱਤੀਆਂ ਹਨ ਪਰ ਮੈਨੂੰ ਸ਼ੱਕ ਹੈ ਕਿ ਉਹ ਉਸ ਨੂੰ ਨਾਲੋ-ਨਾਲ ਰੱਖ ਸਕਣਗੇ।
ਉਨ੍ਹਾਂ ਦੇ ਦ੍ਰਿਸ਼ਟੀਕੋਣ ਨਾਲ ਉਨ੍ਹਾਂ ਦੀ ਪਹਿਲੇ ਦੌਰ ਦੀ ਵਾਰਤਾ ਵਰਣਨਯੋਗ ਢੰਗ ਨਾਲ ਸਫਲ ਰਹੀ ਹੈ। ਉਨ੍ਹਾਂ ਨੇ ਠੀਕ ਉਹੀ ਕੀਤਾ ਜੋ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਰਨਗੇ ਅਤੇ ਸੁਣਨਾ ਲਗਭਗ ਹਾਸੋਹੀਣਾ ਹੈ ਕਿ ਯੂਰਪੀ ਲੋਕਾਂ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਉਨ੍ਹਾਂ ਨੂੰ ਇਕ ਚੰਗਾ ਸੌਦਾ ਮਿਲਿਆ ਹੈ ਕਿਉਂਕਿ ਉਨ੍ਹਾਂ ’ਤੇ ਟੈਰਿਫ 30 ਫੀਸਦੀ ਨਹੀਂ ਸਗੋਂ 15 ਫੀਸਦੀ ਹੈ ਜਾਂ ਇਹ ਕਿ ਜਾਪਾਨ ਨੇ ਨਾ ਸਿਰਫ ਉੱਚ ਟੈਰਿਫ ਨੂੰ ਸਵੀਕਾਰ ਕੀਤਾ ਸਗੋਂ ਅਮਰੀਕੀ ਵਸਤਾਂ ’ਤੇ ਇਨ੍ਹਾਂ ਨੂੰ ਘੱਟ ਕੀਤਾ ਅਤੇ ਅਮਰੀਕਾ ’ਚ ਅਰਬਾਂ ਦਾ ਨਿਵੇਸ਼ ਕਰਨ ’ਤੇ ਸਹਿਮਤ ਹੋਇਆ।
ਪਰ ਟੈਰਿਫ ਨਾਲ ਅਮਰੀਕਾ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਟੈਰਿਫ ਲਗਾਉਣ ਵਾਲੇ ਦੇਸ਼ ਨੂੰ ਦੂਜਿਆਂ ਦੀ ਤੁਲਨਾ ’ਚ ਜ਼ਿਆਦਾ ਨੁਕਸਾਨ ਹੁੰਦਾ ਹੈ। ਜੇਕਰ ਉਹ ਅਜੇ ਰੁਕ ਵੀ ਜਾਂਦੇ ਹਨ ਤਾਂ ਦੁਨੀਆ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਹ ਅੰਤ ਨਹੀਂ ਹੈ। ਇਹ ਜੰਗਬੰਦੀ ਹੈ। ਜੇਕਰ ਟਰੰਪ ਕੁਝ ਅਜਿਹਾ ਕਰਦੇ ਹਨ ਜੋ ਉਹ ਨਹੀਂ ਕਰਦੇ, ਤਾਂ ਉਹ ਬਹੁਤ ਜ਼ਿਆਦਾ ਟੈਰਿਫ ਲਗਾਉਣ ਦੀ ਬਹੁਤ ਜ਼ਿਆਦਾ ਧਮਕੀ ਦੇਣਗੇ ਪਰ ਉਦੋਂ ਤੱਕ ਦੇਸ਼ ਵੱਖਰੇ ਤਰ੍ਹਾਂ ਪ੍ਰਤੀਕਿਰਿਆ ਦੇਣਾ ਸਿੱਖ ਜਾਣਗੇ।
ਸਵਾਲ : ਖੁਦ ਇਕ ਸ਼ਤਰੰਜ ਗ੍ਰੈਂਡਮਾਸਟਰ ਹੋਣ ਦੇ ਨਾਤੇ ਤੁਸੀਂ ਵਿਸ਼ਵ ਸ਼ਤਰੰਜ ’ਚ ਭਾਰਤ ਦੇ ਉਭਾਰ ਅਤੇ ਚੀਨ ਦੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਿਵੇਂ ਕਰਦੇ ਹੋ।
ਜਵਾਬ : ਭਾਰਤ ਦੀ ਸਫਲਤਾ ਇਸ ਦਹਾਕੇ ਦੀ ਕਹਾਣੀ ਹੈ। ਦੁਨੀਆ ਦੇ ਉੱਚ 10 ਸ਼ਤਰੰਜ ਖਿਡਾਰੀਆਂ ’ਚ ਭਾਰਤ ਦੇ ਕਈ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ’ਚ ਮਰਦਾਂ ਦੇ ਵਰਗ ’ਚ ਮੌਜੂਦਾ ਵਿਸ਼ਵ ਚੈਂਪੀਅਨ ਵੀ ਸ਼ਾਮਲ ਹੈ ਅਤੇ ਮਹਿਲਾਵਾਂ ਵੀ ਤੇਜ਼ੀ ਨਾਲ ਉਸੇ ਦਿਸ਼ਾ ’ਚ ਅੱਗੇ ਵਧ ਰਹੀਆਂ ਹਨ। ਇਹ ਵਿਗਿਆਨ, ਗਣਿਤ ਅਤੇ ਟੈਕਨਾਲੋਜੀ ’ਚ ਭਾਰਤ ਦੀ ਵਰਨਣਯੋਗ ਪ੍ਰਤਿਭਾ ਨੂੰ ਦਰਸਾਉਂਦਾ ਹੈ। ਇਹ ਉੱਤਮਤਾ ਦੇ ਉਸ ਪੱਧਰ ਨੂੰ ਦਰਸਾਉਂਦਾ ਹੈ ਜਿਸ ’ਤੇ ਭਾਰਤ ਨੂੰ ਮਾਣ ਹੋਣਾ ਚਾਹੀਦਾ ਹੈ। ਚੀਨ ਨੂੰ ਹਰਾ ਕੇ ਅਤੇ ਅਮਰੀਕਾ ਨੂੰ ਪਿੱਛੇ ਛੱਡ ਕੇ ਇਹ ਭਾਰਤ ਦੀ ਤਰੱਕੀ ਦਾ ਇਕ ਮਹੱਤਵਪੂਰਨ ਸੰਕੇਤ ਹੈ।
ਸ਼੍ਰੀਜਨਾ ਮਿੱਤਰਾ ਦਾਸ
ਵਿਰੋਧੀ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ
NEXT STORY