Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 16, 2026

    6:57:32 AM

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • free uae driving license

    ਭਾਰਤੀ ਕਾਰ ਡਰਾਈਵਰਾਂ ਲਈ UAE ਦਾ ਮੁਫ਼ਤ ਡਰਾਈਵਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?

BLOG News Punjabi(ਬਲਾਗ)

ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?

  • Edited By Harpreet Singh,
  • Updated: 15 Aug, 2026 02:31 PM
Blog
india partition
  • Share
    • Facebook
    • Tumblr
    • Linkedin
    • Twitter
  • Comment

1947 ’ਚ ਮਹਾਨ ਭਾਰਤ ਦੀ ਵੰਡ ਬਿਨਾਂ ਕਿਸੇ ਯੋਜਨਾਬੱਧ ਅਤੇ ਠੋਸ ਪ੍ਰਬੰਧਕੀ ਵਿਵਸਥਾ ਅਤੇ ਬੇਲੋੜੀ ਕਾਹਲੀ ’ਚ ਕਰ ਦਿੱਤੀ ਗਈ। ਸਿੱਟੇ ਵਜੋਂ, ਇਸ ਹਫੜਾ-ਦਫੜੀ ’ਚ 10 ਲੱਖ ਹਿੰਦੂ, ਸਿੱਖ ਅਤੇ ਮੁਸਲਮਾਨ ਆਪਣੀਆਂ ਜਾਨਾਂ ਗੁਆ ਬੈਠੇ। 21 ਲੱਖ ਲੋਕ ਲਾਪਤਾ ਹੋ ਗਏ। ਲੱਖਾਂ ਔਰਤਾਂ ਦੀ ਇੱਜ਼ਤ ਲੁੱਟੀ ਗਈ। 2 ਕਰੋੜ ਲੋਕਾਂ ਨੂੰ ਆਪਣੇ ਵੱਡੇ-ਵਡੇਰਿਆਂ ਦੀ ਜ਼ਮੀਨ-ਜਾਇਦਾਦ ਨੂੰ ਸਦਾ ਲਈ ਛੱਡ ਕੇ ਬੇਘਰ, ਬੇ-ਚਿਰਾਗ ਅਤੇ ਖਾਨਾਬਦੋਸ਼ਾਂ ਵਾਂਗ ਭਟਕਦੇ ਹੋਏ ਪਾਕਿਸਤਾਨ ਤੋਂ ਭਾਰਤ ਅਤੇ ਭਾਰਤ ਤੋਂ ਪਾਕਿਸਤਾਨ ਜਾਣਾ ਪਿਆ।

ਰਸਤਿਆਂ ’ਚ ਮਜ਼੍ਹਬੀ ਜਨੂੰਨ ਦੇ ਪਾਗਲਪਨ ਦਾ ਸ਼ਿਕਾਰ ਕਾਫ਼ਲਿਆਂ ’ਤੇ ਹਮਲੇ ਕਰਦੇ, ਲੁੱਟਦੇ ਅਤੇ ਕਈਆਂ ਨੂੰ ਮਾਰ ਦਿੰਦੇ। ਇਸ ਜ਼ੁਲਮੋ-ਸਿਤਮ ਦਾ ਸਭ ਤੋਂ ਵੱਡਾ ਸਾਹਮਣਾ ਅਖੰਡ ਭਾਰਤ ਦੀਆਂ ਧੀਆਂ ਨੂੰ ਕਰਨਾ ਪਿਆ। ਕਈ ਔਰਤਾਂ ਨੇ ਖੂਹਾਂ ’ਚ ਛਾਲਾਂ ਮਾਰ ਕੇ ਆਪਣੀ ਜਾਨ ਦੇ ਦਿੱਤੀ ਅਤੇ ਕਈ ਲੋਕਾਂ ਨੇ ਆਪਣੀ ਪਤਨੀ ਅਤੇ ਧੀਆਂ ਨੂੰ ਆਪਣੇ ਹੀ ਹੱਥੀਂ ਮਾਰ ਦਿੱਤਾ ਤਾਂ ਜੋ ਉਹ ਗੈਰ-ਮਰਦ ਦੇ ਹੱਥ ਨਾ ਲੱਗਣ। ਜਿਹੜੇ ਲੋਕ ਰੇਲਗੱਡੀਆਂ ’ਚ ਬੈਠ ਕੇ ਆ ਰਹੇ ਸਨ, ਉਨ੍ਹਾਂ ਨੂੰ ਵੀ ਬਹੁਤ ਜ਼ੁਲਮ ਨਾਲ ਡੱਬਿਆਂ ’ਚ ਹੀ ਕਤਲ ਕਰ ਦਿੱਤਾ ਗਿਆ। ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਇਸ ਖ਼ੂਨ-ਖ਼ਰਾਬੇ ਦਾ ਚਸ਼ਮਦੀਦ ਗਵਾਹ ਹੈ।

ਸੰਸਾਰ ਦੇ ਇਤਿਹਾਸ ’ਚ ਇਸ ਤਰ੍ਹਾਂ ਦਾ ਜ਼ੁਲਮ ਕਦੇ ਦੇਖਣ ਨੂੰ ਨਹੀਂ ਮਿਲਿਆ। ਜੰਗਲੀ ਸਮਾਜ ’ਚ ਵੀ ਸ਼ਾਇਦ ਇਸ ਤਰ੍ਹਾਂ ਦੀ ਕਤਲੋਗਾਰਤ ਨਹੀਂ ਹੋਈ ਹੋਵੇਗੀ, ਜਿੰਨੀ ਸੱਭਿਅਕ ਸਮਾਜ ਦੇ ਲੋਕਾਂ ਨੇ ਕਰ ਕੇ ਵਿਖਾਈ। ਭਾਰਤ ’ਚ ਸਰਕਾਰਾਂ ਤਾਂ ਬਦਲਦੀਆਂ ਸਨ ਪਰ ਲੋਕ ਆਪੋ-ਆਪਣੀਆਂ ਥਾਵਾਂ ’ਤੇ ਹੀ ਰਹਿੰਦੇ ਸਨ। ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਸਰਕਾਰ ਦੇ ਬਦਲਣ ਨਾਲ ਲੋਕਾਂ ਨੂੰ ਆਪਣਾ ਦੇਸ਼ ਵੀ ਬਦਲਣਾ ਪਿਆ।

ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ ਕਈ ਸਦੀਆਂ ਤੋਂ ਸ਼ਾਂਤਮਈ ਮਾਹੌਲ ’ਚ ਪਿਆਰ-ਮੁਹੱਬਤ ਅਤੇ ਆਪਸੀ ਸਹਿਯੋਗ ਨਾਲ ਰਹਿ ਰਹੇ ਸਨ, ਅੱਜ ਵੀ ਰਹਿ ਰਹੇ ਹਨ, ਤਾਂ ਫਿਰ ਵੰਡ ਦੀ ਲੋੜ ਕੀ ਸੀ? ਇਸ ਹੈਰਾਨ ਕਰਨ ਵਾਲੇ, ਦੁਖਦਾਈ ਅਤੇ ਅਫਸੋਸਨਾਕ ਮੰਜ਼ਰ ਲਈ ਸਮੁੱਚੀ ਮਨੁੱਖਤਾ ਸ਼ਰਮਿੰਦਾ ਹੈ। ਆਖ਼ਿਰ ਭਾਰਤ ਦੀ ਵੰਡ ਲਈ ਕੌਣ ਜ਼ਿੰਮੇਵਾਰ ਹੈ—ਬਰਤਾਨਵੀ ਹਕੂਮਤ, ਮੁਸਲਮਾਨ ਲੀਗ ਜਾਂ ਕਾਂਗਰਸ?

ਭਾਰਤ ਦੇ ਸਿਆਸੀ ਤੌਰ ’ਤੇ ਬੁਰੀ ਤਰ੍ਹਾਂ ਵੰਡੇ ਜਾਣ ਕਾਰਨ ਦੂਜੇ ਦੇਸ਼ਾਂ ਦੇ ਹਮਲਾਵਰਾਂ ਨੂੰ ਇਸ ‘ਸੋਨੇ ਦੀ ਚਿੜੀ’ ਨੂੰ ਲੁੱਟਣ ਅਤੇ ਫਿਰ ਲੰਬਾ ਸਮਾਂ ਰਾਜ ਕਰਨ ਦਾ ਮੌਕਾ ਮਿਲਿਆ। ਸੌੜੀ ਜਾਤੀ ਵਿਵਸਥਾ ਨੇ ਸਮਾਜਿਕ ਏਕਤਾ ’ਚ ਖਿਲਾਰਾ ਪੈਦਾ ਕਰ ਦਿੱਤਾ। ਸੰਘਰਸ਼ਮਈ ਜੀਵਨ ਦੀ ਬਜਾਏ ਹਿਜਰਤਵਾਦੀ ਸੋਚ ਬੁਰੀ ਤਰ੍ਹਾਂ ਮਾਨਸਿਕਤਾ ’ਤੇ ਹਾਵੀ ਹੋ ਗਈ। ਸਮਾਜ ਦੀ ਰੱਖਿਆ ਲਈ ਸਿਰਫ ਇਕ ਖਾਸ ਵਰਗ ਨੂੰ ਲੜਨ ਦਾ ਅਧਿਕਾਰ ਸੀ।

ਅਤੇ ਵਿਦੇਸ਼ੀਆਂ ਨੇ ਸਾਡੀਆਂ ਕਮੀਆਂ, ਕਮਜ਼ੋਰੀਆਂ ਦਾ ਖੁੱਲ੍ਹ ਕੇ ਫ਼ਾਇਦਾ ਉਠਾਇਆ ਅਤੇ ਅਸੀਂ ਲੰਬੇ ਸਮੇਂ ਤੱਕ ਗੁਲਾਮੀ ਦੀਆਂ ਜੰਜ਼ੀਰਾਂ ’ਚ ਜਕੜੇ ਰਹੇ। ਸਾਡੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਅੰਗਰੇਜ਼ਾਂ ਨੇ ਭਾਰਤ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਦੇ ਨਾਲ ਫਰਾਂਸੀਸੀ ਅਤੇ ਪੁਰਤਗਾਲੀ ਵੀ ਵੱਖ-ਵੱਖ ਇਲਾਕਿਆਂ ਦੇ ਹੁਕਮਰਾਨ ਬਣ ਬੈਠੇ।

1857 ਦੇ ਪਹਿਲੇ ਆਜ਼ਾਦੀ ਸੰਗਰਾਮ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ’ਤੇ ਰਾਜ ਕਰਨ ਦੀ ਨੀਤੀ ਬਦਲ ਲਈ ਅਤੇ ਲੋਕਾਂ ਨੂੰ ਇਕ ਸੂਤਰ ’ਚ ਪਿਰੋਣ ਦੀ ਬਜਾਏ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ। 1905 ’ਚ ਪਹਿਲੀ ਵਾਰ ਬਰਤਾਨਵੀ ਹਕੂਮਤ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੱਖ-ਵੱਖ ਕਰਨ ਲਈ ਹਿੰਦੂ ਬਹੁਗਿਣਤੀ ਅਤੇ ਮੁਸਲਮਾਨ ਬਹੁਗਿਣਤੀ ’ਚ ਵੰਡ ਦਿੱਤਾ। ਇਸੇ ਸਾਲ ਕਾਂਗਰਸ ਨਰਮ ਦਲੀਆਂ ਹੱਥੋਂ ਨਿਕਲ ਕੇ ਗਰਮ ਦਲੀਆਂ ਦੇ ਹੱਥਾਂ ’ਚ ਆ ਗਈ, ਜਿਸ ’ਚ ਮਹਾਰਾਸ਼ਟਰ ਦੇ ਬਾਲ ਗੰਗਾਧਰ ਤਿਲਕ, ਪੰਜਾਬ ਦੇ ਲਾਲਾ ਲਾਜਪਤ ਰਾਏ ਅਤੇ ਬੰਗਾਲ ਦੇ ਬਿਪਿਨ ਚੰਦਰ ਪਾਲ ਸ਼ਾਮਲ ਸਨ।

ਅੰਗਰੇਜ਼ਾਂ ਨੇ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਇਕ ਨਵੀਂ ਸਾਜ਼ਿਸ਼ ਰਚੀ ਜਿਸ ਦੇ ਦੂਰਗਾਮੀ ਮਾੜੇ ਪ੍ਰਭਾਵ ਪਏ। 1906 ’ਚ ਅਲੀਗੜ੍ਹ ਮੁਸਲਿਮ ਸਕੂਲ ਦੇ ਅੰਗਰੇਜ਼ ਪ੍ਰਿੰਸੀਪਲ ਵਿਲੀਅਮ ਆਰਕਬੋਲਡ ਦੁਆਰਾ ਆਗਾ ਖਾਂ ਦੀ ਅਗਵਾਈ ’ਚ ਕੁਝ ਮੁਸਲਿਮ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਅਤੇ ਇੱਥੇ ਹੀ ਲਾਰਡ ਮਿੰਟੋ ਦੇ ਨਾਂ ਇਕ ਚਿੱਠੀ ਤਿਆਰ ਕੀਤੀ ਗਈ, ਜਿਸ ’ਚ ਮੁਸਲਿਮ ਨੇਤਾਵਾਂ ਨੇ ਬਰਤਾਨਵੀ ਹਕੂਮਤ ਪ੍ਰਤੀ ਆਪਣੀ ਵਫ਼ਾਦਾਰੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਭਵਿੱਖ ’ਚ ਇਸ ਭਾਵਨਾ ਨੂੰ ਹੋਰ ਵਧਾਉਣਗੇ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਗੇ ਅਤੇ ਉਨ੍ਹਾਂ ਨੂੰ ਵੱਖਰੀ ਵਿਸ਼ੇਸ਼ ਸਿਆਸੀ ਪਛਾਣ ਦਿੱਤੀ ਜਾਵੇ ਅਤੇ ਹੇਠਲੇ ਪੱਧਰ ਤੋਂ ਲੈ ਕੇ ਅਸੈਂਬਲੀ ਤੱਕ ਉਨ੍ਹਾਂ ਲਈ ਵੱਖਰਾ ਚੋਣ ਮੰਡਲ ਬਣਾਇਆ ਜਾਵੇ।

ਇਹ ਚਿੱਠੀ ਸ਼ਿਮਲਾ ’ਚ ਵਾਇਸਰਾਏ ਨੂੰ ਦਿੱਤੀ ਗਈ ਅਤੇ ਉਸ ਦੇ ਭਰੋਸੇ ਤੋਂ ਬਾਅਦ 1906 ’ਚ ਢਾਕਾ ’ਚ ਮੁਸਲਿਮ ਲੀਗ ਦੀ ਸਥਾਪਨਾ ਹੋਈ ਅਤੇ ਦੇਸ਼ ’ਚ ਮੁਸਲਮਾਨ ਮੁਸਲਿਮ ਲੀਗ ਦੇ ਮੈਂਬਰ ਬਣਨ ਲੱਗੇ। ਹਕੀਕਤ ’ਚ ਮੁਸਲਿਮ ਨੇਤਾਵਾਂ ਦਾ ਬਰਤਾਨਵੀ ਸਰਕਾਰ ਪ੍ਰਤੀ ਇਹ ਪੂਰਨ ਸਮਰਪਣ ਸੀ ਅਤੇ ਲੀਗ ਦੇ ਨੇਤਾ ਬਰਤਾਨਵੀ ਹਕੂਮਤ ਦੀ ਕਠਪੁਤਲੀ ਬਣ ਗਏ।

1909 ’ਚ ਸਰਕਾਰ ਨੇ ਮੁਸਲਮਾਨਾਂ ਲਈ ਵੱਖਰੇ ਚੋਣ ਮੰਡਲ ਦਾ ਕਾਨੂੰਨ ਬਣਾ ਦਿੱਤਾ। ਇਸ ਨਾਲ ਭਾਰਤ ’ਚ ਆਜ਼ਾਦੀ ਦੀ ਮੰਗ ਦਾ ਸੰਘਰਸ਼ ਕਰਨ ਵਾਲੀ ਕਾਂਗਰਸ ਪਾਰਟੀ ਦੇ ਸਾਹਮਣੇ ਮੁਸਲਮਾਨਾਂ ਦੀ ਇਕ ਨਵੀਂ ਸਿਆਸੀ ਪਾਰਟੀ ਮੁਸਲਿਮ ਲੀਗ ਖੜ੍ਹੀ ਕਰ ਦਿੱਤੀ ਗਈ, ਜੋ ਏਕਤਾ ਦੇ ਧਾਗਿਆਂ ਨੂੰ ਕਮਜ਼ੋਰ ਕਰਦੀ ਗਈ।

ਮੁਸਲਿਮ ਲੋਕਾਂ ਨੇ ਦੋ-ਰਾਸ਼ਟਰ ਸਿਧਾਂਤ ਦਾ ਖੁੱਲ੍ਹ ਕੇ ਲੋਕਾਂ ’ਚ ਪ੍ਰਚਾਰ ਕੀਤਾ ਕਿ ਹਿੰਦੂ ਅਤੇ ਮੁਸਲਮਾਨ ਦੋ ਸੰਪਰਦਾਵਾਂ ਨਹੀਂ ਸਗੋਂ ਰਾਸ਼ਟਰ ਹਨ। ਇਸ ਸਿਧਾਂਤ ਨੂੰ ਬਰਤਾਨਵੀ ਪਾਰਲੀਮੈਂਟ ਦੇ ਮੈਂਬਰ ਲਾਰਡ ਐਕਟਨ ਨੇ 19ਵੀਂ ਸਦੀ ਦੇ ਤੀਜੇ ਦਹਾਕੇ ’ਚ ਪਾਸ ਕੀਤਾ ਸੀ। ਭਾਰਤ ’ਚ ਇਸ ਸਿਧਾਂਤ ਨੂੰ ਸਭ ਤੋਂ ਪਹਿਲਾਂ ਸਰ ਸਈਦ ਅਹਿਮਦ ਖਾਂ ਨੇ 1887 ’ਚ ਮੇਰਠ ਦੇ ਜਲਸੇ ’ਚ ਪੇਸ਼ ਕੀਤਾ ਸੀ ਜਿਸ ਦਾ ਹੌਲੀ-ਹੌਲੀ ਪ੍ਰਚਾਰ ਹੋਣ ਲੱਗਾ। ਇਸ ਸਿਧਾਂਤ ਦੀ ਸਭ ਤੋਂ ਵੱਧ ਦੁਰਵਰਤੋਂ ਮੁਹੰਮਦ ਅਲੀ ਜਿੱਨਾਹ ਅਤੇ ਅੱਲਾਮਾ ਇਕਬਾਲ ਨੇ ਕੀਤੀ, ਜਿਸ ਨਾਲ ਸਮੁੱਚੇ ਸਮਾਜ ’ਚ ਫਿਰਕਾਪ੍ਰਸਤੀ ਦਾ ਜ਼ਹਿਰ ਫੈਲਣ ਲੱਗਾ ਅਤੇ ਵੰਡ ਦਾ ਇਕ ਕਾਰਨ ਵੀ ਬਣਿਆ।

ਕਾਂਗਰਸ ਇਕ ਪਾਸੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਸੀ, ਦੂਜਾ ਸਰਵ-ਧਰਮ ਸਮਭਾਵ ਲਈ ਸੰਘਰਸ਼ ਕਰ ਰਹੀ ਸੀ, ਤੀਜਾ ਅੰਗਰੇਜ਼ਾਂ ਦੇ ਮਾੜੇ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਸੰਘਰਸ਼ ਕਰ ਰਹੀ ਸੀ, ਚੌਥਾ ਮੁਸਲਿਮ ਲੀਗ ਦੀ ਫਿਰਕਾਪ੍ਰਸਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਪੰਜਵਾਂ ਸਾਰੇ ਲੋਕਾਂ ਨੂੰ ਇਕ ਸੂਤਰ ’ਚ ਰੱਖਣ ਦੀ ਕੋਸ਼ਿਸ਼ ’ਚ ਰੁੱਝੀ ਹੋਈ ਸੀ ਪਰ ਦੂਜੇ ਪਾਸੇ, ਮੁਹੰਮਦ ਅਲੀ ਜਿੱਨਾਹ ਭਾਰਤ ਦੇ ਸਮੁੱਚੇ ਮੁਸਲਮਾਨਾਂ ਦੀ ਪ੍ਰਤੀਨਿਧਤਾ ਦਾ ਅਧਿਕਾਰ ਮੁਸਲਿਮ ਲੀਗ ਲਈ ਮੰਗ ਰਹੇ ਸਨ, ਜੋ ਕਿ ਸਮਾਜਿਕ ਅਤੇ ਸਿਆਸੀ ਹਿੱਤ ’ਚ ਨਹੀਂ ਸੀ।

ਇਸ ਕਸ਼ਮਕਸ਼ ਦੌਰਾਨ ਭਾਰਤ ਦੇ ਮਹਾਨ ਸਪੂਤ, ਆਜ਼ਾਦੀ ਘੁਲਾਟੀਏ ਅਤੇ ਆਰੀਆ ਸਮਾਜ ਦੇ ਇਕ ਪ੍ਰਸਿੱਧ ਨੇਤਾ ਨੇ ਛੂਤ-ਛਾਤ ਨੂੰ ਦੂਰ ਕਰਨ ਲਈ ਲਾਹੌਰ ’ਚ ਇਕ ਵੱਡੇ ਪ੍ਰੀਤੀਭੋਜ ਦਾ ਪ੍ਰਬੰਧ ਕਰ ਕੇ ਸਮਾਜ ਸੁਧਾਰ ਦੀ ਇਕ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ।

ਦੂਜੇ ਪਾਸੇ ਦੇਸ਼ ਨੂੰ ਤੋੜਨ ਲਈ ਜਿੱਨਾਹ ਅੰਗਰੇਜ਼ਾਂ ਤੋਂ ਸਿੱਧੇ ਅਤੇ ਅਸਿੱਧੇ ਢੰਗ ਨਾਲ ਮਦਦ ਲੈ ਰਹੇ ਸਨ। ਆਖ਼ਿਰਕਾਰ ਅੰਗਰੇਜ਼ਾਂ ਦੀ ਵੰਡ ਦੀ ਚਾਲ ਕਾਮਯਾਬ ਹੋ ਗਈ ਅਤੇ ਜਿੱਨਾਹ ਅਤੇ ਮੁਸਲਿਮ ਲੀਗ ਨੇ ਲੋਕਾਂ ਦੇ ਇਕੱਠੇ ਰਹਿਣ ਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ। ਕਾਂਗਰਸ ਆਖ਼ਰੀ ਸਾਹ ਤੱਕ ਵੰਡ ਦੇ ਵਿਰੁੱਧ ਸੀ। ਹਕੀਕਤ ’ਚ ਦੇਸ਼ ਦੀ ਵੰਡ ਲਈ ਅੰਗਰੇਜ਼ ਅਤੇ ਮੁਸਲਿਮ ਲੀਗ ਜ਼ਿੰਮੇਵਾਰ ਹਨ।

—ਪ੍ਰੋ. ਦਰਬਾਰੀ ਲਾਲ

  • India
  • Pakistan
  • Partition
  • Responsible

‘ਆਜ਼ਾਦੀ ਦਿਵਸ ’ਤੇ’ ਪ੍ਰੇਰਣਾ ਦੇਣ ਵਾਲੀਆਂ ਚੰਗੀਆਂ ਖ਼ਬਰਾਂ!

NEXT STORY

Stories You May Like

  • team india announced for asia cup 2026
    ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT
  • today is the gen z god tomorrow who
    ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
  • bharat chhodo andolan pm modi
    ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲੈਣ ਵਾਲਿਆਂ ਦੀ ਹਿੰਮਤ ਹਰ ਭਾਰਤੀ ਲਈ ਬਣੇਗੀ ਪ੍ਰੇਰਨਾ: PM ਮੋਦੀ
  • ind vs sl  who will be sai sudarshan  s replacement
    IND vs SL: ਕੌਣ ਬਣੇਗਾ ਸਾਈ ਸੁਦਰਸ਼ਨ ਦਾ  ਰਿਪਲੇਸਮੈਂਟ? ਇਸ ਖਿਡਾਰੀ ਨੂੰ ਮਿਲ ਸਕਦਾ ਹੈ ਮੌਕਾ
  • team india joypreet singh sidhu
    TEAM INDIA 'ਚ ਲੁਧਿਆਣਾ ਦੇ ਮੁੰਡੇ ਦੀ ਹੋਈ ਐਂਟਰੀ! ਜਾਣੋ ਕੌਣ ਹੈ ਜੁਆਏਪ੍ਰੀਤ ਸਿੰਘ ਸਿੱਧੂ
  • news of relief for indian textile industry  threat of us tariffs
    ਅਮਰੀਕੀ ਟੈਰਿਫ ਦੇ ਖ਼ਤਰੇ ਵਿਚਾਲੇ ਭਾਰਤੀ ਕੱਪੜਾ ਉਦਯੋਗ ਲਈ ਰਾਹਤ ਦੀ ਖ਼ਬਰ
  • narendra modi  india  wrong map  lovlina borgohain  glasgow
    PM ਮੋਦੀ ਨੇ ਗਲਾਸਗੋ 'ਚ ਭਾਰਤ ਦੇ ਗਲਤ ਨਕਸ਼ੇ 'ਤੇ ਇਤਰਾਜ਼ ਜਤਾਉਣ ਲਈ ਲਵਲੀਨਾ ਦੀ ਕੀਤੀ ਪ੍ਰਸ਼ੰਸਾ
  • india to spend rs 450 billion for railway upgrade in border areas
    ਭਾਰਤ ਸਰਹੱਦੀ ਖੇਤਰਾਂ 'ਚ ਰੇਲਵੇ ਅਪਗ੍ਰੇਡ ਲਈ 450 ਅਰਬ ਰੁਪਏ ਕਰੇਗਾ ਖਰਚ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • jagtar hawara parole
      ਜਗਤਾਰ ਸਿੰਘ ਹਵਾਰਾ : ਪੰਜਾਬ ਨੂੰ ਚੋਣ ਲਾਭ ਤੋਂ ਪਹਿਲਾਂ ਸੁਰੱਖਿਆ ਨੂੰ ਤਰਜੀਹ...
    • the growing trend of climbing
      ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
    • odyssey relevance
      ਨੋਲਨ ਦੀ ਫ਼ਿਲਮ ‘ਦ ਓਡਿਸੀ’ ਅੱਜ ਦੇ ਲਈ ਪ੍ਰਾਸੰਗਿਕ ਕਿਉਂ ?
    • cyber fraud security
      ਠੱਗੀ ਤੋਂ ਆਜ਼ਾਦੀ : ਹਰਿਆਣਾ ਨੇ ਕਿਵੇਂ ਬਣਾਇਆ ‘ਸਾਈਬਰ ਸੁਰੱਖਿਆ ਕਵਚ’
    • dialogue is must in politics
      ਸਿਆਸੀ ਜੀਵਨ ’ਚ ਸੰਵਾਦ ਕਾਇਮ ਰੱਖਣਾ ਜ਼ਰੂਰੀ
    • hemant soren cbi
      ਸੀ. ਬੀ. ਆਈ. ਜਾਂਚ ਤੋਂ ਕਿਉਂ ਭੱਜ ਰਹੇ ਹਨ ਹੇਮੰਤ ਸੋਰੇਨ
    • increasing defects in planes putting passengers lives at risk
      ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
    • government e marketplace
      ਸਮਾਵੇਸ਼ੀ, ਪਾਰਦਰਸ਼ੀ ਸਰਕਾਰੀ ਖ਼ਰੀਦ ਦਾ ਬਿਹਤਰੀਨ ਪਲੇਟਫਾਰਮ ਹੈ ਜੈੱਮ
    • rss gen z
      ਆਰ. ਐੱਸ. ਐੱਸ. ਦਾ ‘ਜੈੱਨ-ਜ਼ੀ’ ਨੂੰ ਲੈ ਕੇ ‘ਡੈਮੇਜ ਕੰਟਰੋਲ’, ਭਾਜਪਾ ਨੂੰ ਸਖ਼ਤ...
    • e20
      ਇਥੇਨੌਲ-20, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +