Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 10, 2026

    10:53:12 PM

  • rr vs rcb ipl 2026

    RCB ਨੇ RR ਨੂੰ ਦਿੱਤਾ 202 ਦੌੜਾਂ ਦਾ ਟੀਚਾ, ਰਜਤ...

  • iran sets preconditions for attending us talks

    ਅਮਰੀਕਾ-ਈਰਾਨ ਗੱਲਬਾਤ ਤੋਂ ਪਹਿਲਾਂ ਮੁੜ ਵਧਿਆ ਤਣਾਅ!...

  • diksha secures 10th position in punjab in class 8th

    ਨਕੋਦਰ ਦੀ ਧੀ ਦੀਕਸ਼ਾ ਨੇ ਅੱਠਵੀਂ ’ਚੋਂ 600 ’ਚੋਂ...

  • vrindavan tragedy surfaces

    ਵ੍ਰਿੰਦਾਵਨ ਹਾਦਸੇ ਦੇ ਮ੍ਰਿਤਕਾਂ ਦੀ ਹੋਈ ਪਛਾਣ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਪ੍ਰਗਟਾਵੇ ਦੀ ਆਜ਼ਾਦੀ’ ਉੱਤੇ ਇਹ ਕਿਹੋ ਜਿਹਾ ਦੋਹਰਾ ਮਾਪਦੰਡ

BLOG News Punjabi(ਬਲਾਗ)

‘ਪ੍ਰਗਟਾਵੇ ਦੀ ਆਜ਼ਾਦੀ’ ਉੱਤੇ ਇਹ ਕਿਹੋ ਜਿਹਾ ਦੋਹਰਾ ਮਾਪਦੰਡ

  • Updated: 02 Jan, 2020 01:55 AM
Blog
what a double criterion on   freedom of expression
  • Share
    • Facebook
    • Tumblr
    • Linkedin
    • Twitter
  • Comment

ਬਲਬੀਰ ਪੁੰਜ

ਪਿਛਲੇ ਕਈ ਸਾਲਾਂ ਤੋਂ ਦੇਸ਼ ’ਚ ਵਾਰ-ਵਾਰ ‘ਪ੍ਰਗਟਾਵੇ ਦੀ ਆਜ਼ਾਦੀ’ ਅਤੇ ‘ਅਸਹਿਮਤੀ ਦੇ ਅਧਿਕਾਰ’ ਦਾ ਮੁੱਦਾ ਵਿਰੋਧੀ ਧਿਰ ਵਲੋਂ ਉਠਾਇਆ ਜਾ ਰਿਹਾ ਹੈ। ਕੀ ਮੋਦੀ ਸਰਕਾਰ ’ਚ ਦੇਸ਼ ਦੇ ਅੰਦਰ ਅਜਿਹਾ ਵਾਤਾਵਰਣ ਬਣ ਗਿਆ ਹੈ, ਜਿਸ ’ਚ ਹੋਰਨਾਂ ਵਿਚਾਰਾਂ ਪ੍ਰਤੀ ਅਸਹਿਣਸ਼ੀਲਤਾ ਵਧ ਗਈ ਹੈ? ਨਵੇਂ ਸਾਲ 2020 ਦੇ ਮੇਰੇ ਪਹਿਲੇ ਕਾਲਮ ’ਚ ਇਸ ਸਵਾਲ ਦਾ ਜਨਮ ਕੇਰਲ ਦੀ ਉਸ ਘਟਨਾ ਦੇ ਗਰਭ ਤੋਂ ਹੋਇਆ ਹੈ, ਜਿਸ ’ਚ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਆਪਣੀ ਰਾਇ ਰੱਖਣ ਤੋਂ ਮਾਰਕਸਵਾਦੀ ਇਤਿਹਾਸਕਾਰ ਇਰਫਾਨ ਹਬੀਬ ਨੇ ਨਾ ਸਿਰਫ ਰੋਕਣ ਦਾ ਯਤਨ ਕੀਤਾ, ਸਗੋਂ ਆਰਿਫ ਤਕ ਪਹੁੰਚਣ ਦੀ ਕੋਸ਼ਿਸ਼ ’ਚ ਉਨ੍ਹਾਂ ਨੇ ਸੁਰੱਖਿਆ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਤਕ ਵੀ ਕੀਤੀ।

ਤ੍ਰਾਸਦੀ ਦੇਖੋ ਕਿ ਦੇਸ਼ ਦਾ ਜੋ ਵਰਗ ਸਾਲ 2014 ਤੋਂ ਉਪਰੋਕਤ ਸੰਵਿਧਾਨਿਕ ਕਦਰਾਂ-ਕੀਮਤਾਂ ਦੇ ਕਥਿਤ ਘਾਣ ਦਾ ਮੁੱਦਾ ਬਣਾ ਕੇ ਮੋਦੀ ਸਰਕਾਰ ਨੂੰ ਕਟਹਿਰੇ ’ਚ ਖੜ੍ਹੇ ਕਰਨ ਦਾ ਯਤਨ ਕਰ ਰਿਹਾ ਹੈ, ਉਹ ਕੇਰਲ ਦੇ ਮਾਮਲੇ ’ਚ ਚੁੱਪ ਹੈ ਅਤੇ ਇਸ ਵਿਰੁੱਧ ਕੋਈ ਅੰਦੋਲਨ ਵੀ ਨਹੀਂ ਕਰ ਰਿਹਾ। ਕੀ ਕੇਰਲ ਦਾ ਘਟਨਾਚੱਕਰ ਅਸਹਿਣਸ਼ੀਲਤਾ ਦੇ ਨਾਲ ‘ਪ੍ਰਗਟਾਵੇ ਦੀ ਆਜ਼ਾਦੀ’ ਅਤੇ ਅਸਹਿਮਤੀ ਦੇ ਅਧਿਕਾਰ ’ਤੇ ਹਮਲਾ ਨਹੀਂ ਹੈ? ਆਖਿਰ ਇਸ ਦੋਹਰੇ ਮਾਪਦੰਡ ਦੇ ਪਿੱਛੇ ਕਿਹੜਾ ਵਿਚਾਰ ਹੈ?

ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕੇਰਲ ’ਚ ਉਸ ਦਿਨ ਕੀ ਹੋਇਆ? ਬੀਤੇ ਸ਼ਨੀਵਾਰ (28 ਦਸੰਬਰ) ਕੇਰਲ ਸਥਿਤ ਕੰਨੂਰ ਯੂਨੀਵਰਸਿਟੀ ਵਿਚ ‘ਭਾਰਤੀ ਇਤਿਹਾਸ ਕਾਂਗਰਸ’ ਦੇ 80ਵੇਂ ਸਮਾਰੋਹ ਦਾ ਆਯੋਜਨ ਹੋਇਆ। ਮੰਚ ’ਤੇ ਸੂਬੇ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਤੋਂ ਇਲਾਵਾ ਹੋਰਨਾਂ ਮਹਿਮਾਨਾਂ ਦੇ ਨਾਲ ਖੱਬੇਪੱਖੀ ਇਤਿਹਾਸਕਾਰ ਇਰਫਾਨ ਹਬੀਬ ਵੀ ਹਾਜ਼ਰ ਸਨ। ਜ਼ਿਆਦਾਤਰ ਬੁਲਾਰਿਆਂ ਨੇ ਸੰਵਿਧਾਨ ਦੀ ਦੁਹਾਈ ਦੇ ਕੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਆਪਣੇ ਵਿਚਾਰ ਜ਼ਾਹਿਰ ਕੀਤੇ। ਜਿਉਂ ਹੀ ਆਰਿਫ ਮੁਹੰਮਦ ਨੇ ਬੋਲਣਾ ਸ਼ੁਰੂ ਕੀਤਾ, ਤਿਉਂ ਹੀ ਦਰਸ਼ਕ ਗੈਲਰੀ ’ਚ ਬੈਠੇ ਕੁਝ ਲੋਕਾਂ ਨੇ ਯੋਜਨਾਬੱਧ ਢੰਗ ਨਾਲ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਬਕੌਲ ਆਰਿਫ ਮੁਹੰਮਦ, ‘‘ਮੰਚ ’ਤੇ ਪ੍ਰਸਿੱਧ ਮਲਿਆਲੀ ਸਾਹਿਤਕਾਰ ਸ਼ਾਹਜਹਾਂ ਮਾਦਮਪਰ, ਜਿਨ੍ਹਾਂ ਦੇ ਵਿਚਾਰ ਵੀ ਮੇਰੇ ਤੋਂ ਵੱਖਰੇ ਸਨ–ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ, ਤੁਸੀਂ ਉਨ੍ਹਾਂ ਨੂੰ ਮੇਰੇ ਵਲੋਂ ਗੱਲਬਾਤ ਦਾ ਸੱਦਾ ਭੇਜੋ। ਉਹ ਗਏ ਅਤੇ ਉਨ੍ਹਾਂ ਨੇ ਵਾਪਸ ਆ ਕੇ ਦੱਸਿਆ ਕਿ ਪ੍ਰਦਸ਼ਨਕਾਰੀ ਗੱਲ ਕਰਨ ਨਹੀਂ, ਉਥੇ ਸਿਰਫ ਪ੍ਰਦਰਸ਼ਨ ਕਰਨ ਆਏ ਹਨ। ਇਸ ’ਤੇ ਮੈਂ ਕਿਹਾ ਕਿ ਜਦੋਂ ਤੁਸੀਂ ਗੱਲਬਾਤ ਦਾ ਦਰਵਾਜ਼ਾ ਬੰਦ ਕਰ ਦਿੰਦੇ ਹੋ, ਤਾਂ ਫਿਰ ਹਿੰਸਾ ਅਤੇ ਨਫਰਤ ਦਾ ਮਾਹੌਲ ਸ਼ਰੂ ਹੋ ਜਾਂਦਾ ਹੈ। ਮੇਰੇ ਇੰਨਾ ਕਹਿਣ ’ਤੇ ਇਰਫਾਨ ਸਾਹਿਬ ਉੱਠੇ ਅਤੇ ਮੇਰੇ ਵੱਲ ਵਧਣ ਲੱਗੇ। ਏ. ਡੀ. ਸੀ. ਨੇ ਉਨ੍ਹਾਂ ਨੂੰ ਰੋਕਿਆ, ਫਿਰ ਉਹ ਸੋਫੇ ਦੇ ਪਿੱਛਿਓਂ ਮੇਰੇ ਵੱਲ ਆਉਣ ਲੱਗੇ, ਜਿਥੇ ਵੀ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫਿਰ ਤੋਂ ਰੋਕ ਦਿੱਤਾ। ਸੁਰੱਖਿਆ ਮੁਲਾਜ਼ਮ ਅਤੇ ਕੰਨੂਰ ਯੂਨੀਵਰਸਿਟੀ ਦੇ ਕੁਲਪਤੀ ਮੇਰੇ ਅਤੇ ਇਰਫਾਨ ਹਬੀਬ ਵਿਚਾਲੇ ਕੰਧ ਬਣ ਕੇ ਖੜ੍ਹੇ ਹੋ ਗਏ।’’ ਰਾਜਪਾਲ ਆਰਿਫ ਕਹਿੰਦੇ ਹਨ ਕਿ ਹਬੀਬ ਨੇ ਉਨ੍ਹਾਂ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਪੇਸ਼ ਕਰਨ ਦੇ ਅਧਿਕਾਰ ’ਤੇ ਸਵਾਲ ਉਠਾਉਂਦੇ ਹੋਏ ਗੋਡਸੇ ਦਾ ਵਰਣਨ ਕਰਨ ਲਈ ਕਿਹਾ। ਇਸ ’ਤੇ ਉਨ੍ਹਾਂ ਨੇ ਕਿਹਾ, ‘‘ਮੈਂ ਆਪਣੇ ਭਾਸ਼ਣ ’ਚ ਕਿਸ ਨੂੰ ਕੋਟ ਕਰਾਂ ਅਤੇ ਕਿਸ ਨੂੰ ਨਾ, ਇਹ ਮੈਂ ਤੈਅ ਕਰਾਂਗਾ। ਮੌਲਾਨਾ ਆਜ਼ਾਦ ਕਿਸੇ ਦੀ ਜਾਇਦਾਦ ਨਹੀਂ ਹਨ। ਇਥੇ ਰੌਲਾ ਪਾ ਰਹੇ ਲੋਕ ਮੈਨੂੰ ਧਮਕੀ ਦੇ ਕੇ ਚੁੱਪ ਨਹੀਂ ਕਰਵਾ ਸਕਦੇ। ਮੇਰੀਆਂ ਗੱਲਾਂ ਨੂੰ ਵੀ ਤੁਹਾਨੂੰ ਸ਼ਾਂਤੀ ਨਾਲ ਸੁਣਨਾ ਪਵੇਗਾ।’’

ਕਾਂਗਰਸ ਸਮੇਤ ਜ਼ਿਆਦਾਤਰ ਸੈਕੁਲਰਿਸਟ ਜਿਸ ਤਰ੍ਹਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਭਰ ’ਚ ਹੋਏ ਹਿੰਸਕ ਪ੍ਰਦਰਸ਼ਨ, ਜਿਸ ’ਚ ਪ੍ਰਦਰਸ਼ਨਕਾਰੀਆਂ ਨੇ ਕਰੋੜਾਂ ਰੁਪਏ ਦੀ ਜਨਤਕ-ਨਿੱਜੀ ਜਾਇਦਾਦ ਨੂੰ ਜਾਂ ਤਾਂ ਸੁਆਹ ਕਰ ਦਿੱਤਾ ਜਾਂ ਫਿਰ ਉਸ ਨੂੰ ਭਾਰੀ ਨੁਕਸਾਨ ਪਹੁੰਚਾਇਆ, ਇਥੋਂ ਤਕ ਕਿ ਕਈ ਪੁਲਸ ਮੁਲਾਜ਼ਮਾਂ ਨੂੰ ਪੱਥਰ ਮਾਰ-ਮਾਰ ਕੇ ਅੱਧਮੋਇਆ ਕਰ ਦਿੱਤਾ–ਉਸ ਨੂੰ ਖੱਬੇਪੱਖੀਆਂ ਸਮੇਤ ਦੇਸ਼ ਦੇ ਜ਼ਿਆਦਾਤਰ ਆਪੇ ਬਣੇ ਸੈਕੁਲਰਿਸਟ ‘ਅਸਹਿਮਤੀ ਅਤੇ ਪ੍ਰਗਟਾਵੇ’ ਦੇ ਚਸ਼ਮੇ ਨਾਲ ਦੇਖ ਰਹੇ ਹਨ। ਹੁਣ ਜੇਕਰ ਪ੍ਰਦਰਸ਼ਨਕਾਰੀਆਂ ਦਾ ਹਿੰਸਕ ਅਤੇ ਗੈਰ-ਵਿਧਾਨਕ ਵਤੀਰਾ ‘ਅਸਹਿਮਤੀ ਦਾ ਪ੍ਰਤੀਕ ਹੈ’ ਤਾਂ ਰਾਜਪਾਲ ਆਰਿਫ ਮੁਹੰਮਦ ਨੂੰ ਕਿਉਂ ਰੋਕਿਆ ਗਿਆ, ਜੋ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਗੱਲ ਰੱਖ ਰਹੇ ਸਨ। ਸੱਚ ਤਾਂ ਇਹ ਹੈ ਕਿ ਮਾਰਕਸਵਾਦੀ ਚਿੰਤਕ ਇਰਫਾਨ ਹਬੀਬ ਦੇ ਵਤੀਰੇ ਤੋਂ ਮੈਂ ਬਿਲਕੁਲ ਵੀ ਹੈਰਾਨ ਨਹੀਂ ਹਾਂ। ਇਸ ਦਾ ਕਾਰਣ ਖੱਬੇਪੱਖੀ ਵਿਚਾਰਧਾਰਾ ਦਾ ਉਹ ਸੁਭਾਵਿਕ ਦਰਸ਼ਨ ਹੈ, ਜਿਸ ’ਚ ਅਧਿਨਾਇਕਵਾਦ, ਹਿੰਸਾ, ਅਸਹਿਮਤੀ ਅਤੇ ਮਨੁੱਖੀ ਅਧਿਕਾਰਾਂ ਨੂੰ ਦਬਾਉਣਾ ਇਸ ਦਾ ਕੇਂਦਰ ਬਿੰਦੂ ਹੈ। ਇਸੇ ਕਾਰਣ ਮੈਂ ਨਿੱਜੀ ਤੌਰ ’ਤੇ ਇਰਫਾਨ ਹਬੀਬ ਨੂੰ ਇਤਿਹਾਸਕਾਰ ਵੀ ਨਹੀਂ ਮੰਨਦਾ ਕਿਉਂਕਿ ਉਹ ਵੀ ਉਸੇ ਹੀ ਚਿੰਤਨ ਦੇ ਸ਼ੁੱਧ ਪ੍ਰਤੀਕ ਹਨ, ਜਿਸ ’ਚ ਭਾਰਤ ਅਤੇ ਉਸ ਦੀ ਸਨਾਤਨ ਸੰਸਕ੍ਰਿਤੀ ਪ੍ਰਤੀ ਸਿਰਫ ਨਫਰਤ ਦਾ ਭਾਵ ਹੈ।

ਕੀ ਇਹ ਸੱਚਾਈ ਨਹੀਂ ਕਿ ਜਿਸ ਸਮਾਜਵਾਦ ਦੀ ਕਲਪਨਾ ਕਾਰਲ ਮਾਰਕਸ ਨੇ ਕੀਤੀ ਸੀ, ਉਸ ਨਾਲ ਅੰਗੀਕ੍ਰਿਤ ਸਾਮਵਾਦੀਆਂ ਦੀ ਸਰਕਾਰ ਦੁਨੀਆ ਦੇ ਜਿਸ ਜ਼ਮੀਨੀ ਹਿੱਸੇ ’ਚ ਆਈ, ਉਥੋਂ ਦੇ ਅਧਿਨਾਇਕਵਾਦੀ ਸ਼ਾਸਨ ’ਚ ਨਾਗਰਿਕ ਅਧਿਕਾਰ ਖੋਹ ਲਏ ਗਏ, ਉਨ੍ਹਾਂ ਦੇ ਵਿਚਾਰਾਂ ਨਾਲ ਅਸਹਿਮਤੀ ਰੱਖਣ ਵਾਲਿਆਂ ਅਤੇ ਵਿਰੋਧੀਆਂ ਨੂੰ ਜਾਂ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਂ ਫਿਰ ਅਣਮਨੁੱਖੀ ਤਸੀਹੇ ਦਿੱਤੇ ਗਏ। ਕਾਲਾਂਤਰ ’ਚ ਵਲਾਦੀਮੀਰ ਲੈਨਿਨ, ਜੋਸੇਫ ਸਟਾਲਿਨ (ਸੋਵੀਅਤ ਸੰਘ), ਮਾਓ ਸੇ-ਤੁੰਗ (ਚੀਨ) ਅਤੇ ਪੋਲ ਪੋਟ (ਕੰਬੋਡੀਆ) ਦਾ ਦੌਰ ਇਸ ਦਾ ਮੂਰਤ ਰੂਪ ਹੈ। ਜੇਕਰ ਇਨ੍ਹਾਂ ਸਾਰਿਆਂ ਦੀਆਂ ਗਲਤ ਨੀਤੀਆਂ ਤੋਂ ਪੈਦਾ ਮਨੁੱਖੀ ਤ੍ਰਾਸਦੀ ਨੂੰ ਵੱਖ ਵੀ ਕਰ ਦੇਈਏ ਤਾਂ ਵੀ ਇਨ੍ਹਾਂ ਸਾਰਿਆਂ ਦੇ ਸ਼ਾਸਨ ’ਚ ਲੱਖਾਂ ਬੇਕਸੂਰ ਲੋਕਾਂ ਨੂੰ ਸਿਰਫ ਇਸ ਲਈ ਮਾਰ ਦਿੱਤਾ ਗਿਆ ਸੀ ਕਿਉਂਕਿ ਉਹ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸਨ ਜਾਂ ਉਨ੍ਹਾਂ ਦੀਆਂ ਨੀਤੀਆਂ ਦੇ ਵਿਰੋਧੀ ਸਨ। ਭਾਰਤ ’ਚ ਬੰਗਾਲ, ਕੇਰਲ, ਅਤੇ ਤ੍ਰਿਪੁਰਾ ਇਸ ਕਿਸਮ ਦੇ ਖੱਬੇਪੱਖੀ ਮਾਡਲ ਦਾ ਡੰਗ ਸਹਿ ਚੁੱਕੇ ਹਨ। ਮੌਜੂਦਾ ਸਮੇਂ ’ਚ ਕੇਰਲ ਦੇ ਖੱਬੇਪੱਖੀ ਸ਼ਾਸਨ ’ਚ ਅਜੇ ਵੀ ਸਿਆਸੀ ਵਿਰੋਧੀਆਂ ਦੀ ਘਿਨੌਣੀ ਹੱਤਿਆ ਕਰ ਦਿੱਤੀ ਜਾਂਦੀ ਹੈ।

ਇਸ ਪਿਛੋਕੜ ’ਚ ਕਾਂਗਰਸ ਅਤੇ ਖੱਬੇਪੱਖੀਆਂ ਸਮੇਤ ਜ਼ਿਆਦਾਤਰ ਸਵੈਘੋਸ਼ਿਤ ਸੈਕੁਲਰਵਾਦੀ ਸਿਆਸੀ ਵਿਰੋਧ ਦੇ ਨਾਂ ’ਤੇ ਅਕਸਰ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਸੱਤਾਧਾਰੀ ਭਾਜਪਾ ਨੂੰ ਫਾਸ਼ੀਵਾਦੀ ਕਹਿੰਦੇ ਹੋਏ ਉਨ੍ਹਾਂ ਦੀ ਤੁਲਨਾ ਜਰਮਨ ਤਾਨਾਸ਼ਾਹ ਐਡੋਲਫ ਹਿਟਲਰ ਨਾਲ ਕਰਦੇ ਹਨ। ਹੁਣ ਜੇਕਰ ਹਿਟਲਰ ਆਪਣੇ ਗਲਤ ਕੰਮਾਂ ਲਈ ਮਨੁੱਖਤਾ ਲਈ ਕਲੰਕ ਸੀ ਤਾਂ ਲੈਨਿਨ, ਸਟਾਲਿਨ ਅਤੇ ਮਾਓ ਤੋਂ ਵੱਖਰਾ ਵਤੀਰਾ ਕਿਉਂ ਹੁੰਦਾ ਹੈ।

ਕਨੂੰਰ ਯੂਨੀਵਰਸਿਟੀ ਘਟਨਾਚੱਕਰ ’ਚ ਗੋਡਸੇ ਦਾ ਨਾਂ ਵੀ ਉਛਾਲਿਆ ਗਿਆ ਸੀ। ਜੇਕਰ ਗਾਂਧੀ ਜੀ ਦੀ ਹੱਤਿਆ ਕਰਨ ਕਰਕੇ ਕਾਂਗਰਸ, ਖੱਬੇਪੱਖੀਆਂ ਅਤੇ ਹੋਰ ਸਵੈਘੋਸ਼ਿਤ ਸੈਕੁਲਰਵਾਦੀ ਲਈ ਹਤਿਆਰੇ ਗੋਡਸੇ ਦਾ ਨਾਂ ਮਨੁੱਖਤਾ ਵਿਰੋਧੀ ਅਤੇ ਨਫਰਤ ਦਾ ਪਾਤਰ ਬਣ ਗਿਆ ਹੈ ਤਾਂ ਉਸੇ ਜਮਾਤ ਲਈ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਐੱਮ. ਕਰੁਣਾਨਿਧੀ ਦੇ ਸਪੁੱਤਰ ਸਟਾਲਿਨ ਦਾ ਨਾਂ ਉਦਾਰਵਾਦ ਦਾ ਪ੍ਰਤੀਬਿੰਬ ਕਿਉਂ ਹੈ।

ਅੱਜ ਅਸੀਂ ਭਾਰਤੀ ਸਮਾਜ ਦੇ ਇਕ ਵਰਗ ਨੂੰ ਆਪਣੀ ਵਿਸ਼ਾਲ ਸੰਸਕ੍ਰਿਤਕ ਵਿਰਾਸਤ ਅਤੇ ਪ੍ਰੰਪਰਾਵਾਂ ਤੋਂ ਕੱਟਿਆ ਹੋਇਆ ਦੇਖਦੇ ਹਾਂ। ਇਥੋਂ ਤਕ ਕਿ ਉਨ੍ਹਾਂ ’ਚ ਇਨ੍ਹਾਂ ਸਭ ਪ੍ਰਤੀ ਨਫਰਤ ਦਾ ਭਾਵ ਵੀ ਭਖਦਾ ਰਹਿੰਦਾ ਹੈ। ਉਸ ਵਿਗਾੜ ਲਈ ਇਰਫਾਨ ਹਬੀਬ ਵਰਗੇ ਮਾਰਕਸਵਾਦੀ ਚਿੰਤਕ ਹੀ ਸਭ ਤੋਂ ਵੱਧ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਭਾਰਤੀ ਇਤਿਹਾਸਕਾਰ ਦੇ ਰੂਪ ’ਚ ਦੇਸ਼ ਦੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲੋਂ ਕੱਟਣ ’ਚ ਮੁੱਖ ਭੂਮਿਕਾ ਨਿਭਾਈ। ਇਹ ਹਬੀਬ ਵਰਗਿਆਂ ਦਾ ਖੱਬੇਪੱਖੀ ਸਮੂਹ ਸੀ, ਜਿਨ੍ਹਾਂ ਨੇ 1970 ਦੇ ਦਹਾਕੇ ’ਚ ਅਯੁੱਧਿਆ ਸਥਿਤ ਵਾਦ-ਵਿਵਾਦ ਵਾਲੇ ਢਾਂਚੇ ਦੇ ਹੇਠਾਂ ਵਿਸ਼ਾਲ ਰਾਮ ਮੰਦਿਰ ਦੇ ਅਵਸ਼ੇਸ਼ ਹੋਣ ਸਬੰਧੀ ਭਾਰਤੀ ਪੁਰਾਤੱਤਵ ਵਿਭਾਗ ਦੀ ਰਿਪੋਰਟ ਨੂੰ ਨਕਾਰਦੇ ਹੋਏ ਮੁਸਲਿਮ ਸਮਾਜ ਸਮੇਤ ਪੂਰੇ ਦੇਸ਼ ਨੂੰ ਭਰਮ ’ਚ ਪਾ ਦਿੱਤਾ ਸੀ।

ਮਾਰਕਸਵਾਦੀ ਹਬੀਬ 1975-77 ਅਤੇ 1984-94 ਵਿਚਾਲੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਦੇ ਉੱਨਤ ਅਧਿਐਨ ਕੇਂਦਰ ਦੇ ਮੁੱਖ ਸੰਚਾਲਕ ਰਹੇ ਅਤੇ 1986-90 ਤਕ ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਦੀ ਬਤੌਰ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੰਭਾਲੀ। ਇਹੀ ਉਹ ਕਾਲਖੰਡ ਸੀ, ਜਦੋਂ ਬਸਤੀਵਾਦੀ ਅਤੇ ਸਾਮਰਾਜਵਾਦੀ ਚਿੰਤਨ ਨਾਲ ਜਕੜੇ ਮੈਕਾਲੇ ਆਦਿ ਯੂਰਪੀ ਵਿਦਵਾਨਾਂ ਦੀ ਸਿੱਖਿਆ ਪ੍ਰਣਾਲੀ ਨੂੰ ਅਪਣਾਉਂਦੇ ਹੋਏ ਭਾਰਤ ਦੇ ਮੂਲ ਇਤਿਹਾਸ ਅਤੇ ਉਸ ਦੀਆਂ ਸੰਸਕ੍ਰਿਤਕ ਜੜ੍ਹਾਂ ਨੂੰ ਵਿਗੜੇ ਤੱਥਾਂ ਦੇ ਆਧਾਰ ’ਤੇ ਕੱਟਣ ਵਾਲੇ ਵਿੱਦਿਅਕ ਸਿਲੇਬਸ ਨੂੰ ਤਿਆਰ ਕੀਤਾ ਗਿਆ। ਤ੍ਰਾਸਦੀ ਦੇਖੋ, ਇਹ ਸਿਲੇਬਸ ਅੱਜ ਵੀ ਦੇਸ਼ ਦੇ ਸਕੂਲੀ-ਗ੍ਰੈਜੂਏਸ਼ਨ ਪ੍ਰੋਗਰਾਮ ਦਾ ਹਿੱਸਾ ਹੈ।

ਆਜ਼ਾਦ ਭਾਰਤ ’ਚ ਖੱਬੇਪੱਖੀਆਂ ਨੂੰ ਆਪਣਾ ਭਾਰਤ-ਹਿੰਦੂ ਵਿਰੋਧੀ ਏਜੰਡਾ ਲਾਗੂ ਕਰਨ ’ਚ ਦੇਸ਼ ਦੇ ਸਭ ਤੋਂ ਪੁਰਾਣੇ ਸਿਆਸੀ ਦਲ ਕਾਂਗਰਸ ਦਾ ਭਰਪੂਰ ਸਮਰਥਨ ਮਿਲਦਾ ਰਹਿੰਦਾ ਹੈ। ਇਹ ਸੁਭਾਵਿਕ ਵੀ ਹੈ ਕਿਉਂਕਿ 1969 ਤੋਂ ਕਾਂਗਰਸ ਦੇ ਵਿਚਾਰਕ-ਰਾਜਨੀਤਕ ਦਰਸ਼ਨ ’ਚ ਖੱਬੇਪੱਖੀ ਚਿੰਤਨ ਦਾ ਝੰਡਾ ਲਹਿਰਾ ਰਿਹਾ ਹੈ। ਉਸ ਦੌਰ ’ਚ ਕਈ ਖੱਬੇਪੱਖੀਆਂ ਨੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ, ਜਿਸ ’ਚ ਸੱਯਦ ਨਰੂਲ ਹਸਨ ਦਾ ਨਾਂ ਸਭ ਤੋਂ ਅੱਗੇ ਹੈ। 1971 ’ਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਅਤਿ-ਮਹੱਤਵਪੂਰਨ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ, ਜਿਸ ਤੋਂ ਬਾਅਦ ਦੇਸ਼ ਦੇ ਉੱਚ ਵਿੱਦਿਅਕ ਰੈਗੂਲੇਟਰੀ ਸੰਸਥਾਨਾਂ ’ਚ ਵਿਆਪਕ ਪੱਧਰ ’ਤੇ ਖੱਬੇਪੱਖੀਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਨ੍ਹਾਂ ’ਚ ਹੀ ਇਰਫਾਨ ਹਬੀਬ ਆਦਿ ਦਾ ਨਾਂ ਵੀ ਸ਼ਾਮਲ ਹੈ। ਮੌਜੂਦਾ ਸਮੇਂ ’ਚ ਹਬੀਬ ਉਸੇ ਏ. ਐੱਮ. ਯੂ. ’ਚ ਬਤੌਰ ਇਤਿਹਾਸ ਵਿਸ਼ੇ ਦੇ ਪ੍ਰੋਫੈਸਰ ਹਨ, ਜਿਸ ਦੇ ਕੰਪਲੈਕਸ ਤੋਂ ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਦਾ ਵਿਚਾਰ ਅੰਦੋਲਨ ਬਣਿਆ, ਜਿਸ ’ਚ ਖੱਬੇਪੱਖੀਆਂ ਨੇ ਅੰਗਰੇਜ਼ਾਂ ਅਤੇ ਮੁਸਲਿਮ ਲੀਗ ਦਾ ਸਾਥ ਦਿੱਤਾ। ਹੁਣ 72 ਸਾਲਾਂ ਦੇ ਪਾਤਰ ਬੇਸ਼ੱਕ ਬਦਲ ਗਏ ਹੋਣ ਪਰ ਦੇਸ਼ ਨੂੰ ਫਿਰ ਕਈ ਟੁਕੜਿਆਂ ’ਚ ਵੰਡਣ ਦੇ ਘੋਸ਼ਿਤ ਖੱਬੇਪੱਖੀ ਏਜੰਡੇ ਨੂੰ ਗੁੱਝੇ-ਸੈਕੁਲਰਵਾਦ ਦੇ ਨਾਂ ’ਤੇ ਅੱਗੇ ਵਧਾਇਆ ਜਾ ਰਿਹਾ ਹੈ।

ਸੱਚ ਤਾਂ ਇਹ ਹੈ ਕਿ ਖੱਬੇਪੱਖੀ ਅਤੇ ਫਾਸ਼ੀਵਾਦੀ ਦੋਵੇਂ ਇਕ-ਦੂਜੇ ਦੇ ਹੀ ਸਮਾਨਾਰਥਕ ਹਨ, ਜੋ ਵਿਗੜੇ ਉਦਾਰਵਾਦ ਦੇ ਨਾਂ ’ਤੇ ਨਾ ਸਿਰਫ ਵੱਖਵਾਦੀਆਂ ਅਤੇ ਜੇਹਾਦੀਆਂ ਦੀ ਢਾਲ ਬਣਦੇ ਹਨ ਸਗੋਂ ਖੁਦ ਵੀ ਉਲਟ ਵਿਚਾਰਾਂ ਨੂੰ ਦਬਾਉਣ ਜਾਂ ਉਨ੍ਹਾਂ ਨੂੰ ਮਿਟਾਉਣ ਲਈ ਜੇਹਾਦੀ ਵਤੀਰੇ ਦਾ ਵੀ ਖੁੱਲ੍ਹ ਕੇ ਫਾਇਦਾ ਉਠਾਉਂਦੇ ਹਨ। ਕੇਰਲ ’ਚ ਮਾਰਕਸਵਾਦੀ ਇਰਫਾਨ ਹਬੀਬ ਵਲੋਂ ਰਾਜਪਾਲ ਆਰਿਫ ਮੁਹੰਮਦ ਨੂੰ ਆਪਣੇ ਵਿਚਾਰ ਰੱਖਣ ਤੋਂ ਰੋਕਣਾ, ਉਸੇ ਖੱਬੇਪੱਖੀ ਜੇਹਾਦ ਦਾ ਸਭ ਤੋਂ ਵੱਡਾ ਮੂਰਤ ਰੂਪ ਹੈ।

  • ਪ੍ਰਗਟਾਵੇ
  • ਮਾਪਦੰਡ
  • freedom
  • expression

ਢੀਂਡਸਾ ਦੀ ਸਰਗਰਮੀ ਨਾਲ ਬਾਦਲ ਦਲ ਪ੍ਰੇਸ਼ਾਨ

NEXT STORY

Stories You May Like

  • canadian liberals pass anti hate bill
    ਕੈਨੇਡਾ: ਹਾਊਸ ਆਫ ਕਾਮਨਜ਼ 'ਚ 'ਐਂਟੀ-ਹੇਟ' ਬਿੱਲ ਪਾਸ, ਧਾਰਮਿਕ ਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਉੱਠੇ ਸਵਾਲ
  • multani mitti will change your destiny
    ਮੁਲਤਾਨੀ ਮਿੱਟੀ ਦਾ ਇਹ ਛੋਟਾ ਜਿਹਾ ਉਪਾਅ ਬਦਲ ਦੇਵੇਗਾ ਤੁਹਾਡੀ ਕਿਸਮਤ! ਘਰ 'ਚੋਂ ਭੱਜੇਗੀ ਨਕਾਰਾਤਮਕਤਾ
  • this golden fruit will change your destiny
    ਕਿਸਮਤ ਬਦਲ ਦੇਵੇਗਾ ਇਹ ਸੁਨਹਿਰੀ ਫਲ! ਕਾਰੋਬਾਰ 'ਚ ਹੋਵੇਗਾ ਬੰਪਰ ਮੁਨਾਫ਼ਾ, ਬਸ ਕਰੋ ਇਹ ਛੋਟਾ ਜਿਹਾ ਕੰਮ
  • the freedom to maintain one s religion
    ਆਪਣਾ ਧਰਮ ਬਣਾਈ ਰੱਖਣ ਦੀ ‘ਆਜ਼ਾਦੀ’!
  • america s hypocrisy on religious freedom
    ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ
  • a painful journey through 7 prisons in pakistan for 35 years
    35 ਸਾਲ ਪਾਕਿ ਦੀਆਂ 7 ਜੇਲ੍ਹਾਂ ਦਾ ਦਰਦਨਾਕ ਸਫ਼ਰ: ਕਸ਼ਮੀਰ ਸਿੰਘ ਦੀ ਕੈਦ ਤੋਂ ਆਜ਼ਾਦੀ ਤੱਕ ਦੀ ਕਹਾਣੀ
  • ipl 2026  ashwin chooses his   favourite   chennai team
    IPL 2026: ਧੋਨੀ ਤੋਂ ਬਿਨਾਂ ਕਿਹੋ ਜਿਹੀ ਹੋਵੇਗੀ ਚੇਨਈ ਦੀ ਪਲੇਇੰਗ 11? ਅਸ਼ਵਿਨ ਨੇ ਚੁਣੀ ਆਪਣੀ 'ਪਸੰਦੀਦਾ' ਟੀਮ
  • benefits of cloves
    ਰਸੋਈ ਦਾ ਛੋਟਾ ਜਿਹਾ ਲੌਂਗ ਹੈ ਵੱਡੀਆਂ ਬਿਮਾਰੀਆਂ ਦਾ ਕਾਲ! ਜਾਣੋ ਇਸ ਦੇ 5 ਬੇਮਿਸਾਲ ਫਾਇਦੇ
  • diksha secures 10th position in punjab in class 8th
    ਨਕੋਦਰ ਦੀ ਧੀ ਦੀਕਸ਼ਾ ਨੇ ਅੱਠਵੀਂ ’ਚੋਂ 600 ’ਚੋਂ 590 ਅੰਕ ਲੈ ਕੇ ਪੰਜਾਬ ’ਚੋਂ...
  • punjab long powercut on saturday
    ਪੰਜਾਬ 'ਚ ਸ਼ਨੀਵਾਰ ਬਿਜਲੀ ਰਹੇਗੀ ਬੰਦ! ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • punjab weather raining imd alert
    ਪੰਜਾਬ Weather ਦੀ ਨਵੀਂ ਅਪਡੇਟ ਜਾਰੀ! 15 ਤਾਰੀਖ਼ ਤੱਕ ਵਿਭਾਗ ਨੇ ਕੀਤੀ ਵੱਡੀ...
  • pseb declares class 8 result
    PSEB : 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਦੇਖੋ ਕੌਣ ਰਿਹਾ ਅਵੱਲ
  • private recovery going on in the marketing department
    ਤਹਿਬਾਜ਼ਾਰੀ ਵਿਭਾਗ 'ਚ ਚੱਲ ਰਹੀ ਪ੍ਰਾਈਵੇਟ ਵਸੂਲੀ, ਆਉਣੇ ਚਾਹੀਦੇ ਹਨ 24 ਕਰੋੜ...
  • dig harcharan singh gets a setback from the supreme court
    ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਅਰਜ਼ੀ ਖਾਰਜ
  • thief flees with 50 000 rupess in cash and a phone from gas agency
    ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ, ਗੈਸ ਏਜੰਸੀ 'ਚੋਂ ਹਜ਼ਾਰਾਂ ਦੀ ਨਕਦੀ ਤੇ...
  • fir registered against social media journalist gurdeep singh
    ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ....
Trending
Ek Nazar
vaibhav sooryavanshi

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

action taken against punjabi man in canada

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

smartphone price hike

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

min aung hlaing becomes president of myanmar

ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ...

shani nakshatra gochar

ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

pakistani cleric sent back by italian government

ਬਾਲ-ਵਿਆਹ ਨੂੰ ਇਸਲਾਮ 'ਚ ਜਾਇਜ਼ ਠਹਿਰਾਉਣ ਵਾਲੇ ਪਾਕਿ ਮੌਲਵੀ ਨੂੰ ਇਟਲੀ ਸਰਕਾਰ...

a huge car pulled a 406 ton train

406 ਟਨ ਦੀ ਟ੍ਰੇਨ ਨੂੰ ਖਿੱਚ ਕੇ ਲੈ ਗਈ ਧਾਕੜ ਕਾਰ! ਲਾਂਚ ਤੋਂ ਪਹਿਲਾਂ ਹੀ ਬਣਾ'ਤਾ...

us vice president vance departs for pakistan

ਈਰਾਨ ਨਾਲ ਸ਼ਾਂਤੀ ਵਾਰਤਾ ਲਈ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਪਾਕਿਸਤਾਨ ਰਵਾਨਾ

viral video of girlfriend caught his boyfriend

ਦੂਜੀ ਕੁੜੀ ਨਾਲ ਘੁੰਮਦਾ ਫੜਿਆ ਗਿਆ ਪ੍ਰੇਮੀ! ਸਹੇਲੀ ਨੇ ਸੜਕ ਵਿਚਾਲੇ ਢਾਹ ਪਾ'ਤਾ...

man from banga dies in italy

ਬੰਗਾ ਦੇ ਵਿਅਕਤੀ ਦੀ ਇਟਲੀ 'ਚ ਮੌਤ! ਘਰ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਂਦੇ...

additional district magistrate issues various prohibitory orders in the district

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

watch ranveer singh recreates aari aari aari with khan saab

ਇੰਟਰਨੈੱਟ 'ਤੇ ਛਾਈ ਰਣਵੀਰ ਸਿੰਘ ਤੇ ਖਾਨ ਸਾਬ ਦੀ ਜੁਗਲਬੰਦੀ ! ਜੈਜ਼ੀ ਬੀ ਨੇ ਵੀ...

ostrich raced on highway

ਹਾਈਵੇਅ 'ਤੇ ਸ਼ੁਤਰਮੁਰਗ ਨੇ ਲਾਈ 'ਹਾਈ-ਸਪੀਡ' ਰੇਸ! ਡਰਾਈਵਰ ਵੀ ਹੋਏ ਹੈਰਾਨ

film director ranjith granted bail in harassment case

ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ...

a big threat looms over farmers in punjab experts have warned

ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...

actress converts religion to become this politician  s daughter in law

ਪਹਿਲਾਂ ਸਲਮਾਨ ਨਾਲ ਦਿੱਤੀ ਸੁਪਰਹਿੱਟ ਫਿਲਮ, ਫਿਰ ਵਿਆਹ ਲਈ ਕਰੀਅਰ ਛੱਡ ਬਣ ਗਈ ਇਸ...

cole caufield makes history

ਕੌਲ ਕਾਫ਼ੀਲਡ ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ

car stuck on cliff removed

ਸਕੁਆਮਿਸ਼ ਦੀ ਪਹਾੜੀ ਚਟਾਨ ’ਤੇ ਲਟਕਾਈ ਕਾਰ ਹਟਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • donald trump iran
      ਈਰਾਨ ’ਚ ਜੰਗ ਟਰੰਪ ਨੂੰ ਬਣਾ ਰਹੀ ਹੈ ਕਮਜ਼ੋਰ ਅਤੇ ਹੋਰ ਗੁੱਸੇ ਵਾਲੀ
    • national integrity
      ਰਾਸ਼ਟਰੀ ਅਖੰਡਤਾ ਵੱਲ ਇਕ ਵੱਡਾ ਕਦਮ
    • indian society cracks in relationships
      ਭਾਰਤੀ ਸਮਾਜ : ਰਿਸ਼ਤਿਆਂ ’ਚ ਆਉਂਦੀਆਂ ਤਰੇੜਾਂ
    • 200 million hungry 80 million tons of food wasted
      20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ
    • arms smuggling continues from pakistan border
      ‘ਪਾਕਿਸਤਾਨ ਸਰਹੱਦ ਤੋਂ ਜਾਰੀ ਹਥਿਆਰਾਂ ਦੀ ਸਮੱਗਲਿੰਗ’ ਵਧੇਰੇ ਚੌਕਸੀ ਅਤੇ ਐਂਟੀ...
    • war
      ਬੰਦ ਕਰੋ ਇਹ ਲੜਾਈ, ਜਿਸ ’ਚ ਸਾਰੀ ਮਨੁੱਖਤਾ ਕੁਰਲਾ ਰਹੀ ਹੈ
    • medical tourism
      ਭਾਰਤ ਦੀ ਅਗਲੀ ਵੱਡੀ ਬਰਾਮਦ : ਮੈਡੀਕਲ ਸੈਰ-ਸਪਾਟਾ
    • first ai and now war jobs are no longer guaranteed
      ਪਹਿਲਾਂ ਏ. ਆਈ. ਅਤੇ ਹੁਣ ਜੰਗ ਦੇ ਕਾਰਨ ਨੌਕਰੀਆਂ ਦੀ ਗਾਰੰਟੀ ਨਹੀਂ
    • mamata banerjee leads bjp busy with ground work
      ਮਮਤਾ ਨੂੰ ਬੜ੍ਹਤ, ਭਾਜਪਾ ਜ਼ਮੀਨੀ ਕੰਮ ’ਚ ਜੁਟੀ
    • the business of counterfeit medicines is expanding
      ‘ਮਰਜ਼ ਬੜਤਾ ਗਯਾ, ਜਿਉਂ-ਜਿਉਂ ਦਵਾ ਕੀ’ ਨਕਲੀ ਦਵਾਈਆਂ ਦਾ ਫੈਲਦਾ ਕਾਰੋਬਾਰ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +