ਕੀ ਜੀ-20 ਸਿਰਫ ਇਕ ਹੋਰ ਬਹੁਪੱਖੀ ਆਯੋਜਨ ਬਣ ਕੇ ਰਹਿ ਜਾਵੇਗਾ ਜਾਂ ਫਿਰ ਇਹ ਦੁਨੀਆ ਦੇ ਸਾਹਮਣੇ ਮੌਜੂਦ ਪ੍ਰਮੁੱਖ ਚੁਣੌਤੀਆਂ ਦਾ ਹੱਲ ਕਰਨ ’ਚ ਕੋਈ ਰਚਨਾਤਮਕ ਭੂਮਿਕਾ ਨਿਭਾਵੇਗਾ। ਕੀ ਕੋਈ ‘ਦਿੱਲੀ ਐਲਾਨ’ ਹੋਵੇਗਾ ਜਾਂ ਦੁਨੀਆ ਦੇ ਰਹਿਣ ਲਈ ਇਕ ਬਿਹਤਰ ਥਾਂ ਬਣੇਗੀ?
ਜੀ-20 ਸਿਖਰ ਸੰਮੇਲਨ ’ਚ ਵਿਸ਼ਵ ਪੱਧਰੀ ਵਿਵਸਥਾ ’ਚ ਸੰਤੁਲਨ ਨੂੰ ਬਹਾਲ ਕਰਨ ਲਈ ਦੋ ਪ੍ਰਮੁੱਖਾਂ ਭਾਵ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਹਾਜ਼ਰੀ ਜ਼ਰੂਰੀ ਸੀ। ਦੋਵਾਂ ਨੇ ਆਪਣੀ ਇੱਛਾ ਨਾਲ ਦਿੱਲੀ ’ਚ ਗੈਰ-ਹਾਜ਼ਰ ਰਹਿਣ ਦਾ ਫੈਸਲਾ ਲਿਆ, ਜਦਕਿ ਪੁਤਿਨ ਯੂਕ੍ਰੇਨ ’ਚ ਬੇਲੋੜੀ ਜੰਗ ਲਈ ਜ਼ਿੰਮੇਵਾਰ ਹਨ, ਓਧਰ ਸ਼ੀ ਜਿਨਪਿੰਗ ਭਾਰਤ ਦੇ ਨਾਲ ਅਸਲ ਕੰਟਰੋਲ ਰੇਖਾ ਦੇ ਪਾਰ ਹੋਈ ਘੁਸਪੈਠ ਦੇ ਜ਼ਿੰਮੇਵਾਰ ਹਨ ਜਿਸ ਦੇ ਨਤੀਜੇ ਵਜੋਂ 2000 ਵਰਗ ਕਿਲੋਮੀਟਰ ਭਾਰਤੀ ਖੇਤਰ ’ਤੇ ਕਬਜ਼ਾ ਹੋਇਆ।
20 ਜਾਂ ਜੀ-20 ਦੇ ਸਮੂਹ ਦੇ ਟ੍ਰੈਜੈਕਟਰੀ ਨੂੰ ਦੁਹਰਾਉਣ ਲਈ ਇਸ ਦਾ ਇਤਿਹਾਸ ਜਾਣਨਾ ਜ਼ਰੂਰੀ ਹੈ। ਜੀ-20 1999 ’ਚ ਏਸ਼ੀਆਈ ਵਿੱਤੀ ਸੰਕਟ ਕਾਰਨ ਹੋਂਦ ’ਚ ਆਇਆ। ਇਹ ਸੰਕਟ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦਰਮਿਆਨ ਆਰਥਿਕ ਨੀਤੀਆਂ ਦੇ ਤਾਲਮੇਲ ਦੀ ਕਮੀ ਕਾਰਨ ਸੀ। ਇਸ ਲਈ ਵਿਸ਼ਵ ਦੇ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਦੇ ਗਵਰਨਰਾਂ ਨੂੰ ਇਕੱਠੇ ਲਿਆਉਣ ਲਈ ਸਾਲਾਨਾ ਸੰਮੇਲਨ ਕਰਵਾਏ ਜਾਣ ਦਾ ਵਿਚਾਰ ਆਇਆ, ਜਿਸ ’ਚ ਵਿਸ਼ਵ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੇ ਸਾਹਮਣੇ ਆ ਰਹੇ ਵਿੱਤੀ ਸੰਕਟਾਂ ਅਤੇ ਆਰਥਿਕ ਚੁਣੌਤੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।
2008 ਦੀ ਵਿਸ਼ਵ ਪੱਧਰੀ ਆਰਥਿਕ ਮੰਦੀ ਪਿੱਛੋਂ ਜੀ-20 ਨੂੰ ਰਾਸ਼ਟਰ ਮੁਖੀਆਂ ਦੇ ਪੱਧਰ ਤਕ ਵਧਾ ਦਿੱਤਾ ਗਿਆ। ਇਹ ਸੰਕਟ ਸੰਯੁਕਤ ਰਾਜ ਅਮਰੀਕਾ ਅਤੇ ਪੱਛਮੀ ਵਿੱਤੀ ਸੇਵਾ ਉਦਯੋਗ ਦੇ ਗੈਰ-ਜ਼ਿੰਮੇਵਾਰ ਅਤੇ ਲਾਪ੍ਰਵਾਹ ਵਿਵਹਾਰ ਤੋਂ ਪੈਦਾ ਹੋਇਆ ਜਿਸ ਨੇ ਬੈਂਕਾਂ, ਬੀਮਾ ਕੰਪਨੀਆਂ, ਪੈਨਸ਼ਨ ਫੰਡਾਂ ਅਤੇ ਦੁਨੀਆ ਭਰ ’ਚ ਨਿਰਮਾਣ ਉਦਯੋਗ ਨੂੰ ਪ੍ਰਭਾਵਿਤ ਕੀਤਾ। ਇਸ ਨੇ ਲੱਖਾਂ ਲੋਕਾਂ ਨੂੰ ਗਰੀਬੀ ’ਚ ਧੱਕ ਦਿੱਤਾ। ਹਜ਼ਾਰਾਂ ਹੋਰ ਲੋਕਾਂ ਨੇ ਆਪਣੇ ਜੀਵਨ ਭਰ ਦੀ ਬੱਚਤ, ਘਰ ਅਤੇ ਰੋਜ਼ੀ-ਰੋਟੀ ਗੁਆ ਦਿੱਤੀ।
2008 ’ਚ ਇਸ ਵਿਸ਼ਵ ਪੱਧਰੀ ਸਮੱਸਿਆ ਨੂੰ ਸੰਬੋਧਿਤ ਕਰਨ ਦੇ ਮਕਸਦ ਨਾਲ ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ’ਚ ਸਰਕਾਰਾਂ ਦੇ ਮੁਖੀਆਂ/ਦੇਸ਼ਾਂ ਦੇ ਪੱਧਰ ’ਤੇ ਸਿਖਰ ਸੰਮੇਲਨ ਦਾ ਉਦਘਾਟਨ ਕੀਤਾ ਗਿਆ। ਮੈਂਬਰ ਦੇਸ਼ਾਂ ਨੇ ਵਿੱਤੀ ਸੰਕਟ ਦੀ ਸਥਿਤੀ ਦੀ ਅਸਲੀਅਤ ਨੂੰ ਪਛਾਣਿਆ ਅਤੇ ਵਿੱਤੀ ਪ੍ਰਣਾਲੀ ਨੂੰ ਸਥਿਰ ਕਰਨ ਦੇ ਉਪਾਵਾਂ ’ਤੇ ਸਹਿਮਤੀ ਬਣਾਈ।
ਹਾਲਾਂਕਿ ਜਿਸ ਚੀਜ਼ ਦਾ ਹੱਲ ਕਰਨ ’ਚ ਉਹ ਅਸਫਲ ਰਹੇ, ਉਹ ਅਨਿਆਂਪੂਰਨ ਵਿੱਤੀ ਉਦਯੋਗ, ਰੈਗੂਲੇਟਰੀ ਅਤੇ ਆਰਥਿਕ ਨੀਤੀ ਮਾਹਿਰਾਂ ਦਰਮਿਆਨ ਸਬੰਧ ਸੀ।
ਇਸੇ ਤਰ੍ਹਾਂ ਸਾਲ 2009 ’ਚ ਲੰਡਨ ’ਚ ਆਯੋਜਿਤ ਦੂਜੇ ਜੀ-20 ਸਿਖਰ ਸੰਮੇਲਨ ’ਚ ਫਿਰ ਤੋਂ ਇਸ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ’ਚ ਮੁੱਢਲੇ ਢਾਂਚਿਆਂ ’ਚ ਵਾਧੇ ਵਰਗੀਆਂ ਪਹਿਲਾਂ ਨਾਲ ਸੁਧਾਰ ਨੂੰ ਹੁਲਾਰਾ ਦਿੱਤਾ ਗਿਆ। ਇਸ ਦੇ ਇਲਾਵਾ ਛੋਟੇ ਕਾਰੋਬਾਰੀਆਂ ਲਈ ਨਿਵੇਸ਼ ਅਤੇ ਸਮਰਥਨ ਵੀ ਜੁਟਾਇਆ ਗਿਆ।
2010 ’ਚ ਸਿਓਲ ਸਿਖਰ ਸੰਮੇਲਨ ’ਚ ਵਿਸ਼ਵ ਪੱਧਰੀ ਆਰਥਿਕ ਅਸੰਤੁਲਨ ਅਤੇ ਵਿੱਤੀ ਨਿਯਮਾਂ ’ਤੇ ਜ਼ੋਰ ਦਿੱਤਾ ਗਿਆ ਪਰ ਇਹ ਅਸਫਲ ਰਿਹਾ। 2011 ਦੇ ਯੂਰੋਜ਼ੋਨ ਸੰਕਟ ਨੇ ਇਕ ਵਾਰ ਮੁੜ ਤੋਂ ਪੂਰੀ ਦੁਨੀਆ ’ਤੇ ਅਸਰ ਪਾਇਆ। ਸਮੂਹਿਕ ਅਤੇ ਇਕਜੁੱਟਤਾ ਦਾ ਨਿਰਮਾਣ ਕਰਨ ’ਚ ਜੀ-20 ਨੇ ਅਸਮਰੱਥਾ ਪ੍ਰਗਟਾਈ।
ਇਸ ਪਿੱਛੋਂ ਪੂਰੇ ਵਿਸ਼ਵ ਨੂੰ ਸਦੀ ’ਚ ਇਕ ਵਾਰ ਹੋਣ ਵਾਲੀ ਮਹਾਮਾਰੀ ਨੇ ਜਕੜ ਲਿਆ ਜੋ ਵਾਇਰਸ ਤੋਂ ਪੈਦਾ ਹੋਈ। ਇਹ ਵਾਇਰਸ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰਾਲਿਜੀ ਤੋਂ ਜਾਣੇ-ਅਣਜਾਣੇ ਭੱਜ ਨਿਕਲਿਆ। ਇਸ ਵਾਇਰਸ ਨੂੰ ਬਾਅਦ ’ਚ ਕੋਵਿਡ-19 ਦਾ ਨਾਂ ਦਿੱਤਾ ਗਿਆ ਜਿਸ ਨੇ ਮਨੁੱਖਤਾ ਨੂੰ ਸਥਿਰ ਕਰ ਦਿੱਤਾ। ਜਿਵੇਂ ਹੀ ਵਾਇਰਸ ਨੇ ਦੁਨੀਆ ਭਰ ’ਚ ਤਬਾਹੀ ਮਚਾਈ, ਸਾਰੀਆਂ ਪ੍ਰਤੀਕਿਰਿਆਵਾਂ ਸਥਾਨਕ ਪੱਧਰ ’ਤੇ ਵੀ ਰੁਕ ਕੇ ਰਹਿ ਗਈਆਂ।
ਜੀ-20, ਜਿਸ ਦੇ ਮੈਂਬਰ ਸੰਯੁਕਤ ਰਾਸ਼ਟਰ ਦੇ ਮੁੱਖ ਪ੍ਰਤੀਨਿਧੀ ਵੀ ਹਨ, ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੂੰ ਜ਼ਿੰਮੇਵਾਰ ਠਹਿਰਾਉਣ ’ਚ ਅਸਫਲ ਰਹੇ ਜੋ ਕਿ ਅਜੀਬ ਹੈ। ਜਨਵਰੀ 2020 ਤੋਂ ਲੈ ਕੇ ਮਾਰਚ 2020 ਤਕ ਉਨ੍ਹਾਂ ਦਾ ਵਿਵਹਾਰ ਅਜੀਬ ਲੱਗਾ ਜਦ ਉਹ ‘ਆਲ ਇਜ਼ ਵੈੱਲ’ ਦਾ ਬਿਆਨ ਜਾਰੀ ਕਰਦੇ ਰਹੇ। ਖੈਰ, ਲੋਕਾਂ ਨੂੰ ਘਬਰਾਉਣ ਦੀ ਲੋੜ ਨਾ ਹੋਣ ਦੀ ਸਲਾਹ ਵੀ ਬੇਮਿਸਾਲ ਰਹੀ ਜੋ ਕਿ 3 ਸਾਲ ਤੱਕ ਜਾਰੀ ਰਹੀ।
ਮਾਰਚ 2020 ਦੇ ਮਹੀਨੇ ’ਚ ਦਰਅਸਲ ਜੋ ਲੋਕ ਭੁੱਲ ਗਏ, ਉਹ ਹੈ ਚੀਨ ਨੇ ਅਮਰੀਕਾ ’ਚ ਮਹਾਮਾਰੀ ’ਤੇ ਚਰਚਾ ਆਯੋਜਿਤ ਕਰਨ ਦੇ ਸਾਰੇ ਯਤਨਾਂ ਨੂੰ ਰੋਕ ਦਿੱਤਾ। ਅਪ੍ਰੈਲ 2020 ’ਚ ਡਾਮਿਨਿਕਨ ਰਿਪਬਲਿਕ ਨੂੰ ਪ੍ਰਧਾਨਗੀ ਮਿਲੀ ਪਰ ਬਾਅਦ ’ਚ ਯੂ. ਐੱਨ. ਐੱਸ. ਸੀ. ਨੇ ਵਾਇਰਸ ਨੂੰ ਫੈਲਾਉਣ ’ਚ ਚੀਨ ਦੀ ਭੂਮਿਕਾ ’ਤੇ ਚਰਚਾ ਕਰਨ ’ਚ ਕੋਈ ਤੇਜ਼ੀ ਨਹੀਂ ਦਿਖਾਈ। 11 ਸਤੰਬਰ, 2001 ਨੂੰ 9/11 ਦੀਆਂ ਪਰਲੋ ਵਰਗੀਆਂ ਘਟਨਾਵਾਂ ਵਾਪਰੀਆਂ, ਜਿਸ ਦੀ 22ਵੀਂ ਬਰਸੀ ਹੈ। ਇਸੇ ਸਾਲ ਤੋਂ ਵਿਸ਼ਵ ਪੱਧਰੀ ਵਿਵਸਥਾ ਦੇ ਸੰਤੁਲਨ ਨੂੰ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋਈ।
ਪਿਛਲੇ 2 ਜਾਂ 3 ਸਾਲਾਂ ਤੋਂ ਸਾਡੇ ’ਤੇ ਇਕ ਨਵੀਂ ਸੀਤ ਜੰਗ ਚੱਲ ਰਹੀ ਹੈ, ਜਿਸ ਦਾ ਵਰਨਣ ਮੈਂ ਆਪਣੇ 4 ਅਗਸਤ, 2023 ਦੇ ਲੇਖ ’ਚ ਕੀਤਾ ਸੀ ਕਿ ਪੁਰਾਣੇ ਗੱਠਜੋੜ ਨੂੰ ਦੁਨੀਆ ਭਰ ’ਚ ਮੁੜ ਜ਼ਿੰਦਾ ਕੀਤਾ ਜਾ ਰਿਹਾ ਹੈ। ਭਾਰਤ ਫਿਰ ਮਜ਼ਬੂਤ ਸੀਤ ਜੰਗ ਦੇ ਕੇਂਦਰ ’ਚ ਹੋਵੇਗਾ। ਇਸੇ ਤਰ੍ਹਾਂ ਅਸਲ ’ਚ ਜੀ-20 ਭਾਰਤ ਲਈ ਫਾਇਦੇਮੰਦ ਨਹੀਂ ਹੋ ਸਕਦਾ। ਪ੍ਰਿਥਵੀ ਗ੍ਰਹਿ ਗਲੋਬਲ ਵਾਰਮਿੰਗ ਅਤੇ ਉਸ ਦੇ ਨਤੀਜੇ ਵਜੋਂ ਹੋਣ ਵਾਲੇ ਵਾਤਾਵਰਣੀ ਮੁੱਦੇ ਜਿਵੇਂ ਸੋਕਾ, ਤੂਫਾਨ, ਗਰਮੀ ਦੀਆਂ ਲਹਿਰਾਂ, ਸਮੁੰਦਰ ਦਾ ਵਧਦਾ ਪੱਧਰ, ਪਿਘਲਦੇ ਗਲੇਸ਼ੀਅਰ ਆਦਿ ਦੀ ਭਿਆਨਕਤਾ ਦਿਖਾਈ ਦਿੰਦੀ ਹੈ।
ਮਨੀਸ਼ ਤਿਵਾੜੀ
ਭਿਆਨਕ ਸੋਕੇ ਦੀ ਲਪੇਟ ’ਚ ਉੱਤਰ ਪੱਛਮੀ ਚੀਨ
NEXT STORY