Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 06, 2026

    6:50:11 PM

  • ind vs wi team india completely changed

    IND vs WI: ਬਦਲ ਗਈ ਪੂਰੀ Team India, ਟਾਸ ਜਿੱਤ...

  • sarpanch patti village

    ਬ੍ਰੇਕਿੰਗ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ...

  • shopkeepers shops commercial units

    ਪੰਜਾਬ 'ਚ ਦੁਕਾਨਦਾਰਾਂ ਲਈ ਵੱਡੀ ਖਬਰ, ਨਿਯਮਾਂ ਵਿਚ...

  • latest on the da issue for punjab employees

    ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਤੇ ਤਾਜ਼ਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ

BLOG News Punjabi(ਬਲਾਗ)

ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ

  • Edited By Harpreet Singh,
  • Updated: 29 Sep, 2026 02:30 PM
Blog
happy news
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਦਿਨੀਂ ਜਲਪਾਈਗੁੜੀ, ਪੱਛਮੀ ਬੰਗਾਲ ਤੋਂ ਵਾਇਰਲ ਹੋਇਆ ਇਕ ਵੀਡੀਓ ਸਾਹਮਣੇ ਆਇਆ। ਹੋਇਆ ਇੰਜ ਕਿ ਇਕ ਹਥਣੀ ਆਪਣੇ 4 ਦਿਨ ਦੇ ਬੱਚੇ ਨਾਲ ਤੀਸਤਾ ਨਦੀ ਦੇ ਕਿਨਾਰੇ ਖੜ੍ਹੀ ਸੀ ਕਿ ਅਚਾਨਕ ਬੱਚਾ ਨਦੀ ’ਚ ਡਿੱਗ ਪਿਆ। ਪਾਣੀ ਦਾ ਵਹਾਅ ਬੜਾ ਤੇਜ਼ ਸੀ, ਉਹ ਨਦੀ ’ਚ ਰੁੜ੍ਹਨ ਲੱਗਾ ਅਤੇ ਡੁੱਬਣ-ਤੈਰਨ ਲੱਗਾ। ਉਦੋਂ ਹੀ ਉੱਥੇ ਆਪਣੀ ਬੇੜੀ ’ਤੇ ਸਵਾਰ ਕਈ ਮਛੇਰਿਆਂ ਨੇ ਉਸ ਨੂੰ ਦੇਖਿਆ। ਉਨ੍ਹਾਂ ਨੇ ਤੇਜ਼ੀ ਨਾਲ ਆਪਣੀ ਬੇੜੀ ਬੱਚੇ ਵੱਲ ਮੋੜੀ। ਉਹ ਹਰ ਹਾਲ ’ਚ ਉਸ ਨੂੰ ਬਚਾਉਣਾ ਚਾਹੁੰਦੇ ਸਨ। ਤੇਜ਼ ਵਹਾਅ ਕਾਰਨ ਬੱਚਾ ਦੂਰ ਨਿਕਲ ਗਿਆ ਸੀ। ਮਛੇਰੇ ਵੀ ਜਲਦੀ-ਜਲਦੀ ਬੇੜੀ ਠੇਲ੍ਹਦੇ ਉੱਥੇ ਪਹੁੰਚੇ। ਇਕ ਨੇ ਬੱਚੇ ਨੂੰ ਜਿਵੇਂ-ਤਿਵੇਂ ਕੰਨ ਤੋਂ ਫੜਿਆ, ਫਿਰ ਦੂਜੇ ਨੇ ਪੇਟ ਅਤੇ ਪਿੱਠ ਦਾ ਸਹਾਰਾ ਦੇ ਕੇ ਬੇੜੀ ਦੇ ਅੰਦਰ ਖਿੱਚਿਆ।

ਥੋੜ੍ਹੀ ਦੇਰ ਤੱਕ ਇਹ ਨੰਨ੍ਹਾ ਹਾਥੀ ਬੇੜੀ ਦੇ ਅੰਦਰ ਬੇਹੋਸ਼ ਜਿਹਾ ਪਿਆ ਰਿਹਾ। ਮਲਾਹਾਂ ਨੇ ਉਸ ਨੂੰ ਥਪਥਪਾਇਆ। ਪੇਟ ਦਬਾ ਕੇ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਉਸ ਦੀ ਪਿੱਠ ਅਤੇ ਸਿਰ ’ਤੇ ਪਿਆਰ ਨਾਲ ਹੱਥ ਫੇਰਿਆ। ਜਦੋਂ ਇਹ ਹਾਥੀ ਦਾ ਬੱਚਾ ਕੁਝ ਹੋਸ਼ ਵਿਚ ਆਇਆ ਤਾਂ ਉਸ ਨੇ ਆਪਣੀ ਸੁੰਡ ਮਲਾਹਾਂ ਦੇ ਗਲੇ ’ਚ ਲਪੇਟ-ਲਪੇਟ ਕੇ ਧੰਨਵਾਦ ਪ੍ਰਗਟਾਇਆ। ਜਦੋਂ ਇਸ ਬੱਚੇ ਨੇ ਅਜਿਹਾ ਕੀਤਾ ਤਾਂ ਇਹ ਮਲਾਹਾਂ ਦਾ ਹਾਸਾ ਦੇਖਣਯੋਗ ਸੀ। ਨਿਸੁਆਰਥ ਭਾਵ ਨਾਲ ਕੀਤਾ ਗਿਆ ਕੋਈ ਵੀ ਕੰਮ ਅਜਿਹੀ ਹੀ ਖੁਸ਼ੀ ਦਿੰਦਾ ਹੈ।

ਦਰਅਸਲ ਇਹ ਦ੍ਰਿਸ਼ ਇੰਨਾ ਮਧੁਰ ਅਤੇ ਮਾਸੂਮ ਹੈ ਕਿ ਇਸ ਨੂੰ ਦੇਖਦੇ ਰਹਿਣ ਦਾ ਹੀ ਮਨ ਕਰਦਾ ਰਹਿੰਦਾ ਹੈ। ਪਤਾ ਨਹੀਂ ਕਿੰਨੀ ਵਾਰ ਇਸ ਵੀਡੀਓ ਨੂੰ ਦੇਖ ਚੁੱਕੀ ਹਾਂ। ਬਾਅਦ ’ਚ ਮਲਾਹ ਉਸ ਬੱਚੇ ਨੂੰ ਉਸ ਦੀ ਮਾਂ ਕੋਲ ਛੱਡ ਕੇ ਆਏ। ਮਾਂ ਨੇ ਵੀ ਸੂੰਡ ਚੁੱਕ ਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਸਥਾਨਕ ਪ੍ਰਸ਼ਾਸਨ ਤੱਕ ਜਦੋਂ ਇਹ ਖ਼ਬਰ ਪਹੁੰਚੀ, ਤਾਂ ਉਨ੍ਹਾਂ ਵਲੋਂ ਮਲਾਹਾਂ ਦਾ ਸਨਮਾਨ ਕੀਤਾ ਗਿਆ। ਮਲਾਹਾਂ ਦੇ ਕੰਮ ਦੀ ਸ਼ਲਾਘਾ ਹਰ ਪਾਸੇ ਹੋਈ।

ਅਜਿਹੀ ਹੀ ਇਕ ਮਸ਼ਹੂਰ ਯੂਨਾਨੀ ਕਹਾਣੀ ਬਚਪਨ ’ਚ ਪੜ੍ਹੀ ਸੀ— ਐਂਡਰੋਕਲੀਜ਼ ਅਤੇ ਸ਼ੇਰ। ਐਂਡਰੋਕਲੀਜ਼ ਨੇ ਇਕ ਵਾਰ ਸ਼ੇਰ ਦੇ ਪੰਜੇ ’ਚ ਚੁੱਭਿਆ ਕੰਡਾ ਕੱਢਿਆ ਸੀ। ਬਾਅਦ ’ਚ ਕਿਸੇ ਅਪਰਾਧ ਕਾਰਨ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਸ਼ੇਰ ਦੇ ਪਿੰਜਰੇ ’ਚ ਪਾ ਦਿੱਤਾ ਗਿਆ। ਸੰਯੋਗ ਨਾਲ ਸ਼ੇਰ ਉਹੀ ਸੀ, ਜਿਸ ਦਾ ਕੰਡਾ ਕੱਢਿਆ ਗਿਆ ਸੀ। ਉਸ ਨੇ ਐਂਡਰੋਕਲੀਜ਼ ਨੂੰ ਨਹੀਂ ਮਾਰਿਆ।

ਟਾਲਸਟਾਏ ਦੀ ਇਕ ਮਸ਼ਹੂਰ ਕਹਾਣੀ ਵੀ ਹੈ— ਸ਼ੇਰ ਅਤੇ ਕਤੂਰਾ। ਚਿੜੀਆਘਰ ’ਚ ਇਕ ਸ਼ੇਰ ਦੇ ਪਿੰਜਰੇ ’ਚ ਉਸ ਦੇ ਭੋਜਨ ਲਈ ਕਤੂਰਾ ਪਾਇਆ ਜਾਂਦਾ ਹੈ ਪਰ ਸ਼ੇਰ ਉਸ ਨੂੰ ਮਾਰਦਾ ਨਹੀਂ। ਉਸ ਨਾਲ ਉਸ ਦੀ ਦੋਸਤੀ ਹੋ ਜਾਂਦੀ ਹੈ। ਦੋਵੇਂ ਨਾਲ-ਨਾਲ ਰਹਿੰਦੇ ਹਨ, ਖਾਂਦੇ, ਪੀਂਦੇ, ਸੌਂਦੇ ਹਨ। ਲੋਕ ਉਨ੍ਹਾਂ ਦੀ ਦੋਸਤੀ ਨੂੰ ਦੇਖ ਕੇ ਹੈਰਾਨ ਹਨ ਪਰ ਕਤੂਰੇ ਦੀ ਮੌਤ ਹੋ ਜਾਂਦੀ ਹੈ। ਚਿੜੀਆਘਰ ਦੇ ਅਧਿਕਾਰੀ ਸੋਚਦੇ ਹਨ ਕਿ ਸ਼ੇਰ ਉਦਾਸ ਹੈ। ਉਸ ਦੇ ਪਿੰਜਰੇ ’ਚ ਦੂਜਾ ਕਤੂਰਾ ਰੱਖਿਆ ਜਾਵੇ, ਜਿਸ ਨਾਲ ਕਿ ਸ਼ੇਰ ਦੀ ਉਸ ਨਾਲ ਦੋਸਤੀ ਹੋ ਜਾਵੇ ਪਰ ਸ਼ੇਰ ਆਪਣੇ ਪੁਰਾਣੇ ਮਿੱਤਰ ਕਤੂਰੇ ਦੀ ਜਗ੍ਹਾ ਦੂਜੇ ਕਤੂਰੇ ਨੂੰ ਬਰਦਾਸ਼ਤ ਨਹੀਂ ਕਰਦਾ।

ਬਹੁਤ ਸਾਰੀਆਂ ਅਜਿਹੀਆਂ ਦਿਲਚਸਪ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਸਾਲ ਪਹਿਲਾਂ ਵਿਦੇਸ਼ ਦੀ ਇਕ ਘਟਨਾ ਬਾਰੇ ਪੜ੍ਹਿਆ ਸੀ ਕਿ ਇਕ ਆਦਮੀ ਨੂੰ ਨਦੀ ਦੇ ਕੰਢੇ ’ਤੇ ਘੁੰਮਦਿਆਂ ਜ਼ਖਮੀ ਮਗਰਮੱਛ ਮਿਲਿਆ। ਉਹ ਉਸ ਨੂੰ ਆਪਣੇ ਘਰ ਲੈ ਆਇਆ। ਉਸ ਦਾ ਇਲਾਜ ਕਰਵਾਇਆ। ਖ਼ੂਬ ਖੁਆਇਆ-ਪਿਆਇਆ। ਜਦੋਂ ਉਹ ਠੀਕ ਹੋ ਗਿਆ, ਤਾਂ ਇਕ ਦਿਨ ਉਹ ਵਿਅਕਤੀ ਉਸ ਨੂੰ ਨਦੀ ’ਚ ਛੱਡ ਆਇਆ। ਅਗਲੇ ਦਿਨ ਜਦੋਂ ਇਸ ਆਦਮੀ ਨੇ ਆਪਣਾ ਦਰਵਾਜ਼ਾ ਖੋਲ੍ਹਿਆ, ਤਾਂ ਦੇਖ ਕੇ ਦੰਗ ਰਹਿ ਗਿਆ ਕਿ ਮਗਰਮੱਛ ਬਰਾਮਦੇ ’ਚ ਸੁੱਤਾ ਹੋਇਆ ਸੀ।

ਇਸੇ ਤਰ੍ਹਾਂ ਇਕ ਆਦਮੀ ਨੇ ਇਕ ਜ਼ਖਮੀ ਪੈਂਗੁਇਨ ਨੂੰ ਬਚਾਇਆ ਸੀ। ਫਿਰ ਉਸ ਨੂੰ ਉਸ ਦੇ ਕੋੜਮੇ ’ਚ ਛੱਡ ਦਿੱਤਾ ਸੀ। ਸਾਲਾਂ ਤੱਕ ਉਹ ਪੈਂਗੁਇਨ ਉਸ ਆਦਮੀ ਨੂੰ ਮਿਲਣ ਆਉਂਦਾ ਰਿਹਾ। ਕਾਂਵਾਂ ਬਾਰੇ ’ਚ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਭੋਜਨ ਦਿਓ, ਤਾਂ ਉਹ ਇਸ ਨੂੰ ਕਦੇ ਨਹੀਂ ਭੁੱਲਦੇ। ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਤੋਹਫੇ ਲਿਆ ਕੇ ਦਿੰਦੇ ਹਨ ਪਰ ਜੇਕਰ ਤੁਸੀਂ ਉਨ੍ਹਾਂ ਨੂੰ ਸਤਾਓ, ਤਾਂ ਸਾਲਾਂ ਤੱਕ ਉਹ ਇਸ ਨੂੰ ਯਾਦ ਰੱਖਦੇ ਹਨ ਅਤੇ ਮੌਕਾ ਮਿਲਦੇ ਹੀ ਹਮਲਾ ਕਰ ਦਿੰਦੇ ਹਨ। ਕਿਸੇ ਦੁਰਘਟਨਾ ਸਮੇਂ ਕਈ ਵਾਰ ਬਿੱਲੀਆਂ, ਕੁੱਤਿਆਂ, ਤੋਤਿਆਂ ਆਦਿ ਨੇ ਆਪਣੇ ਮਾਲਕਾਂ ਨੂੰ ਬਚਾਇਆ ਹੈ।

ਕਈ ਵਾਰ ਤਾਂ ਹੁੰਦਾ ਇਹ ਹੈ ਕਿ ਜਾਨਵਰ ਆਪਣੇ ਮਾਲਕ ਤੋਂ ਵਿਛੜ ਜਾਵੇ, ਤਾਂ ਉਹ ਲੱਭਦਾ ਹੋਇਆ ਵਾਪਸ ਵੀ ਆ ਜਾਂਦਾ ਹੈ। ਕਈ ਸਾਲ ਪਹਿਲਾਂ ਮਹਾਰਾਸ਼ਟਰ ’ਚ ਇਕ ਆਦਮੀ ਆਪਣੇ ਕੁੱਤੇ ਨਾਲ ਘਰ ਤੋਂ 250 ਕਿਲੋਮੀਟਰ ਦੂਰ ਮੇਲਾ ਦੇਖਣ ਗਿਆ ਪਰ ਮੇਲੇ ’ਚ ਕੁੱਤਾ ਗੁਆਚ ਗਿਆ। ਮਾਲਕ ਨੇ ਉਸ ਨੂੰ ਬਹੁਤ ਲੱਭਿਆ ਪਰ ਉਹ ਨਾ ਮਿਲਿਆ। ਮਾਲਕ ਆਪਣੇ ਪਿੰਡ ਪਰਤ ਆਇਆ ਪਰ ਹੈਰਾਨੀ ਹੋਈ ਕਿ ਦੋ ਮਹੀਨੇ ਬਾਅਦ ਕੁੱਤਾ ਪਰਤ ਆਇਆ। ਰਸਤੇ ’ਚ ਪਤਾ ਨਹੀਂ ਉਸ ਨੇ ਕਿੰਨੀਆਂ ਮੁਸੀਬਤਾਂ ਨੂੰ ਝੱਲਿਆ ਹੋਵੇਗਾ, ਭੁੱਖਾ-ਪਿਆਸਾ ਰਿਹਾ ਹੋਵੇਗਾ, ਕੁੱਤਿਆਂ ਨੇ ਉਸ ’ਤੇ ਹਮਲਾ ਵੀ ਕੀਤਾ ਹੋਵੇਗਾ ਪਰ ਉਹ 250 ਕਿਲੋਮੀਟਰ ਦੀ ਯਾਤਰਾ ਕਰ ਕੇ ਵਾਪਸ ਆ ਗਿਆ। ਪਿੰਡ ਵਾਲੇ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਕੁੱਤੇ ਦਾ ਖ਼ੂਬ ਸਵਾਗਤ-ਸਤਿਕਾਰ ਕੀਤਾ। ਫੁੱਲਾਂ ਦੇ ਹਾਰਾਂ ਨਾਲ ਉਸ ਨੂੰ ਲੱਦ ਦਿੱਤਾ।

ਪਤਾ ਨਹੀਂ ਮਨੁੱਖ ਨੇ ਕਿਵੇਂ ਇਹ ਮੰਨ ਲਿਆ ਹੈ ਕਿ ਜਾਨਵਰਾਂ ’ਚ ਕੋਈ ਭਾਵਨਾਵਾਂ ਹੀ ਨਹੀਂ ਹੁੰਦੀਆਂ, ਜਦਕਿ ਜਾਨਵਰ ਬੇਹੱਦ ਭਾਵੁਕ ਹੁੰਦੇ ਹਨ। ਮਨੁੱਖ ਭਾਵੇਂ ਆਪਣੇ ਉੱਤੇ ਕੀਤੇ ਗਏ ਅਹਿਸਾਨਾਂ ਨੂੰ ਭੁੱਲ ਜਾਵੇ, ਪਸ਼ੂ-ਪੰਛੀ ਕਦੇ ਨਹੀਂ ਭੁੱਲਦੇ। ਮਾਹਿਰ ਕਹਿੰਦੇ ਹਨ ਕਿ ਰੁੱਖ ਵੀ ਆਪਣੀ ਰੱਖਿਆ ਕਰਨ ਵਾਲਿਆਂ ਨੂੰ ਪਛਾਣਦੇ ਹਨ। ਜੇਕਰ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੇ, ਤਾਂ ਉਹ ਵੀ ਇਸ ਤੋਂ ਭੈਅਭੀਤ ਹੁੰਦੇ ਹਨ। ਜੇਕਰ ਕੋਈ ਕੁਹਾੜੀ ਲੈ ਕੇ ਕਿਸੇ ਰੁੱਖ ਵੱਲ ਵਧ ਰਿਹਾ ਹੈ, ਤਾਂ ਉਹ ਰੁੱਖ ਇਸ ਦੀ ਸੂਚਨਾ ਦੂਜੇ ਰੁੱਖਾਂ ਨੂੰ ਵੀ ਦੇ ਦਿੰਦਾ ਹੈ।

ਇਸ ਧਰਤੀ ’ਤੇ ਜਿੰਨੀ ਵੀ ਤਰ੍ਹਾਂ ਦੇ ਜੀਵਨ ਹਨ, ਉਨ੍ਹਾਂ ਦੀ ਆਪਣੀ-ਆਪਣੀ ਜੀਵਨਸ਼ੈਲੀ ਹੈ। ਧੰਨਵਾਦ ਪ੍ਰਗਟਾਉਣ ਦੇ ਆਪਣੇ ਤਰੀਕੇ ਹਨ। ਮਿੱਤਰਤਾ ਨੂੰ ਨਿਭਾਉਣ ਦੇ ਸੰਕਲਪ ਹਨ। ਇਹ ਵੱਖਰੀ ਗੱਲ ਹੈ ਕਿ ਅਸੀਂ ਉਨ੍ਹਾਂ ਨੂੰ ਪਛਾਣ ਨਹੀਂ ਸਕਦੇ।

— ਸ਼ਮਾ ਸ਼ਰਮਾ

  • Happy news
  • Good
  • Humanity

ਅਮਰੀਕੀ ਸਮਾਜਿਕ ਵਿਵਸਥਾ ਪ੍ਰਬੰਧਨ ਅਤੇ ਸ਼ਿਕਾਗੋ ਤੋਂ ਨਿਆਗਰਾ ਫਾਲਜ਼ ਦੇ ਦਰਸ਼ਨ

NEXT STORY

Stories You May Like

  • students  mind  thoughts  supreme court
    '9 ਫ਼ੀਸਦੀ ਵਿਦਿਆਰਥੀਆਂ ਨੇ ਮਨ ’ਚ ਆਏ ਖੁਦਕੁਸ਼ੀ ਦੇ ਵਿਚਾਰ', ਸੁਪਰੀਮ ਕੋਰਟ ਦੀ ਗਠਿਤ ਕਮੇਟੀ ਦਾ ਵੱਡਾ ਖੁਲਾਸਾ
  • mann ki baat jagdeep nakai
    ਮਨ ਕੀ ਬਾਤ ਨਾਲ ਜੁੜੇ ਜਗਦੀਪ ਨਕਈ: ਦੇਸ਼ ਦੀ ਤਰੱਕੀ, ਜਨ ਭਾਗੀਦਾਰੀ ਤੇ ਨੌਜਵਾਨਾਂ ਦੀ ਭੂਮਿਕਾ ਨੂੰ ਦਿੱਤਾ ਮਹੱਤਵ
  • cooperative banks will remain open on september 28  29 and 30
    ਆਮ ਜਨਤਾ ਲਈ ਰਾਹਤ:  28, 29 ਅਤੇ 30 ਸਤੰਬਰ ਨੂੰ ਦੇਸ਼ ਭਰ ਵਿੱਚ ਖੁੱਲ੍ਹੇ ਰਹਿਣਗੇ ਸਹਿਕਾਰੀ ਬੈਂਕ
  • chirag paswan tells ec to clear doubts over sir
    ਜਨਤਾ ਦੇ ਮਨ ’ਚ ਪੈਦਾ ਹੋਏ ਸ਼ੱਕ ਨੂੰ ਦੂਰ ਕਰੇ ਚੋਣ ਕਮਿਸ਼ਨ : ਚਿਰਾਗ ਪਾਸਵਾਨ
  • govinda on lalbaugcha raja appearance with  roopa  co star rani swarnkar
    'ਇਹ ਸੋਚੀ-ਸਮਝੀ ਚਾਲ ਹੈ, ਮੇਰੀ ਇਮੇਜ ਖਰਾਬ ਕੀਤੀ ਜਾ ਰਹੀ'; ਰਾਣੀ ਨਾਲ ਅਫੇਅਰ ਦੀਆਂ ਖਬਰਾਂ 'ਤੇ ਗੋਵਿੰਦਾ ਨੇ ਤੋੜੀ...
  • mann ki baat
    ਮਨ ਕੀ ਬਾਤ ; ਜਨਗਣਨਾ 2027 ਦੌਰਾਨ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡਾਟਾ ਦਰਜ, PM ਮੋਦੀ ਨੇ ਦਿੱਤੀ ਜਾਣਕਾਰੀ
  • english in china
    ਸਕੂਲਾਂ-ਕਾਲਜਾਂ 'ਚ ਘਟਾਇਆ ਜਾਵੇ ਇੰਗਲਿਸ਼ ਦਾ ਦਰਜਾ ! ਚੀਨ 'ਚ ਉੱਠੀ ਮੰਗ
  • strict action should be taken against the fraudsters
    ‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ!
  • famous punjabi singer buta mohammad
    ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
  • raid in jalandhar
    ਜਲੰਧਰ ਦੇ 3 ਮਸ਼ਹੂਰ ਹੋਟਲਾਂ 'ਤੇ ਪੈ ਗਈ RAID! ਜਾਣੋ ਪੂਰੀ ਅਪਡੇਟ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • weather in punjab set to take a turn again
    ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
Trending
Ek Nazar
pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • viksit bharat and gst
      'ਵਿਕਸਿਤ ਭਾਰਤ' ਦੀ ਆਰਥਿਕ ਸ਼ਕਤੀ ਦੇ ਨਿਰਮਾਣ 'ਚ ਸਹਾਇਕ GST
    • captain samit machar
      ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਕੈਪਟਨ ਸਮਿਤ ਮੱਛਾਰ
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • where should we invest and how do we make the right decision
      ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
    • drug free punjab campaigns
      ਭਾਸ਼ਣਾਂ ਤੱਕ ਸੀਮਤ ਨਹੀਂ ਰਹੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ
    • trump
      ਟਰੰਪ ਦੀ ਦਾਦਾਗਿਰੀ ਨੂੰ ਕੰਟਰੋਲ ਕਰਨਾ ਜ਼ਰੂਰੀ
    • saarc
      ਸਾਰਕ ਨੇ 12 ਸਾਲਾਂ 'ਚ ਕੋਈ ਸਿਖ਼ਤ ਸੰਮੇਲਨ ਆਯੋਜਿਤ ਨਹੀਂ ਕੀਤਾ
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • gyanesh is the target of the opposition
      ਸੜਕ ਤੋਂ ਸੰਸਦ ਤੱਕ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਗਿਆਨੇਸ਼
    • lack of protein
      ਕੀ ਭਾਰਤ ’ਚ ਸੱਚਮੁੱਚ ਪ੍ਰੋਟੀਨ ਦੀ ਘਾਟ ਹੈ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +