Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 10, 2026

    11:51:28 PM

  • bjp to contest 2027 punjab assembly elections alone

    2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ...

  • pakistan army helicopter crashes near muzaffarabad

    21 ਸੁਰੱਖਿਆ ਮੁਲਾਜ਼ਮਾਂ ਦੀ ਮੌਤ! Pok 'ਚ...

  • punjab  prostitution under the guise of a dhaba busted

    ਪੰਜਾਬ : ਢਾਬੇ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ...

  • pm modi live on completion of 12 years

    'ਸਭ ਤੋਂ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕਰਨਾ ਮੇਰਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਉਪਜਾਊ ਭੂਮੀ ਦੀ ਤਬਾਹੀ ਕਿਉਂ?

BLOG News Punjabi(ਬਲਾਗ)

ਉਪਜਾਊ ਭੂਮੀ ਦੀ ਤਬਾਹੀ ਕਿਉਂ?

  • Edited By Rakesh,
  • Updated: 18 May, 2026 05:00 PM
Blog
why destroy fertile land
  • Share
    • Facebook
    • Tumblr
    • Linkedin
    • Twitter
  • Comment

ਇਕ ਪਾਸੇ ਤਾਂ ਅਸੀਂ ਵਧਦੀ ਆਬਾਦੀ ਦਾ ਰੋਣਾ ਰੋਂਦੇ ਹਾਂ, ਦੂਜੇ ਪਾਸੇ ਅਸੀਂ ਆਪਣੀ ਖੇਤੀ ਯੋਗ ਜ਼ਮੀਨ ਨੂੰ ਦੈਂਤਾਂ ਵਾਂਗ ਬਰਬਾਦ ਕਰ ਰਹੇ ਹਾਂ। ਇਸ ਆਤਮਘਾਤੀ ਵਿਕਾਸ ਨਾਲ ਅਸੀਂ ਆਪਣੇ ਭਵਿੱਖ ਲਈ ਭਿਆਨਕ ਖੁਰਾਕ ਸੰਕਟ ਪੈਦਾ ਹੋਣ ਦੇ ਹਾਲਾਤ ਬਣਾ ਰਹੇ ਹਾਂ। ਉਂਝ ਤਾਂ ਆਜ਼ਾਦੀ ਤੋਂ ਬਾਅਦ ਦੇਸ਼ ’ਚ ਖੇਤੀਬਾੜੀ, ਪੇਂਡੂ ਵਿਕਾਸ ਅਤੇ ਜਲ ਸਰੋਤ ਵਰਗੇ ਮੰਤਰਾਲੇ ਬਣੇ, ਜਿਨ੍ਹਾਂ ਦੇ ਮੰਤਰੀ ਅਤੇ ਅਫ਼ਸਰ ਵਿਦੇਸ਼ਾਂ ’ਚ ਗਿਆਨ ਲੈਣ ਦੇ ਬਹਾਨੇ ਭੱਜਦੇ ਰਹੇ ਪਰ ਕੀ ਵਜ੍ਹਾ ਹੈ ਕਿ ਇਸ ਸਭ ਦੇ ਹੁੰਦੇ ਹੋਏ ਵੀ ਦੇਸ਼ ’ਚ ਕੁੱਲ 33 ਕਰੋੜ ਹੈਕਟੇਅਰ ਦੀ ਤਿਹਾਈ ਭੂਮੀ ਬੰਜਰ ਹੈ ਅਤੇ ਲਗਾਤਾਰ ਵਧ ਰਹੀ ਹੈ?

ਜਿਵੇਂ ਗੋਬੀ ਮਾਰੂਥਲ ਤੋਂ ਉੱਡੀ ਧੂੜ ਉੱਤਰੀ ਚੀਨ ਤੋਂ ਲੈ ਕੇ ਕੋਰੀਆ ਦੇ ਉਪਜਾਊ ਮੈਦਾਨਾਂ ਨੂੰ ਢਕ ਰਹੀ ਹੈ, ਉਸੇ ਤਰ੍ਹਾਂ ਥਾਰ ਮਾਰੂਥਲ ਦੀ ਰੇਤ ਉੱਤਰ ਭਾਰਤ ਦੇ ਉਪਜਾਊ ਮੈਦਾਨਾਂ ਨੂੰ ਨਿਗਲ ਰਹੀ ਹੈ। ਅਰਾਵਲੀ ਪਰਬਤ ਕਾਫੀ ਹੱਦ ਤੱਕ ਧੂੜ ਭਰੀਆਂ ਹਨੇਰੀਆਂ ਨੂੰ ਰੋਕਣ ਦਾ ਕੰਮ ਕਰਦਾ ਹੈ, ਪਰ ਅੰਨ੍ਹੇਵਾਹ ਮਾਈਨਿੰਗ ਦੀ ਵਜ੍ਹਾ ਕਰਕੇ ਇਸ ਪਰਬਤਮਾਲਾ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜਿਸ ਨਾਲ ਇਹ ਧੂੜ ਭਰੀਆਂ ਹਨੇਰੀਆਂ ਨੂੰ ਪੂਰੀ ਤਰ੍ਹਾਂ ਨਹੀਂ ਰੋਕ ਪਾ ਰਹੀ ਹੈ। ਦੂਜੇ ਪਾਸੇ ਹਰ ਸਾਲ 84 ਲੱਖ ਟਨ ਭੂਮੀ ਦੇ ਪੋਸ਼ਕ ਤੱਤ ਹੜ੍ਹ ਆਦਿ ਦੀ ਵਜ੍ਹਾ ਕਰਕੇ ਵਹਿ ਜਾਂਦੇ ਹਨ। ਕੀਟਨਾਸ਼ਕ ਵੀ ਹਰ ਸਾਲ 1.4 ਕਰੋੜ ਵਰਗ ਕਿਲੋਮੀਟਰ ਭੂਮੀ ਦੀ ਉਪਜਾਊ ਸ਼ਕਤੀ ਖ਼ਤਮ ਕਰ ਰਹੇ ਹਨ। ਇਸੇ ਤਰ੍ਹਾਂ ਕਲਰ ਅਤੇ ਖਾਰਾਪਨ ਵੀ ਹਰ ਸਾਲ 270 ਹਜ਼ਾਰ ਵਰਗ ਕਿਲੋਮੀਟਰ ਖੇਤਰ ਨੂੰ ਬੰਜਰ ਬਣਾ ਰਹੇ ਹਨ।

ਅਣੂ ਬੰਬ ਤੋਂ ਵੀ ਘਾਤਕ ਕੈਮੀਕਲਸ, ਕੀਟਨਾਸ਼ਕ ਦਵਾਈਆਂ, ਰਸਾਇਣਕ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੀ ਬੇਲਗਾਮ ਵਰਤੋਂ ਨਾਲ ਭੂਮੀ ਬੰਜਰ ਬਣ ਰਹੀ ਹੈ। ਨਾਲ ਹੀ ਨਾਲ ਉਦਯੋਗਾਂ ਤੋਂ ਨਿਕਲਿਆ ਪ੍ਰਦੂਸ਼ਿਤ ਪਾਣੀ ਭਾਫ਼ ਬਣ ਕੇ ਉੱਪਰ ਜਾਂਦਾ ਹੈ। ਫਿਰ ਪ੍ਰਦੂਸ਼ਿਤ ਅਤੇ ਖਾਰੇ ਪਾਣੀ ਦੀ ਵਰਖਾ ਨਾਲ ਭੂਮੀ ਪੂਰੀ ਤਰ੍ਹਾਂ ਬੰਜਰ ਬਣ ਰਹੀ ਹੈ। ਜੇਕਰ ਇਸੇ ਤਰ੍ਹਾਂ ਇਨ੍ਹਾਂ ਦਵਾਈਆਂ ਦੀ ਵਰਤੋਂ ਹੁੰਦੀ ਰਹੀ ਤਾਂ ਅਗਲੇ 50 ਸਾਲਾਂ ’ਚ ਸਾਰੇ ਦੇਸ਼ਵਾਸੀ ਭਿਆਨਕ ਰੋਗਾਂ ਨਾਲ ਗ੍ਰਸਤ ਹੋ ਜਾਣਗੇ।

ਹਾਲ ਦੇ ਸਾਲਾਂ ’ਚ ਉਦਯੋਗਿਕ ਕੂੜੇ ਨਾਲ ਵੀ ਭੂਮੀ ਅਤੇ ਜਲ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਉਦਯੋਗਾਂ ਤੋਂ ਨਿਕਲੇ ਕੂੜੇ ਅਤੇ ਪ੍ਰਦੂਸ਼ਿਤ ਪਾਣੀ ਨੂੰ ਨਦੀਆਂ ’ਚ ਛੱਡੇ ਜਾਣ ਨਾਲ ਧਰਤੀ ਦੇ ਉੱਪਰਲਾ ਅਤੇ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ। ਇਸ ਤਰ੍ਹਾਂ ਦੇ ਪ੍ਰਦੂਸ਼ਿਤ ਪਾਣੀ ਦੀ ਸਿੰਚਾਈ ਲਈ ਵਰਤੋਂ ਕੀਤੇ ਜਾਣ ਨਾਲ ਜ਼ਮੀਨ ਵੀ ਖ਼ਰਾਬ ਹੋ ਗਈ ਹੈ। ਤਾਜ਼ਾ ਅਨੁਮਾਨਾਂ ਅਨੁਸਾਰ ਇਸ ਸਭ ਨਾਲ 34,500 ਹੈਕਟੇਅਰ ਭੂਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਭਾਰੀ ਮਾਤਰਾ ’ਚ ਪੌਲੀਥੀਨ ਅਤੇ ਪਲਾਸਟਿਕ ਦਾ ਕੂੜਾ ਪ੍ਰਿਥਵੀ ਦੀ ਉਪਜਾਊ ਸ਼ਕਤੀ ਨੂੰ ਤੇਜ਼ੀ ਨਾਲ ਖ਼ਤਮ ਕਰ ਰਿਹਾ ਹੈ, ਕਿਉਂਕਿ ਇਹ ਕੂੜਾ ਗਲਦਾ ਨਹੀਂ ਹੈ। ਇਸ ਲਈ ਇਹ ਜ਼ਮੀਨ ਲਈ ਬਹੁਤ ਹੀ ਘਾਤਕ ਹੈ।

ਜ਼ਮੀਨ ’ਚ ਬੋਰਿੰਗ ਕਰਕੇ ਅੰਨ੍ਹੇਵਾਹ ਪਾਣੀ ਖਿੱਚਣ ਨਾਲ ਪ੍ਰਿਥਵੀ ਦੇ ਅੰਦਰ ਭੂਮੀਗਤ ਜਲ ਪੱਧਰ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ।, ਜਿਸ ਨਾਲ ਜ਼ਮੀਨ ਦੀ ਨਮੀ ਖ਼ਤਮ ਹੋਈ ਹੈ ਅਤੇ ਰੇਗਿਸਤਾਨ ਵਧਦਾ ਜਾ ਰਿਹਾ ਹੈ। ਫਿਰ ਵੀ ਸਾਨੂੰ ਅਕਲ ਨਹੀਂ ਆ ਰਹੀ। 1947 ’ਚ ਦੇਸ਼ ’ਚ ਇਕ ਹਜ਼ਾਰ ਟਿਊਬਵੈੱਲ ਸਨ, ਜਿਨ੍ਹਾਂ ਦੀ ਗਿਣਤੀ ਹੁਣ 2.10 ਕਰੋੜ ਤੋਂ ਵੀ ਵੱਧ ਹੈ ਅਤੇ ਹਰ ਸਾਲ ਵਧਦੀ ਜਾ ਰਹੀ ਹੈ। ਇਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਤ੍ਹਾ ਤੇਜ਼ੀ ਨਾਲ ਹੇਠਾਂ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਉਦਯੋਗੀਕਰਨ ਦੇ ਇਸ ਦੌਰ ’ਚ ਸਮੁੰਦਰੀ ਤੱਟਾਂ ਦੇ ਆਸ-ਪਾਸ ਮਨੁੱਖਾਂ ਦੇ ਰਹਿਣ ਲਾਇਕ ਸਥਿਤੀ ਨਹੀਂ ਬਚੀ ਹੈ। ਕਿਉਂਕਿ ਆਏ ਦਿਨ ਸਮੁੰਦਰੀ ਪਾਣੀ ਨਾਲ ਭੂਮੀ ਦਾ ਕਟਾਅ ਹੋ ਕੇ ਖਾਰਾ ਪਾਣੀ ਆਬਾਦੀ ਖੇਤਰ ’ਚ 30 ਤੋਂ 100 ਕਿਲੋਮੀਟਰ ਤੱਕ ਪ੍ਰਵੇਸ਼ ਕਰਨ ਲੱਗਾ ਹੈ। ਗੁਜਰਾਤ ਦੇ ਜਾਮਨਗਰ, ਦਵਾਰਕਾ, ਜੂਨਾਗੜ੍ਹ, ਭਾਵਨਗਰ ਅਤੇ ਅਮਰੇਲੀ ਦੇ ਤੱਟਵਰਤੀ ਪਿੰਡ ਉੱਜੜਨ ਦੇ ਕੰਢੇ ’ਤੇ ਹਨ, ਜਿਸ ਦਾ ਇਕੋ-ਇਕ ਕਾਰਨ ਤੱਟਵਰਤੀ ਜ਼ਮੀਨ ਦਾ ਬਹੁਤ ਜ਼ਿਆਦਾ ਕਟਾਅ ਕੀਤਾ ਜਾਣਾ ਹੈ। ਇੰਨਾ ਹੀ ਨਹੀਂ ਸਗੋਂ ਦੇਸ਼ ’ਚ ਹੋ ਰਹੀ ਬੇਰੋਕ-ਟੋਕ ਅੰਨ੍ਹੇਵਾਹ ਮਾਈਨਿੰਗ ਨਾਲ ਜ਼ਮੀਨ ਪੋਲੀ ਹੋ ਰਹੀ ਹੈ। ਭੂਚਾਲ ਦੇ ਖ਼ਤਰੇ ਵਧ ਰਹੇ ਹਨ ਅਤੇ ਇਸ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਭੂਮੀ ਬੰਜਰ ਹੋ ਰਹੀ ਹੈ।

ਮਾਈਨਜ਼ ਦਾ ਕੂੜਾ ਖੁੱਲ੍ਹੇ ’ਚ ਫੈਲਣ ਨਾਲ ਅਤੇ ਸੀਮੈਂਟ ਉਦਯੋਗ ਲਈ ਚੂਨਾ-ਪੱਥਰ ਤੇ ਚੀਨੀ ਮਿੱਟੀ ਉਦਯੋਗ ਲਈ ਕੈਲਸਾਈਟ ਤੇ ਖੜੀਆ ਪੱਥਰ ਦੀ ਪਿਸਾਈ ਨਾਲ ਜੋ ਧੂੜ ਉੱਡਦੀ ਹੈ, ਉਹ ਆਸ-ਪਾਸ ਦੀ ਉਪਜਾਊ ਜ਼ਮੀਨ ਨੂੰ ਬਰਬਾਦ ਕਰ ਦਿੰਦੀ ਹੈ। 90 ਫੀਸਦੀ ਖਾਨ ਮਾਲਕਾਂ ਵੱਲੋਂ ਖੁੱਲ੍ਹੀ ਖਦਾਨ ਪ੍ਰਣਾਲੀ ਰਾਹੀਂ ਮਾਈਨਿੰਗ ਕਾਰਜ ਕੀਤਾ ਜਾ ਰਿਹਾ ਹੈ। ਮਾਈਨਿੰਗ ਪੂਰੀ ਹੋ ਜਾਣ ਤੋਂ ਬਾਅਦ ਉਸ ਖੇਤਰ ਨੂੰ ਇੰਝ ਹੀ ਛੱਡ ਦਿੱਤਾ ਜਾਂਦਾ ਹੈ। ਇਸ ਨੂੰ ਫਿਰ ਸਹੀ ਕਰਨ ਲਈ ਕੋਈ ਕਦਮ ਨਹੀਂ ਉਠਾਇਆ ਜਾਂਦਾ, ਜਿਸ ਨਾਲ ਪੂਰਾ ਖੇਤਰ ਹਮੇਸ਼ਾ ਲਈ ਬਰਬਾਦ ਹੋ ਕੇ ਮਾਰੂਥਲ ਬਣ ਜਾਂਦਾ ਹੈ।

ਵਨਸਪਤੀਆਂ ਦਾ ਵਿਨਾਸ਼ ਵੀ ਜ਼ਮੀਨ ਨੂੰ ਬੰਜਰ ਬਣਾਉਣ ਦਾ ਕਾਰਨ ਹੈ। ਮਾਰੂਥਲੀਕਰਨ ਦਾ ਸਭ ਤੋਂ ਪਹਿਲਾ ਸ਼ਿਕਾਰ ਦਰੱਖਤ-ਪੌਦੇ ਅਤੇ ਵਨਸਪਤੀਆਂ ਹੁੰਦੀਆਂ ਹਨ। ਜ਼ਮੀਨ ’ਤੇ ਵਧਦੇ ਦਬਾਅ ਨਾਲ ਦਰੱਖਤ-ਪੌਦਿਆਂ ਅਤੇ ਵਨਸਪਤੀਆਂ ਦੇ ਨੁਕਸਾਨ ’ਚ ਖ਼ਤਰਨਾਕ ਵਾਧਾ ਹੋ ਰਿਹਾ ਹੈ। ਪਿੰਡਾਂ ਦੇ ਆਸ-ਪਾਸ ਚਰਾਗਾਹਾਂ ਦੀ ਜ਼ਮੀਨ ਬੁਰੀ ਤਰ੍ਹਾਂ ਬਰਬਾਦ ਹੋਈ ਹੈ, ਕਿਉਂਕਿ ਉਸ ਦੀ ਸਭ ਤੋਂ ਵੱਧ ਅਣਦੇਖੀ ਅਤੇ ਸਭ ਤੋਂ ਜ਼ਿਆਦਾ ਸ਼ੋਸ਼ਣ ਹੋਇਆ ਹੈ। ਇਸ ਪ੍ਰਕਾਰ ਉਪਜਾਊ ਭੂਮੀ ਵੀ ਮਾਰੂਥਲ ਬਣਦੀ ਜਾ ਰਹੀ ਹੈ।

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਭਾਰਤ ਦੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਡਿੱਗਦੀ ਉਪਜਾਊ ਸ਼ਕਤੀ ਦੀ ਡੂੰਘੀ ਚਿੰਤਾ ਰਹੀ ਹੈ। ਅਜਿਹਾ ਉਹ ਆਪਣੇ ਬਿਆਨਾਂ ਨਾਲ ਸੰਕੇਤ ਦਿੰਦੇ ਰਹੇ ਹਨ, ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਠੋਸ ਹੱਲ ਭਾਰਤ ਦੀ ਕੋਈ ਵੀ ਸਰਕਾਰ ਆਜ਼ਾਦੀ ਤੋਂ ਬਾਅਦ ਨਹੀਂ ਦੇ ਸਕੀ ਹੈ। ਨਤੀਜੇ ਵਜੋਂ, ਇਹ ਵਿਨਾਸ਼ ਬੇਰੋਕ-ਟੋਕ ਜਾਰੀ ਹੈ। ਖੇਤਾਂ ’ਚ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਨੇ ਜ਼ਮੀਨ ਹੇਠਲੇ ਪਾਣੀ ’ਚ ਫਲੋਰਾਈਡ ਅਤੇ ਆਰਸੈਨਿਕ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਵਧਾ ਦਿੱਤੀ ਹੈ, ਜਿਸ ਦਾ ਮਨੁੱਖੀ ਸਿਹਤ ’ਤੇ ਬੁਰਾ ਅਸਰ ਪੈ ਰਿਹਾ ਹੈ। ਸਭ ਨੂੰ ਸਭ ਕੁਝ ਪਤਾ ਹੈ ਪਰ ਕੋਈ ਕੁਝ ਠੋਸ ਨਹੀਂ ਕਰਦਾ। ਅਜਿਹੇ ’ਚ ਇਸ ਗੰਭੀਰ ਸਮੱਸਿਆ ’ਤੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਬੰਧਤ ਮੰਤਰਾਲਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਖੇਤੀ ਯੋਗ ਭੂਮੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਦੇ ਹੋਏ ਉਸ ਦਾ ਵਿਨਾਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।

ਵਿਨੀਤ ਨਾਰਾਇਣ
 

  • Destroy fertile land
  • severe food crisis
  • agriculture
  • rural development

ਸੰਜਮ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ

NEXT STORY

Stories You May Like

  • investors lost 2 trillion why did the us stock market fall so fast
    ਨਿਵੇਸ਼ਕਾਂ ਦੇ ਡੁੱਬੇ 2 ਟ੍ਰਿਲੀਅਨ ਡਾਲਰ, ਅਮਰੀਕੀ ਸਟਾਕ ਮਾਰਕੀਟ ਇੰਨੀ ਤੇਜ਼ੀ ਨਾਲ ਕਿਉਂ ਡਿੱਗੀ?
  • storm wreaks havoc in punjab
    ਪੰਜਾਬ 'ਚ ਤੂਫ਼ਾਨ ਨੇ ਮਚਾਈ ਤਬਾਹੀ, ਘਰਾਂ 'ਤੇ ਅਚਾਨਕ ਡਿੱਗਿਆ ਉੱਚਾ ਟਾਵਰ, ਲੋਕਾਂ ਨੂੰ ਪਈਆਂ ਭਾਜੜਾਂ (ਵੀਡੀਓ)
  • earthquake in the philippines
    ਫਿਲੀਪੀਨਜ਼ 'ਚ ਕੰਬੀ ਧਰਤੀ: 7.8 ਦੀ ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਸੁਨਾਮੀ ਦੀ ਚਿਤਾਵਨੀ ਜਾਰੀ
  • dust storm wreaks havoc in barmer
    ਬਾੜਮੇਰ 'ਚ ਮਿੱਟੀ ਦੇ ਤੂਫ਼ਾਨ ਨੇ ਮਚਾਈ ਤਬਾਹੀ, ਕੰਧਾਂ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ
  • death toll from 7 8 magnitude quake in the philippines rises to 32
    ਫਿਲੀਪੀਨਜ਼ 'ਚ 7.8 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ ਵਧ ਕੇ ਹੋਈ 32
  • major road accident near eastwood
    ਈਸਟਵੁੱਡ ਨੇੜੇ ਵੱਡਾ ਸੜਕ ਹਾਦਸਾ, ਕੰਟੇਨਰ ਤੇ ਲੋਡਰ ਦੀ ਟੱਕਰ ਨੇ ਮਚਾਈ ਤਬਾਹੀ
  • gndu vc and registrar sentenced to imprisonment
    GNDU ਦੇ VC ਤੇ ਰਜਿਸਟਰਾਰ ਨੂੰ ਕੈਦ ਦੀ ਸਜ਼ਾ, ਪੜ੍ਹੋ ਹਾਈਕੋਰਟ ਨੇ ਕਿਉਂ ਸੁਣਾਇਆ ਸਖ਼ਤ ਫ਼ੈਸਲਾ
  • why was the wc winning captain dropped from the t20 team
    WC ਜਿਤਾਉਣ ਵਾਲੇ ਕਪਤਾਨ ਦੀ ਟੀ20 ਟੀਮ ਤੋਂ ਕਿਉਂ ਹੋਈ ਛੁੱਟੀ? ਅਗਰਕਰ ਨੇ ਦਿੱਤਾ ਜਵਾਬ
  • punjab roadways strike ends raw workers return to duty
    ਪੰਜਾਬ ਰੋਡਵੇਜ਼ ਦੀ ਹੜਤਾਲ ਹੋਈ ਖ਼ਤਮ! ਕੱਚੇ ਕਾਮੇ ਡਿਊਟੀ 'ਤੇ ਪਰਤੇ
  • 2 days of rain in punjab big warning of storm
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ! ਇਨ੍ਹਾਂ...
  • jalandhar bazaar kalan closed from june 26 to 28 due to summer vacations
    ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ...
  • the tractor overturned while working in the field the farmer died
    Punjab: ਖੇਤਾਂ 'ਚ ਕੰਮ ਕਰਦੇ ਅਚਾਨਕ ਟਰੈਕਟਰ ਹੇਠਾਂ ਆਇਆ ਕਿਸਾਨ! ਤੜਫ਼-ਤੜਫ਼ ਕੇ...
  • fire breaks out in a hut on jalandhar amritsar national highway
    ਜਲੰਧਰ-ਅੰਮ੍ਰਿਤਸਰ NH 'ਤੇ ਪੈਟਰੋਲ ਪੰਪ ਤੋਂ 200 ਮੀਟਰ ਦੀ ਦੂਰੀ 'ਤੇ ਝੌਂਪੜੀ...
  • jalandhar  religious conversion issue heats up
    ਜਲੰਧਰ : ਧਰਮ ਪਰਿਵਰਤਨ ਦਾ ਮੁੱਦਾ ਗਰਮਾਇਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ...
  • opportunity to earn double income abroad
    ਵਿਦੇਸ਼ਾਂ 'ਚ ਡਬਲ ਕਮਾਈ ਦਾ ਮੌਕਾ, ਜਲਦੀ ਸਿੱਖ ਲਓ ਆਹ ਮਸ਼ੀਨ, ਇੰਝ ਲੈ ਸਕਦੇ ਹੋ...
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
Trending
Ek Nazar
major restrictions imposed in bathinda strict orders issued till august 9

ਬਠਿੰਡਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 9 ਅਗਸਤ ਤੱਕ ਸਖ਼ਤ ਹੁਕਮ ਜਾਰੀ

russia ukraine conflict

ਰੂਸ ਨੇ ਇੱਕ ਰਾਤ 'ਚ ਡੇਗੇ 326 ਯੂਕਰੇਨੀ ਡਰੋਨ

indian american students

ਭਾਰਤੀ ਮੂਲ ਦੇ ਵਿਦਿਆਰਥੀ ਵ੍ਹਾਈਟ ਹਾਊਸ 'ਚ ਸਨਮਾਨਿਤ

9 month pregnant woman saree dangerous yoga pose

9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...

shooting in south africa

ਦੱਖਣੀ ਅਫਰੀਕਾ 'ਚ ਹਮਲਾਵਰਾਂ ਨੇ ਬਸਤੀ 'ਚ ਕੀਤੀ ਅੰਨ੍ਹੇਵਾਹ ਗੋਲੀਬਾਰੀ, 12...

famous singer congratulates pm modi

ਹੁਣ ਹਾਲੀਵੁੱਡ 'ਚ ਵੀ ਹੋ ਗਈ 'ਮੋਦੀ-ਮੋਦੀ' ! ਮਸ਼ਹੂਰ ਗਾਇਕਾ ਨੇ ਦਿੱਤੀਆਂ ਵਧਾਈਆਂ

youtuber armaan malik

ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ...

tmc  mamata banerjee  mp  resignation

ਇਕ ਹੋਰ MP ਨੇ ਦੇ'ਤਾ ਅਸਤੀਫ਼ਾ ! ਖ਼ਾਲੀ ਹੁੰਦੀ ਜਾ ਰਹੀ ਮਮਤਾ ਦੀ TMC

sapna choudhary in domestic violence case

ਮਸ਼ਹੂਰ ਅਦਾਕਾਰਾ ਨਾਲ ਪਤੀ ਨੇ ਕੀਤੀ ਕੁੱਟਮਾਰ ! ਸਹੁਰੇ ਛੱਡ ਰਹਿ ਰਹੀ ਪੇਕੇ, ਅਦਾਲਤ...

director bharathiraja passes away

ਸ਼੍ਰੀਦੇਵੀ ਨਾਲ ਕੰਮ ਕਰ ਚੁੱਕੇ ਦਿੱਗਜ ਫਿਲਮ ਨਿਰਦੇਸ਼ਕ ਦਾ ਦੇਹਾਂਤ, ਇੰਡਸਟਰੀ 'ਚ...

rohtak d park market showroom fire  3 people

ਰੋਹਤਕ ਦੇ ਸ਼ੋਅਰੂਮ 'ਚ ਅੱਗ ਨੇ ਮਚਾਏ ਭਾਂਬੜ, 3 ਲੋਕਾਂ ਦੀ ਮੌਤ, 10 ਤੋਂ ਵੱਧ...

young man upset by blackmailing over nude photos

ਨਿਊਡ ਫੋਟੋਆਂ ਦੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

accident with punjabis in manikaran sahib

ਮਨੀਕਰਨ ਸਾਹਿਬ 'ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ ! ਫ਼ੋਟੋ ਖਿਚਵਾਉਂਦਿਆ...

shots fired at private hospital in batala

ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ

army chiefs meet

ਲੇਬਨਾਨ ਅਤੇ ਪਾਕਿਸਤਾਨ ਦੇ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ , ਖੇਤਰੀ ਸੁਰੱਖਿਆ...

rain alert delhi rain

Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ...

ishq karo party  supreme court  former judge  new party  cjp

'ਇਸ਼ਕ ਕਰੋ ਪਾਰਟੀ' ! 'CJP' ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਬਣਾ...

trump statement

ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • hindu sikh unity
      ‘‘ਸਾਂਝਾ ਬਲਿਦਾਨ : ਆਧੁਨਿਕ ਭਾਰਤ ਦੇ ਨਿਰਮਾਣ ’ਚ ਸਿੱਖ ਅਤੇ ਹਿੰਦੂ”
    • throwing shoes and eggs at political leaders
      ‘ਸਿਆਸੀ ਆਗੂਆਂ ’ਤੇ ਜੁੱਤੀਆਂ, ਆਂਡੇ ਸੁੱਟਣਾ’ ਵਿਰੋਧ ਵਿਖਾਵੇ ਦਾ ਮਾਧਿਅਮ ਬਣਿਆ!
    • teachers experience
      ਅਧਿਆਪਕਾਂ ਨੂੰ ਕਿਉਂ ਅਪਨਾਉਣਾ ਚਾਹੀਦਾ ਹੈ ਅਨੁਭਵੀ ਅਧਿਆਪਨ ?
    • paper leak
      ਨਕਲਮੁਕਤ ਸਿੱਖਿਆ ਵਿਵਸਥਾ : ਪ੍ਰਬੰਧਨ ਕਿਵੇਂ ਹੋਵੇ ?
    • it is time for indians to think seriously
      ਭਾਰਤੀਆਂ ਲਈ ਬੜੀ ਗੰਭੀਰਤਾ ਨਾਲ ਸੋਚਣ ਦਾ ਸਮਾਂ
    • the should be such that it proves that no one is above the law
      ਸਿਸਟਮ ਅਜਿਹਾ ਹੋਵੇ, ਜੋ ਇਹ ਸਾਬਤ ਕਰੇ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ
    • human control over a  i  is essential
      ‘ਏ. ਆਈ. ’ਤੇ ਮਨੁੱਖ ਦਾ ਕੰਟਰੋਲ ਜ਼ਰੂਰੀ ਹੈ’ ਨਾ ਕਿ ਏ. ਆਈ. ਦਾ ਮਨੁੱਖ ’ਤੇ!
    • a student  s question and the entire
      ਇਕ ਵਿਦਿਆਰਥੀ ਦਾ ਸਵਾਲ ਅਤੇ ਪੂਰਾ ਤੰਤਰ
    • the disunity in trinamool is surprising
      ਹੈਰਾਨੀਜਨਕ ਹੈ ਤ੍ਰਿਣਮੂਲ ’ਚ ਬਿਖਰਾਅ
    • study loan and rupee
      ਡਿੱਗਦੇ ਰੁਪਏ ਅਤੇ ਵੀਜ਼ਾ ਅਨਿਸ਼ਚਿਤਤਾਵਾਂ ਦੇ ਵਿਚਾਲੇ ਸਹੀ ‘ਸਟੱਡੀ ਲੋਨ’ ਕਿਵੇਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +