15 ਜਨਵਰੀ ਨੂੰ ਇਕ ਪ੍ਰੈੱਸ ਕਾਨਫਰੰਸ ’ਚ ਆਪਣੇ ਜਨਮ ਦਿਨ ’ਤੇ ਮਾਇਆਵਤੀ ਨੇ ਸਪੱਸ਼ਟ ਕੀਤਾ ਕਿ ਬਸਪਾ ‘ਇੰਡੀਆ’ ਸਮੇਤ ਕਿਸੇ ਵੀ ਪਾਰਟੀ ਜਾਂ ਗੱਠਜੋੜ ਨਾਲ ਗੱਠਜੋੜ ਨਹੀਂ ਕਰੇਗੀ ਅਤੇ ਯੂ. ਪੀ. ’ਚ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ। ਇਸ ਨੇ ਆਬਜ਼ਰਵਰਾਂ ਨੂੰ ਇਹ ਤਰਕ ਦੇਣ ਲਈ ਪ੍ਰੇਰਿਤ ਕੀਤਾ ਹੈ ਕਿ ਯੂ. ਪੀ. ’ਚ ਤਿਕੋਣੇ ਮੁਕਾਬਲੇ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ ਅਤੇ ਇਸ ਗੱਲ ਤੋਂ ਵਾਕਿਫ ਹੋ ਕੇ ਮਾਇਆਵਤੀ ਨੇ ਭਾਜਪਾ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਮਾਇਆਵਤੀ ਇਕ ਮਾਹਿਰ ਰਣਨੀਤੀਕਾਰ ਹੈ ਅਤੇ ਉਨ੍ਹਾਂ ਦੇ ਫੈਸਲੇ ਪਿੱਛੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੋ ਕਾਰਕ ਇਸ ਨੂੰ ਚਲਾ ਰਹੇ ਹਨ। ਕਈ ਆਬਜ਼ਰਵਰਾਂ ਵਾਂਗ, ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ 2024 ’ਚ ਨਰਿੰਦਰ ਮੋਦੀ ਦੀ ਅਗਵਾਈ ’ਚ ਸੱਤਾ ’ਚ ਪਰਤੇਗੀ ਕਿਉਂਕਿ ‘ਇੰਡੀਆ’ ਗੱਠਜੋੜ ਨੂੰ ਆਪਣੇ ਹੀ ਅੰਦਰਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜਾ, ਇਸ ਗਿਣਤੀ ਅਤੇ ਆਪਣੀ ਪਾਰਟੀ ਦੀ ਕਮਜ਼ੋਰ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੁੰਦੀ ਹੈ ਤਾਂ ਭਾਜਪਾ ਅਤੇ ਸਪਾ ਉਸ ਦੇ ਮੁੱਖ ਦਲਿਤ ਚੋਣ ਖੇਤਰ ਸਮੇਤ ਉਨ੍ਹਾਂ ਦੇ ਬਾਕੀ ਸਮਾਜਿਕ ਆਧਾਰ ਨੂੰ ਖੋਹਣ ’ਚ ਸਮਰੱਥ ਹੋਣਗੀਆਂ।
ਲੰਬੇ ਸਮੇਂ ਦਾ ਕਾਰਨ ਦੁਸ਼ਮਣੀ ਨਾਲ ਭਰੀ ਮੁਕਾਬਲੇਬਾਜ਼ੀ ’ਚ ਨਿਹਿਤ ਹੈ ਜਿਸ ਨੇ ਯੂ. ਪੀ. ’ਚ ਸਪਾ ਅਤੇ ਬਸਪਾ ਦਰਮਿਆਨ ਸਬੰਧਾਂ ਨੂੰ ਪ੍ਰੇਰਿਤ ਕੀਤਾ ਹੈ। ਦੋਵੇਂ ਸੌੜੇ ਫਿਰਕੂ ਆਧਾਰ ਵਾਲੀਆਂ ‘ਹੇਠਲੀ ਜਾਤ’ ਦੀਆਂ ਪਾਰਟੀਆਂ ਹਨ ਜੋ ਇਕ-ਦੂਜੇ ਨਾਲ ਮਿਲਦੀਆਂ-ਜੁਲਦੀਆਂ ਹਨ। ਯੂ. ਪੀ. ਦੀ ਆਬਾਦੀ ’ਚ ਅਨੁਸੂਚਿਤ ਜਾਤੀ (ਐੱਸ. ਸੀ.) ਦੀ ਹਿੱਸੇਦਾਰੀ ਲਗਭਗ 20 ਫੀਸਦੀ ਹੋਣ ਕਾਰਨ, ਬਸਪਾ ਨੇ ਮਾਇਆਵਤੀ ਦੀ ਅਗਵਾਈ ’ਚ ਦਲਿਤਾਂ ਦੇ ਨਾਲ-ਨਾਲ ਗੈਰ-ਯਾਦਵ ਓ. ਬੀ. ਸੀ. ਵਰਗਾਂ ਦੀ ਹਮਾਇਤ ਹਾਸਲ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ, ਸਪਾ ਨੇ ਪੱਛੜੇ ਵਰਗਾਂ ਦੇ ਸਾਰੇ ਵਰਗਾਂ ਨੂੰ ਇਕਜੁੱਟ ਕਰਨ ਅਤੇ ਕੁਝ ਦਲਿਤ ਹਮਾਇਤ ਹਾਸਲ ਕਰਨ ਦਾ ਯਤਨ ਕੀਤਾ ਹੈ।
ਦੋਵੇਂ ਪਾਰਟੀਆਂ ਮੁਸਲਿਮ ਭਾਈਚਾਰੇ ਦੇ ਨਾਲ-ਨਾਲ ਉੱਚੀਆਂ ਜਾਤੀਆਂ ਦੀ ਹਮਾਇਤ ਲਈ ਵੀ ਮੁਕਾਬਲਾ ਕਰਦੀਆਂ ਹਨ। ਆਪਣੇ ਸਮਾਜਿਕ ਆਧਾਰ ਨੂੰ ਵਿਆਪਕ ਬਣਾਉਣ ਲਈ ਸਪਾ ਅਤੇ ਬਸਪਾ ਦਰਮਿਆਨ ਇਹ ਮੁਕਾਬਲੇਬਾਜ਼ੀ 1990 ਦੇ ਦਹਾਕੇ ’ਚ ਦਿਖਾਈ ਦਿੰਦੀ ਹੈ, ਖਾਸ ਕਰ ਕੇ 1993 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਬਣੇ ‘ਬਹੁਜਨ ਗੱਠਜੋੜ’ ਦੇ ਟੁੱਟਣ ਪਿੱਛੋਂ। 1995 ’ਚ ‘ਗੈਸਟ ਹਾਊਸ ਕਾਂਡ’ ਨੇ ਮਾਇਆਵਤੀ ਅਤੇ ਮੁਲਾਇਮ ਸਿੰਘ ਦਰਮਿਆਨ ਨਿੱਜੀ ਦੁਸ਼ਮਣੀ ਪੈਦਾ ਕਰ ਦਿੱਤੀ।
2000 ਦੇ ਦਹਾਕੇ ’ਚ ਭਾਜਪਾ ਦੇ ਮੁੜ-ਉਭਾਰ ਨੇ ਦੋਵਾਂ ਪਾਰਟੀਆਂ ਦਰਮਿਆਨ ਮੁਕਾਬਲਾ ਤੇਜ਼ ਕਰ ਦਿੱਤਾ ਹੈ। 2014 ਪਿੱਛੋਂ, ਭਾਜਪਾ ਨੇ ਲਗਾਤਾਰ ਰਾਸ਼ਟਰੀ ਅਤੇ ਵਿਧਾਨ ਸਭਾ ਚੋਣਾਂ ’ਚ ਕ੍ਰਮਵਾਰ ਛੋਟੀਅਾਂ ਗੈਰ-ਜਾਟਵ ਅਨੁਸੂਚਿਤ ਜਾਤੀਆਂ ਅਤੇ ਗੈਰ-ਯਾਦਵ ਪੱਛੜੀਆਂ ਜਾਤੀਆਂ ਦਾ ਇਕ ਵੱਡਾ ਹਿੱਸਾ ਬਸਪਾ ਅਤੇ ਸਪਾ ਦੇ ਆਧਾਰ ਤੋਂ ਖੋਹ ਲਿਆ ਹੈ।
ਨਤੀਜੇ ਵਜੋਂ, ਦੋਵਾਂ ਨੂੰ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਬਸਪਾ ਹੈ ਜੋ ਰਾਸ਼ਟਰੀ ਅਤੇ ਵਿਧਾਨ ਸਭਾ ਚੋਣਾਂ ’ਚ ਆਪਣੀ ਸੀਟ/ਵੋਟ ਸ਼ੇਅਰ ਘਟਣ ਦੇ ਨਾਲ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਜਿਸ ’ਚ ਭਾਜਪਾ ਨੂੰ ਭਾਰੀ ਬਹੁਮਤ ਮਿਲਿਆ, ਆਪਣੇ ਆਧਾਰ ਨੂੰ ਹੋਰ ਗੁਆਉਣ ਦੇ ਡਰ ਨਾਲ, ਦੋਵਾਂ ਪਾਰਟੀਆਂ ਨੇ ਆਪਣੇ ਮਤਭੇਦਾਂ ਨੂੰ ਦੂਰ ਕਰਨ ਅਤੇ 2018 ’ਚ 3 ਉਪ ਚੋਣਾਂ ਲੜਨ ਲਈ ਹੱਥ ਮਿਲਾਉਣ ਦਾ ਫੈਸਲਾ ਕੀਤਾ। ਸਪਾ ਦੀ ਜਿੱਤ-ਮਾਰਚ 2018 ’ਚ ਸੀ. ਐੱਮ. ਆਦਿੱਤਿਆਨਾਥ ਅਤੇ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰਿਆ ਵੱਲੋਂ ਖਾਲੀ ਕੀਤੀਆਂ ਗਈਆਂ ਸੀਟਾਂ ਗੋਰਖਪੁਰ ਅਤੇ ਫੂਲਪੁਰ ਅਤੇ ਮਈ 2018 ’ਚ ਪੱਛਮੀ ਯੂ. ਪੀ. ਦੇ ਕੈਰਾਨਾ ’ਚ ਬਸਪਾ ਗੱਠਜੋੜ ਨੇ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਸਿਆਸੀ ਗੱਠਜੋੜ ਲਈ ਇਕ ਖਾਕਾ ਪ੍ਰਦਾਨ ਕੀਤਾ ਪਰ ਪ੍ਰਯੋਗ ਅਸਫਲ ਰਿਹਾ। ਗੱਠਜੋੜ ਸਹਿਯੋਗੀਆਂ ਦੇ ਮੁੱਖ ਚੋਣ ਖੇਤਰਾਂ ਨੇ ਗੱਠਜੋੜ ਦੀ ਹਮਾਇਤ ਕੀਤੀ ਪਰ ਇਹ ਭਾਜਪਾ ਵੱਲੋਂ ਬਣਾਏ ਗਏ ਵੋਟਿੰਗ ਬਲਾਕ ਨੂੰ ਨਹੀਂ ਹਰਾ ਸਕਿਆ।
ਸੂਬੇ ਭਰ ’ਚ ਗੈਰ-ਜਾਟਵ, ਗੈਰ-ਯਾਦਵ ਅਤੇ ਗੈਰ-ਮੁਸਲਿਮ ਵੋਟਰਾਂ ਦੀ ਚੰਗੀ-ਭਲੀ ਗਿਣਤੀ ਹੈ। 38.92 ਫੀਸਦੀ ਵੋਟ ਸ਼ੇਅਰ ਹਾਸਲ ਕਰਨ ਦੇ ਬਾਵਜੂਦ, ਸਪਾ-ਬਸਪਾ-ਰਾਲੋਦ ਗੱਠਜੋੜ ਨੇ ਬੜੀ ਮੁਸ਼ਕਲ ਨਾਲ 15 ਸੀਟਾਂ ਜਿੱਤੀਆਂ ਜਦਕਿ ਭਾਜਪਾ ਦਾ ਵੋਟ ਸ਼ੇਅਰ 42.63 ਫੀਸਦੀ ਤੋਂ ਵਧ ਕੇ 49.55 ਫੀਸਦੀ ਹੋ ਗਿਆ।
ਭਾਜਪਾ ਦੀ ਹਾਰ ਨੇ ਉਨ੍ਹਾਂ ਵਿਚਾਲੇ ਦੁਸ਼ਮਣੀ ਨੂੰ ਹੋਰ ਵੱਧ ਵਧਾ ਦਿੱਤਾ, ਜਿਸ ਨਾਲ ਉਨ੍ਹਾਂ ਨੂੰ 2022 ਦੇ ਯੂ. ਪੀ. ਵਿਧਾਨ ਸਭਾ ਤੋਂ ਪਹਿਲਾਂ ਆਪਣੇ ਮੁੱਖ ਚੋਣ ਖੇਤਰਾਂ ਨੂੰ ਭਾਜਪਾ ਵੱਲੋਂ, ਸਗੋਂ ਇਕ-ਦੂਜੇ ਵੱਲੋਂ ਵੀ ਕਮਜ਼ੋਰ ਹੋਣ ਤੋਂ ਬਚਾਉਣ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ। ਬਸਪਾ ’ਚ ਸੰਗਠਨਾਤਮਕ ਢਾਂਚਾ ਟੁੱਟਣ ਅਤੇ ਉਸ ਦੇ ਪ੍ਰਮੁੱਖ ਆਗੂਆਂ ਦੇ ਸਪਾ ਸਮੇਤ ਹੋਰ ਪਾਰਟੀਆਂ ’ਚ ਚਲੇ ਜਾਣ ਨਾਲ, 2022 ’ਚ ਵੱਡੀ ਲੜਾਈ ਭਾਜਪਾ ਅਤੇ ਮੁੜ-ਸੁਰਜੀਤ ਸਪਾ ਦਰਮਿਆਨ ਲੜੀ ਗਈ।
ਅਖਿਲੇਸ਼ ਯਾਦਵ ਨੇ ਛੋਟੇ ਓ. ਬੀ. ਸੀ. ਜਿਵੇਂ ਕੁਸ਼ਵਾਹ, ਕੁਰਮੀ, ਪਟੇਲ, ਨਿਸ਼ਾਦ ਅਤੇ ਹੋਰ ਜੋ ਸਿਆਸੀ ਤੌਰ ’ਤੇ ਜਾਗਰੂਕ ਅਤੇ ਮੰਗ ਕਰਨ ਵਾਲੇ ਹੋ ਗਏ ਸਨ, ਨੂੰ ਸ਼ਾਮਲ ਕਰਨ ਲਈ ਮੰਡਲ ਤਾਕਤਾਂ ਦੇ ਵਿਸਥਾਰ ਦੀ ਵਰਤੋਂ ਕਰਨ ਦਾ ਯਤਨ ਕੀਤਾ।
ਉਨ੍ਹਾਂ ਨੇ ਪੱਛਮੀ ਯੂ. ਪੀ. ’ਚ ਰਾਲੋਦ ਨਾਲ ਛੋਟੇ ਓ. ਬੀ. ਸੀ. ਅਤੇ ਦਲਿਤ ਪਾਰਟੀਆਂ ਦਾ ਭਾਜਪਾ ਵਿਰੋਧੀ ਮੋਰਚਾ ਬਣਾ ਕੇ ਸਪਾ ਦੀ ਮੁਸਲਿਮ-ਯਾਦਵ ਪਾਰਟੀ ਦੇ ਅਕਸ ਨੂੰ ਖਤਮ ਕਰਨ ਦਾ ਯਤਨ ਕੀਤਾ। ਖੁਦ ਨੂੰ ‘ਪੱਛੜੇ’ ਆਗੂ ਵਜੋਂ ਸਥਾਪਿਤ ਕਰ ਕੇ, ਉਨ੍ਹਾਂ ਨੇ ਚੋਣ ਚਰਚਾ ਨੂੰ ਹਿੰਦੂਤਵ ਅਤੇ ਸਮਾਜਿਕ ਨਿਆਂ ਦਰਮਿਆਨ ਲੜਾਈ ’ਚ ਬਦਲ ਦਿੱਤਾ। ਇਸ ਨਾਲ ਸਪਾ ਨੂੰ ਭਾਜਪਾ ਨੂੰ ਹਰਾਉਣ ’ਚ ਮਦਦ ਨਹੀਂ ਮਿਲੀ ਪਰ ਉਸ ਨੂੰ ਸੀਟ ਅਤੇ ਵੋਟ ਸ਼ੇਅਰ ’ਚ ਕਾਫੀ ਫਾਇਦਾ ਹੋਇਆ ਅਤੇ ਉਹ ਭਾਜਪਾ ਦੇ ਪੱਛਮੀ ਯੂ. ਪੀ. ਦੇ ਗੜ੍ਹ ’ਚ ਸੰਨ੍ਹ ਲਾਉਣ ’ਚ ਕਾਮਯਾਬ ਰਹੀ।
2014 ਪਿੱਛੋਂ ਪਹਿਲੀ ਵਾਰ, ਸਪਾ ਯੂ. ਪੀ. ’ਚ ਭਾਜਪਾ ਦੀ ਗਲਬਾਵਾਦੀ ਸਥਿਤੀ ਨੂੰ ਚੁਣੌਤੀ ਦੇਣ ’ਚ ਸਮਰੱਥ ਸੀ, ਜਿਸ ਨਾਲ ਚੋਣ ਇੰਨੀ ਧਰੁਵੀ ਹੋ ਗਈ ਕਿ ਭਾਜਪਾ ਤੇ ਸਪਾ ਦੀ ਅਗਵਾਈ ਵਾਲੇ ਗੱਠਜੋੜਾਂ ਨੂੰ 80 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਅਤੇ 398 ਵੋਟਾਂ ਸਾਂਝੀਆਂ ਕੀਤੀਆਂ।
ਇਸ ਦੇ ਉਲਟ, ਸਾਰੇ ਜਾਤੀ/ਉਪ-ਜਾਤੀ ਸਮੂਹਾਂ ਤੇ ਮੁਸਲਮਾਨਾਂ ਵਿਚਾਲੇ ਬਸਪਾ ਸਭ ਤੋਂ ਵੱਡੀ ਹਾਰ ’ਚ ਸੀ। ਭਾਜਪਾ ਨੇ ਗੈਰ-ਜਾਟਵਾਂ ਵਿਚਾਲੇ ਅਹਿਮ ਬੜ੍ਹਤ ਹਾਸਲ ਕੀਤੀ ਅਤੇ ਜਾਟਵਾਂ ਦੇ ਦਰਮਿਆਨ ਇਕ ਪ੍ਰਭਾਵਸ਼ਾਲੀ ਪੈਠ ਬਣਾਈ, ਉਨ੍ਹਾਂ ਨੇ ਵੋਟਾਂ ਦਾ ਲਗਭਗ 5ਵਾਂ ਹਿੱਸਾ ਹਾਸਲ ਕੀਤਾ, ਜੋ 2017 ’ਚ ਪ੍ਰਾਪਤ ਵੋਟਾਂ ਦੇ ਦੁੱਗਣੇ ਤੋਂ ਵੀ ਵੱਧ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ, ਸਪਾ ਨੇ ਦਲਿਤ ਵੋਟਾਂ ’ਚ ਆਪਣੀ ਹਿੱਸੇਦਾਰੀ ਵਧਾਉਣ ਲਈ ਕਾਫੀ ਯਤਨ ਕੀਤੇ ਹਨ ਜਿਸ ਨਾਲ ਅਖਿਲੇਸ਼ ਯਾਦਵ ਅਤੇ ਮਾਇਆਵਤੀ ਵਿਚਾਲੇ ਕੁੜੱਤਣ ਵਧ ਗਈ। ਆਪਣੀ ਵਿਧਾਨ ਸਭਾ ਸੀਟ ਕਾਇਮ ਰੱਖ ਕੇ ਅਤੇ ਆਪਣੀ ਲੋਕ ਸਭਾ ਸੀਟ ਛੱਡ ਕੇ, ਅਖਿਲੇਸ਼ ਯਾਦਵ ਨੇ ਸੰਕੇਤ ਦਿੱਤਾ ਕਿ ਯੂ. ਪੀ. ’ਚ ਸਭ ਤੋਂ ਮਜ਼ਬੂਤ ਵਿਰੋਧੀ ਧਿਰ ਪਾਰਟੀ ਦੇ ਰੂਪ ’ਚ ਸਪਾ 2024 ’ਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਪਿਛੋਕੜ ’ਚ 2024 ਦੀ ਚੋਣ ਇਕੱਲੇ ਲੜਨ ਦੇ ਮਾਇਆਵਤੀ ਦੇ ਫੈਸਲੇ ਨੂੰ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਲਈ ਇਹ ਯੂ. ਪੀ. ’ਚ ਬਸਪਾ ਤੇ ਦਲਿਤ ਅੰਦੋਲਨ ਦੀ ਹੋਂਦ ਦਾ ਮਾਮਲਾ ਹੈ। ‘ਇੰਡੀਆ’ ਗੱਠਜੋੜ ’ਚ ਸ਼ਾਮਲ ਨਾ ਹੋ ਕੇ, ਉਹ ਆਪਣੇ ਮੁੱਖ ਚੋਣ ਹਲਕੇ ਨੂੰ ਸਪਾ ਅਤੇ ਭਾਜਪਾ ਦੇ ਹਮਲਾਵਰ ਰੁਖ ਤੋਂ ਬਚਾਉਣਾ ਚਾਹੇਗੀ। ਵੱਡੇ ਸੰਦਰਭ ’ਚ ਦੇਖਣ ’ਤੇ ਯੂ. ਪੀ. ’ਚ ਦਲਿਤ ਅੰਦੋਲਨ ਮੁੜ-ਉਭਾਰ ਅਤੇ ਗਿਰਾਵਟ ਦੇ ਦੌਰ ’ਚੋਂ ਲੰਘਿਆ ਹੈ, ਜਿਸ ’ਚ ਵਕਫੇ ਨਾਲ ਦਲਿਤ ਦਾਅਵਾ ਜਾਰੀ ਰਿਹਾ ਹੈ ਜਿਸ ਨੇ ਇਸ ਨੂੰ ਇਕ ਗੁੰਝਲਦਾਰ ਰੂਪ ਦੇ ਦਿੱਤਾ ਹੈ।
ਇਕ ਪ੍ਰਭਾਵਸ਼ਾਲੀ, ਉੱਚ ਜਾਤੀ ਦੀ ਪਾਰਟੀ ਦੀ ਹਾਜ਼ਰੀ, ਜੋ ਸੌੜੇ, ਫਿਰਕੂ ਢਾਂਚਿਆਂ ਲਈ ਬਹੁਤ ਘੱਟ ਥਾਂ ਦਿੰਦੀ ਹੈ, ਗਿਰਾਵਟ ਦੀ ਮਿਆਦ ਦਾ ਇਕ ਪ੍ਰਮੁੱਖ ਕਾਰਨ ਹੈ। ਬਸਪਾ ਦੀ ਲੀਡਰਸ਼ਿਪ ਲਈ ਸਾਰੀਆਂ ਅਸਫਲਤਾਵਾਂ ਨੂੰ ਪ੍ਰਵਾਨ ਕਰਦੇ ਹੋਏ, ਇਹ ਸਮਝਣਾ ਅਹਿਮ ਹੈ ਕਿ ਯੂ. ਪੀ. ਅਤੇ ਹਿੰਦੀ ਪੱਟੀ ’ਚ ਦਲਿਤ ਅੰਦੋਲਨ, ਅੱਜ ਹਿੰਦੂਤਵ ਦੀ ਹਮਾਇਤ ਕਰਨ ਵਾਲੀ ਇਕ ਗਲਬਾਵਾਦੀ, ਦੱਖਣਪੰਥੀ ਹਿੰਦੂ ਬਹੁਗਿਣਤੀ ਪਾਰਟੀ ਦੇ ਅਕਸ ਅਧੀਨ ਕੰਮ ਕਰ ਰਿਹਾ ਹੈ। ਇਹ ਕਾਰਕ ਮਾਇਆਵਤੀ ਦੇ ਆਪਣੇ ਸਮੇਂ ਦੀ ਉਡੀਕ ਕਰਨ ਅਤੇ ਦਲਿਤ ਦਾਅਵੇ ਦੇ ਦੂਜੇ ਦੌਰ ਲਈ ਆਪਣੇ ਝੁੰਡ ਨੂੰ ਸੁਰੱਖਿਅਤ ਕਰਨ ਦੇ ਫੈਸਲੇ ਦਾ ਆਧਾਰ ਹਨ। (ਧੰਨਵਾਦ ਐਕਸਪ੍ਰੈੱਸ)
ਸੁਧਾ ਪਈ
ਮਿਆਰੀ ਸਿੱਖਿਆ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ
NEXT STORY