ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਦੇਸ਼ ਦੇ ਲਗਭਗ ਡੇਢ ਲੱਖ ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਿਆ ਹੈ। ਉੱਤਰ ਪ੍ਰਦੇਸ਼, ਉੱਤਰਾ ਖੰਡ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ 'ਚ 6,683 ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਿਆ ਹੈ। ਸਰਕਾਰ ਨੇ ਬੀਤੇ ਤਿੰਨ ਸਾਲ 'ਚ 1,41,311 ਦਿਹਾਤੀ ਖੇਤਰਾਂ ਵਿਚ ਸੜਕਾਂ ਦਾ ਨਿਰਮਾਣ ਪੂਰਾ ਕੀਤਾ ਹੈ ਜਦੋਂਕਿ 23,726 ਤਿਆਰ ਹੋਣ ਦੇ ਕਰੀਬ ਹਨ।
ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਮੁਤਾਬਕ ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਣ ਲਈ ਕਰੀਬ 1.32 ਲੱਖ ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਸਾਲ 2015-16 'ਚ ਰੋਜ਼ਾਨਾ ਸੜਕ ਨਿਰਮਾਣ ਦੀ ਰਫਤਾਰ 96.31 ਕਿਲੋਮੀਟਰ ਸੀ, ਜਿਹੜੀ ਕਿ ਹੁਣ ਵਧ ਕੇ 134 ਕਿਲੋਮੀਟਰ ਹੋ ਗਈ ਹੈ। ਮੰਤਰਾਲੇ ਅਨੁਸਾਰ ਸਰਕਾਰ ਦਾ ਟੀਚਾ ਕੁੱਲ 1,78,184 ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਨਾ ਹੈ। ਇਨ੍ਹਾਂ ਵਿਚੋਂ 1,64,913 ਪਿੰਡਾਂ 'ਚ ਸੜਕਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਕਰੀਬ ਡੇਢ ਲੱਖ ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਿਆ ਜਾ ਚੁੱਕਾ ਹੈ। ਇਹ ਕੰਮ ਪ੍ਰਧਾਨ ਮੰਤਰੀ ਗਰਾਮ ਵਿਕਾਸ ਯੋਜਨਾ ਦੇ ਤਹਿਤ ਅੰਜਾਮ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਸੂਬਿਆਂ ਵਲੋਂ 16,380 ਸੜਕਾਂ ਹੋਰ ਵੀ ਬਣਾਈਆਂ ਗਈਆਂ ਹਨ। ਮੰਤਰਾਲੇ ਅਨੁਸਾਰ ਨਿਰਮਾਣ ਕਾਰਜਾਂ ਦੀ ਨਿਗਰਾਨੀ ਲਗਾਤਾਰ ਹੋ ਰਹੀ ਹੈ ਅਤੇ ਇਨ੍ਹਾਂ ਲਈ ਸੂਬੇ ਸਹਾਇਤਾ ਕਰ ਰਹੇ ਹਨ।
ਬਿਹਾਰ 'ਚ ਬਣੀਆਂ ਸਭ ਤੋਂ ਜ਼ਿਆਦਾ ਸੜਕਾਂ
ਮੰਤਰਾਲੇ ਮੁਤਾਬਕ ਉੱਤਰ ਪ੍ਰਦੇਸ਼ 'ਚ 13,984 'ਚੋਂ 11,747 ਪਿੰਡਾਂ ਨੂੰ ਸੜਕ ਨਿਰਮਾਣ ਜ਼ਰੀਏ ਜੋੜਿਆ ਜਾ ਚੁੱਕਾ ਹੈ। ਉੱਤਰਾਖੰਡ 'ਚ 2,684 'ਚੋਂ 1,174 ਪਿੰਡ ਜੁੜ ਚੁੱਕੇ ਹਨ। ਹਿਮਾਚਲ ਪ੍ਰਦੇਸ਼ 'ਚ 3,725 'ਚੋਂ 2,145 ਸੜਕਾਂ ਬਣ ਚੁੱਕੀਆਂ ਹਨ।
ਬੈਂਕ ਗਰੁੱਪ ਦੇ ਰਾਹੀਂ ਕਰਜ਼ ਦੇਣ ਦੇ ਮਾਮਲਿਆਂ 'ਚ ਕਮੀ ਲਿਆਉਣ ਦੀ ਲੋੜ : SBI ਮੁਖੀ
NEXT STORY