ਸੰਯੁਕਤ ਰਾਸ਼ਟਰ (ਭਾਸ਼ਾ) – ਭਾਰਤ ਨੇ ਜਿੰਨੀ ਤੇਜ਼ੀ ਨਾਲ ਗ਼ਰੀਬੀ ਹਟਾਉਣ ’ਚ ਸਫਲਤਾ ਹਾਸਲ ਕੀਤੀ ਹੈ, ਉਸ ਨੂੰ ਦੇਖ ਕੇ ਸੰਯੁਕਤ ਰਾਸ਼ਟਰ (ਯੂ. ਐੱਨ.) ਵੀ ਹੈਰਾਨ ਹੈ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਲੋਂ ਹਿਊਮਨ ਡਿਵੈੱਲਪਮੈਂਟ ਇੰਡੈਕਸ ’ਚ ਜ਼ਿਕਰਯੋਗ ਸੁਧਾਰ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ 2005-2006 ਤੋਂ 2019-2021 ਤੱਕ ਸਿਰਫ਼ 15 ਸਾਲਾਂ ਦੇ ਅੰਦਰ ਭਾਰਤ ’ਚ ਕੁੱਲ 41.5 ਕਰੋੜ ਲੋਕ ਗਰੀਬੀ ’ਚੋਂ ਬਾਹਰ ਆਏ। 110 ਦੇਸ਼ਾਂ ਦੇ ਅਨੁਮਾਨ ਨਾਲ ਗਲੋਬਲ ਬਹੁ-ਆਯਾਮੀ ਗਰੀਬੀ ਸੂਚਕ ਅੰਕ (ਐੱਮ. ਪੀ. ਆਈ.) ਦਾ ਤਾਜ਼ਾ ਅਪਡੇਟ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਅਤੇ ਆਕਸਫੋਰਡ ਯੂਨੀਵਰਸਿਟੀ ’ਚ ਆਕਸਫੋਰਡ ਗਰੀਬੀ ਅਤੇ ਮਨੁੱਖੀ ਵਿਕਾਸ ਪਹਿਲ (ਓ. ਪੀ. ਐੱਚ. ਆਈ.) ਵਲੋਂ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼
ਕੀ ਹੈ ਯੂ. ਐੱਨ. ਦੀ ਗ਼ਰੀਬੀ ਦੀ ਪਰਿਭਾਸ਼ਾ
ਗਰੀਬੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਇੱਥੇ ਗ਼ਰੀਬੀ ਦਾ ਅਰਥ ਸਥਾਈ ਰੋਜ਼ੀ-ਰੋਟੀ ਯਕੀਨੀ ਕਰਨ ਲਈ ਆਮਦਨ ਅਤੇ ਉਤਪਾਦਕ ਸੋਮਿਆਂ ਦੀ ਕਮੀ ਤੋਂ ਕਿਤੇ ਵੱਧ ਹੈ। ਰੋਜ਼ਾਨਾ 1.90 ਅਮਰੀਕੀ ਡਾਲਰ ਤੋਂ ਘੱਟ’ਤੇ ਜੀਵਨ ਬਤੀਤ ਕਰਨ ਵਾਲੇ ਲੋਕਾਂ ਨੂੰ ਆਮ ਤੌਰ ’ਤੇ ਗ਼ਰੀਬੀ ’ਚ ਮੰਨਿਆ ਜਾਂਦਾ ਹੈ। ਭਾਰਤ ਤੋਂ ਇਲਾਵਾ ਚੀਨ ਨੇ 2010-2014 ਦਰਮਿਆਨ 69 ਮਿਲੀਅਨ ਅਤੇ ਇੰਡੋਨੇਸ਼ੀਆ ਨੇ 2012-17 ਦਰਮਿਆਨ 8 ਮਿਲੀਅਨ ਲੋਕਾਂ ਨੂੰ ਗ਼ਰੀਬੀ ’ਚੋਂ ਬਾਹਰ ਨਿਕਲਿਆ।
ਇਹ ਵੀ ਪੜ੍ਹੋ : ਟਾਟਾ ਗਰੁੱਪ ਬਣ ਸਕਦਾ ਹੈ ਪਹਿਲਾ ਭਾਰਤੀ ਐਪਲ ਆਈਫੋਨ ਨਿਰਮਾਤਾ, ਅਗਸਤ ’ਚ ਹੋ ਸਕਦੀ ਹੈ ਡੀਲ
ਪਾਕਿਸਤਾਨ ’ਚ ਸਿਰਫ਼ 70 ਲੱਖ ਲੋਕਾਂ ਦੀ ਬਦਲੀ ਕਿਸਮਤ
ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੁਆਂਢੀ ਬੰਗਲਾਦੇਸ਼ ਅਤੇ ਪਾਕਿਸਤਾਨ ’ਚ 2015-2019 ਅਤੇ 2012-2018 ਦੌਰਾਨ ਕ੍ਰਮਵਾਰ : 19 ਮਿਲੀਅਨ ਅਤੇ 70 ਲੱਖ ਵਿਅਕਤੀ ਗਰੀਬੀ ’ਚੋਂ ਬਾਹਰ ਆਏ। ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਗਰੀਬੀ ’ਚ ਕਮੀ ਲਿਆਉਣਾ ਸੰਭਵ ਹੈ। ਗਰੀਬੀ ’ਚ ਰਹਿਣ ਵਾਲਿਆਂ ’ਚ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਅੱਧੀ (566 ਮਿਲੀਅਨ) ਹੈ। ਬੱਚਿਆਂ ’ਚ ਗਰੀਬੀ ਦਰ 27.7 ਫ਼ੀਸਦੀ ਹੈ, ਜਦ ਕਿ ਬਾਲਗਾਂ ’ਚ ਇਹ 13.4 ਫ਼ੀਸਦੀ ਹੈ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਭਾਰਤ ਤੋਂ ਇਲਾਵਾ ਇਨ੍ਹਾਂ ਦੇਸ਼ਾਂ ’ਚ ਘਟੀ ਗਰੀਬੀ
ਰਿਪੋਰਟ ਮੁਤਾਬਕ 81 ਦੇਸ਼ਾਂ ’ਤੇ ਕੇਂਦਰਿਤ 2000 ਤੋਂ 2022 ਤੱਕ ਦੇ ਰੁਝਾਨਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ 25 ਦੇਸ਼ਾਂ ਨੇ 15 ਸਾਲਾਂ ਦੇ ਅੰਦਰ ਸਫਲਤਾਪੂਰਵਕ ਆਪਣੇ ਗਲੋਬਲ ਐੱਮ. ਪੀ. ਆਈ. ਮੁੱਲਾਂ ਨੂੰ ਅੱਧਾ ਕਰ ਦਿੱਤਾ। ਕਈ ਦੇਸ਼ਾਂ ਨੇ ਚਾਰ ਤੋਂ 12 ਸਾਲਾਂ ’ਚ ਹੀ ਆਪਣਾ ਐੱਮ. ਪੀ. ਆਈ. ਅੱਧਾ ਕਰ ਦਿੱਤਾ ਹੈ। ਉਨ੍ਹਾਂ ਦੇਸ਼ਾਂ ’ਚ ਭਾਰਤ, ਕੰਬੋਡੀਆ, ਚੀਨ, ਕਾਂਗੋ, ਹੋਂਡੁਰਾਸ, ਇੰਡੋਨੇਸ਼ੀਆ, ਮੋਰੱਕੋ, ਸਰਬੀਆ ਅਤੇ ਵੀਅਤਨਾਮ ਸ਼ਾਮਲ ਹਨ, ਇਸ ’ਚ ਤੇਜ਼ੀ ਨਾਲ ਤਰੱਕੀ ਨੂੰ ਦੁਹਰਾਉਂਦੇ ਹੋਏ ਕਿਹਾ ਗਿਆ ਹੈ। ਕੰਬੋਡੀਆ, ਪੇਰੂ ਅਤੇ ਨਾਈਜ਼ੀਰੀਆ ’ਚ ਗਰੀਬੀ ਦੇ ਪੱਧਰ ’ਚ ਹਾਲ ’ਚ ਜ਼ਿਕਰਯੋਗ ਕਮੀ ਦੇਖੀ ਗਈ ਹੈ। ਕੰਬੋਡੀਆ ਲਈ ਰਿਪੋਰਟ ਮੁਤਾਬਕ ਇਸ ’ਚੋਂ ਸਭ ਤੋਂ ਉਤਸ਼ਾਹਜਨਤਕ ਮਾਮਲਾ ਗਰੀਬੀ ਦੀ ਘਟਨਾ 36.7 ਫ਼ੀਸਦੀ ਤੋਂ ਡਿਗਕੇ 16.6 ਫ਼ੀਸਦੀ ਹੋ ਗਈ ਹੈ ਅਤੇ ਗਰੀਬ ਲੋਕਾਂ ਦੀ ਗਿਣਤੀ 7.5 ਸਾਲਾਂ ਦੇ ਅੰਦਰ ਅੱਧੀ ਹੋ ਕੇ 5.6 ਮਿਲੀਅਨ ਤੋਂ 2.8 ਮਿਲੀਅਨ ਹੋ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ ਨੂੰ ਪਛਾੜ ਭਾਰਤ ਬਣੇਗਾ ਦੂਜਾ ਸਭ ਤੋਂ ਵੱਡਾ ਅਰਥਵਿਵਸਥਾ ਵਾਲਾ ਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਤੋਂ ਐਪਲ ਦੀ ਬਰਾਮਦ ਵਧੀ, ਪਹਿਲੀ ਤਿਮਾਹੀ 'ਚ 20 ਹਜ਼ਾਰ ਕਰੋੜ ਰੁਪਏ ਦੇ ਆਈਫੋਨ ਦਾ ਐਕਸਪੋਰਟ
NEXT STORY