ਨਵੀਂ ਦਿੱਲੀ (ਭਾਸ਼ਾ) - ਦੁਨੀਆ ’ਚ ਇਸ ਸਮੇਂ ਜੇ ਕੋਈ ਦੇਸ਼ ਸਭ ਤੋਂ ਵੱਧ ਉੱਭਰ ਕੇ ਆ ਰਿਹਾ ਹੈ ਤਾਂ ਉਹ ਹੈ ਭਾਰਤ। ਹਰ ਕੋਈ ਕਹਿ ਰਿਹਾ ਹੈ ਕਿ ਭਾਰਤ ਛੇਤੀ ਹੀ ਦੁਨੀਆ ਦੇ ਟੌਪ-3 ਪਾਵਰਫੁੱਲ ਦੇਸ਼ਾਂ ’ਚ ਸ਼ਾਮਲ ਹੋਵੇਗਾ। ਜਿੰਨੇ ਵੀ ਵੱਡੇ ਦੇਸ਼ ਹਨ, ਉਨ੍ਹਾਂ ’ਚ ਸਭ ਤੋਂ ਤੇਜ਼ੀ ਨਾਲ ਭਾਰਤੀ ਅਰਥਵਿਵਸਥਾ ਦੀ ਗ੍ਰੋਥ ਕਰ ਰਹੀ ਹੈ। ਹੁਣ ਦੁਨੀਆ ਦੇ ਦਿੱਗਜ਼ ਇਨਵੈਸਟਮੈਂਟ ਬੈਂਕ ਗੋਲਡਮੈਨ ਸਾਕਸ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ। ਗੋਲਡਮੈਨ ਸਾਕਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਸਾਲ 2075 ਤੱਕ ਅਮਰੀਕਾ (ਯੂ. ਐੱਸ.) ਨੂੰ ਪਛਾੜ ਦੇਵੇਗੀ। ਇਸ ਤਰ੍ਹਾਂ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗੀ ਅਤੇ ਪਹਿਲੇ ਨੰਬਰ ’ਤੇ ਹੋਵੇਗਾ ਚੀਨ। ਜਨਸੰਖਿਆ ਦੇ ਮਾਮਲੇ ’ਚ ਦੇਖੀਏ ਤਾਂ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। 1.4 ਅਰਬ ਲੋਕਾਂ ਨਾਲ ਭਾਰਤ ਦੁਨੀਆ ਵਿਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਹੋਰ ਵਧਾਈ ਟਮਾਟਰਾਂ ਦੀ ਕੀਮਤ, ਹੁਣ ਮਹਿੰਗੀਆਂ ਹੋ ਸਕਦੀਆਂ ਨੇ ਦਾਲਾਂ
ਮਿਡਲ ਕਲਾਸ ਆਬਾਦੀ ਜੀ. ਡੀ. ਪੀ. ਨੂੰ ਉੱਪਰ ਲੈ ਜਾਏਗੀ
ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਦੁਨੀਆ ਦਾ ਨਜ਼ਰੀਆ ਕਾਫ਼ੀ ਤੇਜ਼ੀ ਨਾਲ ਬਦਲਿਆ ਹੈ। ਇਸ ਦਾ ਕਾਰਣ ਹੈ ਕਿ ਸਾਡੀ ਤੇਜ਼ੀ ਨਾਲ ਵਧਦੀ ਮਿਡਲ ਕਲਾਸ ਆਬਾਦੀ ਅਤੇ ਉਸ ਦੇ ਨਾਲ ਹੀ ਵਧਦੀ ਮੰਗ ਅਤੇ ਖਪਤ। ਅੱਜ ਭਾਰਤ ਦੀ ਕੁੱਲ ਆਬਾਦੀ ’ਚੋਂ 31 ਫ਼ੀਸਦੀ ਮਿਡਲ ਕਲਾਸ ਹੈ। ਸਾਲ 2031 ਤੱਕ ਇਸ ਦੇ 38 ਫ਼ੀਸਦੀ ਤੱਕ ਜਾਣ ਦਾ ਅਨੁਮਾਨ ਹੈ। ਉੱਥੇ ਹੀ ਸਾਲ 2047 ਤੱਕ ਭਾਰਤੀ ਆਬਾਦੀ ’ਚ ਮਿਡਲ ਕਲਾਸ ਆਬਾਦੀ 60 ਫ਼ੀਸਦੀ ਤੱਕ ਪੁੱਜ ਜਾਏਗੀ। ਜਦੋਂ ਭਾਰਤ ਦੀ ਆਜ਼ਾਦੀ ਨੂੰ 100 ਸਾਲ ਹੋ ਜਾਣਗੇ ਉਦੋਂ ਦੇਸ਼ ’ਚ 1 ਅਰਬ ਤੋਂ ਵੱਧ ਲੋਕ ਮਿਡਲ ਕਲਾਸ ’ਚ ਹੋਣਗੇ।
ਇਹ ਵੀ ਪੜ੍ਹੋ : 24 ਘੰਟਿਆਂ ’ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
ਚੀਨ ਬਣੇਗਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ
ਗੋਲਡਮੈਨ ਸਾਕਸ ਨੇ ਇਕ ਗ੍ਰਾਫ ਰਾਹੀਂ ਚੀਨ, ਭਾਰਤ, ਅਮਰੀਕਾ, ਯੂਰਪ ਅਤੇ ਜਾਪਾਨ ਦੀ ਜੀ. ਡੀ. ਪੀ. ਗ੍ਰੋਥ ਦੀ ਰਫ਼ਤਾਰ ਦੇ ਅਨੁਮਾਨ ਨੂੰ ਦਿਖਾਇਆ ਹੈ। ਇਹ ਗ੍ਰਾਫ ਦੱਸਦਾ ਹੈ ਕਿ ਸਾਲ 1980 ਤੋਂ 2010 ਤੱਕ ਭਾਰਤ ਦੀ ਜੀ. ਡੀ. ਪੀ. ਦੂਜੇ ਦੇਸ਼ਾਂ ਦੀ ਤੁਲਣਾ ’ਚ ਕਾਫ਼ੀ ਘੱਟ ਸੀ। ਉੱਥੇ ਹੀ 2020 ਤੋਂ 2075 ਦੌਰਾਨ ਭਾਰਤ ਦੀ ਜੀ. ਡੀ. ਪੀ. 52.5 ਲੱਖ ਕਰੋੜ ਡਾਲਰ ਦੀ ਹੋ ਜਾਏਗੀ। ਇਸ ਤਰ੍ਹਾਂ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਚੀਨ 57 ਲੱਖ ਕਰੋੜ ਡਾਲਰ ਨਾਲ ਟੌਪ ’ਤੇ ਹੋਵੇਗਾ। ਉੱਥੇ ਹੀ 51.5 ਲੱਖ ਕਰੋੜ ਡਾਲਰ ਨਾਲ ਅਮਰੀਕਾ ਤੀਜੇ ਸਥਾਨ ’ਤੇ, 30.3 ਲੱਖ ਕਰੋੜ ਨਾਲ ਯੂਰਪ ਚੌਥੇ ਸਥਾਨ ’ਤੇ ਅਤੇ 7.5 ਲੱਖ ਕਰੋੜ ਡਾਲਰ ਨਾਲ ਜਾਪਾਨ 5ਵੇਂ ਸਥਾਨ ’ਤੇ ਹੋਵੇਗਾ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਇਸ ਸਮੇਂ ਕੀ ਹੈ ਸਥਿਤੀ
ਇਸ ਸਮੇਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੀ ਲਿਸਟ ’ਚ ਭਾਰਤ ਦਾ 5ਵਾਂ ਸਥਾਨ ਹੈ। ਸੰਯੁਕਤ ਰਾਸ਼ਟਰ ਅਮਰੀਕਾ 23.3 ਲੱਖ ਕਰੋੜ ਡਾਲਰ ਦੀ ਜੀ. ਡੀ. ਪੀ. ਨਾਲ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ। ਚੀਨ 17.7 ਲੱਖ ਕਰੋੜ ਡਾਲਰ ਨਾਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਤੀਜੇ ਨੰਬਰ ’ਤੇ ਜਾਪਾਨ ਹੈ, ਜਿਸ ਦੀ ਜੀ. ਡੀ. ਪੀ. 4.9 ਲੱਖ ਕਰੋੜ ਡਾਲਰ ਹੈ। ਚੌਥੇ ਨੰਬਰ ’ਤੇ 4.3 ਲੱਖ ਕਰੋੜ ਡਾਲਰ ਨਾਲ ਜਰਮਨੀ ਆਉਂਦਾ ਹੈ। ਭਾਰਤ 3.2 ਲੱਖ ਕਰੋੜ ਡਾਲਰ ਦੀ ਜੀ. ਡੀ. ਪੀ. ਨਾਲ 5ਵੇਂ ਸਥਾਨ ’ਤੇ ਹੈ। ਛੇਵੇਂ ਸਥਾਨ ’ਤੇ ਯੂ. ਕੇ. ਹੈ, ਜਿਸ ਦੀ ਅਰਥਵਿਵਸਥਾ 3.1 ਲੱਖ ਕਰੋੜ ਡਾਲਰ ਹੈ।
ਇਹ ਵੀ ਪੜ੍ਹੋ : ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ 'ਚ ਦਿੱਤਾ ਸੋਨੇ ਦਾ ਪੰਘੂੜਾ, ਕਰੋੜਾਂ 'ਚ ਹੈ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ’ਚ ਹੈ ਗਿਲਗਿਤ-ਬਾਲਟਿਸਤਾਨ! ਟਵਿੱਟਰ ਦਾ ਪਾਕਿਸਤਾਨ ਨੂੰ ਝਟਕਾ
NEXT STORY