ਨਵੀਂ ਦਿੱਲੀ- ਸਮਾਰਟਵਰਕਸ ਕੋਵਰਕਿੰਗ ਸਪੇਸਿਜ਼ ਲਿਮਟਿਡ ਨੂੰ ਬੀਤੇ ਵਿੱਤੀ ਸਾਲ ’ਚ ਲੱਗਭਗ 50 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਹੈ। ਕੰਪਨੀ ਨੇ ਦੱਸਿਆ ਕਿ ਉਸ ਨੂੰ ਇਹ ਘਾਟਾ ਜ਼ਿਆਦਾ ਖਰਚ ਹੋਣ ਕਾਰਨ ਹੋਇਆ ਹੈ। ਉਦਯੋਗਾਂ ਨੂੰ ਕੰਮ ਲਈ ਜਗ੍ਹਾ ਮੁਹੱਈਆ ਕਰਾਉਣ ਵਾਲੀ ਪ੍ਰਮੁੱਖ ਕੰਪਨੀ ਸਮਾਰਟਵਰਕਸ ਨੇ ਆਪਣਾ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਲਿਆਉਣ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ’ਚ ਸ਼ੁਰੂਆਤੀ ਦਸਤਾਵੇਜ਼ (ਡੀ. ਆਰ. ਐੱਚ. ਪੀ.) ਦਾਖਲ ਕੀਤੇ ਹਨ।
ਦਸਤਾਵੇਜਾਂ ਅਨੁਸਾਰ ਕੰਪਨੀ ਨੂੰ ਵਿੱਤੀ ਸਾਲ 2023-24 ’ਚ 49.95 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਇਹ ਵਿੱਤੀ ਸਾਲ 2022-23 ’ਚ 101 ਕਰੋੜ ਰੁਪਏ ਦੇ ਸ਼ੁੱਧ ਘਾਟੇ ਤੋਂ 50 ਫ਼ੀਸਦੀ ਘੱਟ ਸੀ।
ਬੀਤੇ ਵਿੱਤੀ ਸਾਲ ’ਚ ਕੰਪਨੀ ਦੀ ਕੁਲ ਆਮਦਨ ਹਾਲਾਂਕਿ ਵਧ ਕੇ 1,113.11 ਕਰੋੜ ਰੁਪਏ ਹੋ ਗਈ ਸੀ।
ਇਸ ਦਿਨ ਲਾਂਚ ਹੋ ਸਕਦੀ ਹੈ iPhone 16 ਸੀਰੀਜ਼, ਮਿਲਣਗੇ ਇਹ ਜ਼ਬਰਦਸਤ ਫੀਚਰਜ਼
NEXT STORY