ਮੁੰਬਈ— ਡਾਲਰ ਦੇ ਮੁਕਾਬਲੇ ਰੁਪਏ 'ਚ ਅੱਜ ਮਜ਼ਬੂਤੀ ਵਾਪਸ ਆਈ ਦਿਸ ਰਹੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 8 ਪੈਸੇ ਦੀ ਤੇਜ਼ੀ ਨਾਲ 64.10 'ਤੇ ਖੁੱਲ੍ਹਿਆ ਹੈ।
ਉੱਥੇ ਹੀ ਡਾਲਰ ਦੇ ਮੁਕਾਬਲੇ ਰੁਪਏ 'ਚ ਕੱਲ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਕਮਜ਼ੋਰ ਹੋ ਕੇ 64.18 ਦੇ ਪੱਧਰ 'ਤੇ ਬੰਦ ਹੋਇਆ ਸੀ। ਹਾਲਾਂਕਿ ਰੁਪਏ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਸੀ। ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਵਧ ਕੇ 64.11 ਦੇ ਪੱਧਰ 'ਤੇ ਖੁੱਲਿਆ ਸੀ। ਉੱਥੇ ਹੀ, ਪਿਛਲੇ ਹਫਤੇ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 64.15 ਦੇ ਪੱਧਰ 'ਤੇ ਬੰਦ ਹੋਇਆ ਸੀ।
ਸੈਂਸੈਕਸ 'ਚ ਤੇਜ਼ੀ, ਨਿਫਟੀ ਵੀ ਮਜ਼ਬੂਤ
NEXT STORY