ਨਵੀਂ ਦਿੱਲੀ — ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਦੇ ਰੀਅਲ ਅਸਟੇਟ ਸਰਕਲ 'ਚ ਇਨ੍ਹੀਂ ਦਿਨੀਂ ਇਕ ਡੀਲ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਸੌਦਾ 10,000 ਵਰਗ ਫੁੱਟ ਦੇ ਅਪਾਰਟਮੈਂਟ ਨਾਲ ਸਬੰਧਤ ਹੈ ਜੋ 100 ਕਰੋੜ ਰੁਪਏ ਵਿੱਚ ਵੇਚਿਆ ਗਿਆ ਹੈ। ਇਹ ਸੌਦਾ ਗੋਲਫ ਕੋਰਸ ਰੋਡ ਸਥਿਤ ਡੀ.ਐਲ.ਐਫ ਦੇ ਦਿ ਕੈਮੇਲੀਆਸ ਪ੍ਰੋਜੈਕਟ ਵਿੱਚ ਕੀਤਾ ਗਿਆ ਹੈ। ਕੁਝ ਮਹੀਨੇ ਪਹਿਲਾਂ, ਕੰਪਨੀ ਇਸ ਆਕਾਰ ਦੇ ਅਪਾਰਟਮੈਂਟ 60 ਕਰੋੜ ਰੁਪਏ ਵਿੱਚ ਵੇਚ ਰਹੀ ਸੀ, ਪਰ ਪਿਛਲੇ ਚਾਰ ਮਹੀਨਿਆਂ ਵਿੱਚ, ਇੱਥੇ ਫਲੈਟਾਂ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਹੈ। ਬੋਟ ਦੇ ਸੰਸਥਾਪਕ ਅਮਨ ਗੁਪਤਾ ਅਤੇ ਆਕਾਸ਼ ਐਜੂਕੇਸ਼ਨਲ ਸਰਵਿਸ ਦੇ ਜੇਸੀ ਚੌਧਰੀ ਨੇ ਵੀ ਇਥੇ ਜਾਇਦਾਦ ਖ਼ਰੀਦੀ ਹੋਈ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਵਧਣ ਦੇ ਖਦਸ਼ੇ ਦਰਮਿਆਨ, ਧਨਤੇਰਸ ਲਈ ਬੁਕਿੰਗ 'ਤੇ ਮਿਲ ਰਹੀਆਂ ਕਈ ਛੋਟ ਤੇ ਆਫ਼ਰਸ
ਇੰਡੀਆ ਸੋਥਬੀਜ਼ ਇੰਟਰਨੈਸ਼ਨਲ ਰਿਐਲਟੀ ਦੇ ਐਮਡੀ ਅਮਿਤ ਗੋਇਲ ਨੇ ਕਿਹਾ ਕਿ ਡੀਐਲਐਫ ਗੋਲਫ ਲਿੰਕਸ ਵਿੱਚ ਅਪਾਰਟਮੈਂਟਸ ਦੀ ਭਾਰੀ ਮੰਗ ਹੈ ਕਿਉਂਕਿ ਇੱਥੇ ਕਈ ਸਟਾਰਟਅਪ ਕੰਪਨੀਆਂ ਦੇ ਸੰਸਥਾਪਕ, ਬਹੁਰਾਸ਼ਟਰੀ ਕੰਪਨੀਆਂ ਦੇ ਉੱਚ ਅਧਿਕਾਰੀ ਅਤੇ ਕਾਰੋਬਾਰੀ ਰਹਿੰਦੇ ਹਨ। ਗੋਲਫ ਲਿਕਸ ਦੇ ਦੇ ਤਿੰਨੋਂ ਪ੍ਰੋਜੈਕਟ ਅਰੇਲਿਆਸ, ਮੈਗਨੋਲਿਆਸ ਅਤੇ ਕੈਮੇਲੀਆਸ ਦੀ ਪਿਛਲੇ ਇੱਕ ਸਾਲ ਵਿੱਚ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ। DLF 10,000 ਵਰਗ ਫੁੱਟ ਦਾ ਅਪਾਰਟਮੈਂਟ 85 ਕਰੋੜ ਰੁਪਏ 'ਚ ਵੇਚ ਰਿਹਾ ਹੈ ਪਰ ਖਰੀਦਦਾਰ ਇੰਟੀਰੀਅਰ 'ਤੇ ਖਰਚ ਕਰਕੇ 100 ਕਰੋੜ ਰੁਪਏ ਮੰਗ ਰਹੇ ਹਨ।
ਇਹ ਵੀ ਪੜ੍ਹੋ : Swiss Bank ਨੇ ਸਾਂਝੀ ਕੀਤੀ ਭਾਰਤ ਨਾਲ ਜੁੜੇ ਖ਼ਾਤਾਧਾਰਕਾਂ ਦੀ ਗੁਪਤ ਜਾਣਕਾਰੀ, ਦਿੱਤੇ ਇਹ ਵੇਰਵੇ
ਮੁੰਬਈ ਅਤੇ ਦਿੱਲੀ ਵਿੱਚ ਕੀਮਤ
ਦਿੱਲੀ ਦੇ ਗੁਰੂਗ੍ਰਾਮ ਅਤੇ ਲੁਟੀਅਨ ਜ਼ੋਨ ਖੇਤਰ ਵਿੱਚ ਜਾਇਦਾਦ ਦੀ ਕੀਮਤ ਮੁੰਬਈ ਦੇ ਬਰਾਬਰ ਪਹੁੰਚ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਅਮੀਰ ਲੋਕ ਬੰਗਲੇ ਦੀ ਬਜਾਏ ਮਹਿੰਗੇ ਅਪਾਰਟਮੈਂਟਾਂ ਵਿੱਚ ਰਹਿਣਾ ਪਸੰਦ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਵਿਚ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਦ ਕੈਮਲੀਅਸ ਵਿੱਚ ਸ਼ੁਰੂ ਵਿੱਚ ਫਲੈਟਾਂ ਦੀ ਕੀਮਤ 22,500 ਰੁਪਏ ਪ੍ਰਤੀ ਵਰਗ ਫੁੱਟ ਸੀ ਜੋ ਹੁਣ 85,000 ਰੁਪਏ ਤੱਕ ਪਹੁੰਚ ਗਈ ਹੈ। 2014 ਵਿੱਚ 10,000 ਵਰਗ ਫੁੱਟ ਦੇ ਅਪਾਰਟਮੈਂਟ ਦੀ ਕੀਮਤ 23 ਕਰੋੜ ਰੁਪਏ ਸੀ, ਜੋ ਹੁਣ 85 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿਚ ਜ਼ਮੀਨ ਦੀ ਕੀਮਤ ਇਕ ਲੱਖ ਰੁਪਏ ਪ੍ਰਤੀ ਵਰਗ ਫੁੱਟ ਤੋਂ ਉੱਪਰ ਪਹੁੰਚ ਗਈ ਹੈ ਪਰ ਮੁੰਬਈ ਦੇ ਆਲੀਸ਼ਾਨ ਇਲਾਕਿਆਂ ਵਿਚ ਇਹ ਅਜੇ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ
NEXT STORY