ਬਿਜ਼ਨੈੱਸ ਡੈਸਕ : ਭਾਰਤ ਅਤੇ ਕੈਨੇਡਾ ਨੇ ਆਪਣੇ ਆਰਥਿਕ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਦੋਵਾਂ ਦੇਸ਼ਾਂ ਨੇ ਸਾਂਝੇ ਤੌਰ 'ਤੇ 'ਭਾਰਤ-ਕੈਨੇਡਾ ਵਪਾਰ ਅਤੇ ਨਿਵੇਸ਼ ਮੰਚ' (India-Canada Strategic Trade and Investment Forum) ਦੀ ਸ਼ੁਰੂਆਤ ਕੀਤੀ ਹੈ। ਇਸ ਮੰਚ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਇੱਕ ਮੰਚ 'ਤੇ ਲਿਆਉਣਾ ਅਤੇ ਨਵੀਆਂ ਵਪਾਰਕ ਸਾਂਝੇਦਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਪਿਊਸ਼ ਗੋਇਲ ਦੀ ਕੈਨੇਡਾ ਯਾਤਰਾ ਦੌਰਾਨ ਹੋਇਆ ਅਹਿਮ ਫੈਸਲਾ
ਸ਼ੁੱਕਰਵਾਰ ਨੂੰ ਜਾਰੀ ਇੱਕ ਸਾਂਝੇ ਬਿਆਨ ਅਨੁਸਾਰ, ਇਹ ਫੈਸਲਾ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ 25 ਤੋਂ 27 ਮਈ ਤੱਕ ਦੀ ਕੈਨੇਡਾ ਦੀ ਅਧਿਕਾਰਤ ਯਾਤਰਾ ਤੋਂ ਬਾਅਦ ਲਿਆ ਗਿਆ ਹੈ। ਆਪਣੀ ਇਸ ਯਾਤਰਾ ਦੌਰਾਨ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਵਿਸ਼ੇਸ਼ ਦੁਵੱਲੀ ਗੱਲਬਾਤ ਕੀਤੀ ਅਤੇ ਕਈ ਵੱਡੇ ਕਾਰੋਬਾਰੀ ਦਿੱਗਜਾਂ ਨਾਲ ਮੁਲਾਕਾਤਾਂ ਵੀ ਕੀਤੀਆਂ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
ਆਰਥਿਕ ਸਬੰਧਾਂ ਨੂੰ ਮਿਲੇਗਾ ਹੁਲਾਰਾ
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਆਪਸੀ ਸੰਪਰਕ, ਲੋਕਾਂ ਵਿਚਾਲੇ ਸਾਂਝ ਅਤੇ ਵਪਾਰਕ ਸੁਗਮਤਾ (Ease of Doing Business) ਨੂੰ ਵਧਾਉਣ 'ਤੇ ਸਹਿਮਤ ਹੋਏ ਹਨ। ਵਪਾਰ ਅਤੇ ਨਿਵੇਸ਼ ਦੇ ਵਿਸਤਾਰ ਲਈ ਇਹਨਾਂ ਕਾਰਕਾਂ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
CEPA ਸਮਝੌਤੇ 'ਤੇ ਵੀ ਹੋਈ ਚਰਚਾ
ਭਾਰਤ ਅਤੇ ਕੈਨੇਡਾ ਨੇ 'ਵਿਆਪਕ ਆਰਥਿਕ ਭਾਈਵਾਲੀ ਸਮਝੌਤੇ' (CEPA) ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ। ਦੋਵਾਂ ਪੱਖਾਂ ਦਾ ਸਾਂਝਾ ਟੀਚਾ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਸਮਝੌਤੇ ਸਬੰਧੀ ਗੱਲਬਾਤ ਪੂਰੀ ਕਰ ਲਈ ਜਾਵੇ। ਇਹ ਸਮਝੌਤਾ ਬਾਜ਼ਾਰ ਤੱਕ ਪਹੁੰਚ ਵਧਾਉਣ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਦੁਵੱਲੇ ਆਰਥਿਕ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਕੈਨੇਡਾ ਦਾ 'ਟ੍ਰੇਡ ਮਿਸ਼ਨ' ਆਵੇਗਾ ਭਾਰਤ ਮੰਤਰੀ ਮਨਿੰਦਰ ਸਿੱਧੂ ਨੇ ਭਰੋਸਾ ਦਿੱਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਵਿੱਚ ਇੱਕ 'ਟੀਮ ਕੈਨੇਡਾ ਟ੍ਰੇਡ ਮਿਸ਼ਨ' (Team Canada Trade Mission) ਪ੍ਰਤੀਨਿਧ ਮੰਡਲ ਭਾਰਤ ਭੇਜੇਗਾ। ਇਹ ਮਿਸ਼ਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਹੋਰ ਪੀਢਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅੱਜ ਫਿਰ ਡਿੱਗੇ ਸੋਨੇ-ਚਾਂਦੀ ਦੇ ਭਾਅ, 1.56 ਲੱਖ ਤੋਂ ਹੇਠਾਂ ਆਇਆ 10 ਗ੍ਰਾਮ ਸੋਨਾ, ਚਾਂਦੀ ਵੀ ਹੋਈ ਸਸਤੀ
NEXT STORY