ਮੁੰਬਈ— ਸਟਾਕ ਬਾਜ਼ਾਰ 'ਚ ਰਹੀ ਤੇਜ਼ੀ ਤੇ ਕੌਮਾਂਤਰੀ ਪੱਧਰ 'ਤੇ ਦੁਨੀਆ ਦੀਆਂ ਪ੍ਰਮੱਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਨਰਮੀ ਵਿਚਕਾਰ ਅੱਜ ਰੁਪਿਆ 1 ਪੈਸਾ ਚੜ੍ਹ ਕੇ 76.15 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਪਿਛਲੇ ਕਾਰੋਬਾਰੀ ਦਿਨ ਰੁਪਿਆ 76.16 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਰੁਪਿਆ ਅੱਜ ਮਾਮੂਲੀ ਗਿਰਾਵਟ ਨਾਲ 76.17 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ ਅਤੇ ਕਾਰੋਬਾਰ ਦੌਰਾਨ ਇਹ 76.19 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਅਤੇ 76.08 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਵਿਚਕਾਰ ਰਿਹਾ।
ਉੱਥੇ ਹੀ, ਸਟਾਕ ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ 700.13 ਅੰਕ ਦੀ ਬੜ੍ਹਤ ਨਾਲ 34,208.05 'ਤੇ, ਜਦੋਂ ਕਿ ਨਿਫਟੀ 210.50 ਅੰਕ ਚੜ੍ਹ ਕੇ 10,091.65 'ਤੇ ਬੰਦ ਹੋਇਆ ਹੈ। ਬ੍ਰੈਂਟ ਕੱਚਾ ਤੇਲ ਕੌਮਾਂਤਰੀ ਪੱਧਰ 'ਤੇ 1.2 ਫੀਸਦੀ ਚੜ੍ਹ ਕੇ ਇਸ ਦੌਰਾਨ 41.20 ਡਾਲਰ ਪ੍ਰਤੀ ਬੈਰਲ, ਜਦੋਂ ਕਿ ਡਬਲਿਊ. ਟੀ. ਆਈ. 1.08 ਫੀਸਦੀ ਵੱਧ ਕੇ 38.37 'ਤੇ ਕਾਰੋਬਾਰ ਕਰ ਰਿਹਾ ਸੀ।
ਫਿਚ ਰੇਟਿੰਗਸ ਨੇ ਭਾਰਤ ਦੇ ਆਰਥਿਕ ਖਾਕੇ ਨੂੰ ਸਥਿਰ ਤੋਂ ਬਦਲ ਕੇ ਕੀਤਾ ਨਕਾਰਾਤਮਕ
NEXT STORY