ਨਵੀਂ ਦਿੱਲੀ (ਭਾਸ਼ਾ) – ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾਨ ਬੀ. ਸੀ. ਏ. ਐੱਸ. ਨੇ ਇਕ ਹੈਰਾਨੀਜਨਕ ਗੱਲ ਕਹੀ ਹੈ। ਬੀ.ਸੀ.ਏ.ਐੱਸ ਮੁਤਾਬਕ ਜਹਾਜ਼ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੇ ਸਾਮਾਨ ’ਚੋਂ ਰੋਜ਼ਾਨਾ ਕਰੀਬ 25000 ਪਾਬੰਦੀਸ਼ੁਦਾ ਵਸਤਾਂ ਮਿਲਦੀਆਂ ਹਨ। ਇਸ ਨਾਲ ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀ. ਸੀ. ਏ. ਐੱਸ.) ਦੇ ਡਾਇਰੈਕਟਰ ਜਨਰਲ ਜੁਲਫੀਕਾਰ ਹਸਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦੇ ਹਵਾਬਾਜ਼ੀ ਖੇਤਰ ਦੇ ਵਿਕਾਸ ਲਈ ਸੁਰੱਖਿਆ ਜ਼ਰੂਰੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਇਸ ਵਿਚ ਕੋਈ ਗ਼ਲਤੀ ਨਹੀਂ ਕਰ ਸਕਦੇ। ਹਸਨ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਪਾਬੰਦੀਸ਼ੁਦਾ ਵਸਤਾਂ ਲੈ ਕੇ ਜਾਣਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸੁਰੱਖਿਆ ਕਰਮਚਾਰੀਆਂ ਦਾ ਕਾਫ਼ੀ ਸਮਾਂ ਬਚੇਗਾ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਬੀ. ਸੀ. ਏ. ਐੱਸ. ਦੇ ਡਾਇਰੈਕਟਰ ਨੇ ਹਵਾਬਾਜ਼ੀ ਸੁਰੱਖਿਆ ਹਫ਼ਤੇ ਦੇ ਸਬੰਧ ਵਿਚ ਆਯੋਜਿਤ ਇਕ ਪ੍ਰੋਗਰਾਮ ’ਚ ਇਹ ਗੱਲ ਕਹੀ, ਜੋਂ 31 ਜੁਲਾਈ ਤੋਂ 5 ਅਗਸਤ ਦਰਮਿਆਨ ਮਨਾਇਆ ਜਾ ਰਿਹਾ ਹੈ। ਬੀ. ਸੀ. ਏ.ਐੱਸ. ਨੇ ਹਵਾਈ ਅੱਡਿਆਂ ਤੋਂ ਸੁਰੱਖਿਆ ਜਾਂਚ ਖੇਤਰਾਂ ’ਚ ‘ਸਕ੍ਰੀਨ’ ਉੱਤੇ ਕਮਰਸ਼ੀਅਲ ਵਿਗਿਆਪਨ ਦਿਖਾਉਣ ਦੀ ਥਾਂ ਉਨ੍ਹਾਂ ਸਥਾਨਾਂ ਦਾ ਇਸਤੇਮਾਲ ਯਾਤਰੀਆਂ ਨੂੰ ਪਾਬੰਦੀਸ਼ੁਦਾ ਵਸਤਾਂ ਬਾਰੇ ਜਾਣਕਾਰੀ ਦੇਣ ਲਈ ਕਰਨ ਦੀ ਗੱਲ ਕਹੀ। ਹਸਨ ਨੇ ਸਾਈਬਰ ਨਾਲ ਜੁੜੇ ਖਤਰੇ ਅਤੇ ਸੰਭਾਵਿਤ ਡਰੋਨ ਹਮਲੇ ਤੋਂ ਸਾਵਧਾਨੀ ਰਹਿਣ ਦੀ ਵੀ ਗੱਲ ਕਹੀ।
ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗੇ ਹੋਣਗੇ ਮਸਾਲੇ, ਜਾਣੋ ਹਲਦੀ ਤੇ ਇਲਾਇਚੀ ਦਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
NEXT STORY