ਨਵੀਂ ਦਿੱਲੀ— ਹਾਂਗਕਾਂਗ ਨੇ ਏਅਰ ਇੰਡੀਆ ਅਤੇ ਵਿਸਤਾਰਾ ਦੀਆਂ ਉਡਾਣਾਂ 'ਤੇ 17 ਤੋਂ 30 ਅਕਤੂਬਰ ਲਈ ਰੋਕ ਲਾ ਦਿੱਤੀ ਹੈ।
ਇਨ੍ਹਾਂ ਉਡਾਣਾਂ 'ਚ ਗਏ ਕੁਝ ਯਾਤਰੀਆਂ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਨਿਕਲਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਹਾਂਗਕਾਂਗ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਤੀਜੀ ਵਾਰ ਹੈ ਜਦੋਂ ਹਾਂਗਕਾਂਗ ਸਰਕਾਰ ਨੇ ਕੋਰੋਨਾ ਵਾਇਰਸ ਸੰਕ੍ਰਮਿਤ ਯਾਤਰੀਆਂ ਨੂੰ ਲਿਆਉਣ ਦੇ ਮੱਦੇਨਜ਼ਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਰੋਕ ਲਾਈ ਹੈ। ਇਸ ਤੋਂ ਪਹਿਲਾਂ 20 ਸਤੰਬਰ ਤੋਂ ਤਿੰਨ ਅਕਤੂਬਰ ਅਤੇ 18 ਅਗਸਤ ਤੋਂ 31 ਅਗਸਤ ਦੀ ਮਿਆਦ 'ਚ ਇਹ ਰੋਕ ਲਾਈ ਗਈ ਸੀ।
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹਾਂਗਕਾਂਗ ਨੇ ਵਿਸਤਾਰਾ ਦੀਆਂ ਉਡਾਣਾਂ 'ਤੇ ਪਹਿਲੀ ਵਾਰ ਰੋਕ ਲਾਈ ਹੈ। ਭਾਰਤ ਤੋਂ ਜਾਣ ਵਾਲੇ ਯਾਤਰੀਆਂ ਨੂੰ ਹਾਂਗਕਾਂਗ 'ਚ ਉਨ੍ਹਾਂ ਦੇ ਕੋਰੋਨਾ ਵਾਇਰਸ ਸੰਕਰਮਣ ਮੁਕਤ ਹੋਣ ਤੋਂ ਬਾਅਦ ਹੀ ਦਾਖ਼ਲ ਹੋਣ ਦੀ ਮਨਜ਼ੂਰੀ ਹੈ। ਇਹ ਨਿਯਮ ਹਾਂਗਕਾਂਗ ਸਰਕਾਰ ਨੇ ਜੁਲਾਈ 'ਚ ਲਾਗੂ ਕੀਤੇ ਸਨ। ਹਾਂਗਕਾਂਗ 'ਚ ਸਾਰੇ ਕੌਮਾਂਤਰੀ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਹੀ ਕੋਰੋਨਾ ਵਾਇਰਸ ਦਾ ਟੈਸਟ ਕਰਾਉਣਾ ਲਾਜ਼ਮੀ ਹੈ।
ਵੱਡੀ ਖ਼ਬਰ! ਮਹਿੰਦਰਾ ਟਰੈਕਟਰ ਤੇ ਬੜੌਦਾ ਬੈਂਕ 'ਚ ਕਰਾਰ, ਕਿਸਾਨਾਂ ਨੂੰ ਫਾਇਦਾ
NEXT STORY