ਨਵੀਂ ਦਿੱਲੀ-ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਘਰੇਲੂ ਦੇ ਨਾਲ ਕੌਮਾਂਤਰੀ ਮਾਰਗਾਂ 'ਤੇ ਆਪਣੇ ਜਹਾਜ਼ਾਂ ਦੀ ਰੋਜ਼ਾਨਾ ਵਰਤੋਂ ਵਧਾਉਣ ਜਾ ਰਹੀ ਹੈ। ਏਅਰ ਇੰਡੀਆ ਦੇ ਨਿਰਦੇਸ਼ਕ (ਵਿੱਤ) ਵਿਨੋਦ ਹੇਜਮਾਦੀ ਨੇ ਕਿਹਾ ਕਿ ਏਅਰਲਾਈਨ ਦਾ ਇਰਾਦਾ ਰੋਜ਼ਾਨਾ ਆਪਣੇ ਜਹਾਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਅੱਧਾ ਘੰਟਾ ਵਧਾਉਣ ਦਾ ਹੈ।
ਕਾਪਾ ਦੇ ਭਾਰਤ ਹਵਾਬਾਜ਼ੀ ਸੰਮੇਲਨ 2019 ਨੂੰ ਸੰਬੋਧਨ ਕਰਦੇ ਹੋਏ ਹੇਜਮਾਦੀ ਨੇ ਕਿਹਾ, ''ਸਾਡੀ ਜਹਾਜ਼ਾਂ ਦੀ ਰੋਜ਼ਾਨਾ ਵਰਤੋਂ ਚੰਗੀ ਨਹੀਂ ਹੈ। ਘਰੇਲੂ ਮਾਰਗਾਂ 'ਤੇ ਇਹ ਕਰੀਬ ਸਾਢੇ 10 ਘੰਟੇ ਹੈ। ਕੌਮਾਂਤਰੀ ਮਾਰਗਾਂ 'ਤੇ 787 ਜਹਾਜ਼ਾਂ ਦੀ ਵਰਤੋਂ ਕਰੀਬ ਸਾਢੇ 12 ਘੰਟੇ ਹੈ। ਅਸੀਂ ਇਸ ਨੂੰ ਵਧਾ ਕੇ ਸਾਢੇ 13 ਘੰਟੇ ਕਰਾਂਗੇ।'' ਸਰਕਾਰ ਏਅਰ ਇੰਡੀਆ ਦੀ ਹਾਲਤ ਸੁਧਾਰਨ ਲਈ ਕੰਮ ਕਰ ਰਹੀ ਹੈ।
ਵਾਲਮਾਰਟ ਇੰਡੀਆ ਨੇ ਲਾਂਚ ਕੀਤਾ ਫ੍ਰੀ ਹਿੱਟ ਫਰਵਰੀ ਫੈਸਟੀਵਲ
NEXT STORY