ਨਵੀਂ ਦਿੱਲੀ—ਹਵਾਈ ਯਾਤਰੀਆਂ ਨੇ ਸਫਰ ਖਤਮ ਹੋਣ ਤੋਂ ਬਾਅਦ ਪਿਛਲੇ ਸਾਲ 'ਚ ਕਰੀਬ 2.5 ਕਰੋੜ ਬੈਗ ਗੁਆ ਦਿੱਤੇ ਹਨ। ਪਿਛਲੇ 11 ਸਾਲਾਂ 'ਚ ਇਹ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ ਪਰ ਅਜੇ ਵੀ ਵਿਸ਼ਵ ਦੇ ਕਈ ਦੇਸ਼ਾਂ 'ਚ ਹਵਾਈ ਯਾਤਰੀਆਂ ਨਾਲ ਰੋਜ਼ਾਨਾ ਅਜਿਹਾ ਹੁੰਦਾ ਰਹਿੰਦਾ ਹੈ। ਹਵਾਬਾਜ਼ੀ ਉਦਯੋਗ ਨੂੰ ਆਈ.ਟੀ. ਸਰਵਿਸੇਜ ਮੁਹੱਈਆ ਕਰਵਾਉਣ ਵਾਲੀ ਸੰਸਥਾ ਸਿਟਾ ਨੇ ਇਹ ਅੰਕੜਾ ਜਾਰੀ ਕੀਤਾ ਹੈ। ਸਿਟਾ ਨੇ ਆਪਣੀ ਰਿਪੋਰਟ 'ਚ ਕਿਹਾ ਕਿ 11 ਸਾਲ 'ਚ ਅਜਿਹੇ ਮਾਮਲਿਆਂ 'ਚ 47 ਫੀਸਦੀ ਕਮੀ ਦੇਖਣ ਨੂੰ ਮਿਲੀ ਹੈ। ਰਿਪੋਰਟ ਮੁਤਾਬਕ 2007 'ਚ ਦੁਨੀਆਭਰ 'ਚ ਸਾਲਾਨਾ 4.69 ਕਰੋੜ ਸਾਮਾਨ ਗੁਆਚ ਜਾਂਦੇ ਸਨ। ਉੱਥੇ ਹੁਣ ਇਹ ਅੰਕੜਾ 2.5 ਕਰੋੜ 'ਤੇ ਆ ਗਿਆ ਹੈ।
ਇਸ ਕਾਰਨ ਆਈ ਕਮੀ
ਸਿਟਾ ਨੇ ਕਿਹਾ ਕਿ ਪਿਛਲੇ 10 ਸਾਲਾਂ 'ਚ ਜਹਾਜ਼ ਕੰਪਨੀਆਂ ਦੇ ਸਾਮਾਨ ਨੂੰ ਟਰੈਕ ਕਰਨ ਵਾਲੀ ਤਕਨੀਕ 'ਤੇ ਕਾਫੀ ਨਿਵੇਸ ਕੀਤਾ ਹੈ। ਇਸ ਨਾਲ ਯਾਤਰੀਆਂ ਦਾ ਸਾਮਾਨ ਗੁਆਚਦਾ ਨਹੀਂ ਹੈ ਅਤੇ ਨਾ ਹੀ ਕਿਸੇ ਦੂਜੀ ਜਗ੍ਹਾ 'ਤੇ ਪਹੁੰਚਦਾ ਹੈ।
ਬਾਰਕੋਡ ਨਾਲ ਰੇਡੀਓ ਫ੍ਰਿਕਵੈਂਸੀ ਟੈਗ
ਵਿਸ਼ਵ ਦੀ ਕਈ ਦਿੱਗਜ ਜਹਾਜ਼ ਕੰਪਨੀਆਂ ਹੁਣ ਰੇਡੀਓ ਫ੍ਰਿਕਵੈਂਸੀ ਟੈਗ ਦੀ ਵਰਤੋਂ ਕਰਨ ਲੱਗੀਆਂ ਹਨ। ਇਸ ਟੈਗ 'ਚ ਇਕ ਬਾਰ ਕੋਡ ਵੀ ਹੁੰਦਾ ਹੈ, ਜਿਸ ਨਾਲ ਯਾਤਰੀਆਂ ਦਾ ਸਾਮਾਨ ਸਹੀ ਫਲਾਈਟ 'ਚ ਜਾਂਦਾ ਹੈ। ਇਸ ਟੈਗ ਦੀ ਮਦਦ ਨਾਲ ਸਾਮਾਨ ਹੁਣ ਏਅਰਪੋਰਟ ਸਿਸਟਮ ਤੋਂ ਗੁਜਰਦਾ ਹੈ ਤਾਂ ਮਸ਼ੀਨ ਦੁਆਰਾ ਉਸ ਦੀ ਆਟੋਮੈਟਿਕ ਸਕੈਨਿੰਗ ਹੋ ਜਾਂਦੀ ਹੈ। ਇਸ ਨਾਲ ਸੈਂਟਰਲ ਮਾਨਿਟਰਿੰਗ ਸਿਸਟਮ ਰਾਹੀਂ ਯਾਤਰੀਆਂ ਦੇ ਸਾਮਾਨ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।
ਇਥੇ ਹੈ ਅਜੇ ਵੀ ਦਿੱਕਤ
ਸਿਟਾ ਮੁਤਾਬਕ ਇਕ ਫਲਾਈਟ ਤੋਂ ਦੂਜੀ ਫਲਾਈਟ 'ਚ ਟ੍ਰਾਂਸਫਰ ਦੌਰਾਨ ਵੱਡੀ ਗਿਣਤੀ 'ਚ ਸਾਮਾਨ ਗਲਤ ਜਗ੍ਹਾ ਪਹੁੰਚ ਜਾਂਦੇ ਹਨ। ਫਲਾਈਟ 'ਚ ਦੇਰੀ ਇਸ ਦਾ ਕਾਰਨ ਬਣਦੀ ਹੈ। ਸਾਮਾਨ ਦੀ ਕੋਡਿੰਗ ਲਈ ਇੰਟਰਨੈਸ਼ਨਲ ਏਅਰਟ੍ਰਾਂਸਪੋਰਟ ਏਸੋਸੀਏਸ਼ਨ ਦੇ ਸਟੈਂਡਰਡ 1989 ਤੋਂ ਲਾਗੂ ਹੈ। ਉੱਥੇ ਬਾਰਕੋਡ ਲੇਬਲ ਸਿਸਟਮ 1950 ਦੇ ਦਹਾਕੇ ਤੋਂ ਉਪਲੱਬਧ ਹੈ। ਪਰ ਕਈ ਛੋਟੇ ਏਅਰਪੋਰਟ 'ਤੇ ਅਜੇ ਵੀ ਲੇਬਲ ਨਿਯਮਤ ਤੌਰ 'ਤੇ ਸਕੈਨ ਨਹੀਂ ਕੀਤੇ ਜਾਂਦੇ ਹਨ। ਆਇਟਾ ਨੇ ਪਿਛਲੇ ਸਾਲ ਸਾਮਾਨ ਦੀ ਬਿਹਦਰ ਦੇਖਭਾਲ ਲਈ ਰੈਜੋਲਿਉਸ਼ਨ 753 ਪੇਸ਼ ਕੀਤਾ ਹੈ। ਇਸ ਦੇ ਤਹਿਤ ਏਅਰਲਾਇੰਸ ਅਤੇ ਏਅਰਪੋਰਟ ਨੂੰ ਬੈਗ ਦੇ ਪ੍ਰਤੀ ਜ਼ਿਆਦਾ ਜ਼ਿੰਮੇਵਾਰ ਬਣਾਇਆ ਗਿਆ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਵਧੀਆ ਨਤੀਜੇ ਮਿਲਣ ਦੀ ਉਮੀਦ ਹੈ।
ਡਾਊਨਲੋਡ ਕੀਤੀਆਂ ਜਾਣ ਵਾਲੀਆਂ ਟਾਪ 5 ਏਅਰਲਾਈਨ ਐਪਸ 'ਚ AirAsia ਸ਼ਾਮਲ
NEXT STORY