ਨਵੀਂ ਦਿੱਲੀ- ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੀ 2,640 ਕਰੋ਼ਡ ਰੁਪਏ ਦੀ ਸ਼ੇਅਰ ਬਾਇਬੈਕ ਯੋਜਨਾ ਮੁਕੰਮਲ ਹੋਣ ’ਤੇ ਇੰਡਸ ਟਾਵਰਜ਼ (Indus Towers) ’ਚ 50 ਫੀਸਦੀ ਤੋ ਵੱਧ ਹਿੱਸੇਦਾਰੀ ਹੋਵੇਗੀ। ਭਾਰਤੀ ਏਅਰਟੈੱਲ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਦੂਰਸੰਚਾਰ ਬੁਨਿਆਦੀ ਢਾਂਚੇ ਦੇ ਖੇਤਰ ਦੀ ਪ੍ਰਮੁੱਖ ਕੰਪਨੀ ਇੰਡਸ ਟਾਵਰਜ਼ ਨੇ 14 ਅਗਸਤ ਨੂੰ 465 ਰੁਪਏ ਪ੍ਰਤੀ ਸ਼ੇਅਰ ਦੇ ਰੇਟਾਂ ’ਤੇ 5.67 ਕਰੋੜ ਤੋਂ ਵੱਧ ਸ਼ੇਅਰ ਦੀ ਮੁੜ-ਖਰੀਦ ਸ਼ੁਰੂ ਕੀਤੀ ਜੋ ਕੰਪਨੀ ਦੀ ਪੂਰੀ ਸ਼ੇਅਰ ਪੂੰਜੀ ’ਚ ਕੁੱਲ ਸ਼ੇਅਰ ਦੀ ਗਿਣਤੀ ਦਾ ਲਾਭਗ 2.107 ਫੀਸਦੀ ਹੈ।
ਕੰਪਨੀ ਸੂਚਨਾ ਅਨੁਸਾਰ,‘‘...ਇੰਡਸਕ ਟਾਵਰਜ਼ ਵੱਲੋਂ 27 ਅਗਸਤ 2024 ਨੂੰ ਜਾਰੀ ਸੂਚਨਾ ਅਨੁਸਾਰ... ਇੰਡਸ ਟਾਵਰਜ਼ ’ਚ ਕੰਪਨੀ ਦੀ ਸ਼ੇਅਰਹੋਲਡਿੰਗਜ਼ ਉਸ ਦੀ ਪੂਰੀ ਸ਼ੇਅਰ ਪੂੰਜੀ ਦੇ 50 ਫੀਸਦੀ ਤੋਂ ਵੱਧ (ਭਾਵ ਲਗਭਗ 50.005 ਫੀਸਦੀ) ਹੋ ਜਾਵੇਗੀ ਜੋ ਕਿ ਸ਼ੇਅਰ ਬਾਇਬੈਕ ਯੋਜਨਾ ਲਈ ਨਿਰਧਾਰਿਤ ਸਮਾਂਹੱਦ ਅੰਦਰ ਪ੍ਰਾਸੰਗਿਕ ਸਰਗਰਮੀਆਂ ਦੇ ਪੂਰਾ ਹੋਣ ਦੇ ਅਧੀਨ ਹੈ।’’ ਭਾਰਤੀ ਏਅਰਟੈੱਲ ਦੇ ਕੋਲ ਮੌਜੂਦਾ ਸਮੇਂ ’ਚ ਇੰਡਸ ਟਾਵਰਜ਼ ’ਚ 48.95 ਫੀਸਦੀ ਹਿੱਸੇਦਾਰੀ ਹੈ। ਇੰਡਸ ਟਾਵਰਜ਼ ਨੇ ਬੀ.ਐੱਸ.ਈ. ਵੱਲੋਂ ਬੋਲੀਆਂ ਦੇ ਨਬੇੜੇ ਦੀ ਅੰਤਿਮ ਮਿਤੀ 28 ਅਗਸਤ ਤੈਅ ਕੀਤੀ ਹੈ।
ਐੱਚ.ਯੂ.ਐੱਲ. ਨੂੰ ਮਿਲਿਆ 963 ਕਰੋੜ ਰੁਪਏ ਦਾ ਇਨਕਮ ਟੈਕਸ ਡਿਮਾਂਡ ਨੋਟਿਸ
NEXT STORY