ਗੈਜੇਟ ਡੈਸਕ - BSNL ਨੇ ਨਵੇਂ ਸਾਲ ਦੇ ਮੌਕੇ 'ਤੇ ਆਪਣੇ ਲੱਖਾਂ ਮੋਬਾਈਲ ਉਪਭੋਗਤਾਵਾਂ ਲਈ ਇਕ ਸ਼ਾਨਦਾਰ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ 277 ਰੁਪਏ ਹੈ। ਇਸ ਪਲਾਨ 'ਚ 60 ਦਿਨਾਂ ਦੀ ਵੈਲਿਡਿਟੀ ਦਿੱਤੀ ਜਾ ਰਹੀ ਹੈ, ਜੋ 5 ਰੁਪਏ ਪ੍ਰਤੀ ਦਿਨ ਤੋਂ ਘੱਟ ਦੀ ਕੀਮਤ 'ਤੇ ਉਪਲਬਧ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ 120GB ਮੁਫਤ ਡਾਟਾ ਮਿਲੇਗਾ। ਇਹ ਸੀਮਤ ਸਮੇਂ ਦੀ ਪੇਸ਼ਕਸ਼ 16 ਜਨਵਰੀ 2025 ਤੱਕ ਵੈਲਿਡ ਰਹੇਗੀ। ਜ਼ਿਕਰਯੋਗ ਹੈ ਕਿ ਸਰਕਾਰੀ ਟੈਲੀਕਾਮ ਕੰਪਨੀ BSNL ਦਾ ਇਹ ਪਲਾਨ ਬਹੁਤ ਹੀ ਕਿਫਾਇਤੀ ਬਦਲ ਹੈ, ਜੋ 300 ਦਿਨਾਂ ਦੀ ਵੈਲਿਡਿਟੀ ਦੇ ਨਾਲ ਅਸੀਮਤ ਕਾਲਿੰਗ, ਡਾਟਾ ਅਤੇ ਹੋਰ ਲਾਭਾਂ ਦੀ ਪੇਸ਼ਕਸ਼ ਕਰਦਾ ਹੈ।
797 ਰੁਪਏ ’ਚ 300 ਦਿਨਾਂ ਦੀ ਵੈਲਿਡਿਟੀ
BSNL ਦਾ 300 ਦਿਨਾਂ ਦਾ ਰੀਚਾਰਜ ਪਲਾਨ 797 ਰੁਪਏ ’ਚ ਉਪਲਬਧ ਹੈ। ਇਸ ਪਲਾਨ 'ਚ ਯੂਜ਼ਰਸ ਨੂੰ 300 ਦਿਨਾਂ ਦੀ ਵੈਲਿਡਿਟੀ ਮਿਲਦੀ ਹੈ, ਜੋ ਕਿ 3 ਰੁਪਏ ਪ੍ਰਤੀ ਦਿਨ ਤੋਂ ਘੱਟ ਹੈ। ਇਹ ਪਲਾਨ ਭਾਰਤ ਭਰ ’ਚ ਕਿਸੇ ਵੀ ਨੈੱਟਵਰਕ 'ਤੇ ਪਹਿਲੇ 60 ਦਿਨਾਂ ਲਈ ਅਸੀਮਤ ਕਾਲਿੰਗ, ਮੁਫ਼ਤ ਰਾਸ਼ਟਰੀ ਰੋਮਿੰਗ, ਰੋਜ਼ਾਨਾ 2GB ਹਾਈ-ਸਪੀਡ ਡਾਟਾ ਅਤੇ 100 ਮੁਫ਼ਤ SMS ਦੀ ਪੇਸ਼ਕਸ਼ ਕਰਦਾ ਹੈ।
ਮੁਫਤ ਇਨਕਮਿੰਗ ਕਾਲਜ਼
ਪਹਿਲੇ 60 ਦਿਨਾਂ ਤੋਂ ਬਾਅਦ, ਉਪਭੋਗਤਾਵਾਂ ਨੂੰ ਮੁਫਤ ਇਨਕਮਿੰਗ ਕਾਲਾਂ ਮਿਲਣੀਆਂ ਜਾਰੀ ਰਹਿਣਗੀਆਂ ਪਰ ਆਊਟਗੋਇੰਗ ਕਾਲਾਂ ਅਤੇ ਡਾਟਾ ਵਰਤੋਂ ਲਈ ਬੈਲੇਂਸ ਨੂੰ ਟਾਪ ਅਪ ਕਰਨਾ ਹੋਵੇਗਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੂਰਸੰਚਾਰ ਕੰਪਨੀਆਂ ਦੇ ਪਲਾਨ ਵੱਖ-ਵੱਖ ਸਰਕਲਾਂ ’ਚ ਵੱਖ-ਵੱਖ ਹਨ। ਅਜਿਹੀ ਸਥਿਤੀ ’ਚ, BSNL ਦੇ ਇਸ ਪਲਾਨ ਨੂੰ ਸਬਸਕ੍ਰਾਈਬ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਅਧਿਕਾਰਤ ਵੈੱਬਸਾਈਟ 'ਤੇ ਜਾਂਚ ਕਰੋ ਕਿ ਇਹ ਤੁਹਾਡੇ ਪਲਾਨ ਨਾਲ ਕੰਮ ਕਰੇਗਾ ਜਾਂ ਨਹੀਂ।
4000mAh ਦੀ ਬੈਟਰੀ ਤੇ 8MP ਦੇ ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟ ਫੋਨ, ਕੀਮਤ ਸੁਣ ਹੋਵੋਗੇ ਹੈਰਾਨ
NEXT STORY