ਜਲੰਧਰ – ਅਕਾਸਾ ਏਅਰਲਾਈਨਜ਼ 7 ਅਗਸਤ ਤੋਂ ਆਪਣੀ ਪਹਿਲੀ ਕਮਰਸ਼ੀਅਲ ਉਡਾਣ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਅਕਾਸਾ ਏਅਰ ਦੀ ਪਹਿਲੀ ਫਲਾਈਟ ਮੁੰਬਈ ਤੋਂ ਅਹਿਮਦਾਬਾਦ ਲਈ ਟੇਕ ਆਫ ਕਰੇਗੀ। ਪਹਿਲੇ ਪੜਾਅ ’ਚ ਏਅਰਲਾਈਨਜ਼ ਦੀ ਫਲਾਈਟ ਚਾਰ ਸ਼ਹਿਰਾਂ ਮੁੰਬਈ, ਅਹਿਮਦਾਬਾਦ, ਬੇਂਗਲੁਰੂ ਅਤੇ ਕੋਚੀ ਨੂੰ ਆਪਸ ’ਚ ਜੋੜੇਗੀ। ਅਕਾਸਾ ਏਅਰ ਦੀ ਫਲਾਈਟ ਦੀ ਟਿਕਟ ਦੀ ਬੁਕਿੰਗ 22 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਦੱਸਦੇ ਜਾ ਰਹੇ ਹਾਂ ਕਿ ਚਾਰ ਸ਼ਹਿਰਾਂ ’ਚ ਜਾਣ ਲਈ ਤੁਹਾਡਾ ਕਿੰਨਾ ਕਿਰਾਇਆ ਲੱਗੇਗਾ। ਏਅਰਲਾਈਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੰਬਈ-ਅਹਿਮਦਾਬਾਦ ਰੂਟ ’ਤੇ ਘੱਟ ਤੋਂ ਘੱਟ ਕਿਰਾਇਆ 3948 ਰੁਪਏ ਹੈ ਅਤੇ ਇਹ ਫਲਾਈਟ 80 ਮਿੰਟ ਯਾਨੀ ਇਕ ਘੰਟਾ 20 ਮਿੰਟ ਦੀ ਹੋਵੇਗੀ।
ਇਹ ਵੀ ਪੜ੍ਹੋ : ਨੀਰਵ ਮੋਦੀ ਨੇ ਹਾਂਗਕਾਂਗ 'ਚ 'ਗੁਪਤ' ਰੱਖੀ ਸੀ 253 ਕਰੋੜ ਰੁਪਏ ਦੀ ਜਾਇਦਾਦ, ED ਨੇ ਕੀਤੀ ਜ਼ਬਤ
ਅਹਿਮਦਾਬਾਦ ਤੋਂ ਮੁੰਬਈ ਲਈ ਲੱਗਣਗੇ 3906 ਰੁਪਏ
ਉਥੇ ਹੀ ਅਹਿਮਦਾਬਾਦ ਮੁੰਬਈ ਲਈ ਕਿਰਾਇਆ 3906 ਰੁਪਏ ਤੋਂ ਸ਼ੁਰੂ ਹੋਵੇਗਾ। ਉੱਥੇ ਹੀ ਬੇਂਗਲੁਰੂ-ਕੋਚੀ ਫਲਾਈਟ ਦਾ ਕਿਰਾਇਆ 3483 ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਇਹ ਯਾਤਰਾ 75 ਮਿੰਟ ਦੀ ਹੋਵੇਗੀ। ਅਕਾਸਾ ਏਅਰ ਮੁਤਾਬਕ ਉਡਾਣ ਦੌਰਾਨ ਮੁਸਾਫਰਾਂ ਨੂੰ ਅਜਿਹੀਆਂ ਸਹੂਲਤਾਂ ਮਿਲਣਗੀਆਂ ਜੋ ਸੈਕਟਰ ’ਚ ਪਹਿਲੀ ਵਾਰ ਆਫਰ ਕੀਤੇ ਜਾ ਰਹੇ ਹਨ। ਨਵੇਂ ਜਹਾਜ਼ਾਂ ’ਚ ਸੀਟਾਂ ਵਧੇਰੇ ਆਰਾਮਦਾਇਕ ਬਣਾਈਆਂ ਗਈਆਂ ਹਨ। ਸਾਰੇ ਮੁਸਾਫਰਾਂ ਨੂੰ ਯੂ. ਐੱਸ. ਬੀ. ਪੋਰਟ ਦੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ : ਘਰ ਖਰੀਦਦਾਰਾਂ ਨੂੰ ਸਮੇਂ ਸਿਰ ਨਹੀਂ ਦਿੱਤਾ ਫਲੈਟ, ਹੁਣ ਵਿਆਜ ਨਾਲ ਦੇਣਾ ਹੋਵੇਗਾ 50 ਕਰੋੜ ਦਾ ਰਿਫੰਡ
ਫਲਾਈਟ ’ਚ ਖਾਣ ਲਈ ਕੀ ਮੁਹੱਈਆ ਹੋਵੇਗਾ
ਅਕਾਸਾ ਏਅਰਲਾਈਨ ਨੇ ਕੁੱਲ 72 ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਜਿਨ੍ਹਾਂ ’ਚੋਂ 18 ਜਹਾਜ਼ਾਂ ਦੀ ਡਲਿਵਰੀ ਮਾਰਚ 2023 ਤੱਕ ਹੋਣੀ ਹੈ। ਇਸ ਤੋਂ ਬਾਅਦ ਅਗਲੇ ਚਾਰ ਸਾਲਾਂ ਦੌਰਾਨ ਬਾਕੀ 54 ਜਹਾਜ਼ਾਂ ਦੀ ਸਪਲਾਈ ਮਿਲੇਗੀ। ਅਕਾਸਾ ਏਅਰ ਬ੍ਰਾਂਡ ਨਾਂ ਨਾਲ ਐੱਸ. ਐੱਨ. ਵੀ. ਏਵੀਏਸ਼ਨ ਪ੍ਰਾਈਵੇਟ ਲਿਮਟਿਡ ਭਾਰਤੀ ਹਵਾਬਾਜ਼ੀ ਖੇਤਰ ’ਚ ਉਤਰ ਰਹੀ ਹੈ। ਸ਼ੁਰੂਆਤੀ ਦੌਰ ’ਚ ਅਕਾਸਾ ਏਅਰ ਦੀਆਂ ਉਡਾਣਾਂ ਮੈਟਰੋ ਸ਼ਹਿਰਾਂ ਤੋਂ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਲਈ ਹੋਣਗੀਆਂ। ਇਹ ਇਕ ਬਜਟ ਏਅਰਲਾਈਨ ਹੈ ਅਤੇ ਅਕਾਸਾ ਦੀ ਫਲਾਈਟਸ ’ਚ ਗਰਮ ਖਾਣ ਲਈ ਓਵਨ ਨਹੀਂ ਹੋਣਗੇ। ਯਾਤਰੀਆਂ ਨੂੰ ਪੈਕਡ ਉਪਮਾ/ਨੂਡਲਜ਼/ਪੋਹਾ, ਬਰਿਆਨੀ ਖਾਣ ਤੋਂ ਕੁੱਝ ਮਿੰਟ ਪਹਿਲਾਂ ਗਰਮ ਪਾਣੀ ’ਚ ਰੱਖਣ ਦੀ ਲੋੜ ਹੋਵੇਗੀ। ਅਕਾਸਾ ਏਅਰ ਦੇ ਜਹਾਜ਼ਾਂ ’ਚ ਸੀਟਾਂ ਦੀ ਇਕ ਹੀ ਸ਼੍ਰੇਣੀ ਹੋਵੇਗੀ। ਇਨ੍ਹਾਂ ’ਚ ਬਿਜ਼ਨੈੱਸ ਕਲਾਸ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਸੁਰੱਖਿਆ ਜਾਰੀ ਰੱਖਣ ’ਤੇ ਕੇਂਦਰ ਨੂੰ ਮਿਲੀ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟੌਪ-10 ਅਮੀਰਾਂ ’ਚ ਇਸ ਸਾਲ ਸਿਰਫ ਅਡਾਨੀ ਦੀ ਜਾਇਦਾਦ ’ਚ ਵਾਧਾ, ਅੰਬਾਨੀ ਸੂਚੀ ਤੋਂ ਬਾਹਰ
NEXT STORY