ਨਵੀਂ ਦਿੱਲੀ (ਭਾਸ਼ਾ) – ਐਮਾਜ਼ੋਨ ਇੰਡੀਆ ਨੇ ਕਿਹਾ ਕਿ ਉਸ ਨੇ ਦੇਸ਼ ਭਰ ’ਚ ਮਹਿਲਾ ਉੱਦਮੀਆਂ ਦੇ ਵਿਕਾਸ ’ਚ ਤੇਜ਼ੀ ਲਿਆਉਣ ਲਈ ਆਪਣੇ ਐਮਾਜ਼ੋਨ ਸਹੇਲੀ ਪ੍ਰੋਗਰਾਮ ਦੇ ਤਹਿਤ ਚਾਰ ਸੰਗਠਨਾਂ ਨਾਲ ਹੱਥ ਮਿਲਾਇਆ ਹੈ।
ਇਨ੍ਹਾਂ ਸੰਗਠਨਾਂ ’ਚ ਝਾਰਖੰਡ ਸੂਬਾ ਰੋਜ਼ੀ-ਰੋਟੀ ਪ੍ਰਮੋਸ਼ਨ ਸੋਸਾਇਟੀ (ਜੇ. ਐੱਸ. ਐੱਲ. ਪੀ. ਐੱਸ.) ਉੱਤਰ ਪ੍ਰਦੇਸ਼ ਸੂਬਾ ਗ੍ਰਾਮੀਣ ਰੋਜ਼ੀ-ਰੋਟੀ ਮਿਸ਼ਨ (ਯੂ. ਪੀ. ਐੱਸ. ਆਰ. ਐੱਲ. ਐੱਮ.) ਛੱਤੀਸਗੜ੍ਹ ਸੂਬਾ ਜੰਗਲਾਤ ਵਿਭਾਗ (ਸੀ. ਜੀ. ਵਨ) ਅਤੇ ਅਸਮ ਗ੍ਰਾਮੀਣ ਬੁਨਿਆਦੀ ਢਾਂਚਾ ਅਤੇ ਖੇਤੀਬਾੜੀ ਸੇਵਾ (ਏ. ਆਰ. ਆਈ. ਏ. ਐੱਸ.) ਸ਼ਾਮਲ ਹਨ।
ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਦੇ ਮਾਧਿਅਮ ਰਾਹੀਂ ਐਮਾਜ਼ੋਨ ਅਤੇ ਸਰਕਾਰੀ ਸੰਸਥਾ ਚਾਰ ਸੂਬਿਆਂ ਨਾਲ ਜੁੜੀਆਂ ਲੱਖਾਂ ਮਹਿਲਾ ਉੱਦਮੀਆਂ ਨੂੰ ਐਮਾਜ਼ੋਨ ਇੰਡੀਆ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਰਜਿਸਟਰਡ ਕਰਨ ਅਤੇ ਵਿਆਪਕ ਬਾਜ਼ਾਰ ਆਧਾਰ ਤੱਕ ਪਹੁੰਚਣ ’ਚ ਮਦਦ ਦੇਣ ਲਈ ਅਤੇ ਮਜ਼ਬੂਤ ਬਣਾਉਣ ਲਈ ਇਕੱਠੇ ਆਉਣਗੇ।
ਐਮਾਜ਼ੋਨ ਸਹੇਲੀ ਪ੍ਰੋਗਰਾਮ ਆਪਣੇ ਮੁਕਾਬਲੇਬਾਜ਼ਾਂ ਲਈ ਵਿਆਪਕ ਟ੍ਰੇਨਿੰਗ ਅਤੇ ਹੁਨਰ ਵਿਕਾਸ ਕਾਰਜਸ਼ਾਲਾਵਾਂ ਦੀ ਪੇਸ਼ਕਸ਼ ਕਰੇਗਾ ਤਾਂ ਕਿ ਉਨ੍ਹਾਂ ਨਾਲ ਜੁੜੀਆਂ ਮਹਿਲਾ ਉੱਦਮੀਆਂ ਨੂੰ ਆਨਲਾਈਨ ਵਿਕਰੀ ਦੀਆਂ ਬਾਰੀਕੀਆਂ ਨੂੰ ਸਮਝਣ ਅਤੇ ਐਮਾਜ਼ੋਨ ਡਾਟ ਇਨ ’ਤੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਜ਼ਰੂਰੀ ਹੁਨਰ ਅਤੇ ਸਮਰੱਥਾਵਾਂ ਨੂੰ ਵਿਕਸਿਤ ਕਰਨ ’ਚ ਮਦਦ ਮਿਲ ਸਕੇ।
ਝਟਕਾ! OPEC ਨੇ ਘਟਾਇਆ ਤੇਲ ਦਾ ਉਤਪਾਦਨ, 116 ਫ਼ੀਸਦੀ ਦੀ ਕੀਤੀ ਕਟੌਤੀ
NEXT STORY