ਅੰਮ੍ਰਿਤਸਰ - ਅੰਮ੍ਰਿਤਸਰ ਦਾ ਸ਼ਾਲ ਉਦਯੋਗ ਇਸ ਸਾਲ ਭਾਰੀ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਹਰ ਸਾਲ ਅੰਮ੍ਰਿਤਸਰ ਤੋਂ ਹਜ਼ਾਰਾਂ ਕਰੋੜ ਦੀਆਂ ਸ਼ਾਲਾਂ ਦਾ ਨਿਰਯਾਤ ਹੁੰਦਾ ਹੈ ਪਰ ਇਸ ਸਾਲ ਵਪਾਰੀਆਂ ਦੇ ਹੱਥ ਕੋਈ ਵੱਡਾ ਆਰਡਰ ਨਹੀਂ ਲੱਗ ਰਿਹਾ। ਕੈਨੇਡਾ, ਯੂਰਪ ਅਤੇ ਅਮਰੀਕਾ ਤੋਂ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਆਰਡਰ ਮਿਲੇ ਹਨ। 3 ਹਜ਼ਾਰ ਕਰੋੜ ਦੇ ਕਰੀਬ ਦਾ ਨਿਰਯਾਤ ਕਰਨ ਵਾਲੇ ਕਾਰੋਬਾਰੀਆਂ ਨੂੰ ਇਸ ਸਾਲ 1000 ਤੋਂ 1200 ਕਰੋੜ ਦੇ ਆਰਡਰ ਨਾਲ ਹੀ ਸਬਰ ਕਰਨਾ ਪੈ ਰਿਹਾ ਹੈ। ਇਹ ਨਵੰਬਰ ਦਾ ਮਹੀਨਾ ਇਸ ਉਦਯੋਗ ਲਈ ਪੀਕ ਦਾ ਮਹੀਨਾ ਹੁੰਦਾ ਹੈ। ਪਰ ਇਸ ਸਾਲ ਇਸ ਇੰਡਸਟਰੀ ਨੂੰ ਭਾਰੀ ਮੰਦੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ ਵਿਚ ਵਿਆਹ ਦਾ ਵਧਿਆ ਕ੍ਰੇਜ਼, ਵੈਡਿੰਗ ਸ਼ੂਟ ਲਈ ਲੱਖਾਂ ਰੁਪਏ ਖ਼ਰਚ ਰਹੇ ਲੋਕ
ਰੂਸ-ਯੁਕ੍ਰੇਨ ਜੰਗ ਕਾਰਨ ਯੂਰਪ ਦੀ ਮੰਦੀ ਦਾ ਅਸਰ ਅੰਮ੍ਰਿਤਸਰ ਦੇ ਸ਼ਾਲ ਉਦਯੋਗ ਉੱਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਮੰਦੀ ਕਾਰਨ ਲੋਕ ਸਿਰਫ਼ ਜ਼ਰੂਰੀ ਵਸਤੂਆਂ ਦੀ ਖ਼ਰੀਦਦਾਰੀ ਨੂੰ ਹੀ ਤਰਜੀਹ ਦੇ ਰਹੇ ਹਨ ਅਤੇ ਟਾਲੇ ਜਾ ਸਕਣ ਵਾਲੇ ਖ਼ਰਚਿਆ ਨੂੰ ਟਾਲ ਰਹੇ ਹਨ। ਦੂਜੇ ਪਾਸੇ ਰੁਪਏ ਵਿਚ ਰਿਕਾਰਡ ਗਿਰਾਵਟ ਕਾਰਨ ਯੂਰਪ ਸਮੇਤ ਵਿਦੇਸ਼ ਦੇ ਲੋਕਾਂ ਨੂੰ ਭਾਰਤੀ ਸਮਾਨ ਅਤੇ ਸ਼ਾਲ ਖ਼ਰੀਦਣੀ ਮਹਿੰਗੀ ਸਾਬਤ ਹੋ ਰਹੀ ਹੈ। ਦੂਜੇ ਪਾਸੇ ਪੰਜਾਬ ਵਿਚ ਨਵੰਬਰ ਦਾ ਮਹੀਨਾ ਆ ਜਾਣ ਦੇ ਬਾਵਜੂਦ ਸਰਦੀ ਦੀ ਠੰਡ ਅਜੇ ਤੱਕ ਆਪਣਾ ਅਸਰ ਨਹੀਂ ਦਿਖਾ ਸਕੀ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, 12 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੈਣ-ਦੇਣ ਹੋ ਜਾਵੇਗਾ ਬੰਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬੱਚਿਆਂ ਨੂੰ ਸੁਆਉਣ ਲਈ ਨਸ਼ੀਲੇ ਪਦਾਰਥ ਵਰਤ ਰਹੇ ਅਫਗ਼ਾਨ ਲੋਕ, ਵੇਚ ਰਹੇ ਅੰਗ ਅਤੇ ਧੀਆਂ
NEXT STORY