ਨਵੀਂ ਦਿੱਲੀ (ਭਾਸ਼ਾ) - ਵੇਦਾਂਤਾ ਰਿਸੋਰਸਿਜ਼ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਐਕਵਾਇਰ ਲਈ 10 ਅਰਬ ਡਾਲਰ ਦਾ ਫੰਡ ਬਣਾ ਰਹੀ ਹੈ। ਕੰਪਨੀ ਦੇ ਇਸ ਫੰਡ ਵਿਚ ਸਾਵਰੇਨ ਵੈਲਥ ਫੰਡਾਂ ਨੇ ਕਾਫੀ ਰੁਚੀ ਵਿਖਾਈ ਹੈ। ਕੰਪਨੀ ਦੇ ਚੇਅਰਮੈਨ ਅਨਿਲ ਅੱਗਰਵਾਲ ਨੇ ਕਿਹਾ ਹੈ ਕਿ ਸਰਕਾਰ ਜਦੋਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਬੀ. ਪੀ. ਸੀ. ਐੱਲ.) ਜਾਂ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ (ਐੱਸ. ਸੀ. ਆਈ.) ਲਈ ਮੁੱਲ ਬੋਲੀ ਮੰਗੇਗੀ, ਉਸ ਸਮੇਂ ਇਹ ਫੰਡ ਸ਼ੁਰੂ ਕੀਤਾ ਜਾਵੇਗਾ। ਧਾਤੂ ਅਤੇ ਮਾਈਨਿੰਗ ਖੇਤਰ ਦੇ ਦਿੱਗਜ ਕਾਰੋਬਾਰੀ ਅਨਿਲ ਅੱਗਰਵਾਲ ਨੇ ਬੀ. ਪੀ. ਸੀ. ਐੱਲ. ਅਤੇ ਐੱਸ. ਸੀ. ਆਈ. ਵਿਚ ਸਰਕਾਰ ਦੀ 12 ਅਰਬ ਡਾਲਰ ਤੋਂ ਜ਼ਿਆਦਾ ਮੁੱਲ ਦੀ ਹਿੱਸੇਦਾਰੀ ਦੇ ਐਕਵਾਇਰ ਵਿਚ ਰੁਚੀ ਵਿਖਾਈ ਹੈ।
ਅੱਗਰਵਾਲ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ,‘‘ਅਸੀਂ 10 ਅਰਬ ਡਾਲਰ ਦਾ ਫੰਡ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫੰਡ ਵੇਦਾਂਤਾ ਦੇ ਖੁਦ ਦੇ ਸੰਸਾਧਨਾਂ ਅਤੇ ਬਾਹਰੀ ਨਿਵੇਸ਼ ਤੋਂ ਬਣਾਇਆ ਜਾਵੇਗਾ।’’ ਇਸ ਫੰਡ ਨੂੰ ਲੈ ਕੇ ਸਾਨੂੰ ਵਿਸ਼ੇਸ਼ ਰੂਪ ਨਾਲ ਸਾਵਰੇਨ ਵੈਲਥ ਫੰਡਾਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲੀ ਹੈ। ਅੱਗਰਵਾਲ ਨੇ ਕਿਹਾ ਕਿ ਇਸ ਦੇ ਪਿੱਛੇ ਵਿਚਾਰ 10 ਸਾਲ ਦੀ ਮਿਆਦ ਵਾਲਾ ਫੰਡ ਬਣਾਉਣ ਦਾ ਹੈ। ਇਸ ਵਿਚ ਨਿੱਜੀ ਇਕਵਿਟੀ ਤਰ੍ਹਾਂ ਦੀ ਰਣਨੀਤੀ ਦਾ ਇਸਤੇਮਾਲ ਕੀਤਾ ਜਾਵੇਗਾ। ਇਹ ਫੰਡ ਕੰਪਨੀਆਂ ਵਿਚ ਨਿਵੇਸ਼ ਕਰੇਗਾ ਅਤੇ ਉਨ੍ਹਾਂ ਦਾ ਲਾਭ ਵਧੇਗਾ। ਉਸ ਤੋਂ ਬਾਅਦ ਕੰਪਨੀ ਵੱਲੋਂ ਨਿਕਲ ਜਾਵੇਗਾ।
ਅੱਗਰਵਾਲ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਵੇਦਾਂਤਾ ਲੰਡਨ ਦੀ ਕੰਪਨੀ ਸੇਂਟ੍ਰਿਕਸ ਦੇ ਨਾਲ ਮਿਲ ਕੇ 10 ਅਰਬ ਡਾਲਰ ਦਾ ਫੰਡ ਬਣਾਏਗੀ, ਜੋ ਜਨਤਕ ਖੇਤਰ ਦੇ ਅਦਾਰਿਆਂ ਵਿਚ ਹਿੱਸੇਦਾਰੀ ਖਰੀਦਣ ਲਈ ਨਿਵੇਸ਼ ਕਰੇਗਾ। ਸੇਂਟ੍ਰਿਕਸ ਕਰੀਬ 28 ਅਰਬ ਡਾਲਰ ਦੀਆਂ ਜਾਇਦਾਦਾਂ ਦਾ ਪ੍ਰਬੰਧਨ ਕਰਦੀ ਹੈ। ਅੱਗਰਵਾਲ ਨੇ ਕਿਹਾ,‘‘ਉਹ ਸਾਰੇ ਚਾਹੁੰਦੇ ਹਨ, ਚੇਅਰਮੈਨ ਮੈਂ ਰਹਾਂ। ਵੇਦਾਂਤਾ ਨੇ ਬੀ. ਪੀ. ਸੀ. ਐੱਲ. ਲਈ ਜਾਂਚ-ਪਰਖ ਦਾ ਕੰਮ ਪੂਰਾ ਕਰ ਲਿਆ ਹੈ। ਉਥੇ ਹੀ ਸਰਕਾਰ ਨੇ ਇਸ ਮਹੀਨੇ ਐੱਸ. ਸੀ. ਆਈ. ਲਈ ਮੁੱਲ ਬੋਲੀ ਨੂੰ ਟਾਲ ਦਿੱਤਾ ਹੈ।
‘ਇਕਾਨਮੀ ਵਿਚ ਅਜੇ ਕਈ ਕਾਲੇ ਧੱਬੇ, ਬਜਟ ਵਿਚ ਖੁੱਲ੍ਹੇ ਹੱਥ ਖਰਚੇ ਦੀ ਗੁੰਜਾਇਸ਼ ਘੱਟ : ਰਘੁਰਾਮ ਰਾਜਨ’
NEXT STORY