ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਮੁਨਾਫਾ 72 ਫੀਸਦੀ ਘੱਟ ਕੇ 88.3 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਮੁਨਾਫਾ 315.5 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਅਪੋਲੋ ਟਾਇਰਸ ਦੀ ਆਮਦਨ 0.8 ਫੀਸਦੀ ਘੱਟ ਦੇ 3537.4 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਤਿਮਾਹੀ 'ਚ ਅਪੋਲੋ ਟਾਇਰਸ ਦੀ ਆਮਦਨ 3564.5 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਐਬਿਟਡਾ 539 ਕਰੋੜ ਰੁਪਏ ਤੋਂ ਘੱਟ ਕੇ 273.3 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਅਪੋਲੋ ਟਾਇਰਸ ਦਾ ਐਬਿਟਡਾ ਮਾਰਜਨ 16.3 ਫੀਸਦੀ ਤੋਂ ਘੱਟ ਕੇ 8.3 ਫੀਸਦੀ ਰਿਹਾ।
ਦੁਬਈ 'ਚ ਜਾਣਾ ਹੈ ਪੈਸਾ ਕਮਾਉਣ, ਤਾਂ ਇਸ ਵੀਜ਼ੇ 'ਤੇ ਨਾ ਕਰੋ ਸਫਰ!
NEXT STORY