ਨਵੀਂ ਦਿੱਲੀ—ਇਕ ਰਿਪੋਰਟ ਮੁਤਾਬਕ ਵੈਸ਼ਲਿਕ ਤਕਨਾਲੋਜੀ ਕੰਪਨੀ ਐਪਲ ਨੇ ਜੁਲਾਈ-ਸਤੰਬਰ ਤਿਮਾਹੀ 'ਚ ਦਰ ਆਈਫੋਨ ਦੀ ਵਿਕਰੀ 'ਤੇ ਔਸਤਨ 9,800 ਰੁਪਏ ਦਾ ਮੁਨਾਫਾ ਕਮਾਇਆ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਦੀ ਪ੍ਰਤੀ ਇਕਾਈ ਮੁਨਾਫਾ ਸੈਮਸੰਗ ਦੀ ਤੁਲਨਾ 'ਚ 5 ਗੁਣਾ ਜ਼ਿਆਦਾ ਅਤੇ ਚੀਨ ਦੇ ਮੋਬਾਇਲ ਬ੍ਰਾਂਡਾਂ ਦੇ ਪ੍ਰਤੀ ਇਕਾਈ ਔਸਤ ਮੁਨਾਫੇ ਦੀ ਤੁਲਨਾ 'ਚ 14 ਗੁਣਾ ਜ਼ਿਆਦਾ ਹੈ।
ਸਾਲ 2017 ਦੀ ਤੀਸਰੀ ਤਿਮਾਹੀ 'ਚ ਐਪਲ ਦਾ ਪ੍ਰਤੀ ਇਕਾਈ ਮੁਨਾਫਾ 151 ਡਾਲਰ ਪ੍ਰਤੀ ਇਕਾਈ ਰਿਹਾ। ਇਸ ਦੇ ਮੁਤਾਬਕ ਜੁਲਾਈ-ਸਤੰਬਰ ਦੀ ਤਿਮਾਹੀ 'ਚ ਸੈਮਸੰਗ ਦਾ ਪ੍ਰਤੀ ਹੈਂਡਸੈੱਟ ਔਸਤਨ ਮੁਨਾਫਾ 31 ਡਾਲਰ ਜਾਂ 1900 ਰੁਪਏ ਤੋਂ ਜ਼ਿਆਦਾ ਰਿਹਾ। ਜਿੱਥੇ ਤਕ ਵੱਖ-ਵੱਖ ਕੰਪਨੀਆਂ ਸ਼੍ਰੇਣੀਆਂ 'ਚ ਹੈਂਡਸੈੱਟ ਮਾਡਲਸ ਦੀ ਗਿਣਤੀ ਦਾ ਮਾਮਲਾ ਹੈ ਤਾਂ ਸੈਮਸੰਗ ਪਹਿਲੇ ਸਥਾਨ 'ਤੇ ਹੈ।
ਲਗਜ਼ਰੀ ਕਾਰਾਂ ਹੋਣਗੀਆਂ ਹੋਰ ਮਹਿੰਗੀਆਂ, ਲੱਗੇਗਾ 25 ਫੀਸਦੀ GST
NEXT STORY